ਸੱਪ ਸੀਂਹ ਫਕੀਰ ਦਾ ਦੇਸ਼ ਕੇਹਾ
ਚੱਪਾ ਚੱਪਾ ਧਰਤੀ ਦਾ ਇੱਕੋ ਜੇਹਾ ।
ਤਾਰਿਆਂ ਦੀ ਛਾਂਵੇ ਸੌਣ ਜੋ ਆਂਦਰਾਂ
ਟੁੱਕੜ ਉਨ੍ਹਾਂ ਨੂੰ ਕੀ ਸੱਜਰਾ ਕੀ ਬੇਹਾ ।
ਮਿੱਟੀ ਸਾਡੇ ਦੇਸ਼ ਦੀ ਅਣਖ ਵਾਲੜੀ
ਖਾ ਲਈ ਅੱਜ ਜ਼ਹਿਰੀ ਰੇਹਾਂ ਸਪਰੇਹਾਂ ।
ਬਾਦਸ਼ਾਹੀਆਂ ਤੋਂ ਜਦ ਹੁੰਦੇ ਨਾਬਰ ਸੂਰਮੇ
ਰਾਜਧਾਨੀਆਂ ਡਰ ਨਾਲ ਹੋ ਜਾਣ ਥੇਹਾਂ ।
ਬਰੂਦ ਟਿੱਬਿਆਂ ਦਾ ਸਿਉਨੇ ਰੰਗਾ ਰੇਤਾ
ਬੰਬ ਬਣੇ ਭੱਖੜਾ ਥੋਹਰ ਤੇ ਲੇਹਾਂ ।
ਸਾਹੀ ਮਹਿਲਾਂ ‘ਚੋਂ ਕੱਢ ਅਜਾਦੀ ਗੱਭਣ ਕਰਨੀ
ਕਰ ਕਰ ਡੋਕੇ ਟਾਲ ਨਾ ਜਾਵੇ ਹੇਹਾਂ ।।
ਸੰਪਰਕ: 001-604-825-8053

