ਕਰੋਨਾ ਵਾਇਰਸ ਫੈਲਾਉਣ ਦੇ ਬਹਾਨੇ ਤਬਲੀਗੀ ਜਮਾਤ ਅਤੇ ਸਮੁੱਚੇ ਮੁਸਲਿਮ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਦੀ ਨਿਖੇਧੀ

Posted on:- 07-04-2020

suhisaver

ਬਠਿੰਡਾ : ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ  ਪ੍ਰਧਾਨ ਨਰਾਇੲਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਪ੍ਹੈਸ ਦੇ ਨਾਂ ਬਿਆਨ ਜਾਰੀ ਕਰਦੇ ਹੋਏ ਦਿੱਲੀ ਮਜਲਸ ਤੋਂ ਬਾਅਦ ਤਬਲੀਗੀ ਜਮਾਤ ਨਾਲ ਸਬੰਧਤ ਮੁਸਲਿਮ ਲੋਕਾਂ ਅੰਦਰ ਵਾਇਰਸ ਦੇ ਲੱਛਣ ਪਾਏ ਜਾਣ ਅਤੇ ਕੁੱਝ ਲੋਕਾਂ ਦੇ ਮੌਤ ਦਾ ਸ਼ਿਕਾਰ ਹੋ ਜਾਣ ਬਾਅਦ ਦਾ ਇੱਕ ਹੋਰ ਮੌਕਾ ਹਾਸਲ ਹੋ ਗਿਆ ਹੈ। ਇਹ ਫਿਰਕੂ ਫਾਸ਼ੀਵਾਦੀ ਫੇਕ ਵੀਡੀਓ ਦਾ ਸਹਾਰਾ ਲੈ ਕੇ ਮੁਸਲਿਮ ਭਾਈਚਾਰੇ ਨੂੰ ਕਰੋਨਾ ਵਾਇਰਸ ਦੀ ਲਾਗ ਲਾਉਣ ਵਾਸਤੇ ਤਬਲੀਗੀ ਜਮਾਤ ਨੂੰ ਹੀ ਜ਼ਿੰਮੇਦਾਰ ਠਹਿਰਾ ਰਹੇ ਹਨ ਅਤੇ ਦੂਸਰੇ ਪਾਸੇ ਕੇਂਦਰ ਦੀ ਮੋਦੀ ਸਰਕਾਰ ਤੇ ਦਿੱਲੀ ਦੀ ਕੇਜ਼ਰੀਵਾਲ ਸਰਕਾਰ ਅਤੇ ਦਿੱਲੀ ਪੁਲਸ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਰਹੀਆਂ ਗੰਭੀਰ ਕੁਤਾਹੀਆਂ ਨੂੰ ਢੱਕ ਰਹੇ ਹਨ। ਉਹ ਤਬਲੀਗੀ ਜਮਾਤ ਨੂੰ ਵਾਇਰਸ ਫੈਲਾਉਣ ਦੇ ਦੋਸ਼ੀ ਦਸਦੇ ਹੋਏ ਇਹ ਲੁਕਾਉਣ ਦੀ ਕੋਸ਼ਿਸ ਕਰ ਰਹੇ ਹਨ ਕਿ ਦਿੱਲੀ ਮਜਲਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਨਾ ਸਿਰਫ਼ ਭਾਰਤ ਵਿੱਚੋ ਬਲਕਿ ਵਿਦੇਸ਼ਾਂ ਖਾਸ ਕਰਕੇ ਮਲੇਸ਼ੀਆ, ਇੰਡੋਨੇਸ਼ੀਆ, ਬੰਗਲਾ ਦੇਸ਼,ਸਾਊਦੀ ਅਰਬੀ ਵਿੱਚੋਂ ਹਜ਼ਾਰਾਂ ਮੁਸਲਮਾਨ ਸ਼ਾਮਲ ਹੋਏ, ਉਹ ਵੀ ਉਦੋਂ ਜਦ  ਪੂਰੀ ਦੁਨੀਆਂ ਅੰਦਰ ਕੋਵਡ–19 ਨਾਮ ਦੀ ਭਿਆਨਕ ਮਹਾਂਮਾਰੀ ਫੈਲ ਚੁੱਕੀ ਸੀ।

ਐਨਾ ਵੱਡਾ ਇਕੱਠ ਜੋ 13 ਮਾਰਚ ਤੋਂ 15 ਮਾਰਚ ਤੱਥ ਚੱਲਿਆ, ਇਸ ਦੀ ਇਜ਼ਾਜਤ ਕਿਸਨੇ ਦਿੱਤੀ, ਕੀ ਇਸ ਲਈ ਹਿੰਦੋਸਤਾਨ ਦੀ ਕੇਂਦਰ ਸਰਕਾਰ, ਵਿਦੇਸ਼ ਮੰਤਰਾਲਾ ਅਤੇ ਪੁਲਸ ਜ਼ਿੰਮੇਵਾਰ ਨਹੀਂ ਜਿਸ ਦੀ ਬੁੱਕਲ ਵਿੱਚ ਦੇਸ਼ ਵਿਦੇਸ਼ ਤੋਂ  ਆਕੇ ਐਨੀ ਭੀੜ ਇਕੱਤਰ ਹੋਈ। ਮੋਦੀ ਸਰਕਾਰ ਨੂੰ ਆਪਣੇ ਵੱਲੋਂ ਕੋਈ ਢੁੱਕਵਾਂ ਮੌਕਾ ਦਿੱਤੇ ਬਗੈਰ ਅਚਾਨਕ ਕੀਤੇ ਦੇਸ਼ ਵਿਆਪੀ ਲੌਕ ਡਾਊਨ ’ਚ ਫਸੇ ਹਜ਼ਾਰਾਂ ਲੋਕਾਂ ਨੂੰ ਆਪਣੇ ਟਿਕਾਣਿਆਂ ’ਤੇ ਪਹੁੰਚਾਣ ਦੀ ਚਿੰਤਾ ਕਿਉਂ ਨਾ ਹੋਈ। ਮਜਲਸ ਦੇ ਸੰਚਾਲਕਾਂ ਵੱਲੋਂ ਪੁਲਸ ਨੂੰ ਵਾਰ ਵਾਰ ਬੇਨਤੀਆਂ ਕਰਨ ਦੇ ਬਾਵਜੂਦ ਉੱਥੇ ਇਕੱਠੇ ਹੋਏ ਲੋਕਾਂ ਨੂੰ ਬਾਹਰ ਕੱਢਣ ਦੇ ਇੰਤਜ਼ਾਮ ਕਿਓਂ ਨਹੀਂ ਕੀਤੇ ਗਏ।

Read More

ਕੋਰੋਨਾ ਵਾਇਰਸ ਕਾਰਨ ਪੰਜਾਬ ਦਾ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ

Posted on:- 07-04-2020

suhisaver

 -ਸੂਹੀ ਸਵੇਰ ਬਿਊਰੋ
                            
ਪੰਜਾਬ ਦੇ ਸਮਾਜਿਕ ,ਆਰਥਿਕ ,ਸੱਭਿਆਚਾਰਕ ਪੱਖ ਨੂੰ ਕੋਰੋਨਾ ਵਾਇਰਸ ਨੇ ਬੁਰੀ ਤਰ੍ਹਾਂ ਅਸਰ -ਅੰਦਾਜ਼ ਕੀਤਾ ਹੈ । ਸਟੋਰੀ ਲਿਖੇ ਜਾਣ ਤੱਕ ਪੰਜਾਬ `ਚ ਕੋਰੋਨਾ ਨਾਲ 8 ਮੌਤਾਂ ਹੋ ਚੁੱਕੀਆਂ ਤੇ 99 ਤੋਂ ਵਧੇਰੇ ਲੋਕ ਪੋਜ਼ੀਟਵ ਪਾਏ ਜਾ ਚੁੱਕੇ ਹਨ । ਪੰਜਾਬ ਸਕੂਲ ਸਿਖਿਆ ਬੋਰਡ ਨੇ ਕੋਰੋਨਾ ਕਾਰਨ ਦਸਵੀਂ ਤੇ ਬਾਰ੍ਹਵੀਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ । ਕਿਸਾਨ ਫਸਲਾਂ ਨੂੰ ਲੈ ਕੇ ਚਿੰਤਤ ਹਨ ,ਗਰੀਬ ਮਜ਼ਦੂਰਾਂ ਦੇ ਘਰ ਦੇ ਚੁੱਲ੍ਹੇ ਠੰਢੇ ਪਏ ਹਨ , ਕਾਰੋਬਾਰ ਠੱਪ ਹਨ । ਕਈ ਥਾਵੀਂ ਖੁਰਾਕੀ ਵਸਤਾਂ ਦੀ ਘਾਟ ਵੀ ਨਜ਼ਰ ਆ ਰਹੀ ਹੈ ।
     
ਭਾਵੇਂ ਪੰਜਾਬ ਕੋਵਿਡ 19 ਕਾਰਨ ਕਰਫਿਊ ਲਾਉਣ ਵਾਲਾ ਦੇਸ਼ ਦਾ ਮੋਹਰੀ ਸੂਬਾ ਹੈ ਪਰ  ਬਹੁਤੇ ਲੋਕ   ਮੰਨਦੇ ਹਨ ਕਿ  ਪੰਜਾਬ ਸਰਕਾਰ ਨੇ ਵੀ ਕੇਂਦਰ ਸਰਕਾਰ ਵਾਂਗ ਪਹਿਲਾਂ ਦਿਨਾਂ `ਚ  ਲਾਪਰਵਾਹੀ ਵਰਤੀ ਹੈ ।  ਮਾਰਚ ਮਹੀਨੇ ਦੇ ਸ਼ੁਰੂ ਚ  ਵੱਡੇ ਧਾਰਮਿਕ ਤੇ ਸਮਾਜਿਕ ਇਕੱਠ ਹੁੰਦੇ ਰਹੇ ਹਨ । ਇਹਨਾਂ `ਚ ਹੋਲਾ -ਮਹੱਲਾ `ਤੇ ਹੋਇਆ ਬੇਮਿਸਾਲ ਇਕੱਠ ਵੀ ਸ਼ਾਮਿਲ ਹੈ । ਆਨੰਦਪੁਰ ਸਾਹਿਬ ਚ ਹੁੰਦੇ ਹੋਲਾ- ਮਹੱਲਾ `ਚ ਹਰ ਸਾਲ 35 ਤੋਂ 40 ਲੱਖ ਦਾ ਇਕੱਠ  ਹੁੰਦਾ ਹੈ । ਕੋਰੋਨਾ ਦੇ ਚਲਦਿਆਂ ਇਸ ਵਾਰ ਛੇ ਦਿਨ ਚੱਲੇ  ਹੋਲਾ- ਮਹੱਲਾ ਦੇ ਸਮਾਗਮਾਂ `ਚ  ਕਰੀਬ  ਵੀਹ ਲੱਖ ਦਾ ਇਕੱਠ ਹੋਇਆ ਸੀ । ਪੰਜਾਬ ਚ ਕੋਵਿਡ -19 ਨਾਲ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਜਿਸ ਬਲਦੇਵ ਸਿੰਘ ਦੀ ਪੰਜਾਬ `ਚ ਪਹਿਲੀ ਮੌਤ ਹੋਈ ਸੀ (ਇਹ ਦੇਸ਼ `ਚ ਕੋਰੋਨਾ ਨਾਲ ਹੋਈ ਚੌਥੀ ਮੌਤ ਸੀ ) ਉਹ ਜਰਮਨੀ ਦੀ 2 ਹਫਤੇ ਦੀ ਯਾਤਰਾ ਤੋਂ ਬਾਅਦ ਘਰ ਜਾਣ ਤੋਂ ਪਹਿਲਾਂ 8 ਮਾਰਚ ਤੋਂ 10 ਮਾਰਚ ਤੱਕ  ਹੋਲਾ ਮਹੱਲਾ ਉਤਸਵ  `ਚ ਰਿਹਾ ।

Read More

ਲੰਗਰ ਸੇਵਾ : ਸੱਚੋ ਸੱਚ -ਅਮਨਦੀਪ ਹਾਂਸ

Posted on:- 05-04-2020

suhisaver

ਕਪੂਰਥਲਾ ਤੋਂ ਸ਼ੀਸ਼ਾ ਵਿਖਾਉਂਦੀ ਇੱਕ ਵਿਸ਼ੇਸ਼ ਰਿਪੋਰਟ

ਅੱਜ ਕੋਰੋਨਾ ਮਹਾਮਾਰੀ ਨਾਲ ਚੱਲ ਰਹੀ ਜੰਗ ਚ ਵਿਸ਼ਵ ਭਰ ਦੇ ਇਨਸਾਨੀਅਤ ਨੂ ਪਿਆਰਨ ਵਾਲੇ ਲੋਕ ਸੇਵਾ ਦੇ ਸੰਕਲਪ ਉੱਤੇ ਅਮਲ ਕਰ ਰਹੇ ਨੇ, ਕਰੋੜਾਂ ਲੋਕ ਲੌਕਡਾਊਨ ਚ ਗਏ ਨੇ, ਅੰਤਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਨੇ।

ਭਾਰਤ ਦੀ ਵੀ ਸਾਰੀ ਵੱਸੋਂ ਲੌਕਡਾਊਨ ਚ ਘਿਰੀ ਹੈ। ਮੁਲਕ ਦੀ ਹਕੂਮਤ ਅਤੇ ਸੂਬਿਆਂ ਦੀਆਂ ਹਕੂਮਤਾਂ ਵਲੋਂ ਦਾਅਵੇ ਤਾਂ ਇਹ ਕੀਤੇ ਜਾ ਰਹੇ ਨੇ ਕਿ ਸਂਕਟ ਮਾਰੇ ਅਵਾਮ ਲਈ ਸਭ ਲੋੜਾਂ ਉਹਨਾਂ ਦੇ ਦਰ ਤੇ ਪੂਰੀਆਂ ਕੀਤੀਆਂ ਜਾਣਗੀਆਂ , ਪਰ ਅਜਿਹਾ ਕੁਝ ਖਾਸ ਨਹੀਂ ਹੋ ਰਿਹਾ, ਜ਼ਮੀਨੀ ਹਕੀਕਤ ਇਹ ਹੈ ਕਿ ਲੋਕਾਂ ਨੇ ਹੀ ਪੀੜਾਂ ਮਾਰੇ ਲੋਕਾਂ ਦੀ ਬਾਂਹ ਫੜੀ ਹੈ, ਆਪੋ ਆਪਣੇ ਅਕੀਦੇ ਦੀ ਛਤਰ ਛਾਇਆ ਹੇਠ।

ਆਪਾਂ ਅੱਜ ਕਪੂਰਥਲਾ ਸ਼ਹਿਰ ਦੀ ਗੱਲ ਕਰਦੇ ਹਾਂ, ਜਿਥੇ ਮੁਲਕ ਦੇ ਬਾਕੀ ਹਿੱਸੇ ਵਾਂਗ ਲੌਕ ਡਾਊਨ ਕਾਰਨ ਥੁੜਾਂ ਮਾਰੇ, ਜੋ ਨਿੱਤ ਦੀ ਕਮਾ ਕੇ ਗੁਜ਼ਰ ਬਸਰ ਕਰਦੇ ਸਨ, ਮੰਦੇ ਹਾਲ ਹੋਏ ਪਏ ਨੇ, ਕਿਰਤ ਕਮਾਈ ਨਾਲ  ਸਬਰ ਸੰਤੋਖ ਦੀ ਰੁੱਖੀ ਮਿੱਸੀ ਖਾਣ ਵਾਲੇ, ਹਕੂਮਤ ਦੀ ਮਾੜੀ ਵਿਵਸਥਾ ਚ ਬੁਰੀ ਤਰ੍ਹਾਂ ਨਪੀੜੇ ਜਾ ਰਹੇ ਨੇ, ਨਾ ਦੋ ਵਕਤ ਦੀ ਰੋਟੀ, ਨਾ ਕੋਈ ਦਵਾ ਦਾਰੂ।

Read More

ਲੌਕ ਡਾਊਨ ਵਿੱਚ ਅਨੁਭਵ - ਗੁਰਬਾਜ ਸਿੰਘ ਹੁਸਨਰ

Posted on:- 04-04-2020

suhisaver

ਜਦੋਂ ਕੋਰੋਨਾ ਵਾਇਰਸ ਨੇ ਚੀਨ ਤੋਂ ਬਾਦ ਇਟਲੀ,ਸਪੇਨ,ਫਰਾਂਸ,ਇੰਗਲੈਂਡ ਅਤੇ ਅਮਰੀਕਾ ਵਰਗੇ ਦੇਸ਼ਾਂ ਨੂੰ ਘੇਰਾ ਪਾ ਲਿਆ, ਹਰ ਰੋਜ਼ ਸੈਕੜਿਆਂ ਦੀ ਗਿਣਤੀ ਵਿੱਚ ਮੌਤਾਂ ਹੋਣ ਲੱਗੀਆਂ ਤਾਂ ਇਸ ਤੋਂ ਚਿੰਤਤ ਹੋ ਕੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ 22 ਮਾਰਚ ਨੂੰ ਇੱਕ ਦਿੰਨ ਲਈ ਪੂਰਾ ਦੇਸ਼ ਲੌਕ ਡਾਊਨ ਰੱਖਣ ਦਾ ਟਰੈਲ ਲੈ ਕੇ ਆਖਰ 24 ਮਾਰਚ 2020  ਨੂੰ ਇੱਕੀ ਦਿੰਨ ਲਈ ਪੂਰਾ ਭਾਰਤ ਲੌਕ ਡਾਊਨ ਰੱਖਣ ਦਾ ਹੁਕਮ ਸੁਣਾ ਦਿੱਤਾ । ਜਿਸ ਨਾਲ ਪੂਰੇ ਦੇਸ਼ ਵਿੱਚ ਸਾਰੇ ਸਕੂਲ ਕਾਲਜ, ਯੂਨੀਵਰਸਿਟੀਆਂ ,ਫ਼ੈਕਟਰੀਆਂ , ਕਾਰਖ਼ਾਨੇ , ਉਦਯੋਗ ,ਹੋਟਲ, ਜਿੰਮ, ਮੰਦਰ, ਮਸਜਿਦ, ਗੁਰਦੁਆਰੇ , ਚਰਚ , ਬੱਸਾਂ , ਕਾਂਰਾ,ਰੇਲਾਂ , ਜਹਾਜ਼ ਸਭ ਬੰਦ ਹੋ ਗਏ।

ਗੱਲ ਕੀ ਇੱਕ ਦੇਸ਼ ਤੋਂ ਦੂਜੇ ਦੇਸ਼ ਅਤੇ ਇੱਕ ਸੂਬੇ ਤੋਂ ਦੂਜੇ ਸੂਬੇ ਵਿੱਚ ਆਉਣ ਜਾਣ ਸਭ ਬੰਦ ਹੋ ਗਿਆ। ਖਾਣ ਪੀਣ ਤੇ ਰੋਜ਼ਾਨਾ ਘਰ ਵਰਤੋਂ ਵਸਤੂ ਦੀਆਂ ਦੁਕਾਨਾਂ , ਮੈਡੀਕਲ ਸਟੋਰ ਛੱਡ ਕੇ ਸਭ ਬਜ਼ਾਰ ਬੰਦ ਹੋ ਗਏ। ਕੋਰੋਨਾ ਵਾਇਰਸ ਇੱਕ ਆਦਮੀ ਤੋਂ ਦੂਸਰੇ ਨੂੰ ਫੈਲਣ ਦੇ ਕਾਰਨ ਹਰ ਇੱਕ ਨੂੰ ਸਮਾਜਿਕ ਦੂਰੀ ਬਣਾ ਕੇ ਰੱਖਣ , ਬਾਰ-ਬਾਰ ਹੱਥ ਧੋਣ, ਸੈਨੇਟਾਇਜ ਕਰਨ, ਮਾਸਕ ਪਾਉਣ ਦੇ ਲਈ ਸਮਝਾਇਆ ਜਾਣ ਲੱਗਿਆ ।ਬੁਖ਼ਾਰ,ਖੰਘ ਤੇ ਸਾਹ ਲੈਣ ਵਿੱਚ ਤਖਲੀਫ ਇਸ ਦੀਆਂ ਨਿਸ਼ਾਨੀਆਂ ਦੱਸ ਕੇ ਜ਼ਰੂਰਤ ਪੈਣ ਤੇ ਡਾਕਟਰੀ ਸਲਾਹ ਲੈਣ ਦੇ ਆਦੇਸ਼ ਦਿੱਤੇ ਜਾਣ ਲੱਗੇ।       

Read More

ਇਜ਼ਰਾਈਲ ਤੋਂ ਬੰਦੂਕਾਂ ਖਰੀਦਣ ਦੀ ਥਾਂ ਸਿਹਤ ਪ੍ਰਬੰਧ ਮਜ਼ਬੂਤ ਕੀਤੇ ਜਾਣ - ਲੋਕ ਮੋਰਚਾ ਪੰਜਾਬ

Posted on:- 01-04-2020

ਇਧਰ ਜਦੋਂ ਸਾਰਾ ਮੁਲਕ ਕਰੋਨਾ ਦੀ ਮਹਾਂ-ਮਾਰੀ ਨਾਲ ਜੂਝ ਰਿਹਾ ਹੈ।ਡਾਕਟਰਾਂ ਤੇ ਕਰਮਚਾਰੀਆਂ ਅਤੇ ਸਿਹਤ ਸਾਧਨਾਂ ਦੀ ਵੱਡੀ ਤੋਟ ਸਾਹਮਣੇ ਆ ਰਹੀ ਹੈ।ਕਰਫਿਊ ਲੱਗਿਆ ਹੋਇਆ ਹੈ। ਕਾਰੋਬਾਰ ਠੱਪ ਹਨ।ਕਰੋੜਾਂ ਕਰੋੜ ਲੋਕ ਰੋਟੀ ਤੋਂ ਬੇਜ਼ਾਰ ਹਨ।ਉਧਰ ਉਸੇ ਵੇਲੇ ਮੁਲਕ ਦੇ ਹਾਕਮ ਇਜ਼ਰਾਈਲ ਤੋਂ 116 ਮਿਲੀਅਨ ਡਾਲਰ (ਲਗਭਗ 9 ਅਰਬ ਰੁਪਏ) ਦੀਆਂ ਰਫਲਾਂ ਖਰੀਦ ਰਹੇ ਹਨ। ਇਸ 'ਤੇ ਰੋਸ ਪ੍ਰਗਟਾਉਂਦਿਆਂ ਲੋਕ ਮੋਰਚਾ ਪੰਜਾਬ ਦੇ ਸੂਬਾ ਜਥੇਬੰਦਕ ਸਕੱਤਰ ਜਗਮੇਲ ਸਿੰਘ ਨੇ ਮੰਗ ਕੀਤੀ ਕਿ ਇਹ ਸੌਦਾ ਰੱਦ ਕਰਕੇ ਸਿਹਤ ਪ੍ਰਬੰਧ ਮਜ਼ਬੂਤ ਕੀਤਾ ਜਾਵੇ। ਇਹ ਕਮਜ਼ੋਰੇ ਸਿਹਤ ਪ੍ਰਬੰਧ ਦਾ ਸਿੱਟਾ ਹੀ ਹੈ ਕਿ ਸੰਸਾਰ ਸਿਹਤ ਸੰਸਥਾ ਵੱਲੋਂ 31 ਦਸੰਬਰ 2019 ਨੂੰ ਕਰੋਨਾ ਵਾਇਰਸ ਬਾਰੇ ਅਗਾਊਂ ਸੂਚਨਾ ਦਿੱਤੇ ਜਾਣ ਅਤੇ 30 ਜਨਵਰੀ ਨੂੰ ਇਸ ਵਾਇਰਸ ਨਾਲ ਮੌਤ ਹੋ ਜਾਣ ਤੋਂ ਫੋਰੀ ਬਾਦ ਵੀ ਸਰਕਾਰਾਂ ਵੱਲੋਂ ਕੋਈ ਕਦਮ ਲਿਆ ਦਿਖਾਈ ਨਹੀਂ ਦੇ ਰਿਹਾ ਹੈ। ਅਚਾਨਕ ਕਰਫਿਊ ਲਾ ਦਿੱਤਾ ਗਿਆ ਹੈ।

ਮੈਡੀਕਲ ਕੌਂਸਲ ਆਫ ਇੰਡੀਆ ਅਨੁਸਾਰ ਹੁਣ ਤੱਕ 10ਲੱਖ ਪਿੱਛੇ ਸਿਰਫ 15 ਵਿਅਕਤੀਆਂ ਦਾ ਹੀ ਕਰੋਨਾ-ਟੈਸਟ ਹੋਇਆ ਹੈ।12 ਹਜ਼ਾਰ ਲੋਕਾਂ ਪਿੱਛੇ ਸਿਰਫ ਇੱਕ ਡਾਕਟਰ ਹੈ।ਨਾ ਪੂਰੇ ਬੈੱਡ ਹਨ ਤੇ ਨਾ ਵੈਂਟੀਲੇਟਰ ਹਨ। ਵੱਡੀ ਗਿਣਤੀ ਹਸਪਤਾਲਾਂ ਵਿੱਚ ਟੈਸਟ ਲਈ ਟੈਸਟਿੰਗ-ਕਿਟ ਨਹੀਂ ਹੈ, ਟਰੀਟਮੈਂਟ ਕਿਥੋਂ ਹੋਣੀ ਹੈ। ਲਾਕ-ਡਾਊਨ/ਕਰਫਿਊ ਦਾ ਐਲਾਨ ਕਰਨ ਤੋਂ ਨਾ ਪਹਿਲਾਂ ਤੇ ਨਾ ਹੁਣ ਲੋਕਾਂ ਨੂੰ ਸਿਖਿਅਤ ਕਰਨ ਦਾ, ਕੋਈ ਅਮਲ ਨਹੀਂ ਹੈ।


Read More