By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਪਾਣੀ ਫੜਾਉਣ ਵਾਲਾ ਵੀ ਕੋਈ ਨਹੀਂ…
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਖ਼ਬਰਸਾਰ > ਪਾਣੀ ਫੜਾਉਣ ਵਾਲਾ ਵੀ ਕੋਈ ਨਹੀਂ…
ਖ਼ਬਰਸਾਰ

ਪਾਣੀ ਫੜਾਉਣ ਵਾਲਾ ਵੀ ਕੋਈ ਨਹੀਂ…

ckitadmin
Last updated: August 25, 2025 10:39 am
ckitadmin
Published: March 8, 2016
Share
SHARE
ਲਿਖਤ ਨੂੰ ਇੱਥੇ ਸੁਣੋ

-ਬਲਕਰਨ ਕੋਟ ਸ਼ਮੀਰ

ਬੰਦਾ, ਬੰਦੇ ਦੀ ਮਾਰ ਤਾਂ ਝੱਲ ਲੈਂਦੈ, ਪਰ ਜੇ ਲੇਖਾਂ ਦੀ ਮਾਰ ਹੋਵੇ ਤਾਂ ਕੋਈ ਕੀ ਕਰੇ … ਕਈ ਵਾਰ ਕੁਦਰਤ ਅਜਿਹੀ ਚਾਲ ਚਲਦੀ ਹੈ, ਜਿਸ ਮੂਹਰੇ ਸਾਰੇ ਤਰਕ ਫਿੱਕੇ ਪੈ ਜਾਂਦੇ ਐ, ਕਿ ਸਾਰੇ ਪਾਸੇ ਬੇਵਸੀ ਦਾ ਆਲਮ ਪਸਰ ਜਾਂਦਾ ਹੈ। ਦੁੱਖ ਅਤੇ ਪਿਆਸ ਅਤੇ ਮੌਤ ਵੇਲੇ ਅਸੀਂ ਸਭ ਤੋਂ ਪਹਿਲਾਂ ਆਵਾਜ਼ ਮਾਰਦੇ ਹਾਂ ਕਿ ਮੂੰਹ ਨੂੰ ਪਾਣੀ ਨਸੀਬ ਹੋ ਜਾਵੇ ਪਰ ਜਿੱਥੇ ਪਾਣੀ ਦੇਣ ਵਾਲਾ ਹੀ ਕੋਈ ਨਾ ਹੋਵੇ ਉੱਥੇ ਫਿਰ ਕੀ ਹੋਵੇ। ਅਜਿਹੀ ਹੀ ਕਹਾਣੀ ਹੈ ਕਿ ਪਿੰਡ ਕੋਟ ਸ਼ਮੀਰ (ਬਠਿੰਡਾ) ਦੇ ਇੱਕ ਪਰਿਵਾਰ `ਤੇ ਅਜਿਹਾ ਕਹਿਰ ਟੁੱਟਿਆ ਹੈ ਕਿ ਇਕੋ ਪਰਿਵਾਰ ਦੇ 3 ਜੀਅ ਨੇਤਰ ਹੀਣ ਹਨ ਅਤੇ ਉਹ ਤਿੰਨੋਂ ਹੀ ਇੱਕ ਦੂਜੇ ਦੀ ਮੱਦਦ ਲਈ ਅਹੁਰਦੇ ਹਨ, ਪਰ ..

ਇੱਥੋਂ ਦੇ ਇੱਕ ਗਰੀਬ ਪਰਿਵਾਰ ਜੰਗੀਰ ਸਿੰਘ ਦੇ ਘਰ ਦੋ ਪੁੱਤ ਚੰਦ ਸਿੰਘ ਤੇ ਸੁਖਵਿੰਦਰ ਸਿੰਘ ,ਇੱਕ ਧੀ ਪਰਮਜੀਤ ਕੌਰ ਕੁਦਰਤੀ ਤੌਰ ਤੇ ਹੀ ਨੇਤਰ ਹੀਣ ਪੈਦਾ ਹੋਏ, ਜੋ ਹੁਣ ਵੱਡੇ ਹੋ ਗਏ, ਚੰਦ ਸਿੰਘ ਦੀ ਉਮਰ 45 ਸਾਲ, ਸੁਖਵਿੰਦਰ ਸਿੰਘ 30 ਸਾਲ ਅਤੇ ਪਰਮਜੀਤ ਕੌਰ 26 ਸਾਲ ਦੇ ਹੋ ਗਈ ਹੈ।ਪਰਿਵਾਰ ਦੇ ਵੱਡੇ ਪੁੱਤਰ ਚੰਦ ਸਿੰਘ ਨੇ ਆਪਣੀ ਵਿਥਿਆ ਸੁਣਾਉਂਦਿਆਂ ਰੋਂਦੇ ਹੋਏ ਦੱਸਿਆ ਕਿ ਘਰੇ ਭੰਗ ਭੁਜਦੀ ਹੈ, ਕਈ ਕਈ ਦਿਨ ਭੁੱਖੇ ਸੌਣਾ ਪੈਂਦਾ ਹੈ, ਕਿਸੇ ਨੂੰ ਵੀ ਸਾਡੇ ਤੇ ਤਰਸ ਨਹੀਂ ਆਉਂਦਾ, ਰਾਜਨੀਤਿਕ ਪਾਰਟੀਆਂ ਦੇ ਨੇਤਾ ਲੋਕਾਂ ਨੇ ਅੱਜ ਤੱਕ ਸਾਡੇ ਨਾਂ `ਤੇ ਆਪਣੀ ਰਾਜਨੀਤਿਕ ਰੋਟੀਆਂ ਸੇਕਣ ਤੋਂ ਬਿਨਾ ਕੁਝ ਨਹੀਂ ਦਿੱਤਾ, ਸਾਨੂੰ ਝੂਠੇ ਲਾਰਿਆਂ ਤੇ ਬਿਆਨਾਂ ਤੋਂ ਸਿਵਾਏ ਕੁਝ ਵੀ ਪ੍ਰਾਪਤ ਨਹੀਂ ਹੋਇਆ।

 

 

ਅਜੇ ਤੱਕ ਕਿਸੇ ਵੀ ਸਰਕਾਰੀ ਸਹੂਲਤ ਦਾ ਲਾਭ ਨਹੀਂ ਮਿਲਿਆ, ਮੰਗਿਆਂ ਮੌਤ ਵੀ ਨਹੀਂ ਮਿਲਦੀ। ਅੰਤਾਂ ਦੀ ਗੁਰਬਤ ਦੀ ਮਾਰ ਝੱਲ ਰਿਹਾ ਇਹ ਪਰਿਵਾਰ ਆਪਣੀ ਜ਼ਿੰਦਗੀ ਦੇ ਦਿਨ ਕੱਟ ਰਿਹਾ ਹੈ , ਕਿਸੇ ਫ਼ਰਿਸ਼ਤੇ ਦੀ ਉਡੀਕ ਹੈ, ਜੋ ਇਸ ਗੁਰਬਤ ਦੀ ਮਾਰ ਝੱਲ ਰਹੇ ਹਨ …. ਰਾਹਾਂ ਤਕਦੇ ਹਨ ਕਿ ਕੋਈ ਆਵੇ ਤੇ ਉਨ੍ਹਾਂ ਦੀ ਦਰਦ ਕਹਾਣੀ ਸੁਣੇ ਤੇ ਉਨ੍ਹਾਂ ਦੀ ਬਾਂਹ ਫੜੇ।

ਕਰਮਸ਼ੀਲ ਐਜੂਕੇਸ਼ਨਲ ਵੈਲਫੇ਼ਅਰ ਸੁਸਾਇਟੀ ਪੰਜਾਬ ਦੇ ਮੁਖੀ ਸ੍ਰ. ਬਲਕਰਨ ਸਿੰਘ ਨੇ ਕਿਹਾ ਕਿ ਅਸੀਂ ਰੱਜਿਆਂ ਨੂੰ ਹੋਰ ਰਜਾਉਣ ਦੀ ਥਾਂ ਤੇ ਅਜਿਹੇ ਗਰੀਬ ਅਤੇ ਅਸਮਰੱਥ ਦੀ ਮਦਦ ਕਰੀਏ …ਭੁੱਖੇ ਪੇਟ ਦਾ ਸੁਆਲ ਹੈ। ਰੋਂਦੇ ਚਿਹਰਿਆਂ ਦਾ ਸੁਆਲ ਹੈ, ਅਤਿ ਠੰਡ ਵਿੱਚ ਰਜ਼ਾਈ ਦੀ ਥਾਂ ਫਟੀਆਂ ਚਾਦਰਾਂ ਵਿੱਚ ਸਿਆਲ ਕੱਢਦੇ ਹਨ … ਰੋਟੀ ਖਾਣ ਦੀ ਥਾਂ ਤੇ ਹਾਊਕੇ ਭਰਦੇ ਹਨ…ਉਨ੍ਹਾਂ ਦਾਨੀ ਸੱਜਣਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਪਰਿਵਾਰ ਦੀ ਮੱਦਦ ਲਈ ਮਦਦਗਾਰ ਸੱਜਣ ਕਰਮਸ਼ੀਲ ਐਜੂਕੇਸ਼ਨਲ ਵੈਲਫੇ਼ਅਰ ਸੁਸਾਇਟੀ ਦੇ ਸਟੇਟ ਬੈਂਕ ਆਫ਼ ਪਟਿਆਲਾ ਦੇ ਖਾਤਾ ਨੰ: 65105572580 ਮੋ. ਨੰ: 075080-92957 ਤੇ ਸਪੰਰਕ ਕਰ ਸਕਦੇ ਹਨ ਜਾਂ ਪਿੰਡ ਕੋਟ ਸ਼ਮੀਰ ਜਾ ਕੇ ਤਲਵੰਡੀ ਵਾਲੇ ਦਰਵਾਜ਼ੇ ਕੋਲ ਇਸ ਪੀੜਿਤ ਪਰਿਵਾਰ ਨੂੰ ਮਿਲਿਆ ਜਾ ਸਕਦਾ ਹੈ।

ਇਹ ਨੇਤਰ ਹੀਣ , ਕਰਮਾ ਮਾਰੇ .. ਜ਼ਿੰਦਗੀ ਤਾਂ ਕੀ ਜੀਣਗੇ… ਮੌਤ ਦੇ ਦਿਨ ਘਸੀਟ ਘਸੀਟ ਕੇ ਨੇੜੇ ਕਰ ਰਹੇ ਹਨ, ਭੁੱਖ ਤੇਹ ਅਤੇ ਵਿਲਕਣੀ ਇਨ੍ਹਾਂ ਨੂੰ ਵਿਰਸੇ ਵਿੱਚ ਮਿਲੀ ਹੋਈ ਹੈ, ਜੇਠ ਹਾੜ ਦੀ ਅਤਿ ਦੀ ਗਰਮੀ ਵਿੱਚ ਸਾਰਾ ਸਾਰਾ ਦਿਨ ਤ੍ਰਿਹਾਏ ਹੀ ਗੁਜ਼ਾਰਦੇ ਹਨ, ਪਿਆਸ ਲੱਗਣ ਤੇ ਇੱਕ ਦੂਸਰੇ ਤੋਂ ਪਾਣੀ ਮੰਗਦੇ ਹਨ,,, ਪਰ ਸਵਾਏ ਚੀਖਣ ਦੇ … ਸਾਰੇ ਪਾਣੀ ਪਾਣੀ ਕਹਿਣ ਤੋਂ ਬਿਨਾਂ ਕੁਝ ਵੀ ਨਹੀਂ ਕਰ ਸਕਦੇ.. ਤੇ ਮੀਂਹ ਕਣੀ ਦੇ ਮੌਕੇ .. ਆਪਣੇ ਡਿਗੂੰ ਡਿਗੂੰ ਕਰਦੇ ਢਾਰੇ `ਚ ਜਾਣ ਲਈ ਵੀ ਕੰਧਾਂ ਫੜੀ ਰਖਦੇ ਹਨ, ਕਈ ਵਾਰ ਤਾਂ ਉਸਦੀ ਵੀ ਛੱਤ ਉਨ੍ਹਾਂ ਨੂੰ ਨਸੀਬ ਨਹੀਂ ਹੁੰਦੀ, ਛੱਤ ਥੱਲੇ ਪਹੁੰਚਣਾ ਹੀ ਪਰਦੇਸ ਬਣ ਜਾਂਦੈ, ਸਾਰਾ ਮੀਂਹ ਉਨ੍ਹਾ ਦੇ ਸਿਰ ਉੱਤੋਂ ਹੀ ਲੰਘ ਜਾਂਦਾ ਹੈ।ਆਓ ਸਾਰੇ ਰਲ ਕੇ ਉਨ੍ਹਾਂ ਨੂੰ ਜ਼ਿੰਦਗੀ ਵਰਗਾ ਅਹਿਸਾਸ ਕਰਵਾਈਏ… ਆਓ ਹੱਥ ਮਿਲਾ ਲਓ … ਕੁਝ ਚੰਗਾ ਕਰੀਏ.. ਜਿਸ ਤੇ ਸਾਰੀ ਉਮਰ ਲਈ ਮਾਣ ਕੀਤਾ ਜਾ ਸਕੇ।

ਸੰਪਰਕ: +91 75080 92957
ਖੜੌਦੀ ਦੀ ਸਰਪੰਚ ’ਤੇ ਲੱਖਾਂ ਦੇ ਹੇਰ ਫੇਰ ਦੇ ਦੋਸ਼
‘ਆਪ’ ਵੱਲੋਂ ਬਲਕਾਰ ਨੂੰ ਟਿਕਟ ਦੇਣ ਦਾ ਸਖ਼ਤ ਵਿਰੋਧ – ਬਲਜਿੰਦਰ ਕੋਟਭਾਰਾ
ਝੁੱਗੀਆਂ ਝੌਂਪੜੀਆਂ ਵਿੱਚ ਰਹਿਣ ਵਾਲੇ ਬੱਚਿਆਂ ਲਈ ਮਸੀਹੇ ਦੀ ਭੂਮਿਕਾ ਨਿਭਾਅ ਰਿਹਾ ਹੈ : ਜੰਟਾ ਸਿੰਘ
ਕਈ ਪਿੰਡਾਂ ’ਚ ਡਿੱਪੂਆਂ ’ਤੇ ਪੁੱਜੀ ਗਰੀਬਾਂ ਲਈ ਨਾ-ਖਾਣਯੋਗ ਕਣਕ
ਬਾਦਲ ਪਰਿਵਾਰ ਨੇ ਬੱਸਾਂ ਦੀ ਖਰੀਦੋ ਫਰੋਖਤ ਕਰਕੇ ਦੁਆਬੇ ’ਚ ਕੀਤੀ ਜ਼ਬਰਦਸਤ ਐਂਟਰੀ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਫ਼ਿਲਮ ਇੰਸਟੀਚਿਊਟ ਦੀ ਅਹੁਦੇਦਾਰੀ ਬਨਾਮ ਹਿਟਲਰੀ ਕਾਰਵਾਈ – ਬਿੰਦਰਪਾਲ ਫ਼ਤਿਹ

ckitadmin
ckitadmin
July 1, 2015
ਕੰਢੀ ਦੇ ਲੋਕਾਂ ਲਈ ਖੁਸ਼ਹਾਲੀ ਹੋਈ ਦੁੱਖਾਂ ’ਚ ਤਬਦੀਲ
ਪਲੇਠੀ ਰਚਨਾ ਨੇ ਮੁਸੀਬਤਾਂ ਨਾਲ ਲੜਨਾ ਸਿਖਾਇਆ – ਪ੍ਰੋ. ਹਰਗੁਣਪ੍ਰੀਤ ਸਿੰਘ
ਅਸਲੀ ਕਿਸਾਨ ਦੀ ਹਾਲਤ ਇਉਂ ਬਣਦੀ ਹੈ ਖੁਦਕੁਸ਼ੀਆਂ ਵਾਲੀ – ਗੁਰਚਰਨ ਪੱਖੋਕਲਾਂ
ਕੁੱਤੀ ਭੇਡ -ਮਿੰਟੂ ਬਰਾੜ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?