By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਸਿਵਿਆਂ ਦੀ ਅੱਗ ਨਾਲ ਸਿਕਦੇ ਹੱਥ –ਨੀਲ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਸਿਵਿਆਂ ਦੀ ਅੱਗ ਨਾਲ ਸਿਕਦੇ ਹੱਥ –ਨੀਲ
ਨਜ਼ਰੀਆ view

ਸਿਵਿਆਂ ਦੀ ਅੱਗ ਨਾਲ ਸਿਕਦੇ ਹੱਥ –ਨੀਲ

ckitadmin
Last updated: August 5, 2025 9:52 am
ckitadmin
Published: September 13, 2014
Share
SHARE
ਲਿਖਤ ਨੂੰ ਇੱਥੇ ਸੁਣੋ

ਸ਼ਾਇਰ ਫ਼ਿਰਦੌਸ ਨੇ ਕਸ਼ਮੀਰ ਬਾਰੇ ਬਹੁਤ ਖ਼ੂਬ ਲਿਖਿਆ ਹੈ:

 

ਗ਼ਰ ਫ਼ਿਰਦੌਸ ਬਰ-ਰੂਏ ਜ਼ਮੀ ਅਸਤ
ਹਮੀ ਅਸਤੋ, ਹਮੀ ਅਸਤੋ, ਹਮੀ ਅਸਤ


ਜਿਸਦਾ ਮਤਲਬ ਹੈ ਕਿ ਜੇਕਰ ਇਸ ਧਰਤੀ ‘ਤੇ ਕਿਧਰੇ ਜੰਨਤ ਹੈ ਤਾਂ ਉਹ ਇੱਥੇ ਹੈ, ਇੱਥੇ ਹੈ, ਇੱਥੇ ਹੀ ਹੈ। ਇਹਨਾ ਕਾਵਿ ਤੁਕਾਂ ਦੀ ਪੁਸ਼ਟੀ ਉਦੋਂ ਹੋਈ ਜਦੋਂ ਮੈਨੂੰ ਜੰਮੂ-ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ਼੍ਰੀਨਗਰ ਵਿਚ ਜਾਣ ਦਾ ਮੌਕਾ ਮਿਲਿਆ ਸੀ, ਜਿਥੇ ਉਰਦੂ ਵਰਗੀ ਅਦਬੀ ਜ਼ਬਾਨ ਦੀ ਮਿਠਾਸ ਸਾਹਾਂ ਵਿਚ ਰਲ਼ ਕੇ ਕਲੇਜਾ ਠਾਰ੍ਹਦੀ ਹੈ।

ਬੇਸ਼ੱਕ ਮੇਰੀ ਇਹ ਫੇਰੀ ਫ਼ਰਵਰੀ ਦੇ ਮਹੀਨੇ ਦੀ ਸੀ, ਜਦੋਂ ਕਿ ਮੁਗ਼ਲ ਬਗ਼ੀਚਿਆਂ ਵਿਚ ਫੁੱਲਾਂ ਦਾ ਨਾਮ-ਓ-ਨਿਸ਼ਾਨ ਨਹੀਂ ਸੀ ਪਰ ਫਿਰ ਵੀ ਇਥੋਂ ਦੇ ਸੁਹਣੇ ਇਤਿਹਾਸਿਕ-ਮੰਦਰਾਂ, ਮਸੀਤਾਂ, ਵਿਸ਼ਾਲ ਅਤੇ ਖ਼ੂਬਸੂਰਤ ਬਗ਼ੀਚਿਆਂ, ਕਿਸੇ ਅਲ੍ਹੜ-ਮਸਤ ਸੱਪਣੀ ਵਾਂਗ ਬਲਖਾਂਦੀ ਅਤੇ ਦੋ ਦੇਸ਼ਾਂ ਨੂੰ ਜੋੜਦੀ ਝੇਲਮ ਨਦੀ, ਅਨੇਕਾਂ ਜੋੜਿਆਂ ਦਿਆਂ ਤਫ਼ਰੀ ਅਤੇ ਸ਼ਿਕਾਰਿਆਂ ਵਿਚ ਬੀਤੇ ਮੁਲਾਕਾਤੀ ਪਲਾਂ ਦੀ ਤਸਵੀਰੀ ਗਵਾਹ ਡੱਲ-ਝੀਲ, ਝੀਲ ਵਿਚ ਤਰਦਾ ਭਾਰਤ ਦਾ ਇਕਲੌਤਾ ਬੋਟ ਨੁਮਾ ਡਾਕਘਰ (Floating Post Office), ਝੀਲ ਦੇ ਚਹੁੰ ਪਾਸੇ ਹਿਫਾਜ਼ਤੀ ਕਾਨੂਨ ਵਰਗੀਆਂ ਉੱਚੀਆਂ ਪਹਾੜਾਂ, ਪਹਾੜਾਂ ਤੇ ਬਣੇ ਮਜ਼ਬੂਤ ਕਿਲ਼ੇ ਅਤੇ ਰਾਜਿਆਂ-ਰਜਵਾੜਿਆਂ ਦੀਆਂ ਯਾਦਗਾਰੀ ਈਮਾਰਤਾਂ, ਪਹਾੜਾਂ ਦੀਆਂ ਟੀਸੀਆਂ ਤੇ ਮੱਖਣ ਵਾਂਗ ਵਿਛੀ ਹੋਈ ਚਿੱਟੀ ਦੁੱਧ ਬਰਫ, ਬਰਫ ਉਪਰ ਸਕੇਟਿੰਗ ਦੇ ਨਜ਼ਾਰੇ, ਖ਼ੱਚਰਾਂ ਦੀ ਸਵਾਰੀ, ਕਬੂਤਰਾਂ ਨੂੰ ਦਾਣੇ, ਬੱਦਲਾਂ ਦੀ ਤੇਜ਼ ਗੜਗੜਾਹਟ ਨਾਲ ਅਚਨਚੇਤ ਆਉਂਦੀ ਬਰਸਾਤ ਵਿਚ ਲੱਕੜ ਦੀ ਬਣੀ ਦੁਕਾਨ ਵਿਚ ਬਹਿ ਕੇ ਗਰਮ ਚਾਹ ਦੀ ਚੁਸਕੀ ਅਤੇ ਉਹ ਸੱਭ ਖ਼ੂਬਸੂਰਤ ਥਾਵਾਂ ਜੋ ਅਨੇਕਾਂ ਫਿਲਮਾਂ ਦਿਆਂ ਗੀਤਾਂ ਆਦਿ ਵਿਚ ਕਈ ਵਾਰ ਵੇਖੀਆਂ, ਉਨ੍ਹਾਂ ਨੂੰ ਆਪਣੀ ਅੱਖੀਂ ਵੇਖ ਕੇ ਤਬੀਅਤ ਨੂੰ ਜੋ ਖ਼ੁਸ਼ੀ ਮਿਲੀ ਉਹ ਬਿਆਨੀ ਨਹੀਂ ਜਾ ਸਕਦੀ। ਇਕ ਕੰਮ ਤਾਂ ਫ਼ਿਰਦੌਸ ਵਰਗੇ ਮਕਬੂਲ ਸ਼ਾਇਰ ਹੀ ਬਖ਼ੂਬੀ ਕਰ ਸਕਦੇ ਹਨ।

 

 

ਇਹ ਇਕ ਸੈਲਾਨੀ ਦੀ ਨਜ਼ਰੀਂ ਚਿਤਰੀ ਜਾਣ ਵਾਲੀ ਕਲਮੀ ਤਸਵੀਰ ਹੈ ਜੋ ਕੁਝ ਦਿਨਾ ਲਈ ਸੈਰ-ਸਪਾਟੇ ਦੇ ਮਕਸਦ ਨਾਲ ਉੱਡ ਕੇ ਪਹੁੰਚਿਆ ਅਤੇ ਉਥੋਂ ਦੇ ਵਕਤੀਂ ਸ਼ਾਂਤ ਮਾਹੌਲ ਅਤੇ ਸੁਖਦ ਵਾਤਾਵਰਣ ਵਿਚ ਭਾਰਤੀ ਸੇਨਾ ਨਾਲ ਲੈਸ ਸ਼੍ਰੀਨਗਰ ਦੇ ਹਵਾਈ ਜਹਾਜ਼ਾਂ ਦੇ ਅੱਡੇ ‘ਤੋਂ ਇਕ ਨਿਜੀ ਜਹਾਜ਼ ਦੀ ਪੂੰਛ ਫੜ ਕੇ ਵਾਪਿਸ ਆ ਗਿਆ। ਇੰਨੇ ਥੋੜੇ ਸਮੇ ਵਿਚ ਉਥੋਂ ਦੇ ਕੁਦਰਤੀ, ਮੋਸਮੀ ਅਤੇ ਹੋਰ ਤਬਦੀਲੀਆਂ ਕਾਰਨ ਆਉਣ ਵਾਲੀਆਂ ਓਕੜਾਂ ਨੂੰ ਨਾ ਤਾ ਪੂਰੀ ਤਰਾਂ ਹੰਢਾਇਆ ਜਾ ਸਕਦਾ ਹੈ ਅਤੇ ਨਾ ਹੀ ਬਿਆਨ ਕੀਤਾ ਜਾ ਸਕਦਾ ਹੈ।

ਪਿਛਲੇ ਦਿਨੀਂ ਜਦੋਂ ਅਖ਼ਬਾਰਾਂ, ਰੇਡੀਓ ਅਤੇ ਟੈਲੀਵਿਜ਼ਨ ਰਾਹੀਂ ਪੜਿਆ, ਸੁਣਿਆ ਅਤੇ ਵੇਖਿਆ ਤਾਂ ਦਿਲ ਦਹਿਲ ਗਿਆ ਕਿ ਜੰਨਤ ਕੁਝ ਪਲਾਂ ਵਿਚ ਹੀ ਕਿਵੇਂ ਦੋਜ਼ਖ਼ ਵਿਚ ਤਬਦੀਲ ਹੋ ਗਈ ਜਿਥੋਂ ਦੀ ਦੋ ਦਿਨੀ ਮੂਸਲਾਧਾਰ ਬਰਸਾਤ ਨੇਂ ਏਨਾ ਕਹਿਰ ਕਮਾਇਆ ਕਿ ਅਨੇਕਾਂ ਹੀ ਪਿੰਡ ਅਤੇ ਸ਼ਹਿਰ ਪਾਣੀ ਦੇ ਬਹਾਵ ਹੇਠ ਦਬ ਕੇ ਰਹਿ ਗਏ, ਅਨੇਕ ਮਜ਼ਬੂਤ ਪੁਲ ਟੁੱਟ ਗਏ, ਬੱਸਾਂ ਗੱਡੀਆਂ ਸਣੇ ਅਨੇਕ ਲੋਕੀ ਰੁੜ੍ਹ ਗਏ, ਮਵੇਸ਼ੀਆਂ ਨੂੰ ਬਚਣ ਦਾ ਵੀ ਮੌਕਾ ਨਾ ਮਿਲਿਆ ਅਤੇ ਚੀਖ਼ਾਂ ਅਤੇ ਵਿਰਲਾਪਾਂ ਨਾਲ ਭਰੀ ਇਹ ਜੰਨਤ ਵਰਗੀ ਧਰਤੀ ਦੋਜ਼ਖ਼ ਵਿਚ ਤਬਦੀਲ ਹੋ ਗਈ ਜਿਸ ਦੇ ਜਲਮਗਨ ਸਿਵਿਆਂ ਵਿੱਚੋਂ ਆਪਣੇ ਪਿਆਰਿਆਂ ਨੂੰ ਗਵਾ ਚੁੱਕੇ ਲੋਕਾਂ ਦੀਆਂ ਚੀਖ਼ਾਂ ਵੀ ਬਾਹਰ ਨਾ ਆ ਸਕੀਆਂ ਅਤੇ ਇਨ੍ਹਾ ਪਾਣੀ-ਪਾਣੀ ਹੋਇ ਸਿਵਿਆਂ ਵਿਚੋਂ ਸਰੀਰਾਂ ਨੂੰ ਫੂਕਣ ਵਾਲੀ ਅੱਗ ਦੀਆਂ ਲਾਟਾਂ ਅਤੇ ਧੂੰਏ ਦੀ ਬਜਾਇ ਭੁੱਖ, ਪਿਆਸ ਅਤੇ ਲਾਚਾਰੀ ਵਰਗੀਆਂ ਨਾਮੁਰਾਦਾਂ ਸਿਰ ਚੁੱਕਦੀਆਂ ਨਜ਼ਰ ਆਈਆਂ।

ਇਹ ਉਹ ਸਮਾਂ ਹੈ ਜਦੋਂ ਪੱਥਰਾਂ ਦੇ ਦਿਲ ਵੀ ਪਿਘਲ ਜਾਂਦੇ ਨੇਂ ਤੇ ਮੁਸੀਬਤ ਵਿਚ ਫੱਸੇ ਕਿਸੇ ਦੁਸ਼ਮਣ ਦੀ ਵੀ ਜਾਨ ਬਚਾਉਣ ਦਾ ਜਜ਼ਬਾ ਹੁਲਾਰੇ ਮਾਰਦਾ ਹੈ। ਬਚ ਕੇ ਨਿਕਲੇ ਅਨੇਕ ਲੋਕਾਂ ਨੇਂ ਪੱਤਰਕਾਰਾਂ ਨੂੰ ਬਿਆਨ ਦਿੱਤੇ ਹਨ ਕਿ ਹਵਾਈ ਅਤੇ ਥਲ੍ਹ ਸੈਨਾ ਨੇ ਉਨ੍ਹਾਂ ਦੀ ਭਰਪੂਰ ਮਦਦ ਕੀਤੀ ਹੈ ਜਿਸ ਲਈ ਭਾਰਤੀ ਸੇਨਾ ਸ਼ਲਾਘਾ ਦੀ ਹੱਕਦਾਰ ਹੈ। ਪਰ ਇਸ ਦੇ ਉਲਟ ਕੁਝ ਲੋਕ ਅਜਿਹੇ ਵੀ ਹਨ ਜੋ ਮਜਬੂਰ ਅਤੇ ਬੇਬਸ ਹੋਇ ਭੋਲੇ ਨਾਗਰਿਕਾਂ ਨੂੰ ਮਦਦ ਦੇਣ ਬਦਲੇ ਉਨ੍ਹਾ ਕੋਲੋਂ ਮੁੰਹੋਂ ਮੰਗੀਆਂ ਕੀਮਤਾਂ ਵਸੂਲਣ ਵਿਚ ਵੀ ਪਿੱਛੇ ਨਹੀਂ ਹੱਟ ਰਹੇ।

ਵਹਾਟਸਐਪ ਰਾਹੀਂ ਮਿਲੇ ਇਕ ਸੁਨੇਹੇ ਵਿਚ ਲਿਖਿਆ ਹੈ ਕਿ ਕੁਝ ਮੌਕਾਪਰਸਤ ਲੋਕ ਪਾਣੀ ਦੀ ਇਕ ਬੋਤਲ ਬਦਲੇ 200 ਰੁਪਏ, ਬਿਸਕੁਟ ਦਾ ਇਕ ਪੈਕਟ 100 ਰੁਪਏ, ਕਿਸ਼ਤੀ ਰਾਹੀਂ ਪਾਰ ਲੰਘਾਉਣ ਬਦਲੇ ਸੋਨੇ ਦੀ ਇਕ ਵੰਗ, ਨਗਰ ਤੋਂ ਹਵਾਈ ਜਹਾਜ਼ ਅੱਡੇ ਤੀਕ ਦੱਸ ਕਿਲੋਮੀਟਰ ਤੋਂ ਵੀ ਘੱਟ ਦੂਰੀ ਦਾ ਕਾਰ ਰਾਹੀਂ ਕਿਰਾਇਆ 2000 ਰੁਪਏ ਪ੍ਰਤੀ ਵਿਅਕਤੀ ਅਤੇ ਹੋਰ ਬਹੁਟ ਕੁਝ। ਕੁਦਰਤ ਦੀ ਇੰਨੀ ਵੱਡੀ ਤਬਾਹੀ ਤੋਂ ਵੀ ਕੁਝ ਸਵਾਰਥੀ ਅਤੇ ਮੌਕਾਪਰਸਤ ਇਨਸਾਨਾ ਨੇ ਕੋਈ ਸਬਕ ਨਹੀਂ ਲਿਆ ਸਗੋਂ ਘਰੋਂ ਬੇ-ਘਰ ਹੋਏ ਅਤੇ ਬੇਵੱਸ ਲੋਕਾਂ ਨੂੰ ਮੋਟੀ ਕਮਾਈ ਦਾ ਸਾਧਨ ਬਣਾ ਕੇ ਉਨ੍ਹਾ ਦਾ ਵਿੱਤੀ ਸ਼ੋਸ਼ਣ ਕਰ ਰਹੇ ਹਨ ਜਿਵੇਂ ਕਿ ਇਹ ਕਮਾਈ ਉਨ੍ਹਾਂ ਦੇ ਨਾਲ ਕਿਆਮਤ ਤੀਕ ਨਿਭਣੀ ਹੋਵੇ। ਕੀ ਮੌਕਾਪਰਸਤੀ ਦਾ ਇਹ ਆਲਮ ਸਿਵਿਆਂ ਦੀ ਅੱਗ ਨਾਲ ਸਿਕਦੇ ਹੱਥਾਂ ਵਰਗਾ ਨਹੀਂ?

ਸੰਪਰਕ: +91 94184 70707
ਪੰਜਾਬ : ਅਸੀਂ ਬਹੁਤ ਸ਼ਰਮਸਾਰ ਹਾਂ – ਕੇਹਰ ਸ਼ਰੀਫ਼
ਅੰਤਰਰਸ਼ਟਰੀ ਮਾਂ-ਬੋਲੀ ਦਿਨ ’ਤੇ ਵਿਚਾਰਨ ਲਈ ਪੰਜਾਬੀ ਲਈ ਅਹਿਮ ਇਤਿਹਾਸਕ ਮੌਕਾ -ਸਾਧੂ ਬਿਨਿੰਗ
ਭਾਰਤੀ ਵਿੱਦਿਅਕ ਪ੍ਰਣਾਲੀ ਤੇ ਵਿਦਿਆਰਥੀ ਵਰਗ ਦੀ ਤ੍ਰਾਸਦਿਕ ਹਾਲਤ – ਮਨਦੀਪ
ਬਲਾਤਕਾਰ ਦੀ ਸਜ਼ਾ ਫਾਂਸੀ ਨਹੀਂ ਹੋਣੀ ਚਾਹੀਦੀ -ਸੁਕੀਰਤ
ਗੁਜਰਾਤ ਫਾਇਲਜ਼ – 3
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਮਹਿਲਕਲਾਂ ਲੋਕ-ਘੋਲ ਦੇ ਸੰਗਰਾਮੀ ਇਤਿਹਾਸ ਦੇ ਕੀਮਤੀ ਸਬਕਾਂ ਨੂੰ ਗ੍ਰਹਿਣ ਕਰੋ

ckitadmin
ckitadmin
August 4, 2018
ਜਸਪ੍ਰੀਤ ਕੌਰ ਦੀਆਂ ਕੁਝ ਰਚਨਾਵਾਂ
ਸਾਵੇਜ਼ ਦੇ 15 ਸਾਲ -ਅਰਵਿੰਦ ਸਿਵਾਰਾਮਾਕ੍ਰਿਸ਼ਨਨ
ਆਰ.ਬੀ.ਸੋਹਲ ਦੀਆਂ ਕੁਝ ਰਚਨਾਵਾਂ
ਅਵਤਾਰ ਸਿੰਘ ਪਾਸ਼: ਉਸਦਾ ਯੁੱਗ, ਕਵਿਤਾ ਅਤੇ ਸਿਆਸਤ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?