By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਦੁਨੀਆਂ ਵਿੱਚ ਵੱਧਦਾ ਅੱਤਵਾਦ ਮਨੁੱਖਤਾ ਲਈ ਖਤਰਨਾਕ – ਗੁਰਤੇਜ ਸਿੱਧੂ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਦੁਨੀਆਂ ਵਿੱਚ ਵੱਧਦਾ ਅੱਤਵਾਦ ਮਨੁੱਖਤਾ ਲਈ ਖਤਰਨਾਕ – ਗੁਰਤੇਜ ਸਿੱਧੂ
ਨਜ਼ਰੀਆ view

ਦੁਨੀਆਂ ਵਿੱਚ ਵੱਧਦਾ ਅੱਤਵਾਦ ਮਨੁੱਖਤਾ ਲਈ ਖਤਰਨਾਕ – ਗੁਰਤੇਜ ਸਿੱਧੂ

ckitadmin
Last updated: July 23, 2025 10:12 am
ckitadmin
Published: February 4, 2016
Share
SHARE
ਲਿਖਤ ਨੂੰ ਇੱਥੇ ਸੁਣੋ

ਅੱਤਵਾਦ ਸ਼ਬਦ ਫਰੈਂਚ ਭਾਸ਼ਾ ਦੇ ਸ਼ਬਦ ਟੈਰਿਜਮੇ ਤੋਂ ਬਣਿਆ ਹੈ, 1793-94 ‘ਚ ਫਰੈਂਚ ਸਰਕਾਰ ਨੇ ਅੱਤਵਾਦੀ ਲਫਜ਼ ਵਰਤਣਾ ਸ਼ੁਰੂ ਕੀਤਾ ਸੀ, ਜਿਸਦਾ ਭਾਵ ਸੀ ਬੇਦੋਸ਼ਿਆਂ ਦਾ ਖੂਨ ਕਰਨ ਵਾਲਾ।ਇਸ ਤੋਂ ਬਾਅਦ ਸੰਸਾਰ ਵਿੱਚ ਇਹ ਅਲਫਾਜ਼ ਸ਼ੁਰੂ ਹੋ ਗਿਆ ਅਤੇ ਦਿਨੋ ਦਿਨ ਅੱਤਵਾਦੀ ਘਟਨਾਵਾਂ ਵਿੱਚ ਬੇਤਹਾਸ਼ਾ ਵਾਧਾ ਹੋਣ ਲੱਗਿਆ।ਸੰਸਾਰੀਕਰਣ ਦੀ ਦੌੜ ਅਤੇ ਵਿਕਸਿਤ ਦੇਸ਼ਾਂ ਨੇ ਪੂਰੇ ਸੰਸਾਰ ‘ਤੇ ਆਪਣੀ ਚੌਧਰ ਰੂਪੀ ਲੱਤ ਰੱਖਣ ਲਈ ਕੁਝ ਗਰੀਬ ਮੁਲਕਾਂ ‘ਚ ਇਸ ਅਜਗਰ ਨੂੰ ਪਾਲਣ ਲਈ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ।ਉਨ੍ਹਾਂ ਵਿਕਾਸਸ਼ੀਲ ਦੇਸ਼ਾਂ ਨੇ ਇਸਨੂੰ ਆਪਣੇ ‘ਤੇ ਵਿਕਸਿਤ ਦੇਸ਼ਾਂ ਦਾ ਰਹਿਮੋ ਕਰਮ ਸਮਝਿਆ ਤੇ ਚੰਦ ਸਿਕਿਆਂ ਦੇ ਲਾਲਚ ਅਤੇ ਕੁਰਸੀ ਖਾਤਿਰ ਉੱਥੋਂ ਦੇ ਕੁਝ ਲੋਕਾਂ ਨੇ ਆਪਣਾ ਈਮਾਨ ਗਹਿਣੇ ਰੱਖਿਆ।ਸਮੇ ਦੇ ਗੇੜ ਨੇ ਉਨ੍ਹਾਂ ਨੂੰ ਵੀ ਉਸ ਥਾਂ ‘ਤੇ ਲਿਆ ਖੜਾ ਕੀਤਾ ਜਿੱਥੇ ਉਹ ਪੂਰੀ ਦੁਨੀਆਂ ਨੂੰ ਰੱਖ ਕੇ ਬਾਦਸ਼ਾਹਤ ਦੇ ਰੰਗੀਨ ਖੁਆਬ ਦੇਖਦੇ ਸਨ।ਵਿਕਸਿਤ ਦੇਸ਼ਾਂ ਦੀ ਇਸ ਗਹਿਰੀ ਚਾਲ ਦਾ ਸ਼ਿਕਾਰ ਸਾਰਾ ਸੰਸਾਰ ਹੈ ਅਤੇ ਉਨ੍ਹਾਂ ਵੱਲੋਂ ਬੀਜੇ ਕੰਡੇ ਚੁਗਣ ਲਈ ਮਜਬੂਰ ਹੈ।ਬਾਰੂਦ ਦੇ ਢੇਰ ‘ਤੇ ਬੈਠੀ ਦੁਨੀਆਂ ਵੱਲ ਅੱਤਵਾਦ ਰੂਪੀ ਅਜਗਰ ਅੱਗ ਦੇ ਫੁੰਕਾਰੇ ਮਾਰ ਰਿਹਾ ਹੈ।ਹਰ ਦਿਨ ਕਿਤੋਂ ਨਾ ਕਿਤੋਂ ਇਸ ਅਜਗਰ ਦੁਆਰਾ ਮਨੁੱਖਤਾ ਨੂੰ ਨਿਗਲਣ ਦੀਆਂ ਖਬਰਾਂ ਨਸ਼ਰ ਹੁੰਦੀਆਂ ਹਨ।

ਬੀਤੀ ਵੀਹ ਜਨਵਰੀ ਨੂੰ ਪਾਕਿਸਤਾਨ ਦੇ ਸੂਬੇ ਖੈਬਰ ਪਖਤੂਨਖਵਾ ਦੀ ਬਾਚਾ ਖਾਨ ਯੂਨੀਵਰਸਿਟੀ ‘ਤੇ ਚਾਰ ਅੱਤਵਾਦੀਆਂ ਦੁਆਰਾ ਆਤਮਘਾਤੀ ਹਮਲਾ ਕੀਤਾ ਗਿਆ।ਇਸ ਵਿੱਚ ਬੇਦੋਸ਼ ਵਿਦਿਆਰਥੀਆਂ ਦੇ ਨਾਲ ਅਧਿਆਪਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਸਦੇ ਚੱਲਦੇ 18 ਵਿਦਿਆਰਥੀਆਂ,ਇੱਕ ਪ੍ਰਫੈਸਰ ਅਤੇ ਇੱਕ ਹੋਰ ਸਖਸ਼ ਦੀ ਮੌਤ ਹੋ ਗਈ ਸੀ।

 

 

ਤਿੰਨ ਦਰਜਨ ਵਿਦਿਆਰਥੀ ਜਖਮੀ ਹੋ ਗਏ ਸਨ।ਇਸ ਤੋਂ ਪਹਿਲਾਂ 16 ਦਸੰਬਰ 2014 ਵਿੱਚ ਪਾਕਿਸਤਾਨ ਦੇ ਪੇਸ਼ਾਵਰ ਦੇ ਆਰਮੀ ਸਕੂਲ ‘ਤੇ ਭਿਆਨਕ ਹਮਲਾ ਹੋਇਆ ਸੀ ਜਿਸਦੇ ਫਲਸਰੂਪ 134 ਬੱਚਿਆਂ ਦੀ ਮੌਤ ਹੋ ਗਈ ਸੀ ਅਤੇ ਵੱਡੀ ਗਿਣਤੀ ਵਿੱਚ ਬੱਚੇ ਤੇ ਸਕੂਲ ਦੇ ਕਰਮਚਾਰੀ ਜਖਮੀ ਹੋ ਗਏ ਸਨ।ਇਨ੍ਹਾਂ ਦੋਨਾਂ ਘਟਨਾਵਾਂ ਦੀ ਜਿੰਮੇਵਾਰੀ ਤਹਿਰੀਕੇ ਤਾਲਿਬਾਨ ਗੁੱਟ ਨੇ ਲਈ ਸੀ।ਉਸ ਵਕਤ ਇਸ ਘਿਨੌਣੀ ਹਰਕਤ ਦਾ ਆਲਮੀ ਪੱਧਰ ‘ਤੇ ਬਹੁਤ ਵਿਰੋਧ ਹੋਇਆ ਸੀ।ਅਗਰ ਸਮਾ ਰਹਿੰਦੇ ਠੋਸ ਕਾਰਵਾਈ ਕੀਤੀ ਜਾਦੀ ਤਾਂ ਸ਼ਾਇਦ ਕਿੰਨੀਆਂ ਦਹਿਸ਼ਤੀ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਸੀ ਪਰ ਕਾਰਵਾਈ ਕਰਨ ਲਈ ਦ੍ਰਿੜ ਇੱਛਾ ਸ਼ਕਤੀ ਦੀ ਜਰੂਰਤ ਹੁੰਦੀ ਹੈ ਜੋ ਪਾਕਿਸਤਾਨੀ ਸਰਕਾਰ ਅਤੇ ਫੌਜ ਕੋਲ ਨਹੀ ਹੈ।ਫੌਜ ਦੇ ਕਈ ਅਧਿਕਾਰੀ ਇਨ੍ਹਾਂ ਗੁੱਟਾਂ ਨਾਲ ਡੂੰਘੀ ਹਮਦਰਦੀ ਰੱਖਦੇ ਹਨ।ਪਾਕਿਸਤਾਨ ਦੀ ਸਰਜ਼ਮੀਨ ਅੱਤਵਾਦੀਆਂ ਦੀ ਪਨਾਹਗਾਹ ਹੈ ਜਿੱਥੇ ਖਤਰਨਾਕ ਅੱਤਵਾਦੀਆਂ ਗੁੱਟਾਂ ਦੇ ਆਕਾ ਬੇਖੌਫ ਘੁੰਮਦੇ ਹਨ।ਜਿਨ੍ਹਾਂ ਦੀ ਸਰਪ੍ਰਸਤੀ ਪਾਕਿਸਤਾਨੀ ਸਰਕਾਰ ਤੇ ਫੌਜ ਕਰ ਰਹੀ ਹੈ ਉਹੀ ਅੱਤਵਾਦੀ ਸੰਗਠਨ ਉਸ ਦੇਸ਼ ਦੀ ਜ਼ਮੀਨ ਨੂੰ ਵੀ ਨਹੀ ਬਖਸ਼ਦੇ, ਜਿਸਨੇ ਇਹ ਸਾਬਿਤ ਕਰ ਦਿੱਤਾ ਕਿ ਅੱਤਵਾਦ ਦਾ ਕੋਈ ਧਰਮ, ਦੇਸ਼, ਜਾਤ ਨਹੀ ਹੁੰਦੀ।

ਭਾਰਤ ਦੁਨੀਆਂ ਦਾ ਛੇਵਾਂ ਅੱਤਵਾਦ ਨਾਲ ਬੁਰੀ ਤਰਾਂ ਪੀੜਿਤ ਦੇਸ਼ ਹੈ।ਸੰਸਾਰ ਦੇ 43 ਸਰਗਰਮ ਅੱਤਵਾਦੀ ਸੰਗਠਨਾਂ ‘ਚੋਂ ਜਿਆਦਾਤਰ ਭਾਰਤ ਵਿੱਚ ਵੀ ਸਰਗਰਮ ਹਨ ਜੋ ਦੇਸ਼ ਅੰਦਰ ਦਹਿਸ਼ਤੀ ਹਮਲੇ ਕਰਦੇ ਹਨ।ਪਾਕਿਸਤਾਨ ਦੀ ਬਦਨਾਮ ਖੁਫੀਆ ਏਜੰਸੀ ਆਈਐਸਆਈ ਭਾਰਤ ਵਿੱਚ ਗੜਬੜੀ ਫੈਲਾਉਣ ਦੀ ਤਾਕ ਵਿੱਚ ਰਹਿੰਦੀ ਹੈ।ਨੌਜਵਾਨਾਂ ਨੂੰ ਧਰਮ ਦੇ ਨਾਮ ‘ਤੇ ਭਰਮਾ ਕੇ ਇਸ ਦਰਿੰਦਾ ਮੁਹਿੰਮ ‘ਚ ਸ਼ਾਮਿਲ ਕਰ ਲਿਆ ਜਾਦਾ ਹੈ।ਪਾਕਿਸਤਾਨ ਦੇ ਕਬਜੇ ਵਾਲੇ ਕਸ਼ਮੀਰ ਵਿੱਚ ਸ਼ਰੇਆਮ ਅੱਤਵਾਦੀ ਸਿਖਲਾਈ ਕੇਂਦਰ ਚੱਲ ਰਹੇ ਹਨ ਜਿੱਥੋਂ ਉਹ ਭਾਰਤ ‘ਚ ਘੁਸਪੈਠ ਕਰਕੇ ਆਪਣੇ ਗੰਦੇ ਇਰਾਦਿਆਂ ਨੂੰ ਅੰਜਾਮ ਦਿੰਦੇ ਹਨ।ਪੰਜਾਬ ਦੀ ਸਰਹੱਦ ਰਾਹੀ ਅੱਤਵਾਦੀ ਘੁਸਪੈਠ ਅਤੇ ਨਸ਼ਿਆਂ ਦੀ ਸਮੱਗਲਿੰਗ ਦੀਆਂ ਕੋਸ਼ਿਸ਼ਾਂ ਹੁੰਦੀਆਂ ਹਨ ਤੇ ਕਾਫੀ ਹੱਦ ਤੱਕ ਕਾਮਯਾਬ ਵੀ ਹੁੰਦੀਆਂ ਹਨ।ਦੀਨਾਨਗਰ ਅਤੇ ਪਠਾਨਕੋਟ ਏਅਰਬੇਸ ‘ਤੇ ਹਮਲੇ ਸਮੇ ਅੱਤਵਾਦੀ ਇਸੇ ਰਸਤੇ ਹੀ ਪਹੁੰਚੇ ਸਨ ਤੇ ਤਬਾਹੀ ਮਚਾਈ।ਇੱਥੇ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਖੁਫੀਆ ਤੰਤਰ ਦੀ ਸੂਚਨਾ ਨੂੰ ਸੰਜੀਦਗੀ ਨਾਲ ਨਹੀ ਲਿਆ ਗਿਆ ਸੀ।ਵੱਡੀ ਗੱਲ ਸੁਰੱਖਿਆ ਅਧਿਕਾਰੀਆਂ ‘ਚ ਕੌਮੀ ਚਰਿੱਤਰ ਦੀ ਘਾਟ ਜਿਸਨੇ ਉਨ੍ਹਾਂ ਨੂੰ ਆਪਣਾ ਜ਼ਮੀਰ ਦੁਸ਼ਮਣ ਨੂੰ ਵੇਚਣ ਲਈ ਮਜਬੂਰ ਕੀਤਾ।ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਨੇ ਦੁਸ਼ਮਣਾਂ ਨੂੰ ਅਜਿਹਾ ਕਰਨ ‘ਚ ਮਦਦ ਕੀਤੀ ਸੀ।

ਦੇਸ਼ ਦੀ ਸੰਸਦ ਅਤੇ ਤਾਜ ਹੋਟਲ ਹਮਲੇ ਸਮੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲੀ ਸੀ।ਮੁਲਕ ‘ਚ ਫੈਲੇ ਭ੍ਰਿਸਟਾਚਾਰ ਦਾ ਕਰੂਪ ਚਿਹਰਾ ਉਸ ਸਮੇ ਜੱਗ ਜਾਹਿਰ ਹੋ ਗਿਆ ਸੀ ਕਿਉਂਕਿ ਘਟੀਆ ਗੁਣਵੱਤਾ ਵਾਲੇ ਸਾਜੋ ਸਮਾਨ ਕਾਰਨ ਦੇਸ ਦੇ ਜਾਂਬਾਜ਼ ਅਫਸਰ ਸ਼ਹੀਦ ਹੋ ਗਏ ਸਨ ਜੋ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਸੀ।ਦੇਸ਼ ਦੇ ਪੰਜਾਬ ਸੂਬੇ ਨੇ ਵੀ ਦੋ ਦਹਾਕਿਆਂ ਤੱਕ ਅੱਤਵਾਦ ਦਾ ਸੰਤਾਪ ਹੰਢਾਇਆ ਹੈ।ਇਸ ਕਾਲੇ ਸਮੇ ਦੌਰਾਨ ਲੋਕਾਂ ਨੂੰ ਦੋਹਰੀ ਮਾਰ ਪਈ ਅੱਤਵਾਦੀਆਂ ਅਤੇ ਪੁਲਿਸ ਤੋਂ।ਅੱਤਵਾਦੀਆਂ ਦੇ ਨਾਂਅ ‘ਤੇ ਪੁਲਿਸ ਨੇ ਨਿਰਦੋਸ਼ਾਂ ਦਾ ਬਹੁਤ ਖੂਨ ਵਹਾਇਆ।ਦੋ ਦਹਾਕਿਆਂ ਦੌਰਾਨ ਢਾਈ ਲੱਖ ਲੋਕ ਸਿੱਧੇ ਅਸਿੱਧੇ ਤੌਰ ‘ਤੇ ਅੱਤਵਾਦ ਨਾਲ ਪ੍ਰਭਾਵਿਤ ਹੋਏ।ਇੱਕ ਰਿਪੋਰਟ ਅਨੁਸਾਰ ਦੇਸ਼ ਅੰਦਰ 800 ਥਾਵਾਂ ਤੋਂ ਅੱਤਵਾਦੀ ਗਤੀਵਿਧੀਆਂ ਚੱਲ ਰਹੀਆਂ ਹਨ ਤੇ ਦੇਸ਼ ਦੇ 608 ਜਿਲੇ ਅੱਤਵਾਦ, ਨਕਸਲਵਾਦ ਤੋਂ ਬੁਰੀ ਤਰਾਂ ਪੀੜਿਤ ਹਨ।

ਦੁਨੀਆਂ ਦੀ ਨੰਬਰ ਇੱਕ ਮਹਾਂਸ਼ਕਤੀ ਵਜੋਂ ਜਾਣੇ ਜਾਦੇ ਅਮਰੀਕਾ ਜੋ ਕਿ ਪਾਕਿਸਤਾਨ ਦਾ ਬਹੁਤ ਵੱਡਾ ਹਿਤੈਸ਼ੀ ਹੈ ਜਿਸਦੀ ਸਰਪ੍ਰਸਤੀ ਹੇਠ ਅੱਤਵਾਦ ਉੱਥੇ ਵਧਿਆ ਫੁੱਲਿਆ ਹੈ।ਹੌਲੀ ਹੌਲੀ ਅੱਤਵਾਦ ਨੇ ਉਨ੍ਹਾਂ ਖਿਲਾਫ ਹੀ ਝੰਡਾ ਬੁਲੰਦ ਕਰ ਦਿੱਤਾ ਜਿਸਦਾ ਖਾਮਿਆਜਾ 11 ਸਤੰਬਰ 2001 ਵਿੱਚ ਹਜਾਰਾਂ ਲੋਕਾਂ ਨੇ ਆਪਣੀਆਂ ਜਾਨਾਂ ਗੁਆ ਕੇ ਭੁਗਤਿਆ ਸੀ।ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਸਥਾਪਿਤ ਵਰਲਡ ਟਰੇਡ ਸੈਂਟਰ ‘ਤੇ ਅੱਤਵਾਦੀ ਹਮਲੇ ਨੇ ਅਮਰੀਕਾ ਨੂੰ ਹਿਲਾ ਕੇ ਰੱਖ ਦਿੱਤਾ ਸੀ।ਅੱਤਵਾਦੀਆਂ ਨੇ ਬੜੇ ਅਜੀਬ ਤਰੀਕੇ ਨਾਲ ਉੱਥੋਂ ਦੇ ਹੀ ਜਹਾਜ ਵਰਤ ਕੇ ਵਰਲਡ ਟਰੇਡ ਸੈਂਟਰ ਦੀ ਇਮਾਰਤ ਅਜਿਹੇ ਕਿ ਪਲਾਂ ‘ਚ ਸਭ ਕੁਝ ਖਾਕ ਹੋ ਗਿਆ।ਸ਼ਾਇਦ ਅਮਰੀਕਾ ਨੂੰ ਉਸ ਦਿਨ ਅਹਿਸਾਸ ਤਾਂ ਜਰੂਰ ਹੋਇਆ ਹੋਵੇਗਾ ਕਿ ਦੂਜਿਆਂ ਲਈ ਪੁੱਟਿਆ ਟੋਆ ਕਿਸ ਤਰਾਂ ਆਪਣੇ ਲਈ ਖੂਹ ਹੋ ਨਿੱਬੜਦਾ ਹੈ।ਨਿਰਦੋਸ਼ ਲੋਕਾਂ ਦੀ ਮੌਤ ਦੇ ਨਾਲ ਉੱਥੇ ਵਸਦੇ ਸਿੱਖਾਂ ਅਤੇ ਮੁਸਲਮਾਨਾਂ ਨੂੰ ਅੱਤਵਾਦੀ ਸਮਝ ਕੇ ਲੋਕਾਂ ਨੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸਨ।ਨਸਲੀ ਹਮਲਿਆਂ ਨੇ ਅੱਜ ਵੀ ਇਨ੍ਹਾਂ ਲੋਕਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ।

ਗਲੋਬਲ ਅੱਤਵਾਦ ਇਨਡੈਕਸ ਅਨੁਸਾਰ ਵਿਸ਼ਵ ਵਿਆਪੀ ਤੌਰ ‘ਤੇ ਅੱਤਵਾਦ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ 61 ਫੀਸਦੀ ਵਾਧਾ ਹੋਇਆ ਹੈ।ਇਰਾਕ,ਅਫਗਾਨਿਸਤਾਨ,ਪਾਕਿਸਤਾਨ,ਨਾਈਜੀਰੀਆ ਤੇ ਸੀਰੀਆ ਵਿੱਚ ਸੰਨ 2013 ‘ਚ 80 ਫੀਸਦੀ ਮੌਤਾਂ ਦਾ ਕਾਰਨ ਅੱਤਵਾਦ ਹੈ।ਸੰਨ 2000-14 ਤੱਕ ਵਿਸ਼ਵ ਅੰਦਰ 48000 ਅੱਤਵਾਦੀ ਘਟਨਾਵਾਂ ਹੋਈਆਂ ਜਿਨ੍ਹਾਂ ‘ਚ ਇੱਕ ਲੱਖ ਸੱਤ ਹਜਾਰ ਲੋਕ ਮਾਰੇ ਗਏ।ਇਕੱਲੇ ਸੰਨ 2013 ਵਿੱਚ ਸੰਸਾਰ ਅੰਦਰ ਦਸ ਹਜਾਰ ਅੱਤਵਾਦੀ ਘਟਨਾਵਾਂ ਹੋਈਆਂ ਜਿਸ ਵਿੱਚ ਅਠਾਰਾਂ ਹਜਾਰ ਲੋਕਾਂ ਦੀ ਮੌਤ ਹੋਈ।ਇਨ੍ਹਾਂ ਘਟਨਾਵਾਂ ‘ਚੋਂ 60 ਫੀਸਦੀ ਭਾਵ ਛੇ ਹਜਾਰ ਘਟਨਾਵਾਂ ਇਰਾਕ ,ਅਫਗਾਨਿਸਤਾਨ, ਪਾਕਿਸਤਾਨ, ਸੀਰੀਆ ਅਤੇ ਨਾਈਜੀਰੀਆ ‘ਚ ਹੋਈਆਂ।ਇਨ੍ਹਾਂ ਪੰਜ ਪ੍ਰਭਾਵਿਤ ਦੇਸ਼ਾਂ ਵਿੱਚ ਪਿਛਲੇ 14 ਸਾਲਾਂ ਦੌਰਾਨ ਅੱਤਵਾਦੀ ਹਮਲਿਆਂ ‘ਚ 180 ਫੀਸਦੀ ਵਾਧਾ ਹੋਇਆ ਹੈ।

ਸੱਚਮੁੱਚ ਅੱਤਵਾਦ ਅਜਗਰ ਵਾਂਗ ਮਨੁੱਖਤਾ ਨੂੰ ਨਿਗਲ ਰਿਹਾ ਹੈ।ਸੰਸਾਰ ਅੰਦਰ ਧਾਰਮਿਕ,ਰਾਜਨੀਤਕ ਅਤੇ ਦੇਸ਼ਵਾਦ ਆਦਿ ਰੂਪ ਵਿੱਚ ਅੱਤਵਾਦ ਦਿਨੋ ਦਿਨ ਪੈਰ ਪਸਾਰ ਰਿਹਾ ਹੈ।ਸੋਸ਼ਲ ਮੀਡੀਆ ਇਸ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ ਜਿੱਥੇ ਲੋਕਾਂ ਨੂੰ ਧਾਰਮਿਕ ਜਾਂ ਹੋਰ ਤਰੀਕੇ ਨਾਲ ਭਾਵਨਾਵਾਂ ਭੜਕਾ ਕੇ ਵਰਗਲਾ ਲਿਆ ਜਾਦਾ ਹੈ,ਤੇ ਲੋਕ ਅੱਤਵਾਦ ਦੇ ਰਾਹੇ ਪੈ ਜਾਦੇ ਹਨ।ਇਸਲਾਮਿਕ ਸਟੇਟਸ ਅੱਤਵਾਦੀ ਸੰਗਠਨ ਵਿੱਚ ਪੜੇ ਲਿਖੇ ਨੌਜਵਾਨ ਸੋਸ਼ਲ ਸਾਈਟਸ ਦੇ ਜਰੀਏ ਲਗਾਤਾਰ ਸ਼ਾਮਿਲ ਹੋ ਰਹੇ ਹਨ।ਇਸ ਕਰਕੇ ਇਨ੍ਹਾਂ ਸੋਸ਼ਲ ਸਾਈਟਸ ‘ਤੇ ਨਜ਼ਰਸਾਨੀ ਜਰੂਰੀ ਹੈ।ਸੁਰੱਖਿਆ ਨਾਲ ਜੁੜੇ ਲੋਕ ਵੀ ਇਨ੍ਹਾਂ ਦੇ ਰਾਹੀ ਹੀ ਗੁੰਮਰਾਹ ਹੁੰਦੇ ਹਨ।ਬੇਰੁਜਗਾਰੀ, ਗਰੀਬੀ ਅਤੇ ਰਾਤੋ ਰਾਤ ਅਮੀਰ ਹੋਣ ਦੀ ਹੋੜ ਨੇ ਲੋਕਾਂ ਨੂੰ ਇਸ ਪਾਸੇ ਰੁਖ ਕਰਨ ਲਈ ਮਜਬੂਰ ਕੀਤਾ ਹੈ।ਸੌੜੇ ਸਿਆਸੀ ਹਿਤਾਂ ਦੀ ਪੂਰਤੀ ਅਤੇ ਚੌਧਰ ਕਾਇਮ ਕਰਨ ਲਈ ਵੀ ਅੱਤਵਾਦ ਦਾ ਸਹਾਰਾ ਲਿਆ ਜਾ ਰਿਹਾ ਹੈ।ਸੁਰੱਖਿਆ ਏਜੰਸੀਆਂ ਦੇ ਨਾਲ ਲੋਕਾਂ ‘ਚ ਵੀ ਕੌਮੀ ਚਰਿੱਤਰ ਨਿਰਮਾਣ ਦੀ ਬਹੁਤ ਲੋੜ ਹੈ।

ਸੰਪਰਕ: +91 94641 72783


** ਲੇਖਕ ਮੈਡੀਕਲ ਵਿਦਿਆਰਥੀ ਹੈ।

ਲੁੱਕੀ ਹੋਈ ਕ੍ਰਾਂਤੀ ਦੇ ਇਸ਼ਾਰੇ ਅਤੇ ਸਹਿਮੇ ਜਜ਼ਬਾਤਾਂ ਦੀ ਹਵਾੜ ਫ਼ਿਲਮ ‘ਅੰਨ੍ਹੇ ਘੋੜੇ ਦਾ ਦਾਨ’ -ਹਰਪ੍ਰੀਤ ਸਿੰਘ ਕਾਹਲੋਂ
ਕੁੜੀਆਂ ਦੇ ਦੁੱਖਾਂ ਦੀ ਨਾ ਕੋਈ ਥਾਹ ਵੇ ਲੋਕੋ, ਆਖ਼ਰ ਕਿਉਂ ਨ੍ਹੀਂ ਕੋਈ ਫੜਦਾ ਬਾਂਹ ਵੇ ਲੋਕੋ – ਕਰਨ ਬਰਾੜ
ਵਿਸ਼ਵ ਵਪਾਰ ਸੰਸਥਾ ਦੀ ਨੈਰੋਬੀ ਮੀਟਿੰਗ ਕਿਸਾਨਾਂ ਉੱਤੇ ਮਾਰੂ ਹੱਲਾ -ਮੋਹਨ ਸਿੰਘ
ਸ਼ਹੀਦ – ਮਿੰਟੂ ਬਰਾੜ
ਯੂਕਰੇਨ ਬਣਿਆ ਸਾਮਰਾਜੀ ਤਾਕਤਾਂ ਦੀ ਖਹਿਭੇੜ ਦਾ ਅਖਾੜਾ- ਮੋਹਨ ਸਿੰਘ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਮਸ਼ੀਨੀ ਸ਼ੇਰ ਮਾਰਕਾ ‘ਮੇਕ ਇਨ ਇੰਡੀਆ’ -ਪ੍ਰੋ. ਰਾਕੇਸ਼ ਰਮਨ

ckitadmin
ckitadmin
September 29, 2014
ਲੱਖਾਂ ਰੁਪਏ ਦੀਆਂ ‘ਉਸਾਰੀਆਂ’ ਬਰਸਾਤਾਂ ’ਚ ਹੋ ਜਾਣਗੀਆਂ ਢਹਿ-ਢੇਰੀ !
ਨਵੀਂ ਤੇ ਪੁਰਾਣੀ ਪੀੜ੍ਹੀ ਆਪਸ ‘ਚ ਬਿਠਾਵੇ ਤਾਲਮੇਲ – ਗੁਰਤੇਜ ਸਿੰਘ
ਪੰਜਾਬੀ ਯੂਨੀਵਰਸਿਟੀ ’ਚ ਕਸ਼ਮੀਰੀ ਲੋਕਾਂ ਉੱਪਰ ਜਬਰ ਖਿਲਾਫ ਰੈਲੀ
ਸਿੱਖ ਲਹਿਰ ਦੇ ਲੋਕਮੁਖੀ ਵਿਵੇਕ ਦਾ ਸਵਾਲ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?