ਗ਼ਜ਼ਲ -ਗੁਰਭਜਨ ਗਿੱਲ
Posted on:- 12-12-2017
ਬੰਦਿਆਂ ਕੋਲੋਂ ਛਾਵਾਂ ਮੰਗਣ, ਛਾਂਗੇ ਬਿਰਖ ਵਿਚਾਰੇ ਹੋ ਗਏ।
ਮਾਪੇ ਕੱਲਮਕੱਲ੍ਹੇ ਬੈਠੇ, ਕੋਰੇ ਅੱਖ ਦੇ ਤਾਰੇ ਹੋ ਗਏ।
ਸਿਵਿਆਂ ਅੰਦਰ ਜਾਵੇ ਇਹ ਰਾਹ,ਜ਼ਹਿਰ ਪਰੁੱਚਾ ਪੌਣਾਂ ਅੰਦਰ,
ਅਗਨੀ ਭੇਟ ਬਨਸਪਤਿ ਹੋਈ,ਸਾਹ ਲੈਣੇ ਵੀ ਭਾਰੇ ਹੋ ਗਏ।
ਘਰ ਤੋਂ ਤੁਰਿਆ ਮੰਜ਼ਿਲ ਵੱਲ ਨੂੰ,ਰਾਹਾਂ ਵਿੱਚ ਗਵਾਚ ਗਿਆ ਹਾਂ,
ਮੇਰੇ ਮਨ ਦੇ ਖੰਭ ਵੀ ਯਾਰੋ ਡਾਢੇ ਬੇ ਇਤਬਾਰੇ ਹੋ ਗਏ।
ਮੋਹ ਮਮਤਾ ਦੇ ਧਾਗੇ ਛੁੱਟੇ , ਟੁੱਟੀ ਡੋਰ ਪਤੰਗੜੀਆਂ ਦੀ,
ਖ਼ੁਸ਼ਬੋਈਆਂ ਦੀ ਜੂਨੀ ਪੈ ਗਏ, ਰੱਬ ਨੂੰ ਯਾਰ ਪਿਆਰੇ ਹੋ ਗਏ।
ਫੁੱਲਾਂ ਭਰੀ ਕਿਆਰੀ ਛੱਡ ਕੇ, ਅੰਬਰ ਦੇ ਵਿੱਚ ਬਣ ਗਏ ਤਾਰੇ,
ਯਾਰਾਂ ਤੋਂ ਬਿਨ ਧਰਤੀ ਸੁੰਨੀ ,ਅੱਥਰੂ ਮਣ ਮਣ ਭਾਰੇ ਹੋ ਗਏ।
Read More
ਸਰਕਾਰੀ ਸਕੂਲ ਬੰਦ ਕਰਨ ਦੀ ਬਜਾਇ ਨਿੱਜੀ ਸਕੂਲਾਂ ਨੂੰ ਨੱਥ ਪਾਉਣ ਦੀ ਲੋੜ -ਡਾ. ਇਕਬਾਲ ਸੋਮੀਆਂ
Posted on:- 06-12-2017
ਵਿਸ਼ਵੀਕਰਨ ਨੇ ਸਾਮਰਾਜਵਾਦੀ ਨੀਤੀਆਂ ਨੂੰ ਵਧੇਰੇ ਤੇਜ਼ੀ ਨਾਲ ਲਾਗੂ ਕਰਦਿਆਂ ਮਨੁੱਖ ਨੂੰ ਇਕ ਅਜਿਹਾ ਸੱਜਿਆ-ਧੱਜਿਆ ਬਾਜ਼ਾਰ ਦਿੱਤਾ ਜਿਹੜਾ ਚਹੁੰ ਪਾਸਿਓਂ ਕੰਡਿਆਲੀ ਤਾਰ ਨਾਲ ਘਿਰਿਆ ਹੋਇਆ ਹੈ, ਇਕ ਅਜਿਹਾ ਮਹਿਲ ਦਿੱਤਾ ਜਿਸ ਦੇ ਦਰਵਾਜ਼ਿਆਂ ਨੂੰ ਤਾਲੇ ਲੱਗੇ ਹੋਏ ਹਨ ਭਾਵ ਇਸ ਨੇ ਮਨੁੱਖੀ ਤਨ-ਮਨ ਦੀ ਆਜ਼ਾਦੀ ਖੋਹ ਲਈ ਹੈ ਤੇ ਮਨੁੱਖ ਨੂੰ ਵਸਤਾਂ ਦਾ ਗੁਲਾਮ ਬਣਾ ਦਿੱਤਾ ਹੈ। ਵਿੱਦਿਆ ਪਰਉਪਕਾਰ ਜਾਂ ਸੇਵਾ ਦਾ ਕਾਰਜ ਨਹੀਂ ਬਲਕਿ ਪੈਸਾ ਕਮਾਉਣ ਦਾ ਜ਼ਰੀਆ ਬਣ ਗਈ ਹੈ। ਵਿਸ਼ਵੀਕਰਨ ਨੇ ਬਾਕੀ ਜ਼ਰੂਰੀ ਮੁੱਢਲੀਆਂ ਲੋੜਾਂ ਵਰਗੀ ਲੋੜ ‘ਵਿੱਦਿਆ’ ਦਾ ਵੀ ਵਪਾਰੀਕਰਨ ਕਰ ਦਿੱਤਾ ਹੈ। ਮੁਲਕ ਵਿਚ ਜੋ ਵੀ ਨਿੱਜੀ ਸੰਸਥਾ ਖੋਲ੍ਹੀ ਜਾ ਰਹੀ ਹੈ ਉਸ ਦਾ ਉਦੇਸ਼ ਕੇਵਲ ਮੰਡੀ ਦੀ ਲੋੜ ਨੂੰ ਪੂਰਾ ਕਰਨਾ ਹੀ ਹੈ।
ਸੰਵਿਧਾਨ ਦੀ ਧਾਰਾ 19 (6) ਵਿਚ ਇਹ ਦਰਜ ਹੈ ਕਿ 'ਸਾਰੇ ਨਾਗਰਿਕਾਂ ਨੂੰ ਅਧਿਕਾਰ ਹੋਵੇਗਾ ਕਿ ਉਹ ਕੋਈ ਵੀ ਪੇਸ਼ਾ ਅਪਣਾਉਣ, ਵਪਾਰ ਜਾਂ ਕਾਰੋਬਾਰ ਕਰਨ।’ ਪਰ ਇਹ ਬਿਲਕੁਲ਼ ਗ਼ਲਤ ਹੈ ਕਿ ਇਸ ਦੀ ਆੜ ਵਿਚ ਸਰਕਾਰ ਪੂੰਜੀਪਤੀਆਂ ਨਾਲ਼ ਮਿਲ ਕੇ ਵਿੱਦਿਆ, ਸਿਹਤ, ਜਲ ਅਤੇ ਜਨਤਾ ਦੀਆਂ ਹੋਰ ਬੁਨਿਆਦੀ ਜ਼ਰੂਰਤਾਂ ਨੂੰ ਵੀ ਵਪਾਰ ਬਣਾ ਲਵੇ। ਅੱਠਵੀਂ ਜਮਾਤ ਤੱਕ ਸਾਰਿਆਂ ਨੂੰ ਮੁਫ਼ਤ ਸਿੱਖਿਆ ਦੇਣ ਲਈ ਭਾਰਤ ਦੇ ਸੰਵਿਧਾਨ ਵਿਚ ਤਾਂ ਧਾਰਾ 45 ਦਰਜ ਕਰ ਲਈ ਗਈ ਪਰ ਇਸ ਨੂੰ ਅਮਲੀ ਰੂਪ ਵਿਚ ਪੂਰੀ ਤਰ੍ਹਾਂ ਲਾਗੂ ਨਾ ਕੀਤਾ ਗਿਆ।
Read More
ਦੇਸ਼ ਵਿੱਚ ਬਣਾਏ ਜਾ ਰਹੇ ਨਫਰਤੀ ਮਾਹੌਲ ਬਾਰੇ
Posted on:- 20-02-2019
ਸ਼ੱਕ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ ! ਉੱਤਰੀ ਭਾਰਤ ਦੇ ਜ਼ਿਆਦਾਤਰ ਸ਼ਹਿਰਾਂ ਵਿਚ ਭੜਕਾਊ ਨਾਹਰਿਆਂ ਨਾਲ ਜਲੂਸ ਨਿਕਲ ਰਹੇ ਹਨ, ਨਾਹਰੇ ਕੁਝ ਇਸ ਤਰਾਂ ਦੇ ਲੱਗ ਰਹੇ ਹਨ ਅਤੇ ਤਖਤੀਆਂ 'ਤੇ ਲਿਖੇ ਗਏ ਹਨ ਕਿ
*''ਹਮੇਂ ਨੌਕਰੀ ਨਹੀਂ ਬਦਲਾ ਚਾਹਿਏ!''
*'', ਹਮ ਭੂਖੇ ਰਹਿ ਲੇਂਗੇ ਪਰ ਮੋਦੀ ਜੀ, ਬਦਲਾ ਲੋ!''
*''ਆਮ ਚੁਨਾਵ ਰੋਕ ਦੋ, ਪਾਕਿਸਤਾਨ ਕੋ ਠੋਕ ਦੋ!''
*''ਪਾਕਿਸਤਾਨ ਕੀ ਮਾਂ ਕੀ ........!''
*''ਦੇਸ਼ ਕੋ ਬਚਾਓ ਮੋਦੀ ਜੀ ਕੋ ਫਿਰ ਸੇ ਲਾਓ !''... !
ਸਕੂਲੀ ਬੱਚੇ ਵੀ ਤਖਤੀਆਂ ਲੈ ਕੇ ਜਲੂਸ ਕੱਢ ਰਹੇ ਹਨ I ਇਹਨਾਂ ਵਿੱਚ ਸਰਸਵਤੀ ਸ਼ਿਸ਼ੁ ਮੰਦਿਰਾਂ ਦੇ ਬੱਚਿਆਂ ਦੇ ਨਾਲ ਹੀ ਪ੍ਰਈਵੇਟ ਸਕੂਲਾਂ ਦੇ ਬੱਚੇ ਵੀ ਵੱਡੀ ਪੱਧਰ 'ਤੇ ਸ਼ਾਮਿਲ ਹਨ ! ਇਹਨਾਂ ਪਰਾਈਵੇਟ ਸਕੂਲਾਂ ਦੀ ਮੈਨੇਜਮੇਂਟ ਨੂੰ ਭਾਜਪਾ ਦੇ ਨੇਤਾ ਜਲੂਸ ਕੱਢਣ ਲਈ ਕਹਿ ਰਹੇ ਹਨ | ਇਹਨਾਂ ਜਲੂਸਾਂ ਵਿਚ ਮੁਸਲਮਾਨਾਂ ਨੂੰ ਗੱਦਾਰ 'ਤੇ ਪਾਕਿਸਤਾਨ-ਪਰਸਤ ਦੱਸਦੇ ਹੋਏ ਵੀ ਨਾਹਰੇ ਲਗਾਏ ਜਾ ਰਹੇ ਹਨ ! ਮੁਸਲਮਾਨ ਆਬਾਦੀ ਦੀਆਂ ਬਸਤੀਆਂ ਵਿੱਚੋਂ ਗੁਜਰਦੇ ਹੋਏ ਜਾਣ ਬੁੱਝਕੇ ਤਨਾਓ ਵਧਾਉਣ ਤੇ ਸੰਤਾਪ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ! ਜੀ-ਨਿਊਜ਼ , ਆਜ ਤਕ , ਰਿਪਬਲਿਕ ਟੀਵੀ, ਸੁਦਰਸ਼ਨ ਆਦਿ ਚੈਨਲ ਤਾਂ ਦਿਨ- ਰਾਤ ਜ਼ਹਿਰ ਉਗਲ ਰਹੇ ਹਨ !
Read More