By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਦੋਆਬੇ ਵਿੱਚ ਨਸ਼ੱਈਆਂ ਦੀ ਤੜਪ ਤਰਸਯੋਗ ਬਣੀ – ਸ਼ਿਵ ਕੁਮਾਰ ਬਾਵਾ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਖ਼ਬਰਸਾਰ > ਦੋਆਬੇ ਵਿੱਚ ਨਸ਼ੱਈਆਂ ਦੀ ਤੜਪ ਤਰਸਯੋਗ ਬਣੀ – ਸ਼ਿਵ ਕੁਮਾਰ ਬਾਵਾ
ਖ਼ਬਰਸਾਰ

ਦੋਆਬੇ ਵਿੱਚ ਨਸ਼ੱਈਆਂ ਦੀ ਤੜਪ ਤਰਸਯੋਗ ਬਣੀ – ਸ਼ਿਵ ਕੁਮਾਰ ਬਾਵਾ

ckitadmin
Last updated: August 29, 2025 7:40 am
ckitadmin
Published: April 28, 2014
Share
SHARE
ਲਿਖਤ ਨੂੰ ਇੱਥੇ ਸੁਣੋ

ਪੰਜਾਬ ਦੇ ਦੋਆਬਾ ਖਿੱਤੇ ਵਿੱਚ ਵੀ ਅੱਜ ਕੱਲ੍ਹ ਚੂਰਾ ਪੋਸਤ ਦੇ ਆਦੀ ਲੋਕਾਂ ਨੂੰ ਚੂਰਾ ਪੋਸਤ ਨਾ ਮਿਲਣ ਦੀ ਕਿੱਲਤ ਸਤਾਉਣ ਲੱਗ ਪਈ ਹੈ। ਚੋਣ ਕਮਿਸ਼ਨ ਦੀ ਸਖਤੀ ਅਤੇ ਪੁਲੀਸ ਦੀ ਘੁਰਕੀ ਕਾਰਨ ਦੋਆਬੇ ਦੇ ਡੋਡੇ ਪੀਣ ਵਾਲਿਆਂ ਨੂੰ ਰਾਜਸਥਾਨ , ਮੱਧ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਵੱਲ ਨੂੰ ਜਾਣ ਵਾਲੇ ਟਰੱਕ ਡਰਾਇਵਰਾਂ ਦੇ ਮਿੰਨਤ ਤਰਲੇ ਕਰਨੇ ਪੈ ਰਹੇ ਹਨ। ਦੋਆਬੇ ਵਿੱਚ ਚੂਰਾ ਪੋਸਤ, ਸਮੈਕ , ਨਸ਼ੀਲਾ ਚਿੱਟਾ ਪਾਊਡਰ ਅਤੇ ਨਸ਼ੀਲੀਆਂ ਦੁਆਈਆਂ ਵਿਕਣ ਦੇ ਮੁੱਖ ਸ਼ਹਿਰਾਂ ਵਿੱਚ ਚੂਰਾ ਪੋਸਤ ਅਤੇ ਹੋਰ ਨਸ਼ੇ ਨਾ ਮਿਲਣ ਕਾਰਨ ਸੁੰਨ ਪਈ ਹੋਈ ਹੈ।

ਚੂਰਾ ਪੋਸਤ ਦੇ ਤਸਕਰ ਮਾਹਿਲਪੁਰ, ਬੰਗਾ, ਨਵਾਂ ਸ਼ਹਿਰ, ਰਾਹੋਂ ਜੇਜੋਂ ਦੋਆਬਾ, ਮਹਿੰਗਰੋਵਾਲ, ਮੌਰਾਂਵਾਲੀ ਆਦਿ ਮਸ਼ਹੂਰ ਸ਼ਹਿਰਾਂ ਅਤੇ ਕਸਬਿਆਂ ਵਿੱਚ ਕਿੱਤੇ ਨਜ਼ਰ ਨਹੀਂ ਆ ਰਹੇ। ਲੋਕ ਦੂਰ ਦੁਰਾਡੇ ਦੇ ਸ਼ਹਿਰਾਂ ਅਤੇ ਪਿੰਡਾਂ ਤੋਂ ਉਪ੍ਰੋਕਤ ਸ਼ਹਿਰਾਂ ਅਤੇ ਪਿੰਡਾਂ ਤੋਂ ਭੁੱਕੀ ਲੈਣ ਲਈ ਆਉਂਦੇ ਹਨ ਪ੍ਰੰਤੂ ਦੋਆਬੇ ਦੇ ਤਸਕਰ ਉਕਤ ਨਸ਼ੀਲੇ ਪਦਾਰਥਾਂ ਨੂੰ ਉਹਨਾਂ ਨੂੰ ਦੇਣ ਤੋਂ ਸਾਫ ਮੁੱਕਰ ਰਹੇ ਹਨ।

ਬਹੁਤੇ ਨਸ਼ੱਈ ਤਸਕਰਾਂ ਦੇ ਮੁਹੱਲੇ ਤੱਕੜੀ ਵੱਟੇ ਰੱਖਕੇ ਭੁੱਕੀ ਵੇਚਣ ਵਾਲੀਆਂ ਬੀਬੀਆਂ ਅਤੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਹੁਣ ਤੱਕੜੀ ਵੱਟੇ ਛੱਡ ਛੋਟੇ ਛੋਟੇ ਚਾਹ ਦੇ ਕੱਪਾਂ ਅਤੇ ਗਲਾਸਾਂ ਦੇ ਹਿਸਾਬ ਨਾਲ ਪ੍ਰਤੀ ਕੱਪ ਅਤੇ ਗਲਾਸ 500 ਰੁਪਏ ਦੇ ਹਿਸਾਬ ਨਾਲ ਵੇਚਣ ਲੱਗ ਪਏ ਹਨ। ਜਦਕਿ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਇਥੇ ਇੱਕ ਕੱਪ ਦੀ ਕੀਮਤ ਸਿਰਫ 50 ਰੁਪਏ ਹੁੰਦੀ ਸੀ। ਇਸੇ ਤਰ੍ਹਾਂ 500 ਰੁਪਏ ਤੋਲੇ ਵਾਲੀ ਅਫੀਮ 1000 ਰੁਪਿਆ ਅਤੇ 250 ਰੁਪਏ ਗਰਾਮ ਵਿਕਣ ਵਾਲਾ ਚਿੱਟਾ ਨਸ਼ੀਲਾ ਪਾਊਡਰ 800 ਤੋਂ 1200 ਰੁਪਏ ਪ੍ਰਤੀ ਗਰਾਮ ਬੜੀ ਮੁਸ਼ਕਲ ਨਾਲ ਮਿਲਦਾ ਹੈ।

 

 

ਤਸਕਰ ਔਰਤਾਂ ਦਾ ਕਹਿਣ ਹੈ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਹੁਣ ਚੂਰਾ ਪੋਸਤ ਕਿਤੋਂ ਮਿਲਦਾ ਹੀ ਨਹੀਂ , ਦੂਸਰਾ ਇਹ ਕਿ ਉਹ ਹਰ ਮਹੀਨੇ ਪੁਲੀਸ ਦੇ ਵੱਖ ਵੱਖ ਥਾਣਿਆਂ ਵਿੱਚ ਮੋਟੀਆਂ ਰਕਮਾ ਚੜ੍ਹਾਉਦੇ ਸਨ ਅਤੇ ਪੁਲੀਸ ਦਾ ਜਣਾਂ ਖਣਾ ਮੁਲਾਜ਼ਮ ਜਦੋਂ ਮਰਜ਼ੀ ਦਬਕਾ ਮਾਰਕੇ 20 ਹਜਾਰ ਤੋਂ 50 ਹਜ਼ਾਰ ਰੁਪਿਆ ਉਹਨਾਂ ਕੋਲੋਂ ਖੋਹ ਕੇ ਲੈ ਜਾਂਦਾ ਸੀ ਪ੍ਰੰਤੂ ਜਦ ਉਹਨਾਂ ਮਹੀਨੇ ਦੇਣੇ ਬੰਦ ਕਰ ਦਿੱਤੇ ਤਾਂ ਪੁਲੀਸ ਮੁਲਾਜ਼ਮਾਂ ਨੇ ਗੁੱਸੇ ਵਿੱਚ ਆ ਕੇ ਸਾਡੇ ਪਤੀਆਂ ਅਤੇ ਲੜਕਿਆਂ ਸਮੇਤ ਲੜਕੀਆਂ ਤੇ 100 ਤੋਂ ਲੈ ਕੇ 500 ਗ੍ਰਾਂਮ ਚਿੱਟੇ ਨਸ਼ੀਲੇ ਪਾਊਡਰ ਦੇ ਕੇਸ ਬਣਾਕੇ ਜੇਲ੍ਹਾਂ ਵਿੱਚ ਤੁੰਨ ਦਿੱਤਾ। ਉਹਨਾਂ ਦੱਸਿਆ ਕਿ ਸਾਡੇ ਜਿਹੜੇ ਬੰਦੇ ਦੂਰ ਦੁਰਾਡੇ ਤੋਂ ਭੂੱਕੀ ਸਮੇਤ ਹੋਰ ਨਸ਼ੇ ਲਿਆਕੇ ਨਸ਼ੱਈਆਂ ਦਾ ਡੰਗ ਟਪਾਉਂਦੇ ਸਨ ਉਹ ਸਭ ਅੰਦਰ ਚਲੇ ਗਏ ਹਨ ਤੇ ਇਸ ਕਰਕੇ ਉਹ ਆਪਣੇ ਪੇਟ ਖਾਤਰ ਮਾੜਾ ਮੋਟਾ ਚੂਰਾ ਪੋਸਤ ਵੇਚਕੇ ਸਮਾਂ ਲੰਘਾ ਰਹੇ ਹਨ। ਸਖਤੀ ਕਾਰਨ ਪੁਲੀਸ ਤੋਂ ਡਰਦੇ ਉਹ ਇਹ ਕੰਮ ਬਹੁਤ ਹੀ ਲੁੱਕਵੇਂ ਤਰੀਕੇ ਨਾਲ ਕਰ ਰਹੇ ਹਨ। ਮਾਹਿਲਪੁਰ ਸ਼ਹਿਰ ਸਮੇਤ ਪਿੰਡਾਂ ਦੇ ਨਾਮੀ ਤਸਕਰ ਪਿੱਛਲੇ ਸਾਲ ਦੇ ਜੇਲ੍ਹੀਂ ਬੰਦ ਹਨ ।

ਪੋਸਤ ਪੀਣ ਵਾਲੇ ਬਜ਼ੁਰਗ ਤਾਂ ਨਸ਼ੇ ਦੀ ਤੋਟ ਕਾਰਨ ਕਈ ਤਸਕਰਾਂ ਦੇ ਘਰ ਦੇ ਭਾਂਡੇ ਮਾਂਜਣ, ਬੱਚੇ ਖਿਡਾਉਣ ਅਤੇ ਪਸ਼ੁਆਂ ਨੂੰ ਪੱਠੇ ਪਾਉਣ ਦਾ ਕੰਮ ਕਰਨ ਲੱਗ ਪਏ ਹਨ ਪ੍ਰੰਤੂ ਜਿਹੜੇ ਨੌਜ਼ਵਾਨ 25 ਤੋਂ 45 ਸਾਲ ਦੀ ਉਮਰ ਵਰਗ ਵਿੱਚ ਆਉਂਦੇ ਹਨ ਉਹ ਭੰਗ ਦੀਆਂ ਗੋਲੀਆਂ (ਭੋਲਾ) ਅਤੇ ਨਸ਼ੀਲੀਆਂ ਦੁਆਈਆਂ ਲੈ ਕੇ ਨਸ਼ੇ ਦੀ ਘਾਟ ਪੂਰੀ ਕਰ ਰਹੇ ਹਨ। ਸਿਹਤ ਵਿਭਾਗ ਵਲੋਂ ਪਿੱਛਲੇ ਸਾਲ ਬੰਦ ਕੀਤੀਆਂ 47 ਦਵਾਈਆਂ ਮੈਡੀਕਲ ਸਟੋਰਾਂ ਤੇ ਨਾ ਮਿਲਣ ਅਤੇ ਹੁਣ ਤਿੱਗਣੇ ਭਾਅ ਮਿਲਣ ਕਾਰਨ ਉਕਤ ਨੌਜ਼ਵਾਨਾਂ ਦੀ ਹਾਲਤ ਵੀ ਤਰਸ ਵਾਲੀ ਬਣ ਚੁੱਕੀ ਹੈ। ਨਸ਼ੇ ਦੀ ਤੋਟ ਕਾਰਨ ਮਾਹਿਲਪੁਰ ਵਿੱਚ ਹੀ ਇਸ ਨਵੇਂ ਸਾਲ ਵਿੱਚ ਹੁਣ ਤੱਕ ਦੇ ਮਹੀਨੇ ਦੌਰਾਨ ਲੱਗਭਗ 15 ਤੋਂ ਵੱਧ ਨੌਜ਼ਵਾਨ ਨਸ਼ਾ ਨਾ ਮਿਲਣ ਅਤੇ ਨਸ਼ੇ ਦੀ ਡੋਜ਼ ਵੱਧ ਮਾਤਰਾਂ ਵਿੱਚ ਲੈਣ ਕਾਰਨ ਮੌਤ ਅਤੇ ਆਤਮ ਹੱਤਿਆ ਦਾ ਸ਼ਿਕਾਰ ਹੋ ਚੁੱਕੇ ਹਨ। ਬਹੁਤੇ ਨਸ਼ੇ ਦੇ ਆਦੀ ਨੌਜ਼ਵਾਨ ਜਿਹੜੇ ਖਾਸਕਰ ਨਸ਼ੀਲੇ ਟੀਕੇ ਲਾਉਂਦੇ ਹਨ ਉਹ ਕਾਲੇ ਪੀਲੀਏ ਦੀ ਲਪੇਟ ਵਿੱਚ ਆ ਚੁੱਕੇ ਹਨ। ਦੋਆਬੇ ਦੀ ਜ਼ਵਾਨੀ ਨਸ਼ੀਲੇ ਪਦਾਰਥਾਂ ਕਾਰਨ ਖੋਖਲੀ ਹੋ ਚੁੱਕੀ ਹੈ। ਨਸ਼ੇ ਦੇ ਆਦੀ ਨੌਜ਼ਵਾਨ ਨਸ਼ੇ ਦੀ ਪੂਰਤੀ ਲਈ ਹਰ ਹੀਲਾ ਵਸੀਲਾ ਵਰਤ ਰਹੇ ਹਨ। ਚੂਰਾ ਪੋਸਤ ਦਾ ਆਦੀ ਵਿਆਕਤੀ ਸ਼ਰਾਬ ਨਾਲ ਨਹੀਂ ਸਾਰ ਸਕਦਾ ਅਤੇ ਸ਼ਰਾਬ ਦਾ ਆਦੀ ਚੂਰਾ ਪੋਸਤ ਸਮੇਤ ਸਾਰੇ ਨਸ਼ੇ ਖਾ ਪੀ ਰਿਹਾ ਹੈ। ਇੱਕ ਨਸ਼ੇ ਦੇ ਆਦੀ ਨੂੰ ਪੁਲੀਸ ਫੜਨ ਤੋਂ ਵੀ ਕੰਨੀ ਕਤਰਾਉਂਦੀ ਹੈ।

ਪੁਲੀਸ ਦਾ ਕਹਿਣ ਹੈ ਕਿ ਉਕਤ ਕਾਰਜ ਉਹਨਾਂ ਲਈ ਮਰਿਆ ਸੱਪ ਗੱਲ ਪਾਉਣ ਦਾ ਕੰਮ ਹੈ । ਪੁਲੀਸ ਸ਼ਾਂਮ ਨੂੰ ਸ਼ਰਾਬ ਅਤੇ ਸਵੇਰ ਨੂੰ ਅਹਿਜੇ ਬੰਦੇ ਨੂੰ ਭੂੱਕੀ ਕਿੱਥੋਂ ਲਿਆਕੇ ਦੇਵੇ ਤੇ ਜੇ ਨਾ ਦੇਵੇ ਤਾਂ ਉਸਦੀ ਮੋਤ ਲਈ ਜ਼ਿਮੇਵਾਰ ਬਣ ਜਾਂਦੀ ਹੈ । ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਆਮ ਲੋਕ ਸੋਚਦੇ ਹਨ ਕਿ ਪੁਲੀਸ ਨੇ ਬੰਦਾ ਥਾਣੇ ਵਿੱਚ ਕੁੱਟ ਕੁੱਟ ਮਾਰ ਦਿੱਤਾ ਜਦਕਿ ਅਜੋਕੇ ਸਮੇਂ ਵਿੱਚ ਥਾਣੇ ਜਾਂ ਜੇਲ੍ਹ ਵਿੱਚ ਮਰਨ ਵਾਲੇ ਬਹੁਤੇ ਬੰਦੇ ਨਸ਼ੀਲੇ ਪਦਾਰਥਾਂ ਦੇ ਆਦੀ ਹੁੰਦੇ ਹਨ ਅਤੇ ਨਸ਼ਾ ਨਾ ਮਿਲਣ ਕਾਰਨ ਉਹ ਜਾਂ ਤਾਂ ਖੁਦਕਸ਼ੀ ਕਰ ਲੈਂਦੇ ਹਨ ਜਾਂ ਫਿਰ ਦੌਰੇ ਪੈਣ ਕਾਰਨ ਮਰ ਜਾਂਦੇ ਹਨ। ਸੋ ਅੱਜ ਕੱਲ੍ਹ ਦੋਆਬੇ ਵਿੱਚ ਵੀ ਮਾਲਵੇ ਵਾਂਗ ਨਸ਼ੇ ਦੇ ਆਦੀ ਬੰਦਿਆਂ ਦੀ ਦੁਹਾਈ ਸੁਣੀ ਨਹੀਂ ਜਾ ਰਹੀ। ਭੁੱਕੀ ਵਾਲੇ ਸ਼ਰਾਬ ਪੀ ਰਹੇ ਹਨ।

ਮਿਲਾਵਟ ਕਾਰਨ ਪੱਕੇ ਨਸ਼ੱਈਆਂ ਦਾ ਹਾਲ ਹੋਰ ਵੀ ਦਰਦਨਾਕ ਬਣਿਆ ਹੋਇਆ ਹੈ। ਸਸਤੀ ਤੇ ਮਾੜੀ ਸ਼ਰਾਬ, ਭੁੱਕੀ ਦੀ ਥਾਂ ਲੱਕੜ ਦਾ ਬੂਰ ਅਤੇ ਨਸ਼ੀਲੇ ਚਿੱਟੇ ਪਾਊਡਰ ਦੀ ਥਾਂ ਨੀਂਦ ਅਤੇ ਐਨਾ ਸੀਨ ਸਮੇਤ ਦਰਦ ਦੀਆਂ ਅਨੇਕਾਂ ਗੋਲੀਆਂ ਪੀਸ ਕੇ ਵਿਕਣ ਕਾਰਨ ਨਸ਼ੱਈ ਬੇਰਾਂ ਵਾਂਗ ਡਿੱਗ ਅਤੇ ਮੱਛੀ ਵਾਂਗ ਤੜਪ ਰਹੇ ਹਨ। ਇਸ ਵਕਤ ਸ਼ਰਾਬ ਦੇ ਆਦੀ ਬੰਦਿਆਂ ਦੀਆ ਮੌਜਾਂ ਲੱਗੀਆਂ ਹੋਈਆਂ ਹਨ। ਲੋਕ ਸਭਾ ਚੋਣਾਂ ਕਾਰਨ ਹਰ ਸਿਆਸੀ ਪਾਰਟੀ ਦੇ ਆਗੂ ਆਪਣੇ ਚੋਣ ਜਲਸਿਆਂ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਪਿੰਡਾਂ ਵਿੱਚੋਂ ਬੰਦੇ ਦਿਹਾੜੀ ਤੇ ਲਿਆਉਂਦੇ ਹਨ। ਇਸ ਵਾਰ ਆਗੂ ਉਹਨਾਂ ਨੂੰ ਦਿਹਾੜੀ ਦੀ ਬਜ਼ਾਏ ਸ਼ਾਂਮ ਨੂੰ ਸੇਵਾ ਕਰਨ ਦੇ ਬਹਾਨੇ ਗੱਡੀਆਂ ਵਿੱਚ ਬੈਠਾਕੇ ਲੈ ਜਾਂਦੇ ਹਨ ਅਤੇ ਸਾਂਮ ਨੂੰ ਕਿਸੇ ਪੇਂਡੂ ਠੇਕੇ ਲਾਗੇ ਉਤਾਰਕੇ ਸਵੇਰ ਨੂੰ ਫਿਰ ਆਉਣ ਬਾਰੇ ਆਖਕੇ ਚਲਦੇ ਬਣਦੇ ਹਨ। ਅੱਜ ਕੱਲ੍ਹ ਬਹੁਤੇ ਆਗੂ ਸ਼ਰਾਬ ਵੀ 31 ਮਾਰਚ ਵਾਲੇ ਦਿਨਾਂ ਵਾਲੀ ਹੀ ਪਿਲਾ ਰਹੇ ਹਨ ਜਿਸ ਸਦਕਾ ਸਵੇਰ ਨੂੰ ਮਿਲਣ ਵਾਲੇ ਸਮਰਥੱਕ ਕਈ ਵਾਰ ਬਿਮਾਰ ਹੋਣ ਕਾਰਨ ਆਪਣੇ ਘਰੋਂ ਹੀ ਨਹੀਂ ਨਿਕਲਦੇ।

ਇਸ ਸਬੰਧ ਵਿੱਚ ਪੁਲੀਸ ਦੇ ਇੱਕ ਉਚ ਅਧਿਕਾਰੀ ਨੇ ਆਪਣਾ ਨਾਂਅ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਹਾਲਾਤ ਅਜਿਹੇ ਹਨ ਕਿ ਉਹ ਸਖਤ ਸਖਤਾਈ ਦੇ ਬਾਵਜੂਦ ਵੀ ਨਸ਼ੇ ਦੇ ਚੱਲ ਰਹੇ ਗੋਰਖ ਧੰਦੇ ਨੂੰ ਨਕੇਲ ਪਾਉਣ ਵਿੱਚ ਕਾਮਯਾਬ ਨਹੀਂ ਹੋ ਰਹੇ, ਪ੍ਰੰਤੂ ਫਿਰ ਵੀ ਪਹਿਲਾਂ ਵਾਂਗ ਹੁਣ ਨਹੀਂ ਚੱਲ ਰਿਹਾ ਅਤੇ ਮਾੜਾ ਮੋਟਾ ਚੱਲਦਾ ਕੰਮ ਵੀ ਆਉਣ ਵਾਲੇ ਦਿਨਾਂ ਵਿੱਚ ਬੰਦ ਹੋ ਜਾਵੇਗਾ। ਉਹਨਾਂ ਦੱਸਿਆ ਕਿ ਇਸ ਧੰਦੇ ਤੇ ਰੋਕਥਾਮ ਤਾਂ ਹੀ ਲੱਗ ਸਕਦੀ ਹੈ ਜੇਕਰ ਹਰ ਪਾਰਟੀ ਅਤੇ ਉਚ ਪਹੁੰਚ ਵਾਲਾ ਅਫਸਰ ਆਪਣੇ ਲਏ ਸਟੈਂਡ ਤੇ ਕਾਇਮ ਰਹਿ ਸਕੇ। ਹਰ ਜਣਾ ਖਣਾ ਆਗੂ ਆਪਣੀ ਪਹੁੰਚ ਸਿੱਧੀ ਮੁੱਖ ਮੰਤਰੀ, ਪਾਰਟੀ ਪ੍ਰਧਾਨ ਜਾਂ ਮੁੱਖ ਅਫਸਰ ਤੱਕ ਦੱਸਕੇ ਕਾਬੂ ਕਰਨ ਵਾਲੇ ਪੁਲੀਸ ਮੁਲਾਜ਼ਮਾਂ ਨੂੰ ਜ਼ਲੀਲ ਕਰਦਾ ਤੇ ਅੱਗੋਂ ਸਿਫਾਰਸ਼ ਕਰਨ ਵਾਲੇ ਅਧਿਕਾਰੀ ਅਤੇ ਆਗੂ ਵੀ ਇਹ ਕਹਿ ਦਿੰਦੇ ਹਨ ਕਿ ਤੈਨੂੰ ਮੇਰੇ ਬੰਦੇ ਤੋਂ ਸਿਵਾ ਹੋਰ ਕੋਈ ਨਹੀਂ ਲੱਭਾ।

ਗਊ ਮਾਤਾ ਦੇ ਰਾਜ `ਚ ਇੱਕ ਹੋਰ ਮਾਰਕਾ -ਸ਼ਾਲਿਨੀ ਸ਼ਰਮਾ
ਕਿਸਾਨ ਫੂਲਾ ਸਿੰਘ ਵੱਲੋਂ ਪੁਲੀਸ ਤੋਂ ਇਨਸਾਫ ਦੀ ਮੰਗ
ਗ਼ਰੀਬੀ ਦੂਰ ਕਰਨ ਲਈ ਵਿਦੇਸ਼ ਪੁੱਜਾ ਕੁਲਦੀਪ ਰਾਣਾ ਆਬੂ ਧਾਬੀ ਦੀ ਜੇਲ੍ਹ ’ਚ ਬੰਦ
ਸਿੱਖਿਆ ਦਾ ਚਾਨਣ ਮੁਨਾਰਾ ਪਿੰਡ ਮੌਜੀਆਂ ਦਾ ਸਰਕਾਰੀ ਸਕੂਲ – ਸੰਦੀਪ ਕੁਮਾਰ ਰਾਣਾ
ਸਰਕਾਰੀ ਪ੍ਰਾਇਮਰੀ ਸਕੂਲ ਹਾਕਮ ਵਾਲਾ ਰੱਬ ਆਸਰੇ- ਜਸਪਾਲ ਸਿੰਘ ਜੱਸੀ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਸਮਾਜਿਕ-ਆਰਥਿਕ ਸੰਦਰਭ ’ਚ ਪੰਜਾਬ ਦੇ ਸਿਹਤ ਸਰੋਕਾਰ -ਡਾ. ਧਰਮਵੀਰ ਗਾਂਧੀ

ckitadmin
ckitadmin
November 30, 2014
ਬਸ! ਆਖਣ ਨੂੰ ਹੀ ਰਹਿ ਗਿਆ… -ਸੁਖਦਰਸ਼ਨ ਸਿੰਘ ਸ਼ੇਰਾ
ਲੇਬਰ ਸੰਕਟ ਨੇ ਪੇਂਡੂ ਭਾਈਚਾਰਕ ਸਾਂਝ ਨੂੰ ਕੀਤਾ ਤਾਰ-ਤਾਰ
ਜ਼ਮੀਨੀ ਹਕੀਕਤਾਂ ਨੂੰ ਪਛਾਣੋ, ਕਾਮਰੇਡ! -ਸੁਕੀਰਤ
ਵਿਕਾਸ ਲਈ ਨੌਜਵਾਨ ਕਿਵੇਂ ਸਹਾਇਕ ਹੋਣ? -ਡਾ. ਮਨਜੀਤ ਸਿੰਘ ਕੰਗ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?