ਕਰੋਨਾ ਬਹਾਨੇ ਪੰਜਾਬ ਸਰਕਾਰ ਵੱਲੋਂ ਜਮਹੂਰੀ ਹੱਕਾਂ 'ਤੇ ਹੱਲਾ
Posted on:- 15-07-2020
ਪੰਜਾਬ ਸਰਕਾਰ ਨੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਸੂਬੇ ਵਿੱਚ ਹੋਣ ਵਾਲ਼ੇ ਜਨਤਕ ਇਕੱਠਾਂ 'ਤੇ ਮੁਕੰਮਲ ਪਾਬੰਦੀ ਲਾ ਦਿੱਤੀ ਹੈ। ਨਵੇਂ ਨਿਰਦੇਸ਼ਾਂ ਤਹਿਤ ਸਮਾਜਿਕ ਸਮਾਗਮਾਂ ਵਿੱਚ ਪੰਜ ਵਿਅਕਤੀਆਂ ਜਦੋਂਕਿ ਵਿਆਹ ਸਮਾਗਮ ਵਿੱਚ ਮੌਜੂਦਾ ਪੰਜਾਹ ਦੀ ਥਾਂ ਹੁਣ 30 ਵਿਅਕਤੀਆਂ ਨੂੰ ਹੀ ਸ਼ਾਮਲ ਹੋਣ ਦੀ ਇਜਾਜ਼ਤ ਹੋਵੇਗੀ। ਪਬੰਦੀਆਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਐੱਫਆਈਆਰ ਦਰਜ ਕਰਨ ਲਈ ਆਖਿਆ ਗਿਆ ਹੈ।
ਇਸ ਮੁਤਾਬਕ ਕੋਈ ਵੀ ਰੈਲੀ, ਮੁਜ਼ਾਹਰਾ ਕਰਨ ਵਾਲ਼ੀਆਂ ਜਥੇਬੰਦੀਆਂ, ਲੋਕਾਂ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਆਗੂ ਮਾਨਵਜੋਤ, ਪੀ ਐੱਸ ਯੂ ਲਲਕਾਰ ਦੇ ਆਗੂ ਗੁਰਪ੍ਰੀਤ ਸਿੰਘ, ਕਾਰਖਾਨਾ ਮਜ਼ਦੂਰ ਯੂਨੀਅਨ ਦੇ ਆਗੂ ਲਖਵਿੰਦਰ ਸਿੰਘ, ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਦੇ ਆਗੂ ਰਾਜਵਿੰਦਰ ਸਿੰਘ ਅਤੇ ਪੇਂਡੂ ਮਜ਼ਦੂਰ ਯੂਨੀਅਨ(ਮਸ਼ਾਲ) ਦੇ ਆਗੂ ਸੁਖਦੇਵ ਭੂੰਦੜੀ ਨੇ ਪੰਜਾਬ ਦੀ ਕੈਪਟਨ ਸਰਕਾਰ ਦੇ ਇਸ ਨਾਦਰਸ਼ਾਹੀ ਫੈਸਲੇ ਦੀ ਸਖਤ ਨਿਖੇਧੀ ਕੀਤੀ ਹੈ।
Read More
ਬਲਰਾਜ ਸਾਹਨੀ ਦੇ ਸਤਿਕਾਰਯੋਗ - ਬਲਵੰਤ ਸਿੰਘ ਗਜਰਾਜ
Posted on:- 14-07-2020
ਲੋਕ ਕਵੀ ਬਲਵੰਤ ਸਿੰਘ ਗਜਰਾਜ ਦੀ 50 ਵੀਂ ਬਰਸੀ (14 ਜੁਲਾਈ, 2020) ‘ਤੇ ਵਿਸ਼ੇਸ਼
-ਰੂਪਇੰਦਰ ਸਿੰਘ (ਫੀਲਖਾਨਾ)
ਸਟੇਟ ਐਵਾਰਡੀ ਲੈਕਚਰਾਰ ਅੰਗਰੇਜ਼ੀ (ਰਿਟਾਇਰਡ)
“ਮੇਰਾ ਦੇਸ਼ ਬਹਿਸ਼ਤੋਂ ਚੰਗਾ, ਜਿੱਥੇ ਘਰ-ਘਰ ਵਿੱਚ ਨਵਾਬੀ।
ਬੰਦੇ ਸੋਹਣੇ, ਮਿੱਠੀ ਬੋਲੀ, ਬੋਲਣ ਨਿੱਤ ਪੰਜਾਬੀ।”
ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਗੌਰਵ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੇ ਇਹ ਸ਼ਾਨਾਮੱਤੇ ਸ਼ਬਦ ਉਸ ਪ੍ਰਸਿੱਧ ਲੋਕ ਕਵੀ ਸ. ਬਲਵੰਤ ਸਿੰਘ ਗਜਰਾਜ (1890-1970) ਦੀ ਰਚਨਾ ਹਨ ਜਿਸਨੇ ਬਾਬੂ ਫ਼ਿਰੋਜ਼ ਦੀਨ ਸ਼ਰਫ਼, ਉਸਤਾਦ ਗਾਮ, ਗਿਆਨੀ ਰਘਬੀਰ ਸਿੰਘ ਬੀਰ ਅਤੇ ਗਿਆਨੀ ਗੁਰਮੁਖ ਸਿੰਘ ਮੁਸਾਫ਼ਰ ਆਦਿ ਉੱਚ-ਕੋਟੀ ਦੇ ਕਵੀਆਂ ਨਾਲ ਰਲਕੇ ਸਟੇਜ ਰਾਹੀਂ ਪੰਜਾਬੀ ਮਾਂ-ਬੋਲੀ ਦਾ 55 ਸਾਲ ਤੋਂ ਵੀ ਵੱਧ ਸਮੇਂ ਲਈ ਬੜੇ ਗੱਜ-ਵੱਜ ਕੇ ਡੰਕਾ ਵਜਾਇਆ। ਜੀਵਨ ਵਿਚਲੇ ਹਰੇਕ ਰੰਗ ਨੂੰ ਸਰਲ ਤੇ ਠੇਠ ਮੁਹਾਵਰੇਦਾਰ ਬੋਲੀ ਰਾਹੀਂ ਸਫ਼ਲਤਾਪੂਰਵਕ ਦਰਸਾ ਕੇ ਸਮਾਜ-ਵਿਕਾਸ ਲਈ ਉਸਾਰੂ ਸੇਧਾਂ ਦੇਣ ਸਦਕਾ ਆਪ ਜਿੱਥੇ ਲੋਕ-ਦਿਲਾਂ ਤੇ ਰਾਜ ਕਰਦੇ ਸਨ, ਉੱਥੇ ਪਟਿਆਲਾ ਰਿਆਸਤ ਦੇ ਸ਼ਾਹੀ ਦਰਬਾਰ ਵਿੱਚ ‘ਰਾਜ-ਕਵੀ’ ਦੇ ਪਦ ਤੇ ਵੀ ਸ਼ੁਸ਼ੋਭਿਤ ਸਨ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਆਯੋਜਿਤ ਵਿਸ਼ਾਲ ਪੰਜਾਬੀ ਕਵੀ ਦਰਬਾਰਾਂ ਵਿੱਚ ਸੋਨੇ ਦੇ ਕਈ ਤਗਮੇਂ ਜਿੱਤਣ ਤੋਂ ਇਲਾਵਾ ਉੱਤਮ-ਰਚਨਾ ਤੇ ਸ੍ਰੇਸ਼ਟ ਸਟੇਜੀ ਪੇਸ਼ਕਾਰੀ ਕਾਰਨ ਆਪ ਨੂੰ ‘ਪੰਜਾਬੀ ਬੁਲਬੁਲ’ ਅਤੇ ‘ਕਵੀਰਾਜ’ ਜੈਸੀਆਂ ਉੱਚ ਉਪਾਧੀਆਂ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਅਤੇ ਪ੍ਰੋ. ਪਿਆਰਾ ਸਿੰਘ ਪਦਮ ਦੇ ਸ਼ਬਦਾਂ ਵਿੱਚ ‘ਗਜਰਾਜ ਜੀ ਫ਼ੂਲਕੀਆਂ ਰਿਆਸਤਾਂ ਦੇ ਸਭ ਤੋਂ ਉੱਘੇ ਨਾਂ ਵਾਲੇ ਪੂਰਨ ਸਨਮਾਨਯੋਗ ਕਵੀ ਸਨ।’ ਮਾਂ ਬੋਲੀ ਦੀ ਸੁਹਿਰਦ ਅਤੇ ਨਿਰੰਤਰ ਸੇਵਾ ਕਾਰਨ ਆਪ ਨੂੰ ਮਹਿਕਮਾ ਪੰਜਾਬੀ, ਪੈਪਸੂ ਸਰਕਾਰ ਵੱਲੋਂ 1955 ਵਿੱਚ ‘ਸ਼੍ਰੋਮਣੀ ਸਾਹਿਤਕਾਰ’ ਜੈਸੇ ਉੱਚ ਸਨਮਾਨ ਨਾਲ ਵੀ ਪੁਰਸਕ੍ਰਿਤ ਕੀਤਾ ਗਿਆ ਸੀ।
Read More