By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਮਿਹਨਤ ਦਾ ਰੰਗ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਿਤਾਬਾਂ > ਮਿਹਨਤ ਦਾ ਰੰਗ
ਕਿਤਾਬਾਂ

ਮਿਹਨਤ ਦਾ ਰੰਗ

ckitadmin
Last updated: October 19, 2025 10:17 am
ckitadmin
Published: October 8, 2014
Share
SHARE
ਲਿਖਤ ਨੂੰ ਇੱਥੇ ਸੁਣੋ

ਲੇਖਕ: ਬਾਜ ਸਿੰਘ ਮਹਿਲੀਆ
ਪ੍ਰਕਾਸ਼ਨ: ਭਾਸ਼ਾ ਵਿਭਾਗ ਪੰਜਾਬ, ਪੰਨੇ:29, ਮੁੱਲ:76/-


ਭਾਸ਼ਾ ਵਿਭਾਗ ਪੰਜਾਬ ਵਲੋਂ ਬਾਲ ਸਾਹਿਤ ਦੀ ਪ੍ਰਕਾਸ਼ਿਤ ਪੁਸਤਕ ਦਹਾਕਿਆਂ ਬਾਅਦ ਦੇਖਣ ਨੂੰ ਨਸੀਬ ਹੋਈ ਹੈ।ਧੰਨ ਭਾਗ ਆਖਣਾ ਬਣਦਾ ਹੈ।ਜਿਸ ਵਿਭਾਗ ਨੇ ਸਾਨੂੰ ਭਾਸ਼ਾ ਨਾਲ ਵਿਸ਼ੇਸ਼ ਕਰਕੇ ਬਾਲਾਂ ਨੂੰ ਆਪਣੀ ਮਾਤ ਭਾਸ਼ਾ ਨਾਲ ਜੋੜਨਾ ਹੈ ਉਸ ਵਲੋਂ ਉਪਰਾਲੇ ਮੁੜ ਅਰੰਭੇ ਗਏ ਹਨ।ਜਦ ਕਿ ਪ੍ਰਕਾਸ਼ਨ ਦਾ ਕਾਰਜ ਸਾਲ ਦਰ ਸਾਲ ਹੁੰਦਾ ਰਹਿਣਾ ਚਾਹੀਦਾ ਹੈ।ਇਸ ਵਿਚ ਕਦੀ ਵੀ ਖੜੋਤ ਨਹੀਂ ਆਉਣੀ ਚਾਹੀਦੀ।ਹੱਥਲੀ ਪੁਸਤਕ ‘ਮਿਹਨਤ ਦਾ ਰੰਗ’ ਦੇ ਆਖਰੀ ਕਵਰ ਪੇਜ ਤੇ ਬਾਲ ਕਹਾਣੀ ਸੀਰੀਜ ਦੀਆਂ ਛੇ ਹੋਰ ਕਿਤਾਬਾਂ ਦਾ ਵੀ ਜ਼ਿਕਰ ਹੈ।ਬਾਜ ਸਿੰਘ ਮਹਿਲੀਆ ਬਾਲ ਕਹਾਣੀ ਦੀ ਸਿਰਜਣਾ ਵਿਚ ਨਿਵੇਕਲਾ ਸਥਾਨ ਰੱਖਦਾ ਹੈ।

ਉਹ ਭਾਵੇਂ ਬਹੁਤ ਜਿਆਦਾ ਕਹਾਣੀਆਂ ਨਹੀਂ ਲਿਖਦਾ ਪਰ ਜਿਹੜੀ ਵੀ ਕਹਾਣੀ ਲਿਖਦਾ ਹੈ ਉਹ ਰੌਚਕ ਅਤੇ ਬਾਲ ਮਨਾਂ ਦੇ ਹਾਣ ਦੀ ਹੁੰਦੀ ਹੈ।ਉਸਦੀਆਂ ਬਾਲ ਕਹਾਣੀਆਂ ਦੀ ਪਾਠਕਾ ਵਲੋਂ ਉਡੀਕ ਕੀਤੀ ਜਾਂਦੀ ਹੈ।ਇਹ ਉਸਦੀ ਸਿਰਜਣਾ ਦਾ ਇਕ ਹਾਸਿਲ ਹੈ।ਮੇਰੀ ਜਾਣਕਾਰੀ ਮੁਤਾਬਿਕ ਮਹਿਲੀਆ ਦੀ ਇਹ ਪਹਿਲੀ ਪੁਸਤਕ ਹੀ ਹੈ।ਜਿਸ ਵਿਚ ਚੌਦਾ ਕਹਾਣੀਆਂ ਸ਼ਾਮਿਲ ਕੀਤੀਆਂ ਗਈਆ ਹਨ।ਵਧੀਆ ਪੇਪਰ ਤੇ ਰੰਗਦਾਰ ਚਿੱਤਰਾਂ ਨਾਲ ਛਪੀ ਇਸ ਪੁਸਤਕ ਵਿਚ ਕਹਾਣੀਆਂ ਨਾਲ ਸਿਰਫ ਪੰਜ ਚਿੱਤਰ ਹੀ ਲਾਏ ਗਏ ਹਨ ਜਿਸ ਨਾਲ ਪੁਸਤਕ ਦੀ ਰੋਚੀਕਤਾ ਨੂੰ ਢਾਹ ਲੱਗੀ ਹੈ।ਹਰ ਕਹਾਣੀ ਨਾਲ ਚਿੱਤਰ ਛਪ ਜਾਂਦਾ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਬਣ ਜਾਂਣੀ ਸੀ।

 

 

ਇਸ ਸੰਗ੍ਰਹਿ ਵਿਚ ਦਰਜ ਕਹਾਣੀਆਂ ਅਜ਼ਾਦੀ ਦੇ ਸਮੇਂ ਤੋਂ ਅਰੰਭ ਹੋ ਕੇ ਅਜੋਕੇ ਕੰਪਿਉਟਰ ਜੁਗ ਤੇ ਆ ਪੁੱਜਦੀਆਂ ਹਨ।ਹਰ ਕਹਾਣੀ ਨੂੰ ਵਿਗਿਆਨਕ ਪੁੱਠ ਚਾੜ ਕੇ ਬੱਚਿਆ ਨੂੰ ਨਰੋਏ ਸੰਦੇਸ਼ ਦਿੱਤੇ ਗਏ ਹਨ।ਮਿਹਨਤ ,ਲਗਨ, ਹਿੰਮਤ, ਇਮਾਨਦਾਰੀ, ਵਾਤਾਵਰਣ ਦੀ ਸੰਭਾਲ, ਦੂਜਿਆਂ ਦੀ ਸਹਾਇਤਾ ,ਜਾਨਵਰਾਂ ਤੇ ਦਇਆ ਆਦਿ ਗੁਣਾਂ ਨਾਲ ਇਹ ਕਹਾਣੀਆਂ ਭਰਪੂਰ ਹਨ।ਇਹਨਾਂ ਗੁਣਾਂ ਨਾਲ ਬੱਚੇ ਹਰ ਖੇਤਰ ਵਿਚ ਸਫਲਤਾ ਹਾਸਿਲ ਕਰ ਸਕਦੇ ਹਨ।

ਕਹਾਣੀਕਾਰ ਕੋਲ ਕਹਾਣੀ ਨੂੰ ਘੜਨ ਦੀ ਕਲਾ ਹੈ ਜਿਸ ਨਾਲ ਕਹਾਣੀ ਨੂੰ ਸੰਵਾਦ ਨਾਲ ਅੱਗੇ ਤੋਰਦਾ ਹੈ।ਵਾਰਤਾਲਾਪ ਵਿਚੋਂ ਕਹਾਣੀ ਦੇ ਨਾਟਕੀ ਅੰਸ਼ ਵੀ ਉਭਰਦੇ ਹਨ।ਸਰਲ ਭਾਸ਼ਾ ਵਿਚ ਰਚੀਆਂ ਇਹ ਦਿਲਚਸਪ ਕਹਾਣੀਆਂ ਹਨ।ਲੇਖਕ ਦੇ ਨਾਲ ਨਾਲ ਭਾਸ਼ਾ ਵਿਭਾਗ ਨੂੰ ਇਸ ਕਾਰਜ ਲਈ ਖਾਸ ਤੌਰ ਤੇ ਵਧਾਈ ਦਾ ਹੱਕਦਾਰ ਹੈ।ਬਾਲਾਂ ਲਈ ਰੌਚਕ ਪੁਸਤਕਾਂ ਦਾ ਸੰਸਾਰ ਜਿੰਨਾ ਵਿਸ਼ਾਲ ਹੋਵੇਗਾ ਉਸ ਨਾਲ ਚੰਗੇ ਸਮਾਜ ਦੀ ਸਿਰਜਣਾ ਅਤੇ ਭਾਸ਼ਾ ਦਾ ਵਿਕਾਸ ਹੋਵੇਗਾ।
                

-ਬਲਜਿੰਦਰ ਮਾਨ
ਸੰਪਰਕ: +91 98150 18947
ਪੁਸਤਕ: ਹਿੰਦੂ ਸਾਮਰਾਜਵਾਦ ਦਾ ਇਤਿਹਾਸ
ਅਜਮੇਰ ਸਿੱਧੂ ਦਾ ਕਹਾਣੀ ਸੰਗ੍ਰਹਿ –ਸ਼ਾਇਦ ਰੰਮੀ ਮੰਨ ਜਾਏ
ਮੇਰੀ ਵਾਈਟ ਹਾਊਸ ਫੇਰੀ: ਵਾਈਟ ਹਾਊਸ ਤੇ ਅਮਰੀਕਾ ਦੀ ਥਾਹ ਪਾਉਣ ਦਾ ਯਤਨ
ਪੁਸਤਕ ‘ਗੋਲਡਨ ਗੋਲ’ ਦੀ ਗਾਥਾ
ਚੁੱਪ ਵਿੱਚੋਂ ਬੋਲਦੇ ਸ਼ਬਦ ‘ਚੁੱਪ ਨਦੀ ਤੇ ਮੈਂ’
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਕਾਵਿ-ਸ਼ਾਰ

ਹਰ ਕਸ਼ਮੀਰੀ – ਯੋਧ ਸਿੰਘ

ckitadmin
ckitadmin
September 16, 2016
ਭਾਜਪਾ ਦੀਆਂ ਹਿੰਦੂ ਫਾਸ਼ੀਵਾਦੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਦਾ ਵਿਰੋਧ ਕਰੋ
ਸਾਹਿਤ ਦਾ ਮਨੁੱਖ ਤੇ ਸਮਾਜ ਨਾਲ ਸੰਬੰਧ – ਡਾ. ਰਵਿੰਦਰ ਕੌਰ ‘ਰਵੀ’
ਗੈਸ ਸਿਲੰਡਰਾਂ ਦੀ ਸਪਲਾਈ ਸਬੰਧੀ ਘਪਲੇ ਦਾ ਪਰਦਾਫਾਸ਼
ਪੈਸੇ ਲੈਕੇ ਦਿੱਤੇ ਕੰਡੇ-ਵੱਟੇ ਦਰੁਸਤ ਹੋਣ ਦੇ ਸਰਟੀਫੀਕੇਟ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?