ਕੋਰੋਨਾ ਵਾਇਰਸ, ਇਕੱਲਾਪਣ ਅਤੇ ਮਾਨਸਿਕ ਰੋਗ : ਕਾਰਣ ਅਤੇ ਨਿਵਾਰਣ

Posted on:- 04-05-2020

suhisaver

-ਡਾ. ਨਿਸ਼ਾਨ ਸਿੰਘ ਰਾਠੌਰ

ਅੱਜ ਦਾ ਦੌਰ ਸਮੁੱਚੀ ਮਨੁੱਖਤਾ ਲਈ ਮੁਸ਼ਕਿਲਾਂ ਭਰਿਆ ਦੌਰ ਹੈ। ਜਿੱਥੇ ਕੋਰੋਨਾ ਵਾਇਰਸ ਨੇ ਸਮੁੱਚੇ ਸੰਸਾਰ ਦੇ ਸਮਾਜਿਕ ਜੀਵਨ ਨੂੰ ਬਦਲ ਕੇ ਦਿੱਤਾ ਹੈ ਉੱਥੇ ਹੀ ਆਰਥਿਕ, ਰਾਜਨੀਤਿਕ, ਵਪਾਰਕ, ਸਿੱਖਿਅਕ ਖੇਤਰ ਵਿਚ ਵੀ ਵੱਡੇ ਬਦਲਾਓ ਮਹਿਸੂਸ ਕੀਤੇ ਜਾ ਰਹੇ ਹਨ। ਉਂਝ ਇਹ ਲਾਜ਼ਮੀ ਵੀ ਹੈ ਕਿਉਂਕਿ ਇਸ ਮਹਾਂਮਾਰੀ ਨੂੰ ਰੋਕਣ ਲਈ ਅਜਿਹੇ ਕਦਮ ਲਾਹੇਵੰਦ ਅਤੇ ਕਾਰਗਰ ਸਾਬਿਤ ਹੋ ਸਕਦੇ ਹਨ। ਖ਼ੈਰ! ਸਾਡੇ ਅੱਜ ਦੇ ਲੇਖ ਦਾ ਮੂਲ ਵਿਸ਼ਾ ਹੈ ਕਿ ਇਸ ਮਹਾਂਮਾਰੀ (ਕੋਰੋਨਾ ਵਾਇਰਸ) ਦੇ ਦੌਰਾਨ ਬਹੁਤ ਸਾਰੇ ਲੋਕ ਮਾਨਸਿਕ ਰੋਗਾਂ ਦੀ ਚਪੇਟ ਵਿਚ ਆ ਰਹੇ ਹਨ; ਉਹਨਾਂ ਨੂੰ ਇਹਨਾਂ ਮਾਨਸਿਕ ਰੋਗਾਂ ਤੋਂ ਕਿਸ ਤਰ੍ਹਾਂ ਬਚਾਇਆ ਜਾ ਸਕਦਾ ਹੈ? ਇਸ ਵਿਸ਼ੇ ਨਾਲ ਸੰਬੰਧਤ ਸੰਖੇਪ ਵਿਚਾਰ ਹੀ ਇਸ ਲੇਖ ਦਾ ਮੂਲ ਮੰਤਵ ਹੈ।

ਕੋਰੋਨਾ ਵਾਇਰਸ ਨੇ ਮਨੁੱਖ ਲਈ ਜਿੱਥੇ ਸਰੀਰਕ ਪ੍ਰੇਸ਼ਾਨੀ ਪੈਦਾ ਕੀਤੀ ਹੀ ਹੈ ਉੱਥੇ ਹੀ ਮਾਨਸਿਕ ਪ੍ਰੇਸ਼ਾਨੀਆਂ ਵੱਧ ਪੈਦਾ ਹੋ ਰਹੀਆਂ ਹਨ। ਮਨੁੱਖ ਇਕੱਲਾ ਨਹੀਂ ਰਹਿ ਸਕਦਾ। ਇਹ ਕੋਈ ਧਾਰਮਿਕ ਜਾਂ ਭਾਵਾਤਮਕ ਮੁੱਦਾ ਨਹੀਂ ਹੈ ਬਲਕਿ ਇਹ ਭੁਗੋਲਿਕ ਵਿਸ਼ਾ ਹੈ। ਇਹ ਵਿਸ਼ਾ ਮਨੁੱਖਤਾ ਦੇ ਸੰਪੂਰਨ ਇਤਿਹਾਸ ਜਿੰਨਾ ਹੀ ਪੁਰਾਣਾ ਅਤੇ ਮਹੱਤਵਪੂਰਨ ਹੈ। ਅਸਲ ਵਿਚ ਮਨੁੱਖ ਸਦੀਆਂ ਤੋਂ ਸਮਾਜਿਕ ਜੀਵਨ ਜਿਉਣ ਦਾ ਪ੍ਰਭਾਵ ਕਬੂਲਦਾ ਰਿਹਾ ਹੈ। ਇਹ ਪ੍ਰਭਾਵ ਮਨੁੱਖਤਾ ਦੇ ਇਤਿਹਾਸ ਜਿੰਨਾ ਹੀ ਪੁਰਾਣਾ ਹੈ ਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ।

Read More

ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਮਨਾਇਆ ਕੌਮਾਂਤਰੀ ਮਜ਼ਦੂਰ ਦਿਵਸ

Posted on:- 02-05-2020

ਬਰਨਾਲਾ: ਖੱਬੇ ਪੱਖੀ ਜੱਥੇਬੰਦੀਆਂ 'ਤੇ ਅਧਾਰਿਤ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਕੋਰੋਨਾ ਮਹਾਂਮਾਰੀ ਦੀ ਆੜ ਹੇਠ ਮਜ਼ਦੂਰਾਂ ਉੱਪਰ ਦਮਨਕਾਰੀ ਅਤੇ ਜਮਹੂਰੀ ਹੱਕਾਂ ਉੱਪਰ ਹਮਲਿਆਂ ਵਿਰੁੱਧ ਅੱਜ ਮਜ਼ਦੂਰ ਦਿਵਸ ਮੌਕੇ ਸਰੀਰਕ ਦੂਰੀ ਅਤੇ ਹੋਰ ਸਾਵਧਾਨੀਆਂ ਵਰਤਦਿਆਂ ਵੱਡੀ ਗਿਣਤੀ ਵਿੱਚ ਵੱਖ ਵੱਖ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਦੇ ਨੁਮਾਇੰਦੇ ਵੱਡੀ ਗਿਣਤੀ ਵਿੱਚ ਤਰਕਸ਼ੀਲ ਭਵਨ ਬਰਨਾਲਾ ਵਿਖੇ ਇਕੱਤਰ ਹੇਏ। ਸੂਬਾਈ ਆਗੂ ਨਰਾਇਣ ਦੱਤ ਦੀ ਮੰਚ ਸੰਚਾਲਨਾ ਹੇਠ ਸਮਾਗਮ ਦੀ ਸ਼ੁਰੂਆਤ ਮਜ਼ਦੂਰ ਆਗੂ ਗੁਰਦੇਵ ਕੌਰ ਵੱਲੋਂ ਝੰਡਾ ਲਹਿਰਾਉਣ ਅਤੇ ਇਕਬਾਲ ਉਦਾਸੀ ਦੇ ਸ਼ਰਧਾਂਜਲੀ ਗੀਤ ਨਾਲ ਸ਼ੁਰੂ ਹੋਈ।

ਇਸ ਸਮੇਂ ਬੁਲਾਰੇ ਆਗੂਆਂ ਕਰਮਜੀਤ ਬੀਹਲਾ, ਖੁਸ਼ੀਆ ਸਿੰਘ, ਰਜਿੰਦਰਪਾਲ, ਨਵਕਿਰਨ ਪੱਤੀ, ਚਰਨਜੀਤ ਕੌਰ ਨੇ ਮਜਦੂਰ ਜਮਾਤ ਦਾ ਸ਼ਾਨਾਮੱਤਾ ਇਤਿਹਾਸ ਕੁਰਬਾਨੀਆਂ ਭਰਿਆ ਸੰਗਰਾਮੀ ਵਿਰਸੇ ਬਾਰੇ ਅਤੇ ਅਜੋਕੀਆਂ ਚੁਣੌਤੀ ਭਰਪੂਰ ਹਾਲਤਾਂ ਬਾਰੇ ਚਾਨਣਾ ਪਾਇਆ।

Read More

ਮਾਂ ਬੋਲੀ ਨੂੰ ਮਾਂ ਤੋਂ ਖ਼ਤਰਾ - ਮਿੰਟੂ ਬਰਾੜ

Posted on:- 01-05-2020

suhisaver

ਪੰਜਾਬੀ ਹਾਂ, ਪੰਜਾਬੀ ਹੋਣ ਤੇ ਮਾਣ ਕਰਦਾ ਹਾਂ, ਮੇਰੀ ਮਾਂ ਬੋਲੀ ਪੰਜਾਬੀ ਹੈ, ਜਿਸ ਨੂੰ ਲਿਖ ਬੋਲ ਕੇ ਰੱਜ ਮਹਿਸੂਸ ਕਰਦਾ ਹਾਂ। ਆਪਣੇ ਗੁਰੂਆਂ ਦੀ ਸਿੱਖਿਆ ਮੁਤਾਬਿਕ ਮਾਂ ਬੋਲੀ ਦੇ ਪ੍ਰਸਾਰ ਅਤੇ ਪ੍ਰਚਾਰ ਲਈ ਥੋੜ੍ਹਾ ਮਾਇਆ ਰੂਪੀ ਅਤੇ ਬਹੁਤਾ ਸਮੇਂ ਦਾ ਦਸਵੰਧ ਕੱਢਦਾ ਹਾਂ।

ਇਹ ਉਪਰੋਕਤ ਗੱਲਾਂ ਦੱਸਣਾ ਜਾਂ ਇਹ ਲੇਖ ਲਿਖਣ ਦਾ ਮਤਲਬ ਕੋਈ ਵਡਿਆਈ ਲੈਣਾ ਨਹੀਂ ਹੈ। ਬੱਸ ਮਾਂ ਬੋਲੀ ਪ੍ਰਤੀ ਆਪਣੀ ਪੀੜ ਅਤੇ ਨਿਸ਼ਠਾ ਆਪ ਜੀ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਜੇਕਰ ਇਸ ਲੇਖ ਦੇ ਕਿਸੇ ਇਕ ਪਾਠਕ ਨੂੰ ਵੀ ਮੈਂ ਹਲੂਣਾ ਦੇਣ 'ਚ ਕਾਮਯਾਬ ਹੋ ਗਿਆ ਤਾਂ ਆਪਣੇ ਆਪ ਨੂੰ ਵਡਭਾਗਾ ਸਮਝਾਂਗਾ।

ਮੈਂ ਸ਼ੁਰੂ 'ਚ ਲਿਖਿਆ 'ਪੰਜਾਬੀ ਹਾਂ।' ਬਿਲਕੁਲ ਪੰਜਾਬੀ ਹਾਂ ਪਰ ਉਹ ਪੰਜਾਬੀ ਹਾਂ ਜਿਸ ਨੇ ਦੋ ਬਾਰ ਵੰਡ ਹੰਢਾਈ। ਜਿਨ੍ਹਾਂ ਨੇ ਇਕ ਬਾਰ ਵੰਡ ਹੰਢਾਈ, ਪੀੜ ਉਨ੍ਹਾਂ ਕੋਲ ਵੀ ਬਹੁਤ ਹੈ ਪਰ ਜਿਨ੍ਹਾਂ ਮੇਰੇ ਵਰਗਿਆਂ ਨੇ ਦੋ ਬਾਰ ਵੰਡ ਹੰਢਾਈ ਉਨ੍ਹਾਂ ਦੀ ਪੀੜ ਦੀ ਗੱਲ ਇਸ ਲੇਖ 'ਚ ਕਰਾਂਗਾ। ਪਹਿਲੀ ਵੰਡ 1947 ਦੀ ਜਿਸ 'ਚ ਪੰਜਾਬ ਜੋ ਕਿ ਮਹਾਂ ਪੰਜਾਬ ਸੀ ਉਹ 'ਚੜ੍ਹਦਾ' ਤੇ 'ਲਹਿੰਦਾ' ਬਣ ਕੇ ਰਹਿ ਗਿਆ। ਉਸ ਵਕਤ ਸਰਮਾਏ ਦੇ ਨਾਲ ਖ਼ੂਨ ਵੀ ਵੰਡਿਆ ਗਿਆ ਪਰ ਇਕ ਸਕੂਨ ਦੀ ਗੱਲ ਇਹ ਕਿ ਉਨ੍ਹਾਂ ਕੋਲੋਂ ਉਨ੍ਹਾਂ ਦੀ ਮਾਂ ਬੋਲੀ ਨਹੀਂ ਖੁੱਸੀ ਜਾ ਖੋਹੀ ਗਈ ਸੀ। ਪਰ ਦੂਜੀ ਵੰਡ 1966 ਦੀ ਹੈ ਜਿਸ ਨੇ ਸਾਥੋਂ ਸਾਡਾ ਪੰਜਾਬ ਵੀ ਖੋਹ ਲਿਆ ਤੇ ਪੰਜਾਬ ਦਾ ਪੁੱਤ ਕਹਾਉਣ ਦਾ ਹੱਕ ਵੀ। ਪੰਜਾਬੀ ਸੂਬੇ ਦੀ ਮੰਗ ਹੋ ਸਕਦਾ ਸਮੇਂ ਦੇ ਨੇਤਾਵਾਂ ਨੇ ਖੌਰੇ ਮਾਂ ਬੋਲੀ ਦੇ ਭਲੇ ਲਈ ਹੀ ਮੰਗੀ ਹੋਵੇਗੀ। ਪਰ ਮੇਰੇ ਜਿਹੇ ਪਤਾ ਨਹੀਂ ਕਿੰਨਿਆਂ ਕੁ ਨੂੰ ਨਾਸੂਰ ਦੇ ਗਈ।

Read More

'ਪਾੜੋ ਅਤੇ ਰਾਜ ਕਰੋ' ਅਤੇ 'ਪਾਟਿਆਂ ਉੱਤੇ ਰਾਜ ਕਰੋ' ਨੂੰ ਨਕਾਰਨ ਦੀ ਲੋੜ ਹੈ -ਵਰਗਿਸ ਸਲਾਮਤ

Posted on:- 27-04-2020

suhisaver

ਦਿੱਲੀ ਦੀਆਂ ਚੋਣਾਂ ਵੇਲੇ ਭਾਂਵੇ ਕੇਜਰੀਵਾਲ ਨੇ ਸ਼ਾਇਨੀਬਾਗ ਦੇ ਮਾਮਲੇ 'ਤੇ ਚੁੱਪੀ ਤਾੜ ਰੱਖੀ , ਫਿਰ ਵੀ ਅਜਿਹੇ ਵੋਟਰਾਂ ਅਤੇ ਸਪੋਟਰਾਂ ਦੀ ਬਦੌਲਤ ਹੀ ਕੇਜਰੀਵਾਲ  ਅੱਜ ਹਰਮਨ ਪਿਆਰੇ ਨੇਤਾ ਵੱਜੋਂ ਸਾਹਮਣੇ ਆਏ ਹਨ ਜੋ ਸਮੇਂ ਸਿਰ ਰਾਜਨੀਤੀ ਸਮਾਜੀਕਰਣ ਦੀ ਨਬਜ ਨੂੰ ਪਛਾਣਦੇ ਹਨ।ਉਹ ਇਤਹਾਸਿਕ ਦਿਨ ਭਾਰਤੀ ਰਾਜਨੀਤੀ  ਦੇ ਸਾਕਾਰਾਤਮਕ ਪਹਿਲੂਆਂ 'ਚ ਦਰਜ ਹੋਣਾ ਚਾਹੀਦਾ ਹੈ ਕਿ ਲੋਕਾਂ ਨੇ ਧਰੂਵੀਕਰਨ ,ਫਾਸੀਵਾਦ ,ਜਾਤੀਵਾਦ ਅਤੇ ਧਰਮ ਹੀ ਰਾਜਨੀਤੀ  ਆਦਿ  ਅਜਿਹੀਆਂ ਪਿਛਾਂਖਿੱਚੂ ਧਾਰਨਾਵਾਂ ਤੋਂ ਉੱਪਰ ਉੱਠ ਕੇ ਦੇਸ਼ ਅਤੇ ਸਮਾਜ ਦੇ ਅਹਿਮ ਮੁੱਦਿਆਂ ਅਤੇ ਕੇਜਰੀਵਾਲ  ਸਰਕਾਰ ਦੇ ਕੀਤਿਆਂ ਕੰਮਾਂ ਨੂੰ ਸਲੂਟ ਕੀਤਾ।

ਦਿੱਲੀ ਦੇ ਲੋਕਾਂ ਇਕ ਵਾਰ ਫਿਰ ਵੱਡੀ  ਜਿੱਤ ਦਾ ਤਾਜ ਆਮ ਆਦਮੀ ਪਾਰਟੀ ਦੇ ਸਿਰ 'ਤੇ ਸਜਾਇਆ ਹੈ।ਕਿਉਂਕੀ ਦਿੱਲੀ ਦੇਸ਼ ਦੀ ਰਾਜਧਾਨੀ ਵੀ ਹੈ ਇਸ ਲਈ ਇਹ ਜਿੱਤ ਹੋਰ ਮਹੱਤਵਪੂਰਨ ਹੋ ਜਾਂਦੀ ਹੈ, ਜੇ ਬੌਧਿਕ ਤੱਤ ਤੋਂ ਵੇਖੀਏ ਤਾਂ ਕਹਿੰਦੇ ਨੇ ਕਿ ਕਿਸੇ ਦੇਸ਼ ਦੀ ਰਾਜਧਾਨੀ 'ਚ ਉਸ ਦੇਸ਼ ਦੀ ਕਰੀਮ ਵਸਦੀ ਹੈ।ਦਿੱਲੀ  ਦੇ ਲੋਕਾਂ ਦੀ ਇਕਜੁਟੱਤਾ ਦੇ ਮਾਡਲ ਨੇ ਭਾਰਤੀ  ਸੰਵਿਧਾਨ  ਦੀ ਪ੍ਰਸਤਾਵਨਾ ਵਿਚ " ਅਸੀ ਭਾਰਤ ਦੇ ਲੋਕ......" ਦਾ ਮਾਡਲ ਪੇਸ਼ ਕਰਕੇ ਦੇਸ਼ ਦੇ ਰਹ ਫਿਰਕੇ  ਚ ਵੱਧ ਰਹੀ ਅਸੁਰੱਖਿਆ ,ਬੇਚੈਨੀ ਅਤੇ ਬੇਵਿਸ਼ਵਾਸੀ ਨੂੰ ਅਲਪਵਿਰਾਮ ਲਗਾਇਆ ਹੈ ਅਤੇ ਗੁਜਰਾਤ ਮਾਡਲ ਨੂੰ ਅੱਜ ਬਰਫ  'ਚ ਲਾ ਦਿੱਤਾ ਹੈ।

Read More

ਜਬਰ ਢਾਹੁਣ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ

Posted on:- 22-04-2020

ਆਨਲਾਈਨ ਸੂਚਨਾ ਪੋਰਟਲਾਂ ਦੇ ਖੋਜੀ ਪੱਤਰਕਾਰਾਂ ਵੱਲੋਂ ਜ਼ਿਲ੍ਹਾ ਮਾਨਸਾ ਦੇ ਪਿੰਡ ਠੂਠਿਆਂਵਾਲੀ ਦੇ ਦਲਿਤ ਵਿਹੜੇ ਉੱਪਰ ਪੁਲਿਸ ਵੱਲੋਂ ਢਾਹੇ ਵਹਿਸ਼ੀ ਜਬਰ ਦੇ ਲੂ-ਕੰਡੇ ਖੜ੍ਹੇ ਕਰਨ ਵਾਲੇ ਤੱਥ ਸਾਹਮਣੇ ਲਿਆਂਦੇ ਗਏ ਹਨ। ਅਖ਼ਬਾਰਾਂ ਦੇ ਸਥਾਨਕ ਐਡੀਸ਼ਨਾਂ ਵਿਚ ਇਸ ਨੂੰ ‘‘ਲੋਕਾਂ ਨੇ ਕਾਨੂੰਨ ਲਿਆ ਹੱਥ ਵਿਚ’ ਬਣਾ ਕੇ ਪੇਸ਼ ਕੀਤਾ ਗਿਆ ਅਤੇ ਇਸ ਨਾਲ ਪੁਲਿਸ ਲਈ ਇਸ ਜਬਰ ਉੱਪਰ ਪਰਦਾ ਪਾਉਣਾ ਸੌਖਾ ਹੋ ਗਿਆ। ਜਦ ਇਹ ਤੱਥ ਜਮਹੂਰੀ ਅਧਿਕਾਰ ਸਭਾ ਦੇ ਧਿਆਨ ਵਿਚ ਆਏ ਤਾਂ ਸੂਬਾਈ ਟੀਮ ਵੱਲੋਂ ‘ਦੀ ਵਾਇਰ’ ਅਤੇ ‘ਸੂਹੀ ਸਵੇਰ ਮੀਡੀਆ’ ਵੱਲੋਂ ਕੀਤੇ ਖ਼ੁਲਾਸਿਆਂ ਦੇ ਮੱਦੇਨਜ਼ਰ ਖ਼ੁਦ ਵੀ ਇਹਨਾਂ ਤੱਥਾਂ ਦੀ ਜਾਂਚ ਕੀਤੀ ਗਈ। ਜਾਂਚ ਵਿਚ ਸਾਹਮਣੇ ਆਇਆ ਕਿ ਪੁਲਿਸ ਦਾ ਹਮਲਾ ਪੂਰੀ ਤਰ੍ਹਾਂ ਬਦਲਾਲਊ ਅਤੇ ਵਿਹੜੇ ਨੂੰ ਸਬਕ ਸਿਖਾਉਣ ਦੀ ਮਾਨਸਿਕਤਾ ਨਾਲ ਅਤੇ ਯੋਜਨਾਬੱਧ ਸੀ। ਪੰਜਾਬ ਦੇ ਇਨਸਾਫ਼ਪਸੰਦ ਅਤੇ ਜਮਹੂਰੀ ਲੋਕਾਂ ਨੂੰ ਇਸ ਵਰਤਾਰੇ ਦਾ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ। ਲੌਕਡਾਊਨ ਲਾਗੂ ਕਰਾਉਣ ਦੇ ਨਾਂ ਹੇਠ ਪੁਲਿਸ ਨੂੰ ਆਮ ਲੋਕਾਂ ਉੱਪਰ ਬੇਤਹਾਸ਼ਾ ਜਬਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।

ਹੁਕਮਰਾਨਾਂ ਵੱਲੋਂ ਮਹਾਂਮਾਰੀ ਨੂੰ ਰੋਕਣ ਦੀ ਕਮਾਨ ਪੁਲਿਸ ਦੇ ਡੰਡੇ ਦੇ ਹੱਥ ਵਿਚ ਦਿੱਤੀ ਗਈ ਹੈ ਜਿਸ ਵੱਲੋਂ ਆਮ ਲੋਕਾਂ ਦੀ ਜ਼ਿੰਦਗੀ ਦੀਆਂ ਮੁਸ਼ਕਲਾਂ ਪ੍ਰਤੀ ਸੰਵੇਦਨਸ਼ੀਲ ਹੋਣ ਦੀ ਬਜਾਏ ਡੰਡੇ ਦੇ ਜ਼ੋਰ ਲੌਕਡਾਊਨ ਲਾਗੂ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਲੌਕਡਾਊਨ ਦੌਰਾਨ ਪੁਲਿਸ ਵੱਲੋਂ ਆਮ ਲੋਕਾਂ ਉੱਪਰ ਬੇਤਹਾਸ਼ਾ ਜਬਰ ਦਾ ਸਿਲਸਿਲਾ ਬਹੁਤ ਹੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਪੂਰੇ ਪੰਜਾਬ ਵਿਚ ਹੀ ਵੱਖ-ਵੱਖ ਘਟਨਾਵਾਂ ਰਾਹੀਂ ਜਬਰ ਦਾ ਇਕ ਸਾਂਝਾ ਪੈਟਰਨ ਸਾਹਮਣੇ ਆ ਰਿਹਾ ਹੈ। ਇਸ ਦੀ ਇਕ ਸਭ ਤੋਂ ਘਿਣਾਉਣੀ ਮਿਸਾਲ 12 ਅਪ੍ਰੈਲ ਨੂੰ ਮਾਨਸਾ ਜ਼ਿਲੇ ਦੇ ਪਿੰਡ ਠੂਠਿਆਂਵਾਲੀ ਦੀ ਹੈ ਜਿੱਥੇ ਦਲਿਤਾਂ ਦੇ ਘਰਾਂ ਉੱਪਰ ਹਮਲਾ ਕਰਕੇ ਨਾ ਸਿਰਫ਼ ਬੇਕਸੂਰ ਮਰਦਾਂ, ਔਰਤਾਂ ਅਤੇ ਬੱਚਿਆਂ ਉੱਪਰ ਬੇਰਹਿਮੀ ਨਾਲ ਤਸ਼ੱਦਦ ਕੀਤਾ ਗਿਆ ਸਗੋਂ 24 ਜਣਿਆਂ ਉੱਪਰ ਇਰਾਦਾ ਕਤਲ ਅਤੇ ਹਿੰਸਾ ਨਾਲ ਸੰਬੰਧਤ ਹੋਰ ਸੰਗੀਨ ਧਾਰਾਵਾਂ ਲਗਾ ਕੇ ਅਤੇ ਸਰਕਾਰੀ ਅਧਿਕਾਰੀਆਂ ਨੂੰ ਡਿਊਟੀ ਕਰਨ ਤੋਂ ਰੋਕਣ ਦਾ ਝੂਠਾ ਕੇਸ ਪਾ ਕੇ ਜੇਲ ਵਿਚ ਡੱਕ ਦਿੱਤਾ ਗਿਆ।

Read More