ਕੋਰੋਨਾ ਚਮਤਕਾਰ : ਇੱਕ ਹੈਰਾਨੀਜਨਕ ਤੱਥ - ਹਰਚਰਨ ਸਿੰਘ ਚਹਿਲ

Posted on:- 22-04-2020

suhisaver

ਅਮਰੀਕਾ ਵਿੱਚ ਤੇਲ ਦੀਆਂ ਕੀਮਤਾਂ ਸਿਫ਼ਰ ਤੋਂ ਵੀ ਹੇਠਾਂ: ‘ਵਾਅਦਾ ਬਾਜ਼ਾਰ’ ਨਾਂਅ ਦੀ ਪੂੰਜੀਵਾਦੀ ਵਬਾਅ ਦਾ ਕਮਾਲ !
             
ਸੁਣ ਕੇ ਇੱਕ ਵਾਰ ਹੈਰਾਨ ਹੋਣਾ ਸੁਭਾਵਿਕ ਹੈ। ਕਿਸੇ ਜਿਣਸ ਦੀ ਕੀਮਤ ਬਹੁਤ ਘੱਟ ਤਾਂ ਹੋ ਸਕਦੀ ਹੈ ਪਰ ਮਨਫ਼ੀ ਵਿੱਚ ਹੋਵੇ, ਹੈਰਾਨੀਜਨਕ ਤਾਂ ਹੈ ਹੀ। ਖਿਆਲ ਰਹੇ ਅਸੀਂ ਹਵਾ ਜਾਂ ਪਾਣੀ ਵਰਗੀ ਕਿਸੇ ਕੁਦਰਤੀ ‘ਵਸਤੂ’ ਦੀ ਗੱਲ ਨਹੀਂ ਕਰ ਰਹੇ ਸਗੋਂ ਤੇਲ ਵਰਗੀ ਇੱਕ ‘ਜਿਣਸ’ ਦੀ ਗੱਲ ਕਰ ਰਹੇ ਹਾਂ ਜੋ ਪੈਦਾ (ਭਾਵ ਧਰਤੀ ਹੇਠੋਂ ਕੱਢ ਕੇ ਸੋਧਣਾ ਆਦਿ) ਹੀ ਵੇਚਣ ਲਈ ਕੀਤੀ ਜਾਂਦੀ ਹੈ। ਦਰਅਸਲ ਇਹ ‘ਵਾਅਦਾ ਬਾਜ਼ਾਰ’ ( Future Trading) ਨਾਂਅ ਦੀ ਉਸ ਵਬਾਅ ਦਾ ਕਮਾਲ ਹੈ ਜਿਸ ਨੂੰ ਅਸੀਂ ਮੋਟੇ ਤੌਰ ’ਤੇ ਸੱਟੇਬਾਜ਼ੀ ਕਹਿੰਦੇ ਹਾਂ। ਇਸ ਦਾ ਪੁਰਾਤਨ ਰੂਪ ਜੂਆ ਤਾਂ ਸਾਡੇ ਲਈ ਇੰਨਾ ਜਾਣਿਆ-ਪਹਿਚਾਣਿਆ ਹੈ ਕਿ ਜੂਏ ਵਿੱਚ ਆਪਣੀ ਪਤਨੀ ਨੂੰ ਦਾਅ ’ਤੇ ਲਾਉਣ ਵਾਲੇ ਸ਼ਖਸ ਅੱਜ ਵੀ ਸਾਡੀ ਸੰਸਕ੍ਰਿਤੀ ਦਾ ਗੌਰਵ ਸਮਝੇ ਜਾਂਦੇ ਹਨ ਅਤੇ ਧਰਮ-ਪੁੱਤਰ ਹਨ। ਉਨਾਂ ਦੀਆਂ ਕਰਤੂਤਾਂ ਨੂੰ ਸ਼ਾਬਦਿਕ ਕੁਤਰਕਤਾਂ ਸਹਾਰੇ ਅੱਜ ਵੀ ਜਾਇਜ਼ ਠਹਿਰਾਇਆ ਜਾਂਦਾ ਹੈ। ਗੱਲ ਤਿਲਕ ਚੱਲੀ ਐ, ਵਾਅਦਾ-ਬਾਜ਼ਾਰ ਵਾਲੀ ਅਸਲੀ ਗੱਲ ’ਤੇ ਆਈਏ।

ਆਪਣੀ ਮੁਨਾਫਾਖੋਰੀ ਹਿਰਸ ਦੀ ਪੂਰਤੀ ਹਿੱਤ ਪੂੰਜੀਵਾਦ ਨੇ ਜੂਏ, ਸੱਟੇਬਾਜ਼ੀ ਆਦਿ ਵਰਗੇ ਬਦਨਾਮ ਹੋ ਚੁੱਕੇ ਸ਼ਬਦਾਂ ਨੂੰ ਨਵੇਂ ਨਵੇਂ ਨਾਮਕਰਨਾਂ ਹੇਠ ਲਿਸ਼ਕਾ-ਪੁਸ਼ਕਾ ਲਿਆ ਹੈ। ਇਸ ਨਾਲ ਸਬੰਧਿਤ ਵਿਵਸਥਾਵਾਂ ਨੂੰ ਕਾਨੂੰਨੀ ਜਾਮੇ ਪਹਿਨਾ ਦਿੱਤੇ ਹਨ। ਵਾਅਦਾ-ਬਾਜ਼ਾਰ, ਡੈਰੀਵੇਟਿਵ ਮਾਰਕੀਟ, ਫਿਊਚਰਜ਼ ਐਂਡ ਆਪਸ਼ਨਜ਼, ਕਾਲ-ਆਪਸ਼ਨ, ਪੁੱਟ-ਆਪਸ਼ਨ ਆਦਿ ਅਜਿਹੇ ਕਈ ਸ਼ਬਦ ਹਨ ਜੋ ਨਿਰੋਲ ਮੁਨਾਫਾ ਕਮਾਉਣ ਦੀ ਹਿਰਸ ਨਾਲ ਲਿਪਤ ਇਸ ‘ਮੰਡੀ’ ਦੇ ਲੋਕ ਵਰਤਦੇ ਹਨ।

Read More

ਮੋਦੀ-ਸ਼ਾਹ ਹਕੂਮਤ ਦਾ ਫਾਸ਼ੀ ਚਿਹਰਾ, ਬੁੱਧੀਜੀਵੀਆਂ ਤੋਂ ਬਾਅਦ ਪੱਤਰਕਾਰ ਬਣੇ ਨਿਸ਼ਾਨਾ -ਖੰਨਾ, ਦੱਤ

Posted on:- 22-04-2020

ਚੰਡੀਗੜ੍ਹ: ਇਨਕਲਾਬੀ ਕੇਂਦਰ,ਪੰਜਾਬ ਨੇ ਕਸ਼ਮੀਰੀ ਫ਼ੋਟੋਜਰਨਲਿਸਟ ਮਸਰਤ ਜ਼ਾਹਰਾ ਉੱਪਰ ਜੰਮੂ-ਕਸ਼ਮੀਰ ਪੁਲਿਸ ਵੱਲੋਂ ਗ਼ੈਰਕਾਨੂੰਨੀ ਕਾਰਵਾਈਆਂ ਰੋਕੂ ਕਾਨੂੰਨ ਤਹਿਤ ਪਰਚਾ ਦਰਜ ਕਰਨ ਤੋਂ ਬਾਦ ਇਕ ਹੋਰ ਸੀਨੀਅਰ ਪੱਤਰਕਾਰ ਪੀਰਜਾਦਾ ਅਸ਼ਿਕ ਨੂੰ ਤਫ਼ਤੀਸ਼ ਲਈ ਬੁਲਾ ਕੇ ਤੰਗ-ਪ੍ਰੇਸ਼ਾਨ/ਜਲੀਲ ਕਰਨ ਦੀ ਸਖਤ ਸ਼ਬਦਾਂ ਵ੍ਵਿਚ ਨਿਖੇਧੀ ਕੀਤੀ ਹੈ। ਇਨਕਲਾਬੀ ਕੇਂਦਰ,ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਦੋਵਾਂ ਵਿਰੁੱਧ ਫੇਕ ਨਿਊਜ਼ ਛਾਪਣ ਦਾ ਪਰਚਾ ਦਰਜ ਕਰ ਲਿਆ ਗਿਆ ਹੈ। ਸ੍ਰੀਨਗਰ ਤੋਂ ਦੀ ਹਿੰਦੂ ਦੇ ਪੱਤਰਕਾਰ ਪੀਰਜ਼ਾਦਾ ਆਸ਼ਿਕ ਦੀ "ਬਾਰਾਮੂਲਾ ਵਿਚ ਸੰਬੰਧੀਆਂ ਨੂੰ ਖਾੜਕੂਆਂ ਦੀਆਂ ਦਫ਼ਨਾਈਆਂ ਲਾਸ਼ਾਂ ਕਬਰਾਂ ਵਿੱਚੋਂ ਕੱਢਣ ਦੀ ਇਜਾਜ਼ਤ ਮਿਲੀ ਨਾਂ ਦੀ 19 ਅਪ੍ਰੈਲ ਨੂੰ ਅਖ਼ਬਾਰ ਵਿਚ ਇਕ ਸਟੋਰੀ ਛਪੀ ਸੀ: "।

Read More

ਕਸ਼ਮੀਰੀ ਪੱਤਰਕਾਰਾਂ ਵਿਰੁੱਧ ਦਰਜ ਮਾਮਲੇ ਵਾਪਸ ਲਏ ਜਾਣ : ਜਮਹੂਰੀ ਅਧਿਕਾਰ ਸਭਾ

Posted on:- 22-04-2020

ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ.ਮਲੇਰੀ, ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਅਤੇ ਪ੍ਰੈੱਸ ਸਕੱਤਰ ਬੂਟਾ ਸਿੰਘ ਨੇ ਕਸ਼ਮੀਰੀ ਫ਼ੋਟੋਜਰਨਲਿਸਟ ਉੱਪਰ ਜੰਮੂ-ਕਸ਼ਮੀਰ ਪੁਲਿਸ ਵੱਲੋਂ ਯੂ.ਏ.ਪੀ.ਏ. (ਗ਼ੈਰਕਾਨੂੰਨੀ ਕਾਰਵਾਈਆਂ ਰੋਕੂ ਕਾਨੂੰਨ) ਤਹਿਤ ਪਰਚਾ ਦਰਜ ਕਰਨ ਤੋਂ ਬਾਦ ਇਕ ਹੋਰ ਸੀਨੀਅਰ ਪੱਤਰਕਾਰ ਨੂੰ ਤਫ਼ਤੀਸ਼ ਦੇ ਬਹਾਨੇ ਤੰਗ-ਪ੍ਰੇਸ਼ਾਨ ਕਰਨ ਅਤੇ ਉਸ ਵਿਰੁੱਧ ਫੇਕ ਨਿਊਜ਼ ਛਾਪਣ ਦੇ ਇਲਜ਼ਾਮ ਤਹਿਤ ਪਰਚਾ ਦਰਜ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਸ੍ਰੀਨਗਰ ਤੋਂ ਦੀ ਹਿੰਦੂ ਦੇ ਪੱਤਰਕਾਰ ਪੀਰਜ਼ਾਦਾ ਆਸ਼ਿਕ ਦੀ 19 ਅਪ੍ਰੈਲ ਨੂੰ ਅਖ਼ਬਾਰ ਵਿਚ ਇਕ ਸਟੋਰੀ ਛਪੀ ਸੀ ਜਿਸ ਵਿਚ ਮ੍ਰਿਤਕ ਖਾੜਕੂਆਂ ਦੀਆਂ ਲਾਸ਼ਾਂ ਦੇ ਮਾਮਲੇ ਬਾਬਤ ਤੱਥਾਂ ਦੀ ਕੁਝ ਗ਼ਲਤਫ਼ਹਿਮੀ ਸੀ। ਪ੍ਰਸ਼ਾਸਨ ਤੱਥਾਂ ਨੂੰ ਦਰੁਸਤ ਕਰਵਾ ਸਕਦਾ ਸੀ। ਲੇਕਿਨ ਇਸ ਨੂੰ ਮੀਡੀਆ ਦੀ ਜ਼ੁਬਾਨਬੰਦੀ ਦਾ ਹਥਿਆਰ ਬਣਾਉਣ ਲਈ ਫ਼ੇਕ ਨਿਊਜ਼ ਦਾ ਪਰਚਾ ਦਰਜ ਕਰ ਲਿਆ ਗਿਆ। ਪਹਿਲਾਂ ਇਸ ਬਹਾਨੇ ਸ਼੍ਰੀਨਗਰ ਸਾਈਬਰ ਪੁਲਿਸ ਵੱਲੋਂ ਪੱਤਰਕਾਰ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਅਤੇ ਫਿਰ ਉਸੇ ਸ਼ਾਮ ਨੂੰ ਅਨੰਤਨਾਗ ਪੁਲਿਸ ਵੱਲੋਂ ਤਫ਼ਤੀਸ਼ ਲਈ ਹਾਜ਼ਰ ਹੋਣ ਦਾ ਹੁਕਮ ਜਾਰੀ ਕਰ ਦਿੱਤਾ ਗਿਆ। ਇਹ ਪੱਤਰਕਾਰ ਨੂੰ ਜਾਣ-ਬੁੱਝ ਕੇ ਪ੍ਰੇਸ਼ਾਨ ਕਰਨ ਦਾ ਮਾਮਲਾ ਹੈ। ਇਸੇ ਤਰ੍ਹਾਂ ਹਾਲ ਹੀ ਵਿਚ ਮਸਰਤ ਜ਼ਾਹਰਾਉੱਪਰ ਸੋਸ਼ਲ ਮੀਡੀਆ ਉੱਪਰ 'ਰਾਸ਼ਟਰ ਵਿਰੋਧੀ' ਪੋਸਟਾਂ ਪਾਉਣ ਦਾ ਇਲਜ਼ਾਮ ਲਗਾਇਆ ਗਿਆ ਸੀ ਕਿ ਉਸ ਦੀਆਂ ਪੋਸਟਾਂ ਨੌਜਵਾਨਾਂ ਨੂੰ ਵਰਗਾਉਣ ਅਤੇ ਪਬਲਿਕ ਅਮਨ-ਅਮਾਨ ਭੰਗ ਕਰਨ ਦੇ ਜੁਰਮਾਂ ਨੂੰ ਉਕਸਾਉਣ ਵਾਲੀਆਂ ਹਨ ਅਤੇ ਇਸ ਨਾਲ ਲਾਅ ਐਂਡ ਆਰਡਰ ਦੀ ਸਮੱਸਿਆ ਖੜ੍ਹੀ ਹੋ ਸਕਦੀ ਹੈ।

Read More

ਮੁਲਜ਼ਮਾਂ ਨਾਲ ਪਿਸਦੇ ਮਜ਼ਲੂਮ ਤੇ ਹਕੂਮਤੀ ਡੰਡੇ ਦੇ ਮੂਹਰੇ ਬੌਣੀ ਹੋਈ ਕਲਮ

Posted on:- 20-04-2020

suhisaver

ਮਾਨਸਾ ਦੇ ਪਿੰਡ ਠੂਠਿਆਂਵਾਲੀ ਤੋਂ ਅਮਨਦੀਪ ਹਾਂਸ ਦੀ ਵਿਸ਼ੇਸ਼ ਰਿਪੋਰਟ

ਬਾਬਾ ਨਜ਼ਮੀ ਸਾਹਿਬ ਆਂਹਦੇ ਨੇ...

ਸੱਚਿਆ ਸੱਚ ਸੁਣਾਉਂਦਾ ਕਿਉਂ ਨਹੀਂ
ਪਾਇਆ ਢੋਲ ਵਜਾਉਂਦਾ ਕਿਉਂ ਨਹੀਂ
ਆਪਣਾ ਫਰਜ਼ ਨਿਭਾਉਂਦਾ ਕਿਉਂ ਨਹੀਂ
ਲਿਖਦਾ ਕਿਉਂ ਨਈਂ ਸੱਚੇ ਅੱਖਰ?

ਕੋਈ ਸੱਚੇ ਅੱਖਰ ਲਿਖੇ ਨਾ ਲਿਖੇ, ਪਰ ਸੱਚ ਕਹਿਣ ਸੁਣਨ ਦੀ ਜੁਰੱਅਤ ਵਾਲੇ ਸਾਥੀਆਂ ਦੇ ਸਾਥ ਨੇ ਸਾਡੀ ਟੀਮ ਨੂੰ ਸੱਚੇ ਅੱਖਰ ਲਿਖਣ ਦੀ ਹਿੰਮਤ ਬਖਸ਼ੀ ਹੈ . . .

ਆਓ, ਇਹਨਾਂ ਅੱਖਰਾਂ ਦੀ ਉਂਗਲ ਫੜ ਮਾਨਸਾ ਜ਼ਿਲ੍ਹੇ ਦੇ ਪਿੰਡ ਠੂਠਿਆਂਵਾਲੀ ਚੱਲਦੇ ਹਾਂ, ਜਿੱਥੇ ਲੌਕਡਾਊਨ ਦੇ ਨਿਯਮ ਸਮਝਾਉਣ ਗਈ ਪੁਲਸ ਨੇ ਮੁਲਜ਼ਮਾਂ ਦੇ ਨਾਲ ਮਜ਼ਲੂਮਾਂ ਨੂੰ ਵੀ ਛੱਲੀਆਂ ਵਾਂਗ ਉਧੇੜ ਸੁੱਟਿਆ, ਕੀ ਬੁੜ੍ਹੀਆਂ, ਕੀ ਕੁੜੀਆਂ, ਕੀ ਜਵਾਕ, ਜੋ ਵੀ ਮੂਹਰੇ ਆਇਆ, ਸਭ ਦੇ ਪੁਲਸੀਆ ਡਾਂਗ ਐਸੀ ਵਰਾਈ ਕਿ ਨੀਲ, ਨਿਸ਼ਾਨ ਇਸ ਤਸ਼ੱਦਦ ਦੀ ਗਵਾਹੀ ਭਰਦੇ ਨੇ। ਸਾਰਾ ਕਹਿਰ ਰੰਘਰੇਟੇ ਗੁਰੂ ਦੇ ਬੇਟਿਆਂ ਦੇ ਟੱਬਰਾਂ ਤੇ ਵਰਪਿਆ।
 
ਪਿੰਡ ਦੇ ਸਰਪੰਚ ਸ. ਬਿੱਕਰ ਸਿੰਘ ਅਤੇ ਪੀੜਤ ਪਰਿਵਾਰਾਂ ਦੀਆਂ ਔਰਤਾਂ ਨਾਲ ਕੁਝ ਜਾਣਕਾਰਾਂ ਜ਼ਰੀਏ ਟੈਲੀਫੋਨ ਤੇ ਸਾਰੀ ਘਟਨਾ ਦਾ  ਵੇਰਵਾ ਲਿਆ, ਗੱਲਬਾਤ ਦੇ ਸਾਰੇ ਸਬੂਤ, ਘਟਨਾ ਦੇ ਵੇਰਵਿਆਂ ਦੇ ਆਡੀਓ ਤੇ ਵੀਡੀਓ ਸਬੂਤ ਵੀ ਸਾਡੇ ਕੋਲ ਮੌਜੂਦ ਹਨ।

Read More

ਸੀਨੀਅਰ ਪੱਤਰਕਾਰ ਨੂੰ ਹਿਰਾਸਤ ਵਿਚ ਲੈਣ ਵਾਲੇ ਪੁਲਿਸ ਅਧਿਕਾਰੀ ਨੂੰ ਬਰਖ਼ਾਸਤ ਕੀਤਾ ਜਾਵੇ : ਜਮਹੂਰੀ ਅਧਿਕਾਰ ਸਭਾ

Posted on:- 19-04-2020

ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ.ਮਲੇਰੀ, ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਅਤੇ ਪ੍ਰੈੱਸ ਸਕੱਤਰ ਬੂਟਾ ਸਿੰਘ ਨੇ ਚੰਡੀਗੜ੍ਹ ਦੇ ਇੰਡਸਟ੍ਰੀਅਲ ਏਰੀਆ ਥਾਣੇ ਦੇ ਐੱਸਐੱਸਓ ਵੱਲੋਂ ਸੀਨੀਅਰ ਪੱਤਰਕਾਰ ਦਵਿੰਦਰਪਾਲ ਨੂੰ ਹਿਰਾਸਤ ਵਿਚ ਲੈ ਕੇ ਜ਼ਲੀਲ ਕਰਨ, ਉਸ ਨਾਲ ਬਦਤਮੀਜ਼ੀ ਕਰਨ ਅਤੇ ਗਾਲੀਗਲੋਚ ਕਰਨ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ ਇਕ ਸੀਨੀਅਰ ਪੱਤਰਕਾਰ ਨਾਲ ਚੰਡੀਗੜ੍ਹ ਵਿਚ ਕੀਤੀ ਗਈ ਇਸ ਸ਼ਰਮਨਾਕ ਹਰਕਤ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲੌਕਡਾਊਨ ਦੌਰਾਨ ਮਿਲੇ ਬੇਥਾਹ ਅਧਿਕਾਰਾਂ ਕਾਰਨ ਪੁਲਿਸ ਆਮ ਨਾਗਰਿਕਾਂ ਨਾਲ ਕਿਵੇਂ ਦੁਹਵਿਹਾਰ ਕਰ ਕਰਦੀ ਹੋਵੇਗੀ। ਦਵਿੰਦਰਪਾਲ ਵੱਲੋਂ ਆਪਣਾ ਪ੍ਰੈੱਸ ਸ਼ਨਾਖ਼ਤੀ ਕਾਰਡ ਦਿਖਾਉਣ ਦੇ ਬਾਵਜੂਦ ਉਸ ਨੂੰ ਧੱਕੇ ਨਾਲ ਗੱਡੀ ਵਿਚ ਸੁੱਟ ਕੇ ਥਾਣੇ ਲਿਜਾਇਆ ਗਿਆ ਅਤੇ ਮੁਜਰਿਮਾਂ ਵਾਂਗ ਜ਼ਮੀਨ ਉੱਪਰ ਬਿਠਾ ਕੇ ਜ਼ਲੀਲ ਕੀਤਾ ਗਿਆ।

Read More