(1)
ਸੌਦਾ
ਆਓ ਅੱਜ ਇੱਕ ਸੌਦਾ ਕਰੀਏ
ਤੁਸੀਂ ਆਪਣੇ
ਗਜ਼ਨਵੀ ਲੈ ਲਓ ਨਾਦਰ ਲੈ ਲਓ
ਕ਼ਾਸਿਮ ਲੈ ਲਓ ਬਾਬਰ ਲੈ ਲਓ
ਸਾਨੂੰ ਸਾਡੇ
ਮਿਰਜ਼ੇ ਦੇ ਦਿਓ ਦੁੱਲੇ ਦੇ ਦਿਓ
ਵਾਰਿਸ ਸ਼ਾਹ ਤੇ ਬੁੱਲ੍ਹੇ ਦੇ ਦਿਓ
(2)
ਦਿਖਾਵਾ
ਲੱਖ ਮਸੀਤੀ ਸਜਦੇ ਕਿਤੇ
ਮੰਦਿਰ ਦੀਵੇ ਬਾਲੇ
ਗਿਰਜੇ ਸਲੀਬਾਂ ਪਾਈਆਂ
ਖੂਬ ਗ੍ਰੰਥ ਖੰਘਾਲੇ
ਤਾਰਿਕ਼ ਮਿਆਂ ਪਰ ਕੀ ਕਰੀਏ
ਮੰਨ ਕਾਲੇ ਦੇ ਕਾਲੇ

