ਮਹਿਲਾ ਪੱਤਰਕਾਰ ਨੂੰ ਕੱਟੜ ਹਿੰਦੂਤਵੀ ਵੱਲੋਂ ਧੋਤੀ ਲਾਹ ਕੇ ਲਿੰਗ ਦਿਖਾਉਣਾ ... ਕੀ ਇਹ ਹੈ ਰਾਮ ਰਾਜ?
Posted on:- 14-08-2020
ਅੱਜ ਬਦਲ ਰਹੇ ਦੇਸ਼ ਚ ਜਦ ਤਕਰੀਬਨ ਨੱਬੇ ਫੀਸਦ ਮੀਡੀਆ ਸਰਕਾਰ ਦੀ ਗੋਦੀ ਚ ਝੂਲ ਰਿਹਾ ਹੈ ਤਾਂ ਓਸ ਵਕਤ ਬਚੇ ਹੋਏ ਜਾਗਦੇ ਮੀਡੀਆ ਸਿਰ ਮਾਣ ਨਾਲ ਲੋਕ ਹਿੱਤਾਂ ਲਈ ਰਣ ਤੱਤੇ ਚ ਜੂਝ ਰਹੇ ਨੇ।
ਪਰ ਏਸ ਬਦਲ ਰਹੇ ਮੁਲਕ ਚ ਆਪਣੇ ਸੁਰੱਖਿਅਤ ਘਰਾਂ ਤੋਂ ਨਿਕਲ ਕੇ ਲੋਕਾਂ ਚ, ਲੋਕਾਂ ਲਈ ਵਿਚਰਨ ਵਾਲਿਆਂ ਨਾਲ ਅੱਜ ਕੀ ਹੋ ਰਿਹਾ ਹੈ, ਦਿ ਵਾਇਰ ਦੇ ਸਹਿਯੋਗ ਨਾਲ ਸਾਂਝਾ ਕਰਦੇ ਹਾਂ .. ਜਾਗਦੇ ਜਿਹਨ ਨਾਲ ਸੁਣਨਾ.. ਪੜਨਾ..
ਬੀਤੀ ੧੧ ਅਗਸਤ ਦੀ ਸ਼ਾਮ ਨੂੰ ਉੱਤਰ ਪੂਰਬੀ ਦਿੱਲੀ ਦੇ ਸੁਭਾਸ਼ ਮੁਹੱਲੇ ਚ ਕਾਰਵਾਂ ਪੱਤ੍ਰਿਕਾ ਦੇ ਤਿੰਨ ਪੱਤਰਕਾਰਾਂ ਉੱਤੇ ਭੀੜ ਨੇ ਹਮਲਾ ਕਰ ਦਿੱਤਾ, ਇਹਨਾਂ ਚ ਇਕ ਮਹਿਲਾ ਪੱਤਰਕਾਰ ਵੀ ਸੀ, ਭੀੜ ਵਿਚੋਂ ਕੁਝ ਨੇ ਉਸ ਦਾ ਜਿਸਮਾਨੀ ਸ਼ੋਸ਼ਣ ਕੀਤਾ।
ਇਹ ਪੱਤਰਕਾਰ ਹਾਲ ਹੀ ਚ ਪ੍ਰਭਜੋਤ ਸਿੰਘ ਤੇ ਸ਼ਾਹਿਦ ਤਾਂਤ੍ਰੇ ਵਲੋਂ ਕੀਤੀ ਇਕ ਰਿਪੋਰਟ ਦਾ ਫਾਲੋਅਪ ਕਰ ਰਹੇ ਸਨ, ਜਿਥੇ ਦਿੱਲੀ ਦੰਗਿਆਂ ਦੀ ਪੀੜਤ ਇੱਕ ਮਹਿਲਾ ਨੇ ਦੋਸ਼ ਲਾਇਆ ਸੀ ਕਿ ਬੀਤੀ ਅੱਠ ਅਗਸਤ ਦੀ ਰਾਤ ਨੂੰ ਭਜਨਪੁਰਾ ਪੁਲਸ ਸਟੇਸ਼ਨ ਦੇ ਪੁਲਸ ਮੁਲਾਜ਼ਮਾਂ ਨੇ ਉਸ ਨੂੰ ਤੇ ਉਸ ਦੀ ਸਤਾਰਾਂ ਵਰਿਆਂ ਦੀ ਧੀ ਨੂੰ ਕਥਿਤ ਕੁੱਟਿਆ, ਤੇ ਉਹਨਾਂ ਦਾ ਸਰੀਰਕ ਸ਼ੋਸ਼ਣ ਵੀ ਕੀਤਾ।
Read More
ਕਾਲ਼ੀ-ਆਜ਼ਾਦੀ ਮਨਾਉਣਗੇ ਬੇਰੁਜ਼ਗਾਰ ਬੀਐੱਡ ਅਧਿਆਪਕ*ਘਰਾਂ ਦੇ ਕੋਠਿਆਂ 'ਤੇ ਲਾਈਆਂ ਕਾਲ਼ੀਆਂ ਝੰਡੀਆਂ
Posted on:- 13-08-2020
ਪਿਛਲੇ ਦੋ ਸਾਲਾਂ ਤੋਂ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਉਂਦਿਆਂ ਕਾਲ਼ੀ-ਆਜ਼ਾਦੀ ਮਨਾਉਣ ਦਾ ਫੈਸਲਾ ਕੀਤਾ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਯੂਨੀਅਨ ਦੇ ਪੰਜਾਬ ਭਰ ਦੇ ਸਾਰੇ ਸਰਗਰਮ ਆਗੂਆਂ ਨੇ ਆਪਣੇ ਘਰਾਂ ਦੇ ਕੋਠਿਆਂ 'ਤੇ ਕਾਲ਼ੀਆਂ ਝੰਡੀਆਂ ਲਾ ਦਿੱਤੀਆਂ ਹਨ। ਇਸ ਦੇ ਨਾਲ ਹੀ 15 ਅਗਸਤ ਨੂੰ ਸੰਗਰੂਰ ਵਿਖੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦਾ ਕਾਲ਼ੀਆਂ ਝੰਡੀਆਂ ਨਾਲ ਸਵਾਗਤ ਕਰਨ ਦੀ ਚਿਤਾਵਨੀ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਜਿਲ੍ਹਾ ਸੰਗਰੂਰ ਪ੍ਰਸ਼ਾਸਨ ਵੱਲੋਂ ਵਾਅਦਾ ਕੀਤੇ ਜਾਣ 'ਤੇ ਵੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਮੀਟਿੰਗ ਨਾ ਹੋਣ 'ਤੇ ਬੇਰੁਜ਼ਗਾਰ ਬੀਐੱਡ ਅਧਿਆਪਕ ਤਿੱਖੇ ਰੋਸ 'ਚ ਹਨ। ਜਿਲ੍ਹਾ ਪ੍ਰਸ਼ਾਸਨ ਦੀ ਬੇਨਤੀ 'ਤੇ ਗੌਰ ਕਰਦਿਆਂ ਕਰਦਿਆਂ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਨੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਦੇ 17 ਜੁਲਾਈ ਨੂੰ ਕੀਤੇ ਜਾਣ ਵਾਲ਼ੇ ਘਿਰਾਓ ਦੇ ਫੈਸਲੇ ਨੂੰ ਵਾਪਿਸ ਲੈ ਲਿਆ ਸੀ ਅਤੇ ਪ੍ਰਸ਼ਾਸਨ ਨੇ ਵਾਅਦਾ ਕੀਤਾ ਸੀ ਕਿ ਹਫ਼ਤੇ ਤੱਕ ਯੂਨੀਅਨ ਦੇ ਵਫ਼ਦ ਦੀ ਮੀਟਿੰਗ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਕਰਵਾਈ ਜਾਵੇਗੀ।
Read More
ਪੱਤਰਕਾਰਾਂ ਉੱਪਰ ਹਮਲੇ ਆਰ.ਐੱਸ.ਐੱਸ.-ਭਾਜਪਾ ਦੀ ਫਿਰਕੂ ਸਿਆਸਤ ਦਾ ਨਤੀਜਾ ਜਮਹੂਰੀ ਅਧਿਕਾਰ ਸਭਾ
Posted on:- 13-08-2020
ਜਮਹੂਰੀ ਅਧਿਕਾਰ ਸਭਾ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ.ਮਲੇਰੀ, ਜਨਰਲ ਸਕੱਤਰ ਪ੍ਰੋਫੈਸਰ ਜਗਮੋਹਨ ਸਿੰਘ ਅਤੇ ਪ੍ਰੈੱਸ ਸਕੱਤਰ ਬੂਟਾ ਸਿੰਘ ਨੇ ਉੱਤਰ-ਪੂਰਬੀ ਦਿੱਲੀ ਵਿਚ ਹਜੂਮ ਵੱਲੋਂ ਤਿੰਨ ਪੱਤਰਕਾਰਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਅਤੇ ਔਰਤ ਪੱਤਰਕਾਰ ਉੱਪਰ ਜਿਨਸੀ ਹਮਲਾ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਇਸ ਨੂੰ ਪ੍ਰੈੱਸ ਦੀ ਆਜ਼ਾਦੀ ਉੱਪਰ ਹਮਲਾ ਕਰਾਰ ਦਿੱਤਾ ਹੈ। ਕਾਰਵਾਂ ਮੈਗਜ਼ੀਨ ਦੇ ਇਹ ਪੱਤਰਕਾਰ ਉਸ ਇਲਾਕੇ ਵਿਚ ਮੁਸਲਿਮ ਘੱਟਗਿਣਤੀ ਵਿਰੁੱਧ ਫਰਵਰੀ ਹਿੰਸਾ ਦੇ ਤੱਥਾਂ ਦੀ ਲਗਾਤਾਰ ਛਾਣਬੀਣ ਰਿਪੋਰਟਾਂ ਸਾਹਮਣੇ ਲਿਆ ਰਹੇ ਹਨ। ਹਮਲੇ ਸਮੇਂ ਉਹ 5 ਅਗਸਤ ਦੀ ਰਾਤ ਨੂੰ ਸੁਭਾਸ਼ ਮੁਹੱਲੇ ਵਿਚ ਹਿੰਦੂ ਫਿਰਕਾਪ੍ਰਸਤਾਂ ਵੱਲੋਂ ਮਸਜਿਦ ਉੱਪਰ ਭਗਵੇਂ ਝੰਡੇ ਲਹਿਰਾਉਣ ਅਤੇ ਇਸ ਸੰਬੰਧ 'ਚ ਥਾਣੇ ਰਿਪੋਰਟ ਲਿਖਵਾਉਣ ਗਈਆਂ ਮੁਸਲਿਮ ਔਰਤਾਂ ਨਾਲ ਪੁਲਸੀਆਂ ਵੱਲੋਂ ਬਦਤਮੀਜ਼ੀ ਅਤੇ ਜਿਨਸੀ ਛੇੜਛਾੜ ਕੀਤੇ ਜਾਣ ਦੀ ਰਿਪੋਰਟ ਬਣਾ ਰਹੇ ਸਨ।
ਅੱਜ ਜਦੋਂ ਕਾਰਪੋਰੇਟ ਕੰਟਰੋਲ ਵਾਲੇ ਮੀਡੀਆ ਵੱਲੋਂ ਦੱਬੇ-ਕੁਚਲੇ ਲੋਕਾਂ, ਹਾਸ਼ੀਆਗ੍ਰਸਤ ਧਾਰਮਿਕ ਘੱਟਗਿਣਤੀਆਂ ਦੇ ਅਸਲ ਮੁੱਦੇ ਰਾਸ਼ਟਰਵਾਦ ਦੇ ਸ਼ੋਰ ਵਿਚ ਦਬਾ ਦਿੱਤੇ ਗਏ ਹਨ, ਇਹ ਕਾਰਵਾਂ ਮੈਗਜ਼ੀਨ ਵਰਗੇ ਨਿਧੜਕ ਮੀਡੀਆ ਸਮੂਹ ਹੀ ਹਨ ਜੋ ਜ਼ਮੀਨੀਂ ਹਕੀਕਤ ਦੀ ਡੂੰਘੀ ਛਾਣਬੀਣ ਕਰਕੇ ਪੱਤਰਕਾਰੀ ਦਾ ਫਰਜ਼ ਨਿਭਾ ਰਹੇ ਹਨ। ਕਾਰਵਾਂ ਦੇ ਪੱਤਰਕਾਰਾਂ ਉੱਪਰ ਹਮਲਾ ਸੱਤਾਧਾਰੀ ਆਰ.ਐੱਸ.ਐੱਸ.-ਭਾਜਪਾ ਦੀ ਬਹੁਗਿਣਤੀਵਾਦੀ ਧੌਂਸਬਾਜ਼ ਸਿਆਸਤ ਦਾ ਨਤੀਜਾ ਹੈ।
Read More
ਕਾਰਵਾਂ ਮੈਗਜ਼ੀਨ ਦੇ ਪੱਤਰਕਾਰਾਂ ਉੱਤੇ ਹਮਲਾ ਕਰਨ ਵਾਲੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ
Posted on:- 12-08-2020
ਮੰਗਲਵਾਰ ਨੂੰ ਕਾਰਵਾਂ ਮੈਗਜ਼ੀਨ ਦੇ ਤਿੰਨ ਪੱਤਰਕਾਰਾਂ ਦੀ ਦਿੱਲੀ ਦੇ ਸੁਭਾਸ਼ ਨਗਰ ਵਿੱਚ ਭੀੜ ਵੱਲੋਂ ਕਥਿਤ ਕੁੱਟਮਾਰ ਕੀਤੀ ਗਈ।
ਇਹ ਪੱਤਰਕਾਰ ਇਲਾਕੇ ਵਿੱਚ ਰਿਪੋਰਟਿੰਗ ਦੇ ਮੰਤਵ ਨਾਲ ਗਏ ਸਨ, ਜਦੋਂ ਉਨ੍ਹਾਂ 'ਤੇ ਭੀੜ ਨੇ ਹਮਲਾ ਕਰ ਦਿੱਤਾ।
ਸੁਤੰਤਰ ਪੱਤਰਕਾਰ ਪ੍ਰਭਜੀਤ ਸਿੰਘ, ਮੈਗਜ਼ੀਨ ਦੇ ਸਹਾਇਕ ਫ਼ੋਟੋ ਐਡੀਟਰ ਸ਼ਾਹਿਦ ਤਾਂਤਰੇ ਅਤੇ ਇੱਕ ਮਹਿਲਾ ਪੱਤਰਕਾਰ ਨੂੰ ਪੁਲਿਸ ਭੀੜ ਵਿੱਚੋਂ ਕੱਢ ਕੇ ਭਜਨਪੁਰਾ ਥਾਣੇ ਲੈ ਗਈ।
ਉਨ੍ਹਾਂ ਨੇ ਅੱਗੇ ਕਿਹਾ, "ਸਾਨੂੰ ਰਿਪੋਰਟ ਮਿਲੀ ਸੀ ਕਿ ਉਨ੍ਹਾਂ ਨਾਲ ਖਿੱਚਧੂਹ ਕੀਤੀ ਗਈ ਹੈ ਪਰ ਕਿਸੇ ਦੇ ਵੀ ਗੰਭੀਰ ਸੱਟ ਨਹੀਂ ਲੱਗੀ ਹੈ। ਐੱਫ਼ਆਈਆਰ ਦਰਜ ਕਰਨ ਤੋਂ ਪਹਿਲਾਂ ਅਸੀਂ ਜਾਂਚ ਕਰਾਂਗੇ... ਸਾਡੇ ਕੋਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਉਹ ਉੱਥੇ ਕਿਉਂ ਗਏ ਸਨ।"
ਤਾਂਤਰੇ ਨੇ ਦਿ ਇੰਡੀਅਨ ਐਕਸਪ੍ਰੈੱਸ ਅਖ਼ਬਾਰ ਨੂੰ ਦੱਸਿਆ ਕਿ ਉਹ ਇੱਕ ਵੀਡੀਓ ਸਟੋਰੀ ਸ਼ੂਟ ਕਰ ਰਹੇ ਸਨ ਜਦੋਂ ਦੋ ਜਣਿਆਂ ਨੇ ਆ ਕੇ ਉਨ੍ਹਾਂ ਨੂੰ ਪੁੱਛਿਆ ਕਿ ਉਹ ਵੀਡੀਓ ਕਿਉਂ ਬਣਾ ਰਹੇ ਹਨ।
Read More
'ਕਾਰਪੋਰੇਟ-ਭਜਾਓ-ਕਿਸਾਨੀ ਬਚਾਓ' ਦਾ ਨਾਅਰਾ ਗੂੰਜਾਉਣਗੀਆਂ ਕਿਸਾਨ ਜਥੇਬੰਦੀਆਂ
Posted on:- 07-08-2020
ਚੰਡੀਗੜ੍ਹ : ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਦੇਸ਼-ਵਿਆਪੀ ਸੱਦੇ 'ਤੇ 10 ਅਗਸਤ ਨੂੰ ਪੰਜਾਬ ਦੀਆਂ 10 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਤੱਕ ਕੀਤੇ ਜਾ ਰਹੇ ਮਾਰਚਾਂ 'ਚ ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਵੱਡੀਆਂ ਗਿਣਤੀਆਂ ਨਾਲ ਸ਼ਮੂਲੀਅਤ ਕਰੇਗੀ। ਪੰਜਾਬ ਭਰ 'ਚ ਚਲ ਰਹੀਆਂ ਤਿਆਰੀਆਂ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ, ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਗੁਰਮੀਤ ਸਿੰਘ ਭੱਟੀਵਾਲ ਅਤੇ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ 27 ਜੁਲਾਈ ਦੇ ਟਰੈਕਟਰ ਮਾਰਚ ਦੇ ਐਕਸ਼ਨ ਵਿਚ ਮਿਲੇ ਕਿਸਾਨ ਸਮਰਥਣ 'ਤੇ ਤਸੱਲੀ ਪ੍ਰਗਟਾਉਂਦਿਆਂ ਕਿਸਾਨ ਵਿਰੋਧੀ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਅੰਦੋਲਣ ਨੂੰ ਹੋਰ ਵਿਸ਼ਾਲ ਤੇ ਤੇਜ਼ ਕਰਨ ਦਾ ਫੈਸਲਾ ਕੀਤਾ ਗਿਆ ਹੈ ।
Read More