ਸੁਪਨਿਆਂ ਦਾ ਮਨੋਵਿਗਿਆਨ : ਸਿਨੇਮਾ ਸੰਦਰਭ -ਡਾ ਨਿਸ਼ਾਨ ਸਿੰਘ
Posted on:- 28-06-2020
ਮਨੋਵਿਗਿਆਨ ਵਿਚ ਕਿਹਾ ਜਾਂਦਾ ਹੈ ਕਿ ਕਥਾ-ਕਹਾਣੀਆਂ ਮਨੁੱਖੀ ਮਨ ਦੀਆਂ ਉਹ ਅਧੂਰੀਆਂ ਇੱਛਾਵਾਂ ਹੁੰਦੀਆਂ ਹਨ ਜਿਹੜੀਆਂ ਕਿ ਅਸਲ ਜੀਵਨ 'ਚ ਕਦੇ ਪੂਰੀਆਂ ਨਹੀਂ ਹੋਈਆਂ ਹੁੰਦੀਆਂ। ਸ਼ਾਇਰ/ ਲੇਖਕ/ ਕਲਮਕਾਰ ਇਹਨਾਂ ਅਧੂਰੀਆਂ ਇੱਛਾਵਾਂ ਨੂੰ ਆਪਣੀਆਂ ਲਿਖਤਾਂ/ ਰਚਨਾਵਾਂ ਵਿਚ ਪੂਰਾ ਕਰਦੇ ਹਨ। ਸਮੁੱਚਾ ਸਾਹਿਤ ਜਗਤ ਇਸੇ ਮਨੋਵਿਗਿਆਨਕ ਸਿਧਾਂਤ ਅਧੀਨ ਸਿਰਜਣਾ/ ਰਚਨਾ ਕਰਦਾ ਹੈ। ਹਾਂ, ਇਤਿਹਾਸਕ ਪਾਤਰਾਂ ਵੇਲੇ ਕੁਝ ਛੋਟ ਕਹੀ ਜਾ ਸਕਦੀ ਹੈ ਕਿਉਂਕਿ ਇਤਿਹਾਸਕ ਪਾਤਰਾਂ/ ਹਵਾਲਿਆਂ ਨਾਲ ਛੇੜਛਾੜ ਲਿਖਤ ਨੂੰ ਅਰਥਹੀਣ ਕਰ ਦਿੰਦੀ ਹੈ। ਪਰੰਤੂ ਜਦੋਂ ਅਸੀਂ ਇਸ ਵਿਧਾ ਦਾ ਗਹਿਰਾਈ ਨਾਲ ਅਧਿਐਨ ਕਰਦੇ ਹਾਂ ਤਾਂ ਇਹ ਵਿਧਾ ਵਿਚ ਕੁਝ ਹੱਦ ਤੀਕ ਕਲਪਣਾ ਦੇ ਘੇਰੇ ਵਿਚ ਆ ਜਾਂਦੀ ਹੈ।
ਪ੍ਰਸਿੱਧ ਮਨੋਵਿਗਿਆਨੀ ਸਿਗਮੰਡ ਫ੍ਰਾਇਡ ਨੇ ਸੁਪਨਿਆਂ ਦੇ ਮਨੋਵਿਗਿਆਨ ਅਤੇ ਸਿਧਾਂਤਾਂ ਬਾਰੇ ਬਹੁਤ ਖੁੱਲ ਕੇ ਲਿਖਿਆ ਹੈ। ਉਸਦਾ ਮੰਨਣਾ ਹੈ ਕਿ ਸੁਪਨੇ ਸਾਡੀਆਂ ਗਹਿਰੀਆਂ ਚਿੰਤਾਵਾਂ ਅਤੇ ਇੱਛਾਵਾਂ ਦੀ ਦਿੱਸਦੀ/ ਪ੍ਰਤੱਖ ਪ੍ਰਤੀਕ੍ਰਿਆ ਹੈ; ਜਿਹੜੀ ਬਚਪਨ, ਜਨੂੰਨ ਜਾਂ ਯਾਦਾਂ ਨਾਲ ਸੰਬੰਧ ਰੱਖਦੀ ਹੈ।
Read More
ਬਸ! ਆਖਣ ਨੂੰ ਹੀ ਰਹਿ ਗਿਆ… -ਸੁਖਦਰਸ਼ਨ ਸਿੰਘ ਸ਼ੇਰਾ
Posted on:- 26-06-2020
ਪੁੱਤ ਕਿਸੇ ਦਾ, ਪਤੀ ਕਿਸੇ ਦਾ,
ਵੀਰ ਕਿਸੇ ਦਾ, ਹੁੰਦਾ ਏ ਕੁਰਬਾਨ ਨੀ
ਬਾਰਡਰ ਅਤੇ ਬਰੂਦਾਂ ਅੱਗੇ,
ਖੜਦੇ ਹਿੱਕਾ ਤਾਣ ਨੀ ।
ਗੁੰਡੇ ਜਦੋਂ ਚਲਾਵਣ ਸੱਤਾ,
ਦੇਸ਼ ਦਾ ਹੁੰਦਾ ਘਾਣ ਨੀ।
ਧਰਮ ਨਾ ਕੋਈ ਸਿਖਾਉਦਾਂ ਲੜਨਾ,
ਪੜ ਲਓ ਬਾਈਬਲ, ਗ੍ੰਥ,ਕੁਰਾਨ ਨੀ
ਬਸ! ਹੁਣ ਆਖਣ ਨੂੰ ਹੀ ਰਹਿ ਗਿਆ
ਮੇਰਾ ਭਾਰਤ ਦੇਸ ਮਹਾਨ ਨੀ ।
Read More
ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੀ ਪੰਜਾਬ ਇਕਾਈ ਨੇ ਕੇਂਦਰ ਸਰਕਾਰ ਖ਼ਿਲਾਫ਼ ਉਲੀਕਿਆ ਸੰਘਰਸ਼
Posted on:- 25-06-2020
ਲੁਧਿਆਣਾ : ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੀ ਪੰਜਾਬ ਇਕਾਈ ਦੀਆਂ 10 ਕਿਸਾਨ ਜਥੇਬੰਦੀਆਂ ਦੀ ਸਾਂਝੀ-ਮੀਟਿੰਗ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ, ਲੁਧਿਆਣਾ ਵਿਖੇ ਭਾਰਤੀ ਕਿਸਾਨ ਯੂਨੀਅਨ(ਡਕੌਂਦਾ) ਦੇ ਸੂਬਾ-ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਉਪਰੰਤ ਕਾਰਵਾਈ ਰਿਪੋਰਟ ਜਾਰੀ ਕਰਦਿਆਂ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੂਲਦੂ ਸਿੰਘ ਮਾਨਸਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਡਾ. ਦਰਸ਼ਨਪਾਲ, ਜਮਹੂਰੀ ਕਿਸਾਨ ਸਭਾ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਬਲਦੇਵ ਸਿੰਘ ਨਿਹਾਲਗੜ੍ਹ, ਕਿਰਤੀ ਕਿਸਾਨ ਯੂਨੀਅਨ ਦੇ ਜਤਿੰਦਰ ਸਿੰਘ ਛੀਨਾ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਢਾ ਅਤੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਟਾਂਡਾ ਨੇ ਕੇਂਦਰ ਸਰਕਾਰ ਵੱਲੋਂ ਖੇਤੀ ਸੁਧਾਰਾਂ ਦੇ ਨਾਂ ‘ਤੇ ਲਿਆਂਦੇ ਗਏ ਤਿੰਨ ਆਰਡੀਨੈਂਸਾਂ ਕਿਸਾਨੀ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਹਾਇਕ) ਆਰਡੀਨੈਂਸ-2020, ਕੀਮਤ ਗਰੰਟੀ ਅਤੇ ਖੇਤੀ ਸੇਵਾਵਾਂ ਸੰਬੰਧੀ ਕਿਸਾਨ (ਸ਼ਕਤੀਕਰਨ ਅਤੇ ਸੁਰੱਖਿਆ) ਆਰਡੀਨੈਂਸ-2020 ਅਤੇ ਜ਼ਰੂਰੀ ਵਸਤਾਂ (ਸੋਧ) ਆਰਡੀਨੈਂਸ-2020 ਅਤੇ ਬਿਜਲੀ-ਐਕਟ-2020 ਨੂੰ ਕਿਸਾਨ ਅਤੇ ਖੇਤੀਬਾੜੀ ਨਾਲ ਜੁੜੇ ਸਾਰੇ ਵਰਗਾਂ ਸਮੇਤ ਸੰਘੀ ਢਾਂਚੇ ਤਹਿਤ ਮਿਲੇ ਸੂਬੇ ਦੇ ਅਧਿਕਾਰਾਂ ‘ਤੇ ਸਿੱਧਾ ਹਮਲਾ ਕਰਾਰ ਦਿੱਤਾ।
Read More
ਅਧਿਆਪਨ , ਅਧਿਆਪਕ ਅਤੇ ਸਰਕਾਰਾਂ ਦਾ ਰਵੱਈਆ... -ਵਰਗਿਸ ਸਲਾਮਤ
Posted on:- 20-06-2020
ਸੰਸਾਰ ਭਰ 'ਚ ਅਧਿਆਪਕ ਨੂੰ ਪਰਮਉੱਚ ਅਤੇ ਸਤਿਕਾਰਤ ਦੀ ਉਪਾਧੀਆਂ ਨਾਲ ਨਵਾਜਿਆ ਜਾਂਦਾ ਹੈ। ਭਾਰਤੀ ਸੰਸਕ੍ਰਿਤੀ ਅਤੇ ਧਾਰਮਿਕ ਵੇਦਾਂ ਗ੍ਰੰਥਾਂ 'ਚ ਅਧਿਆਪਕ ਦਾ ਬਹੁਤ ਉੱਚ ਅਤੇ ਉੱਚਤਮ ਸਥਾਨ ਹੈ। ਅਧਿਆਪਕ ਨੂੰ ਉਸ ਸਮੇਂ ਅਸੀਮ ਅਤੇ ਅਨੰਤ ਸਤਿਕਾਰ ਮਿਲ ਜਾਂਦਾ ਹੈ ਜਦੋਂ ਸੰਤ ਕਬੀਰ ਜੀ ਇਹ ਕਹਿ ਕਿ...ਗੁਰੁ ਗੋਬਿੰਦ ਦੋਉ ਖੜੇ ਕਾਕੇ ਲਾਗੂਂ ਪਾਏ ।
ਬਲਿਹਾਰੀ ਗੁਰੁ ਆਪਣੇ ਗੋਬਿੰਦ ਦੀਓ ਦਿਖਾਏ ॥
ਅਧਿਆਪਕ ਨੂੰ ਈਸ਼ਵਰ ਤੋਂ ਵੱਧ ਸਨਮਾਨ ਦੇ ਦਿੱਤਾ ਹੈ ਅਤੇ ਉਸਨੂੰ ਈਸ਼ਵਰ ਦਾ ਰਾਹ ਵਿਖਾਉਣ ਵਾਲਾ ਕਹਿ ਕਿ ਉਸਦੇ ਚਰਨ ਛੋਹ ਨੂੰ ਪਹਿਲ ਦਿੱਤੀ ਹੈ। ਇਹ ਵੀ ਸੱਚ ਹੈ ਕਿ ਦੁਨੀਆਂ ਦੇ ਵੱਡੇ ਤੋਂ ਵੱਡੇ ਵਿਦਵਾਨ, ਵਿਗਿਆਨੀ , ਮਹਾਤਮਾਂ , ਪੰਡਿਤ , ਚਿੰਤਕ , ਡਾਕਟਰ , ਨੇਤਾ , ਖਿਡਾਰੀ ਆਦਿ ਕਿਸੇ ਨਾ ਕਿਸੇ ਅਧਿਆਪਕ ਤੋਂ ਹੀ ਸਿਖਿਆ ਪ੍ਰਾਪਤ ਕਰਕੇ ਸਮਾਜ 'ਚ ਅੱਜ ਨਵੇਂ ਆਯਾਮ ਦੇ ਸਕੇ ਹਨ।
Read More
ਜ਼ਿੰਮੇਵਾਰੀਆਂ ਤੋਂ ਭੱਜਦਾ ਮਨੁੱਖ -ਡਾ. ਨਿਸ਼ਾਨ ਸਿੰਘ
Posted on:- 20-06-2020
ਕਿਸੇ ਵੀ ਸਮਾਜ ਦੀ ਸਿਰਜਣਾ ਵਿਚ ਉਸਦੇ ਬਸ਼ਿੰਦਿਆਂ ਦੇ ਸੁਭਾਅ ਦਾ ਅਹਿਮ ਸਥਾਨ ਹੁੰਦਾ ਹੈ। ਜਿਸ ਸਮਾਜ ਦੇ ਬਸ਼ਿੰਦੇ ਆਪਣੇ ਹੱਕਾਂ ਦੇ ਨਾਲ-ਨਾਲ ਆਪਣੀਆਂ ਜ਼ਿੰਮੇਵਾਰੀਆਂ ਨੂੰ ਵੀ ਬਾਖੂਬੀ ਨਿਭਾਉਂਦੇ ਹਨ ਉਹ ਸਮਾਜ ਆਦਰਸ਼ ਸਮਾਜ ਕਿਹਾ ਜਾਂਦਾ ਹੈ। ਪਰ ਅਫਸੋਸ ਅੱਜ ਦਾ ਸਮਾਜ ਇਸ ਸ਼੍ਰੇਣੀ ਵਿਚੋਂ ਬਾਹਰ ਹੋ ਗਿਆ ਹੈ। ਇਸਦਾ ਕਾਰਨ ਹੈ ਕਿ ਅਜੋਕਾ ਮਨੁੱਖ ਆਪਣੇ ਹੱਕਾਂ ਪ੍ਰਤੀ ਤਾਂ ਬਹੁਤ ਜਾਗਰੂਕ ਹੋ ਗਿਆ ਹੈ ਪਰ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੂੰਹ ਮੋੜ ਰਿਹਾ ਹੈ। ਇਸ ਨਾਲ ਬਹੁਤ ਵਾਰ ਸਮਾਜਿਕ ਬਣਤਰ ਦੀ ਹੋਂਦ ਉੱਪਰ ਵੀ ਸਵਾਲ ਉੱਠਣੇ ਸ਼ੁਰੂ ਹੋ ਜਾਂਦੇ ਹਨ।
ਇੱਥੇ ਖ਼ਾਸ ਗੱਲ ਇਹ ਹੈ ਕਿ ਮਨੁੱਖ ਦਾ ਸਮਾਜਿਕ ਹੋਣਾ ਕਿਸੇ ਧਾਰਮਿਕ ਜਾਂ ਅਧਿਆਤਮਿਕ ਪ੍ਰਭਾਵ ਦਾ ਸਿੱਟਾ ਨਹੀਂ ਹੈ ਬਲਕਿ ਇਹ ਮਨੁੱਖੀ ਮਨ ਦੀ ਬਣਤਰ/ ਭੁਗੋਲਿਕ ਬਣਤਰ ਦਾ ਸਿੱਟਾ ਹੈ। ਇਹ ਸਮਾਜਿਕਤਾ ਮਨੁੱਖ ਦੀਆਂ ਜ਼ਰੂਰਤਾਂ ਦੀ ਉਪਜ ਹੈ। ਆਦਿਕਾਲ ਤੋਂ ਹੀ ਮਨੁੱਖ ਜੰਗਲਾਂ/ ਕਬੀਲਿਆਂ ਵਿਚ ਰਹਿੰਦਾ ਰਿਹਾ ਹੈ। ਉਸ ਸਮੇਂ ਜੰਗਲਾਂ ਵਿਚ ਸ਼ਿਕਾਰ ਕਰਨ ਜਾਣ ਲਈ ਝੁੰਡ/ ਕਬੀਲੇ ਦੀ ਜ਼ਰੂਰਤ ਮਹਿਸੂਸ ਹੋਈ ਤਾਂ ਮਨੁੱਖ ਨੇ ਕਬੀਲਿਆਂ ਦੇ ਸੰਕਲਪ ਨੂੰ ਅਪਣਾ ਲਿਆ। ਸਹਿਜੇ-ਸਹਿਜੇ ਇਹ ਕਬੀਲੇ ਪਿੰਡਾਂ/ ਸ਼ਹਿਰਾਂ/ ਕਸਬਿਆਂ ਦੇ ਰੂਪ ਵਿਚ ਵਿਕਸਤ ਹੋ ਗਏ। ਇਹਨਾਂ ਸ਼ਹਿਰਾਂ/ ਕਸਬਿਆਂ ਦੀ ਵਿਵਸਥਾ ਨੂੰ ਚਲਾਉਣ ਲਈ ਜਿੱਥੇ ਹੱਕਾਂ ਦੀ ਪ੍ਰੋੜ੍ਹਤਾ ਕੀਤੀ ਗਈ ਉੱਥੇ ਹੀ ਜ਼ਿੰਮੇਵਾਰੀਆਂ ਵੀ ਵੰਡੀਆਂ ਗਈਆਂ ਤਾਂ ਕਿ ਸਮਾਜਿਕ ਬਣਤਰ ਨੂੰ ਸਹਿਜਤਾ ਨਾਲ ਚਲਾਇਆ ਜਾ ਸਕੇ। ਪਰ ਅਫ਼ਸੋਸ ਅੱਜ ਦਾ ਦੌਰ ਹੱਕਾਂ ਦੀ ਗੱਲ ਵਧੇਰੇ ਕਰਨ ਵਾਲਾ ਦੌਰ ਹੋ ਗਿਆ ਹੈ। ਹਰ ਮਨੁੱਖ ਆਪਣੀਆਂ ਜ਼ਿੰਮੇਵਾਰੀਆਂ ਤੋਂ ਕਿਨਾਰਾ ਕਰਨਾ ਚਾਹੁੰਦਾ ਹੈ/ ਭੱਜਣਾ ਚਾਹੁੰਦਾ ਹੈ।
Read More