ਸਿਆਣਾ ਅਖਵਾਉਂਦਾ ਵਰਗ ਜਦ ਆਮ ਲੋਕਾਂ ਨੂੰ ਮੂਰਖ ਸਿੱਧ ਕਰਕੇ ਲੋਟੂ ਪਖੰਡੀ ਲੋਕਾਂ ਬਾਬਿਆ ਕੋਲ ਆਮ ਲੋਕਾਂ ਦੇ ਜਾਣ ਨੂੰ ਗਲਤ ਸਿੱਧ ਕਰਦਾ ਹੈ ਤਦ ਅਸਲ ਵਿੱਚ ਇਹ ਸਿਆਣਾ ਵਰਗ ਆਪਣੇ ਪਾਪ ਲੁਕੋ ਰਿਹਾ ਹੁੰਦਾ ਹੇ। ਪਖੰਡੀ ਬਾਬਾ ਵਰਗ ਕੋਲ ਜਾਣ ਵਾਲੇ ਲੋਕ ਲੁਟੇਰੇ ਬੇਈਮਾਨ ,ਚੋਰ ,ਠੱਗ ਨਹੀਂ ਹੁੰਦੇ ਸਰਕਾਰਾਂ ,ਅਮੀਰਾਂ, ਲੁਟੇਰੇ, ਬੇਈਮਾਨਾਂ, ਸਿਆਣੇ ਅਖਵਾਉਂਦੇ ਵਰਗਾਂ ਦੇ ਸਤਾਏ ਹੋਏ ਹੁੰਦੇ ਹਨ। ਇਹ ਸਿਆਣੇ ਅਖਵਾਉਂਦੇ ਵਰਗਾਂ ਵਿੱਚੋ ਉਪਜੇ ਜ਼ਿਆਦਾ ਬੇਈਮਾਨ ਲੋਕਾਂ ਦੀ ਖੇਡ ਹੁੰਦੀ ਹੈ ਜਿਨ੍ਹਾਂ ਵਿੱਚ ਚਲਾਕ ਬੇਈਮਾਨ ਰਾਜਨਿਤਕਾਂ ਦਾ ਜ਼ਿਆਦਾ ਹੱਥ ਹੁੰਦਾ ਹੇ। ਅੱਜ ਕੱਲ ਰਾਜਨਿਤਕਾਂ ਨੂੰ ਹੀ ਸਿਆਣਾ ਅਖਵਾਉਂਦਾ ਵਰਗ ਜ਼ਿਆਦਾ ਸਿਆਣੇ ਸਿੱਧ ਕਰਦਾ ਹੈ ਕਿਉਂਕਿ ਉਹ ਰਾਜਸੱਤਾ ਤੇ ਬੈਠੇ ਹੋਏ ਹੁੰਦੇ ਹਨ। ਰਾਜਸੱਤਾ ਤੇ ਬੈਠੇ ਹੋਏ ਚਲਾਕ ਸਿਆਣੇ ਸਮਾਜ ਦੇ ਸਿਆਣੇ ਵਿਦਵਾਨ ਵਰਗਾਂ ਨੂੰ ਵੱਡੀਆ ਬੁਰਕੀਆਂ ਸਿੱਟਦੇ ਰਹਿੰਦੇ ਹਨ ਜਦੋਂ ਕਿ ਬਾਬਾ ਵਰਗ ਕੋਲ ਜਾਣ ਵਾਲੇ ਲੋਕ ਰਾਜਸੱਤਾ ਦੀ ਲੁੱਟ ਦੇ ਜ਼ਿਆਦਾ ਸ਼ਿਕਾਰ ਹੁੰਦੇ ਹਨ ਅਤੇ ਜਾਂ ਫਿਰ ਦੂਸਰੇ ਨੰਬਰ ਦੇ ਮਾਲਕ ਧਾਰਮਿਕ ਸੱਤਾ ਦੇ ਸਤਾਏ ਨਕਾਰੇ ਹੋਏ ਹੁੰਦੇ ਹਨ। ਠੱਗ ਧਾਰਮਿਕ ਸੱਤਾ ਅਤੇ ਲੁਟੇਰੀ ਰਾਜਨੀਤਕ ਸੱਤਾ ਅੱਜ ਕੱਲ ਜੱਫੀਆਂ ਪਾਕੇ ਤੁਰਦੀ ਹੈ।
ਅਖੌਤੀ ਗੁਲਾਮ ਸਿਆਣਾ ਅਖਵਾਉਂਦਾ ਅਮੀਰ ਅਤੇ ਵਿਦਵਾਨ ਵਰਗ ਇੰਹਨਾਂ ਦੀ ਚਾਲ ਖਿਲਾਫ ਕਦੇ ਬੋਲਦਾ ਹੀ ਨਹੀਂ ਹੁੰਦਾ। ਇਹੋ ਸਮਾਜ ਦਾ ਵੱਡਾ ਦੋਸ਼ ਹੈ ਜਿਸ ਕਾਰਨ ਆਮ ਲੋਕਾਂ ਵਿਚਲਾ ਆਮ ਵਰਗ ਨਵੇਂ ਧਰਮ ਨਵੇਂ ਬਾਬੇ ਲੱਭਦਾ ਰਾਜਸੱਤਾ ਦੇ ਗੁਪਤ ਗੁਲਾਮਾਂ ਜੋ ਪਖੰਡ ਦੇ ਸੱਚੇ ਸੁੱਚੇ ਅਖਵਾਉਂਦੇ ਡੇਰੇ ਧਾਰਮਿਕ ਸਥਾਨ ਖੋਲੀ ਬੈਠੇ ਚਲਾਕ ਲੋਕ ਹਨ ਕੋਲ ਹੀ ਜਾ ਫਸਦਾ ਹੈ।
ਸੋ ਅਸਲ ਵਿੱਚ ਅਸੀਂ ਸਮਾਜ ਦੇ ਇੱਕ ਹਿੱਸੇ ਨੂੰ ਗੁੰਮਰਾਹ ਹੋਇਆ ਕਹਿਕੇ ਆਪਣੇ ਆਪ ਨੂੰ ਉੱਚਾ ਨਹੀਂ ਸਾਬਤ ਕਰ ਸਕਦੇ। ਅਸਲ ਵਿੱਚ ਆਮ ਲੋਕਾਂ ਦੀ ਲੁੱਟ ਅਖੌਤੀ ਸਿਆਣੇ ਵਰਗ ਦੀ ਮਿਹਰਬਾਨੀਆਂ ਦਾ ਹੀ ਨਤੀਜਾ ਹੈ। ਅਸ਼ਲ ਵਿਚ ਵਰਤਮਾਨ ਸਮਾਜ ਆਪਣੀਆਂ ਨਿਵਾਣਾਂ ਨੂੰ ਛੂਹ ਰਿਹਾ ਹੈ ਜਿਸ ਵਿੱਚ ਸਵਾਰਥਾਂ ਦੀ ਹਨੇਰੀ ਤੂਫਾਨੀ ਰੂਪ ਨਾਲ ਵਗ ਰਹੀ ਹੈ। ਅਣਜਾਣ ਲੋਕ ਇਸ ਵਹਿਣ ਵਿੱਚ ਤਿਣਕਿਆਂ ਦੀ ਤਰਾਂ ਉੱਡ ਰਹੇ ਹਨ ਜਾਣਕਾਰ ਅਖਵਾਉਂਦਾ ਵਰਗ ਤਾੜੀਆਂ ਮਾਰਦਾ ਸੈਤਾਨੀ ਹਾਸੇ ਹੱਸਦਿਆਂ ਖੁਸ਼ ਹੋ ਰਿਹਾ ਹੈ। ਸਮਾਜ ਦੇ ਵਿੱਚ ਪੈਦਾ ਹੋ ਰਹੇ ਵੱਡੇ ਵਿਗਾੜ ਕਦੇ ਵੀ ਇੱਕ ਵਰਗ ਦਾ ਨਤੀਜਾ ਨਹੀਂ ਹੁੰਦੇ। ਸਮਾਜ ਦੇ ਦੋਨੋਂ ਵਰਗ ਘੁੰਮਣ ਘੇਰੀਆਂ ਦੇ ਦੌਰ ਵਿੱਚ ਉਲਝੇ ਹੋਏ ਰਾਜਸੱਤਾ ਦੀ ਖੇਡ ਦੇ ਮੋਹਰੇ ਬਣੇ ਹੋਏ ਹਨ। ਬੇਈਮਾਨ ਰਾਜਸੱਤਾ ਅਤੇ ਧਰਮ ਸੱਤਾ ਸਿਆਣੇ ਅਖਵਾਉਂਦੇ ਵਰਗ ਅਤੇ ਮੂਰਖ ਗਰਦਾਨੇ ਜਾਂ ਰਹੇ ਵਰਗ ਦੋਨਾਂ ਨੂੰ ਵਾਰੋ ਵਾਰੀ ਖੁਸ਼ ਕਰਕੇ ਗੁਲਾਮੀ ਕਰਵਾਈ ਜਾ ਰਹੀ ਹੈ। ਇਹੋ ਵਰਤਮਾਨ ਸਮਾਜ ਦੀ ਹੋਣੀ ਹੈ ਜਿਸ ਵਿੱਚੋਂ ਵਿਰਲੇ ਲੋਕਾਂ ਨੂੰ ਹੀ ਨਿਕਲਣਾ ਨਸੀਬ ਹੁੰਦਾ ਹੈ ਅਤੇ ਜੋ ਤਰਸ਼ ਦੇ ਪਾਤਰ ਬਣੇ ਦੋਨਾਂ ਵਰਗਾਂ ਨੂੰ ਗਲ ਨਾਲ ਲਾਉਂਦੇ ਹਨ ਅਤੇ ਉਹ ਗੁਰੂ ਤੇਗ ਬਹਾਦਰ ਦੇ ਵਾਰਿਸ ਹੁੰਦੇ ਹਨ।

