By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਪੰਜਾਬੀ ਸਾਹਿਤ ਅਤੇ ਚਿੰਤਨ ਦੇ ਅੰਤਰ ਦ੍ਰਿਸ਼ ਅੰਦਰ ਸਾਲ 2014 – ਡਾ. ਅਮਰਜੀਤ ਸਿੰਘ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਸਾਹਿਤ ਸਰੋਦ ਤੇ ਸੰਵੇਦਨਾ > ਪੰਜਾਬੀ ਸਾਹਿਤ ਅਤੇ ਚਿੰਤਨ ਦੇ ਅੰਤਰ ਦ੍ਰਿਸ਼ ਅੰਦਰ ਸਾਲ 2014 – ਡਾ. ਅਮਰਜੀਤ ਸਿੰਘ
ਸਾਹਿਤ ਸਰੋਦ ਤੇ ਸੰਵੇਦਨਾ

ਪੰਜਾਬੀ ਸਾਹਿਤ ਅਤੇ ਚਿੰਤਨ ਦੇ ਅੰਤਰ ਦ੍ਰਿਸ਼ ਅੰਦਰ ਸਾਲ 2014 – ਡਾ. ਅਮਰਜੀਤ ਸਿੰਘ

ckitadmin
Last updated: July 12, 2025 8:59 am
ckitadmin
Published: December 30, 2024
Share
SHARE
ਲਿਖਤ ਨੂੰ ਇੱਥੇ ਸੁਣੋ

ਪੰਜਾਬੀ ਸਾਹਿਤ ਅਤੇ ਚਿੰਤਨ ਦੇ ਅੰਤਰ ਦ੍ਰਿਸ਼ ਅੰਦਰ ਸਾਲ 2014 ਵਿੱਚ ਜਿਹੜੇ ਨਿਵਕਲੇ ਪ੍ਰਤੀਕਰਮ ਅਤੇ ਝੁਕਾਅ ਸਾਹਮਣੇ ਆਏ ਹਨ, ਉਸ ਵਿੱਚ ਪੰਜਾਬੀ ਸਾਹਿਤ ਅਤੇ ਚਿੰਤਨ ਨੇ ਨਵੀਆਂ ਦਿਸ਼ਾਵਾਂ ਇਖਤਿਆਰ ਕੀਤੀਆ ਹਨ। ਇਸ ਵਰ੍ਹੇ ਵਿੱਚ ਹੀ ਸਾਡੇ ਪਾਸ ਚਿੰਤਨ ਦੀਆਂ ਤਿੰਨ ਮਹੱਤਵਪੂਰਨ ਪੁਸਤਕਾ ਪੰਜਾਬੀ ਕਵਿਤਾ ਅਤੇ ਉੱਤਰ ਨਾਰੀ ਵਾਰ (ਡਾ. ਪ੍ਰਵੀਨ ਕੁਮਾਰ) , ਪੰਜਾਬੀ ਕਵਿਤਾ ਵਿੱਚ ਪ੍ਰਤੀਰੋਧ ਦਾ ਪ੍ਰਵਚਨ (ਸੁਖਦੇਵ ਸਿੰਘ ਸਿਰਸਾ) , ਵਿਚਾਰਧਾਰਾ : ਅਤੀਤ ਤੇ ਵਰਤਮਾਨ (ਤਸਕੀਨ) ਸਾਹਮਣੇ ਆਉਂਦੀਆਂ ਹਨ ਇਹ ਤਿੰਨੇ ਪੁਸਤਕਾ ਕਿਸੇ ਨਿਸ਼ਚਿਤ ਵਿਧੀ ਅਤੇ ਵਿਚਾਰਧਾਰਾ ਦੇ ਸਨਮੁੱਖ ਖੜਕੇ ਪੰਜਾਬੀ ਸਾਹਿਤ ਚਿੰਤਨ ਨੂੰ ਦੇਖਦੀਆ ਹਨ। ਇਨ੍ਹਾਂ ਪੁਸਤਕਾ ਵਿੱਚ ਸਮੁਚੇ ਸਿਧਾਂਤਕ ਵਰਤਾਰੇ ਭਾਰਤੀ ਅਤੇ ਪਛਮੀ ਗਿਆਨ ਅਨੁਸ਼ਾਸਨਾਂ ਨਾਲ ਸਾਂਝ ਸਥਾਪਿਤ ਕਰਦੇ ਹੋਏ ਪੰਜਾਬੀ ਸੱਭਿਅਤਾ ਦੇ ਵਿਹਾਰਕ ਅੰਸ਼ਾਂ ਦੀ ਤਲਾਸ਼ ਕਰ ਰਹੇ ਹਨ। ਪੰਜਾਬੀ ਸੱਭਿਆਚਾਰਕ ਰੂਪਾਂ ਵਿੱਚ ਫੈਲੀ ਹੋਈ ਅਨਾਰਕੀ ਨੂੰ ਨਿਵੇਕਲੀ ਵਿਆਖਿਆ ਅਧੀਨ ਅਧਿਐਨ ਕੀਤਾ ਗਿਆ ਹੈ। ਇਨ੍ਹਾਂ ਅਧਿਐਨ ਵਿਧੀਆਂ ਦੀ ਦਿਸ਼ਾ ਪਦਾਰਥਕ ਚੇਤਨਾ ਨੂੰ ਵਿਭਿੰਨ ਪਸਾਰਾ ਵਿੱਚ ਨਿਰਧਾਰਤ ਕਰਦੀ ਹੈ। ਆਤਮ ਰੰਧਾਵਾ ਦੀ ਪੁਸਤਕ ਸਾਹਿਤ ਅਧਿਐਨ ਵਿਧੀਆਂ ਤੇ ਸਮਕਾਲੀ ਪੰਜਾਬੀ ਕਵਿਤਾ ਸਮਕਾਲੀ ਅਧਿਐਨ ਦੇ ਪਰਿਪੇਖ ਨੂੰ ਦ੍ਰਿਸ਼ਟੀ ਗੋਚਰ ਕਰਦੀ ਹੈ, ਜਿਸ ਅੰਦਰ ਅਧੁਨਿਕ ਪੰਜਾਬੀ ਕਵਿਤਾ ਨਾਲ ਸੰਵਾਦ ਰਚਾਉਂਦੇ ਹੋਏ ਉੱਤਰ ਅਧਿਐਨ ਵਿਧੀਆਂ ਦੇ ਅੰਤਰ ਸਬੰਧ ਨੂੰ ਉਜਾਗਰ ਕੀਤਾ ਗਿਆ ਹੈ।

 

 

ਪੰਜਾਬੀ ਕਵਿਤਾ ਵਿੱਚ ਭੁਪਿੰਦਰ ਪ੍ਰੀਤ ਦੀ ਪੁਸਤਕ ‘ਮੈਂ ਰੇਸ਼ਮ ਬੁਣਦਾ’  ਆਧੁਨਿਕ ਸੁਹਜ ਸੰਵੇਦਨਾ ਨੂੰ ਉਜਾਗਰ ਕਰਦੀ ਹੈ। ਜਿਸ ਵਿੱਚ ਆਧੁਨਿਕ ਸਰੋਕਾਰ ਜਿੰਦਗੀ ਦੇ ਨਵਰਸ ਅਤੇ ਪੇਚੀਦਾ ਰੂਪ ਨੂੰ ਠੋਸ ਧਰਾਤਲ ਪ੍ਰਦਾਨ ਕਰਦੇ ਹਨ। ਉਸ ਦੀ ਸੁਹਜ ਸੰਵੇਦਨਾ ਆਧੁਨਿਕ ਅਨੁਸ਼ਾਸਨਾ ਨਾਲ ਮਨੱਖੀ ਜਿੰਦਗੀ ਦੇ ਸਬੰਧਾ ਨੂੰ ਨਵੀ ਦ੍ਰਿਸ਼ਟੀ ਤੋਂ ਵਿਉਂਤਦੀ ਹੈ। ਇਸ ਦੇ ਨਾਲ ਹੀ ਸੁਰਜੀਤ  ਜੱਜ  ਪੁਸਤਕ  “’ਮੈਂ ਜੰਗਲ ਨੂੰ ਪੁਛਾਂਗਾ’”    ਪੰਜਾਬੀ ਸਾਹਿਤ ਸਿਰਜਨਾ ਵਿੱਚ ਅਜਿਹਾ ਮੁਹਾਵਰਾ ਪ੍ਰਸਤੁਤ ਕਰ ਰਹੀ ਹੈ। ਜਿਸ ਅੰਦਰ ਪੰਜਾਬ ਦੇ ਦਰਦ ਦੀ ਉਸ ਪ੍ਰਗੀਤਕ ਨੁਹਾਰ ਦੇ ਦੀਦਾਰ ਹੁੰਦੇ ਹਨ ਜਿਹੜੀ ਕਿ ਠੋਸ ਸਮਾਜਿਕ ਯਥਾਰਥ ਦਾ ਅਨੁਸਰ ਕਰਦੀ ਹੈ। ਇਸ ਅਨੁਸਰਨ ਦਾ ਸੁਹਜ ਸ਼ਾਸਤਰ ਪਰਮਾਣਿਕ ਗਿਆਨ ਨੂੰ ਅਧਾਰ ਨਹੀ ਬਣਾਉਂਦਾ ਸਗੋਂ ਜ਼ਿੰਦਗੀ ਦੇ ਮੂਲ ਤੋਂ ਹੀ ਪ੍ਰੇਰਿਤ ਰਹਿੰਦਾ ਹੈ। ਇਸ ਪ੍ਰੇਰਣਾ ਸ਼ਕਤੀ ਦੀ ਸਿਰਜਨਾਤਮਕ ਊਰਜਾ ਜੱਜ ਨੂੰ ਪ੍ਰਗਤੀਸ਼ੀਲ ਦ੍ਰਿਸ਼ਟੀ ਦਾ ਹੁੰਗਾਰਾ ਭਰਨ ਲਈ ਉਤਸਾਹਿਤ ਕਰਦੀ ਰਹਿੰਦੀ ਹੈ। ਦਰਅਸਲ ਉਹ ਸ਼ਕਤੀ ਬੁਨਿਆਦੀ ਧਰਾਤਲ ਨਹੀਂ ਬਣ ਸਕਦੀ ਭਾਵੇਂ ਕੇ ਉਸ ਪ੍ਰੇਰਨਾ ਦਾ ਅਧਾਰ ਕਵੀ ਮਨ ਦੀ ਸਰਵ ਸਰੇਸ਼ਠ ਅਤੇ ਜੇਤੂ ਚੇਤਨਾ ਨੂੰ ਲਗਾਤਾਰ ਹੁੰਗਾਰਾ ਦਿੰਦਾ ਰਹਿੰਦਾ ਹੈ।

ਮੋਜੂਦਾ ਸਮੇਂ ਵਿੱਚ ਜਿਹੜੇ ਗਿਆਨ ਪ੍ਰਵਚਨਾ ਨੂੰ ਕਵੀ ਮਨ ਮੁਖਾਤਿਬ ਹੋ ਕਿ ਸਿਰਜਨਾ ਦਾ ਪ੍ਰਤੀਕਰਮ ਨਿਰਧਾਰਤ ਕਰ ਰਿਹਾ ਹੈ, ਉਸ ਅੰਦਰ ਗਿਆਨ ਪ੍ਰਵਚਨਾ ਦੀ ਸਮੁਚੀ ਸਮਝ ਇਕਹਿਰੀ ਰਹਿੰਦੀ ਹੈ। ਪੰਜਾਬੀ ਕਵਿਤਾ ਵਿੱਚ ਕਵਿਤਾ ਸ਼ਰਮਾ ਨੇ ‘“ਮੈਂ”’ ਕਾਵਿ ਸੰਗ੍ਰਹਿ ਨਾਲ ਪ੍ਰਵੇਸ਼ ਕੀਤਾ ਹੈ। ਮੈਂ ਕਾਵਿ ਅੰਦਰ ਸੁਹਜ ਸੰਵੇਦਨਾ ਦਾ ਕਲਾਤਮਿਕ ਰੂਪ ਆਪੇ ਦੀਆਂ ਅੰਨਤ ਬੁਣਤੀਆਂ ਬੁਣਦਾ ਹੋਇਆ ਹੋਂਦ ਦੇ ਚਾਵਾਂ ਨੂੰ ਕਿਸੇ ਖਿਲਾਅ ਵਿੱਚ ਉਤਾਰ ਦਿੰਦਾ ਹੈ। ਪੰਜਾਬੀ ਸਿਰਜਣਾ ਵਿੱਚ ਸਮਾਜ ਸੱਭਿਆਚਾਰਕ ਨੁਹਾਰ ਦੀ ਤਲਖੀ ਦਾ ਅਹਿਸਾਸ ਤਾਂ ਉਸ ਪਾਸ ਹੈ ਪਰ ਉਸ ਅਹਿਸਾਸ ਨੂੰ ਮੈਂ ਤੋ ਪਾਰ ਕਰਵਾਉਣ ਤੋਂ ਪਾਰ ਅਧਿਐਨ ਕਰਵਾਉਣ ਦੀ ਕੋਸ਼ਿਸ਼ ਨਹੀਂ ਉਸ ਦਾ ਕਾਵਿ ਮੁਹਾਵਰਾ ਜਿਹੜੇ ਸਰੋਕਾਰ ਦੀ ਨੇੜਤਾ ਵਿੱਚ ਖੁਲਦਾ ਹੈ, ਉਨ੍ਹਾਂ ਸਰੋਕਾਰਾ ਵਿੱਚ ਆਪਣੀ ਹੋਂਦ ਕਿਸੇ ਸਦੀਵੀ ਹੋਂਦ ਨਾਲ ਨਿਵੇਕਲੀ ਹੋ ਗਈ ਲਗਦੀ ਹੈ।

ਜਸਲੀਨ ਦੀ ਪੁਸਤਕ ‘“ਓਜ਼ੋਨ ਦੀ ਅੱਖ”’ ਸਮਕਾਲੀ ਨਾਰੀ ਕਵੀਆਂ ਵਲੌਂ ਵੱਖਰੇ ਮੁਹਾਵਰੇ ਨੂੰ ਰੂਪਮਾਨ ਕਰਦੀ ਹੈ ਜਿਸ ਅੰਦਰ ਮਾਨਸਿਕ ਤਨਾਅ ਦੀ ਆਪ ਹੁਦਰੀ ਰੰਗਤ ਨੂੰ ਅਤੇ ਦੇਹੀ ਸੁਹਜ ਦੇ ਨਵੇਂ ਉਪਯੋਗਾਂ ਨੂੰ ਆਧੁਨਿਕ ਸੰਵੇਦਨਾ ਦੇ ਇੱਕ ਸਰੂਰ ਵਿੱਚ ਪਹਿਚਾਣਨ ਦੀ ਕੋਸ਼ਿਸ਼ ਕੀਤੀ ਗਈ ਹੈ। ਨਰਿੰਦਰ ਸਿੰਘ ਕਪੂਰ ਦੀ ਪੁਸਤਕ “’ਬੁਨਿਆਦਾ” ਵੱਖੋ ਵੱਖਰੀਆ ਵਿਚਾਰ ਧਰਾਵਾਂ ਦੇ ਸਾਂਝੇ ਸਮਤੋਲ ਨੂੰ ਇਕ ਕੇਂਦਰ ਉੱਪਰ ਸਥਾਪਿਤ ਕਰਦੀ ਹੈ, ਜਿਸ ਵਿੱਚ ਵਖੋ ਵਖਰੀਆਂ ਧਰਾਵਾਂ ਦੇ ਬੁਨਿਆਦੀ ਸਰੋਕਾਰ ਪ੍ਰਸਤੁਤ ਹੋਏ ਹਨ। ਸੁਖਵਿੰਦਰ ਅੰਮ੍ਰਿਤ ਦੀ ਪੁਸਤਕ ‘“ਚਿੜੀਆਂ’” ਆਧੁਨਿਕ ਸੁਹਜ ਸੰਵੇਦਨਾ ਦੇ ਨਵੇਂ ਰੂਪਾ ਨੂੰ ਮਨੁੱਖੀ ਹੋਂਦ ਦੇ ਅੰਤਰ ਸਬੰਧਤ ਰੂਪ ਵਿਚ ਪੇਸ਼ ਕਰਦੀ ਹੈ। ਜਿਸ ਵਿੱਚ ਮਨੁੱਖਤਾ ਦੀ ਖੁਰ ਰਹੀ ਹੋਂਦ ਅਤੇ ਜਜ਼ਬਾਤ ਨੂੰ ਨਵੇਕਲੀ ਸਿਧਾਤ ਵਿਧੀ ਦੀ ਪਹਿਚਾਣ ਦਿਤੀ ਗਈ ਹੈ। ਸਿੱਧੂ ਦਮਦਮੀ ਦੀ ਪੁਸਤਕ ‘ਸਾਹਿਬਾਂ ਦੀ ਦੁਚਿੱਤੀ’ ਅੰਦਰ ਸਾਹਿਬਾਂ ਦੇ ਕਿੱਸੇ ਦੇ ਪ੍ਰਭਾਵ ਨੂੰ ਕਬੂਲਦੇ ਹੋਇਆ ਉਸ ਤਨਾਅ ਨੂੰ ਰੂਪਮਾਨ ਕਰਦੀ ਹੈ। ਜਿਹੜਾ ਕਿ ਸਾਹਿਬਾਂ ਦੇ ਪ੍ਰਤੀਕ ਰਾਹੀਂ ਮਿਰਜ਼ੇ ਦੇ ਦਵੰਧ ਤੱਕ ਪਹੁੰਚ ਜਾਂਦਾ ਹੈ।

ਇਸ ਤੋਂ ਇਲਾਵਾ ਸਤਵੀਰ ਸਿੰਘ ਨੂਰ ਦੀ ਪੁਸਤਕ “ਕਮਲੀ ਜਹੀ ਜਗਿਆਸਾ”, ਡਾ. ਸਤੀਸ਼ ਵਰਮਾ ਦੀਆ ਦੋ ਪੁਸਤਕ ਮਾਲਵਾ ਦਾ ਸਾਹਿਤਕ ਪਰਿਪੇਖ, ਮਾਲਵਾ ਦੀ ਮੋਜੂਦਾ ਸਥਿਤੀ, ਸੁਖਦੇਵ ਸਿੰਘ ਗੰਢਵਾ ਦੀ ਪੁਸਤਕ “ਲੋਕ ਹਿੱਤਾ ਦੇ ਸੰਗ”, ਜਸਵਿੰਦਰ ਫਗਵਾੜਾ ਦੀ ਪੁਸਤਕ “ਸ਼ਬਦ ਬਣੇ ਫੁਲਕਾਰੀ”, ਡਾ. ਰਵਿੰਦਰ ਕੌਰ ਰਵੀ ਸੰਗੀਤਚਾਰੀਆਂ ਭਾਈ ਕਾਨ੍ਹ ਸਿੰਘ ਨਾਭਾ, ਲਸ਼ਕਰ ਸਿੰਘ ਢੰਡਵਾੜਵੀ ਦੀ ਪੁਸਤਕ ‘ਪਿੰਡਾ ਦੇ ਵਿਰਾਸਤੀ ਰੰਗ’,ਬਲਦੇਵ ਸਿੰਘ ਦਾ ਨਾਵਲ ”ਅਫਲਾਤੂ” ਪ੍ਰਕਾਸ਼ ਸੋਹਲ ਦੀ ਪੁਸਤਕ “ਮੇਰੀਆਂ… ਮੇਰੇ ਨਾਲ ਗਲਾਂ”, ਸੁਰਜੀਤ ਸਿੰਘ ਜੀਤ ਦੀ ਪੁਸਤਕ ‘ਸਾਰੰਗ ਪਾਣੀ’, ਚਰਨਜੀਵ   ਸਿੰਘ   ਪੰਨੂ  ਦੀ ਪੁਸਤਕ ‘ਮੇਰੀ ਵਾਈਟ ਹਾਉਸ ਫੇਰੀ’, ਸੁਰਜੀਤ ਸਾਜਨ ਦੀ ਪੁਸਤਕ ‘ਫੁਲ ਸੰਦੂਰੀ ਮਹਿਕ ਕੂਸੈਲੀ’, ਮਨੋਜ ਫਗਵਾੜਵੀ ਦੀ ਸੰਪਾਦਕੀ ਹੇਠ ਕਾਵਿ ਸੰਗ੍ਰਹਿ ‘ਸਪਤਰਿਸ਼ੀ’, ਸੰਜੀਵ ਦੀ ਪੁਸਤਕ “ਪੱਥਰਾ ਦਾ ਸ਼ਹਿਰ”, ਸਾਬੀ ਈਸਪੁਰੀ ਦੀ ‘ਵੰਝਲੀ’, ਰਮੇਸ਼ ਬਾਦਲ ਸੇਠੀ ਦੀ ‘ਇੱਕ ਗੰਧਾਰੀ ਹੋਰ’, ਮੋਹਨ ਆਰਟਿਸਟ ਦੀ ਪੁਸਤਕ ‘ਖੁਰਦੇ ਰੰਗਾ  ਦੀ ਗਾਥਾ’, ਸੁਖਦੇਵ ਨਡਾਲੋਂ ਦੀਆਂ ਪੁਸਤਕਾ ‘ਵਰਜੀਤ ਸੁਰ ਦਾ ਮੂਕ ਸੰਵਾਦ’ ਅਤੇ ‘ਅੰਗੂਠਾ’, ਹਰਮਿੰਦਰ ਸਾਹਿਲ ਦੀ ਪੁਸਤਕ ‘ਵਸੀਅਤ’, ਬਿਸ਼ਨ ਸਿੰਘ  ਦੀ ਪੁਸਤਕ ‘ਮਤਵਾਲਾ ਕੰਵਲ’ , ਬਰਜਿੰਦਰ ਸਿੰਘ ਦਾ ਨਾਵਲ ‘ਲਹੂ ਭਿੱਜੇ ਦਿਨ 1947’, ਚਰਨ ਸਿੰਘ ਦੀ ਪੁਸਤਕ ‘ਕਵਿਤਾ ਦੀ ਆਬਸ਼ਾਰ’, ਸੁੱਲਖਣ ਸਰਹੱਦੀ ਦੀ ਗਜ਼ਲ ਪੁਸਤਕ ‘ਬਲਦੇ ਖੰਭਾਂ ਦੀ ਲੋਅ’, ਸਵਰਨਜੀਤ ਸਵੀ ਦੀ ਪੁਸਤਕ ‘ਤੇਂ ਮੈਂ ਆਇਆ ਬਸ..’।,

ਜੋਧ ਸਿੰਘ ਦਾ ਕਾਵਿ ਸੰਗ੍ਰਹਿ ‘ਬੁਲ੍ਹਾ ਨੱਚੇ ਤਾਰ ਦਵੱਲੇ’, ਕੁਲਵੰਤ ਦਾ ਕਾਵਿ ਸੰਗ੍ਰਹਿ ‘ਹੇਠ ਵਗੇ ਦਰਿਆ’, ਹਰਜੀਤ ਸੋਹੀ ਦੀ ਪੁਸਤਕ ‘ਇਕ ਸੀ ਮੁਮਤਾਜ਼’, ਸਰੂਪ ਸਿਆਲਵੀ ਦਾ ਕਹਾਣੀ ਸੰਗ੍ਰਹਿ ‘ਕਾਲ ਕਾਲਾਂਤਰ’, ਮੇਜਰ ਮਾਂਗਟ ਦੀ ਪੁਸਤਕ ‘ਮਿੱਟੀ ਨਾ ਫਰੋਲ ਜੋਗੀਆਂ’, ਪਰਮਿੰਦਰ   ਸੋਢੀ ਦੀ    ਪੁਸਤਕ  ‘ਕੁਦਰਤ ਦੇ ਰੱਬ ਡਾਕੀਏ’, ਇਕਬਾਲ ਰਾਮੂਵਾਲੀਆਂ ਦਾ ਕਹਾਣੀ ਸੰਗ੍ਰਹਿ ‘ਨਿੱਕੀਆਂ ਵਡੀਆਂ ਧਰਤੀਆਂ’ ਅਤੇ ਕਾਵਿ ਨਾਟਕ ‘ਪਲ਼ੰਗ ਪੰਘੂੜਾ’, ਅਵਤਾਰ ਐਨਗਿੱਲ ਦਾ ਨਾਵਲ ‘ਪੁਰਸ਼ਪੁਰਾ’, ਡਾ ਗੁਰਸ਼ਰਨ ਸਿੰਘ ਦਾ ਕਾਵਿ ਸੰਗ੍ਰਹਿ ‘ਕਦੇ ਅਵਾਜ਼ ਤੇ ਮਾਰੋ’, ਸੁਰਿੰਦਰ ਸੀਰਤ ਦਾ ਕਾਵਿ ਸੰਗ੍ਰਹਿ ‘ਅਰੂਪੇ ਅੱਖਰਾ ਦਾ ਅਕਸ’, ਕਰਨੈਲ ਸਿੰਘ ਸੋਮਲ ਦੀ ਪੁਸਤਕ ‘ਕਿੱਕਰੀ ਫੁੱਲ ਪਏ’, ਨਿਪਇੰਦਰ ਰਤਨ ਦੀ ਪੁਸਤਕ ‘ਮੇਰੀ ਪਹਿਲੀ ਕਮਾਈ’, ਡਾ. ਸਤਿੰਦਰ ਕੌਰ ਮਾਨ ਦੀ ਪੁਸਤਕ ‘ਅਦਬੀਅਤ’, ਡਾ ਸਰਬਜੀਤ ਕੌਰ ਸੋਹਲ ਦੀ ਪੁਸਤਕ ‘ਗੁਨ੍ਹੀ ਮਿੱਟੀ’, ਕਮਲ ਦੀ ਪੁਸਤਕ ਕੋਮਲ ਤਾਰੇ ਅਤੇ ‘ਰੂਸੀ ਸ਼ਾਇਰੀ’, ਜੈਪਾਲ ਦੀ ਪੁਸਤਕ ‘ਯਾਤਰੀ ਹਾਲੇ ਪਰਤੇ ਨਹੀ’, ਡਾ. ਪਲਵਿੰਦਰ ਕੌਰ ਲੋਧੀ ਦੀ ਪੁਸਤਕ ‘ਕਤਰੇ ਖੰਭਾ ਦੀ ਪਰਵਾਜ਼’, ਡਾ ਹਰਪ੍ਰੀਤ ਕੌਰ ਦੀ ਪੁਸਤਕ ‘ਨਸੀਬੋ’, ਪੋ. ਅਮਨਪ੍ਰੀਤ ਕੌਰ ਬਾਜਵਾ ਦੀ ਅਲੋਚਨਾ ਨਾਲ ਸਬੰਧਿਤ ਪੁਸਤਕ ‘ਨਾਟਕਕਾਰ ਆਤਮਜੀਤ ਦਾ ਨਾਟ-ਜਗਤ’, ਬਲਦੇਵ ਸਿੰਘ ਗਰੇਵਾਲ ਦੀਆਂ ਪੁਸਤਕਾ ‘ਓਸਾਮਾ ਬਿਨ ਲਾਦੇਨ ਦਾ ਅੰਤ’ , ਤਰਸਪਾਲ ਕੌਰ ਦਾ ਕਹਾਣੀ ਸੰਗ੍ਰਹਿ ‘ਲਸਸਰਾਂ ਵਾਲਾ ਪਰਦਾ’, ਅਜੀਤ ਸਿੰਘ ਸੰਧੂ ਦਾ ਕਹਾਣੀ ਸੰਗ੍ਰਹਿ ‘ਬਿਖੜੇ ਪੰਧ’, ਬਲਬੀਰ ਕੌਰ ਸੰਘੇੜਾ ਦਾ ਕਹਾਣੀ ਸੰਗ੍ਰਹਿ ‘ਖੰਡਰ’, ਸੁਸ਼ੀਲ ਕੁਮਾਰ ਸ਼ੈਲੀ ਦੀ ਕਾਵਿ ਪੁਸਤਕ ‘ਤਲਖੀਆਂ’, ਓਂਕਾਰਪ੍ਰੀਤ ਦਾ ਕਾਵਿ ਸੰਘ੍ਰਹਿ ‘ਸ਼ਬਦਾਂ ਦੀ ਸੰਸਦ’, ਮਹਿੰਦਰ ਸਿੰਘ ਤਤਲਾ ਦਾ ਕਹਾਣੀ ਸੰਗ੍ਰਹਿ ’47-ਏ ਦਿੱਲੀ’, ਪਰਗਟ ਸਿੰਘ ਸਤੌਜ ਦਾ ਕਹਾਣੀ ਸੰਗ੍ਰਹਿ ‘ਗਲਤ ਮਲਤ ਜਿੰਦਗੀ’, ਅਜਾਇਬ ਸਿੰਘ ਹੁੰਦਲ ਦਾ ਕਾਵਿ ਸੰਗ੍ਰਹਿ ‘ਖਾਲੀ ਥਾਵਾਂ’, ਗੋਪਾਲ ਸਿੰਘ ਸਖੀਰਾ ਦਾ ਕਹਾਣੀ ਸੰਗ੍ਰਹਿ ‘ਧਰਤੀ ਧੌਂ ਗਈ ਹੈ’ ਆਦਿ ਇਸ ਸਾਲ ਦੀਆਂ ਮੁੱਖ ਪੁਸਤਕਾ ਰਹੀਆਂ ਹਨ।

ਨਵੇਂ ਦਾਰਸ਼ਨਿਕ ਬੋਧ ਦੀ ਲਿਖਾਇਕ ਕਾਵਿ ਪੁਸਤਕ ਮਹਾਂ ਕੰਬਣੀ – ਨਿਰੰਜਣ ਬੋਹਾ
ਸਾਹਿਤ-ਸਭਿਆਚਾਰ ਦੀ ਪ੍ਰਫੁੱਲਤਾ ਤੇ ਇਨਾਮ ਇਕਰਾਮ -ਰਘਬੀਰ ਸਿੰਘ
ਪਿੱਤਰ-ਸੱਤਾ ਅਤੇ ਨਾਰੀ ਦਮਨ : ਇਤਿਹਾਸਕ ਪਰਿਪੇਖ – ਜੀਤਪਾਲ ਸਿੰਘ
ਨਾਵਲ ‘ਤੀਵੀਂਆਂ‘ ਵਿਚਲਾ ਸਮਾਜਿਕ ਯਥਾਰਥ ਤੇ ਇਸ ਦੀ ਸਾਹਿਤਕ ਪ੍ਰਸਤੁਤੀ – ਨਿਰੰਜਣ ਬੋਹਾ
ਮੇਰਾ ਦਿਲ ਪਾਸ਼-ਪਾਸ਼: ਅਹਿਮਦ ਸਲੀਮ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਭਾਜਪਾ ਲਈ ਵਾਟਰਲੂ ਸਾਬਤ ਹੋ ਸਕਦੀਆਂ ਹਨ ਦਿੱਲੀ ਚੋਣਾਂ ! – ਹਰਜਿੰਦਰ ਸਿੰਘ ਗੁਲਪੁਰ

ckitadmin
ckitadmin
February 7, 2015
ਜਗਤਾਰ ਸਾਲਮ ਦੀਆਂ ਕੁਝ ਗ਼ਜ਼ਲਾਂ
ਲੰਗਰ ਸੇਵਾ : ਸੱਚੋ ਸੱਚ -ਅਮਨਦੀਪ ਹਾਂਸ
ਪਰਖ- ਤਰਸੇਮ ਬਸ਼ਰ
ਹੁਣ ਅਮਰੀਕੀ ਵਧੀਕੀਆਂ ਵਿਰੁੱਧ ਕੁਸਕਦੇ ਨਹੀਂ ਯੂਰਪੀ ਦੇਸ਼ -ਪੁਸ਼ਪਿੰਦਰ ਸਿੰਘ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?