ਕਰੋਨਾ ਨੇ ਮਹਾਂ-ਸ਼ਕਤੀਆਂ ਨੂੰ ਦਿਖਾਈ ਉਨ੍ਹਾਂ ਦੀ ਔਕਾਤ - ਮਿੰਟੂ ਬਰਾੜ
Posted on:- 16-03-2020
ਮੁੱਢ ਕਦੀਮੋਂ ਜਦੋਂ ਤੋਂ ਜੀਵ ਹੋਂਦ 'ਚ ਆਇਆ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਨਵੀਆਂ-ਨਵੀਆਂ ਬਿਮਾਰੀਆਂ ਵੀ ਪਨਪ ਦੀਆਂ ਰਹੀਆਂ ਹਨ। ਕੁਝ ਕੁ ਨੂੰ ਛੇਤੀ ਕਾਬੂ ਕਰ ਲਿਆ ਜਾਂਦਾ ਰਿਹਾ ਕੁਝ ਕੁ ਮਹਾਂਮਾਰੀ ਬਣ ਕੇ ਸਦਾ ਲਈ ਦੁਨੀਆ ਦੀ ਸਿਆਣਪ ਤਰੱਕੀ ਤੋਂ ਲੈ ਕੇ ਗਿਆਨ-ਵਿਗਿਆਨ ਦੇ ਮੂੰਹ 'ਤੇ ਚਪੇੜਾਂ ਮਾਰਦੀਆਂ ਰਹੀਆਂ ਹਨ। ਉਹ ਚਾਹੇ ਚੇਚਕ ਹੋਵੇ, ਚਾਹੇ ਕੋਹੜ ਹੋਵੇ, ਚਾਹੇ ਪੋਲੀਓ ਹੋਵੇ, ਚਾਹੇ ਪਲੇਗ ਹੋਵੇ, ਚਾਹੇ ਏਡਜ਼ ਹੋਵੇ, ਚਾਹੇ ਸਵਾਨ ਫਲੂ ਹੋਵੇ, ਚਾਹੇ ਇਬੋਲਾ ਹੋਵੇ ਤੇ ਚਾਹੇ ਹੁਣ ਚੱਲ ਰਿਹਾ ਕਰੋਨਾ ਹੋਵੇ। ਕਿਸੇ ਵੀ ਇਕ ਨਵੀਂ ਬਿਮਾਰੀ ਤੇ ਕਾਬੂ ਪਾਉਣ 'ਚ ਦੋ ਚਾਰ ਸਾਲ ਤਾਂ ਲੱਗ ਹੀ ਜਾਂਦੇ ਹਨ ਤੇ ਅਗਲੀ ਤਿਆਰ ਖੜ੍ਹੀ ਹੁੰਦੀ ਹੈ।
ਪੁਰਾਣੇ ਜ਼ਮਾਨੇ 'ਚ ਜੇ ਦੁਨੀਆ ਨੇ ਤਰੱਕੀ ਨਹੀਂ ਸੀ ਕੀਤੀ ਤਾਂ ਉਸ ਨਾਲ ਹਰ ਚੀਜ਼ ਦੀ ਰਫ਼ਤਾਰ ਵੀ ਘੱਟ ਸੀ ਅੱਜ ਅਸੀਂ ਤਰੱਕੀ ਕਰ-ਕਰ ਕੇ ਦੁਨੀਆ ਮੁੱਠੀ 'ਚ ਤਾਂ ਕਰ ਲਈ ਹੈ ਜਿਸ ਦੇ ਫ਼ਾਇਦੇ ਵੀ ਬਹੁਤ ਹੋ ਗਏ ਹਨ ਪਰ ਨਾਲ-ਨਾਲ ਨੁਕਸਾਨ ਵੀ ਤੁਹਾਡੇ ਸਾਹਮਣੇ ਹਨ। ਅੱਗੇ ਜੇ ਦੁਨੀਆ ਦੇ ਕਿਸੇ ਕੋਨੇ 'ਚ ਕੋਈ ਮਹਾਂਮਾਰੀ ਫੈਲ ਵੀ ਜਾਂਦੀ ਸੀ ਤਾਂ ਉਹ ਉਸ ਤੇਜ਼ੀ ਨਾਲ ਸਫ਼ਰ ਨਹੀਂ ਸੀ ਕਰਦੀ ਜੋ ਅੱਜ ਦੇ ਆਧੁਨਿਕ ਯੁੱਗ 'ਚ ਕਰ ਰਹੀ ਹੈ। ਸਿਰਫ਼ ਤਿੰਨ ਮਹੀਨਿਆਂ ਤੋਂ ਵੀ ਘੱਟ ਵਕਤ 'ਚ ਚਾਈਨਾ ਤੋਂ ਸ਼ੁਰੂ ਹੋਇਆ ਕਰੋਨਾ ਨਾਮ ਦਾ ਕੀਟਾਣੂ ਅੱਜ ਅੱਧੀ ਦੇ ਕਰੀਬ ਦੁਨੀਆ ਨੂੰ ਲਪੇਟ 'ਚ ਲੈ ਚੁੱਕਿਆ ਹੈ। ਜਿਹੜੀ ਦੁਨੀਆ ਦੀ ਰਫ਼ਤਾਰ ਨੂੰ ਠੱਲ੍ਹ ਪਾਉਣ 'ਚ ਵੱਡੇ ਵੱਡੇ ਰਾਜੇ ਰਾਣੇ ਫ਼ੇਲ੍ਹ ਹੋ ਜਾਂਦੇ ਹਨ ਉਸ ਨੂੰ ਇਸ ਇਕ ਨਾ ਦਿਸਣ ਵਾਲੇ ਕੀਟਾਣੂ ਨੇ ਠੱਲ੍ਹ ਪਾ ਦਿੱਤੀ ਹੈ। ਜਹਾਜ਼ਾਂ ਦੇ ਅੱਡਿਆਂ ਤੋਂ ਲੈ ਕੇ ਬਜ਼ਾਰਾਂ, ਸੜਕਾਂ ਦੀ ਰੌਣਕ ਤੱਕ ਖਾ ਗਿਆ ਹੈ।
Read More
ਪੰਜਾਬੀ ਯੂਨੀਵਰਸਿਟੀ ਵਿਖੇ ਪੁਸਤਕ "ਪੰਜਾਬ ਵਿੱਚ ਪੇਂਡੂ ਦਲਿਤ ਔਰਤਾਂ ਦਾ ਦਰਦ ਬਿਆਨ ਕਰਦੀ ਪੁਸਤਕ ਰਿਲੀਜ਼
Posted on:- 14-03-2020
ਪੰਜਾਬੀ ਯੂਨੀਵਰਸਿਟੀ ,ਪਟਿਆਲਾ ਦੇ ਅਰਥ-ਵਿਗਿਆਨ ਵਿਭਾਗ ਵਿਖੇ ਹੋਏ ਸਮਾਰੋਹ ਦੌਰਾਨ ਡਾ਼ ਗਿਆਨ ਸਿੰਘ ਦੀ ਪੇਂਡੂ ਔਰਤਾਂ ਦਾ ਦਰਦ ਬਿਆਨ ਕਰਦੀ ਪੁਸਤਕ ''ਖੀਸੇ ਖ਼ਾਲੀ, ਢਿੱਡ ਭੁੱਖੇ ਅਤੇ ਤਨ ਉੱਤੇ ਲੀਰਾਂ" ਰਿਲੀਜ਼ ਕੀਤੀ ਗਈ। ਪੁਸਤਕ ਰਿਲੀਜ਼ ਕਰਨ ਦੀ ਰਸਮ ਦਲਿਤ ਮਜ਼ਦੂਰ ਔਰਤ ਆਗੂਆਂ ਨੇ ਕੀਤੀ। ਇਸ ਦੌਰਾਨ ਪੁਸਤਕ ਸਬੰਧੀ ਪਰਚਾ ਪੜ੍ਹਦਿਆਂ ਉੱਘੇ ਚਿੰਤਕ ਅਤੇ ਸੀਨੀਅਰ ਪੱਤਰਕਾਰ ਹਮੀਰ ਸਿੰਘ, ਰਾਜੀਵ ਖੰਨਾ, ਜਗਤਾਰ ਸਿੱਧੂ, ਅਮਰਜੀਤ ਸਿੰਘ ਵੜੈਚ, ਗਿਆਨੀ ਕੇਵਲ ਸਿੰਘ, ਡਾ. ਬਲਵਿੰਦਰ ਟਿਵਾਣਾ, ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸੇਵੇਵਾਲਾ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਪਰਮਜੀਤ ਕੌਰ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਬਿਮਲਾ ਕੌਰ , ਕਰਨੈਲ ਸਿੰਘ ਜਖੇਪਲ, ਵਿਦਿਆਰਥੀ ਆਗੂ ਬੇਅੰਤ ਸਿੰਘ ਨੇ ਕਿਹਾ ਕਿ ਦੇਸ਼ ਵਿੱਚ ਮਜ਼ਦੂਰ ਔਰਤਾਂ ਦੀ ਸਮਾਜਿਕ ਹਾਲਤ ਬੇਹੱਦ ਤਰਸਯੋਗ ਹੈ, ਇਸ ਕਰਕੇ ਮਜ਼ਦੂਰ ਅੰਦੋਲਨਾਂ 'ਚ ਔਰਤਾਂ ਦੀ ਸ਼ਮੂਲੀਅਤ ਸਮੇਂ ਦੀ ਲੋੜ ਹੈ।
ਹਮੀਰ ਸਿੰਘ ਨੇ ਪੁਸਤਕ ਦੀ ਸਮੀਖਿਆ ਕਰਦਿਆਂ ਕਿਹਾ ਕਿ ਸਮਾਜ ਵਿਚ ਵਿਤਕਰਿਆਂ ਦੀ ਲੰਬੀ ਫ਼ਹਿਰਿਸਤ ਹੈ। ਅਮੀਰ-ਗਰੀਬ, ਪੜ੍ਹਿਆ-ਅਨਪੜ੍ਹ, ਸ਼ਹਿਰੀ-ਪੇਂਡੂ, ਮਰਦ-ਔਰਤ, ਜਾਤ-ਪਾਤ ਸਮੇਤ ਅਨੇਕ ਵਿਤਕਰਿਆਂ ਵਿਚ ਸਭ ਤੋਂ ਹਾਸ਼ੀਏ ਉੱਤੇ ਪੇਂਡੂ ਦਲਿਤ ਔਰਤ ਹੈ ਜੋ ਸਾਰੇ ਵਿਤਕਰਿਆਂ ਨੂੰ ਆਪਣੇ ਪਿੰਡੇ ਉੱਤੇ ਹੰਢਾਉਣ ਦਾ ਸੰਤਾਪ ਭੋਗਦੀ ਹੈ। ਆਜ਼ਾਦੀ ਦੇ ਸੱਤ ਦਹਾਕਿਆਂ ਬਾਅਦ ਵੀ ਵਿਕਾਸ ਇਨ੍ਹਾਂ ਦੇ ਜੀਵਨ ਵਿਚ ਦਾਖ਼ਲ ਹੋਣ ਤੋਂ ਕੰਨੀ ਕਤਰਾ ਰਿਹਾ ਹੈ। ਇਸ ਦੇ ਬਾਵਜੂਦ ਹਿੰਮਤ ਨਾ ਹਾਰਦਿਆਂ ਉਹ ਰੋਜ਼ੀ-ਰੋਟੀ ਦਾ ਜੁਗਾੜ ਕਰਨ ਲਈ ਦਿਨ ਰਾਤ ਮਿਹਨਤ ਮੁਸ਼ੱਕਤ ਕਰਕੇ ਆਪਣੇ ਪਰਿਵਾਰ ਨੂੰ ਅੱਗੇ ਤੋਰ ਰਹੀ ਹੈ।
Read More
ਬਜਟ: ਵਾਅਦੇ ਤੇ ਜੁਮਲੇ -ਨਰਾਇਣ ਦੱਤ
Posted on:- 14-03-2020
ਕੇਂਦਰੀ ਜਾਂ ਸੂਬਾਈ ਸਰਕਾਰਾਂ ਵੱਲੋਂ ਹਰ ਸਾਲ ਪੇਸ਼ ਕੀਤਾ ਜਾਣ ਵਾਲਾ ਬਜਟ ਉਸ ਵੱਲੋਂ ਲੋਕਾਂ ਨਾਲ ਚੋਣਾਂ ਮੌਕੇ ਕੀਤੇ ਵਾਅਦਿਆਂ ਅਤੇ ਲੋਕਾਂ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਦੀ ਦਿਸ਼ਾ ਵੱਲ ਸੇਧਤ ਹੋਣਾ ਚਾਹੀਦਾ ਹੈ। ਜਿਵੇਂ ਕੇਂਦਰੀ ਬਜਟ ਵਿਚ ਦੇਸੀ-ਵਿਦੇਸ਼ੀ ਘਰਾਣਿਆਂ ਨੂੰ ਲੱਖਾਂ ਕਰੋੜਾਂ ਦੀਆਂ ਛੋਟਾਂ ਨਾਲ ਨਿਵਾਜਿਆ ਗਿਆ ਹੈ, ਉਸ ਤਰ੍ਹਾਂ ਪੰਜਾਬ ਦੇ ਖ਼ਜ਼ਾਨਾ ਮੰਤਰੀ ਨੇ ਇਨ੍ਹਾਂ ਘਰਾਣਿਆਂ ਦੇ ਹਿੱਤ ਪੂਰਨ ਦੀ ਪੂਰੀ ਵਾਹ ਲਾਈ ਹੈ। ਸੱਚਾਈ ਇਹ ਹੈ ਕਿ 2013-14 ਵਿਚ ਪੰਜਾਬ ਸਿਰ 1,02,234 ਕਰੋੜ ਰੁਪਏ ਕਰਜ਼ ਦੀ ਪੰਡ ਹੁਣ 2,48,236 ਕਰੋੜ ਰੁਪਏ ਦੇ ਅੰਕੜੇ ਨੂੰ ਛੂਹ ਗਈ ਹੈ। ਜਿਸਦਾ ਸਿੱਟਾ ਇਹ ਹੈ ਪੰਜਾਬ ਦੇ ਹਰ ਵਾਸੀ ਦੇ ਹਿੱਸੇ 70,000 ਰੁਪਏ ਦਾ ਕਰਜ਼ਾ ਹੋ ਗਿਆ ਹੈ। ਅਸਲ ਵਿਚ ਇਹ ਬਜਟ ਪੰਜਾਬ ਦੇ ਲੋਕਾਂ ਸਿਰ ਮੜ੍ਹੇ ਕਰਜ਼ੇ ਨੂੰ ਵਿਧਾਨ ਸਭਾ ਰਾਹੀਂ ਮਨਜ਼ੂਰੀ ਲੈ ਕੇ ਲੋਕਾਂ ਉੱਪਰ ਮੜ੍ਹਨ ਦਾ ਜ਼ਰੀਆ ਬਣ ਗਿਆ ਹੈ। ਵਿੱਤ ਮੰਤਰੀ ਵੱਲੋਂ ਪੇਸ਼ ਕੀਤਾ ਗਿਆ ਘਾਟੇ ਦਾ ਬਜਟ ਇਸ ਗੱਲ ਦਾ ਸੂਚਕ ਹੈ ਕਿ ਸਰਕਾਰ ਹੋਰ ਵੱਧ ਟੈਕਸਾਂ ਦਾ ਬੋਝ ਕਮਾਊ ਲੋਕਾਂ ਉੱਪਰ ਮੜ੍ਹੇਗੀ।
ਘਰ-ਘਰ ਰੁਜ਼ਗਾਰ ਦੇਣ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਕਾਂਗਰਸੀ ਹਕੂਮਤ ਨੇ ਲੋਕਾਂ ਨਾਲ ਕੀਤੇ ਵਾਅਦੇ ਵਿਸਾਰ ਦਿੱਤੇ ਹਨ। ਫੋਕੇ ਵਾਅਦਿਆਂ ਨਾਲ ਲੋਕਾਂ ਦਾ ਢਿੱਡ ਨਹੀਂ ਭਰਿਆ ਜਾ ਸਕਦਾ। ਪੜ੍ਹੇ ਲਿਖੇ ਨੌਜਵਾਨ ਰੁਜ਼ਗਾਰ ਹਾਸਲ ਕਰਨ ਲਈ ਹਕੂਮਤਾਂ ਤੋਂ ਡਾਂਗਾਂ ਦਾ ਸੇਕ ਆਪਣੇ ਪਿੰਡਿਆਂ ’ਤੇ ਝੱਲ ਰਹੇ ਹਨ। ਅਕਾਲੀ-ਭਾਜਪਾ ਸਰਕਾਰ ਸਮੇਂ ਬਠਿੰਡਾ ਸ਼ਹਿਰ ਸੰਘਰਸ਼ ਦੇ ਅਖਾੜਿਆਂ ਵਿਚ ਤਬਦੀਲ ਹੋਇਆ ਰਿਹਾ ਸੀ। ਹੁਣ ਸੰਗਰੂਰ ਅਤੇ ਪਟਿਆਲਾ ਬੇਰੁਜ਼ਗਾਰਾਂ, ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਆਂਗਨਵਾੜੀ ਵਰਕਰਾਂ, ਮਿਡ ਡੇਅ ਮੀਲ ਕਾਮਿਆਂ ਅਤੇ ਬੇਰੁਜ਼ਗਾਰਾਂ ਦੇ ਸੰਘਰਸ਼ਾਂ ਦਾ ਕੇਂਦਰ ਬਣ ਗਿਆ ਹੈ।
Read More
ਭਾਰਤੀ ਅਰਥਵਿਵਸਥਾ ਦਾ ਗੰਭੀਰ ਸੰਕਟ ਅਤੇ ਬਜਟ 2020-21 -ਮੋਹਨ ਸਿੰਘ (ਡਾ:)
Posted on:- 13-03-2020
ਕੇਂਦਰੀ ਵਿੱਤ ਮੰਤਰੀ ਸੀਤਾਰਮਨ ਨੇ 2020-21 ਦਾ ਬਜਟ ਉਸ ਸਮੇਂ ਪੇਸ਼ ਕੀਤਾ ਹੈ ਜਦੋਂ ਵਿਸ਼ਵ ਆਰਥਿਕਤਾ ਦੇ ਗੰਭੀਰ ਸੰਕਟ ਕਾਰਨ ਸਾਮਰਾਜੀ ਦੇਸ਼ਾਂ ਵਿਚਕਾਰ ਵਪਾਰਕ ਜੰਗ ਚੱਲ ਰਹੀ ਹੈ ਅਤੇ ਭਾਰਤੀ ਆਰਥਿਕਤਾ ਸਰਬਪੱਖੀ ਸੰਕਟ ਵਿਚ ਘਿਰੀ ਹੋਣ ਕਰਕੇ ਇਸ ਦੇ ਸਨਅਤੀ, ਸੇਵਾ ਅਤੇ ਜਰੱਈ ਸਭ ਖੇਤਰ ਸੰਕਟ 'ਚ ਫਸੇ ਹੋਏ ਹਨ। ਦੇਸ਼ ਦੀ ਕੁੱਲ ਘਰੇਲੂ ਪੈਦਾਵਾਰ 'ਚ ਗਿਰਾਵਟ ਅਤੇ ਮੰਦੇ ਦੇ ਬਾਵਜੂਦ ਅਮੀਰ ਹੋਰ ਅਮੀਰ ਅਤੇ ਗਰੀਬ ਹੋਰ ਗਰੀਬ ਹੋ ਰਿਹਾ ਹੈ। ਨਵਉਦਾਰਵਾਦੀ ਨੀਤੀਆ ਕਾਰਨ ਗਰੀਬੀ ਅਤੇ ਅਮੀਰੀ ਵਿਚਕਾਰ ਓੜਕਾਂ ਦਾ ਪਾੜਾ ਵੱਧ ਗਿਆ ਹੈ ਅਤੇ ਦੇਸ਼ ਦੇ ਇਕ ਪ੍ਰਤੀਸ਼ਤ ਅਮੀਰਾਂ ਕੋਲ ਦੇਸ਼ ਦੀ ਜਾਇਦਾਦ ਦੇ 73 ਪ੍ਰਤੀਸ਼ਤ 'ਤੇ ਕਬਜ਼ਾ ਹੋ ਗਿਆ ਹੈ।ਪਰ ਮੋਦੀ ਸਰਕਾਰ ਅੰਡਾਨੀਆਂ-ਅੰਬਾਨੀਆਂ ਵਰਗੇ ਅਮੀਰਾਂ ਨੂੰ ਹੋਰ ਅਮੀਰ ਕਰਨ ਲਈ ਪਿਛਲੇ ਬਜਟ ਅੰਦਰ ਉਨ੍ਹਾਂ ਦੇ ਬੈਕਾਂ 'ਚ ਬਣੇ ਐਨਪੀਏ ਮੁਆਫ਼ ਕਰਨ ਲਈ ਬਜਟ ਵਿਚ 70,000 ਕਰੋੜ ਰੱਖੇ ਹੋਏ ਸਨ, ਪਿਛਲੇ 15 ਸਾਲਾਂ ਵਿਚ ਸਰਕਾਰਾਂ ਨੇ ਉਨ੍ਹਾਂ ਨੂੰ 53 ਲੱਖ ਕਰੋੜ ਦੀਆਂ ਟੈਕਸ ਰਿਆਇਤਾਂ ਦਿੱਤੀਆਂ ਹਨ ਤੇ7,00,000ਕਰੋੜਰੁਪਏ ਦੇ ਕਰਜ਼ੇ 'ਤੇ ਲੀਕ ਮਾਰੀ ਹੈ।
ਆਰਬੀਆਈ ਅਨੁਸਾਰ 2009 ਤੋਂ ਪਿਛਲੇ ਦਸ ਸਾਲਾਂ ਵਿਚ 7 ਲੱਖ ਕਰੋੜ ਰੁਪਏ ਦੇ ਵੱਟੇ ਖਾਤਿਆਂ 'ਤੇ ਲੀਕ ਮਾਰੀ ਗਈ। ਸਰਕਾਰ ਨੇ ਪਿਛਲੇ ਸਾਲ 2.11 ਲੱਖ ਕਰੋੜ ਰੁਪਏ ਬੈਕਾਂ ਦੀ ਭਰਪਾਈ ਕਰਨ ਬੈਕਾਂ ਨੂੰ ਦਿੱਤੇ ਸਨ।ਦੇਸ਼ ਦਾ ਕੁੱਲ ਖ਼ਰਚਾ ਦੇਸ਼ ਦੀ ਕੁੱਲ ਆਮਦਨ ਨਾਲੋਂ ਵੱਧ ਰਿਹਾ ਹੈ। ਜਿਸ ਨਾਲ ਰਾਜਕੋਸ਼ੀ ਘਾਟਾ ਖ਼ਤਰਨਾਕ ਹਾਲਤ ਤੱਕ ਪਹੁੰਚ ਗਿਆ ਹੈ ਅਤੇ ਵਧਦੇ ਰਾਜਕੋਸ਼ੀ ਘਾਟੇ 'ਤੇ ਪਰਦਾ ਪਾਉਣ ਲਈ 'ਰਾਜਕੋਸ਼ੀ ਜਿੰਮੇਵਾਰੀ ਅਤੇ ਬਜਟ ਪ੍ਰਬੰਧਨ' (ਐਫਆਰਬੀਐਮ) ਕਾਨੂੰਨ 2003 ਦੀ ਢੋਈ ਲਈ ਜਾ ਰਹੀ ਹੈ। ਜਿਸ ਅਨੁਸਾਰ ਜੰਗ ਜਾਂ ਕੁਦਰਤੀ ਆਫਤਾਂ ਆਦਿ ਵਰਗੀਆਂ ਐਮਰਜੈਂਸੀ ਹਾਲਤਾਂ ਵਿਚ ਰਾਜਕੋਸ਼ੀ ਘਾਟੇ ਨੂੰ 0.5 ਤੱਕ ਹੋਰ ਵਧਾਇਆ ਜਾ ਸਕਦਾ ਹੈ।ਬਜਟ ਵਿਚ ਰਾਜਕੋਸ਼ੀ ਘਾਟੇ ਨੂੰ 3.3 ਪ੍ਰਤੀਸ਼ਤ ਦਿਖਾਇਆ ਜਾ ਰਿਹਾ ਹੈ ਜੋ ਕੈਗ ਦੀ ਰਿਪੋਰਟ ਅਨੁਸਾਰ ਅਸਲ 'ਚ ਪਹਿਲਾਂ ਹੀ 5.9 ਪ੍ਰਤੀਸ਼ਤ ਹੈ। 2020-21 ਦੇ ਬਜਟ ਵਿਚ 'ਵਿਵਾਦ ਨਹੀਂ ਵਿਸ਼ਵਾਸ ਸਕੀਮ ਰਾਹੀਂ' ਵੱਡੇ ਧਨਾਢਾਂ ਦੇ ਸਰਕਾਰ ਨਾਲ ਝਗੜੇ ਵਾਲੇ 90 ਹਜਾਰ ਕਰੋੜ ਮੁਆਫ਼ ਕੀਤੇ ਜਾ ਰਹੇ ਹਨ।ਦੇਸ਼ ਦੀ ਕੁੱਲ ਘਰੇਲੂ ਪੈਦਾਵਾਰ ਦਾ 40 ਪ੍ਰਤੀਸ਼ਤ ਪੈਦਾ ਕਰਨ ਵਾਲੇ ਸਅਨਤ ਦੇ ਅੱਠ ਕੋਰ ਖੇਤਰ ਬਿਜਲੀ, ਸਟੀਲ, ਕੱਚਾ ਤੇਲ, ਕੋਲਾ, ਕੁਦਰਤੀ ਗੈਸ ਅਤੇ ਰੀਫਾਇਨਰੀ ਦੀ ਪੈਦਾਵਾਰ 5.8 ਪ੍ਰਤੀਸ਼ਤ ਸੁੰਗੜ ਗਈ ਹੈ।
Read More
ਗ਼ਜ਼ਲ - ਹਰਦੀਪ ਬਿਰਦੀ
Posted on:- 01-03-2020
ਰਾਤ ਤੋਂ ਪਰਭਾਤ ਹੋਣੀ ਲਾਜ਼ਮੀ ਹੈ
ਨ੍ਹੇਰ ਦੀ ਹੁਣ ਮਾਤ ਹੋਣੀ ਲਾਜ਼ਮੀ ਹੈ।
ਚੁੱਪ ਤੋਂ ਨਾ ਮੇਟ ਹੋਇਆ ਸ਼ੋਰ ਹੈ ਜੀ
ਦਿਲ ਕਹੇ ਹੁਣ ਬਾਤ ਹੋਣੀ ਲਾਜ਼ਮੀ ਹੈ।
ਹਾਰ ਮਿਲ ਜੋ ਇਹ ਗਈ ਹੈ ਮੌਤ ਵਰਗੀ
ਇਸ ਦਾ ਆਤਮ ਸਾਤ ਹੋਣੀ ਲਾਜ਼ਮੀ ਹੈ।
ਪੁੱਛ ਰਹੇ ਨੇ ਉਹ ਕਿ ਕਿਹੜੀ ਜਾਤ ਦਾ ਤੂੰ
ਸੋਚਦਾ ਹਾਂ ਜਾਤ ਹੋਣੀ ਲਾਜ਼ਮੀ ਹੈ?
Read More