ਮਨਜੀਤ ਧਨੇਰ ਦੀ ਸਜ਼ਾ ਰੱਦ ਕਰਨ ਤੇ ਸੰਘਰਸ਼ ਕਰ ਰਹੀਆਂ ਧਿਰਾਂ ਦੇ ਹੱਕ ਵਿੱਚ ਕੈਲਗਰੀ ਤੋਂ ਆਵਾਜ਼ ਉਠੀ

Posted on:- 15-10-2019

ਕੈਲਗਰੀ: ਧਨੇਰ ਸੰਘਰਸ਼ ਕਮੇਟੀ ਪਿਛਲ਼ੇ ਇੱਕ ਮਹੀਨੇ ਤੋਂ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਾਉਣ ਲਈ ਸੰਘਰਸ਼ ਕਰ ਰਹੀ ਹੈ। ਯਾਦ ਰਹੇ 3 ਸਤੰਬਰ ਨੂੰ ਸੁਪਰੀਮ ਕੋਰਟ ਨੇ ਆਪਣੇ ਇੱਕ ਫੈਸਲੇ ਵਿੱਚ ਮਨਜੀਤ ਧਨੇਰ ਦੀ ਉਮਰ ਕੈਦ ਦੀ ਸਜ਼ਾ ਨੂੰ ਬਹਾਲ ਰੱਖਿਆ ਸੀ, ਇਸ ਤੋਂ ਪਹਿਲਾਂ 2011 ਵਿੱਚ ਹਾਈ ਕੋਰਟ ਨੇ ਮਨਜੀਤ ਧਨੇਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਯਾਦ ਰਹੇ 22 ਸਾਲ ਪਹਿਲਾਂ 29 ਜੁਲਾਈ 1997 ਨੂੰ ਇੱਕ ਕਾਲਜ ਜਾਂਦੀ ਲੜਕੀ ਨੂੰ ਸਿਆਸੀ ਸ਼ਹਿ ਪ੍ਰਾਪਤ ਕੁਝ ਗੁੰਡਿਆਂ ਵਲੋਂ ਅਗਵਾ ਕਰਕੇ ਗੈਗ ਰੇਪ ਕਰਨ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ।

Read More

ਨਕੁਲ ਸਿੰਘ ਸਾਹਨੀ ਦੀ ਮੂਵੀ 'ਮੁਜ਼ੱਫਰਨਗਰ ਬਾਕੀ ਹੈ…' ਕੈਲਗਰੀ ਵਿੱਚ 15 ਨਵੰਬਰ ਨੂੰ ਦਿਖਾਈ ਜਾਵੇਗੀ

Posted on:- 14-10-2019

ਕੈਲਗਰੀ: ਉੱਘੇ ਡਾਕੂਮੈਂਟਰੀ ਮੂਵੀ ਨਿਰਦੇਸ਼ਕ ਨਕੁਲ ਸਿੰਘ ਸਾਹਨੀ ਦੀ ਪ੍ਰਸਿੱਧ ਡਾਕੂਮੈਂਟਰੀ 'ਮੁਜ਼ੱਫਰਨਗਰ ਬਾਕੀ ਹੈ---' ਕੈਲਗਰੀ ਵਿੱਚ 15 ਨਵੰਬਰ ਦਿਨ ਸ਼ੁੱਕਰਵਾਰ ਨੂੰ ਦਿਖਾਈ ਜਾਵੇਗੀ। ਇਹ ਮੂਵੀ ਪ੍ਰੌਗਰੈਵਿ ਕਲਚਰਲ ਐਸੋਸੀਏਸ਼ਨ ਕੈਲਗਰੀ ਤੇ ਅਦਾਰਾ ਸਿੱਖ ਵਿਰਸਾ ਇੰਟਰਨੈਸ਼ਨਲ ਦੇ ਸਹਿਯੋਗ ਨਾਲ ਦਿਖਾਈ ਜਾਵੇਗੀ। ਇਸ ਸਬੰਧੀ ਜਾਣਾਕਾਰੀ ਦਿੰਦੇ ਹੋਏ ਮਾਸਟਰ ਭਜਨ ਸਿੰਘ ਨੇ ਦੱਸਿਆ ਕਿ ਇਸ ਮੂਵੀ ਦਾ ਸ਼ੋਅ ਬਿਲਕੁਲ ਮੁਫਤ ਹੋਵੇਗਾ ਅਤੇ ਇਹ ਮੂਵੀ ਫਾਲਕਨਰਿਜ਼ ਕਮਿਉਨਿਟੀ ਹਾਲ ਵਿੱਚ 15 ਨਵੰਬਰ ਨੂੰ ਸ਼ਾਮ 5 ਤੋਂ 7 ਵਜੇ ਤੱਕ ਦਿਖਾਈ ਜਾਵੇਗੀ। ਯਾਦ ਰਹੇ ਨਕੁਲ ਸਾਹਨੀ ਵਲੋਂ ਇਹ ਮੂਵੀ ਭਾਰਤੀ ਸੂਬੇ ਯੂਪੀ ਦੇ ਸ਼ਹਿਰ ਮੁਜ਼ੱਫਰਨਗਰ ਵਿੱਚ 2013 ਵਿੱਚ ਹੋਏ ਹਿੰਦੂ-ਮੁਸਲਿਮ ਦੰਗਿਆਂ (ਕਤਲੇਆਮ) ਅਧਾਰਿਤ ਹੈ।ਜਿਸ ਵਿੱਚ 100 ਦੇ ਕਰੀਬ ਵਿਅਕਤੀ ਮਾਰੇ ਗਏ ਸਨ ਤੇ 50 ਹਜ਼ਾਰ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਸਨ ਅਤੇ ਕਰੋੜਾਂ ਦੀ ਜਾਇਦਾਦ ਤਬਾਹ ਹੋਈ ਸੀ।

ਇਸ ਤੋਂ ਪਹਿਲਾਂ ਨਕੁਲ ਵਲੋਂ ਜਾਤ-ਪਾਤ, ਔਰਤਾਂ ਦੇ ਹੱਕਾਂ, ਅਣਖ ਦੇ ਨਾਮ ਤੇ ਕਤਲ, ਕਿਰਤੀਆਂ ਦੇ ਹੱਕਾਂ ਆਦਿ ਵਿਸ਼ਿਆਂ ਤੇ 'ਇੱਜ਼ਤ ਨਗਰੀ ਦੀਆਂ ਅਸੱਭਿਆ ਬੇਟੀਆਂ', 'ਕੈਰਾਨ ਆਫਟਰ ਦੀ ਹੈਡਲਾਈਨਜ਼', 'ਸਵਿਤਰੀਜ਼ ਸਿਸਟਰਜ਼' ਵਰਗੀਆਂ ਵੱਖ-ਵੱਖ ਸਮਾਜਿਕ ਵਿਸ਼ਿਆਂ ਨਾਲ ਸਬੰਧਤ ਡਾਕੂਮੈਂਟਰੀਆਂ ਬਣਾਈਆਂ ਜਾ ਚੁੱਕੀਆਂ ਹਨ।ਦੋਨੋਂ ਸੰਸਥਾਵਾਂ ਵਲੋਂ ਸਾਰੇ ਦਰਸ਼ਕਾਂ ਨੂੰ ਇਹ ਮੂਵੀ ਦੇਖਣ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।

Read More

ਪੰਜਾਬ ਭਰ ਦੇ ਬੁੱਧੀਜੀਵੀ ਲੋਕ-ਆਗੂ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਉਣ ਲਈ 14 ਅਕਤੂਬਰ ਨੂੰ ਬਰਨਾਲਾ ਵਿਖੇ ਆਵਾਜ਼ ਬੁਲੰਦ ਕਰਨਗੇ

Posted on:- 09-10-2019

ਚੰਡੀਗੜ੍ਹ  :   ਕਿਰਨਜੀਤ ਅਗਵਾ, ਜ਼ਬਰ ਜਨਾਹ ਤੇ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੂੰ ਝੂਠੇ ਕਤਲ ਕੇਸ 'ਚ ਦਿੱਤੀ ਉਮਰ ਕੈਦ ਸਜ਼ਾ ਖਿਲਾਫ ਲੋਕ ਸੰਘਰਸ਼ ਹੁਣ ਹੋਰ ਨਵਾਂ ਵੇਗ ਫੜਦਾ ਜਾ ਰਿਹਾ ਹੈ। ਬੀਤੇ ਦਿਨੀਂ ਬਰਨਾਲਾ ਜੇਲ੍ਹ ਮੂਹਰੇ ਬੀਤੀ 30 ਸਤੰਬਰ ਤੋਂ ਚੱਲ ਰਹੇ ਪੱਕੇ ਮੋਰਚੇ 'ਚ ਸੂਬੇ ਭਰ ਵਿਚੋਂ ਹਜ਼ਾਰਾ ਔਰਤਾਂ ਨੇ ਭਾਗ ਲੈ ਕੇ ਘੰਟਾ ਘਰ ਜੇਲ੍ਹ ਦਾ ਘਿਰਾਓ ਕਰਕੇ ਇਕ ਨਵਾਂ ਤੇ ਵਿਲੱਖਣ ਇਤਿਹਾਸਕ ਸਿਰਜਿਆ ਹੈ, ਉਸੇ ਤਰ੍ਹਾਂ ਹੁਣ ਪੰਜਾਬ ਭਰ ਦੇ ਅਗਾਂਹਵਧੂ, ਲੋਕਪੱਖੀ, ਬੁੱਧੀਜੀਵੀਆਂ, ਚਿੰਤਕਾਂ, ਲੇਖਕਾਂ, ਰੰਗਕਰਮੀਆਂ ਨੇ 14 ਅਕਤੂਬਰ ਨੂੰ ਵੱਡੀ ਗਿਣਤੀ ਵਿਚ ਮਨਜੀਤ ਧਨੇਰ ਦੀ ਉਮਰ ਕੈਦ ਸਜ਼ਾ ਰੱਦ ਕਰਾਉਣ ਲਈ ਚੱਲ ਰਹੇ ਪੱਕੇ ਮੋਰਚੇ ਵਿਚ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ।

ਇਸ ਸਬੰਧੀ ਹੋਈ ਮੀਟਿੰਗ ਉਪਰੰਤ ਪੰਜਾਬ ਲੋਕ ਸਭਿਆਚਾਰ ਮੰਚ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਦੱਸਿਆ ਕਿ ਉੱਘੇ ਸਾਹਿਤਕਾਰ ਜਸਪਾਲ ਮਾਨਖੇੜਾ, ਪ.ਲ.ਸ. ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਜਗਸੀਰ ਜੀਦਾ, ਉੱਘੇ ਕਹਾਣੀਕਾਰ ਅਤਰਜੀਤ, ਚਿੰਤਕ ਨਰਭਿੰਦਰ ਨੇ ਪੰਜਾਬ ਦੇ ਸਮੂਹ ਸਾਹਿਤਕਾਰਾਂ, ਚਿੰਤਕਾਂ, ਰੰਗਕਰਮੀਆਂ ਨੂੰ ਅਪੀਲ ਕੀਤੀ ਹੈ ਕਿ 14 ਅਕਤੂਬਰ ਨੂੰ ਸਵੇਰੇ 10:30 ਵਜੇ ਤਰਕਸ਼ੀਲ ਭਵਨ ਬਰਨਾਲਾ ਵਿਖੇ ਪਹੁੰਚਣ।

Read More

ਸਟੱਡੀ ਵੀਜ਼ੇ ਲਈ ਮਾਪੇ ਕਰਜ਼ੇ ਚੁੱਕਣ ਨੂੰ ਮਜਬੂਰ

Posted on:- 09-10-2019

suhisaver

-ਸੂਹੀ ਸਵੇਰ ਬਿਊਰੋ
           
ਪੰਜਾਬ ਚ ਹੁਣ `ਸਟੱਡੀ ਵੀਜ਼ਾ ਵੀ ਕਰਜ਼ੇ ਦਾ ਕਾਰਨ ਬਣਨ ਲੱਗਾ ਹੈ । ਮਾਂ-ਬਾਪ ਧੀਆਂ ਪੁੱਤਾਂ ਨੂੰ ਪ੍ਰਦੇਸ਼ ਭੇਜਣ ਲਈ ਸਭ ਕੁਝ ਦਾਅ `ਤੇ  ਲਾ ਰਹੇ ਹਨ । ਮਾਵਾਂ ਦੀਆਂ ਬਾਹਾਂ ਸੁੰਨੀਆਂ, ਕੰਨ ਖਾਲੀ ਤੇ ਟਰੈਕਟਰਾਂ ਬਿਨਾਂ ਘਰ ਖਾਲੀ ਹੋਣ ਲੱਗੇ ਹਨ। ਜ਼ਮੀਨਾਂ ਦੇ ਗ੍ਰਾਹਕ ਨਹੀਂ ਲੱਭ ਰਹੇ। ਕਰਜ਼ਾ ਘਰ ਪੂਰਾ ਨਹੀਂ ਕਰ ਰਿਹਾ। ਜਹਾਜ਼ ਦੀ ਟਿਕਟ ਲਈ ਪਸ਼ੂ ਤੇ ਵਿਦੇਸ਼ੀ ਫੀਸਾਂ ਲਈ ਖੇਤੀ ਮਸ਼ੀਨਰੀ ਦਾ ਵਿਕਣਾ ਹੁਣ ਲੁਕੀ ਛਿਪੀ ਗੱਲ ਨਹੀਂ। ਪੂਰੇ ਇੱਕ ਵਰ੍ਹੇ ਤੋਂ ਨਰਮੇ ਪੱਟੀ  ਖ਼ਿੱਤੇ ’ਚ ਸਟੱਡੀ ਵੀਜ਼ੇ ਤੇ ਪੁੱਤਾਂ ਧੀਆਂ ਨੂੰ ਵਿਦੇਸ਼ ਭੇਜਣ ਦਾ ਰੁਝਾਨ ਸਿਖਰ ਵੱਲ ਹੋਇਆ ਹੈ।
             
ਬਠਿੰਡਾ ਜ਼ਿਲ੍ਹੇ ਦੇ ਵਿਚ ਕਿਸਾਨੀ ਪਰਿਵਾਰਾਂ ਚ ਕਈ ਅਜਿਹੇ ਕੇਸ ਆਏ ਹਨ ਜਿਥੇ ਮਾਪਿਆਂ ਨੇ ਆਪਣੇ ਮੁੰਡੇ ਕੁੜੀਆਂ ਨੂੰ ਸਟੱਡੀ ਵੀਜ਼ੇ `ਤੇ  ਵਿਦੇਸ਼ ਤੋਰਨ ਲਈ ਪੂਰੀ ਖੇਤੀ ਮਸ਼ੀਨਰੀ ਵੇਚ ਦਿੱਤੀ ਤੇ ਪਸ਼ੂ ਵੇਚ ਦਿੱਤੇ । ਬਠਿੰਡਾ ਦੀ ਭੁੱਚੋ ਮੰਡੀ ਦੇ ਨੀਟਾ ਜਵੈਲਰਜ਼ ਦੇ ਮਾਲਕ ਗੁਰਦਵਿੰਦਰ ਜੌੜਾ ਨੇ ਦੱਸਿਆ ਕਿ ਹੁਣ ਇੱਕੋ ਦਿਨ ’ਚ ਚਾਰ ਚਾਰ ਕੇਸ ਗਹਿਣੇ ਗਿਰਵੇ ਰੱਖਣ ਤੇ ਵੇਚਣ ਵਾਲੇ ਆਉਂਦੇ ਹਨ, ਜਿਨ੍ਹਾਂ ’ਚੋਂ 50 ਫੀਸਦੀ ਕੇਸ ਸਟੱਡੀ ਵੀਜ਼ੇ ਵਾਲੇ ਹੁੰਦੇ ਹਨ। ਪ੍ਰਾਈਵੇਟ ਫਾਈਨਾਂਸ ਕੰਪਨੀਆਂ ਕੋਲ ਗਹਿਣਿਆਂ ’ਤੇ ਲੋਨ ਲੈਣ ਵਾਲੇ ਕੇਸ ਵਧੇ ਹਨ। ਬਰਨਾਲਾ ਦੇ ਮਿੱਤਲ ਜਵੈਲਰਜ਼ ਦੇ ਮਾਲਕ ਅਮਨ ਮਿੱਤਲ ਨੇ ਦੱਸਿਆ ਕਿ ਪਿੰਡਾਂ ਚੋਂ ਹੁਣ ਗਹਿਣੇ ਵੇਚਣ ਦਾ ਰੁਝਾਨ ਵਧਿਆ ਹੈ ਅਤੇ ਮਾਪੇ ਧੀਆਂ ਪੁੱਤਾਂ ਨੂੰ ਵਿਦੇਸ਼ ਭੇਜਣ ਖਾਤਰ ਕੰਨਾਂ ਦਾ ਸੋਨਾ ਵੀ ਵੇਚ ਰਹੇ ਹਨ। ਇਸੇ ਤਰ੍ਹਾਂ ਗਿੱਦੜਬਹਾ ਦੇ ਮੇਨ ਜਵੈਲਰਜ਼ ਸ਼ਾਪ ਦੇ ਮਾਲਕ ਨੇ ਦੱਸਿਆ ਕਿ ਹਰ ਮਹੀਨੇ ਅੱਠ ਤੋਂ ਦਸ ਕੇਸ ਏਦਾਂ ਦੇ ਆਉਣ ਲੱਗੇ ਹਨ। ਬਹੁਤੇ ਮਾਪੇ ਇਸ ਨੂੰ ਮਜਬੂਰੀ ਦੱਸਦੇ ਹਨ।

Read More

ਹਰਿਆਣੇ ਦੀ ਨਵੀਂ ਪੰਜਾਬੀ ਕਵਿਤਾ : ਸੀਮਾਵਾਂ ਤੇ ਸੰਭਾਵਨਾਵਾਂ

Posted on:- 07-10-2019

suhisaver

-ਡਾ. ਨਿਸ਼ਾਨ ਸਿੰਘ ਰਾਠੌਰ

ਮਨੁੱਖੀ ਜੀਵਨ ਵਿਚ ਸ਼ਾਇਰੀ ਨੂੰ ਜੀਉਣਾ ਸੱਚਮੁਚ ਹੀ ਰੱਬੀ ਰਹਿਮਤ ਦਾ ਸਬੂਤ ਹੈ। ਮਨੁੱਖੀ ਹਿਰਦੇ ਦੇ ਕੋਮਲ ਭਾਵਾਂ ਨੂੰ ਸ਼ਬਦੀਜਾਮਾ ਪਹਿਨਾਉਣਾ ਸੱਚਮੁਚ ਫੱਕਰ ਲੋਕਾਂ ਦੇ ਹਿੱਸੇ ਆਉਂਦਾ ਹੈ। ਵੈਸੇ ਤਾਂ ਸ਼ਾਇਰੀ ਹਰ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ ਪਰ ਕੋਮਲ ਹਿਰਦੇ ਦੇ ਲੋਕ ਆਪਣੇ ਮਨੋਭਾਵਾਂ ਨੂੰ ਸ਼ਬਦਾਂ ਵਿਚ ਪਿਰੋ ਕੇ ਕਵਿਤਾ ਸਿਰਜਦੇ ਹਨ। ਇਹਨਾਂ ਸ਼ਬਦਾਂ ਨਾਲ ਸਮਾਜ ਦੇ ਬਹੁਤ ਸਾਰੇ ਲੋਕ ਆਪਣੇ- ਆਪ ਨੂੰ ਜੁੜਿਆ ਹੋਇਆ ਮਹਿਸੂਸ ਕਰਦੇ ਹਨ ਕਿਉਂਕਿ ਮਨੁੱਖੀ ਸਮਾਜ ਦੀਆਂ ਸੰਵੇਦਨਾਵਾਂ ਤਾਂ ਲਗਭਗ ਇਕੋ ਜਿਹੀਆਂ ਹੀ ਹੁੰਦੀਆਂ ਹਨ। ਬੱਸ ਫ਼ਰਕ ਏਨਾ ਕੂ ਹੁੰਦਾ ਹੈ ਕਿ ਸ਼ਾਇਰ ਲੋਕ ਅਜਿਹੀਆਂ ਸੰਵੇਦਨਾਵਾਂ ਨੂੰ ਮਹਿਸੂਸ ਕਰਕੇ ਕਾਗਜ਼ ਦੀ ਹਿੱਕ ਉੱਤੇ ਉਤਾਰ ਦਿੰਦੇ ਹਨ ਅਤੇ ਆਮ ਲੋਕ ਇਸ ਅਮਾਨਤ ਤੋਂ ਸੱਖਣੇ ਰਹਿ ਜਾਂਦੇ ਹਨ।

ਖ਼ੈਰ! ਸਾਡੇ ਹੱਥਲੇ ਲੇਖ ਦਾ ਮੂਲ ਵਿਸ਼ਾ 'ਹਰਿਆਣੇ ਦੀ ਨਵੀਂ ਪੰਜਾਬੀ ਕਵਿਤਾ : ਸੀਮਾਵਾਂ ਤੇ ਸੰਭਾਵਨਾਵਾਂ' ਵਿਸ਼ੇ ਨਾਲ ਸੰਬੰਧਤ ਹੈ। ਇਸ ਕਰਕੇ ਚਰਚਾ ਦਾ ਮੂਲ ਬਿੰਦੂ ਸਿਰਫ਼ ਹਰਿਆਣੇ ਦੀ ਪੰਜਾਬੀ ਕਵਿਤਾ ਤੱਕ ਹੀ ਸੀਮਤ ਰਹੇਗਾ ਕਿਉਂਕਿ ਸਮੁੱਚੀ ਪੰਜਾਬੀ ਕਵਿਤਾ ਦਾ ਜ਼ਿਕਰ ਕਰਦਿਆਂ ਇਹ ਲੇਖ ਵਿਸ਼ਾਲ ਰੂਪ ਗ੍ਰਹਿਣ ਕਰ ਜਾਵੇਗਾ। ਇਸ ਕਰਕੇ ਸੰਖੇਪ ਰੂਪ ਵਿਚ ਹੀ ਚਰਚਾ ਨੂੰ ਅੱਗੇ ਤੋਰਿਆ ਜਾਵੇਗਾ।

Read More