ਸਰਘੀਆਂ ਦੇ ਬੋਲਾਂ ਦਾ ਮਘਦਾ ਸੂਰਜ : ਦਰਸ਼ਨ ਦੁਸਾਂਝ -ਜਸਵੀਰ ਕੌਰ ਮੰਗੂਵਾਲ

Posted on:- 20-08-2019

"ਛਿੜ ਪਈ ਚਰਚਾ ਹੈ ਕਿਸਦੀ
ਕੌਣ ਹੈ ਉਹ ਸੂਰਮਾ ।
ਸਰਘੀਆਂ ਦੇ ਬੋਲ
ਜੋ ਖੇਤਾਂ 'ਚ ਸਾਡੇ ਗਾ ਰਿਹਾ।


"ਸਰਘੀਆਂ ਦੇ ਬੋਲਾਂ ਰਾਹੀ ਖੇਤਾਂ, ਕਾਰਖਨਿਆਂ , ਮਿੱਲ੍ਹਾਂ 'ਚ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਭੱਠਾ ਮਜ਼ਦੂਰਾਂ,ਵਿਦਿਆਰਥੀਆਂ ਦੀ ਅਗਵਾਈ ਕਰਨ ਵਾਲਾ ਦਰਸ਼ਨ ਦੁਸਾਂਝ ਨਕਸਲਵਾੜੀ ਲਹਿਰ ਦਾ ਉਹ ਜਾਂਬਾਜ਼ ਸਿਪਾਹੀ ਸੀ ,ਜੋ ਬੰਗਾਲ ਦੀ ਧਰਤੀ ਤੇ ਜੰਮਿਆ ਆਪਣੀ ਜਨਮ ਦਾਤੀ ਤੋਂ ਐਸਾ ਵਿਛੜਿਆ ਕਿ ਬੱਦਲਾਂ ਵਾਂਗੂੰ ਭਟਕਦਾ ਹੀ ਰਿਹਾ।ਉਹ ਅਕਸਰ ਹੀ ਗੱਲ ਕਰਦੇ ਕਾਸ਼ ਉਹ ਆਪਣੀ ਮਾਂ ਨੂੰ ਲੱਭ ਸਕਦਾ ,ਉਸ ਦਾ ਕੋਈ ਨਾਲ ਦਾ ਜੰਮਿਆ ਭਰਾ ਹੁੰਦਾ।ਭਾਵੇਂ ਮਾਤਾ ਹਰਨਾਮ ਕੌਰ ਤੇ ਪਿਤਾ ਹਜ਼ਾਰਾ ਸਿੰਘ ਨੇ ਉਸ ਨੂੰ ਪਿਆਰ ਨਾਲ ਪਾਲਿਆ ਸੀ ਪਰ ਉਹ ਜਦ ਵੀ ਕਦੇ ਬੰਗਾਲ ਜਾਂਦਾ ਤਾਂ ਉਸ ਮਿੱਟੀ ਪ੍ਰਤੀ ਉਸ ਦਾ ਮੋਹ ਜਾਗ ਪੈਂਦਾ ਤੇ ਉਸ ਨੂੰ ਲੱਗਦਾ ਕਿ ਇੱਥੇ ਉਸ ਦਾ ਕੁਝ ਗਵਾਚਿਆ ਹੈ।

ਦਰਸ਼ਨ ਹਮੇਸ਼ਾਂ ਨਿਤਾਣਿਆਂ ਤੇ ਮਜ਼ਲੂਮਾਂ ਦੇ ਹੱਕ ਵਿੱਚ ਖੜ੍ਹਦਾ।ਪਰਤਾਪ ਸਿੰਘ ਕੈਰੋਂ ਦੀ ਸਰਕਾਰ ਵੱਲੋਂ ਖੁਸ਼ਹੈਸੀਅਤੀ ਟੈਕਸ ਲਗਾਉਣ ਤੇ ਉਸ ਨੇ ਨਰਿੰਦਰ ਦੁਸਾਂਝ ਦੀ ਨਿਰਦੇਸ਼ਨਾਂ ਹੇਠ 'ਜੋਰੀ ਮੰਗੇ ਦਾਨ ਵੇ ਲਾਲੋ' ਨਾਟਕ ਖੇਡਿਆ ਪਿੱਛੋਂ ਪੁਲਿਸ ਫੜ ਕੇ ਲੈ ਗਈ।ਫਿਰ ਲੋਕਾਂ ਦੇ ਦਬਾਅ ਕਾਰਨ ਛੱਡ ਦਿੱਤਾ।ਰੰਗ ਮੰਚ ਦੇ ਨਾਲ ਨਾਲ ਉਹ ਸਿਆਸੀ ਸੂਝ ਵੀ ਲੈਣ ਲੱਗਾ। ਉਹ ਪੁਰਾਣੇ ਦੇਸ਼ ਭਗਤ ਕਮਿਊਨਿਸਟਾਂ, ਗਦਰੀ ਬਾਬਿਆਂ ਅਤੇ ਕਿਰਤੀ ਕਾਮਰੇਡਾਂ ਦੇ ਨੇੜੇ ਰਹਿ ਇਹ ਸਿੱਖ ਗਿਆ ਸੀ, ਕਿ ਪੀੜਤ ਵਰਗ ਦੀ ਮੁਕਤੀ ਤੇ ਅਜ਼ਾਦ ਫ਼ਿਜ਼ਾ ਲਈ ਇੱਕੋ -ਇੱਕ ਹੱਲ ਸੰਪੂਰਨ ਇਨਕਲਾਬ ਹੀ ਹੈ ਤੇ ਜੋ ਮਾਰਕਸਵਾਦੀ ਵਿਚਾਰਧਾਰਾ ਅਧੀਨ ਹੀ ਕੀਤਾ ਜਾ ਸਕਦਾ ਹੈ ਮਾਰਕਸਵਾਦ ਹੀ ਇੱਕ ਅਜਿਹੀ ਵਿਗਿਆਨਕ ਵਿਚਾਰਧਾਰਾ ਹੈ ਜੋ ਸਭ ਦੇ ਭਲੇ ਲਈ ਰਾਹ ਦਸੇਰਾ ਹੈ।

Read More

ਧਾਰਾ 370 ਨੂੰ ਰੱਦ ਕਰਨ ਦੇ ਵਿਰੋਧ ਅਤੇ ਕਸ਼ਮੀਰੀ ਲੋਕਾਂ ਦੇ ਸਵੈ ਨਿਰਣੇ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰੋ

Posted on:- 19-08-2019

ਦੋ ਇਨਕਲਾਬੀ ਜਥੇਬੰਦੀਆਂ ਇਨਕਲਾਬੀ ਕੇਂਦਰ ਪੰਜਾਬ ਅਤੇ ਲੋਕ ਮੋਰਚਾ ਪੰਜਾਬ ਵੱਲੋਂ ਇੱਕ ਸਾਂਝੇ ਬਿਆਨ ਰਾਹੀਂ ਕਸ਼ਮੀਰੀ ਲੋਕਾਂ ਦੀ ਰਜ਼ਾ ਨੂੰ ਦਰ ਕਿਨਾਰ ਕਰਕੇ ਧਾਰਾ 370 ਦੇ ਖਾਤਮੇ ਅਤੇ ਜੰਮੂ ਕਸ਼ਮੀਰ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਸਿੱਧੇ ਕੇਂਦਰੀ ਕੰਟਰੋਲ ਹੇਠ ਲਿਆਉਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਇਨ੍ਹਾਂ ਕਦਮਾਂ ਨੇ ਇੱਕ ਵਾਰ ਫੇਰ ਭਾਰਤ ਅੰਦਰ ਨਕਲੀ ਆਜ਼ਾਦੀ ਅਤੇ ਝੂਠੀ ਜਮਹੂਰੀਅਤ ਦੀ ਪੁਸ਼ਟੀ ਕੀਤੀ ਹੈ ਜਿੱਥੇ ਲੋਕਾਂ ਦੀ ਰਜ਼ਾ ਤੇ ਹਿਤਾਂ ਤੋਂ ਉਲਟ ਫੈਸਲੇ ਫੌਜੀ ਤਾਕਤ ਦੇ ਜ਼ੋਰ ਮੜ੍ਹੇ ਜਾਂਦੇ ਹਨ

ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਇਨ੍ਹਾਂ ਜਥੇਬੰਦੀਆਂ ਦੇ ਆਗੂਆਂ ਸ੍ਰੀ ਕੰਵਲਜੀਤ ਖੰਨਾ ਅਤੇ ਸ੍ਰੀ ਜਗਮੇਲ ਸਿੰਘ ਨੇ ਕਿਹਾ ਕਿ ਇਹ ਫ਼ੈਸਲਾ ਅਤੇ ਇਸ ਫ਼ੈਸਲੇ ਨੂੰ ਲਾਗੂ ਕਰਨ ਦਾ ਢੰਗ ਭਾਰਤੀ ਹਕੂਮਤ ਦੇ ਲੋਕ ਵਿਰੋਧੀ ਤੇ ਗੈਰ ਜਮਹੂਰੀ ਕਿਰਦਾਰ ਦੀ ਜ਼ਾਹਰਾ ਨੁਮਾਇਸ਼ ਹਨਨਾ ਸਿਰਫ਼ ਭਾਰਤ ਦੇ ਹੋਰਨਾਂ ਲੋਕਾਂ ਨੂੰ ਬਲਕਿ ਜਿਹਨਾਂ ਕਸ਼ਮੀਰੀਆਂ ਦੀ ਹੋਣੀ ਦਾ ਫੈਸਲਾ ਹੋ ਰਿਹਾ ਹੈ ਉਨ੍ਹਾਂ ਨੂੰ ਵੀ ਇਸ ਸੰਵੇਦਨਸ਼ੀਲ ਫੈਸਲੇ ਤੇ ਪੁੱਜਣ ਦੇ ਅਮਲ ਤੋਂ ਪੂਰੀ ਤਰਾਂ ਬਾਹਰ ਰੱਖਿਆ ਗਿਆ ਹੈ ਕਸ਼ਮੀਰੀ ਲੋਕਾਂ ਦੀ ਮੁਕੰਮਲ ਜੁਬਾਨਬੰਦੀ ਕਰਕੇ ,ਦਹਿਸ਼ਤ ਦਾ ਮਾਹੌਲ ਸਿਰਜ ਕੇ ਸਾਜ਼ਿਸ਼ੀ ਤਰੀਕੇ ਨਾਲ ਫ਼ੈਸਲਾ ਲਿਆ ਤੇ ਲਾਗੂ ਕੀਤਾ ਗਿਆ ਹੈ ਇਹ ਕਸ਼ਮੀਰੀਆਂ ਨਾਲ ਰਾਇਸ਼ੁਮਾਰੀ ਦੇ ਕੀਤੇ ਵਾਅਦੇ ਦੀ ਮੁਕੰਮਲ ਉਲੰਘਣਾ ਹੈ

Read More

ਮੈਂ ਭਾਰਤੀ ਕਸ਼ਮੀਰਨ ਹਾਂ... -ਵਰਗਿਸ ਸਲਾਮਤ

Posted on:- 16-08-2019

suhisaver

ਸਿਰ ਤੋਂ ਲੱਕੜੀਆਂ ਦੀ ਗੰਢ ਚੌਕੇ ਵਿੱਚ ਸੁੱਟੀ, ਕਮਰ ਅਤੇ ਚੁੱਕਿਆ ਪਾਣੀ ਦਾ ਘੜਾ ਉਹ ਅੰਦਰ ਲੈ ਗਈ ਅਤੇ ਭਰਿਆ ਘੜਿਆਂ ਉੱਤੇ ਜਾ ਟਕਾਇਆ । ਹੰਬੀ ਹੋਈ ਜਲਾਲੋ ਉਥੇ ਹੀ ਲਤਾਂ ਵਛਾਂ ਕੰਧ ਨਾਲ ਢੋਅ ਲਾ ਕੇ ਬੈਠ ਗਈ ਅੱਖਾ ਬੰਦ ਕਰਕੇ ਅਰਾਮ ਅਤੇ ਸਕੂਨ 'ਚ ਘੁਲ ਗਈ …

ਪਹਾੜਾਂ ਦਾ ਹੁਸਨ ਪਹਾੜਾ ਵਾਂਗ ਹੀ ਸੋਹਣਾ ਤੇ ਅਕਰਸ਼ਕ ਹੁੰਦਾ ਹੈ ਰੁੱਖਾਂ ਅਤੇ ਜੜੀਆਂ ਬੂਟੀਆਂ ਨਾਲ ਕੱਝੇ ਪਹਾੜਾ ਵਾਂਗ ਇੱਥੋਂ ਦਾ ਹੁਸਨ ਵੀ ਮੋਟੇ ਕੱਪੜਿਆਂ ਨਾਲ ਸਿਰ ਤੋਂ ਪੈਰਾ ਤੱਕ ਕੱਝਿਆ ਰਹਿੰਦਾ ਹੈ । ਹਰੀਆਂ ਹਰੀਆਂ ਪਹਾੜੀਆਂ ਵਿੱਚੋਂ ਸੂਰਜ ਦਾ ਉੱਗਣਾ ਤੇ ਡੁੱਬਣਾ ਵਾਤਾਵਰਣ ਨੂੰ ਖੁਸ਼ਗਵਾਰ ਕਰ ਦਿੰਦਾ ਹੈ । ਪਹਾੜਾਂ ਵਿੱਚ ਜ਼ਿੰਦਗੀ ਭਾਵੇ ਖਾਸ ਅਰਥ ਰੱਖਦੀ ਹੈ ਪਰ ਆਮ ਜ਼ਿੰਦਗੀ ਨਾਲੋਂ ਕਿਤੇ ਔਖੀ ਹੁੰਦੀ ਹੈ ਸ਼ਾਇਦ ਤਾਂ ਹੀ ਉਹ ਲੋਕ ਤੰਦਰੁਸਤ ਅਤੇ ਮੇਹਨਤੀ ਹੁੰਦੇ    ਹਨ । ਪਰ ਜੋ ਹਾਲਾਤ ਖੁਸਗਵਾਰ  ਨਾ ਰਹਿਣ ਤਾਂ ਕੁਦਰਤ ਦੀ ਗੋਦ ਵਿੱਚ ਵੀ ਲੋਕ ਨਕੋਂ ਮੂੰਹੀ ਤੰਗ ਹੋ ਜਾਂਦੇ ਹਨ । ਕੁਝ ਇਸ ਤਰ੍ਹਾਂ ਦੇ ਹਾਲਾਤਾਂ 'ਚੋਂ ਹੀ ਜ਼ਿੰਦਗੀ ਬਸਰ ਗੁਜ਼ਰ ਰਹੀ ਸੀ ।  ਭੇਡਾਂ-ਬਕਰੀਆਂ ਦੇ ਦਲ ਦੀਆਂ ਅਵਾਜ਼ਾਂ ਨੇ ਜਲਾਲੋ ਦੀਆਂ ਅੱਖਾਂ ਖੁਲਵਾਈਆਂ ਉਸਨੇ ਸਹਿਮੇ ਜਿਹੇ ਪੈਰ ਦਰਵਾਜ਼ੇ ਵੱਲ ਵਧਾਏ ਉਦੋਂ ਠੰਡੀ ਸਾਹ ਭਰੀ ਜਦੋਂ ਨੂਰਾਂ ਨੂੰ ਨਿੱਕੇ-ਨਿੱਕੇ ਕਦਮ ਭਰਦੀ ਨਿੱਕੇ -ਨਿੱਕੇ ਹਥਾਂ ਵਿੱਚ ਡੰਡਾ ਫੜ੍ਹੀ ਭੇਡਾਂ ਬਕਰੀਆਂ ਨੂੰ ਹਿੱਕਦੀ ਆਉਂਦੀ ਵੇਖਿਆ । ਲਕੱੜਾ ਦੇ ਬਣੇ ਵਾੜੇ ਵਿੱਚ ਭੇਡ ਬਕਰੀਆਂ ਛੱਡ ਨੂਰਾਂ, ਦਾਦੀ ਨਾਲ ਆ ਝੰਬੜੀ ।

Read More

ਕਸ਼ਮੀਰ ਤਾਲੇ ਵਿਚ ਬੰਦ ਹੈ, ਖ਼ਬਰ ਨਹੀਂ –ਰਵੀਸ਼ ਕੁਮਾਰ

Posted on:- 09-08-2019

suhisaver

ਕਸ਼ਮੀਰ ਤਾਲੇ ਵਿਚ ਬੰਦ ਹੈ। ਕਸ਼ਮੀਰ ਦੀ ਕੋਈ ਖ਼ਬਰ ਨਹੀਂ ਹੈ। ਸਾਰੇ ਭਾਰਤ ਵਿਚ ਕਸ਼ਮੀਰ ਨੂੰ ਲੈ ਕੇ ਜਸ਼ਨ ਹੈ। ਸਾਰੇ ਭਾਰਤ ਨੂੰ ਕਸ਼ਮੀਰ ਦੀ ਖ਼ਬਰ ਨਾਲ ਮਤਲਬ ਨਹੀਂ ਹੈ। ਇਕ ਦਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਹੈ। ਇਕ ਨੇ ਦਰਵਾਜ਼ਾ ਬੰਦ ਕਰ ਲਿਆ ਹੈ। ਜੰਮੂ-ਕਸ਼ਮੀਰ ਅਤੇ ਲੱਦਾਖ ਦਾ ਪੁਨਰ ਗਠਨ ਬਿੱਲ ਪੇਸ਼ ਹੁੰਦਾ ਹੈ। ਜ਼ਾਹਰ ਹੈ ਇਹ ਮਹੱਤਵਪੂਰਨ ਹੈ ਅਤੇ ਇਤਿਹਾਸਕ ਵੀ। ਰਾਜ ਸਭਾ ਵਿਚ ਪੇਸ਼ ਹੁੰਦਾ ਹੈ ਅਤੇ ਵਿਚਾਰ ਲਈ ਸਮਾਂ ਵੀ ਨਹੀਂ ਦਿੱਤਾ ਜਾਂਦਾ। ਜਿਵੇਂ ਕਸ਼ਮੀਰ ਬੰਦ ਹੈ, ਉਵੇਂ ਹੀ ਸੰਸਦ ਵੀ ਇਕ ਤਰ੍ਹਾਂ ਨਾਲ ਬੰਦ ਸੀ। ਪਰ ਕਾਂਗਰਸ ਨੇ ਵੀ ਅਜਿਹਾ ਹੀ ਕੀਤਾ ਸੀ ਇਸ ਲਈ ਸਾਰਿਆਂ ਨੇ ਸੁੱਖ ਦਾ ਸਾਹ ਲਿਆ। ਕਾਂਗਰਸ ਨੇ ਭਾਜਪਾ 'ਤੇ ਬਹੁਤ ਅਹਿਸਾਨ ਕੀਤੇ ਹਨ।

ਸੜਕ 'ਤੇ ਢੋਲ ਵੱਜ ਰਹੇ ਹਨ। ਕਿਸੇ ਨੂੰ ਪਤਾ ਨਹੀਂ, ਕੀ ਹੋਇਆ ਹੈ, ਕਿਵੇਂ ਹੋਇਆ ਹੈ ਅਤੇ ਕਿਉਂ ਹੋਇਆ ਹੈ। ਬਸ, ਇਕ ਪੰਕਤੀ ਪਤਾ ਹੈ, ਜੋ ਕਈ ਸਾਲਾਂ ਤੋਂ ਪਤਾ ਹੈ।

ਰਾਸ਼ਟਰਪਤੀ, ਰਾਜਪਾਲ ਦੀ ਸਹਿਮਤੀ ਦਾ ਵਰਨਣ ਕਰਦੇ ਹਨ। ਰਾਜਪਾਲ ਦੋ ਦਿਨ ਪਹਿਲਾਂ ਤੱਕ ਕਹਿ ਰਹੇ ਹਨ ਕਿ ਮੈਨੂੰ ਕੁਝ ਪਤਾ ਨਹੀਂ। ਕੱਲ੍ਹ ਕੀ ਹੋਵੇਗਾ, ਪਤਾ ਨਹੀਂ। ਰਾਜਪਾਲ ਕੇਂਦਰ ਦਾ ਪ੍ਰਤੀਨਿਧੀ ਹੁੰਦਾ ਹੈ। ਰਾਸ਼ਟਰਪਤੀ ਨੇ ਕੇਂਦਰ ਦੀ ਰਾਇ ਨੂੰ ਸੂਬੇ ਦੀ ਰਾਇ ਬਣਾ ਦਿੱਤਾ। ਦਸਤਖ਼ਤ ਕਰ ਦਿੱਤੇ। ਜੰਮੂ-ਕਸ਼ਮੀਰ ਅਤੇ ਲੱਦਾਖ ਹੁਣ ਸੂਬਾ ਨਹੀਂ ਹੈ। ਦੋ ਕੇਂਦਰ ਸ਼ਾਸਤ ਸੂਬਿਆਂ ਵਿਚ ਵੰਡ ਦਿੱਤੇ ਗਏ ਹਨ। ਰਾਜਪਾਲ ਦਾ ਅਹੁਦਾ ਸਮਾਪਤ। ਮੁੱਖ ਮੰਤਰੀ ਦਾ ਅਹੁਦਾ ਸਮਾਪਤ। ਸਿਆਸੀ ਅਧਿਕਾਰ ਅਤੇ ਪਛਾਣ ਦੀ ਕਾਂਟ-ਛਾਂਟ ਹੋ ਜਾਂਦੀ ਹੈ। ਇਤਿਹਾਸ ਬਣ ਜਾਂਦਾ ਹੈ। ਸਾਰਾ ਭਾਰਤ, ਖ਼ਾਸ ਕਰ ਉੱਤਰ ਭਾਰਤ ਵਿਚ ਧਾਰਾ 370 ਦੀ ਆਪਣੀ ਸਮਝ ਹੈ। ਕੀ ਹੈ ਅਤੇ ਕਿਉਂ ਹੈ, ਇਸ ਨਾਲ ਮਤਲਬ ਨਹੀਂ ਹੈ। ਇਹ ਹਟੀ ਹੈ, ਇਸ ਨੂੰ ਲੈ ਕੇ ਜਸ਼ਨ ਹੈ। ਇਸ ਦੇ ਦੋ ਭਾਗ ਹਟੇ ਹਨ ਅਤੇ ਇਕ ਬਚਿਆ ਹੈ। ਉਹ ਵੀ ਹਟ ਸਕਦਾ ਹੈ ਪਰ ਹੁਣ ਉਸ ਦਾ ਕੋਈ ਮਤਲਬ ਨਹੀਂ।

Read More

ਕੀ ਸਨ ਧਾਰਾ 370 ਦੀਆਂ ਵਿਵਸਥਾਵਾਂ?

Posted on:- 09-08-2019

ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਪੇਸ਼ ਕੀਤੇ ਗਏ ਪ੍ਰਸਤਾਵ ਵਿਚ ਲੱਦਾਖ ਨੂੰ ਜੰਮੂ-ਕਸ਼ਮੀਰ ਤੋਂ ਅਲੱਗ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ। ਜੰਮੂ-ਕਸ਼ਮੀਰ ਅਤੇ ਲੱਦਾਖ ਹੁਣ ਕੇਂਦਰ ਸ਼ਾਸਤ ਸੂਬੇ ਹੋਣਗੇ। ਜੰਮੂ-ਕਸ਼ਮੀਰ ਵਿਚ ਵਿਧਾਨ ਸਭਾ ਹੋਵੇਗੀ ਜਦੋਂਕਿ ਲੱਦਾਖ ਬਿਨਾਂ ਵਿਧਾਨ ਸਭਾ ਦੇ ਕੇਂਦਰ ਸ਼ਾਸਤ ਸੂਬਾ ਹੋਵੇਗਾ।

ਧਾਰਾ 370 ਨੂੰ 17 ਅਕਤੂਬਰ,1949 ਨੂੰ ਭਾਰਤ ਦੇ ਸੰਵਿਧਾਨ ਵਿਚ ਸ਼ਾਮਿਲ ਕੀਤਾ ਗਿਆ ਸੀ। ਇਸ ਤਹਿਤ ਜੰਮੂ-ਕਸ਼ਮੀਰ ਨੂੰ ਆਪਣਾ ਇਕ ਵੱਖਰਾ ਸੰਵਿਧਾਨ ਬਣਾਉਣ ਅਤੇ ਭਾਰਤੀ ਸੰਵਿਧਾਨ (ਧਾਰਾ-1 ਅਤੇ ਧਾਰਾ 370 ਨੂੰ ਛੱਡ ਕੇ) ਨੂੰ ਲਾਗੂ ਨਾ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਧਾਰਾ 370 ਜੰਮੂ-ਕਸ਼ਮੀਰ ਦੇ ਸਬੰਧ ਵਿਚ ਸੰਸਦ ਦੀਆਂ ਵਿਧਾਨਕ ਸ਼ਕਤੀਆਂ 'ਤੇ ਪਾਬੰਦੀ ਲਗਾਉਂਦੀ ਸੀ, 'ਇੰਸਟਰੂਮੈਂਟ ਆਫ਼ ਐਕਸੈਸ਼ਨ' ਵਿਚ ਸ਼ਾਮਿਲ ਕੀਤੇ ਗਏ ਵਿਸ਼ਿਆਂ ਨਾਲ ਸਬੰਧਿਤ ਕਿਸੇ ਕੇਂਦਰੀ ਕਾਨੂੰਨ ਨੂੰ ਜੰਮੂ-ਕਸ਼ਮੀਰ ਵਿਚ ਲਾਗੂ ਕਰਨ ਦੇ ਲਈ ਸੂਬਾ ਸਰਕਾਰ ਦੀ ਸਲਾਹ ਲੈਣੀ ਪਹਿਲਾਂ ਜ਼ਰੂਰੀ ਹੁੰਦੀ ਸੀ। ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਬਾਅਦ 'ਇੰਸਟਰੂਮੈਂਟ ਆਫ਼ ਐਕਸੈਸ਼ਨ' ਲਿਆਂਦਾ ਗਿਆ ਸੀ, ਇਸ ਦੇ ਰਾਹੀਂ ਕਰੀਬ 600 ਰਿਆਸਤਾਂ ਨੂੰ ਭਾਰਤ ਜਾਂ ਪਾਕਿਸਤਾਨ ਵਿਚ ਸ਼ਾਮਿਲ ਹੋਣ ਦਾ ਪ੍ਰਸਤਾਵ ਦਿੱਤਾ ਗਿਆ ਸੀ। ਭਾਰਤ ਵਿਚ ਸ਼ਾਮਿਲ ਹੋਣ ਦੇ ਲਈ 'ਇੰਸਟਰੂਮੈਂਟ ਆਫ਼ ਐਕਸੈਸ਼ਨ' ਦੇ ਰਾਹੀਂ ਜੰਮੂ-ਕਸ਼ਮੀਰ ਸਮੇਤ ਹੋਰ ਰਿਆਸਤਾਂ ਨੇ ਨਿਯਮ ਅਤੇ ਸ਼ਰਤਾਂ ਰੱਖੀਆਂ ਸਨ।

Read More