By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਪਿੰਡ ਦੇ ਬਜ਼ੁਰਗਾਂ ਤੇ ਨੌਜਵਾਨਾਂ ਨੇ ਬੰਨ੍ਹੇ ਕੁੜੀ ਦਾ ਜਨਮ ਹੋਣ ਦੀ ਖ਼ੁਸ਼ੀ ਵਿੱਚ ਸਿਹਰੇ – ਮਿੰਟੂ ਹਿੰਮਤਪੁਰਾ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਖ਼ਬਰਸਾਰ > ਪਿੰਡ ਦੇ ਬਜ਼ੁਰਗਾਂ ਤੇ ਨੌਜਵਾਨਾਂ ਨੇ ਬੰਨ੍ਹੇ ਕੁੜੀ ਦਾ ਜਨਮ ਹੋਣ ਦੀ ਖ਼ੁਸ਼ੀ ਵਿੱਚ ਸਿਹਰੇ – ਮਿੰਟੂ ਹਿੰਮਤਪੁਰਾ
ਖ਼ਬਰਸਾਰ

ਪਿੰਡ ਦੇ ਬਜ਼ੁਰਗਾਂ ਤੇ ਨੌਜਵਾਨਾਂ ਨੇ ਬੰਨ੍ਹੇ ਕੁੜੀ ਦਾ ਜਨਮ ਹੋਣ ਦੀ ਖ਼ੁਸ਼ੀ ਵਿੱਚ ਸਿਹਰੇ – ਮਿੰਟੂ ਹਿੰਮਤਪੁਰਾ

ckitadmin
Last updated: August 29, 2025 10:29 am
ckitadmin
Published: May 16, 2012
Share
SHARE
ਲਿਖਤ ਨੂੰ ਇੱਥੇ ਸੁਣੋ

ਬੇਟੀ ਦੇ ਜਨਮ ਲੈਣ ‘ਤੇ ਮੁੰਡਾ ਜੰਮਣ ਵਰਗੇ ਕਾਰ ਵਿਹਾਰ ਕੀਤੇ ਖੁਰਮੀ ਪਰਿਵਾਰ ਨੇ।

ਵਿਸ਼ਵ ਭਰ ਦੇ ਪੰਜਾਬੀ ਅਖਬਾਰਾਂ ਨੂੰ ਆਪਣੀ ਇੱਕ ਵੈੱਬਸਾਈਟ ਰਾਹੀਂ ਇੱਕ ਲੜੀ ‘ਚ ਪ੍ਰੋਣ ਵਰਗਾ ਕਾਰਜ ਕਰਨ ਵਾਲੇ ਇੰਗਲੈਂਡ ਵਾਸੀ ਲੇਖਕ ਤੇ ਪੱਤਰਕਾਰ ਮਨਦੀਪ ਖੁਰਮੀ ਹਿੰਮਤਪੁਰਾ ਦੇ ਘਰ ਪੁੱਤਰੀ ਨੇ ਜਨਮ ਲਿਆ। ਨਵੇਂ ਜੀਅ ਦੀ ਆਮਦ ‘ਤੇ ਪਿੰਡ ਹਿੰਮਤਪੁਰਾ ਵਿਖੇ ਉਹਨਾਂ ਦੇ ਘਰ ਉਹ ਸਭ ਕਾਰ ਵਿਹਾਰ ਕੀਤੇ ਗਏ ਜਿਹੜੇ ਆਮ ਕਰਕੇ ਮੁੰਡੇ ਦੇ ਜਨਮ ਲੈਣ ਸਮੇਂ ਕੀਤੇ ਜਾਂਦੇ ਹਨ। ਪਿੰਡ ਦੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ ਚਿਰਾਂ ਤੋਂ ਚੱਲੇ ਆ ਰਹੇ ਮੁੰਡੇ ਕੁੜੀ ਦੇ ਫ਼ਰਕ ਨੂੰ ਨਿੰਮ ਬੰਨ੍ਹ ਕੇ ਬਰਾਬਰ ਕੀਤਾ।

 


ਫੋਨ ‘ਤੇ ਗੱਲਬਾਤ ਦੌਰਾਨ ਮਨਦੀਪ ਖੁਰਮੀ ਨੇ ਕਿਹਾ ਕਿ ਅੱਜ ਲੋੜ ਹੈ ਕਿ ਜਨਮ ਲੈਣ ਵਾਲੀ ਧੀ ਨੂੰ ਵੀ ਸਤਿਕਾਰ ਦੀ ਨਜ਼ਰ ਨਾਲ ਦੇਖਿਆ ਜਾਵੇ। ਇਸ ਸੋਚ ਨੂੰ ਤਿਆਗਣ ਦੀ ਲੋੜ ਹੈ ਕਿ ਵੰਸ਼ ਮੁੰਡੇ ਨਾਲ ਅੱਗੇ ਵਧਦਾ ਹੈ ਜਦੋਂਕਿ ਸੱਚਾਈ ਇਹ ਹੈ ਕਿ ਵੰਸ਼ ਅੱਗੇ ਵਧਾਉਣ ਲਈ ਮੁੰਡੇ ਦੇ ਨਾਲ ਨਾਲ ਕੁੜੀ ਵੀ ਬਰਾਬਰ ਦੀ ਹਿੱਸੇਦਾਰ ਹੈ। ਉਹਨਾਂ ਕਿਹਾ ਕਿ ਸਿਰਫ ਨਿੰਮ ਬੰਨ੍ਹਣ ਜਾਂ ਲੱਡੂ ਪਤਾਸੇ ਵੰਡਣ ਨਾਲ ਵੀ ਬੇਟੀ ਦਾ ਸਤਿਕਾਰ ਨਹੀਂ ਹੋ ਸਕਦਾ ਸਗੋਂ ਕੁੜੀ ਨੂੰ ਇਸ ਸਮਾਜ ਦਾ ਅਟੁੱਟ ਅੰਗ ਬਣਾਉਣ ਲਈ ਉਹ ਸਭ ਰੀਤੀ ਰਿਵਾਜ਼ ਕਰਨੇ ਚਾਹੀਦੇ ਹਨ ਜੋ ਅਸੀਂ ਮੁੰਡਾ ਜੰਮੇ ਤੋਂ ਮਨਾਉਂਦੇ ਹਾਂ। ਉਹਨਾਂ ਮੁੰਡਾ ਜੰਮੇ ਤੋਂ ਵਧਾਈ ਲੈਣ ਵਾਲੇ ਮਹੰਤ (ਖੁਸਰੇ) ਭਾਈਚਾਰੇ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀਆਂ ਅਸੀਸਾਂ ਵਿੱਚ ਕੁੜੀਆਂ ਦੀ ਚੜ੍ਹਦੀ ਕਲਾ ਨੂੰ ਵੀ ਸ਼ਾਮਿਲ ਕਰਨ। ਇੱਕ ਘਰ ਵਿੱਚ ਮੁੰਡੇ ਦੀ ਵਧਾਈ ਲੈਣ ਤੋਂ ਬਾਦ ਇਹ ਕਹਿਣਾ ਜ਼ਰੂਰੀ ਨਾ ਸਮਝਣ ਕਿ ਹੋਰ ਜੰਮੇ ਤੋਂ ਵੀ ਵਧਾਈ ਲੈਣ ਆਈਏ ਸਗੋਂ ਉਸ ਨਵੇਂ ਜੰਮੇ ਭਰਾ ਲਈ ਇੱਕ ਭੈਣ ਜੰਮਣ ਦੀ ਅਸੀਸ ਵੀ ਦੇਣ ਤਾਂ ਜੋ ਇਸ ਸਮਾਜ ਵਿੱਚ ਸਮਤੋਲ ਬਣਾਈ ਰੱਖਿਆ ਜਾ ਸਕੇ।

 

 

 

ਇਸ ਸਮੇਂ ਕਮਲਜੀਤ ਸਿੰਘ ਖੁਰਮੀ, ਸਾਬਕਾ ਪੰਚ ਸੁਖਦੇਵ ਸਿੰਘ ਜੈਦ, ਮਿ. ਬਲਜੀਤ ਸਿੰਘ ਬੱਸਣ,ਮਿਸਤਰੀ ਬਿੰਦਰ ਸਿੰਘ, ਬਲਵਿੰਦਰ ਸਿੰਘ, ਪੀ ਪੀ ਪੀ ਆਗੂ ਕੁਲਵਿੰਦਰ ਮਾਨ, ਰਘਵੀਰ ਸਿੰਘ ਜੈਦ, ਜਗਸੀਰ ਸਿੰਘ ਭੋਲਾ ਪੰਜਾਬ ਰੋਡਵੇਜ਼, ਮਾ. ਜਸਵਿੰਦਰ ਸਿੰਘ ਜੱਸੀ, ਮਾ. ਹਰਦੀਪ ਸਿੰਘ ਹੈਪੀ, ਗੁਰਦੀਪ ਈਨਾ, ਗੁਰਤੇਜ ਗਿੱਲ, ਵੀਰਪਾਲ ਸਿੰਘ, ਸ਼ਹੀਦ ਊਧਮ ਸਿੰਘ ਸੋਸ਼ਲ ਵੈੱਲਫੇਅਰ ਕਲੱਬ ਦੇ ਆਗੂ ਜਸਦੀਸ਼ ਟੋਨੀ,ਡਾ: ਜਗਸੀਰ ਸਿੰਘ, ਮਨਜਿੰਦਰ ਖੁਰਮੀ, ਤੀਰਥ ਰਾਮ ਸ਼ਰਮਾ, ਗਿਰਧਾਰੀ ਲਾਲ ਲਖਨਪਾਲ, ਬਿੱਟੀ ਸ਼ਰਮਾ,ਨਰੇਸ ਜੋਸ਼ੀ,ਵਰਿੰਦਰ ਬਿੰਦੂ, ਮੱਖਣ ਸਿੰਘ, ਬਹਾਲ ਸਿੰਘ ਸਿੱਧੂ, ਇਜਨੀਅਰ ਮੁਨੀਸ਼ ਸਰਮਾ, ਇੰਜਨੀਅਰ ਵਰਿੰਦਰ ਖੁਰਮੀ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।  
ਰਾਤ ਨੂੰ ਬਣਾਈਆਂ ਪੇਂਡੂ ਸੰਪਰਕ ਸੜਕਾਂ ਸਵੇਰੇ ਟੁੱਟੀਆਂ
ਕੰਢੀ ਦੇ ਲੋਕਾਂ ਲਈ ਖੁਸ਼ਹਾਲੀ ਹੋਈ ਦੁੱਖਾਂ ’ਚ ਤਬਦੀਲ
ਇਨਸਾਨੀ ਗੰਦ ਹੂੰਝਣ ਦੇ ਇਵਜ਼ ਵਿੱਚ ਮਿਲਦੀਆਂ ਨੇ ਬੱਸ ਦੋ ਬੇਹੀਆਂ ਰੋਟੀਆਂ
ਤਿੰਨੋਂ ਪ੍ਰਮੁੱਖ ਉਮੀਦਵਾਰਾਂ ਲਈ ਵਕਾਰ ਦਾ ਸਵਾਲ ਬਣੀ ਸੰਗਰੂਰ ਸੀਟ -ਸ਼ਿਵ ਇੰਦਰ ਸਿੰਘ
ਜਾਦੂਈ ਇਲਾਜ ਸੰਬੰਧੀ (ਇਤਰਾਜ਼ਯੋਗ ਇਸ਼ਤਿਹਾਰਬਾਜ਼ੀ) ਕਾਨੂੰਨ ਅਤੇ ਪੰਜਾਬੀ ਪ੍ਰਿੰਟ ਮੀਡੀਆ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਮੋਦੀ ਸਰਕਾਰ ਦਾ ਭੂਮੀ ਗ੍ਰਹਿਣ ਆਰਡੀਨੈਂਸ – ਮੋਹਨ ਸਿੰਘ

ckitadmin
ckitadmin
January 16, 2015
“ਉਡਤਾ ਪੰਜਾਬ” -ਅਕਸੈ ਖਨੌਰੀ
ਕਦੋਂ ਚੜ੍ਹੇਗਾ ਪੰਜਾਬ ਦਿਆ ਸੂਰਜਾ ਦੁਨੀਆਂ ’ਤੇ ਫੇਰ ਮੁੜ ਕੇ … – ਗੁਰਪ੍ਰੀਤ ਸਿੰਘ ਖੋਖਰ
ਕਾਂਗਰਸ ਦੇ ਚੋਣ ਵਾਅਦਿਆਂ ਦੀ ਪੂਰਤੀ: ਨਾ ਕੋਈ ਨੀਤੀ ਅਤੇ ਨਾ ਨੀਅਤ – ਮੋਹਨ ਸਿੰਘ
ਲਕੀਰਾਂ ਦੇ ਆਰ ਪਾਰ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?