By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਨਕਸਲੀ ਲਹਿਰ ਦੇ ਜ਼ਿੰਦਾ ਸ਼ਹੀਦ ਦਰਸ਼ਨ ਦੁਸਾਂਝ –ਜਸਵੀਰ ਮੰਗੂਵਾਲ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਸਾਹਿਤ ਸਰੋਦ ਤੇ ਸੰਵੇਦਨਾ > ਨਕਸਲੀ ਲਹਿਰ ਦੇ ਜ਼ਿੰਦਾ ਸ਼ਹੀਦ ਦਰਸ਼ਨ ਦੁਸਾਂਝ –ਜਸਵੀਰ ਮੰਗੂਵਾਲ
ਸਾਹਿਤ ਸਰੋਦ ਤੇ ਸੰਵੇਦਨਾ

ਨਕਸਲੀ ਲਹਿਰ ਦੇ ਜ਼ਿੰਦਾ ਸ਼ਹੀਦ ਦਰਸ਼ਨ ਦੁਸਾਂਝ –ਜਸਵੀਰ ਮੰਗੂਵਾਲ

ckitadmin
Last updated: July 14, 2025 10:09 am
ckitadmin
Published: June 29, 2012
Share
SHARE
ਲਿਖਤ ਨੂੰ ਇੱਥੇ ਸੁਣੋ

ਮੈਨੂੰ ਖੰਜਰ ਨਾਲ ਮਾਰੋ
ਜਾਂ ਸੂਲੀ ’ਤੇ ਟੰਗ ਦੇਵੋ
ਮੈਂ ਮਰ ਕੇ ਵੀ
ਚੁਗਿਰਦੇ ਵਿੱਚ ਬਿਖਰ ਜਾਵਾਂਗਾ।
ਤੇ ਤੁਹਾਨੂੰ ਹਰ ਸਿਰ ਵਿੱਚੋਂ,
ਮੇਰਾ ਹੀ ਅਕਸ ਦਿੱਸੇਗਾ ।


ਇਹ
 ਸ਼ਬਦ ਇਨਕਲਾਬੀ ਲਹਿਰ ਦਾ ਮਾਣ, ਗਹਿਰਾ ਚਿੰਤਕ, ਰਾਜਨੀਤੀਵਾਨ, ਜਥੇਬੰਦਕ ਲੇਖਕ, ਰੰਗਕਰਮੀ ਅਤੇ ਸਮੇਂ ਸਮੇਂ ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਤੱਕਣ ਦੀਆਂ ਮਿਸਾਲੀ  ਪਿਰਤਾਂ ਪਾਉਣ ਵਾਲਾ ਪੰਜਾਬ ਦਾ ਜੁਲੀਅਸ ਫਿਊਚਕ  ਦਰਸ਼ਨ ਦੁਸਾਂਝ , ਜਿਸ ਨੂੰ ਜ਼ਿੰਦਾ ਸ਼ਹੀਦ ਕਰਕੇ ਵੀ ਜਾਣਿਆ ਜਾਦਾਂ ਹੈ । ਉਹ ਜਾਤਾਂ,ਧਰਮਾਂ ਇਲਾਕਿਆਂ ਤੋਂ ਉੱਪਰ ਸੀ। ਜਿਸ ਦੀ ਜ਼ਿੰਦਗੀ ਇੱਕ ਫਿਲਮੀ ਕਹਾਣੀ ਜਿਹੀ ਹੀ ਜਾਪਦੀ ਹੈ।12 ਸਤੰਬਰ, 1937 ਨੂੰ ਪੱਛਮੀ ਬੰਗਾਲ ਦੇ ਕਲਕੱਤਾ ਸ਼ਹਿਰ ਵਿੱਚ ਜਨਮੇ ਦਰਸ਼ਨ ਦੁਸਾਂਝ ਬਚਪਨ ਵਿੱਚ ਆਪਣੇ ਜਨਮ ਦੇਣ ਵਾਲੇ ਮਾਂ-ਬਾਪ ਦੀ ਬੁੱਕਲ ਦਾ ਨਿੱਘ ਨਾ ਮਾਣ ਸਕੇ। ਉਸ ਨੂੰ ਪਿੰਡ ਦੁਸਾਂਝ ਕਲਾਂ ਦੇ ਹਜ਼ਾਰਾ ਸਿੰਘ ਤੇ ਹਰਨਾਮ ਕੌਰ ਨੇ ਗੋਦ ਲੈ ਲਿਆ ਜਿਨ੍ਹਾਂ ਦੀ ਝੋਲੀ ਔਲਾਦ ਤੋ ਸੱਖਣੀ ਸੀ। ਉੱਧਰ ਦਰਸ਼ਨ ਦੀ ਮਾਂ ਨੇ ਆਰਥਿਕ ਮਜਬੂਰੀਆ, ਥੁੜਾਂ ਦੇ ਕਾਰਨ ਆਪਣੇ ਜਿਗਰ ਦੇ ਟੁਕੜੇ ਨੂੰ  ਇਸ ਜੋੜੀ ਨੂੰ  ਈਸ਼ਰ ਸ਼ਿੰਘ ਰਾਹੀਂ ਦੇ ਦਿੱਤਾ।ਪਰ ਉਹ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਦਰਸ਼ਨ ਨੂੰ ਮਿਲਣ ਅਉਂਦੀ ਰਹੀ ,ਉਸ ਦੇ ਬੱਚੇ ਵੀ ਉਸ ਨਾਲ ਖੇਡਦੇ।1947 ਦੀ ਫਿਰਕੂ ਵੰਡ ਨੇ ਦਹਿਸ਼ਤ ਦਾ ਇਹੋ ਜਿਹਾ ਨੰਗਾ ਨਾਚ ਨੱਚਿਆ ਕਿ ਸਦੀਆਂ ਤੋਂ ਮੋਹ ਪਿਆਰ ਨਾਲ ਰਹਿੰਦੇ ਲੋਕ ਇੱਕ ਦੂਸਰੇ ਦੇ ਦੁਸ਼ਮਣ ਬਣ ਗਏ।

 

ਦੁਸਾਂਝ ਦਾ ਪਰਿਵਾਰ ਪਿੰਡ ਦੁਸਾਂਝ ਕਲਾਂ ਆ ਗਿਆ।ਇੱਕ ਵਾਰੀ ਪਿੰਡ ਕਿਸੇ ਮੁੰਡੇ ਵੱਲੋਂ ਬੰਗਾਲੀ ਹੋਣ ਦਾ ਮੇਹਣਾ ਮਾਰ ਦਿੱਤਾ।ਉਸ ਨੇ ਮਾਂ ਤੋ ਪੁਛਿਆ ਮਾਂ ਨੇ ਇਨਕਾਰ ਕਰ ਦਿੱਤਾ।ਉਹ ਵਿਛੜਨ ਦੇ ਡਰ ਕਰਕੇ ਬਿਮਾਰ ਪੈ ਗਈ ,ਬਿਮਾਰੀ ਤੇ ਸਦਮੇ ਕਰਕੇ ਮਾਂ ਦੀ ਮੌਤ ਹੋ ਗਈ।ਉਸ ਨੇ ਜ਼ਿੱਦ ਕਰਕੇ ਆਪਣੇ ਪਿਉ ਤੋਂ ਪੁੱਛ ਲਿਆ।ਪਿਉ ਨੇ ਈਸ਼ਰ ਸਿੰਘ ਦਾ ਪਤਾ ਦੇ ਦਿੱਤਾ ।ਪਰ ਜਦੋਂ ਉਹ ਈਸ਼ਰ ਸਿੰਘ ਕੋਲ ਗਿਆ ਤਾਂ ਉਸ ਕਿਹਾ, ਕਾਕਾ ਦੰਗਿਆਂ ਤੋਂ ਪਿੱਛੋਂ ਨਹੀਂ ਦੇਖੀਂ।ਉਸ ਅੰਦਰ ਧੁੰਦਲੀਆਂ ਯਾਦਾਂ ਮੁੜ ਸੁਰਜੀਤ ਹੋ ਗਈਆਂ।ਉਹ ਨਿਕਲ ਤੁਰਿਆ ਆਪਣੇ ਜਨਮ ਦੇਣ ਵਾਲੇ ਮਾਂ ਪਿਉ ਦੀ ਭਾਲ ਵਿੱਚ ।ਉਹ ਕਲਕੱਤੇ ਦੀਆਂ ਗਲੀਆਂ,ਬਸਤੀਆਂ,ਬਜ਼ਾਰਾਂ ਅਤੇ ਨਵੀਆਂ ਉਸਰਦੀਆਂ ਇਮਾਰਤਾਂ, ਗੱਲ ਕੀ ਹਰ ਔਰਤ ਵਿੱਚੋਂ ਉਹ ਆਪਣੀ ਜਨਮ ਦੇਣ ਵਾਲੀ ਮਾਂ ਭਾਲਦਾ ਰਿਹਾ।ਜਦੋਂ ਘਰੋਂ ਲਿਆਂਦਾ ਪੈਸਾ ਮੁੱਕ ਗਿਆਂ ਤਾਂ ਉਹ ਰੇਲ ਗੱਡੀਆਂ ,ਬਜ਼ਾਰਾਂ ਤੇ ਬੱਸ ਅੱਡਿਆਂ ਤੇ ਬੁਨੈਣਾਂ,ਗੁਬਾਰੇ, ਭਾਂਡੇ,ਜੁੱਤੀਆਂ,ਬੱਚਿਆਂ ਦੇ ਖਿਡੌਣੇ,ਭੰਬੀਰੀਆਂ ,ਬੱਚਿਆਂ ਦੇ ਖਾਣ ਦੀਆਂ ਚੀਜ਼ਾਂ ਵੇਚਦਾ ਰਿਹਾ ਪਰ ਖਾਲੀ ਹੱਥ ਵਾਪਸ ਆਇਆ ਉਹ ਆਪਣੀ ਕਵਿਤਾ ਵਿੱਚ ਲਿਖਦਾ ਹੈ।

 

 

 

ਵੇਲੋਂ ਟੁੱਟਿਆ ਮੈਂ ਫਲ ਕੋਈ
ਜਾਂ ਅੰਬਰ ਦਾ ਤਾਰਾ,
ਖੁੰਝਿਆ ਖਬਰੇ ਕਿਹੜੀ ਮਾਂ ਦਾ
ਪੁੱਤਰ ਇੱਕ ਅਮੁੱਲਾ।


ਉਹ ਵਾਪਸ ਪਿੰਡ ਆ ਗਿਆ ਪਰ ਸਾਰੀ ਜ਼ਿੰਦਗੀ ਉਸ ਦਾ ਕਲਕੱਤੇ ਨਾਲ ਮੋਹ ਰਿਹਾ ਜਦੋਂ ਵੀ ਉਹ ਕਲਕੱਤੇ ਜਾਂਦਾ ਤਾਂ ਉਸ ਨੂੰ ਉਥੋਂ ਦੀ ਮਿੱਟੀ ਖਿੱਚਦੀ ਤੇ ਉੱਥੋਂ ਦੀ ਹਵਾ ਵਿੱਚੋਂ ਆਪਣੇਪਨ ਦੀ ਮਹਿਕ ਆਉਂਦੀ। ਜਦੋਂ ਉਹ ਪਿੰਡ ਦੇ ਸਕੂਲ ਪੜ੍ਹਨ ਲੱਗਾ ਤਾਂ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ,ਚੰਗਾ ਖਿਡਾਰੀ ,ਵਧੀਆਂ ਤੈਰਾਕ,ਸੱਚ ਬੋਲਣ ਵਾਲਾਂ ਤੇ ਗਰੀਬ ਮਜ਼ਦੂਰਾਂ ਦੇ ਹੱਕ ਵਿੱਚ ਖੜ੍ਹਦਾ। ਇਹ ਸਾਰੇ ਗੁਣ ਉਸ ਨੇ ਬਚਪਨ ਵਿੱਚ ਹੀ ਗ੍ਰਹਿਣ ਕਰ ਲਏ ਸੀ ।ਦਸਵੀਂ ਪਾਸ ਕਰਨ ਉਪਰੰਤ ਦਰਸ਼ਨ ਨੂੰ ਤਲਖ ਹਕੀਕਤਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਉਸ ਨੇ ਇੱਕ ਮਿੱਲ ਮਜ਼ਦੂਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ।ਉਸ ਨੇ ਮਿੱਲ ਕਾਮਿਆਂ ਨਾਲ ਹੁੰਦੇ ਦੁਰਵਿਵਹਾਰ ਤੇ ਖੂਨ ਪਸੀਨੇ ਦੀ ਕਮਾਈ ਕਰਦੇ ਕਿਰਤੀਆਂ ਦੇ ਘਰਾਂ ਵਿੱਚ ਨੱਚਦੀ ਅੱਖੀਂ ਡਿੱਠੀ, ਹੱਡੀ ਹੰਢਾਈ ਗਰੀਬੀ ਨੇ ਉਸ ਦੇ ਕਾਲਜੇ ਭਾਂਬੜ ਬਾਲ ਦਿੱਤੇ।ਗਰੀਬੀ ਗੁਲਾਮੀ ਤੇ ਗਰੀਬੀ ਕਾਰਨ ਫੈਲੇ ਦੁੱਖਾਂ ਦਾ ਅਹਿਸਾਸ ਉਸ ਨੂੰ ਹੋ ਚੁੱਕਾ ਸੀ ,ਕਿ ਮਾਲਕ ਕਿਵੇਂ ਮਜ਼ਦੂਰਾਂ ਦੀ ਮਿਹਨਤ,ਹੱਕ ਸੁਪਨਿਆਂ ਤੇ ਅਰਮਾਨਾਂ ਨੂੰ ਕਿਵੇਂ ਡਕਾਰ ਜਾਂਦੇ ਨੇ ਉਹ ਆਪਣੀ ਕਵਿਤਾ ਵਿੱਚ ਲਿਖਦਾ ਹੈ।

 

ਮੇਰਾ ਪੇਟ ਹੁੰਦਾ ਨਾ ਰੋਟੀ ਤੋਂ ਖਾਲੀ,
ਹੋਰਾਂ ਲਈ ਮਰਨੇ ਦਾ ਜੇਰਾ ਨਾ ਹੁੰਦਾ।


ਗਦਰੀਆਂ ਤੇ ਕਿਰਤੀਆਂ ਦਾ ਪ੍ਰਭਾਵ ਕਬੂਲਦਾ ਪੀੜਤ ਵਰਗ ਦੀ ਮੁਕਤੀ ਤੇ ਆਜ਼ਾਦ ਫਿਜ਼ਾ ਲਈ ਇੱਕੋ ਇੱਕ ਸੰਪੂਰਨ ਹੱਲ ਸੰਪੂਰਨ ਇਨਕਲਾਬ ਹੈ ਤੇ ਇਹ ਮਾਰਕਸਵਾਦ ਵਿਚਾਰਧਾਰਾ ਅਧੀਨ ਹੀ ਕੀਤਾ ਜਾ ਸਕਦਾ ਹੈ ।ਮਾਰਕਸਵਾਦ ਹੀ ਇੱਕ ਅਜਿਹੀ  ਵਿਗਿਆਨਕ ਵਿਚਾਰਧਾਰਾ ਹੈ ,ਜੋ ਮਿਹਨਤਕਸ਼ ਦੇ ਸੁਪਨਿਆਂ ਦਾ ਸਮਾਜ ਸਿਰਜ ਸਕਦੀ ਹੈ।ਉਹ ਖੁਸ਼ਹੈਸੀਅਤੀ ਟੈਕਸ ਵਿਰੁੱਧ ਨਰਿੰਦਰ ਦੁਸਾਂਝ ਦੀ ਨਿਰਦੇਸ਼ਨਾ ਹੇਠ ਖੇਡੇ ਜਾਂਦੇ ‘ਜ਼ੋਰੀ ਮੰਗੇ ਦਾਨ ਵੇ ਲਾਲੋ’ ਵਿੱਚ ਭਾਗ ਲਿਆ ਤੇ ਪੁਲਿਸ  ਗ੍ਰਿਫ਼ਤਾਰੀ  ਵੀ ਹੋਈ।ਫਿਰ ਉਹ ਜੁਗਿੰਦਰ ਬਾਹਰਲਾ ਦੀ ਨਾਟਕ ਟੀਮ ਦੁਆਰਾ ਲੱਗੀ ਵਰਕਸ਼ਾਪ ਵਿੱਚ ਦਰਸ਼ਨ ਦੀ ਮਿੱਤਰਤਾ ਆਤਮਜੀਤ ਸਿੰਘ ਸੁਰਵਿੰਡ ਜਿਸ ਦਾ ਅਸਲੀ ਨਾਂ ਰਾਠਾ ਸਿੰਘ ਸੀ ਨਾਲ ਹੋਈ ।ਆਤਮਜੀਤ ਦੀ ਜੀਵਣ ਸਾਥਣ ਮਹਿੰਦਰ ਕੌਰ ਜੋ ਦੁਆਬੇ ਦੀ ਸੀ ਤੇ ਦਰਸ਼ਨ ਵੀ ਦੁਅਬੇ ਦਾ ਹੋਣ ਕਰਕੇ ਬੋਲੀ ਇੱਕੋ ਜਿਹੀ ਹੋਣ ਕਰਕੇ ਭੈਣ ਭਰਾਂ ਦੇ ਰਿਸ਼ਤੇ ਵਿੱਚ ਇਹੋ ਜਿਹੇ ਬੱਝੇ ਕਿ ਉਮਰ ਭਰ ਅਖਰੀ ਸਾਹਾ ਤੱਕ ਖੂਨ ਦੇ ਰਿਸ਼ਤਿਆਂ ਤੋਂ ਉੱਪਰ ਦੀ ਸਾਂਝ ਕਾਇਮ ਰਹੀ ਤੇ ਦਰਸ਼ਨ ਦੁਸਾਂਝ ਨੇ ਵੀ ਆਤਮਜੀਤ ਦੀ ਮੌਤ ਤੋਂ ਬਾਅਦ ਭੈਣ ਮਿੰਦਰ ਕੌਰ ਦੇ ਪਰਿਵਾਰ ਦੀ ਹਰ ਜ਼ਿੰਮੇਵਾਰੀ ਨਿਭਾਈ।ਉਸ ਦੇ ਚਾਰੇ ਪੁੱਤਰਾਂ ਦੇ ਵਿਆਹ ਆਪਣੇ ਹੱਥੀਂ ਅੰਤਰਜਾਤੀ ਕਰਕੇ ਸੱਚੇ ਕਮਿਉਨਿਸਟ ਦੀ ਮਿਸਾਲ ਪੇਸ਼ ਕੀਤੀ।12 ਸਤੰਬਰ, 1970 ਨੂੰ ਦਰਸ਼ਨ ਦੁਸਾਂਝ ਜੋਗਿੰਦਰ ਸਿੰਘ ਦੇ ਖੂਹ ਤੋਂ ਫੜਿਆਂ ਗਿਆ ਰਵਿੰਦਰ ਸਿੰਘ ਜਗਤਪੁਰ ਇੱਕ ਦਿਨ ਪਹਿਲਾਂ ਪੁਲਿਸ ਨੇ ਫੜ੍ਹ ਲਿਆ ਜਿਸ ਤੋਂ ਇੱਥੇ ਰੱਖੀ ਮੀਟਿੰਗ ਬਾਰੇ ਪਤਾ ਲੱਗ ਗਿਆ ਸੀ,  ਪੁਲਿਸ ਨੇ ਰਵਿੰਦਰ ਦਾ ਨਵਾਂ ਸ਼ਹਿਰ ਲਾਗੇ ਪਿੰਡ ਦੁਰਗਾਪੁਰ ਦੇ ਭੱਠੇ ਕੋਲ ਝੂਠਾ ਮੁਕਾਬਲਾ ਬਣਾ ਕੇ ਸ਼ਹੀਦ ਕਰ ਦਿੱਤਾ ਪੁਲਿਸ ਨੇ ਸਾਰਾ ਇਲਾਕਾ ਘੇਰ ਲਿਆ ਕਾਮਰੇਡ ਨੂੰ ਮੰਜੇ ਤੇ ਪਏ ਨੂੰ ਦਬੋਚ ਲਿਆ।ਪੁਲਿਸ ਫੜ੍ਹ ਕੇ ਬੰਗਿਆਂ ਦੇ ਥਾਣੇ ਲੈ ਗਈ। ਪੁੱਛ-ਗਿੱਛ ਕੀਤੀ ਕੁਝ ਪੱਲੇ ਨਾ ਪਿਆ ਤਾਂ ਤਸ਼ੱਦਦ ਸ਼ੁਰੂ ਹੋ ਗਿਆ। ਪੋਸਟਰ ਲੀਫਲੈਂਟ ਛਾਪਣ ਦਾ ਕੰਮ ਕਿੱਥੇ ਹੁੰਦਾ?ਹਥਿਆਰ ਤੇ ਵਿਸਫੋਟ ਬਣਾਉਣ ਦੀ ਫੈਕਟਰੀ ਕਿੱਥੈ ਹੈ ਪਾਰਟੀ ,ਆਗੂਆਂ ਦੇ ਨਾਂ ਆਦਿ ਬਹੁਤ ਸਾਰੇ ਭੇਦ ਜਾਨਣ ਦੀ ਕੋਸ਼ਿਸ਼ ਕੀਤੀ ਪਰ ਕੁਝ ਨਾ ਦੱਸਣ ਤੇ ਬੇਰਹਿਮ ਲਾਠੀਚਾਰਜ ਮਾਨਸਿਕ ਦਬਾਅ ਪਿਸ਼ਾਬ ਨਾਲ ਭਰੇ ਮੱਟ ਕੋਲ ਖੜ੍ਹੇ ਰੱਖਣਾ ਹੱਥ ਪੈਰ੍ਹ ਬੰਨ ਕੇ ਛੱਤ ਨਾਲ ਟੰਗੀ ਰੱਖਣਾ ਆਦਿ ਬਹੁਤ ਸਾਰੇ ਗੈਰ ਮਨੁੱਖੀ ਤਸੀਹੇ ਦਿੱਤੇ ਗਏ ਪਰ ਉਹ ਇਤਿਹਾਸ ਦੇ ਮਹਾਨ ਨਾਇਕਾਂ ਨੂੰ ਯਾਦ ਕਰਕੇ ਹੀ ਸ਼ਰਾਬ ਨਾਲ ਧੁੱਤ ਹੋਏ ਪੁਲਿਸੀਆਂ ਵੱਲੋਂ ਪਹਿਲਾਂ ਤਾਂ ਕੁੱਟ ਕੁੱਟ ਕੇ ਲੱਤਾ ਤੋੜੀਆਂ ਗਈਆਂ ਫਿਰ ਥੜ੍ਹੇ ਉੱਪਰ ਲਿਟਾ ਕੇ ਥਾਣੇਦਾਰ ਲੱਤਾਂ ਤੇ ਇੱਟਾਂ ਮਾਰਨ ਲੱਗ ਪਿਆ।ਲੱਤਾ ਦਾ ਕਚਰਾ ਬਣਾ ਦਿੱਤਾ।ਇਸ ਤਸ਼ੱਦਦ ਬਾਰੇ ਪ੍ਰਸਿੱਧ ਜੁਝਾਰਵਾਦੀ ਕਵੀ ਦਰਸ਼ਨ ਖਟਕੜ ਆਪਣੀ ਕਵਿਤਾ ਵਿੱਚ ਲਿਖਦਾ ਹੈ।

 

ਚਿਣੇ ਨੀਹਾਂ ਵਿੱਚ ਜਾਈਏ
ਜਾਂ ਲੱਤਾ ਚੂਰ ਕਰਵਾਈਏ
ਸਰਹੰਦ ਦੀ ਦੀਵਾਰ ਹੋਵੇ
ਜਾਂ ਥਾਣਾ ਬੰਗਿਆ ਦਾ


ਉਸ ਦੀ ਸੂਰਮਗਤੀ ਨੂੰ ਬਿਆਨ ਕਰਦੀਆ ਕਈ ਦੰਦ ਕਥਾਵਾਂ ਬਣ ਗਈਆਂ।ਕੇਵਲ ਕੌਰ ਤੇ ਮਿੰਦਰ ਕੌਰ ਵੱਲੋਂ ਦਿੱਤੀ ਅਸਲੀ ਇਨਸਾਨ ਦੀ ਕਹਾਣੀ ਨੇ ਦਰਸ਼ਨ ਨੂੰ ਬਹੁਤ ਹਿੰਮਤ ਦਿੱਤੀ।ਜਲੰਧਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਦਰਬਾਰਾ ਸਿੰਘ ਦੀ ਅਗਵਾਈ ਵਿੱਚ ਨਕਸਲੀਆਂ ਦੇ ਮੁਫਤ ਕੇਸ ਲੜੇ ਗਏ।ਐਡਵੋਕੇਟ ਹਰਭਜਨ ਸੰਘਾ ਤੇ ਹਰਦਿਆ ਸਿੰਘ ਨੇ ਵੀ ਮੁਫਤ ਕੇਸ ਲੜੇ।22 ਮਈ, 1975 ਹੋਏ ਸੂਰਾਨੂਸੀ ਕਾਂਢ ਵਿੱਚ ਸਾਥੀ ਜ਼ਿੰਦਾ ਤਾਂ ਥਾਂ ਤੇ ਹੀ ਸ਼ਹੀਦ ਹੋ ਗਿਆ।ਪਰ ਦੁਸਾਂਝ ਦੇ ਇੱਕ ਗੋਲੀ ਖੱਬੀ ਲੱਤ ਵਿੱਚ ਇੱਕ ਛਾਤੀ ਦੇ ਖੱਬੇ ਪਾਸੇ ,ਇੱਕ ਬਾਂਹ ਵਿੱਚ, ਇੱਕ ਪਿੱਠ ਵਿੱਚ ਮਾਰੀ ਉਹ ਗੋਲੀਆਂ ਨਾਲ ਪਰੁਨਿਆਂ ਹੋਣ ਦੇ ਬਾਵਜੂਦ ਵੀ ਪੁਲਿਸ ਨੂੰ ਲਲਕਾਰਨ ਦੀ ਹਿੰਮਤ ਰੱਖਦਾ ਸੀ।ਉਸ ਨੂੰ ਪਾਣੀ ਨਾ ਦਿੱਤਾ ਇਲਾਜ ਨਾ ਕਰਵਾਇਆ ਲੱਤ ਕੱਟ ਦਿੱਤੀ ਡੀ.ਐੱਸ.ਪੀ ਕਿਸ਼ਨ ਸਿੰਘ ਹਸਪਤਾਲ ਆਇਆ ।ਦਰਸ਼ਨ ਵੱਲ ਨਫ਼ਰਤ ਨਾਲ ਦੇਖਿਆ  ਰੋਅਬ ਨਾਲ ਬੋਲਿਆ ‘ਹੁਣ ਜਾ ਕੇ ਗੁਰਦੁਆਰਾ ਲੱਭ ਲਈ ,ਤੇਰਾ ਹੋ ਗਿਆ ਇਨਕਲਾਬ।’

ਮੈਂ ਗੁਰਦੁਆਰੇ ਨਹੀਂ ਬਹਿੰਦਾ। ਮੇਰੀਆਂ ਭਾਵੇਂ ਦੋਵੇ ਲੱਤਾਂ ਵੱਢ ਦਿਓ,ਮੈਂ ਸਿਰ ਪਰਨੇ ਤੁਰ ਕੇ ਵੀ ਇਨਕਲਾਬ ਦੀ ਮਿਸ਼ਾਲ ਜਗਾਈ  ਰੱਖਣ ਦੀ ਹਿੰਮਤ ਰੱਖਦਾ ਹਾਂ।ਨਾਲੇ ਤੁਹਾਡਾ ਜਬਰ ਮੈਨੂੰ ਇਨਕਲਾਬ ਦੇ ਰਾਹ ਤੋਂ ਥੜਕਾ ਨਹੀਂ ਸਕਦਾ।ਜੇ ਮੈਂ ਮਰ ਮੁੱਕ ਵੀ ਗਿਆਂ ਤਾਂ ਹੋਰ ਬੜੇ ਕਾਮਰੇਡ ਨੇ ਤੁਹਾਡੀਆਂ ਧੌਣਾਂ ਲਾਹ ਕੇ ਹਿਸਾਬ ਕਿਤਾਬ ਚੁੱਕਦਾ ਕਰ ਦੇਣਗੇ। ਦਰਸ਼ਨ ਗੁੱਸੇ ਵਿੱਚ ਲਲਕਾਰਿਆ ਸੀ। ਦਰਸ਼ਨ ਦੇ ਜੇਲ੍ਹ ਹੁੰਦਿਆਂ ਹੀ ਦਰਸ਼ਨ ਤੇ ਰਵਿੰਦਰ ਦੇ ਫੜ੍ਹੇ ਜਾਣ ਤੇ ਸੋਹਣ ਲਾਲ ਜੋਸ਼ੀ ਨੂੰ ਦੋਸ਼ੀ ਸਮਝ ਕੇ ਮਾਰ ਦਿੱਤਾ ਪਰ ਦਰਸ਼ਨ ਸੱਚਾਈ ਜਾਣਦਾ ਹੋਣ ਕਰਕੇ ਇਸ ਨਾਲ ਅਸਿਹਮਤ ਸੀ ਜਦੋਂ ਉਸ ਦੀ ਮਾਂ ਤੇ ਮਾਸੀ ਜੇਲ੍ਹ ਵਿੱਚ ਆਉਂਦੀਆਂ ਤਾਂ ਦਰਸ਼ਨ ਨੂੰ ਕਹਿੰਦੀਆਂ ,’ਸੋਹਣ ਨੂੰ ਮਿਲਿਆਂ ਬੜਾ ਚਿਰ ਹੋ ਗਿਆ ,ਪੁੱਤ ਨੂੰ ਆਖੀਂ ਕਿਤੇ ਮਿਲ ਜਾਵੇ।ਮਾਂ ਤਰਲਾ ਲੈਦੀਂ ਤਾਂ ਉਸ ਦਾ ਗੱਚ ਭਰ ਆਉਂਦਾ ਇਸੇ ਤਰ੍ਹਾਂ ਹੀ ਪਿੰਡ ਮੰਗੂਵਾਲ ਦਾ ਹੀ ਰਾਮ ਕਿਸ਼ਨ ਕਿਸ਼ੂ ਸੀ ਜੋ ‘ਆਪਣਿਆਂ’ ਦੀ ਹੀ ਗੋਲੀ ਦਾ ਸ਼ਿਕਾਰ ਹੋ ਗਿਆਂ ਸੀ। ਦੁਸਾਂਝ ਨੇ ਜੇਲ੍ਹ ਤੋਂ ਆ ਕੇ ਇਨ੍ਹਾਂ ਦੀ ਮੌਤ ਦੀ ਜਾਂਚ ਕਰਵਾਈ,ਸ਼ਹੀਦਾਂ ਦਾ ਦਰਜਾ ਦੁਆਇਆ। ਸ਼ਹੀਦਾਂ ਦੀ ਵੰਗਾਂਰ ਵਿੱਚ ਸ਼ਾਮਿਲ ਕਰਵਾਇਆ।ਦੁਸਾਂਝ ਜੰਗਜੂ ਸਿਪਾਹੀਆਂ ਦੀ ਤਰ੍ਹਾਂ ਸਾਹਿਤ ਦੇ ਖੇਤਰ ਵਿੱਚ ਵਿਚਰਿਆਂ ਉਸ ਨੇ ਜੂਝ ਰਹੇ ਮਨੁੱਖਾਂ ਦਾ ਸਾਹਿਤ ਰਚਿਆ ਨਵੰਬਰ, 1994 ਵਿੱਚ ਲੂਣੀ ਧਰਤੀ ਕਾਵਿ ਸੰਗ੍ਰਹਿ ਲਿਖਿਆਂ ਜੋ ਮਿਹਨਤੀ ਵਰਗ ਦੀ ਪੀੜ੍ਹਾਂ ਤੜ੍ਹਪ,ਠੱਗੇ ਜਾਣ ਦਾ ਅਹਿਸਾਸ ਅਖੌਤੀ ਰਾਜਸੀ ਆਜ਼ਾਦੀ ,ਸੂਰਮਗਤੀ ਦੁਆਲੇ ਕੇਂਦਰਤ ਹੈ।

 

ਛਿੜ  ਪਈ ਚਰਚਾਂ ਹੈ ਕਿਸ ਦੀ ਕੌਣ ਹੈ ਉਹ ਸੂਰਮਾਂ
ਸਰਘੀਆਂ ਦੇ ਬੋਲ ਜੋ ਖੇਤਾਂ ‘ਚ ਸਾਦੇ ਗਾ ਰਿਹਾਂ
ਅੱਖਾਂ ‘ਚ ਅੱਖਾਂ ਵਕਤ ਦੇ
ਡਰਦੇ ਨੇ ਜਿਹੜੇ ਪਾਉਣ ਤੋਂ
ਬੋਝ ਆਪਣੇ ਆਪ ਦਾ
ਕਿਸ ਤਰ੍ਹਾਂ ਢੋਂਦੇ ਨੇ ਲੋਕਮੇਰਾ ਨਾਂ ਕੀ ਪੁੱਛਦੇ ਹੋ
ਮੈਂ ਇੱਕ ਭਟਕਣ ਹਾਂ
ਤੇ ਮੈਨੂੰ ਤਲਾਸ਼ ਹੈ
ਉਸ ਕੁੱਖ ਦੀ ਜੋ ਧੁੱਪਾਂ ਜੰਮੇ


ਡਾ. ਸਰਬਜੀਤ ਦੇ ਸ਼ਬਦਾ ਵਿੱਚ ‘ਜਿੱਥੇ ਇਹ ਕਵਿਤਾ ਵਿਚਾਰਧਾਰਕ ਚੇਤਨਾਂ ਨਾਲ ਉੱਥੇ ਉਹ ਕਾਵਿਕਤਾ ਵੀ ਬਣਾਈ ਰੱਖਦੀ ਹੈ ।ਦਰਸ਼ਨ ਦੁਸਾਂਝ ਦੀ ਦੂਜੀ ਕਿਤਾਬ ਅਮਿੱਟ ਪੈੜਾਂ ਇਨਕਲਾਬੀ ਲਹਿਰ ਵਿੱਚ ਯੋਗਦਾਨ ਪਾਉਣ ਵਾਲੇ ਉਨ੍ਹਾਂ ਹੀਰਿਆਂ ਦੀ ਦਾਸਤਾਨ ਹੈ  ਜੋ ਪੁਲਿਸ ਦੀ ਗੋਲੀ ਦਾ ਸ਼ਿਕਾਰ ਨਹੀ ਹੋਏ ਪਰ ਲਹਿਰ ਲਈ ਥੰਮ ਬਣੇ ਰਹੇ।ਉਨਾਂ ਦੀ ਕੁਰਬਾਨੀ ਲਗਨ ਤੇ ਕਰਮ ਨੁੰ ਅਮਿੱਟ ਪੈੜਾਂ ਰਾਹੀਂ ਰੂਪਮਾਨ ਕੀਤਾ। ਮੰਗਲ ਸਿੰਘ ਮੰਗਾ, ਪ੍ਰੋ. ਰਾਮ ਸ਼ਰਨ ਕੇਵਲ ਕੌਰ ਤੇ ਹੋਰ ਬਹੁਤ ਸਾਰੇ ਸੱਚੇ ਸੁੱਚੇ ਬੱਬਰਾਂ ਦੀ ਗਾਥਾ ਲਿਖ ਕੇ ਅਮਰ ਕਰਨ ਦੀ ਕੋਸ਼ਿਸ਼ ਕੀਤੀ।ਦਰਸ਼ਨ ਦੁਸਾਂਝ ਦੀ ਕੁਰਬਾਨੀ,ਪ੍ਰਤੀਬੱਧਤਾ ਅਤੇ ਲਗਨ ਸਦਕਾ ਉਹ ਰਾਜਨੀਤਕ ਤੇ ਸਾਹਿਤਕ ਖੇਤਰ ਵਿੱਚ ਹਮੇਸ਼ਾ ਚਰਚਿਤ ਰਿਹਾ।ਸਾਹਿਤਕਾਰ ਉਸ ਦੇ ਜੀਵਣ,ਉਦੇਸ਼ ਤੇ ਸ਼ੰਘਰਸ਼ ਨੂੰ ਆਪਣੀਆਂ ਰਚਨਾਵਾਂ ਦਾ ਵਿਸ਼ਾ  ਬਣਾਉਂਦੇ ਰਹੇ ।

ਸੁਖਪਾਲ ਸੰਘੇੜਾ ਨੇ ਇੱਕ ਦਹਿਸ਼ਤ ਪਸੰਦ ਦੀ ਡਾਇਰੀ ਨਾਵਲ,ਜਿਸ ਤੋਂ ਲੋਕ ਕਲਾ ਮੰਡੀ ਮੁੱਲਾਂਪੁਰ ਨੇ ਨਾਟਕ ਤਿਆਰ ਕਰਕੇ 1 ਮਈ, 2001 ਨੂੰ ਪੰਜਾਬੀ ਭਵਨ ਖੇਡਿਆ ਗਿਆ। ਇੱਕ ਗੁਰੀਲੇ ਦੀ ਜੀਵਣਗਾਥਾ ਰਾਰੀ ਉਸ ਦੀ ਬਹਾਦਰੀ ਨੂੰ ਪੇਸ਼ ਕੀਤਾ ।ਅਜਮੇਰ ਸਿੱਧੂ ਨੇ ਜਿੱਥੇ ਦਰਸ਼ਨ ਦੁਸਾਂਝ ਦੀ ਜੀਵਣੀ ਲਿਖੀ ਉੱਥੇ ਦਿੱਲੀ ਦੇ ਕਿੰਗਰੇ ਕਹਾਣੀ ਲਿਖੀ।ਦਰਸ਼ਨ ਖਟਕੜ੍ਹ ,ਇਕਬਾਲ ਖਾਨ,ਜਸਵੀਰ ਦੀਪ,ਆਦਿ ਬਹੁਤ ਸਾਰੇ ਲੇਖਿਕਾਂ ਨੇ ਰਚਨਾਵਾਂ ਰਾਹੀ ਦਰਸ਼ਨ ਦੁਸਾਂਝ ਦੀ ਸੂਰਮਗਤੀ ਨੂੰ ਪੇਸ਼ ਕੀਤਾ।ਦਰਸ਼ਨ ਦੁਸਾਂਝ ਸਾਰੀ ਜ਼ਿੰਦਗੀ ਹੀ ਇੱਕ ਲੱਤ ਨਾਲ ਇਨਕਲਾਬ ਲਈ ਫਿਰਦਾ ਰਿਹਾ।ਪਰ ਪਾਰਟੀ ਦੀਆਂ ਫੁੱਟਾਂ, ਸਾਥੀਆਂ ਵਫਾਦਾਰੀ ਨਾ ਨਿਵਾਉਣ ਦੀ ਸੱਟ ਨੇ ਉਸ ਦੇ ਦਿਲ ਤੇ ਗਹਿਰਾਂ ਅਸਰ ਪਾਇਆ।ਉਹ ਆਪਣੀ ਕਵਿਤਾ ਵਿੱਚ ਲਿਖਦਾ ਹੈ :

 

ਮਿਲੇ ਜੋ ਦੋਸਤ ਵੀ ਮੈਨੂੰ
ਮੇਰੇ ਗਮਖਾਰ ਨਾ ਨਿਕਲੇ
ਕਿਵੇ ਦਿਲ ਖੋਲ੍ਹ ਕੇ ਰੱਖਾਂ
ਭਰੋਸਾ ਹੀ ਨਹੀ ਬੱਝਦਾ


ਸਾਡੇ ਘਰ ਦੁਸਾਂਝ ਦਾ ਆਉਣਾ ਜਾਣਾ ਮੇਰੇ ਬਚਪਨ ਤੋਂ ਸੀ।ਮੇਰੇ ਡੈਡੀ ਜੀ ਦੇ ਬਾਹਰ ਜਾਣ ਤੋਂ ਬਾਅਦ ਸਿਆਣੇ ਬਜ਼ੁਰਗਾਂ ਵਾਂਗ ਖਿਆਲ ਰੱਖਿਆਂ ਸਾਨੂੰ ਚੰਗੇ ਮਨੁੱਖ ਬਣਾਉਣ ਦੀ ਕੋਸ਼ਿਸ਼ ਕੀਤੀ।ਜਦੋਂ ਮੈਂ ਉਨ੍ਹਾਂ ਨੂੰ ਇਕੱਲਤਾ ਵਿੱਚ ਨਿਰਾਸ਼ ਦੇਖਿਆ ਤਾ ਮੈਂ ਕਹਿ ਦਿੱਤਾ ਤੁਸੀ ਕਦੇ ਨਾ ਮਹਿਸੂਸ ਕਰਿਓ ਕਿ ਮੇਰਾ ਕੋਈ ਬੱਚਾ ਨਹੀ ਮੈਂ ਤੁਹਾਡੀ ਧੀ ਹਾਂ ਇਨ੍ਹਾਂ ਸ਼ਬਦਾਂ ਨੇ ਮੈਨੂੰ ਤੇ ਦੁਸਾਂਝ ਨੂੰ ਰਿਸ਼ਤੇ ਵਿੱਚ ਬੰਨ ਦਿੱਤਾ ਜੋ ਉਨ੍ਹਾਂ ਦੀ ਮੌਤ ਤੱਕ ਤੇ ਮੇਰੀ ਸਾਰੀ ਜ਼ਿੰਦਗੀ ਕਾਇਮ ਰਹੇਗਾ।ਉਨ੍ਹਾਂ ਅੰਦਰ ਇੱਕ ਬਹੁਤ ਹੀ ਨਰਮ ਦਿਲ ਵੀ ਧੜਕਦਾ ਸੀ। ਹਰ ਰਿਸ਼ਤੇ ਨੂੰ ਮੋਹ ਪਿਆਰ ਸਤਿਕਾਰ ਨਾਲ ਨਿਭਾਇਆ ਹੀ ਨਹੀ ਸਗੋਂ ਮਾਣ  ਵੀ ਦਿੱਤਾ। ਉਹ ਕਿਹਾ ਕਰਦੇ ਸਨ।

 

ਮੈਂ ਜ਼ਿੰਦਗੀ ਨੂੰ
ਉਹ ਅਰਥ ਦੇਵਾਂਗਾ
ਕਿ ਮੌਤ ਤੋਂ ਪਿੱਛੋਂ
ਜ਼ਿਕਰ ਮੇਰਾ ਜੇ ਛਿੜੇ
ਤੈਨੂੰ ਨਮੋਸ਼ੀ ਹੋਣ ਨਹੀਂ ਲੱਗੀ


ਬਰਸਾਤਾਂ ਵਿੱਚ ਉਸ ਦੀ ਲੱਤ ਗਲ ਜਾਣੀ ।ਉਹ ਲਗਾਤਾਰ ਬਿਮਾਰ ਰਹਿਣ ਲੱਗਾ ਪਰ ਉਹ ਉਸ ਦਿੜ੍ਰਤਾ ਨਾਲ ਹਰ ਬਿਮਾਰੀ ਨਾਲ ਲੜਦਾ ਰਿਹਾ ਪਰ ਜੁਲਾਈ, 2000 ਵਿੱਚ ਬਿਮਾਰੀਆਂ ਦਾ ਹਮਲਾ ਤੇਜ਼ ਹੋ ਗਿਆ। ਉਹ ਅਨੇਕਾਂ ਬਿਮਾਰੀਆਂ ਦੇ ਚੌਤਰਫ਼ੇ ਹਮਲੇ ਨੂੰ ਪਛਾੜਨ ਲਈ ਜ਼ਿੰਦਗੀ ਮੌਤ ਦਾ ਸੰਘਰਸ਼ ਲੜਨ ਲੱਗਾ ।ਸਰਕਾਰੀ ਹਸਪਤਾਲ ਅੰਮ੍ਰਿਤਸਰ ਇਲਾਜ ਕਰਵਾਉਂਦਿਆਂ ਇਸ ਸੰਗਰਾਮੀਏ ਦੀ ਹਾਲਤ ਗੰਭੀਰ ਹੋ ਗਈ ।ਇਸ ਤੋ ਪਿੱਛੋਂ ਨਈਅਰ ਹਸਪਤਾਲ ਅੰਮ੍ਰਿਤਸਰ ਦਾਖ਼ਲ ਕਰਵਾ ਦਿੱਤਾ ਜਿੱਥੇ ਉਹ 19 ਅਗਸਤ, 2000 ਨੂੰ ਸਵੇਰੇ ਤਿੰਨ ਵਜੇ ਸਦੀਵੀ ਵਿਛੋੜਾ ਦੇ ਗਏ।

ਸਾਹਿਤ-ਸਭਿਆਚਾਰ ਦੀ ਪ੍ਰਫੁੱਲਤਾ ਤੇ ਇਨਾਮ ਇਕਰਾਮ -ਰਘਬੀਰ ਸਿੰਘ
ਸ਼ਹੀਦ ਭਾਈ ਮੇਵਾ ਸਿੰਘ – ਪਰਮਿੰਦਰ ਕੌਰ ਸਵੈਚ
ਸਾਡਾ ਪਰਿਵਾਰ ਅਤੇ ਮੇਰੀ ਕਵਿਤਾ –ਸੁਰਜੀਤ ਪਾਤਰ
ਅਵਤਾਰ ਸਿੰਘ ਪਾਸ਼: ਉਸਦਾ ਯੁੱਗ, ਕਵਿਤਾ ਅਤੇ ਸਿਆਸਤ
ਪੰਜਾਬੀਆਂ ਦਾ ਤਰੱਕੀ-ਪਸੰਦ ਉਰਦੂ ਅਦਬ ਵਿੱਚ ਯੋਗਦਾਨ -ਪ੍ਰੋ. ਨਰਿੰਜਨ ਤਸਨੀਮ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਮਾਂ – ਰਵਿੰਦਰ ਸ਼ਰਮਾ

ckitadmin
ckitadmin
October 23, 2016
ਫ਼ਿਲਮ ਇੰਸਟੀਚਿਊਟ ਦੀ ਅਹੁਦੇਦਾਰੀ ਬਨਾਮ ਹਿਟਲਰੀ ਕਾਰਵਾਈ – ਬਿੰਦਰਪਾਲ ਫ਼ਤਿਹ
ਭਾਰਤੀ ਲੋਕਤੰਤਰ ਇੱਕ ਵਿਅਕਤੀ ਅਧਾਰਤ ਨਹੀਂ ਹੈ- ਗੁਰਚਰਨ ਪੱਖੋਕਲਾਂ
ਪੁਸਤਕ: ‘ਓਥੇ’
ਕਈ ਮਾਨਸਿਕ ਵਿਕਾਰਾਂ ਦਾ ਸੁਮੇਲ ਹੈ : ਐਂਗਜ਼ਾਈਟੀ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?