By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਪ੍ਰਗਤੀਸ਼ੀਲ ਬਿਹਾਰ ‘ਚ ਗੰਦਗੀ ਦਾ ਆਲਮ -ਨਿਰਮਲ ਰਾਣੀ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਪ੍ਰਗਤੀਸ਼ੀਲ ਬਿਹਾਰ ‘ਚ ਗੰਦਗੀ ਦਾ ਆਲਮ -ਨਿਰਮਲ ਰਾਣੀ
ਨਜ਼ਰੀਆ view

ਪ੍ਰਗਤੀਸ਼ੀਲ ਬਿਹਾਰ ‘ਚ ਗੰਦਗੀ ਦਾ ਆਲਮ -ਨਿਰਮਲ ਰਾਣੀ

ckitadmin
Last updated: August 20, 2025 10:30 am
ckitadmin
Published: August 4, 2013
Share
SHARE
ਲਿਖਤ ਨੂੰ ਇੱਥੇ ਸੁਣੋ

ਦੇਸ਼ ਦਾ ਦੂਜਾ ਸਭ ਤੋਂ ਵੱਡਾ ਸੂਬਾ ਬਿਹਾਰ ਵੀ ਦੂਜੇ ਸੂਬਿਆਂ ਦੀ ਤਰ੍ਹਾਂ ਇਸ ਸਮੇਂ ਪ੍ਰਗਤੀ ਦੀ ਰਾਹ ‘ਤੇ ਪੁਲਾਂਘਾ ਪੁੱਟਦਾ ਦਿਖਾਈ ਦੇ ਰਿਹਾ ਹੈ। ਵਿਸ਼ੇਸ਼ ਕਰਕੇ ਸੂਬੇ ਦੀਆਂ ਸੜਕਾਂ, ਬਿਜਲੀ, ਪਾਣੀ, ਆਮ ਲੋਕਾਂ ਦੇ ਰਹਿਣ-ਸਹਿਣ, ਬਜ਼ਾਰ, ਭਵਨ ਨਿਰਮਾਣ ਆਦਿ ਸਾਰਿਆਂ ਖੇਤਰਾਂ ਵਿੱਚ ਪ੍ਰੀਵਰਤਨ ਦੀਆਂ ਲਹਿਰਾਂ ਉੱਠਦੀਆਂ ਦੇਖੀਆਂ ਜਾ ਸਕਦੀਆਂ ਹਨ। ਬਿਹਾਰ ਨੂੰ ਪੜ੍ਹੇ-ਲਿਖੇ ਅਤੇ ਬੁੱਧੀਜੀਵੀ ਲੋਕਾਂ ਦਾ ਸੂਬਾ ਤਾਂ ਪਹਿਲਾਂ ਹੀ ਮੰਨਿਆ ਜਾਂਦਾ ਸੀ। ਇਸ ਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਚਾਹੇ ਉਹ ਸੰਘ ਲੋਕ ਸੇਵਾ ਕਮਿਸ਼ਨ ਦੀਆਂ ਪ੍ਰੀਖਿਆਵਾਂ ਹੋਣ ਜਾਂ ਆਈ.ਟੀ. ਖੇਤਰ ਦੀਆਂ ਪ੍ਰਯੋਗਤਾਵਾਂ ਹੋਣ, ਜਿਨ੍ਹਾਂ ‘ਚ ਬਿਹਾਰ ਦੇ ਵਿਦਿਆਰਥੀਆਂ ਦੀ ਧਮਾਕੇਦਾਰ ਪ੍ਰਤੀਨਿਧਤਾ ਹਮੇਸ਼ਾ ਤੋਂ ਰਹੀ ਹੈ।

ਮੈਂ ਖ਼ੁਦ ਸੂਬੇ ਦੇ ਕਈ ਜ਼ਿਲ੍ਹਿਆਂ ‘ਚ ਵੱਖ-ਵੱਖ ਥਾਵਾਂ ‘ਤੇ ਬਾਂਸ ਅਤੇ ਘਾਹ-ਫੂਸ ਨਾਲ਼ ਤਿਆਰ ਕੀਤੇ ਅੰਬਾਂ ਦੇ ਬਾਗਾਂ ‘ਚ ਚੱਲਣ ਵਾਲ਼ੇ ਸਿਖਲਾਈ ਸੈਂਟਰ ਦੇਖੇ ਹਨ। ਬਿਹਾਰ ਦਾ ਸੁਪਰ ਥਰਟੀ ਇਸ ਸਮੇਂ ਆਈ.ਟੀ. ਖੇਤਰ ‘ਚ ਆਪਣੀ ਅਦਭੁੱਤ ਸਫ਼ਲਤਾ ਦਾ ਝੰਡਾ ਲਹਿਰਾਉਂਦਾ ਦਿਖਾਈ ਦੇ ਰਿਹਾ ਹੈ। ਵਿਸ਼ਵ ਦੀ ਸਭ ਤੋਂ ਵੱਡੀ ਵਿਸ਼ਵਾਸਯੋਗ ਸਮਝੀ ਜਾਣ ਵਾਲ਼ੀ ਬੀ.ਬੀ.ਸੀ. ਲੰਦਨ ਨੂੰ ਸਭ ਤੋਂ ਜ਼ਿਆਦਾ ਟੀਆਰਪੀ ਬਿਹਾਰ ਤੋਂ ਪ੍ਰਾਪਤ ਹੁੰਦੀ ਹੈ। ਸੂਬੇ ਦਾ ਗ਼ਰੀਬ ਤੋਂ ਗ਼ਰੀਬ ਅਤੇ ਅਨਪੜ੍ਹ ਵਿਅਕਤੀ ਵੀ ਦੇਸ਼ ਅਤੇ ਦੁਨੀਆਂ ਦੀਆਂ ਖ਼ਬਰਾਂ ਨੂੰ ਸੁਣਨ ‘ਚ ਰੁਚੀ ਰੱਖਦਾ ਹੈ ਅਤੇ ਆਪਣੇ ਕਸਬੇ ਤੋਂ ਲੈ ਕੇ ਵਿਸ਼ਵ ਦੀ ਰਾਜਨੀਤੀ ਤੱਕ ਪੂਰਨ ਰੂਪ ‘ਚ ਨਜ਼ਰ ਰੱਖਦਾ ਹੈ। ਸੰਭਾਵਿਤ ਬਿਹਾਰ ਹੀ ਦੇਸ਼ ਦਾ ਇੱਕ ਅਜਿਹਾ ਸੂਬਾ ਹੋਵੇਗਾ, ਜਿੱਥੇ ਅਖ਼ਬਾਰ ਸਭ ਤੋਂ ਜ਼ਿਆਦਾ ਵਿਕਦੇ ਹਨ ਅਤੇ ਸਭ ਤੋਂ ਜ਼ਿਆਦਾ ਪੜ੍ਹੇ ਵੀ ਜਾਂਦੇ ਹਨ। ਸਵੇਰ ਸਾਰ ਚਾਹ ਦੀਆਂ ਦੁਕਾਨਾਂ ‘ਤੇ ਰੇਡੀਓ ਰਾਹੀਂ ਪ੍ਰਸਾਰਿਤ ਹੋਣ ਵਾਲ਼ੀਆਂ ਖ਼ਬਰਾਂ ਦੀਆਂ ਆਵਾਜ਼ਾਂ ਆਮ ਸੁਣਾਈ ਦੇਣ ਲੱਗਦੀਆਂ ਹਨ। ਥਾਂ-ਥਾਂ ‘ਤੇ ਲੋਕਾਂ ਦੇ ਰਾਜਨੀਤੀ ਸਬੰਧੀ ਬਹਿਸ ਕਰਦੇ ਝੁੰਡ ਸਹਿਜੇ ਦਿਖਾਈ ਦਿੰਦੇ ਹਨ।

ਪ੍ਰੰਤੂ ਜੇਕਰ ਤੁਸੀਂ ਬਿਹਾਰ ‘ਚ ਫੈਲੀ ਗੰਦਗੀ ਦੇ ਆਲਮ ਨੂੰ ਦੇਖੋਗੇ ਤਾਂ ਇੰਜ ਪ੍ਰਤੀਤੀ ਹੋਵੇਗਾ ਜਿਵੇਂ ਨੱਚਦੇ ਹੋਏ ਮੋਰ ਨੇ ਆਪਣੇ ਪੈਰ ਦੇਖ ਲਏ ਹੋਣ। ਬਿਹਾਰ ਦੇ ਜਾਗਰੂਕ ਪੜ੍ਹੇ-ਲਿਖੇ, ਸਮਝਦਾਰ ਅਤੇ ਬੁੱਧੀਜੀਵੀ ਸਮਝੇ ਜਾਣ ਵਾਲ਼ੇ ਲੋਕ ਪਤਾ ਨਹੀਂ ਕਿਉਂ ਇਸ ਗੰਦਗੀ ਭਰੇ ਵਾਤਾਵਰਨ ਨੂੰ ਅਲਵਿਦਾ ਕਹਿ ਪਾ ਰਹੇ। ਕਿਤੇ ਢਾਬਿਆਂ ਅਤੇ ਹੋਟਲਾਂ ਦੇ ਸਾਹਮਣੇ ਗੰਦਗੀ ਫੈਲਾਉਂਦੇ ਢੇਰ ਅਤੇ ਕਿਤੇ ਆਟੋ ਸਟੈਂਡ ਦੇ ਨਾਲ਼ ਹੀ ਬਣਿਆ ਆਪਮੁਹਾਰੇ ਪਿਸ਼ਾਬ ਖਾਨਾ ਨਜ਼ਰ ਆਉਂਦਾ ਹੈ। ਕਿਤੇ ਤੁਹਾਨੂੰ ਬੱਸ ਸਟੈਂਡ ਦੇ ਸਾਹਮਣੇ ਚਿਕੜ, ਦਲਦਲ ਅਤੇ ਬਦਬੂਦਾਰ ਨਜ਼ਾਰਾ ਦੇਖਣ ਨੂੰ ਮਿਲ਼ੇਗਾ ਅਤੇ ਕਿਤੇ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲ਼ੇ ਹਸਪਤਾਲ ਅਤੇ ਨਰਸਿੰਗ ਹੋਮ ਗੰਦਗੀ ਵਿੱਚ ਘਿਰੇ ਦਿਖਾਈ ਦੇਣਗੇ। ਸੂਬੇ ‘ਚ ਤੁਸੀਂ ਕਿਤੇ ਵੀ ਚਲੇ ਜਾਓ, ਭਾਵੇਂ ਉਹ ਬੈਂਕ ਹੋਵੇ, ਕਚਿਹਰੀਆਂ ਜਾਂ ਕੋਈ ਵੀ ਸਰਕਾਰੀ ਦਫ਼ਤਰ ਹੋਵੇ, ਹਰ ਥਾਂ ਕੂੜੇ ਦੇ ਢੇਰ, ਨਾਲ਼ੀਆਂ ‘ਚ ਰੁਕਿਆ ਪਾਣੀ ਅਤੇ ਉੱਥੇ ਉੱਡਦੇ ਮੱਛਰ ਅਤੇ ਮੱਖੀਆਂ ਦਿਖਾਈ ਦੇਣਗੇ। ਇੱਥੋਂ ਦੇ ਲੋਕਾਂ ਲਈ ਗੰਦਗੀ ਸਬੰਧੀ ਅਸਚਰਜਤਾ ਖ਼ਾਸ ਮਾਅਨੇ ਨਹੀਂ ਰੱਖਦੀ। ਪਿਛਲੇ ਦਿਨੀਂ ਬਿਹਾਰ ਦੇ ਇੱਕ ਸਾਇਬਰ ਕੈਫ਼ੇ, ਜੋ ਕਿ ਪਹਿਲੀ ਮੰਜ਼ਿਲ ‘ਤੇ ਸਥਿਤ ਸੀ, ‘ਚ ਜਾਣ ਦਾ ਮੌਕਾ ਮਿਲ਼ਿਆ। ਪੌੜੀਆਂ ਚੜ੍ਹਦੇ ਸਾਰ ਹੀ ਇਹ ਲਿਖਿਆ ਹੋਇਆ ਸੀ ਕਿ ‘ਇੱਥੇ ਪਾਨ ਖਾ ਕੇ ਥੁੱਕਣਾ ਮਨ੍ਹਾ ਹੈ, ਥੁੱਕਣ ਵਾਲ਼ੇ ਨੂੰ ਦੀਵਾਰ ਖ਼ੁਦ ਹੱਥ ਨਾਲ਼ ਸਾਫ਼ ਕਰਨੀ ਪਵੇਗੀ।’ ਨਿਸ਼ਚਿਤ ਰੂਪ ‘ਚ ਉਪਰੋਕਤ ਕਥਨ ਪੜ੍ਹ ਕੇ ਮਨ ਨੂੰ ਵਧੀਆ ਲੱਗਾ, ਪ੍ਰੰਤੂ ਅਫ਼ਸੋਸ ਉਪਰੋਕਤ ਇਬਾਰਤ ਦੇ ਬਾਵਜੂਦ ਵੀ ਉਸੇ ਸਥਾਨ ‘ਤੇ ਕੁਝ ‘ਸਮਝਦਾਰ’ ਲੋਕਾਂ ਨੇ ਪਾਨ ਖਾ ਕੇ ਥੁੱਕਿਆ ਹੋਇਆ ਸੀ। ਜਿਵੇਂ ਕਿ ਉਨ੍ਹਾਂ ਨੂੰ ਉਪਰੋਕਤ ਚਿਤਾਵਨੀ ਦੀ ਕੋਈ ਪ੍ਰਵਾਹ ਨਹੀਂ।

ਗੰਦਗੀ ਫੈਲਣ ਅਤੇ ਫੈਲਾਉਣ ‘ਚ ਜਿੱਥੇ ਸੂਬੇ ਦੀ ਆਮ ਜਨਤਾ  ਦੋਸ਼ ਮੁਕਤ ਨਹੀਂ ਕੀਤਾ ਜਾ ਸਕਦਾ, ਉ¥ਥੇ ਸੂਬੇ ਦੀ ਸਰਕਾਰ, ਸਥਾਨਿਕ ਨਗਰਪਾਲਿਕਾ ਅਤੇ ਸਿਹਤ ਵਿਭਾਗ ਵੀ ਸੂਬੇ ‘ਚ ਗੰਦਗੀ ਨੂੰ ਪ੍ਰਫੁੱਲਤ ਕਰਨ ‘ਚ ਪਿੱਛੇ ਨਹੀਂ ਹਨ। ਬੀਤੇ ਦਿਨੀਂ ਮੈਂ ਬਿਹਾਰ ਯਾਤਰਾ ਦੌਰਾਨ ਸਥਾਨਕ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਸਰਕਾਰ ਦੀਆਂ ਪ੍ਰਾਪਤੀਆਂ ਦੇ ਦਮਗਜ਼ੇ ਭਰੇ ਅਣਗਿਣਤ ਹੋਰਡਿੰਗ ਦੇਖੇ। ਜਿਸ ਪੱਧਰ ‘ਤੇ ਉਪਲਬਧੀਆਂ ਦਾ ਜ਼ਿਕਰ ਕੀਤਾ ਗਿਆ ਹੈ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਸੂਬਾ ਸਰਕਾਰ ਨੇ ਸੈਂਕੜੇ ਕਰੋੜਾਂ ਰੁਪਏ ਕੇਵਲ ਆਪਣ ਇਸ਼ਤਿਹਾਰਬਾਜ਼ੀ ‘ਤੇ ਹੀ ਖ਼ਰਚੇ ਹਨ। ਇੰਜ ਜਾਪਦਾ ਹੈ ਜਿਵੇਂ ਸਰਕਾਰ ਵੱਲੋਂ ਲਗਾਏ ਗਏ ਉਪਲਬਧੀਆਂ ਦੇ ਇਸ਼ਤਿਹਾਰ, ਕੂੜੇ ਦੇ ਢੇਰ, ਸੂਰਾਂ ਦੇ ਝੁੰਡ ਅਤੇ ਗੰਦਗੀ ‘ਚ ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਦਾ ਪਹਾੜਾ ਪੜ੍ਹ ਰਹੇ ਹੋਣ। ਇਨ੍ਹਾਂ ਥਾਵਾਂ ‘ਤੇ ਕਿਸੇ ਯੋਜਨਾ ਜਾਂ ਵਿਕਾਸ ਸਬੰਧੀ ਇਸ਼ਤਿਹਾਰ ਲੱਗਾ ਹੋਣਾ ਆਪਣੇ-ਆਪ ‘ਚ ਇਸ ਯੋਜਨਾ ਦੇ ਮਹੱਤਵ ਨੂੰ ਦਰ-ਕਿਨਾਰ ਰ ਦਿੰਦਾ ਹੈ। ਲਿਹਾਜ਼ਾ, ਨਿਤਿਸ਼ ਸਰਕਾਰ ਨੂੰ ਘੱਟ ਤੋਂ ਘੱਟ ਆਪਣੇ ਦਮਗਜ਼ੇ ਅਤੇ ਪਿੱਠ ਥਪਥਪਾਉਣ ਵਾਲ਼ੇ ਇਸ਼ਤਿਹਾਰਾਂ ਨੂੰ ਤਾਂ ਸਾਫ਼-ਸੁਥਰੀ ਤੇ ਯੋਗ ਥਾਂ ‘ਤੇ ਹੀ ਲਗਾਉਣਾ ਚਾਹੀਦਾ ਹੈ, ਪ੍ਰੰਤੂ ਯਕੀਨਨ ਉਨ੍ਹਾਂ ਨੂੰ ਜਨਤਕ ਥਾਵਾਂ ‘ਤੇ ਅਜਿਹੀ ਜਗ੍ਹਾ ਮਿਲ਼ਦੀ ਹੀ ਨਹੀਂ ਹੋਵੇਗੀ।

ਜਿੱਥੋਂ ਤੱਕ ਸੂਬੇ ਦੇ ਲੋਕਾਂ ਦਾ ਗੰਦਗੀ ਦੇ ਵਾਤਾਵਰਣ ‘ਚ ਰਹਿਣ ਦੇ ਆਦੀ ਹੋਣ ਦਾ ਸਵਾਲ ਹੈ ਉੱਥੇ ਸਥਾਨਕ ਪ੍ਰਸ਼ਾਸਨ ਪੱਧਰ ‘ਤੇ ਵੀ ਇਸ ਸਬੰਧੀ ਕੋਈ ਕੰਮ ਨਹੀਂ ਕੀਤਾ ਜਾਂਦਾ। ਮੈਂ ਅੱਜ ਤੱਕ ਪਟਨਾ, ਮੁਜੱਫ਼ਰਪੁਰ, ਦਰਭੰਗਾ ਵਰਗੇ ਸੂਬੇ ਦੇ ਪ੍ਰਮੁੱਖ ਸਥਾਨਾਂ ‘ਤੇ ਕਿਸੇ ਵੀ ਨਾਲ਼ੀ ਜਾਂ ਨਾਲ਼ਿਆਂ ਨੂੰ ਸੁਚਾਰੂ ਰੂਪ ਵਿੱਚ ਵਹਿੰਦਿਆਂ ਨਹੀਂ ਦੇਖਿਆ। ਜਿੱਥੇ ਕਿਤੇ ਵੀ ਨਜ਼ਰ ਮਾਰੋ ਰੁਕਿਆ ਹੋਇਆ ਪਾਣੀ, ਗੰਦਗੀ ਦੇ ਢੇਰ ਅਤੇ ਮੱਛਰਾਂ ਦੀ ਭਰਮਾਰ ਦਿਖਾਈ ਦੇਵੇਗੀ। ਖਾਣ-ਪੀਣ ਵਾਲ਼ੀਆਂ ਵਸਤਾਂ ਜਿਵੇਂ ਕਿ ਸਮੋਸਾ, ਜਲੇਬੀ ਵੀ ਤੁਹਾਨੂੰ ਇਸ ਗੰਦਗੀ ਨਾਲ਼ ਭਰਪੂਰ ਵਾਤਾਵਰਨ ‘ਚ ਵਿਕਦੇ ਦਿਖਾਈ ਦੇਣਗੇ। ਕੀ ਸਥਾਨਕ ਪ੍ਰਸ਼ਾਸਨ ਤੇ ਨਗਰ ਨਿਗਮ ਗੰਦਗੀ ਦੇ ਇਸ ਸਥਾਨਕ ਵਧਦੇ ਜਮਘਟੇ ਵਿਰੁੱਧ ਇੱਕ ਵਿਆਪਕ ਮੁਹਿੰਮ ਨਹੀਂ ਛੇੜ ਸਕਦਾ। ਨਾਲ਼ੀਆਂ ਅਤੇ ਨਾਲ਼ਿਆਂ ਦੀ ਸਫ਼ਾਈ ਨੂੰ ਲੈ ਕੇ ਕੀ ਵਿਆਪਕ ਮੁਹਿੰਮ ਨਹੀਂ ਚਲਾਈ ਜਾ ਸਕਦੀ? ਜਿਸ ਪੱਧਰ ‘ਤੇ ਮੁੱਖ ਮੰਤਰੀ ਬੁਢਾਪਾ ਪੈਨਸ਼ਨ ਅਤੇ ਵਿਦਿਆਰਥਣਾਂ ਨੂੰ ਸਾਈਕਲ ਦਿੱਤੇ ਜਾਣ ਵਰਗੀਆਂ ਆਪਣੀਆਂ ਯੋਜਨਾਵਾਂ ਦਾ ਗੁਣਗਾਨ ਕਰ ਰਹੇ ਹਨ, ਉਸੇ ਪੱਧਰ ‘ਤੇ ਜੇਕਰ ਸੂਬੇ ‘ਚ ਸਵੱਛਤਾ ਸਬੰਧੀ ਜਾਗਰੂਕਤਾ ਮੁਹਿੰਮ ਚਲਾਈ ਜਾਵੇ ਤਾਂ ਅਜਿਹਾ ਨਹੀਂ ਕਿ ਸੂਬਾ ਸਰਕਾਰ ਨੂੰ ਕੋਈ ਸਫ਼ਲਤਾ ਹਾਸਲ ਨਹੀਂ ਹੋ ਸਕਦੀ।

ਸ਼ਹਿਰ ਤੋਂ ਲੈ ਕੇ ਪਿੰਡਾਂ ਤੱਕ ਕਿਤੇ ਵੀ ਚਲੇ ਜਾਵੋ, ਤੁਹਾਨੂੰ ਸਵੇਰੇ ਅਤੇ ਸ਼ਾਮ ਦੇ ਸਮੇਂ ਵੀ ਮੁੱਖ ਮਾਰਗਾਂ ‘ਤੇ ਲੋਕ ਹਾਜ਼ਤ ਕਰਦੇ ਦਿਖਾਈ ਦੇਣਗੇ। ਇੱਥੋਂ ਤੱਕ ਕਿ ਬਦਬੂ ਕਾਰਨ ਦੂਜੇ ਲੋਕਾਂ ਦਾ ਰਸਤੇ ਤੋਂ ਲੰਘਣਾ ਵੀ ਦੁੱਭਰ ਹੋ ਜਾਂਦਾ ਹੈ। ਕੇਂਦਰ ਸਰਕਾਰ ਨੇ ਵਿਸ਼ਵ ਬੈਂਕ ਦੀ ਸਹਾਇਤਾ ਨਾਲ਼ ਘਰ-ਘਰ ‘ਚ ਪਖ਼ਾਨੇ ਬਣਾਏ ਜਾਣ ਲਈ ਵੀ ਕਈ ਯੋਜਨਾਵਾਂ ਚਲਾਈਆਂ ਹੋਈਆਂ ਹਨ, ਜਿਨ੍ਹਾਂ ‘ਚ ਆਰਥਿਕ ਰੂਪ ‘ਚ ਸਬਸਿਡੀ ਦੇਣਾ ਵੀ ਸ਼ਾਮਿਲ ਹੈ, ਪ੍ਰੰਤੂ ਇਨ੍ਹਾਂ ਨੂੰ ਲਾਗੂ ਕਰਨ ‘ਚ ਅਣਦੇਖੀ ਕਰਨਾ ਕੀ ਜਾਇਜ਼ ਹੈ। ਬੀਤੇ ਦਿਨੀਂ ਬਿਹਾਰ ਦੇ ਇੱਕ ਜਾਗਰੂਕ ਵਿਅਕਤੀ ਨਾਲ਼ ਗੱਲਬਾਤ ਹੋਈ, ਜੋ ਕਿ ਬਿਹਾਰ ‘ਚ ਫੈਲੀ ਗੰਦਗੀ ਤੋਂਬੁਰੀ ਤਰ੍ਹਾਂ ਦੁਖੀ ਸੀ। ਉਸ ਨੇ ਇੱਕ ਕਿੱਸਾ ਸੁਣਾਇਆ, ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਉਪਰੋਕਤ ਸਮੱਸਿਆ ਸੂਬੇ ‘ਚ ਕੋਈ ਨਵੀਂ ਨਹੀਂ ਹੈ। ਉਸ ਨੇ ਦੱਸਿਆ ਕਿ ਇੱਕ ਵਾਰ ਪੰਡਿਤ ਜਵਾਹਰ ਲਾਲ ਨਹਿਰੂ ਆਪਣਏ ਇੱਕ ਅੰਗਰੇਜ਼ ਮਹਿਮਾਨ ਨਾਲ਼ ਬਿਹਾਰ ‘ਚ ਸੜਕੀ ਮਾਰਗ ਰਾਹੀਂ ਕਿਤੇ ਜਾ ਰਹੇ ਸਨ। ਉਸੇ ਸਮੇਂ ਆਪਣਏ ਰੋਜ਼ਾਨਾ ਕੀਤੇ ਜਾਣ ਵਾਲ਼ੇ ਕੰਮ ਲਈ ਮਰਦ, ਔਕਤਾਂ, ਬਜ਼ੁਰਗ ਅਤੇ ਬੱਚੇ ਸਾਰੇ ਸੜਕ ਦੇ ਦੋਵੇਂ ਪਾਸੇ ਹੱਥਾਂ ‘ਚ ਪਾਣੀ ਦੀਆਂ ਬੋਤਲਾਂ ਅਤੇ ਡੱਬੇ ਲੈ ਕੇ ਖੜ੍ਹੇ ਦਿਖਾਈ ਦਿੱਤੇ। ਪੰਡਿਤ ਨਹਿਰੂ ਤਾਂ ਉਨ੍ਹਾਂ ਨੂੰ ਦੇਖ ਕੇ ਸਭ ਕੁਝ ਸਮਝ ਗਏ, ਪ੍ਰੰਤੂ ਅੰਗਰੇਜ਼ ਮਹਿਮਾਨ ਉਨ੍ਹਾਂ ਲੋਕਾਂ ਦੇ ਇਰਾਦਿਆਂ ਤੋਂ ਅਣਜਾਣ ਸਨ।

ਇਸ ਲਈ ਉਨ੍ਹਾਂ ਨੇ ਆਖ਼ਿਰਕਾਰ ਪੰਡਿਤ ਨਹਿਰੂ ਤੋਂ ਇਹ ਪੁੱਛ ਹੀ ਲਿਆ ਕਿ ਇਹ ਲੋਕ ਸੜਕ ਦੇ ਕਿਨਾਰੇ ਪਾਣੀ ਦੀਆਂ ਬੋਤਲਾਂ ਅਤੇ ਡੱਬੇ ਲੈ ਕੇ ਕਿਉਂ ਖੜ੍ਹੇ ਹਨ? ਹੁਣ ਪੰਡਿਤ ਨਹਿਰੂ ਜੀ ਉਸ ਅੰਗਰੇਜ਼ ਨੂੰ ਕੀ ਦੱਸਦੇ? ਉਨ੍ਹਾਂ ਨੇ ਇਹ ਕਹਿ ਕੇ ਹੀ ਆਪਣਈ ਇੱਜ਼ਤ ਬਚਾਈ ਕਿ ਇਹ ਲੋਕ ਆਪਣੀ ਪ੍ਰੰਪਰਾ ਅਨੁਸਾਰ ਆਪਣੇ ਹੱਥਾਂ ‘ਚ ਜ ਲੈ ਕੇ ਸਾਡਾ ਸਵਾਗਤ ਕਰਨ ਲਈ ਖੜ੍ਹੇ ਹਨ। ਜ਼ਿਕਰਯੋਗ ਹੈ ਕਿ ਬਿਹਾਰ ਅਤੇ ਬਿਹਾਰ ਦੇ ਲੋਕਾਂ ਦੀ ਇੱਜ਼ਤ ਬਚਾਉਣ ਦਾ ਪੰਡਿਤ ਨਹਿਰੂ ਕੋਲ਼ ਕੋਈ ਹੋਰ ਉ¥ਤਰ ਨਹੀਂ ਸੀ। ਪ੍ਰੰਤੂ ਜਦੋਂ ਗੰਦਗੀ ਕਾਰਨ ਜਪਾਨੀ ਬੁਖਾਰ ਤੇ ਕਦੇ ਇਨਸੇਫਲਾਈਟਸ ਨਾਮਕ ਜਾਨਲੇਵਾ ਬਿਮਾਰੀਆਂ ਦੀ ਮਾਰ ‘ਚ ਆਮ ਜਨਤਾ ਆਉਂਦੀ ਹੈ ਤਾਂ ਉਪਰੋਕਤ ਕਥਨ ਆਪਣੇ-ਆਪ ਦਮ ਤੋੜਨ  ਲੱਗ ਜਾਂਦਾ ਹੈ। ਉਸ ਸਮੇਂ ਨਾ ਤਾਂ ਕੋਈ ਝੂਠ ਕੰਮ ਆਉਂਦਾ ਹੈ ਅਤੇ ਨਾ ਹੀ ਕੋਈ ਤਰਕ-ਵਿਤਰਕ ਦੇ ਬਹਾਨੇ। ਲਿਹਾਜ਼ਾ ਸੂਬਾ ਸਰਕਾਰ ਸਥਾਨਕ ਪ੍ਰਸ਼ਾਸਨ, ਨਗਰ ਪਾਲਿਕਾਵਾਂ ਤੋਂ ਲੈ ਕੇ ਸੂਬੇ ਦੇ ਸਮੁੱਚੇ ਨਗਰਿਕਾਂ ਤੱਕ ਦਾ ਇਹ ਕਰਤੱਵ ਹੈ ਕਿ ਜੇਕਰ ਉਹ ਬਿਹਾਰ ਨੂੰ ਸਹੀ ਰੂਪ ‘ਚ ਪ੍ਰਫੁੱਲਤ ਹੋਇਆ ਦੇਖਣਾ ਚਾਹੁੰਦੇ ਹਨ ਤਾਂ ਇਸ ਦੀ ਸ਼ੁਰੂਆਤ ਸਫ਼ਾਈ ਤੋਂ ਕੀਤੀ ਜਾਣੀ ਚਾਹੀਦੀ ਹੈ। ਪਾਨ ਖਾ ਕੇ ਚਾਰੇ ਪਾਸੇ ਥੁੱਕਣਾ, ਆਪਣਈ ਮਨਚਾਹੀ ਡਗ੍ਹਾ ‘ਤੇ ਬੈਠ ਕੇ ਹਾਜ਼ਤ ਕਰਨਾ ਅਤੇ ਕੂੜੇ ਤੇ ਗੰਦਗੀ ਦੇ ਵਾਤਾਵਰਨ ‘ਚ ਬੈਠ ਕੇ ਖਾਮਾ-ਖਾਣਾ, ਵੇਚਣਾ ਆਦਿ ਪ੍ਰਗਤੀ ਦੇ ਅਜਿਹੇ ਲੱਛਣ ਸਵੀਕਾਰ ਨਹੀਂ ਕੀਤੇ ਜਾ ਸਕਦੇ।

 

ਸੰਪਰਕ: 0171 2635628
ਮੇਰੇ ਪਿੰਡ ਦੀ ਸੰਪਰਕ ਸੜਕ ਬਣੀ ਲੋਕਾਂ ਦੇ ਜੀਅ ਦਾ ਜੰਜਾਲ- ਹਰਜਿੰਦਰ ਸਿੰਘ ਗੁਲਪੁਰ
ਭਾਰਤ ਦੇ ਮਜ਼ਦੂਰਾਂ ਦੇ ਨਾਂ ਖੁੱਲ੍ਹਾ ਖ਼ਤ -ਲਿਆਂ ਤਰਾਤਸਕੀ
ਦ੍ਰਿਸ਼ਟੀਹੀਣ ਵਿਦਿਆਰਥੀਆਂ ਲਈ ਸਿੱਖਿਆ – ਮਨਜੀਤ ਕੌਰ
ਮਾਂ ਬੋਲੀ ਨੂੰ ਮਾਂ ਤੋਂ ਖ਼ਤਰਾ – ਮਿੰਟੂ ਬਰਾੜ
ਜ਼ਮੀਨੀ ਹਕੀਕਤਾਂ ਤੋਂ ਦੂਰ ਸਿੱਖਿਆ ਨੀਤੀਆਂ ਸਕੂਲਾਂ ’ਚੋਂ ਕੰਮ ਸਭਿਆਚਾਰ ਖਤਮ ਕਰਨ ਲਈ ਜ਼ਿੰਮੇਵਾਰ -ਹਰਜਿੰਦਰ ਸਿੰਘ ਗੁਲਪੁਰ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਖ਼ਬਰਸਾਰ

ਸਮਾਜ ਸੇਵੀ ਸੰਸਥਾ ਨੇ ਸਰਕਾਰੀ ਸਕੂਲ ਨੂੰ ਦਿੱਤੇ ਅਧਿਆਪਕ

ckitadmin
ckitadmin
April 23, 2016
ਹੁਣ ਅਮਰੀਕੀ ਵਧੀਕੀਆਂ ਵਿਰੁੱਧ ਕੁਸਕਦੇ ਨਹੀਂ ਯੂਰਪੀ ਦੇਸ਼ -ਪੁਸ਼ਪਿੰਦਰ ਸਿੰਘ
ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਨ ’ਤੇ – ਪਰਮਿੰਦਰ ਕੌਰ ਸਵੈਚ
ਆਰ.ਬੀ.ਸੋਹਲ ਦੀਆਂ ਕੁਝ ਰਚਨਾਵਾਂ
ਸਵਰਨਜੀਤ ਸਿੰਘ ਦੀਆਂ ਦੋ ਰਚਨਾਵਾਂ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?