ਭਿਆਨਕ ਮਹਾਂਮਾਰੀ ਨਾਲ ਲੜਨ ਲਈ ਨੌਕਰਸ਼ਾਹ ਪਹੁੰਚ ਤਿਆਗ ਕੇ ਮਾਨਵੀ ਪਹੁੰਚ ਅਪਣਾਈ ਜਾਵੇ : ਜਮਹੂਰੀ ਅਧਿਕਾਰ ਸਭਾ

Posted on:- 31-03-2020

ਪ੍ਰਸ਼ਾਸਨਿਕ ਢਾਂਚੇ ਦੇ ਨਾਲ ਨਾਲ ਵੱਡੀ ਗਿਣਤੀ ’ਚ ਵਾਲੰਟੀਅਰ ਭਰਤੀ ਕੀਤੇ ਜਾਣ

ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖੁੱਲ੍ਹੀ ਚਿੱਠੀ ਲਿਖ ਕੇ 21 ਦਿਨਾਂ ਦੇ ਕਰਫਿਊ ਕਾਰਨ ਪੰਜਾਬ ਦੇ ਲੋਕਾਂ ਨੂੰ ਝੱਲਣੀਆਂ ਪੈ ਰਹੀਆਂ ਗੰਭੀਰ ਮੁਸ਼ਕਲਾਂ ਵੱਲ ਧਿਆਨ ਦਿਵਾਇਆ ਹੈ। ਚਿੱਠੀ ਦੀ ਕਾਪੀ ਡੀ.ਜੀ.ਪੀ. ਪੰਜਾਬ ਅਤੇ ਮੁੱਖ ਸਕੱਤਰ ਪੰਜਾਬ ਸਰਕਾਰ ਨੂੰ ਵੀ ਭੇਜੀ ਗਈ ਹੈ। ਸਭਾ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ ਕੇ ਮਲੇਰੀ, ਜਨਰਲ ਸਕੱਤਰ ਪ੍ਰੋ ਜਗਮੋਹਨ ਸਿੰਘ ਅਤੇ ਪ੍ਰੈੱਸ ਸਕੱਤਰ ਬੂਟਾ ਸਿੰਘ ਨੇ ਦੱਸਿਆ ਕਿ ਚਿੱਠੀ ਰਾਹੀਂ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਗਈ ਹੈ ਕਿ ਨਾਗਰਿਕਾਂ ਦੇ ਜਿਊਣ ਦੇ ਹੱਕ, ਮਾਣ-ਸਨਮਾਨ ਵਾਲੀ ਜ਼ਿੰਦਗੀ, ਰੋਜ਼ੀ-ਰੋਟੀ ਦੇ ਹੱਕ ਅਤੇ ਰੋਜ਼ਗਾਰ ਦੀ ਅਣਹੋਂਦ ਵਿਚ ਬੁਰੀ ਤਰ੍ਹਾਂ ਪ੍ਰਭਾਵਤ ਹੋ ਰਹੇ ਮਨੁੱਖੀ ਹੱਕਾਂ ਪ੍ਰਤੀ ਗੰਭੀਰਤਾ ਨਾਲ ਤਵੱਜੋਂ ਦੇ ਕੇ ਲੋਕ ਮੁਸ਼ਕਲਾਂ ਦਾ ਅਸਰਦਾਰ ਹੱਲ ਕੀਤਾ ਜਾਵੇ।

ਸਭਾ ਨੇ ਜ਼ੋਰ ਦੇ ਕੇ ਕਿਹਾ ਕਿ ਕਿ ਇਸ ਭਿਆਨਕ ਮਹਾਂਮਾਰੀ ਨਾਲ ਲੜਨ ਦੇ ਨਾਂ ਹੇਠ ਨੌਕਰਸ਼ਾਹ ਪਹੁੰਚ ਲੋਕਾਂ ਦੀਆਂ ਮੁਸ਼ਕਲਾਂ ਅਤੇ ਮੁਸੀਬਤਾਂ ਵਿਚ ਵਾਧਾ ਕਰ ਰਹੀ ਹੈ ਜਦਕਿ ਇਸ ਸੰਕਟ ਦੀ ਘੜੀ ਪਬਲਿਕ ਡਿਊਟੀ ਅਤੇ ਮਾਨਵਤਾਵਾਦੀ ਪਹੁੰਚ ਬਹੁਤ ਸ਼ਿੱਦਤ ਨਾਲ ਦਰਕਾਰ ਹੈ। ਦਿਹਾੜੀਦਾਰਾਂ, ਘਰੇਲੂ ਮਜ਼ਦੂਰਾਂ, ਹਾਕਰਾਂ, ਰਿਕਸ਼ਾ ਚਾਲਕਾਂ, ਰੇਹੜੀ-ਫੜ੍ਹੀ ਵਾਲਿਆਂ, ਗਲੀਆਂ ਮੁਹੱਲਿਆਂ ਦੇ ਦੁਕਾਨਦਾਰਾਂ, ਚਾਹ ਖੋਖਾ ਵਾਲਿਆਂ, ਖੇਤ ਮਜ਼ਦੂਰਾਂ, ਉਸਾਰੀ ਮਜ਼ਦੂਰਾਂ ਆਦਿ ਵਿਸ਼ਾਲ ਤਾਦਾਦ ’ਚ ਕਿਰਤੀਆਂ ਦਾ ਰੋਟੀ-ਰੋਜ਼ੀ ਦਾ ਸਹਾਰਾ ਖੁੱਸ ਜਾਣ ਕਾਰਨ ਉਹ ਬੁਰੀ ਤਰ੍ਹਾਂ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ ਜੋ ਕਿ ਪਹਿਲਾਂ ਹੀ ਬੜੀ ਮੁਸ਼ਕਲ ਨਾਲ ਦਿਨ ਕੱਟੀ ਕਰ ਰਹੇ ਸਨ। ਸਰਕਾਰ ਵੱਲੋਂ ਭਾਵੇਂ ਰਾਹਤ ਦੇ ਐਲਾਨ ਕੀਤੇ ਗਏ ਹਨ ਪਰ ਐਲਾਨਾਂ ਅਤੇ ਜ਼ਮੀਨੀ ਪੱਧਰ ’ਤੇ ਅਮਲਦਾਰੀ ਵਿਚ ਵੱਡਾ ਪਾੜਾ ਹੈ।

Read More

ਆ ਕਰੀਏ ਕੁਝ ਮਸਲੇ 'ਤੇ ਗੱਲ -ਡਾ. ਨਿਸ਼ਾਨ ਸਿੰਘ ਰਾਠੌਰ

Posted on:- 31-03-2020

suhisaver

ਕੋਰੋਨਾ ਵਾਇਰਸ ਦਾ ਕਹਿਰ ਸਮੁੱਚੀ ਦੁਨੀਆ ਉੱਪਰ ਛਾਇਆ ਹੋਇਆ ਹੈ। ਹਰ ਮੁਲਕ ਦੀ ਹਕੂਮਤ ਆਪਣੇ ਬਸ਼ਿੰਦਿਆਂ ਦੇ ਜਾਨ- ਮਾਲ ਦੀ ਰਾਖ਼ੀ ਲਈ ਉੱਪਰਾਲੇ ਕਰ ਰਹੀ ਹੈ/ ਯਤਨ ਕਰ ਰਹੀ ਹੈ। ਕੁਝ ਮੁਲਕਾਂ ਵਿਚ ਆਮ ਲੋਕਾਂ ਉੱਪਰ ਪਾਬੰਦੀਆਂ ਲਗਾਈਆਂ ਗਈਆਂ ਹਨ ਤਾਂ ਕਿ ਇਸ ਕੋਰੋਨਾ ਵਾਇਰਸ ਨੂੰ ਮਹਾਮਾਰੀ ਬਣਨ ਤੋਂ ਰੋਕਿਆ ਜਾ ਸਕੇ। ਇਹ ਬਹੁਤ ਸ਼ਲਾਘਾਯੋਗ ਕਦਮ ਹਨ। ਇਹਨਾਂ ਕਦਮਾਂ ਸਦਕਾ ਮਨੁੱਖਤਾ ਨੂੰ ਬਚਾਇਆ ਜਾ ਸਕਦਾ ਹੈ।

ਪਰ! ਭਾਰਤ ਅੰਦਰ ਇਹ ਕਦਮ (ਪਾਬੰਦੀਆਂ) ਆਮ ਲੋਕਾਂ ਲਈ ਪਰੇਸ਼ਾਨੀਆਂ ਦਾ ਕਾਰਨ ਬਣ ਗਏ ਹਨ। ਹਕੂਮਤਾਂ ਨੇ ਪਾਬੰਦੀਆਂ ਲਗਾ ਕੇ ਜਿਹੜੇ ਯਤਨ ਕਰਨੇ ਸਨ ਉਹ ਨਹੀਂ ਕੀਤੇ। ਲੋਕਾਂ ਨੂੰ ਮੁੱਢਲੀਆਂ ਸਲੂਹਤਾਂ (ਦੁੱਧ, ਰਾਸ਼ਨ, ਦਵਾਈਆਂ ਅਤੇ ਸ਼ਬਜੀਆਂ) ਲਈ ਪੁਲਿਸ ਦੀਆਂ ਡਾਂਗਾਂ ਖਾਣੀਆਂ ਪੈ ਰਹੀਆਂ ਹਨ। ਸਿਹਤ ਸਲੂਹਤਾਂ ਦਾ ਮੰਦਾ ਹਾਲ ਹੈ ਉੱਤੋਂ ਸਥਾਨਕ ਪ੍ਰਸ਼ਾਸ਼ਨ ਲੋਕਾਂ ਨੂੰ ਪਰੇਸ਼ਾਨ ਕਰਨ ਵਿਚ ਰਤਾ ਭਰ ਵੀ ਢਿੱਲ ਨਹੀਂ ਵਰਤ ਰਿਹਾ।

ਸੋਸ਼ਲ- ਮੀਡੀਆ ਉੱਪਰ ਅਜਿਹੀਆਂ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹਨ ਜਿਹਨਾਂ ਵਿਚ ਲੋਕਾਂ ਨੂੰ ਬਿਨਾਂ ਕਾਰਨ ਦੇ ਕੁੱਟਿਆ ਜਾ ਰਿਹਾ ਹੈ/ ਮਾਰਿਆ ਜਾ ਰਿਹਾ ਹੈ। ਹੈਰਾਨੀ ਹੋ ਰਹੀ ਹੈ ਕਿ ਕਾਨੂੰਨ ਦੇ ਰੱਖਵਾਲੇ ਹੀ ਕਾਨੂੰਨ ਦਾ ਦੀਵਾਲਾ ਕੱਢ ਰਹੇ ਹਨ। ਉੱਪਰੋਂ ਅਜਿਹੀਆਂ ਗ਼ੈਰ ਕਾਨੂੰਨੀ ਹਰਕਤਾਂ ਦੀਆਂ ਵੀਡੀਓਜ਼ ਬਣਾ ਕੇ ਸੋਸ਼ਲ- ਮੀਡੀਆ ਉੱਪਰ ਵਾਇਰਲ ਕੀਤੀਆਂ ਜਾ ਰਹੀਆਂ ਹਨ। ਇਹ ਬਹੁਤ ਹੀ ਮੰਦਭਾਗਾ ਕਾਰਜ ਹੈ। ਪੁਲਿਸ, ਪ੍ਰਸ਼ਾਸ਼ਨ ਅਤੇ ਨੋਕਰਸ਼ਾਹ; ਆਮ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਨ/ ਜ਼ੁਲਮ ਕਰਨ ਲਈ ਨਹੀਂ।

Read More

ਅਫਗਾਨਿਸਤਾਨ ਵਿੱਚ ਸਿੱਖਾਂ ਤੇ ਹੋਏ ਅੱਤਵਾਦੀ ਹਮਲੇ ਨੂੰ ਗੰਭੀਰਤਾ ਨਾਲ ਵਿਚਾਰਨ ਦੀ ਲੋੜ? - ਹਰਚਰਨ ਸਿੰਘ ਹਰਜੀ

Posted on:- 30-03-2020

suhisaver

ਪਿਛਲੇ ਦਿਨੀਂ 25 ਮਾਰਚ, 2020 ਨੂੰ ਅਫਗਾਨਿਸਤਾਨ ਦੀ ਰਾਜਧਾਨੀ ਕਾਬਲ ਵਿੱਚ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੀ ਯਾਦ ਵਿੱਚ ਬਣੇ ਹੋਏ ਇਤਿਹਾਸਕ ਗੁਰਦੁਆਰੇ ਵਿੱਚ ਜੁੜੀ ਸੰਗਤ ਤੇ ਚਾਰ ਹਮਲਾਵਰਾਂ ਨੇ ਅੰਨ੍ਹੇਵਾਹ ਫਇਰਿੰਗ ਕਰਕੇ 25 ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਤੇ ਦਰਜਨਾਂ ਜ਼ਖਮੀ ਹੋਏ ਸਨ।ਇਸ ਤੋਂ ਪਹਿਲਾਂ 1 ਜੁਲਾਈ, 2018 ਨੂੰ ਇਸੇ ਤਰ੍ਹਾਂ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੂੰ ਮਿਲਣ ਜਾ ਰਹੇ ਇੱਕ ਸਿੱਖ ਵਫਦ ਤੇ ਹਮਲਾ ਕਰਕੇ 19 ਸਿੱਖ ਮਾਰ ਦਿੱਤੇ ਗਏ ਸਨ ਤੇ ਦਰਜਨਾਂ ਜ਼ਖਮੀ ਹੋ ਗਏ ਸਨ। 1979 ਵਿੱਚ ਰੂਸ ਵਲੋਂ ਅਫਗਾਨਿਸਤਾਨ ਤੇ ਹਮਲਾ ਕਰਨ ਤੋਂ ਪਹਿਲਾਂ ਅਫਗਾਨਿਸਤਾਨ ਵਿੱਚ ਲੱਖਾਂ ਦੀ ਗਿਣਤੀ ਵਿੱਚ ਹਿੰਦੂ ਤੇ ਸਿੱਖ ਵਸਦੇ ਸਨ, ਪਰ 1979-1989 ਤੱਕ ਚੱਲੀ ਲੜਾਈ ਤੇ ਫਿਰ 1990 ਵਿੱਚ ਤਾਲੀਬਾਨਾਂ ਵਲੋਂ ਅਫਗਾਨਿਤਾਨ ਤੇ ਕਾਬਿਜ ਹੋਣ ਤੋਂ ਬਾਅਦ ਬਹੁ ਗਿਣਤੀ ਮੁਸਲਿਮ ਭਾਈਚਾਰੇ ਤੇ ਅੱਤਵਾਦੀ ਗਰੁੱਪਾਂ ਵਲੋਂ ਘੱਟ ਗਿਣਤੀਆਂ ਤੇ ਹਮਲਿਆਂ ਕਾਰਨ, ਇਹ ਗਿਣਤੀ ਲੱਖਾਂ ਤੋਂ ਘਟ ਕੇ ਹਜਾਰਾਂ ਵਿੱਚ ਹੋ ਗਈ।ਫਿਰ 2001 ਵਿੱਚ ਅਲ ਕਾਇਦਾ ਤੇ ਤਾਲੀਬਾਨਾਂ ਵਲੋਂ ਅਮਰੀਕਾ ਤੇ ਹਮਲੇ ਤੋਂ ਬਾਅਦ ਅਮਰੀਕਾ ਵਲੋਂ ਅਫਗਾਨਿਸਤਾਨ ਤੇ ਕੀਤੇ ਹਮਲੇ ਕਾਰਨ ਚੱਲ ਰਹੀ ਜੰਗ ਦੌਰਾਨ ਇਹ ਗਿਣਤੀ ਘਟ ਕੇ ਸੈਂਕੜਿਆਂ ਵਿੱਚ ਰਹਿ ਗਈ ਸੀ, ਹੁਣ ਜੋ ਹਾਲਾਤ ਹਨ, ਇਸ ਹਮਲੇ ਤੋਂ ਬਾਅਦ ਬਾਕੀ ਰਹਿੰਦੇ ਹਜਾਰ ਕੁ ਅਫਗਾਨੀ ਸਿੱਖ ਤੇ ਹਿੰਦੂ ਵੀ ਇਥੋਂ ਨਿਕਲ ਜਾਣਗੇ, ਸ਼ਾਇਦ ਇਹੀ ਇਸ ਹਮਲੇ ਦਾ ਮਕਸਦ ਹੋਵੇ?

ਬੇਸ਼ਕ ਇਸ ਹਮਲੇ ਦੀ ਸਿੱਧੀ ਜਿੰਮੇਵਾਰੀ ਇਸਲਾਮਿਕ ਸਟੇਟ ਆਫ ਇਰਾਕ ਐਂਡ ਲੇਵੈਂਟ (ਆਈ ਐਸ ਆਈ ਐਲ ISIL) ਵਲੋਂ ਲਈ ਗਈ ਹੈ।ਇਹ ਕੱਟੜ ਇਸਲਾਮੀ ਅੱਤਵਾਦੀ ਗਰੁੱਪ ਇਸਲਾਮਕਿ ਸਟੇਟ ਆਫ ਇਰਾਕ ਐਂਡ ਸੀਰੀਆ (ਆਈ ਐਸ ਆਈ ਐਸ ISIS) ਦਾ ਹੀ ਬਦਲਵਾਂ ਰੂਪ ਹੈ।ਇਥੇ ਪਾਠਕਾਂ ਦੀ ਜਾਣਕਾਰੀ ਲਈ ਦੱਸ ਦੇਈਏ ਕਿ ਇਹ ਸਾਰੇ ਕੱਟੜ ਇਸਲਾਮੀ ਅੱਤਵਾਦੀ ਗਰੁੱਪ 18ਵੀਂ ਸਦੀ ਵਿੱਚ ਸਾਉਦੀ ਅਰਬੀਆ ਵਿੱਚ ਕੱਟੜ ਸੁੰਨੀ ਨੇਤਾ ਮੁਹੰਮਦ ਅਲ ਵਹਾਬੀ ਵਲੋਂ ਸ਼ੁਰੂ ਕੀਤੀ ਗਈ 'ਵਹਾਬੀ ਲਹਿਰ' ਦਾ ਹਿੱਸਾ ਹਨ, ਜਿਸਦਾ ਮਕਸਦ ਸਿਰਫ ਅੱਲਾ ਨੂੰ ਮੰਨਣ ਵਾਲਿਆਂ ਦਾ ਰਾਜ ਸਥਾਪਿਤ ਕਰਨਾ ਤੇ ਕਾਫਿਰਾਂ ਨੂੰ ਮਾਰ ਮੁਕਾਉਣਾ ਸੀ।


Read More

"ਸਾਨੂੰ ਆਪਣੇ ਮਾਪਿਆਂ ਦੀਆਂ ਅੱਖਾਂ 'ਚੋਂ ਦਰਦ ਨਜ਼ਰ ਆਉਂਦਾ ਹੈ ": ਪਰਾਚੀ ਤੇਲਤੂੰਬੜੇ ਅਤੇ ਰਸ਼ਮੀ ਤੇਲਤੂੰਬੜੇ

Posted on:- 29-03-2020

suhisaver

ਪ੍ਰੋ: ਅਨੰਦ ਤੇਲਤੂੰਬੜੇ ਦੀਆਂ ਬੇਟੀਆਂ ਵੱਲੋਂ ਲਿਖਿਆ ਖੁੱਲ੍ਹਾ ਖ਼ਤ

16 ਮਾਰਚ 2020 ਨੂੰ ਸੁਪਰੀਮ ਕੋਰਟ ਦੇ  ਬੈਂਚ ਦੇ ਜੱਜ ਅਰੁਨ ਮਿਸ਼ਰਾ ਅਤੇ ਮੁਕੇਸ਼ ਕੁਮਾਰ ਰਸਕੀਭਾਈ ਸ਼ਾਹ ਦੁਆਰਾ ਲਿਖਾਰੀ ਅਨੰਦ ਤੇਲਤੂੰਬੜੇ ਅਤੇ ਸ਼ਹਿਰੀ ਹੱਕਾਂ ਦੇ ਕਾਰਕੁਨ ਗੌਤਮ ਨਵਲੱਖਾ ਦੀ  ਭੀਮਾ ਕੋਰੇਗਾਂਓ ਹਿੰਸਾ ਕੇਸ ਸਬੰਧੀ ਬਾਹਰੀ ਜ਼ਮਾਨਤ ਦੀ ਅਪੀਲ ਰੱਦ ਕਰ ਦਿੱਤੀ ਹੈ। ਇਨਾ ਦੋਵਾਂ ਬੁੱਧੀਜੀਵੀਆਂ ਉੱਤੇ 2018 ਵਿਚ ਪੂਨੇ ਪੁਲਿਸ ਵੱਲੋਂ ਮਾਓਵਾਦੀਆਂ ਨਾਲ ਸਬੰਧ ਹੋਣ ਦੇ ਦੋਸ਼ ਵਿਚ ਖ਼ਤਰਨਾਕ ਕਾਨੂੰਨ UAPA ਤਹਿਤ ਕੇਸ ਦਰਜ ਕੀਤਾ ਗਿਆ ਸੀ। ਸੁਪਰੀਮ ਕੋਰਟ ਨੇ  6 ਅਪ੍ਰੈਲ ਨੂੰ ਦੋਵਾਂ ਦੀ ਗ੍ਰਿਫਤਾਰੀ  ਦਾ ਹੁਕਮ ਕੀਤਾ ਹੈ।

16 ਮਾਰਚ ਦੇ ਹੁਕਮ ਨਾਲ ਸੁਪਰੀਮ ਕੋਰਟ ਨੇ ਸਾਡੇ ਪਿਤਾ ਦੇ ਅਗਲੇ ਕੁਝ ਸਾਲਾਂ ਦੀ ਕਿਸਮਤ ਦਾ ਫੈਸਲਾ ਕਰ ਦਿੱਤਾ ਹੈ। ਭਾਰਤੀ ਰਾਜ ਸਾਡੇ ਪਿਤਾ ਨੂੰ   ਕੈਦ ਕਰਨ ਲਈ 6 ਅਪ੍ਰੈਲ ਦੇ ਦਿਨ  ਦੀ ਉਡੀਕ ਕਰ ਰਿਹਾ ਹੈ - ਇਹ ਵੀ ਤੱਥ ਹੈ ਕਿ ਅਸੀਂ ਕਦੇ ਇਸ ਬਾਰੇ ਬੋਲਣ ਅਤੇ ਲਿਖਣ ਦੀ ਕਲਪਨਾ ਤੱਕ ਨਹੀਂ ਕੀਤੀ ਸੀ।

Read More

ਵਾਇਰਸ ਵਰਸਸ ਵਤਨ : ਇਕਜੁੱਟ ਹੋ ਕੇ ਲੜਨ ਦੀ ਲੋੜ -ਵਰਗਿਸ ਸਲਾਮਤ

Posted on:- 28-03-2020

suhisaver

ਇਸ ਵੇਲੇ ਕੋਰੋਨਾ ਵਾਇਰਸ ਸੰਸਾਰ ਭਰ ‘ਚ ਦੁਨੀਆਂ ਲਈ ਸਭ ਤੋਂ ਵੱਡਾ ਖੱਤਰਾ ਬਣਿਆ ਹੋਇਆ ਹੈ।ਦੁਨੀਆਂ ਦਾ ਹਰ ਬਸ਼ਰ ਇਸ ਲਾ-ਇਲਾਜ ਆਲਮੀ ਮਹਾਂਮਾਰੀ ਤੋਂ ਡਰਿਆ ਅਤੇ ਸਿਹਮੀਆਂ ਹੋਇਆ ਹੈ। ਇਹ ਸਹਿਮ ਜਾਇਜ਼ ਵੀ ਹੈ ਅਤੇ ਡਰਨਾ ਸੁਭਾਵਿਕ ਹੈ। ਜਦੋਂ ਅਮਰੀਕਾ ,ਯੁਰੋਪ ,ਇਟਲੀ , ਫਰਾਂਸ ,ਜਰਮਨ, ਸਪੇਨ , ਚੀਨ ਅਤੇ ਬ੍ਰਿਟੇਨ ਆਦਿ ਵਰਗੇ ਅਤਿ-ਆਧੁਨਿਕ ਸਾਧਨ ਸੰਪਨ, ਵਿਕਸਿਤ ਅਤੇ ਅਮੀਰ ਦੇਸ਼ ਵੀ ਇਸ ਆਲਮੀ ਬਲਾਮਤ ਤੋਂ ਬੁਰੀ ਤਰਾਂ ਪ੍ਰਭਾਵਿਤ ਹਨ ਅਤੇ ਸਿੱਟੇ ਵੇਖ ਕੇ ਹੰਜੂ ਭਰੀਆਂ ਅੱਖਾਂ ਨਾਲ ਬੇਬਸ ਨਜ਼ਰ ਆ ਰਹੇ ਹਨ ਅਤੇ ਖੁਦਾ ਤੋਂ ਦੁਆ ਮੰਗਣ ਦੀਆਂ ਸਲਾਹਾਂ ਦਿੰਦੇ ਵਿਖ ਰਹੇ ਹਨ।

ਹੁਣ ਤਕ ਲਗਭਗ 160 ਦੇਸ਼ਾਂ ਚ ਇਹ ਨਾ-ਮੁਰਾਦ ਬਿਮਾਰੀ ਹਮਲਾਵਰ ਹੈ, 4 ਲੱਖ ਤੋਂ ਵੱਧ ਲੋਕ ਇਸ ਦੇ ਸੰਕ੍ਰਮਣ ਤੋ ਪ੍ਰਭਾਵਿਤ ਹਨ।ਇਸ ਤਰਾਂ ਦੀਆਂ ਖਬਰਾਂ ਵੀ ਆ ਰਹੀਆਂ ਹਨ ਕਿ ਜੇ ਛੇਤੀ ਹੀ ਇਸ ਵਾਇਰਸ ‘ਤੇ ਕਾਬੂ ਨਾ ਪਾਇਆ ਗਿਆ ਤਾਂ ਕਾਬੂ ਪਾਉਣ ਤੱਕ ਲਗਭਗ 13 ਕਰੋੜ ਲੋਕ ਇਸ ਦੇ ਸ਼ਿਕਾਰ ਹੋ ਸਕਦੇ ਹਨ।ਪਰ ਅੱਜ ਤੱਕ ਦੀਆਂ ਖੋਜਾਂ ਗਵਾਹ ਹਨ ਕਿ ਮਨੁੱਖੀ ਮਗ ਭਾਵ ਮਨੁੱਖੀ ਦਿਮਾਗ ਤੋਂ ਕੁੱਝ ਵੀ ਦੂਰ ਨਹੀ ।ਇਸ ਲਈ ਦੁਨੀਆਂ ਭਰ ਦੇ ਵਿਗਿਆਨੀ , ਖੋਜ਼ਕਾਰ ਇਸ ਲਾ-ਇਲਾਜ ਵਾਇਰਸ ਨੂੰ ਇਲਾਜ ‘ਚ ਬਦਲਣ ਲਈ ਪੱਬਾਂ ਭਾਰ ਹੋ ਕੇ ਦਿਨ-ਰਾਤ ਲੱਗੇ ਹੋਏ ਹਨ । ਖੁਦਾ ਕਰੇ ਉਨ੍ਹਾਂ ਦੀ ਇਹ ਮਿਹਨਤ ਇਸ ਦੁੱਖ ਦੀ ਘੜੀ ‘ਚ ਕੰਮ ਆਵੇ……।

Read More