ਰਵੀਸ਼ ਕੁਮਾਰ ਹੋਣ ਦੇ ਮਾਅਨੇ - ਸ਼ਿਵ ਇੰਦਰ ਸਿੰਘ
Posted on:- 07-08-2019
ਦੇਸ਼ ਦੇ ਨਾਮਵਰ ਟੀ.ਵੀ . ਪੱਤਰਕਾਰ ਤੇ ਐੱਨ.ਡੀ.ਟੀ .ਵੀ .(ਇੰਡੀਆ ) ਦੇ ਮੈਨੇਜਿੰਗ ਐਡੀਟਰ ਰਵੀਸ਼ ਕੁਮਾਰ ਨੂੰ ਸਾਲ 2019 ਦੇ ਰੇਮਨ ਮੈਗਸੈੱਸੇ ਪੁਰਸਕਾਰ ਲਈ ਚੁਣਿਆ ਗਿਆ । ਰਵੀਸ਼ ਤੋਂ ਬਿਨਾਂ ਵੱਖ -ਵੱਖ ਖੇਤਰਾਂ `ਚ ਸੁਚੱਜਾ ਕੰਮ ਕਰਨ ਵਾਲੀਆਂ ਵੱਖ -ਵੱਖ ਦੇਸ਼ਾਂ ਦੀਆਂ ਚਾਰ ਹੋਰ ਹਸਤੀਆਂ ਨੂੰ ਵੀ ਇਸ ਸਨਮਾਨ ਲਈ ਚੁਣਿਆ ਗਿਆ ਹੈ । ਏਸ਼ੀਆ ਦਾ ਨੋਬਲ ਪੁਰਸਕਾਰ ਮੰਨਿਆ ਜਾਣ ਵਾਲਾ ਮੈਗਸੈੱਸੇ ਪੁਰਸਕਾਰ ਰਵੀਸ਼ ਕੁਮਾਰ ਨੂੰ ਸਮਾਜਿਕ ਸਰੋਕਾਰਾਂ ਦੀ ਪੱਤਰਕਾਰੀ ਕਰਨ ਕਰਕੇ ਦਿੱਤਾ ਜਾ ਰਿਹਾ ਹੈ । ਉਹ ਇਹ ਪੁਰਸਕਾਰ ਹਾਸਲ ਕਰਨ ਵਾਲਾ 6 ਵਾਂ ਭਾਰਤੀ ਪੱਤਰਕਾਰ ਹੈ । ਇਸ ਤੋਂ ਪਹਿਲਾਂ ਇਹ ਸਨਮਾਨ ਅਮਿਤਾਭ ਚੌਧਰੀ (1961 ) ਬੀਜੀ ਵਰਗਿਸ(1975 ), ਅਰੁਣ ਸ਼ੋਰੀ (1982 ) ਆਰ .ਕੇ . ਲਕਸ਼ਮਣ (1984 ) ਤੇ ਪੀ . ਸਾਈਂਨਾਥ (2007 ) ਨੂੰ ਮਿਲ ਚੁੱਕਾ ਹੈ । ਫਿਲਪੀਨ ਦੇ ਰਾਸ਼ਟਰਪਤੀ ਰੇਮਨ ਮੈਗਸੈੱਸੇ ਦੀ ਯਾਦ `ਚ ਦਿੱਤਾ ਜਾਣ ਵਾਲਾ ਇਹ ਇਨਾਮ ਆਪੋ -ਆਪਣੇ ਖੇਤਰਾਂ `ਚ ਵਿਲੱਖਣ ਕੰਮ ਕਰਨ ਵਾਲੀਆਂ ਹਸਤੀਆਂ ਨੂੰ ਦਿੱਤਾ ਜਾਂਦਾ ਹੈ । ਸਨਮਾਨ ਦੇਣ ਵਾਲੀ ਫਾਊਂਡੇਸ਼ਨ ਨੇ ਰਵੀਸ਼ ਦੇ ਨਾਮ ਦਾ ਐਲਾਨ ਕਰਦੇ ਹੋਏ ਕਿਹਾ , ``ਰਵੀਸ਼ ਆਪਣੇ ਪ੍ਰੋਗਰਾਮ `ਪ੍ਰਾਈਮ ਟਾਈਮ`ਚ ਆਮ ਲੋਕਾਂ ਦੀਆਂ ਸਮੱਸਿਆਵਾਂ ਉਠਾਉਂਦਾ ਹੈ । ਬੇਜ਼ੁਬਾਨਿਆਂ ਦੀ ਜ਼ੁਬਾਨ ਬਣਦਾ ਹੈ । ਸਹੀ ਅਰਥਾਂ `ਚ ਓਹੀ ਪੱਤਰਕਾਰ ਹੁੰਦਾ ਹੈ ``
ਰਵੀਸ਼ ਕੁਮਾਰ ਨੂੰ ਮਿਲੇ ਮੈਗਸੈੱਸੇ ਪੁਰਸਕਾਰ ਬਹਾਨੇ ਲੋੜ ਹੈ ਰਵੀਸ਼ ਤੇ ਉਸ ਵਰਗੇ ਪੱਤਰਕਾਰਾਂ ਦੀ ਪੱਤਰਕਾਰੀ ਨੂੰ ਸਮਝਣ ਦੀ ਪੱਤਰਕਾਰੀ ਜਾਂ ਮੁੱਖ ਧਾਰਾ ਮੀਡੀਏ (ਅਖੌਤੀ ਮੁੱਖ ਧਾਰਾ ਮੀਡੀਏ ) `ਚ ਉਹਨਾਂ ਦੇ ਹੋਣ ਦੇ ਮਾਇਨਿਆਂ ਨੂੰ ਸਮਝਣ ਦੀ ਜੋ ਮੌਜੂਦਾ ਹਾਲਾਤਾਂ ਦੇ ਚਲਦਿਆਂ ਵੀ ਨਾ ਡਰੇ ਹਨ ਨਾ ਝੁਕੇ ਹਨ ।
Read More
ਜੰਮੂ-ਕਸ਼ਮੀਰ 'ਚ ਧਾਰਾ 370 ਖ਼ਤਮ ਕਰਨ ਦਾ ਵਿਰੋਧ ਕਰੋ
Posted on:- 05-08-2019
ਜਗਰਾਓਂ: ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਪ੍ਰਧਾਨ ਨਰਾਇਣ ਦੱਤ ਅਤੇ ਸੂਬਾ ਸਕੱਤਰ ਕੰਵਲਜੀਤ ਖੰਨਾ ਨੇ ਮੋਦੀ ਸਰਕਾਰ ਵੱਲੋਂ ਜੰਮੂ-ਕਸ਼ਮੀਰ 'ਚ ਧਾਰਾ 370 ਨੂੰ ਖ਼ਤਮ ਕਰਨ ਦਾ ਵਿਰੋਧ ਕਰਦਿਆਂ ਕਿਹਾ ਕਿ ਆਰਐਸਐਸ ਆਪਣੀ ਹੋਂਦ 'ਚ ਆਉਣ ਤੋਂ ਹੀ ਆਪਣੇ ਹਿੰਦੂ ਫਾਸ਼ੀਵਾਦੀ ਏਜੰਡੇ ਨੂੰ ਲਾਗੂ ਕਰਨ ਲਈ ਬਾਬਰੀ ਮਸਜਿਦ ਦੀ ਥਾਂ ਰਾਮ ਮੰਦਰ ਉਸਾਰਨ, ਦੇਸ਼ ਵਿਚ ਸਾਂਝਾ ਸਿਵਲ ਕੋਡ ਲਾਗੂ ਕਰਨ ਅਤੇ ਜੰਮੂ-ਕਸ਼ਮੀਰ 'ਚੋਂ ਧਾਰਾ 370 ਹਟਾਉਣ ਰਾਹੀਂ ਇਕ ਰਾਸ਼ਟਰ, ਇਕ ਵਿਧਾਨ ਅਤੇ ਇਕ ਨਿਸ਼ਾਨ ਰਾਹੀਂ ਹਿੰਦੂਤਵੀ ਰਾਸ਼ਟਰ ਬਣਾਉਣਾ ਲੋਚਦੀ ਸੀ। ਪਰ ਹੁਣ ਭਾਜਪਾ ਦੀ ਮੋਦੀ-ਅਮਿਤ ਸ਼ਾਹ ਜੋੜੀ ਨੇ ਲੋਕ ਸਭਾ, ਰਾਜ ਸਭਾ ਅਤੇ ਸਟੇਟ ਦੀਆਂ ਹੋਰ ਸੰਸਥਾਵਾਂ 'ਤੇ ਪੂਰਨ ਗਲਬਾ ਕਾਇਮ ਕਰਕੇ ਆਰਐਸਐਸ ਦਾ ਹਿੰਦੂਤਵੀ ਰਾਸ਼ਟਰਵਾਦ ਦਾ ਫਾਸ਼ੀਵਾਦੀ ਏਜੰਡਾ ਆਪਾਸ਼ਾਹੀ ਨਾਲ ਮੜਨਾ ਸ਼ੁਰੂ ਕਰ ਦਿੱਤਾ ਹੈ।
ਗ਼ੈਰ ਕਾਨੂੰਨੀ ਗਤੀਵਿਧੀਆਂ ਕਾਨੂੰਨ 'ਚ ਸੋਧ ਕਰਕੇ ਮੋਦੀ ਸਰਕਾਰ ਕਿਸੇ ਵੀ ਵਿਅਕਤੀ ਨੂੰ ਅਤਿਵਾਦੀ ਕਰਾਰ ਦੇਣ ਦਾ ਅਧਿਕਾਰ ਲੈ ਲਿਆ ਹੈ ਅਤੇ ਮੁਸਲਮਾਨਾਂ ਦੇ ਅਕੀਦਿਆਂ 'ਚ ਦਖਲ ਦੇਣ ਲਈ ਤਿੰਨ ਤਲਾਕ ਕਾਨੂੰਨ ਬਦਲ ਦਿੱਤਾ ਗਿਆ ਹੈ। ਅਮਿਤ ਸ਼ਾਹ ਵੱਲੋਂ ਰਾਜ ਸਭਾ 'ਚ ਧਾਰਾ 370 ਨੂੰ ਖ਼ਤਮ ਕਰਨ ਦਾ ਮਤਾ ਪਾਉਣ ਸਮੇਂ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਵਿਸ਼ਵਾਸ 'ਚ ਲੈਣ ਦੀ ਬਜਾਏ ਭਾਜਪਾ ਦੀ ਫਾਸ਼ੀਵਾਦੀ ਸਰਕਾਰ ਨੇ ਜੰਮੂ-ਕਸ਼ਮੀਰ 'ਚ ਟੈਲੀਫੋਨ, ਬਰੌਡਬੈਂਡ, ਸੰਚਾਰ ਸਾਧਨਾਂ ਨੂੰ ਜਾਮ ਕਰਕੇ ਅਤੇ ਜੰਮੂ-ਕਸ਼ਮੀਰ 'ਚ ਕਰਫਿਊ ਲਾ ਕੇ ਸਮੁੱਚੇ ਰਾਜ ਨੂੰ ਫੌਜੀ ਛਾਉਣੀ 'ਚ ਤਬਦੀਲ ਕਰ ਦਿੱਤਾ ਹੈ।
Read More
ਜਮਹੂਰੀ ਪਸੰਦ ਲੋਕਾਂ ਨੂੰ ਅਪੀਲ
Posted on:- 31-07-2019
ਸਤਿਕਾਰਯੋਗ ਦੋਸਤੋ, ਪਿਛਲੇ ਦਿਨੀਂ ਦੇਸ਼ ਦੀਆਂ ਮਸ਼ਹੂਰ ਫਿਲਮੀ ਅਤੇ ਹੋਰ 49 ਹਸਤੀਆਂ ਨੇ ਪ੍ਰਧਾਨ ਮੰਤਰੀ ਦੇ ਨਾਂ ਖੁੱਲ੍ਹੀ ਚਿੱਠੀ ਲਿਖ ਕੇ ਹਜੂਮੀ ਹੱਤਿਆਵਾਂ ਨੂੰ ਰੋਕਣ ਦੀ ਮੰਗ ਕੀਤੀ ਸੀ। ਉਹਨਾਂ ਵੱਲੋਂ ਇਹ ਪਹਿਲ ਭਗਵੇਂ ਬਰਗੇਡ ਵੱਲੋਂ ਦੁਬਾਰਾ ਸੱਤਾ ਵਿਚ ਆ ਕੇ ਬਣਾਏ ਜਾ ਰਹੇ ਖ਼ਤਰਨਾਕ ਮਾਹੌਲ ਪ੍ਰਤੀ ਗੰਭੀਰ ਫ਼ਿਕਰਮੰਦੀ ’ਚੋਂ ਕੀਤੀ ਗਈ ਸੀ। ਪਰ ਫਾਸ਼ੀਵਾਦੀ ਸੋਚ ਇਸ ਆਲੋਚਨਾ ਨੂੰ ਵੀ ਬਰਦਾਸ਼ਤ ਕਰਨ ਲਈ ਤਿਆਰ ਨਹੀਂ। ਇਕ ਪਾਸੇ ਬਾਲੀਵੁੱਡ ਵਿਚਲੇ ਅਤੇ ਹੋਰ ਆਰ.ਐੱਸ.ਐੱਸ. ਪੱਖੀ 62 ਲੋਕਾਂ ਵੱਲੋਂ ਇਸ ਖੁੱਲ੍ਹੀ ਚਿੱਠੀ ਦੇ ਵਿਰੋਧ ਵਿਚ ਖੁੱਲ੍ਹੀ ਚਿੱਠੀ ਜਾਰੀ ਕਰਕੇ ਅਤੇ ਪ੍ਰਧਾਨ ਮੰਤਰੀ ਦੇ ਨਾਂ ਚਿੱਠੀ ਨੂੰ ਪੱਖਪਾਤੀ ਅਤੇ ਦੇਸ਼ ਵਿਰੋਧੀ ਕਰਾਰ ਦੇ ਕੇ ਸੰਜੀਦਾ ਸੰਵਾਦ ਦਾ ਅਕਸ ਵਿਗਾੜਣ ਦੀ ਮੁਹਿੰਮ ਚਲਾਈ ਗਈ ਹੈ ਦੂਜੇ ਪਾਸੇ ਸੰਘ ਪਰਿਵਾਰ ਦੀਆਂ ਤਾਕਤਾਂ ਵੱਲੋਂ ਮੁਜੱਫਰਪੁਰ (ਬਿਹਾਰ) ਵਿਚ 49 ਹਸਤੀਆਂ ਵਿਰੁੱਧ ਦੇਸ਼ਧੋ੍ਰਹ ਦਾ ਮੁਕੱਦਮਾ ਦਰਜ ਕਰਵਾਇਆ ਗਿਆ ਹੈ।
ਮੁਕੱਦਮਾ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਇਸ ਖੁੱਲ੍ਹੀ ਚਿੱਠੀ ਨੇ ਬਦੇਸ਼ਾਂ ਵਿਚ ਸਾਡੇ ਦੇਸ਼ ਦਾ ਅਕਸ ਵਿਗਾੜਿਆ ਹੈ ਅਤੇ ਇਹ ਚਿੱਠੀ ਵੱਖਵਾਦੀਆਂ ਨਾਲ ਮਿਲ ਕੇ ਦੇਸ਼ ਨੂੰ ਟੁਕੜੇ ਟੁਕੜੇ ਕਰਨ ਦਾ ਕੰਮ ਕਰ ਰਹੀ ਹੈ। ਹੋਰ ਵੀ ਚਿੰਤਾਜਨਕ ਇਹ ਹੈ ਕਿ ਅਦਾਲਤ ਨੇ ਇਸ ਵਾਹਿਯਾਤ ਕੇਸ ਨੂੰ ਮਨਜ਼ੂਰੀ ਦੇ ਕੇ ਇਸ ਦੀ ਸੁਣਵਾਈ ਦੀ ਤਰੀਕ 3 ਅਗਸਤ ਤੈਅ ਕਰ ਦਿੱਤੀ ਹੈ।
Read More
ਜਥੇਬੰਦਕ ਧਾਰਮਿਕ ਫਿਰਕਿਆਂ ਦਾ ਪੂਜਾ ਪਾਠ ਤੇ ਸਾਡਾ ਕਿਰਦਾਰ ! -ਹਰਚਰਨ ਸਿੰਘ ਪਰਹਾਰ
Posted on:- 30-07-2019
ਮੈਂ ਬਚਪਨ ਤੋਂ ਸਿੱਖ ਪਰਿਵਾਰਾਂ ਵਿੱਚ ਅਕਸਰ ਇਹ ਦੇਖਦਾ ਸੀ ਕਿ ਸਿੱਖੀ ਜਾਂ ਖਾਲਸੇ ਦੇ ਪਹਿਰਾਵੇ ਵਾਲੇ, ਪੂਰਨ ਗੁਰਸਿੱਖ ਦਿਖਣ ਵਾਲੇ, ਪੰਜ ਕਕਾਰਾਂ ਦੇ ਧਾਰਨੀ ਵਿਅਕਤੀਆਂ ਤੋਂ ਆਮ ਲੋਕ ਇਹ ਆਸ ਰੱਖਦੇ ਹਨ ਕਿ ਉਹ ਬਾਹਰੋਂ ਪੂਰਨ ਗੁਰਸਿੱਖ ਦਿਖਣ ਦੇ ਨਾਲ-ਨਾਲ ਅੰਦਰੋਂ ਆਪਣੇ ਵਿਵਹਾਰ ਤੇ ਕਿਰਦਾਰ ਪੱਖੋਂ ਵੀ ਪੂਰੇ ਉਤਰਨ, ਪਰ ਆਮ ਤੌਰ ਤੇ ਅਜਿਹਾ ਨਹੀਂ ਹੁੰਦਾ, ਆਪਣੇ ਰੋਜ਼ਾਨਾ ਦੇ ਜੀਵਨ ਵਿੱਚ ਉਹ ਵੀ ਆਮ ਲੋਕਾਂ ਵਰਗੇ ਹੀ ਹੁੰਦੇ ਹਨ ਜਾਂ ਉਨ੍ਹਾਂ ਵਿੱਚ ਉਨੀ-ਇੱਕੀ ਦਾ ਹੀ ਫਰਕ ਹੁੰਦਾ ਹੈ। ਉਨ੍ਹਾਂ ਵਿੱਚ ਵੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਸਾੜ੍ਹਾ, ਦਵੈਸ਼, ਨਫਰਤ ਆਦਿ ਵਿਕਾਰ, ਆਮ ਲੋਕਾਂ ਵਾਂਗ ਹੀ ਹੁੰਦੇ ਹਨ।ਧਾਰਮਿਕ ਲੋਕਾਂ ਵਲੋਂ ਹੀ ਆਪਣੇ ਪ੍ਰਚਾਰ ਸਾਧਨਾਂ ਨਾਲ ਖਾਲਸੇ ਜਾਂ ਧਾਰਮਿਕ ਵਿਅਕਤੀ ਦੀ ਸਖਸ਼ੀਅਤ ਬਹੁਤ ਉਚੀ-ਸੁੱਚੀ ਬਣਾ ਕੇ ਪੇਸ਼ ਕੀਤੀ ਹੁੰਦੀ ਹੈ, ਜਿਸ ਕਾਰਨ ਖਾਲਸੇ ਜਾਂ ਸਿੱਖੀ ਪਹਿਰਾਵੇ ਨੂੰ ਦੇਖ ਕੇ ਲੋਕ ੳਨ੍ਹਾਂ ਤੋਂ ਵੀ ਆਸ ਵੱਡੀ ਰੱਖਦੇ ਹਨ, ਜਦਕਿ ਅਸਲੀਅਤ ਇਹੀ ਹੈ ਕਿ ਬਾਹਰੋਂ ਪਹਿਰਾਵਾ ਪਾ ਲੈਣ ਨਾਲ ਜਾਂ ਕੋਈ ਖਾਸ ਦਿਖ ਬਣਾ ਲੈਣ ਨਾਲ ਜਾਂ ਬਾਹਰੀ ਪੂਜਾ-ਪਾਠ ਕਰਨ ਨਾਲ ਕੁਝ ਨਹੀਂ ਬਦਲਦਾ, ਵਿਅਕਤੀ ਉਸੇ ਤਰ੍ਹਾਂ ਦਾ ਹੀ ਰਹਿੰਦਾ ਹੈ, ਬਹੁਤ ਵਾਰ ਤਾਂ ਆਮ ਵਿਅਕਤੀ ਪਹਿਰਾਵੇ ਜਾਂ ਪੂਜਾ ਪਾਠ ਦੇ ਹੰਕਾਰ ਵਿੱਚ ਆਮ ਲੋਕਾਂ ਤੋਂ ਵੀ ਨੀਚੇ ਡਿੱਗ ਪੈਂਦਾ ਹੈ।
ਵਿਅਕਤੀ ਉਦੋਂ ਹੀ ਬਦਲਦਾ ਹੈ, ਜਦੋਂ ਉਹ ਚੇਤੰਨ ਹੋ ਕੇ ਆਪਣੇ ਆਪ ਨੂੰ ਬਦਲਣਾ ਚਾਹੁੰਦਾ ਹੈ ਜਾਂ ਬਦਲਣ ਦੀ ਕੋਸ਼ਿਸ਼ ਕਰਦਾ ਹੈ।ਵਿਅਕਤੀ ਨੂੰ ਬਦਲਣ ਲਈ ਪਹਿਰਾਵੇ ਨੂੰ ਬਦਲਣ ਦੀ ਨਹੀਂ, ਸੋਚ ਨੂੰ ਬਦਲਣ ਦੀ ਲੋੜ ਹੁੰਦੀ ਹੈ।ਅਜਿਹੇ ਦਿਖਾਵੇ ਵਾਲੇ ਧਰਮੀਆਂ ਨੂੰ ਦੇਖ ਕੇ ਆਮ ਲੋਕ ਅਕਸਰ ਕਹਿੰਦੇ ਹਨ ਇਨ੍ਹਾਂ ਨਾਲੋਂ ਤਾਂ ਅਸੀਂ ਚੰਗੇ ਹਾਂ, ਘੱਟੋ-ਘੱਟ ਧਰਮੀ ਹੋਣ ਦਾ ਪਾਖੰਡ ਤਾਂ ਨਹੀਂ ਕਰਦੇ? ਬੇਸ਼ਕ ਇਹ ਵੀ ਸੱਚ ਹੈ ਕਿ ਕਿਸੇ ਦੇ ਮਾੜੇ ਹੋਣ ਨਾਲ ਤੁਸੀਂ ਚੰਗੇ ਨਹੀਂ ਬਣ ਜਾਂਦੇ, ਪਰ ਲੋਕ ਅਕਸਰ ਆਪਣੇ ਆਪ ਨੂੰ ਅਜਿਹੀਆਂ ਗੱਲਾਂ ਨਾਲ ਧਰਵਾਸ ਦੇ ਲੈਂਦੇ ਹਨ ਜਾਂ ਉਨ੍ਹਾਂ ਨੂੰ ਆਪਣੇ ਔਗੁਣ ਛੁਪਾਉਣ ਦਾ ਮੌਕਾ ਮਿਲ ਜਾਂਦਾ ਹੈ।
Read More