ਵੈਨਜੂਏਲਾ ਰਾਜਪਲਟੇ ਦੇ ਯਤਨਾਂ 'ਚ ਅਮਰੀਕੀ ਹਕੂਮਤ ਦੀ ਦਖਲਅੰਦਾਜ਼ੀ -ਮਨਦੀਪ
Posted on:- 13-02-2019
ਵੈਨਜੂਏਲਾ ਦੱਖਣੀ ਅਮਰੀਕੀ ਮਹਾਂਦੀਪ ਦਾ ਸਭ ਤੋਂ ਵੱਡਾ ਤੇਲ ਉਤਪਾਦਕ ਦੇਸ਼ ਹੈ। ਤੇਲ ਅਧਾਰਿਤ ਆਰਥਿਕਤਾ ਵਾਲਾ ਇਹ ਮੁਲਕ ਗੈਸ ਭੰਡਾਰਨ ਵਿਚ ਸੰਸਾਰ 'ਚੋਂ ਚੌਥੇ ਨੰਬਰ ਤੇ ਆਉਂਦਾ ਹੈ। ਇਸਤੋਂ ਇਲਾਵਾ ਇੱਥੇ ਸੋਨਾ, ਹੀਰੇ, ਐਲੋਮੀਨੀਅਮ, ਲੋਹਾ, ਪਾਣੀ ਅਤੇ ਕੌਲਟਨ ਦੇ ਵੀ ਬੇਥਾਹ ਭੰਡਾਰ ਹਨ। ਅਰਬ ਦੇਸ਼ਾਂ ਨਾਲੋਂ ਵੀ ਵਾਫਰ ਤੇਲ ਭੰਡਾਰ ਵਾਲਾ ਇਹ ਮੁਲਕ ਅੱਜ ਵਿਦੇਸ਼ੀ ਕਰਜ, ਭੁੱਖਮਰੀ, ਗੈਰ-ਬਰਾਬਰਤਾ, ਬੇਰੁਜ਼ਗਾਰੀ, ਮਹਿੰਗਾਈ ਅਤੇ ਭ੍ਰਿਸ਼ਟਾਚਾਰ ਵਿੱਚ ਘਿਰਿਆ ਹੋਇਆ ਹੈ। ਸਾਲ 2010 ਤੋਂ ਡੂੰਘੇ ਆਰਥਿਕ ਸੰਕਟ 'ਚ ਫਸਿਆ ਵੈਨਜੂਏਲਾ ਇਸ ਸਮੇਂ ਵੱਡੇ ਸਿਆਸੀ ਸੰਕਟ ਵਿੱਚ ਘਿਰ ਗਿਆ ਹੈ। ਵੈਨਜੂਏਲਾ ਇਸ ਸਮੇਂ ਸੰਸਾਰ ਮੰਚ ਤੇ ਦੋ ਵੱਡੀਆਂ ਵਿਚਾਰਧਰਾਵਾਂ ਦੇ ਆਪਸੀ ਖਹਿਭੇੜ ਦਾ ਵੱਡਾ ਕੇਂਦਰ ਬਣਿਆ ਹੋਇਆ ਹੈ। ਇਹ ਕਤਾਰਬੰਦੀ ਮੁੱਖ ਤੌਰ ਤੇ ਭਾਵੇਂ ਖੱਬੇਪੱਖੀ ਅਤੇ ਸੱਜੇਪੱਖੀ ਵਿਚਾਰਧਾਰਾ ਦੇ ਬੁਨਿਆਦੀ ਵਖਰੇਵੇਂ ਨੂੰ ਲੈ ਕੇ ਸਾਹਮਣੇ ਆਈ ਹੈ ਪਰੰਤੂ ਇੱਥੇ ਅਮਰੀਕਾ ਦੀ ਸਿੱਧੀ ਦਖਲਅੰਦਾਜ਼ੀ ਦੇ ਨਾਲ-ਨਾਲ ਅੰਤਰ-ਸਾਮਰਾਜੀ ਟਕਰਾਅ ਵੀ ਦੇਖਣ ਨੂੰ ਮਿਲ ਰਿਹਾ ਹੈ।
ਵੈਨਜੂਏਲਾ 'ਚ ਪਿਛਲੇ ਦੋ ਦਹਾਕਿਆਂ ਤੋਂ ਖੱਬੇਪੱਖੀ ਸਰਕਾਰ ਸੱਤਾਸੀਨ ਹੈ। ਤਾਜਾ ਘਟਨਾਕ੍ਰਮ ਇਹ ਹੈ ਕਿ ਵੈਨਜੂਏਲਾ ਦੇ ਮੌਜੂਦਾ ਖੱਬੇਪੱਖੀ ਰਾਸ਼ਟਰਪਤੀ ਨਿਕੋਲਸ ਮਾਦੂਰੋ ਨੂੰ ਵੱਡੇ ਆਰਥਿਕ ਤੇ ਸਿਆਸੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਦਿਨੀਂ ਅਮਰੀਕਾ ਸਰਕਾਰ ਨੇ ਵਾਸ਼ਿੰਗਟਨ ਤੋਂ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਮ ਹੇਠ ਜਾਰੀ ਇਕ ਅਧਿਕਾਰਤ ਬਿਆਨ ਤਹਿਤ ਵੈਨਜੂਏਲਾ ਦੇ ਮੌਜੂਦਾ ਰਾਸ਼ਟਰਪਤੀ ਨਿਕੋਲਸ ਮਾਦੂਰੋ ਦੇ ਮੁਕਾਬਲੇ ਵਿਰੋਧੀ ਧਿਰ ਦੇ ਆਗੂ ਖੂਆਨ ਗੁਆਇਦੋ ਨੂੰ ਰਾਸ਼ਟਰਪਤੀ ਘੋਸ਼ਿਤ ਕਰ ਦਿੱਤਾ ਅਤੇ ਅੱਠ ਦਿਨਾਂ ਦੇ ਅੰਦਰ ਰਾਸ਼ਟਰਪਤੀ ਦੀ ਚੋਣ ਦੀ ਰਸਮੀ ਕਰਵਾਈ ਪੂਰੀ ਕਰਨ ਦਾ ਐਲਾਨ ਕਰ ਦਿੱਤਾ ਗਿਆ।
Read More
ਸਮਾਰਟ ਫ਼ੋਨ 'ਚ ਸਿਮਟਦਾ ਸੰਸਾਰ - ਡਾ. ਨਿਸ਼ਾਨ ਸਿੰਘ ਰਾਠੌਰ
Posted on:- 12-02-2018
ਭਾਰਤ ਦੇ ਸਮਾਜਿਕ ਜੀਵਨ ਨੂੰ ਸੰਸਾਰ ਦੇ ਸਭ ਤੋਂ ਖੁਸ਼ਹਾਲ ਸਮਾਜਿਕ ਜੀਵਨ ਵੱਜੋਂ ਜਾਣਿਆ ਜਾਂਦਾ ਰਿਹਾ ਹੈ। ਇਹ ਭਾਰਤ ਦੀ ਅਮੀਰ ਵਿਰਾਸਤ ਦੀ ਨਿਸ਼ਾਨੀ ਮੰਨਿਆ ਜਾਂਦਾ ਹੀ ਕਿ ਇੱਥੇ ਹਰ ਮਨੁੱਖ ਸਮਾਜਿਕ ਤੌਰ 'ਤੇ ਦੂਜੇ ਮਨੁੱਖ ਨਾਲ ਜੁੜਿਆ ਹੋਇਆ ਹੈ। ਕਿਸੇ ਇੱਕ ਮਨੁੱਖ ਦੀ ਸਮੱਸਿਆ, ਸਮੁੱਚੇ ਸਮਾਜ ਦੀ ਸਮੱਸਿਆ ਮੰਨੀ ਜਾਂਦੀ ਰਹੀ ਹੈ। ਭਾਰਤੀ ਸਮਾਜ ਵਿਚ ਕਦੇ ਇੱਕ ਕਹਾਵਤ ਬਹੁਤ ਮਸ਼ਹੂਰ ਹੁੰਦੀ ਸੀ 'ਕਿ ਦੁੱਖ ਵੰਡਣ ਨਾਲ ਘੱਟ ਜਾਂਦਾ ਹੈ ਅਤੇ ਖੁਸ਼ੀ ਵੰਡਣ ਨਾਲ ਦੁੱਗਣੀ ਹੋ ਜਾਂਦੀ ਹੈ।' ਇਸ ਲਈ ਭਾਰਤੀ ਜਨਮਾਨਸ ਦੀ ਇਹ ਮਨੋਬਿਰਤੀ ਬਣ ਜਾਂਦੀ ਹੈ ਕਿ ਉਹ ਸਮਾਜਿਕ ਰੂਪ ਵਿਚ ਆਪਸ 'ਚ ਇੱਕ- ਦੂਜੇ ਨਾਲ ਜੁੜੇ ਰਹਿੰਦੇ ਹਨ।
ਪਰ, ਆਧੁਨਿਕ ਯੁਗ ਵਿਚ ਮਨੁੱਖਾਂ ਦੀ ਇਹ ਬਿਰਤੀ ਨੂੰ ਗ੍ਰਹਿਣ ਲੱਗਾ ਗਿਆ ਜਾਪਦਾ ਹੈ। ਮਨੁੱਖ ਸਮਾਜਿਕ ਪ੍ਰਾਣੀ ਤਾਂ ਹੈ ਪਰ ਇਸ ਵਿਚੋਂ ਸਮਾਜਿਕਤਾ ਦੇ ਗੁਣ ਅਲੋਪ ਹੁੰਦੇ ਜਾ ਰਹੇ ਹਨ। ਇਸ ਸੰਸਾਰ ਵਿਚ ਪੈਦੇ ਹੋਏ ਸਮੁੱਚੇ ਜੀਵਾਂ ਵਿਚੋਂ ਮਨੁੱਖ ਕੋਲ ਇੱਕ ਵਾਧੂ ਗੁਣ ਇਹ ਹੈ ਕਿ ਮਨੁੱਖ ਕੋਲ ਸਮਾਜਿਕਤਾ ਹੈ। ਪਰ ਬਦਕਿਸਮਤੀ ਹੁਣ ਇਹ ਗੁਣ ਮਨਫ਼ੀ ਹੁੰਦਾ ਜਾ ਰਿਹਾ ਹੈ। ਇਸ ਗੁਣ ਦੇ ਖ਼ਤਮ ਹੋਣ ਦੇ ਕਈ ਕਾਰਨ ਦ੍ਰਿਸ਼ਟੀਗੋਚਰ ਹੁੰਦੇ ਹਨ। ਇਹਨਾਂ ਵਿਚੋਂ ਸਭ ਤੋਂ ਅਹਿਮ ਸਮਾਰਟ ਫ਼ੋਨ ਦੀ ਹੱਦੋਂ ਵੱਧ ਵਰਤੋਂ ਨੂੰ ਮੰਨਿਆ ਜਾ ਰਿਹਾ ਹੈ।
Read More