By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਘੁਮੱਕੜ ਪੰਜਾਬੀ ਦਾ ਅਣਗਿਣਤ ਮੁਲਕਾਂ ਦੀ ਯਾਤਰਾ ਦਾ ਸਫ਼ਰਨਾਮਾ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਿਤਾਬਾਂ > ਘੁਮੱਕੜ ਪੰਜਾਬੀ ਦਾ ਅਣਗਿਣਤ ਮੁਲਕਾਂ ਦੀ ਯਾਤਰਾ ਦਾ ਸਫ਼ਰਨਾਮਾ
ਕਿਤਾਬਾਂ

ਘੁਮੱਕੜ ਪੰਜਾਬੀ ਦਾ ਅਣਗਿਣਤ ਮੁਲਕਾਂ ਦੀ ਯਾਤਰਾ ਦਾ ਸਫ਼ਰਨਾਮਾ

ckitadmin
Last updated: October 23, 2025 9:43 am
ckitadmin
Published: September 9, 2020
Share
SHARE
ਲਿਖਤ ਨੂੰ ਇੱਥੇ ਸੁਣੋ

ਸਮੀਖਿਆ: ਗੁਰਚਰਨ ਸਿੰਘ

‘ਮੁਲਕੋ ਮੁਲਕ ਸਾਈਕਲਨਾਮਾ’ ਸੋਢੀ ਸੁਲਤਾਨ ਸਿੰਘ ਦੀ ਲਿਖੀ ਹੋਈ ਕਿਤਾਬ ਪੜਦਿਆਂ ਪਾਠਕ ਅਨੇਕ ਗੱਲਾਂ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਇਹ ਦੁਨੀਆਂ ਦੇਖਣ ਵਾਲਿਆ ਦੀ ਹੈ, ਦਿਲ ਵਾਲਿਆਂ ਦੀ ਵੀ ਹੈ, ਗਰੀਬ ਬੰਦਿਆਂ ਦੀ ਵੀ ਹੈ।ਜੇ ਹਿੰਮਤ ਕਰੇ ਤਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੁਨੀਆਂ ਜਿੱਤ ਸਕਦਾ ਹੈ। ਕੁਦਰਤ ਕੋਲੋਂ  ਦਿਲ ਨਾਲ ਮੰਗੋ ਤਾਂ ਸਹੀ ਸਭ ਕੁਝ ਮਿਲੇਗਾ।

ਇਸ ਕਿਤਾਬ ਵਿੱਚ ਲੇਖਕ ਇੱਕ ਆਮ ਵਿਅਕਤੀ ਵੱਡੇ ਲੋਕਾਂ ਦਾ ਮਹਿਮਾਨ ਬਣਦਾ ਹੈ ਅਤੇ ਦੁਨੀਆਂ ਦੇ ਅਨੇਕਾਂ ਦੇਸਾਂ ਵਿੱਚ ਘੁੰਮ ਸਕਦਾ ਹੈ। ਜੇ ਮਨੁੱਖ ਦੇ ਮਨ ਵਿੱਚ ਕੋਈ ਤਾਂਘ ਪੈਦਾ ਹੋ ਜਾਵੇ ਤਦ ਉਸ ਨੂੰ ਪੂਰਾ ਕਰਨ ਲਈ ਕੁਦਰਤ ਵੀ ਸਹਾਇਕ ਹੋ ਜਾਂਦੀ ਹੈ। ਇੱਕ ਗਰੀਬ ਪਰਿਵਾਰ ਦਾ ਸੁਲਤਾਨ ਦੁਨੀਆਂ ਦੇਖਣ ਦੇ ਸੁਪਨੇ ਹੀ ਨਹੀਂ ਦੇਖਦਾ, ਸਗੋਂ ਉਸਨੂੰ ਪੂਰਾ ਕਰਨ ਲਈ ਯਤਨ ਵੀ ਕਰਦਾ ਹੈ ਜਿਸ ਵਿੱਚ ਉਹ ਸਫਲ ਵੀ ਹੁੰਦਾ ਹੈ। ਅਣਜਾਣੇ ਮੁਲਕਾਂ ਵਿੱਚ ਸਾਈਕਲ ਦੇ ਆਸਰੇ ਹੀ ਖਤਰਿਆਂ ਦੀ ਪਰਵਾਹ ਕਰੇ ਬਿਨਾਂ ਅਨੇਕਾਂ ਮੁਲਕਾਂ ਦੀ ਆਮ ਲੋਕਾਂ ਦੀ ਅਸਲੀ ਜ਼ਿੰਦਗੀ ਨੂੰ ਲੇਖਕ ਦੇਖਦਾ ਹੈ, ਕਮਾਲ ਦਾ ਹੌਸਲਾ ਹੈ।

 

 

ਪੱਚੀ ਤੀਹ ਮੁਲਕਾਂ ਦੀ ਸੈਰ ਹੀ ਕਰਨ ਵਾਲਾ ਕੋਈ ਪੰਜਾਬੀ ਮਜਬੀ ਜਾਤ ਦਾ ਸੁਲਤਾਨ ਸਿੰਘ ਗੁਰੂ ਕਾ ਬੇਟਾ ਹੀ ਹੋ ਸਕਦਾ ਹੈ, ਜੋ ਕਮਾਉਣ ਦੀ ਥਾਂ ਦੁਨੀਆਂ ਦੇਖਣ ਲਈ ਘਰੋਂ ਬਾਹਰ ਨਿਕਲਦਾ ਹੈ ਜਦੋਂ ਕਿ ਆਮ ਤੌਰ ਤੇ ਪੰਜਾਬੀ ਜੋ ਅਮੀਰ ਹੋਣ ਦਾ ਦਾਅਵਾ ਵੀ ਠੋਕਦੇ ਹਨ ਅਤੇ ਭੁੱਖੇ ਹੋਣ ਦਾ ਦਿਖਾਵਾ ਕਰਦੇ ਹਨ ਵਿਦੇਸੀ ਧਰਤੀਆਂ ਤੇ ਪੈਸੇ ਦੀ ਭੁੱਖ ਪੂਰੀ ਕਰਨ ਲਈ ਹੀ ਪੈਰ ਧਰਦੇ ਹਨ। ਅਫਗਾਨਿਸਤਾਨ ਦੇ ਬਾਦਸਾਹਾਂ ਦਾ ਵਿਸ਼ੇਸ਼ ਮਹਿਮਾਨ ਬਣਨਾ ਅਨੇਕਾਂ ਡਿਪਲੋਮੇਟ ਦਫਤਰਾਂ ਦੇ ਉੱਚ ਅਧਿਕਾਰੀਆਂ ਤੋਂ ਇੱਜ਼ਤ ਹਾਸਲ ਕਰਕੇ ਵਿਸ਼ੇਸ਼ ਮਹਿਮਾਨ ਦਾ ਦਰਜਾ ਪਾਉਣਾ ਲੇਖਕ ਕੋਲ ਗੱਲਬਾਤ ਦੀ ਰੱਬੀ ਕਲਾ ਹੈ, ਜਿਸ ਨਾਲ ਔਖੀਆਂ ਸਥਿਤੀਆਂ ਵਿੱਚ ਵੀ ਜਿੱਤ ਨਸੀਬ ਕਰਦਾ ਹੈ।

ਕਿਤਾਬ ਵਿੱਚ ਯਾਤਰਾ ਕਰਦਿਆਂ ਲੇਖਕ ਸੰਸਾਰ ਪਰਸਿੱਧ ਯਾਦਗਾਰਾਂ ਦੀ ਥਾਂ ਆਮ ਲੋਕਾਂ ਦੀ ਜ਼ਿੰਦਗੀ ਜਿਆਦਾ ਦੇਖਦਾ ਹੈ ਅਤੇ ਪਾਠਕਾਂ ਨੂੰ ਸਹਿਜ ਸੁਭਾਅ ਹੀ ਉਹਨਾਂ ਮੁਲਕਾਂ ਦੇ ਆਮ ਲੋਕਾਂ ਦੀ ਜੀਵਨ ਜਾਚ ਸਮਝ ਆਈ ਜਾਂਦੀ ਹੈ ਜਿੱਥੋਂ ਜਿੱਥੇ ਲੇਖਕ ਸਫਰ ਕਰਦਾ ਹੈ। ਇਸ ਕਿਤਾਬ ਨੂੰ ਪੜਦਿਆਂ ਪਾਠਕ ਦੀ ਦਿਲਚਸਪੀ ਨਹੀਂ ਟੁੱਟਦੀ, ਸਗੋਂ ਇੱਕ ਬੈਠਕ ਵਿੱਚ ਹੀ ਕਿਤਾਬ ਪੜਨ ਦੀ ਇੱਛਾ ਜਾਗਦੀ ਹੈ।

ਸ੍ਰੀ ਲੰਕਾਂ,ਜਪਾਨ ,ਥਾਈਲੈਂਡ, ਮਲੇਸੀਆਂ, ਆਸਟਰੀਆ, ਯੂਨਾਨ, ਸਵਿਟਜਰਲੈਂਡ, ਫਰਾਂਸ, ਬੰਗਲਾਂ ਦੇਸ, ਈਰਾਨ ਆਦਿ ਕਿੰਨੇ ਹੀ ਮੁਲਕਾਂ ਦੀ ਆਮ ਜ਼ਿੰਦਗੀ ਦੀ ਪਰਤ ਦਰ ਪਰਤ ਜਾਣਕਾਰੀ ਪਾਠਕ ਨੂੰ ਮਿਲਦੀ ਹੈ। ਇੱਕ ਅਣਜਾਣੇ ਛੋਟੇ ਕੱਦ ਦੇ,ਪਰ ਵਧੀਆ ਅਤੇ ਹਿੰਮਤੀ ਇਨਸਾਨ ਦੀ ਇਹ ਲਿਖਤ ਪੜਨਯੋਗ ਹੈ। ਇਸ ਕਿਤਾਬ ਵਿੱਚ ਪੰਜਾਬ ਦੀ ਗੁੰਡਾਂ ਰਾਜਨੀਤੀ ਅਤੇ ਭ੍ਰਿਸ਼ਟ ਅਫਸਰਸਾਹੀ ਬਾਰੇ ਵੀ ਲੇਖਕ ਬੇਬਾਕ ਜਾਣਕਾਰੀ ਪੇਸ਼ ਕਰਦਾ ਹੈ। ਰਾਜਨੀਤੀ ਦੇ ਦਿੱਤੇ ਦੁੱਖ ਵੀ ਲੇਖਕ ਨੂੰ ਦੁਨੀਆਂ ਦੀ ਸੈਰ ਕਰਨ ਵਿੱਚ ਸਹਾਈ ਬਣੇ ਸਭ ਕੁਦਰਤ ਦਾ ਗੋਲਮਾਲ ਹੀ ਹੋ ਨਿਬੜਦਾ ਹੈ। ਪੰਜਾਬੀ ਸਾਹਿਤ ਪਬਲੀਕੇਸ਼ਨ ਬਾਲੀਆਂ ਜ਼ਿਲ੍ਹਾ ਸੰਗਰੂਰ ਵੱਲੋਂ ਛਾਪੀ ਇਹ ਕਿਤਾਬ ਪਾਠਕ ਵਰਗ ਲਈ ਤੋਹਫੇ ਵਾਂਗ ਹੈ। ਇਸ ਵਧੀਆ ਕਿਤਾਬ ਨੂੰ ਦੇਣ ਲਈ ਲੇਖਕ ਅਤੇ ਪਰਕਾਸਕ ਵਧਾਈ ਦੇ ਪਾਤਰ ਹਨ।

ਸੰਪਰਕ: +91 94177 27245  
ਲੋਕਪੱਖੀ ਤੇ ਅਗਾਂਹਵਧੂ ਸਾਹਿਤ ਘਰ-ਘਰ ਤੱਕ ਲਿਜਾਣ ਦਾ ਇੱਕ ਯਤਨ
ਧਰਤੀ ਸਵਰਗ ਕਿਵੇਂ ਬਣੇ?
ਕਰਮਯੋਗੀ ਪ੍ਰਿੰ. ਹਰਭਜਨ ਸਿੰਘ ਤੇ ਮੇਰਾ ਪਿੰਡ ਮਾਹਿਲਪੁਰ
ਅੱਗ ਦੀ ਲਾਟ: ਅੰਗਰੇਜ਼ੀ ਸੱਭਿਆਚਾਰ ਅਤੇ ਅਮੀਰ ਰਾਜਿਆਂ ਮਹਾਰਾਜਿਆਂ ਦੇ ਜੀਵਨ ਨੂੰ ਚਿੱਤਰਦੀ ਕਿਤਾਬ – ਗੁਰਚਰਨ ਸਿੰਘ ਪੱਖੋਕਲਾਂ
ਧੀਆਂ ਦੇ ਸਿਰਨਾਵੇਂ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਖ਼ਬਰਸਾਰ

ਵਿਕਾਸ ਕਾਰਜਾਂ ਲਈ ਚੈੱਕਾਂ ਦੀ ਭਾਰੀ ਵੰਡ ਦੇ ਬਾਵਜੂਦ ਪਿੰਡਾਂ ਦੀ ਹਾਲਤ ਮੰਦੀ

ckitadmin
ckitadmin
April 17, 2016
ਬਰਫ਼ ਵਿੱਚ ਉੱਗੀ ਨਿੱਘੀ ਕਲਮ: ਇਕਬਾਲ
ਖੁਦਕੁਸ਼ੀ ਪੱਟੀਆਂ: ਜਿੱਥੇ ਬਲ਼ਦੇ ਖੇਤ ਚਿਖ਼ਾ ਬਣਦੇ ਹਨ – ਪਾਵੇਲ
ਭਾਰਤੀ ਸ਼ਹਿਰ ਕਦੇ ਵੀ ‘ਸਮਾਰਟ’ ਕਿਉਂ ਨਹੀਂ ਬਣ ਸਕਦੇ? – ਸਚਿੰਦਰ ਪਾਲ ਪਾਲੀ
ਪਾਬਲੋ ਨੈਰੂਦਾ ਦੀਆਂ ਦੋ ਰਚਨਾਵਾਂ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?