ਸਨਪ੍ਰੀਤ ਸਿੰਘ ਮਾਂਗਟ ਦੀ ਸ਼ੱਕੀ ਹਾਲਾਤ ਵਿਚ ਮੌਤ ਬਾਰੇ ਜਮਹੂਰੀ ਅਧਿਕਾਰ ਸਭਾ ਨੇ ਜਾਰੀ ਕੀਤੀ ਮੁੱਢਲੀ ਰਿਪੋਰਟ
Posted on:- 15-05-2020
10 ਮਈ ਦੀ ਰਾਤ ਨੂੰ 10 ਵਜੇ ਦੀ ਕਰੀਬ ਸਨਪ੍ਰੀਤ ਸਿੰਘ ਮਾਂਗਟ, ਦੀ ਖ਼ੂਨ ਨਾਲ ਲੱਥਪੱਥ ਲਾਸ਼ ਰਾਹੋਂ ਨੇੜੇ ਰਾਹੋਂ-ਮਾਛੀਵਾੜਾ ਸੜਕ ਉੱਪਰ ਬਹੁਤ ਹੀ ਸ਼ੱਕੀ ਹਾਲਾਤ ਵਿਚ ਮਿਲੀ। ਲਾਸ਼ ਦੇ ਕੋਲ ਉਸ ਦਾ ਮੋਟਰਸਾਈਕਲ ਸਾਈਡ ਸਟੈਂਡ ਉੱਪਰ ਖੜ੍ਹਾ ਮਿਲਿਆ। ਅਜੇ ਥੋੜ੍ਹਾ ਸਮਾਂ ਪਹਿਲਾਂ ਹੀ ਉਸ ਨੇ ਆਪਣੇ ਪਿਤਾ ਜੀ ਨੂੰ ਫ਼ੋਨ ਉੱਪਰ ਦੱਸਿਆ ਸੀ ਕਿ ਉਹ ਰਾਹੋਂ ਦੇ ਨਜ਼ਦੀਕ ਗੜ੍ਹੀ ਮੋੜ ਕੋਲ ਪਹੁੰਚ ਗਿਆ ਹੈ ਅਤੇ ਛੇਤੀ ਹੀ ਘਰ ਆ ਜਾਵੇਗਾ। ਘਟਨਾ ਸਥਾਨ ਤੋਂ ਉਸ ਦਾ ਘਰ ਬਹੁਤੀ ਦੂਰ ਨਹੀਂ, ਉੱਥੋਂ ਪਹੁੰਚਣ ਨੂੰ ਮਸਾਂ ਦਸ ਪੰਦਰਾਂ ਮਿੰਟ ਲੱਗਦੇ ਹਨ।
ਘਰ ਨਾ ਪਹੁੰਚਣ 'ਤੇ ਅਤੇ ਮੁੜ ਫ਼ੋਨ ਉੱਪਰ ਗੱਲ ਨਾ ਹੋਣ 'ਤੇ ਜਦੋਂ ਸਨਪ੍ਰੀਤ ਸਿੰਘ ਦੇ ਪਿਤਾ ਜੀ ਉਸ ਦੀ ਭਾਲ ਕਰਦੇ ਹੋਏ ਉਸ ਪਾਸੇ ਗਏ ਤਾਂ ਗੜੀ ਮੋੜ ਕੁਝ ਦੂਰ ਸੜਕ ਦੇ ਕੰਢੇ ਉਸ ਦੀ ਲਾਸ਼ ਮਿਲੀ। ਸੂਚਨਾ ਮਿਲਣ 'ਤੇ ਪੁਲਿਸ ਅਧਿਕਾਰੀ ਮੌਕੇ ਉੱਪਰ ਪਹੁੰਚੇ ਅਤੇ ਲਾਸ਼ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਉਸ ਦੇ ਪਿਤਾ ਜੀ ਦੇ ਬਿਆਨਾਂ ਦੇ ਆਧਾਰ 'ਤੇ ਜੋ ਐੱਫ ਆਈ ਆਰ ਲਿਖੀ ਗਈ ਉਸ ਵਿਚ ਮੌਤ ਦਾ ਕਾਰਨ ਸੜਕ ਹਾਦਸਾ ਦੱਸਿਆ ਗਿਆ। ਅਗਲੇ ਦਿਨ ਸਿਵਿਲ ਹਸਪਤਾਲ ਬਲਾਚੌਰ ਵਿਚ ਲਾਸ਼ ਦਾ ਪੋਸਟ ਮਾਰਟਮ ਕਰਵਾਇਆ ਗਿਆ ਅਤੇ ਮ੍ਰਿਤਕ ਦਾ ਸਸਕਾਰ ਕਰ ਦਿੱਤਾ ਗਿਆ। ਪੋਸਟ ਮਾਰਟਮ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ।
Read More
ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਖਿਲਾਫ ਲੋਕ ਰੋਹ ਨਿਕਲਿਆ ਸੜਕਾਂ ਉੱਤੇ
Posted on:- 14-05-2020
ਚੰਡੀਗੜ: ਇਨਕਲਾਬੀ ਕੇਂਦਰ, ਪੰਜਾਬ ਵੱਲੋਂ ਸਮੁੱਚੇ ਪੰਜਾਬ ਅੰਦਰ ਦੋ ਦਰਜਣਾਂ ਤੋਂ ਵਧੇਰੇ ਥਾਵਾਂ (ਬਰਨਾਲਾ, ਬਠਿੰਡਾ, ਲੁਧਿਆਣਾ, ਮਾਨਸਾ, ਫਰੀਦਕੋਟ, ਮੋਗਾ ਅਤੇ ਤਰਨਤਾਰਨ) ਤੇ ਕੇਂਦਰੀ ਅਤੇ ਸੂਬਾਈ ਹਕੂਮਤ ਖਿਲਾਫ ਡੀਜ਼ਲ ਅਤੇ ਪੈਟਰੋਲ ਦੀਆਂ ਵਧੀਆਂ ਕੀਮਤਾਂ ਖਿਲ਼ਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦਿਆਂ ਡੀਸੀ/ਐਸਡੀਐਮ/ਕਾਰਜਕਾਰੀ ਮੈਜਿਸਟਰੇਟ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਸੌਂਪੇ ਗਏ।
ਇਨ੍ਹਾਂ ਰੋਸ ਪ੍ਰਦਰਸ਼ਨਾਂ ਨੂੰ ਸੰਬੋਧਨ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ, ਭਰਾਤਰੀ ਜਥੇਬੰਦੀਆਂ ਦੇ ਆਗੂਆਂ ਮਨਜੀਤ ਧਨੇਰ, ਗੁਰਦੀਪ ਰਾਮਪੁਰਾ, ਕੁਲਵੰਤ ਕਿਸ਼ਨਗੜ੍ਹ, ਬਲਵੰਤ ਉੱਪਲੀ ਨੇ ਕਿਹਾ ਕਿ ਜਦ ਇਕ ਪਾਸੇ ਸੰਸਾਰ ਪੱਧਰ ਤੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਆਈ ਹੈ, ਜੋ ਘਟਕੇ ਮਹਿਜ 18.10 ਡਾਲਰ ਫੀ ਬੈਰਲ ਰਹਿ ਗਈ ਹੈ । ਦੂਜੇ ਪਾਸੇ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਰਲਕੇ ਆਮ ਲੋਕਾਂ ਦੀਆਂ ਜੇਬਾਂ ਤੇ ਡਾਕਾ ਮਾਰਨ ਤੇ ਤੁਲੇ ਹੋਏ ਹਨ।
Read More
ਸਰੀਰ ਦੀ ਭਾਸ਼ਾ - ਗੁਰਬਾਜ ਸਿੰਘ ਹੁਸਨਰ
Posted on:- 14-05-2020
ਅਸੀਂ ਭਾਵਨਾਵਾਂ ਨੂੰ ਸ਼ਬਦਾਂ ਨਾਲ਼ੋਂ ਸਰੀਰ ਦੀ ਭਾਸ਼ਾ ਨਾਲ ਜ਼ਿਆਦਾ ਚੰਗੀ ਤਰ੍ਹਾਂ ਪ੍ਰਗਟ ਕਰ ਸਕਦੇ ਹਾਂ ! ਜਦੋਂ ਅਸੀਂ ਕੋਈ ਲਫ਼ਜ਼ ਕਿਸੇ ਗੱਲ-ਬਾਤ ਲਈ ਵਰਤਦੇ ਹਾਂ ਉਹਨਾਂ ਦੇ ਨਾਲ ਹੀ ਸਾਡੇ ਸਰੀਰ ਵੱਲੋਂ ਹਰਕਤਾਂ ਦੇ ਹਾਵ-ਭਾਵ ਰਾਹੀਂ ਬਹੁਤ ਕੁਝ ਦੱਸਿਆ ਜਾਂਦਾ ਹੈ! ਜਿਹੜਾ ਕਈ ਵਾਰ ਬੋਲੇ ਗਏ ਸ਼ਬਦਾਂ ਤੋਂ ਵੱਧ ਹੁੰਦਾ ਹੈ ! ਅਸੀਂ ਬਿਨਾਂ ਸ਼ਬਦਾਂ ਤੋਂ ਕਹੀਆਂ ਗਈਆਂ ਗੱਲਾਂ ਦੂਜਿਆਂ ਨੂੰ ਕਹਿੰਦੇ ਵੀ ਹਾਂ ਅਤੇ ਉਹਨਾਂ ਵੱਲੋਂ ਸੁਣਦੇ ਵੀ ਹਾਂ ! ਸਾਡੀਆਂ ਹਰਕਤਾਂ ਸਾਡੇ ਨਾਲ਼ੋਂ ਵੱਧ ਬੋਲਦੀਆਂ ਹਨ !
ਸਾਡੀ ਸਰੀਰਕ ਭਾਸ਼ਾ ,ਹਰਕਤਾਂ , ਇਸ਼ਾਰੇ ਅਤੇ ਹਾਵ-ਭਾਵ ਚੁੱਪ ਚੁਪੀਤੇ ਸਾਡੇ ਅੰਦਰ ਦੇ ਵਲਵਲਿਆਂ ਅਤੇ ਭਾਵਨਾਵਾਂ ਨੂੰ ਦੂਜੇ ਤੱਕ ਪਹੁੰਚਾ ਦਿੰਦੇ ਹਨ ! ਬੁੱਲ੍ਹ ਸੁੰਗੇੜਨਾ ,ਸਿਰ ਨੂੰ ਹੱਥਾਂ ਵਿੱਚ ਫੜਨਾ,ਕਿਸੇ ਗਲਤ ਸਮੇਂ ਤੇ ਠੰਡਾ ਸਾਹ ਭਰਨਾ, ਕੁਰਸੀ ਵਿੱਚ ਪਾਸੇ ਮਾਰਦੇ ਰਹਿਣਾ ਵਗੈਰਾ-ਵਗੈਰਾ !ਬੜੀ ਵਾਰ ਸਾਡੀ ਜ਼ੁਬਾਨ ਕੁੱਝ ਹੋਰ ਕਹਿ ਰਹੀ ਹੁੰਦੀ ਹੈ ਅਤੇ ਸਰੀਰ ਦੇ ਹਾਵ-ਭਾਵ ਕੁਝ ਹੋਰ ! ਜੋ ਬੋਲੇ ਗਏ ਸ਼ਬਦਾਂ ਦਾ ਅਸਰ ਘਟਾ ਦਿੱਦੇ ਹਨ !
Read More
ਮੋਹ ਭਿੱਜੇ ਰਿਸ਼ਤਿਆਂ ਤੋਂ ਟੁੱਟਦਾ ਮਨੁੱਖ -ਡਾ. ਨਿਸ਼ਾਨ ਸਿੰਘ ਰਾਠੌਰ
Posted on:- 14-05-2020
ਮਨੁੱਖੀ ਜੀਵਨ ਰਿਸ਼ਤਿਆਂ ਦੀ ਡੋਰ ਵਿਚ ਬੱਝਾ ਹੁੰਦਾ ਹੈ। ਇਹ ਡੋਰ ਜਿੰਨੀ ਮਜ਼ਬੂਤ ਹੁੰਦੀ ਹੈ ਉੰਨੀ ਹੀ ਕੋਮਲ ਵੀ ਹੁੰਦੀ ਹੈ। ਇਹਨਾਂ ਰਿਸ਼ਤਿਆਂ ਕਰਕੇ ਮਨੁੱਖ ਜਿੱਥੇ ਜ਼ਿੰਦਗੀ ਨੂੰ ਜਿਉਂਦਾ ਹੈ ਉੱਥੇ ਕਈ ਵਾਰ ਇਹਨਾਂ ਰਿਸ਼ਤਿਆਂ ਵਿਚ ਆਈਆਂ ਉਲਝਣਾਂ ਕਰਕੇ ਜ਼ਿੰਦਗੀ ਨੂੰ ਖ਼ਤਮ ਕਰਨ ਦੇ ਰਾਹ ਵੀ ਪੈ ਜਾਂਦਾ ਹੈ। ਇਹ ਕਾਰਜ ਮਨੁੱਖ ਦੇ ਆਪਣੇ ਹੱਥ ਵਿਚ ਹੈ ਕਿ ਉਹ ਆਪਣੀ ਜ਼ਿੰਦਗੀ ਨੂੰ ਪਰਿਵਾਰਾਂ ਵਿਚ ਰਹਿ ਕੇ ਰਿਸ਼ਤਿਆਂ ਦੇ ਨਿੱਘ ਨਾਲ ਸਵਰਗ ਬਣਾਉਣਾ ਚਾਹੁੰਦਾ ਹੈ ਜਾਂ ਫਿਰ ਨਰਗ?
ਹਰ ਸਾਲ 15 ਮਈ ਦਾ ਦਿਨ 'ਅੰਤਰਰਾਸ਼ਟਰੀ ਪਰਿਵਾਰ ਦਿਵਸ' ਵੱਜੋਂ ਮਨਾਇਆ ਜਾਂਦਾ ਹੈ। ਇਹ ਦਿਨ ਮਨਾਉਣ ਦੀ ਆਰੰਭਤਾ ਅਮਰੀਕਾ ਵਿਚ 1994 ਨੂੰ ਕੀਤੀ ਗਈ ਸੀ ਤਾਂ ਕਿ ਅਜੋਕੇ ਮਨੁੱਖ ਨੂੰ ਪਰਿਵਾਰ ਦਾ ਮਹੱਤਵ ਸਮਝਾਇਆ ਜਾ ਸਕੇ, ਰਿਸ਼ਤਿਆਂ ਦੀ ਅਹਿਮੀਅਤ ਦਾ ਅਹਿਸਾਸ ਕਰਵਾਇਆ ਜਾ ਸਕੇ। ਪਰ! ਬਦਕਿਸਮਤੀ ਹਰ ਸਾਲ ਪਰਿਵਾਰਾਂ ਦਾ ਟੁੱਟਣਾ ਵੱਧਦਾ ਜਾ ਰਿਹਾ ਹੈ। ਪਰਿਵਾਰਾਂ ਵਿਚ ਦੂਰੀਆਂ ਵੱਧ ਰਹੀਆਂ ਹਨ, ਮੋਹ ਭਿੱਜੇ ਰਿਸ਼ਤੇ ਬੀਤੇ ਵੇਲਿਆਂ ਦੀ ਗੱਲ ਹੁੰਦੇ ਜਾ ਰਹੇ ਹਨ। ਮਨੁੱਖ ਅੰਦਰ ਇੱਕਲਾਪਾ ਆਪਣਾ ਪ੍ਰਭਾਵ ਵਧਾਉਂਦਾ ਜਾ ਰਿਹਾ ਹੈ; ਜਿਸ ਦਾ ਨਤੀਜਾ ਖੁਦਕੁਸ਼ੀਆਂ ਦੇ ਰੂਪ ਵਿਚ ਸਾਹਮਣੇ ਆ ਰਿਹਾ ਹੈ।
Read More
ਲੇਬਰ ਸੰਕਟ ਨੇ ਪੇਂਡੂ ਭਾਈਚਾਰਕ ਸਾਂਝ ਨੂੰ ਕੀਤਾ ਤਾਰ-ਤਾਰ
Posted on:- 11-05-2020
-ਸੂਹੀ ਸਵੇਰ ਬਿਊਰੋ
ਕਰੋਨਾ ਵਾਇਰਸ ਦੇ ਕਾਰਨ ਪੰਜਾਬ ਦੇ ਪਿੰਡਾਂ `ਚ ਆਇਆ ਲੇਬਰ ਦਾ ਸੰਕਟ ਹੁਣ ਭਾਈਚਾਰਕ ਸਾਂਝ ਨੂੰ ਖੋਰਾ ਲਾਉਣ ਲੱਗਾ ਹੈ । ਪਿੰਡਾਂ ਦੇ ਘੜੰਮ ਚੌਧਰੀ ਮੌਕੇ ਅਜਿਹੇ ਹਾਲਾਤ ਦਾ ਫਾਇਦਾ ਲੈ ਕੇ ਲੋਕਾਂ `ਚ ਲਕੀਰਾਂ ਖਿੱਚਣ ਲਈ ਵਰਤਣ ਦੇ ਰਾਹ ਤੁਰੇ ਹਨ। ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ’ਚੋਂ ਕਰੀਬ 11 ਲੱਖ ਮਜ਼ਦੂਰ ਹਿਜਰਤ ਦੇ ਰਾਹ ਪਏ ਹਨ। ਕਰੀਬ ਛੇ ਲੱਖ ਮਜ਼ਦੂਰ ਤਾਂ ਇਕੱਲੇ ਲੁਧਿਆਣਾ ਦੇ ਹਨ। ਵਿਸਾਖੀ ਮੌਕੇ ਪੰਜਾਬ ਆਉਣ ਵਾਲੀ ਆਰਜ਼ੀ ਲੇਬਰ ਵੀ ਐਤਕੀਂ ਨਹੀਂ ਆ ਸਕੀ। ਝੋਨੇ ਨੇ ਸੀਜ਼ਨ `ਚ ਪੰਜਾਬ ਦੇ ਕਿਸਾਨਾਂ ਦੀ ਟੇਕ ਖੇਤਰੀ ਮਜ਼ਦੂਰਾਂ `ਤੇ ਰਹਿ ਜਾਂਦੀ ਹੈ । ਇਸੇ ਹਾਲਤ ਕਰਕੇ ਹੁਣ ਕਿਸਾਨਾਂ ਵੱਲੋਂ ਮਤੇ ਪਾਸ ਕਰਕੇ ਨਿਸ਼ਚਿਤ ਮਜ਼ਦੂਰੀ ਦੇਣ ਲਈ ਮੁਨਿਆਦੀ ਕਰਾਈ ਜਾ ਰਹੀ ਹੈ ਜਦਕਿ ਮਜ਼ਦੂਰ ਭਾਈਚਾਰੇ ਨੇ ਵੀ ਅੰਦਰੋਂ ਅੰਦਰੀਂ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ। ਠੇਕੇ ’ਤੇ ਜ਼ਮੀਨਾਂ ਲੈਣ ਵਾਲੇ ਕਿਸਾਨ ਮੁੱਕਰਨ ਲੱਗੇ ਹਨ ਤੇ ਕਿਸਾਨੀ ਦਰਮਿਆਨ ਹੀ ਇੱਕ ਨਵੀਂ ਲਕੀਰ ਖੜ੍ਹੀ ਹੋਣ ਲੱਗੀ ਹੈ। ਕਿਸਾਨ ਮਜ਼ਦੂਰ ਧਿਰਾਂ ਇਸ ਮਾਮਲੇ ’ਤੇ ਗੰਭੀਰ ਹਨ ਜੋ ਕਿਸੇ ਸੂਰਤ ਵਿਚ ਕੋਈ ਦਰਾੜ ਨਹੀਂ ਦੇਖਣਾ ਚਾਹੁੰਦੀਆਂ ਹਨ। ਕਿਸਾਨਾਂ ਨੂੰ ਡਰ ਹੈ ਕਿ ਕਿਤੇ ਸਥਾਨਕ ਮਜ਼ਦੂਰ ਪ੍ਰਤੀ ਏਕੜ ਭਾਅ ਉੱਚਾ ਨਾ ਮੰਗ ਲੈਣ।
Read More