ਵਿਸ਼ਵ ਪੁਸਤਕ ਮੇਲੇ `ਤੇ ਗਹਿਰਾ ਹੁੰਦਾ ਭਗਵਾ ਰੰਗ -ਸ਼ਿਵ ਇੰਦਰ ਸਿੰਘ
Posted on:- 26-03-2020
``ਅੱਜ ਜ਼ਰੂਰਤ ਹਿੰਦੂ ਏਕਤਾ ਦੀ ਹੈ , ਹਿੰਦੂਆਂ `ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ ।ਜੇ ਅਸੀਂ ਪਹਿਲਾਂ ਤੋਂ ਹੀ ਇੱਕ ਹੋ ਕੇ ਮੁਸਲਮਾਨਾਂ ਨੂੰ ਆਪਣੇ ਇਲਾਕਿਆਂ `ਚ ਜ਼ਮੀਨਾਂ ਨਾ ਖ਼ਰੀਦਣ ਦਿੰਦੇ ਤਾਂ ਸਾਨੂੰ ਇਹ ਦਿਨ ਨਾ ਦੇਖਣੇ ਪੈਂਦੇ ..ਸਾਨੂੰ ਆਪਣੀਆਂ ਬੱਚੀਆਂ ਨੂੰ ਮੁਸਲਮਾਨਾਂ ਤੋਂ ਬਚਾਉਣਾ ਚਾਹੀਦਾ ਹੈ ਕਿ ਉਹ ਕਿਸੇ ਮੁਸਲਮਾਨ ਮੁੰਡੇ ਨਾਲ ਪਿਆਰ ਨਾ ਕਰਨ । ਸ਼ੁਰੂ ਤੋਂ ਹੀ ਉਹਨਾਂ ਦੇ ਮਨਾਂ `ਚ ਮੁਸਲਮਾਨਾਂ ਪ੍ਰਤੀ ਨਫਰਤ ਪੈਦਾ ਕਰਨੀ ਚਾਹੀਦੀ ਹੈ ....ਆਪਣੀਆਂ ਕੁੜੀਆਂ ਨੂੰ ਦੱਸੋ ਕਿ ਉਹ ਚਾਰ ਵਿਆਹ ਕਰਦੇ ਹਨ , ਖਤਨਾ ਕਰਦੇ ਹਨ । ਇਸੇ ਤਰ੍ਹਾਂ ਹੀ ਸਾਡੀਆਂ ਕੁੜੀਆਂ `ਲਵ ਜ਼ਿਹਾਦ` ਤੋਂ ਬਚ ਸਕਦੀਆਂ ਹਨ ।`` ਇਹ ਨਫਰਤੀ ਭਾਸ਼ਾ ਕਿਸੇ ਕੱਟੜਵਾਦੀ ਸੰਸਥਾ ਵਿਚੋਂ ਨਹੀਂ ਬਲਕਿ ਭਾਰਤ ਸਰਕਾਰ ਦੇ ਅਦਾਰੇ ਨੈਸ਼ਨਲ ਬੁੱਕ ਟਰੱਸਟ (ਐੱਨ .ਬੀ .ਟੀ . ) ਦੁਆਰਾ ਪ੍ਰਗਤੀ ਮੈਦਾਨ ` ਚ 4 ਜਨਵਰੀ ਤੋਂ 12 ਜਨਵਰੀ ਤੱਕ ਚੱਲੇ ਵਿਸ਼ਵ ਪੁਸਤਕ ਮੇਲੇ `ਤੇ `ਸਨਾਤਨ` ਸੰਸਥਾ ਦੇ ਬੁੱਕ ਸਟਾਲ ਤੋਂ ਸੁਣਨ ਨੂੰ ਮਿਲੀ । ਇਸ ਬੁੱਕ ਸਟਾਲ ਦੇ ਕਰਕੁਨ ਜਿਥੇ ਅਜਿਹਾ ਪ੍ਰਚਾਰ ਕਰ ਰਹੇ ਸਨ , ਉਥੇ ਹਿੰਦੂ ਰਾਸ਼ਟਰਵਾਦ ਸਬੰਧੀ ਤੇ ਮੁਸਲਿਮ ਵਿਰੋਧੀ ਸਾਹਿਤ ਵੇਚ ਰਹੇ ਸਨ । ਪੁਸਤਕਾਂ ਤੋਂ ਬਿਨਾਂ ਇਥੇ ਗਊ ਮੂਤਰ,ਧੂਫ-ਬੱਤੀ ,ਸਾਬਣ ,ਤੇਲ ,ਲਾਕੇਟ , ਕਪੂਰ ਆਦਿ ਵਸਤਾਂ `ਆਤਮਿਕ ਸ਼ੁਧੀ` ਦੇ ਨਾਮ `ਤੇ ਵੇਚੀਆਂ ਜਾ ਰਹੀਆਂ ਸਨ । ਇਸ ਤਰ੍ਹਾਂ ਦਾ ਇਕ ਕੋਈ ਇਕੱਲਾ -ਕਾਰਾ ਸਟਾਲ ਨਹੀਂ ਸੀ ।
ਸੰਨ 1972 ਤੋਂ ਦਿੱਲੀ `ਚ ਇਹ ਵਿਸ਼ਵ ਪੁਸਤਕ ਮੇਲਾ ਲੱਗਦਾ ਆ ਰਿਹਾ ਹੈ । ਪਹਿਲਾਂ ਦੋ -ਤਿੰਨ ਸਾਲ ਦਾ ਫਰਕ ਪਾ ਕੇ ਲੱਗਦਾ ਸੀ ਫੇਰ ਹਰ ਸਾਲ ਲੱਗਣ ਲੱਗਾ । ਇਸੇ ਕੜੀ `ਚ ਇਸ ਵਾਰ ਇਹ 28 ਵਾਂ ਵਿਸ਼ਵ ਪੁਸਤਕ ਮੇਲਾ ਸੀ । ਇਸ ਵਾਰ ਮੇਲੇ ਦਾ ਥੀਮ ਮਹਾਤਮਾ ਗਾਂਧੀ ਦੇ 150 ਵੇਂ ਜਨਮ ਦਿਨ ਨੂੰ ਅਰਪਿਤ ਕੀਤਾ ਗਿਆ ਸੀ `ਮਹਾਤਮਾ ਗਾਂਧੀ: ਲੇਖਕਾਂ ਦੇ ਲੇਖਕ` ; ਮੇਲੇ `ਚ 600 ਦੇ ਕਰੀਬ ਦੇਸੀ -ਵਿਦੇਸ਼ੀ ਪ੍ਰਕਾਸ਼ਕ ਆਏ ਹੋਏ ਸਨ ।
Read More
ਇਲਾਜ ਨਾਲੋਂ ਪਰਹੇਜ਼ ਚੰਗਾ! ਨੋਵਲ ਕੋਰੋਨਾ ਵਾਇਰਸ - ਗੋਬਿੰਦਰ ਸਿੰਘ ਢੀਂਡਸਾ
Posted on:- 25-03-2020
ਦੁਨੀਆਂ ਨੋਵਲ ਕੋਰੋਨਾ ਵਾਇਰਸ (ਕੋਵਿਡ 19) ਨਾਂ ਦੀ ਮਹਾਂਮਾਰੀ ਨਾਲ ਜੂਝ ਰਹੀ ਹੈ ਜਿਸ ਦੀ ਸ਼ੁਰੂਆਤ ਚੀਨ ਦੇ ਵੂਹਾਨ ਸ਼ਹਿਰ ਤੋਂ ਹੋਈ। ਮਾਰਚ 22, 2020 (7 ਵਜੇ ਸਵੇਰੇ) ਤੱਕ ਦੇ ਤਾਜ਼ਾ ਅੰਕੜਿਆਂ ਅਨੁਸਾਰ ਦੁਨੀਆਂ ਦੇ 188 ਦੇਸ਼ਾਂ ਵਿੱਚ ਕੋਰੋਨਾ ਵਾਇਰਸ ਪੈਰ ਪਸਾਰ ਚੁੱਕਾ ਹੈ ਅਤੇ ਤਕਰੀਬਨ 308,564 ਮਾਮਲੇ ਸਾਹਮਣੇ ਆਏ ਹਨ ਅਤੇ 95,829 ਮਰੀਜ਼ ਠੀਕ ਹੋ ਗਏ ਹਨ ਅਤੇ 13069 ਮੌਤਾਂ ਹੋ ਚੁੱਕੀਆਂ ਹਨ। ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਵਿੱਚ ਜ਼ਿਆਦਾਤਰ ਵਡੇਰੀ ਉਮਰ ਦੇ ਲੋਕਾਂ ਦੀ ਗਿਣਤੀ ਹੈ। ਕੋਰੋਨਾ ਵਾਇਰਸ ਦੇ ਮਾਮਲੇ ਸਭ ਤੋਂ ਜ਼ਿਆਦਾ ਚੀਨ ਵਿੱਚ ਆਏ ਹਨ ਅਤੇ ਸਭ ਤੋਂ ਜ਼ਿਆਦਾ ਮੌਤਾਂ 4,825 ਇਟਲੀ ਵਿੱਚ ਹੋਈਆਂ ਹਨ। ਭਾਰਤ ਵਿੱਚ 332 ਮਾਮਲੇ ਸਾਹਮਏ ਆਏ ਹਨ ਅਤੇ 5 ਮੌਤਾਂ ਹੋ ਚੁੱਕੀਆਂ ਹਨ ਜਦਕਿ 24 ਮਰੀਜ਼ ਠੀਕ ਹੋ ਚੁੱਕੇ ਹਨ। ਕੋਰੋਨਾ ਵਾਇਰਸ ਨਾਲ ਭਾਰਤ ਵਿੱਚ ਪਹਿਲੀ ਮੌਤ ਉੱਤਰੀ ਕਰਨਾਟਕ ਦੇ ਕਲਬੁਰਗੀ ਸ਼ਹਿਰ ਵਿੱਚ 76 ਸਾਲਾ ਵਿਅਕਤੀ ਦੀ ਹੋਈ ਜੋ ਕਿ ਸਾਊਦੀ ਅਰਬ ਵਿੱਚੋਂ ਧਾਰਮਿਕ ਯਾਤਰਾ ਕਰਕੇ ਆਇਆ ਸੀ। ਤਾਜ਼ਾ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਕੁੱਲ 14 ਮਰੀਜ਼ਾਂ ਦੀ ਪੁਸ਼ਟੀ ਹੋ ਗਈ ਹੈ ਜਿਸ ਵਿੱਚੋਂ ਇੱਕ ਮਰੀਜ਼ ਦੀ ਮੌਤ ਹੋ ਚੁੱਕੀ ਹੈ।
ਕੋਰੋਨਾ ਵਾਇਰਸ ਸੰਕ੍ਰਮਿਤ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਕਈ ਤਰੀਕਿਆਂ ਨਾਲ ਫੈਲ ਸਕਦਾ ਹੈ ਜਿਵੇਂ ਕਿ ਨਿੱਜੀ ਵਿਅਕਤੀਗਤ ਛੂਹਣ, ਖੰਘਣ ਸਮੇਂ ਲਾਪਰਵਾਹੀ ਆਦਿ। ਕਿਸੇ ਸੰਕ੍ਰਮਿਤ ਵਸਤੂ ਜਾਂ ਸਤਹਿ ਨੂੰ ਛੂਹਣਾ ਅਤੇ ਫਿਰ ਬਿਨ੍ਹਾਂ ਹੱਥ ਧੋਏ ਆਪਣੀਆਂ ਅੱਖਾਂ, ਨੱਕ ਜਾਂ ਮੂੰਹ ਨੂੰ ਛੂਹਣਾ ਕੋਰੋਨਾ ਵਾਇਰਸ ਨੂੰ ਸਿੱਧਾ ਸੱਦਾ ਸਾਬਿਤ ਹੋ ਸਕਦਾ ਹੈ।
Read More