ਪੱਤਰਕਾਰ ਤਰੁਣ ਸਿਸੋਦੀਆ ਨੇ ਕੀ ਵਾਕਿਆ ਹੀ ਖੁਦਕੁਸ਼ੀ ਕੀਤੀ ਸੀ ਜਾਂ ਕਹਾਣੀ ਕੁਝ ਹੋਰ ਹੈ?

Posted on:- 10-07-2020

ਦਿ ਵਾਇਰ ਦੇ ਸਹਿਯੋਗੀ ਵਿਸ਼ਾਲ ਜਯਸਵਾਲ ਦੀ ਰਿਪੋਰਟ

ਅਨੁਵਾਦ -ਅਮਨਦੀਪ ਹਾਂਸ

ਦਿੱਲੀ ਦੇ ਏਮਜ਼ ਟਰਾਮਾ ਸੈਂਟਰ ਚ ਕੋਵਿਡ 19 ਦਾ ਇਲਾਜ ਕਰਵਾ ਰਹੇ 37 ਸਾਲਾ ਦੈਨਿਕ ਭਾਸਕਰ ਦੇ ਪੱਤਰਕਾਰ ਤਰੁਣ ਸਿਸੋਦੀਆ ਦੀ 6 ਜੁਲਾਈ ਦੀ ਦੁਪਹਿਰ ਨੂੰ ਮੌਤ ਹੋ ਗਈ, ਇਸ ਮਗਰੋਂ ਏਮਜ਼ ਪ੍ਰਸ਼ਾਸਨ ਨੇ ਦਾਅਵਾ ਕੀਤਾ ਕਿ ਤਰੁਣ ਨੇ ਹਸਪਤਾਲ ਦੀ ਚੌਥੀ ਮੰਜ਼ਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਹੈ। ਤਰੁਣ ਦਿੱਲੀ ਤੋਂ ਦੈਨਿਕ ਭਾਸਕਰ ਅਖਬਾਰ ਲਈ ਬਤੌਰ ਹੈਲਥ ਰਿਪੋਰਟਰ ਕੰਮ ਕਰ ਰਹੇ ਸਨ, ਉਹਨਾਂ ਦੀ ਮੌਤ ਦੀ ਖਬਰ ਮਿਲਦਿਆਂ ਹੀ ਦਿੱਲੀ ਦੇ ਕਈ ਸਾਰੇ ਪੱਤਰਕਾਰਾਂ ਨੇ ਤਰੁਣ ਦੀ ਮੌਤ ਨੂੰ ਖੁਦਕੁਸ਼ੀ ਮੰਨਣ ਤੋਂ ਇਨਕਾਰ ਕਰ ਦਿੱਤਾ। ਸੋਸ਼ਲ ਮੀਡੀਆ ਤੇ ਵੱਖਰੀ ਬਹਿਸ ਸ਼ੁਰੂ ਹੋ ਗਈ, ਤੇ ਲੋਕ ਤਰੁਣ ਨੂੰ ਲੈ ਕੇ ਆਪਣੇ ਤਜਰਬੇ ਸਾਂਝੇ ਕਰਨ ਲੱਗੇ, ਮੌਤ ਦੀ ਜਾਂਚ ਦੀ ਮੰਗ ਉੱਠੀ।

ਘਟਨਾ ਵਾਲੀ ਸ਼ਾਮ ਹੀ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਇਕ ਟਵੀਟ ਕਰਕੇ ਮਾਮਲੇ ਦੀ ਜਾਂਚ ਲਈ ਚਾਰ ਮੈਂਬਰੀ ਕਮੇਟੀ ਦਾ ਗਠਨ ਕਰਨ ਦਾ ਐਲਾਨ ਕੀਤਾ ਸੀ। ਅਗਲੇ ਦਿਨ 7 ਜੁਲਾਈ ਨੂੰ ਦਿੱਲੀ ਦੇ ਪੱਤਰਕਾਰਾਂ ਨੇ ਪ੍ਰੈਸ ਕਲੱਬ ਚ ਇਕੱਠੇ ਹੋ ਕੇ ਲੌਕਡਾਊਨ ਦੇ ਨਿਰਦੇਸ਼ਾਂ ਦਾ ਪਾਲਣ ਕਰਦਿਆਂ ਸੰਕੇਤਕ ਰੋਸ ਮੁਜਾਹਰਾ ਕੀਤਾ,ਅਤੇ ਮਾਮਲੇ ਦੀ ਸੁਤੰਤਰ ਤੇ ਨਿਰਪੱਖ ਨਿਆਂਇਕ ਜਾਂਚ ਦੀ ਮੰਗ ਕੀਤੀ। ਪੱਤਰਕਾਰਾਂ ਨੇ ਏਮਜ਼ ਵਲੋਂ ਜਾਰੀ ਅਧਿਕਾਰਕ ਬਿਆਨ ਚ ਤਰੁਣ ਦੀ ਖੁਦਕੁਸ਼ੀ ਦੀ ਕਹਾਣੀ ਤੇ ਸਵਾਲ ਚੁੱਕੇ।

Read More

ਸਾਹਿਤ ਦੇ ਸੁਸ਼ਾਂਤ ਸਿੰਘ ਰਾਜਪੂਤ -ਡਾ ਨਿਸ਼ਾਨ ਸਿੰਘ

Posted on:- 09-07-2020

suhisaver

ਫ਼ਿਲਮ ਸਟਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਪਿਛਲੇ ਦਿਨੀਂ ਆਤਮ-ਹੱਤਿਆ ਕਰ ਲਈ। ਇਹ ਬਹੁਤ ਦੁਖਦਾਈ ਅਤੇ ਮੰਦਭਾਗੀ ਘਟਨਾ ਹੈ। ਮਨੁੱਖ ਦੀ ਜ਼ਿੰਦਗੀ 'ਚ ਵੱਡੀਆਂ-ਵੱਡੀਆਂ ਔਕੜਾਂ ਆਉਂਦੀਆਂ ਹਨ ਪਰ ਆਤਮ-ਹੱਤਿਆ ਕਿਸੇ ਔਕੜ/ ਮਸਲੇ ਦਾ ਹੱਲ ਨਹੀਂ ਹੁੰਦਾ। ਸਗੋਂ ਇਹਨਾਂ ਔਕੜਾਂ ਨੂੰ ਖਿੜੇ ਮੱਥੇ ਪ੍ਰਵਾਨ ਕਰਨ ਵਾਲੇ ਲੋਕ ਨਵੀਆਂ ਪੈੜਾਂ ਸਿਰਜਦੇ ਹਨ ਜਿਹੜੀਆਂ ਆਉਣ ਵਾਲੀਆਂ ਨਸਲਾਂ ਲਈ ਚਾਨਣ ਮੁਨਾਰੇ ਦਾ ਕੰਮ ਕਰਦੀਆਂ ਹਨ। ਖ਼ੈਰ!

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਗ਼ਰੋਂ ਬੌਲੀਵੁੱਡ 'ਚ ਭੇਦਭਾਵ ਅਤੇ ਭਾਈ-ਭਤੀਜਾਵਾਦ ਦਾ ਸੱਚ ਉਜਾਗਰ ਹੋ ਗਿਆ ਹੈ। ਲੋਕਾਂ ਨੂੰ ਇਸ ਗੱਲ ਦਾ ਇਲਮ ਹੋ ਗਿਆ ਹੈ ਕਿ ਉਹਨਾਂ ਦੇ ਚਹੇਤੇ ਸਿਤਾਰਿਆਂ ਦੀ ਦੁਨੀਆਂ ਵੀ ਭ੍ਰਿਸ਼ਟਾਚਾਰ ਤੋਂ ਮੁਕਤ ਨਹੀਂ ਹੈ।

ਹੈਰਾਨੀ ਅਤੇ ਅਚੰਭੇ ਵਾਲੀ ਗੱਲ ਇਹ ਹੈ ਕਿ ਸਿਨੇਮਾ ਰਾਹੀਂ ਲੋਕਾਂ ਨੂੰ ਜਾਗਰੁਕ ਕਰਨ ਵਾਲੇ ਲੋਕ ਖ਼ੁਦ ਤੰਗ ਦਿਲਾਂ ਦੇ ਮਾਲਕ ਨਿਕਲੇ। ਹੁਣ ਤੱਕ ਦੀਆਂ ਵਿਚਾਰ-ਚਰਚਾਵਾਂ ਤੋਂ ਇਹ ਸਾਬਿਤ ਹੁੰਦਾ ਹੈ ਕਿ ਬੌਲੀਵੁੱਡ 'ਚ ਕਲਾ/ ਹੁਨਰ ਦੀ ਕਦਰ ਨਹੀਂ ਬਲਕਿ ਉੱਥੇ 'ਗੌਡ ਫ਼ਾਦਰ' ਵੱਧ ਪਾਵਰਫੁੱਲ ਹੁੰਦਾ ਹੈ। ਫ਼ਿਲਮੀ ਸਿਤਾਰਿਆਂ ਦੇ ਧੀਆਂ-ਪੁੱਤਰ ਇਸ ਖ਼ੇਤਰ ਵਿਚ ਮਿਹਨਤ ਤੋਂ ਬਿਨਾਂ ਹੀ ਸਫ਼ਲ ਹੋ ਜਾਂਦੇ ਹਨ ਕਿਉਂਕਿ ਉਹਨਾਂ ਕੋਲ ਆਪਣੇ ਮਾਂ-ਬਾਪ ਦਾ ਵੱਡਾ ਨਾਮ ਹੁੰਦਾ ਹੈ। ਪਰ ਛੋਟੇ ਸ਼ਹਿਰਾਂ 'ਚੋਂ ਨਿਕਲੇ ਪ੍ਰਤਿਭਾਵਾਨ ਮੁੰਡੇ-ਕੁੜੀਆਂ ਦਾ ਅੰਤ ਸੁਸ਼ਾਂਤ ਸਿੰਘ ਰਾਜਪੂਤ ਵਰਗਾ ਹੁੰਦਾ ਹੈ।

Read More

ਲਿਬਰੇਸ਼ਨ ਵਲੋਂ ਸੁਧੀਰ ਸੂਰੀ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ

Posted on:- 08-07-2020

ਸੀਪੀਆਈ (ਐਮਐਲ) ਲਿਬਰੇਸ਼ਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੁਧੀਰ ਸੂਰੀ ਨਾਂ ਦੇ ਇਕ ਘੋਰ ਫਿਰਕੂ ਤੇ ਭੜਕਾਊ ਅਨਸਰ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ, ਜੋ ਪੰਜਾਬ ਵਿੱਚ ਕਿਸੇ ਗਿਣੀ ਮਿਥੀ ਸਾਜ਼ਿਸ਼ ਤਹਿਤ ਸਿੱਖ ਭਾਈਚਾਰੇ ਨੂੰ ਭੜਕਾਉਣ ਅਤੇ ਸੂਬੇ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
          
ਲਿਬਰੇਸ਼ਨ ਦੀ ਪੰਜਾਬ ਇਕਾਈ ਦੇ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ ਅਤੇ ਸੂਬਾਈ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਵਲੋਂ ਇਥੋਂ ਜਾਰੀ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਸਵੈ ਘੋਸਿਤ ਹਿੰਦੂ ਨੇਤਾ ਨੇ ਸੋਸ਼ਲ ਮੀਡੀਏ ਉਤੇ ਪਾਈ ਅਪਣੀ ਇਕ ਵੀਡੀਓ ਵਿੱਚ ਸਿੱਖ ਭਾਈਚਾਰੇ, ਪੰਜਾਬੀ ਔਰਤਾਂ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬਾਰੇ ਅਜਿਹੀਆਂ ਗੱਲਾਂ ਕੀਤੀਆਂ ਹਨ, ਜਿਸ ਨੂੰ ਕੋਈ ਵੀ ਸਭਿਅਕ ਵਿਅਕਤੀ ਨਾ ਸੁਣ ਸਕਦਾ ਹੈ ਅਤੇ ਨਾ ਸਹਿਣ ਕਰ ਸਕਦਾ ਹੈ।

Read More

ਡੈਂਟਲ ਸਟੂਡੈਂਟਸ ਐਸੋਸੀਏਸ਼ਨ ਆੱਫ ਪੰਜਾਬ (ਡੀ.ਐੱਸ.ਏ.ਪੀ.) ਵੱਲੋਂ ਬੀ.ਡੀ.ਐੱਸ. ਦੀ ਪ੍ਰੀਖਿਆ ਸੰਬੰਧੀ ਮੁੱਖ ਮੰਤਰੀ ਨੂੰ ਪੱਤਰ

Posted on:- 02-07-2020

ਡੈਂਟਲ ਸਟੂਡੈਂਟਸ ਐਸੋਸੀਏਸ਼ਨ ਆੱਫ ਪੰਜਾਬ (ਡੀ.ਐੱਸ.ਏ.ਪੀ.) ਵੱਲੋਂ ਪੰਜਾਬ ਦੇ ਮੁੱਖ ਮੰਤਰੀ ਅਤੇ ਹੋਰਨਾਂ ਜ਼ਿੰਮੇਵਾਰ ਅਧਿਕਾਰੀਆਂ ਨੂੰ ਬੀ.ਡੀ.ਐੱਸ. ਦੀ ਪ੍ਰੀਖਿਆ ਸੰਬੰਧੀ  ਇੱਕ ਮੰਗ ਪੱਤਰ ਭੇਜਿਆ ਗਿਆ। ਭਾਵੇਂ ਕਿ ਮੁੱਖ ਮੰਤਰੀ ਜੀ ਵੱਲੋਂ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿੱਚ ਪੇਪਰ ਨਾ ਲੈਣ ਦੇ ਆਦੇਸ਼ ਜਾਰੀ ਕੀਤੇ ਗਏ ਪਰ ਫਿਰ ਵੀ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ.ਰਾਜ ਬਹਾਦੁਰ ਉਨ੍ਹਾਂ ਅਧੀਨ ਆਉਂਦੇ ਬੀ.ਡੀ.ਐੱਸ. ਵਿਦਿਆਰਥੀਆਂ ਦੇ ਪੇਪਰ ਲੈਣ ‘ਤੇ ਅੜੇ ਹਨ।

ਇਸ ਸੰਬੰਧੀ ਐਸੋਸੀਏਸ਼ਨ ਨੇ 15 ਜੂਨ ਨੂੰ ਇੱਕ ਮੰਗ ਪੱਤਰ ਭੇਜਿਆ ਸੀ ਜਿਸ ਵਿੱਚ ‘ਸੂਬੇ ਵਿੱਚ ਹਾਲਾਤ ਠੀਕ ਹੋ ਜਾਣ ਤੱਕ ਪੇਪਰ ਨਾ ਲੈਣ’ ਦੀ ਮੰਗ ਕੀਤੀ ਸੀ। ਪਰ ਇਸ ਮੰਗ ਨੂੰ ਇਨਕਾਰ ਦਿੱਤਾ ਗਿਆ ਅਤੇ ਪਹਿਲੇ ਮਿਥੇ ਅਨੁਸਾਰ 7 ਜੁਲਾਈ ਤੋਂ ਪੇਪਰ ਲੈਣ ਦੀ ਗੱਲ ਕੀਤੀ ਗਈ।

Read More

ਕੀ 'ਬਲੈਕ ਲਾਈਵਜ਼ ਮੈਟਰ' ਮੂਵਮੈਂਟ ਦੁਨੀਆਂ ਵਿੱਚ ਰੰਗ, ਨਸਲ, ਜਾਤ, ਧਰਮ, ਲਿੰਗ ਅਧਾਰਿਤ ਵਿਤਕਰੇ ਖਤਮ ਕਰ ਸਕੇਗੀ?

Posted on:- 30-06-2020

suhisaver

-ਹਰਚਰਨ ਸਿੰਘ ਪਰਹਾਰ*

25 ਮਈ, 2020 ਨੂੰ ਅਮਰੀਕਾ ਦੀ ਸਟੇਟ ਮਿਨੀਸੋਟਾ ਦੇ ਸ਼ਹਿਰ ਮਿਨੀਐਪਲਸ ਵਿੱਚ ਇੱਕ ਕਾਲੇ ਮੂਲ ਦੇ ਨਿਹੱਥੇ ਵਿਅਕਤੀ ਜਾਰਜ਼ ਫਲਾਇਡ ਨੂੰ ਪੁਲਿਸ ਨੇ ਇੱਕ ਜ਼ਾਅਲੀ ਬਿੱਲ ਦੇ ਦੋਸ਼ ਵਿੱਚ ਗ੍ਰਿਫਤਾਰੀ ਦੌਰਾਨ ਅਣਗਹਿਲੀ ਕਰਕੇ ਬੇਰਹਿਮੀ ਨਾਲ ਮਾਰ ਦਿੱਤਾ ਸੀ।ਅਮਰੀਕਾ ਵਿੱਚ ਇਹ ਕੋਈ ਨਾ ਪਹਿਲੀ ਘਟਨਾ ਸੀ ਤੇ ਨਾ ਹੀ ਸ਼ਾਇਦ ਨਿਕਟ ਭਵਿੱਖ ਵਿੱਚ ਆਖਰੀ ਘਟਨਾ ਹੋਵੇ? ਪਰ ਕਈ ਵਾਰ ਕੁਝ ਛੋਟੀਆਂ ਘਟਨਾਵਾਂ ਵੀ ਇਤਿਹਾਸ ਬਦਲਣ ਲਈ ਕਾਫੀ ਹੁੰਦੀਆਂ ਹਨ।ਜਿਸ ਤਰ੍ਹਾਂ 1 ਦਸੰਬਰ, 1955 ਨੂੰ 42 ਸਾਲਾ ਰੋਜ਼ਾ ਪਾਰਕ ਨਾਮ ਦੀ ਇੱਕ ਕਾਲੀ ਔਰਤ ਨੂੰ ਇਸ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਸੀ, ਜਦੋਂ ਉਸਨੇ ਮੌਂਟਗੁੰਮਰੀ (ਅਲਾਬਾਮਾ) ਵਿੱਚ ਬੱਸ ਸਫਰ ਦੌਰਾਨ ਇੱਕ ਗੋਰੇ ਵਿਅਕਤੀ ਲਈ ਸੀਟ ਛੱਡਣ ਤੋਂ ਇਨਕਾਰ ਕਰ ਦਿੱਤਾ ਸੀ।

ਬੇਸ਼ਕ ਕਨੂੰਨੀ ਤੌਰ ਤੇ ਅਮਰੀਕਾ ਅੰਦਰ 1865 ਵਿੱਚ ਕਾਲਿਆਂ ਦੀ ਗੁਲਾਮੀ ਖਤਮ ਕਰ ਦਿੱਤੀ ਗਈ ਸੀ, ਪਰ ਸਮਾਜਿਕ ਜਾਂ ਰਾਜਸੀ ਤੌਰ ਤੇ ਰੰਗ ਅਧਾਰਿਤ ਨਸਲਵਾਦੀ ਵਿਤਕਰਾ ਉਵੇਂ ਹੀ ਜਾਰੀ ਸੀ।ਜਿਹੜਾ ਕਿ ਵੱਖ-ਵੱਖ ਕਨੂੰਨੀ ਸੋਧਾਂ ਕਰਕੇ 1970 ਤੱਕ ਖਤਮ ਕੀਤਾ ਗਿਆ।ਕਾਲਿਆਂ ਨੂੰ ਬਰਾਬਰਤਾ ਦੇਣ ਦੀ ਕੋਸ਼ਿਸ਼ ਕਰਨ ਵਾਲੇ ਦੂਜੇ ਰਾਸ਼ਟਰਪਤੀ ਜੌਹਨ ਐਫ ਕੈਨੇਡੀ ਨੂੰ 100 ਕੁ ਸਾਲ ਬਾਅਦ 1963 ਵਿੱਚ ਨਸਲਵਾਦੀ ਗੋਰਿਆਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।ਇਸ ਤੋਂ ਪਹਿਲਾਂ ਰਾਸ਼ਟਰਪਤੀ ਅਬਰਾਹਿਮ ਲਿੰਕਨ ਨੂੰ 1865 ਵਿੱਚ ਕਾਲਿਆਂ ਦੀ ਗੁਲਾਮੀ ਖਤਮ ਕਰਨ ਕਰਕੇ ਕਤਲ ਕਰ ਦਿੱਤਾ ਗਿਆ ਸੀ।1970 ਤੱਕ ਅਮਰੀਕਾ ਵਿੱਚ ਨਾ ਸਿਰਫ ਬੱਸਾਂ-ਟਰੇਨਾਂ ਵਿੱਚ ਕਾਲਿਆਂ ਦੇ ਬੈਠਣ ਲਈ ਪਿਛੇ ਸੀਟਾਂ ਹੁੰਦੀਆਂ ਸਨ, ਬਲਕਿ ਕਾਲਿਆਂ ਦੇ ਵੱਖਰੇ ਚਰਚ, ਵੱਖਰੇ ਸਕੂਲ, ਵੱਖਰੀਆਂ ਕਲੋਨੀਆਂ, ਵੱਖਰੀਆਂ ਅਪਾਰਟਮੈਂਟਾਂ, ਵੱਖਰੇ ਰੈਸਟੋਰੇਂਟ ਆਦਿ ਸਨ।

Read More