ਪੱਥਰ ਪਾੜ ਕੇ ਉੱਗੀ ਕਰੂੰਬਲ 'ਸੰਨੀ ਹਿੰਦੁਸਤਾਨੀ' - ਮਿੰਟੂ ਬਰਾੜ ਆਸਟ੍ਰੇਲੀਆ
Posted on:- 01-03-2020
ਅਖੀਰ ਪੱਥਰ ਪਾੜ ਕੇ ਉੱਗ ਹੀ ਆਈ 'ਸੰਨੀ ਹਿੰਦੁਸਤਾਨੀ' ਰੂਪੀ ਕਰੂੰਬਲ। ਕਰੂੰਬਲ ਇਸ ਲਈ ਲਿਖ ਰਿਹਾ ਹਾਂ ਕਿਉਂਕਿ ਹਾਲੇ ਦਰਖ਼ਤ ਬਣਨ ਲਈ ਉਸ ਦਾ ਸਫ਼ਰ ਬਹੁਤ ਲੰਮੇਰਾ ਹੈ ਅਤੇ ਹਾਲੇ ਹੋਰ ਬਹੁਤ ਤੂਫ਼ਾਨ ਰਾਹ ਰੋਕਣ ਲਈ ਤਿਆਰ ਖੜ੍ਹੇ ਹਨ।ਅੱਜ ਸਾਰਾ ਬਠਿੰਡਾ ਤਾਂ ਕੀ ਪੂਰਾ ਪੰਜਾਬ ਹੀ ਨਹੀਂ, ਪੂਰਾ ਹਿੰਦੁਸਤਾਨ ਹੀ ਸੰਨੀ ਦੀ ਇਸ ਜਿੱਤ 'ਤੇ ਖੀਵਾ ਹੋਇਆ ਫਿਰਦਾ ਹੈ। ਪਿਛਲੇ ਵਰ੍ਹੇ ਤੱਕ ਹਿੰਦੁਸਤਾਨ ਅਤੇ ਪੰਜਾਬ ਨੂੰ ਤਾਂ ਛੱਡੋ 'ਸਾਡਾ ਆਪਣਾ ਸੰਨੀ' ਕਹਿਣ ਵਾਲੇ ਬਠਿੰਡੇ ਦੇ ਲੋਕਾਂ ਦੀ ਉਸ ਨਾਲ ਸਿਰਫ਼ ਏਨੀ ਕੁ ਸਾਂਝ ਹੋਵੇਗੀ ਕਿ ਜਦੋਂ ਉਹ ਬੂਟ ਪਾਲਿਸ਼ ਕਰਨ ਲਈ ਉਨ੍ਹਾਂ ਨੂੰ ਅਰਜ਼ ਕਰਦਾ ਹੋਵੇਗਾ ਕਿ "ਬਾਬੂ ਜੀ ਬੂਟ ਪਾਲਿਸ਼ ਕਰਵਾ ਲਵੋ ਬਹੁਤ ਸੋਹਣੇ ਬਣਾ ਦੇਵਾਂਗਾ" ਤਾਂ ਮੂਹਰੋਂ "ਚੱਲ-ਚੱਲ ਅੱਗੇ ਜਾ ਮੈਂ ਨਹੀਂ ਕਰਵਾਉਣੇ ਪਾਲਿਸ਼।" ਜਾ ਫੇਰ "ਮੈ ਤਾਂ ਪੰਜ ਨਹੀਂ ਤਿੰਨ ਦੇਵਾਂਗਾ ਕਰਨੇ ਆ ਕਰ ਨਹੀਂ ਜਾ ਅਗਾਂਹ ਤੁਰਦਾ ਹੋ।" ਇਹ ਗੱਲ ਮੈਂ ਕੋਈ ਅੰਦਾਜ਼ੇ ਨਾਲ ਨਹੀਂ ਲਿਖ ਰਿਹਾ ਹਾਂ ਇਹ ਇਕ ਜ਼ਮੀਨੀ ਸਚਾਈ ਹੈ। ਲੱਖਾਂ-ਪਤੀ ਅਕਸਰ ਰਿਕਸ਼ੇ ਵਾਲੇ ਤੋਂ ਲੈ ਕਿ ਇਹੋ-ਜਿਹੇ ਹੋਰ ਗ਼ਰੀਬਾਂ ਨਾਲ ਇਕ-ਇਕ ਰੁਪਈਏ ਦੀ ਤੋੜ-ਭੰਨ ਕਰਦੇ ਤੁਸੀਂ ਅਕਸਰ ਦੇਖੇ ਹੋਣਗੇ।
Read More
ਔਰਤਾਂ ਤੇ ਜ਼ੁਲਮਾਂ ਦੀ ਦਾਸਤਾਨ -ਹਰਚਰਨ ਸਿੰਘ ਪਰਹਾਰ
Posted on:- 23-02-2020
ਕੁਦਰਤ ਦੇ ਨਿਯਮਾਂ ਅਨੁਸਾਰ ਵੱਡਾ, ਛੋਟੇ ਨੂੰ ਖਾ ਰਿਹਾ ਹੈ ਅਤੇ ਤਕੜਾ, ਮਾੜੇ ਨੂੰ ਦਬਾ ਰਿਹਾ ਹੈ। ਇਸ ਜੀਵਨ ਚੱਕਰ ਵਿੱਚ ਬਨਸਪਤੀ ਤੋਂ ਲੈ ਕੇ ਜੀਵ-ਜੰਤੂਆਂ, ਪਸ਼ੂਆਂ-ਪੰਛੀਆਂ ਤੇ ਮਨੁੱਖਾਂ ਆਦਿ ਹਰ ਇੱਕ ਨੂੰ ਆਪਣੀ ਹੋਂਦ ਕਾਇਮ ਰੱਖਣ ਲਈ ਸੰਘਰਸ਼ ਕਰਨਾ ਪੈਂਦਾ ਹੈ। ਜਿਹੜਾ ਇਸ ਸੰਘਰਸ਼ ਵਿੱਚ ਹਾਰ ਜਾਂਦਾ ਹੈ, ਉਹ ਜ਼ਿਆਦਾ ਚਿਰ ਜ਼ਿੰਦਾ ਨਹੀਂ ਰਹਿ ਸਕਦਾ। ਜਿਥੇ ਇਹ ਨਿਯਮ ਵਿਅਕਤੀਗਤ ਤੇ ਲਾਗੂ ਹੁੰਦਾ ਹੈ, ਉਥੇ ਇਹ ਦੇਸ਼ਾਂ, ਕੌਮਾਂ, ਵਰਗਾਂ, ਜਾਤੀਆਂ ਆਦਿ ਸਭ ਤੇ ਲਾਗੂ ਹੁੰਦਾ ਹੈ। ਜਦੋਂ ਅਸੀਂ ਮਨੁੱਖਤਾ ਦੇ ਪੱਖ ਤੋਂ ਦੇਖਦੇ ਹਾਂ ਤਾਂ ਕੁਦਰਤ ਦੇ ਇਸ ਵਰਤਾਰੇ ਵਿੱਚ ਆਮ ਤੌਰ ਤੇ ਮਰਦ ਸਰੀਰਕ ਤੌਰ ਤੇ ਔਰਤ ਤੋਂ ਤਾਕਤਵਰ ਹੈ। ਕੁਦਰਤ ਵਲੋਂ ਹੀ ਔਰਤ ਦਾ ਸਰੀਰ ਮਰਦ ਦੇ ਮੁਕਾਬਲੇ ਕੋਮਲ ਹੈ।
ਮਨੁੱਖੀ ਇਤਿਹਾਸ ਵਿੱਚ ਮਨੁੱਖ ਨੇ ਜਦੋਂ ਤੋਂ ਸਮਾਜਿਕ ਪ੍ਰਾਣੀ ਦੇ ਤੌਰ ਤੇ ਵਿਚਰਨਾ ਸ਼ੁਰੂ ਕੀਤਾ, ਉਦੋਂ ਤੋਂ ਹੀ ਉਸਦਾ ਨਾ ਸਿਰਫ ਹੋਰ ਜੀਵ-ਜੰਤੂਆਂ, ਪਸ਼ੂਆਂ-ਪੰਛੀਆਂ ਤੇ ਹੀ ਆਪਣੀ ਤਾਕਤ ਜਾਂ ਅਕਲ ਨਾਲ ਕੰਟਰੋਲ ਕਰਨਾ ਜਾਰੀ ਹੈ, ਸਗੋਂ ਉਸਨੇ ਸਮੂਹਿਕ ਤੌਰ ਤੇ ਆਪਣੀ ਹੀ ਜਾਤ ਦੇ ਦੂਜੇ ਪ੍ਰਾਣੀ ਔਰਤ ਨੂੰ ਵੀ ਆਪਣੇ ਅਧੀਨ ਗੁਲਾਮ ਬਣਾ ਕੇ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਇਸਦੇ ਨਾਲ-ਨਾਲ ਮਨੁੱਖ ਆਪਣੀ ਤਾਕਤ ਤੇ ਕਬਜ਼ੇ ਦੀ ਭੁੱਖ ਕਰਕੇ ਦੂਜੇ ਕਬੀਲਿਆਂ, ਫਿਰਕਿਆਂ, ਜਾਤੀਆਂ, ਕੌਮਾਂ, ਧਰਮਾਂ, ਦੇਸ਼ਾਂ ਆਦਿ ਨੂੰ ਵੀ ਗੁਲਾਮ ਬਣਾਉਂਦਾ ਰਿਹਾ ਹੈ ਤੇ ਅੱਜ ਵੀ ਬਣਾ ਰਿਹਾ ਹੈ।
Read More
ਪੰਜਾਬੀ ਗੀਤਾਂ ਦਾ ਦਿਸ਼ਾਹੀਣ ਫਿਲਮਾਂਕਣ ਅਤੇ ਬਚਪਨ? -ਰਮਨਦੀਪ ਕੌਰ
Posted on:- 22-02-2020
ਬਚਪਨ ਸ਼ਬਦ ਸੁਣਦਿਆਂ ਹੀ ਵਿਅਕਤੀ ਦੇ ਮਨ ਵਿੱਚ ਇੱਕ ਚੰਚਲਤਾ ਤੇ ਖੁਸ਼ੀਆਂ ਦੀ ਬਹਾਰ ਜਿਹੀ ਖਿੜ ਪੈਂਦੀ ਹੈ ਕਿਉਂਕਿ ਇਹ ਅਜਿਹੀ ਅਵਸਥਾ ਹੈ ਜਿਸ ਵਿੱਚ ਹਰ ਮਨੁੱਖ ਨੇ ਬਿਨਾਂ ਕਿਸੇ ਫਿਕਰ,ਭੈਅ ਅਤੇ ਰੁਝੇਵਿਆਂ ਦੇ ਬੋਝ ਤੋਂ ਬਿਨ੍ਹਾਂ ਜ਼ਿੰਦਗੀ ਬਤੀਤ ਕੀਤੀ ਹੁੰਦੀ ਹੈ। ਇਸ ਅਵਸਥਾ ਵਿੱਚ ਬੱਚੇ ਨੂੰ ਚਾਰੇ ਪਾਸਿਆਂ ਤੋਂ ਜੇਕਰ ਕੁਝ ਮਿਲਦਾ ਹੈ ਤਾਂ ਉਹ ਹੈ ਪਿਆਰ, ਬੱਚਿਆਂ ਨੂੰ ਘਰ ਦਾ, ਪਰਿਵਾਰ ਦਾ, ਮਾਂ ਦਾ, ਭੈਣ-ਭਾਈ ਦਾ ਤੇ ਆਂਢ ਗੁਆਂਢ ਦੇ ਲੋਕਾਂ ਦਾ ਪਿਆਰ। ਇਹ ਅਵਸਥਾ ਜ਼ਿੰਦਗੀ ਦੀ ਸਭ ਤੋਂ ਆਨੰਦਮਈ ਅਵਸਥਾ ਹੁੰਦੀ ਹੈ ਜਿਸ ਵਿੱਚ ਵੈਰ ਵਿਰੋਧ ਨਾ ਦਾ ਸ਼ਬਦ ਦੂਰ-ਦੂਰ ਤੱਕ ਵੀ ਸੁਣਾਈ ਨਹੀਂ ਦਿੰਦਾ।
ਮੰਨਿਆ ਜਾਂਦਾ ਹੈ ਕਿ ਬੱਚੇ ਦਾ ਮਨ ਇੱਕ ਕੋਰੇ ਕਾਗਜ਼ ਦੀ ਤਰ੍ਹਾਂ ਹੁੰਦਾ ਹੈ ਜਿਸ ਉਪਰ ਜੋ ਲਿਖੋਗੇ ਓਹੀ ਨਕਸ਼ ਬਣਕੇ ਉਭਰੇਗਾ, ਜਿਵੇਂ ਦਾ ਬੱਚੇ ਨੂੰ ਬਚਪਨ ਵਿੱਚ ਸਿਖਾਇਆ ਜਾਵੇਗਾ ਜਾਂ ਜਿਸਦੀ ਉਹ ਨਕਲ ਕਰੇਗਾ ਉਵੇਂ ਦਾ ਹੀ ਜਵਾਨੀ ਵਿੱਚ ਬਣੇਗਾ। ਪਰੰਤੂ ਅੱਜ ਕੱਲ੍ਹ ਟੀ.ਵੀ. ਚੈੱਨਲਾਂ ਉੱਪਰ ਚੱਲ ਰਹੇ ਪੰਜਾਬੀ ਗੀਤਾਂ ਦੀ ਪੇਸ਼ਕਾਰੀ ਨੇ ਬਚਪਨ ਦੀ ਕੋਮਲਤਾ ਨੂੰ ਕਾਫੀ ਹੱਦ ਤੱਕ ਝੰਜੋੜਿਆ ਹੈ। ਲੋੜ ਅਨੁਸਾਰ ਗੀਤਾਂ ਦੇ ਫਿਲਮਾਂਕਣ ਸਮੇਂ ਬਾਲ ਕਲਾਕਾਰਾਂ. ਬੱਚਿਆਂ ਦਾ ਸਹਾਰਾ ਲੈਣਾ ਕੋਈ ਮਾੜੀ ਗੱਲ ਨਹੀਂ ਪਰੰਤੂ ਉਹਨਾਂ ਦੇ ਮਾੜੇ ਦ੍ਰਿਸ਼ਾਂ ਦਾ ਫਿਲਮਾਂਕਣ ਕਰਨਾ ਜ਼ਰੂਰ ਚਿੰਤਾ ਦਾ ਵਿਸ਼ਾ ਹੈ। ਬੱਚੇ ਦੇ ਦਿਮਾਗ ਉੱਪਰ ਅਜੋਕੇ ਦਿਖਾਵੇ ਪੱਖੀ ਪਿਆਰ ਨੂੰ, ਹਿੰਸਾਤਮਕ ਦ੍ਰਿਸ਼ਾਂ ਨੂੰ ਪੇਸ਼ ਕਰਨਾ ਕਿਸੇ ਵੀ ਪੱਖ ਤੋਂ ਸਹੀ ਠਹਿਰਾਉਣਾ ਔਖਾ ਹੈ।
Read More
ਪੰਜਾਬੀ ਬੋਲੀ ਦੀ ਕੌਮਾਂਤਰੀ ਪਛਾਣ ਕਿਵੇਂ ਮਜ਼ਬੂਤ ਹੋਵੇ?
Posted on:- 21-02-2020
ਕੈਨੇਡਾ ਤੋਂ ਡਾ. ਗੁਰਵਿੰਦਰ ਸਿੰਘ
ਕੈਨੇਡਾ ਤੋਂ ਪੰਜਾਬ ਫੇਰੀ ਲਈ ਹਵਾਈ ਟਿਕਟ ਖਰੀਦਣ ਵਾਸਤੇ ਵੈਨਕੂਵਰ ਦੀ ਇੱਕ ਟਰੈਵਲ ਏਜੰਸੀ ਦੇ ਦਫ਼ਤਰ ਜਾਣ ਦੀ ਲੋੜ ਪਈ । ਸਰਦੀਆਂ ਦੀ ਰੁੱਤ 'ਚ ਟਿਕਟਾਂ ਲੈਣ ਵਾਲਿਆਂ ਦੀ ਗਿਣਤੀ ਆਮ ਨਾਲੋਂ ਕਿਤੇ ਵੱਧ ਹੁੰਦੀ ਹੈ। ਹਰ ਖ਼ਰੀਦਦਾਰ ਦੇ ਮੁੱਖ ਸਵਾਲ ਲਗਭਗ ਇਕੋ - ਜਿਹੇ ਹੀ ਹੁੰਦੇ ਹਨ ਜਿਵੇਂ ਕਿ ਸਭ ਤੋਂ ਸਸਤੀ ਟਿਕਟ ਕਿਹੜੀ ਏਅਰ- ਲਾਈਨ ਦੀ ਹੈ? ਭਾਰ ਸਭ ਤੋਂ ਵੱਧ ਕਿਹੜੇ ਜਹਾਜ਼ 'ਚ ਜਾ ਸਕਦਾ ਹੈ? ਸ਼ਾਕਾਹਾਰੀ ਜਾਂ ਮਾਸਾਹਾਰੀ ਖਾਣ, ਬਜ਼ੁਰਗਾਂ ਲਈ ਪਹੀਆ- ਕੁਰਸੀ , ਰਾਹ 'ਚ ਘੱਟ ਰੁਕਣ ਦਾ ਸਮਾਂ ਅਤੇ ਸਭ ਤੋਂ ਛੇਤੀ ਦੇਸ਼ ਪਹੁੰਚਾਉਣ ਵਾਲੀ ਉਡਾਣ ਆਦਿ ਬਾਰੇ ਹਰ ਕੋਈ ਜ਼ਰੂਰ ਪੁੱਛਦਾ ਹੈ। ਆਪਣੀ ਵਾਰੀ ਆਉਣ 'ਤੇ ਮੈਂ ਪੁੱਛਿਆ ਕਿ ਕੀ ਕੋਈ ਏਅਰ- ਲਾਈਨ ਪੰਜਾਬੀ ਦੇ ਅਖ਼ਬਾਰ ਜਾਂ ਮੈਗਜ਼ੀਨ ਮੁਸਾਫਿਰਾਂ ਲਈ ਮੁਹੱਈਆ ਕਰਦੀ ਹੈ? ਸਫ਼ਰ ਦੌਰਾਨ ਪੰਜਾਬੀ ਸੰਗੀਤ ਜਾਂ ਪੰਜਾਬੀ ਰੇਡੀਓ ਲਈ ਕਿਸੇ ਜਹਾਜ਼ 'ਚ ਪ੍ਰਬੰਧ ਹੈ? ਮੁਸਾਫਿਰਾਂ ਦੀ ਸਹੂਲਤ ਲਈ ਹੋਰਨਾਂ ਮੁੱਖ ਭਾਸ਼ਾਵਾਂ ਤੋਂ ਇਲਾਵਾ ਪੰਜਾਬੀ 'ਚ ਸੂਚਨਾਵਾਂ ਜਾਂ ਗੁਰਮੁਖੀ 'ਚ ਲਿਖਤੀ ਜਾਣਕਾਰੀ ਕਿਸੇ ਹਵਾਈ ਕੰਪਨੀ ਵੱਲੋਂ ਆਪਣੇ ਜਹਾਜ਼ਾਂ 'ਚ ਦਿੱਤੀ ਜਾਂਦੀ ਹੈ? ਅਜਿਹੀਆਂ ਮੰਗਾਂ ਬਾਰੇ ਸੁਣਨ ਮਗਰੋਂ ਟਰੈਵਲ ਏਜੰਟ ਨੇ ਮੁਸਕਰਾਉਂਦਿਆਂ ਕਿਹਾ ਕਿ ਜੇਕਰ ਇਹੋ ਜਿਹੀ ਏਅਰ - ਲਾਈਨ ਦੀਆਂ ਸੇਵਾਵਾਂ ਚਾਹੁੰਦੇ ਹੋ, ਤਾਂ ਇਸ ਵਾਸਤੇ ਉਦੋਂ ਤੱਕ ਇੰਤਜ਼ਾਰ ਕਰਨਾ ਪਏਗਾ ਜਦੋਂ ਤੱਕ ਹੋਰ ਸਾਰੇ ਪੰਜਾਬੀ ਵੀ ਅਜਿਹੀਆਂ ਲੋੜਾਂ ਮਹਿਸੂਸ ਨਹੀਂ ਕਰਦੇ। ਉਸ ਨੇ ਸਮਝਾਉਂਦਿਆਂ ਕਿਹਾ ਕਿ ਇੱਕ-ਅੱਧੇ ਬੰਦੇ ਦੀ ਮੰਗ ਨਾਲ ਏਅਰਲਈਨਾਂ ਅਜਿਹੀਆਂ ਸਹੂਲਤਾਂ ਨਹੀਂ ਦਿੰਦੀਆਂ। ਇਹ ਜਵਾਬ ਚਾਹੇ ਨਿਰਾਸ਼ ਕਰਨ ਵਾਲਾ ਸੀ, ਪਰੰਤੂ ਕੌੜਾ ਸੱਚ ਹੋਣ ਕਰਕੇ ਇਸ ਤੋਂ ਮੁਨਕਰ ਵੀ ਨਹੀ ਹੋਇਆ ਜਾ ਸਕਦਾ।
Read More
ਦਿੱਲੀ ਵਿਚ ਆਪ ਦੀ ਸ਼ਾਨਦਾਰ ਜਿਤ ਤੋਂ ਬਾਅਦ -ਸੁਕੀਰਤ
Posted on:- 18-02-2020
ਦਿੱਲੀ ਦੀਆਂ ਚੋਣਾਂ ਵਿਚ ਆਪ ਦੀ ਇਕੇਰਾਂ ਮੁੜ ਸ਼ਾਨਦਾਰ ਜਿਤ ਲਈ ਆਪ ਹੀ ਨਹੀਂ, ਦਿੱਲੀ ਦੀ ਜਨਤਾ ਵੀ ਵਧਾਈ ਦੀ ਪਾਤਰ ਹੈ। ਪਰ ਇਹ ਕਹਿਣਾ ਵੀ ਕੋਈ ਅਤਿਕਥਨੀ ਨਹੀਂ ਕਿ ਦੇਸ ਦੀ ਰਾਜਧਾਨੀ (ਬਨਾਮ ਦਿੱਲੀ ਸੂਬੇ) ਵਿਚ ਭਾਜਪਾ ਦੀ ਇਸ ਹਾਰ ਨੂੰ ਭਾਰਤ ਦੇ ਉਹ ਸਾਰੇ ਲੋਕ ਵੀ ਸਾਹ ਸੂਤ ਕੇ ਉਡੀਕ ਰਹੇ ਸਨ, ਜੋ ਭਾਜਪਾ ਦੇ ਹਿੰਦੁਤਵ-ਵਾਦੀ ਏਜੰਡੇ ਦੇ ਵਿਰੋਧੀ ਹਨ, ਉਨ੍ਹਾਂ ਦੀ ਆਪਣੀ ਸਿਆਸੀ ਰੰਗਤ ਭਾਂਵੇਂ ਜਿਸ ਮਰਜ਼ੀ ਦਲ ਜਾਂ ਵਿਚਾਰਧਾਰਾ ਨਾਲ ਜੁੜਦੀ ਹੋਵੇ। ਜਿਸ ਦੌਰ ਵਿਚੋਂ ਅਸੀ ਲੰਘ ਰਹੇ ਹਾਂ, ਅਤੇ ਜਿਸ ਢੰਗ ਨਾਲ ਪਿਛਲੇ ਕੁਝ ਸਮੇਂ ਤੋਂ ਦੇਸ ਮੋਦੀ-ਸ਼ਾਹ ਜੋੜੀ ਦੀ ਹਕੂਮਤਗਰਦੀ ਵਿਚੋਂ ਲੰਘ ਰਿਹਾ ਹੈ, ਉਸ ਵਿਚ ਹਰ ਹੀਲੇ ਨਫ਼ਰਤ ਅਤੇ ਪਾੜੇ ਦੇ ਇਸ ਨੰਗੇ-ਚਿੱਟੇ ਨਾਚ ਨੂੰ ਰੋਕਣ ਦੀ ਕੋਸ਼ਿਸ਼ ਬਹੁਤ ਸਾਰੇ ਭਾਰਤੀ ਲੋਕਾਂ ਦਾ ਮੁਖ ਟੀਚਾ ਬਣ ਕੇ ਉਭਰੀ। ਦਿੱਲੀ ਦੀਆਂ ਚੋਣਾਂ ਇਸ ਇਕਮੁਠਤਾ ਦੀ ਮਿਸਾਲ ਹਨ, ਜਿਸ ਵਿਚ ਭਾਂਤ ਭਾਂਤ ਦੇ ਲੋਕਾਂ ਨੇ ਆਪ ਨੂੰ ਵੋਟ ਪਾਈ।
ਉਨ੍ਹਾਂ ਲੋਕਾਂ ਵੀ ਜੋ ਕਾਂਗਰਸ ਨੂੰ ਵੋਟ ਪਾਂਦੇ ਆ ਰਹੇ ਹਨ, ਤੇ ਉਨ੍ਹਾਂ ਲੋਕਾਂ ਵੀ ਜੋ ਹੋਰਨਾ ਵੇਲਿਆਂ ਵਿਚ ਖੱਬੀਆਂ ਧਿਰਾਂ ਦੇ ਉਮੀਦਵਾਰ ਨੂੰ ਹੀ ਵੋਟ ਦੇਂਦੇ ਹੁੰਦੇ ਸਨ। ਇਨ੍ਹਾਂ ਵੋਟਰਾਂ ਵਿਚ ਉਹ ਲੋਕ ਵੀ ਸ਼ਾਮਲ ਹਨ ਜੋ ਕਦੇ ਬਸਪਾ ਦੇ ਨਾਲ ਹੁੰਦੇ ਸਨ, ਪਰ ਅੱਜ ਪ੍ਰਾਇਮਰੀ ਸਿੱਖਿਆ ਅਤੇ ਸਿਹਤ ਕੇਂਦਰਾਂ ਵਰਗੇ ਮਾਮਲਿਆਂ ਵਿਚ ਆਪ ਦੇ ਕੀਤੇ ਕੰਮ ਨੂੰ ਦੇਖ ਕੇ ਉਸਦੇ ਨਾਲ ਆ ਜੁੜੇ ਹਨ। ਅਤੇ ਇਨ੍ਹਾਂ ਹੀ ਵੋਟਰਾਂ ਵਿਚ ਉਹ ਲੋਕ ਵੀ ਸ਼ਾਮਲ ਹਨ ਜਿਨ੍ਹਾਂ ਨੇ ਅਜੇ ਨੌਂ ਮਹੀਨੇ ਪਹਿਲਾਂ ਹੀ ਪਾਰਲੀਮਾਨੀ ਚੋਣਾਂ ਸਮੇਂ ਦੇਸ ਦੀ ਸੁਰਖਿਆ ਅਤੇ ਹਿੰਦੂ ਧਰਮ ਦੀ ਰਾਖੀ ਦੇ ਨਾਂਅ ਉਤੇ ਮੋਦੀ ਨੂੰ ਵੋਟ ਪਾਈ ਸੀ, ਪਰ ਹੁਣ ਸਥਾਨਕ ਪੱਧਰ ਦੀਆਂ ਚੋਣਾਂ ਸਮੇਂ ਆਪ ਦੇ ਨਾਲ ਆਣ ਖੜੋਤੇ ਹਨ। ਪਾਕਿਸਤਾਨ, ਕਸ਼ਮੀਰ, ਘੁਸਪੈਠੀਏ-ਮੁਸਲਮਾਨ ਦੇ ਤਿੰਨ ਪੱਤੇ ਜੋ ਭਾਜਪਾ ਨੂੰ ਯੱਕੇ ਜਾਪਦੇ ਸਨ, ਘਟੋ-ਘਟ ਇਨ੍ਹਾਂ ਚੋਣਾਂ ਵਿਚ ਦੁੱਕੀਆਂ ਹੀ ਸਾਬਤ ਹੋਏ ਹਨ।
Read More