ਵਾਤਾਵਰਨ ਦੇ ਸੰਕਟ ਬਾਰੇ ਗੱਲਬਾਤ ਨੂੰ ਕੁਰਾਹੇ ਪਾਉਣ ਵਿੱਚ ਕਾਰਪੋਰੇਸ਼ਨਾਂ ਦੀ ਭੂਮਿਕਾ

Posted on:- 08-02-2023

suhisaver

-ਸੁਖਵੰਤ ਹੁੰਦਲ

ਤਕਰੀਬਨ ਇਕ ਦਹਾਕਾ ਪਹਿਲਾਂ ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਵਿੱਚ ਇਕਨਾਮਿਕਸ ਦੇ ਪ੍ਰੋਫੈਸਰ ਅਤੇ ਇਕਨਾਮਿਕ ਸਾਇੰਸਜ਼ ਵਿੱਚ ਨੋਬਲ ਮੈਮੋਰੀਅਲ ਇਨਾਮ ਜੇਤੂ ਜੋਸਫ ਸਟਿਗਲੈਟਸ ਨੇ ਅਮਰੀਕਾ ਵਿੱਚ ਦੌਲਤ ਅਤੇ ਸਿਆਸੀ ਨਾਬਰਾਬਰੀ ਬਾਰੇ ਲਿਖੇ ਇਕ ਆਰਟੀਕਲ ਦਾ ਨਾਂ "ਆਫ ਦੀ 1%, ਬਾਈ ਦੀ 1%, ਫਾਰ ਦੀ 1% - ਭਾਵ 1% ਦੀ, 1% ਵਲੋਂ, 1% ਲਈ" ਰੱਖਿਆ ਹੈ।  ਆਪਣੇ ਆਰਟੀਕਲ ਦਾ ਇਹ ਨਾਂ ਰੱਖ ਕੇ ਉਹ ਇਹ ਕਹਿ ਰਹੇ ਜਾਪਦੇ ਹਨ ਕਿ ਅਮਰੀਕਾ ਦੀ ਸਰਕਾਰ ਉਪਰਲੇ 1% ਅਮੀਰਾਂ ਦੀ ਸਰਕਾਰ ਹੈ, ਇਹ ਇਹਨਾਂ 1% ਅਮੀਰਾਂ ਵਲੋਂ ਚਲਾਈ ਜਾਂਦੀ ਹੈ ਅਤੇ ਇਹ 1% ਅਮੀਰਾਂ ਲਈ ਹੈ। ਪ੍ਰੋਫੈਸਰ ਸਟਿਗਲੈਟਸ ਦੀ ਇਹ ਧਾਰਨਾ ਲੋਕਤੰਤਰ ਬਾਰੇ ਪ੍ਰਚਲਤ ਉਸ ਆਮ ਧਾਰਨਾ ਦੇ ਬਿਲਕੁਲ ਉਲਟ ਹੈ ਜੋ ਇਹ ਕਹਿੰਦੀ ਹੈ ਕਿ ਲੋਕਤੰਤਰ ਵਿਚਲੀ ਸਰਕਾਰ ਲੋਕਾਂ ਦੀ ਸਰਕਾਰ ਹੁੰਦੀ ਹੈ, ਲੋਕਾਂ ਵਲੋਂ ਚਲਾਈ ਜਾਂਦੀ ਹੈ ਅਤੇ ਲੋਕਾਂ ਲਈ ਕੰਮ ਕਰਦੀ ਹੈ।

ਉਹਨਾਂ ਦੀ ਅਮਰੀਕਾ ਬਾਰੇ ਇਸ ਧਾਰਨਾ ਨੂੰ ਸਮੁੱਚੇ ਪੂੰਜੀਵਾਦੀ ਪ੍ਰਬੰਧ ਹੇਠ ਕੰਮ ਕਰਦੀਆਂ ਸਰਕਾਰਾਂ `ਤੇ ਲਾਗੂ ਕੀਤਾ ਜਾ ਸਕਦਾ ਹੈ ਅਤੇ ਇਹ ਕਿਹਾ ਜਾ ਸਕਦਾ ਹੈ ਕਿ ਪੂੰਜੀਵਾਦੀ ਪ੍ਰਬੰਧ ਹੇਠ ਕੰਮ ਕਰਦੀਆਂ ਸਰਕਾਰਾਂ ਦਾ ਰੋਲ 1% ਪੂੰਜੀਵਾਦੀ ਲੋਕਾਂ ਦੇ ਹਿਤਾਂ ਦੀ ਰਾਖੀ ਕਰਨਾ ਹੁੰਦਾ ਹੈ। ਇਹ ਪੱਕਾ ਕਰਨ ਲਈ ਕਿ ਸਰਕਾਰਾਂ ਵਲੋਂ ਬਣਾਏ ਜਾਂਦੇ ਕਾਨੂੰਨ ਅਤੇ ਨੀਤੀਆਂ ਇਹਨਾਂ 1% ਲੋਕਾਂ ਦੇ ਹਿਤਾਂ ਵਿੱਚ ਹੋਣ, ਇਹ 1% ਲੋਕ ਜੋ ਢੰਗ ਵਰਤਦੇ ਹਨ, ਉਨ੍ਹਾਂ ਵਿੱਚੋਂ ਕੁੱਝ ਇਸ ਪ੍ਰਕਾਰ ਹਨ: ਉਹ ਇਲੈਕਸ਼ਨਾਂ ਵਿੱਚ ਉਮੀਦਵਾਰਾਂ ਦੀ ਮਦਦ ਲਈ ਫੰਡ ਦਿੰਦੇ ਹਨ, ਉਹ ਸਰਕਾਰਾਂ ਦੇ ਨੁਮਾਇੰਦਿਆਂ ਨੂੰ ਲੌਬੀ ਕਰਨ ਵਾਲੇ ਲੋਕਾਂ ਨੂੰ ਪੈਸੇ ਦਿੰਦੇ ਹਨ ਅਤੇ ਉਹ ਉਹਨਾਂ ਥਿੰਕ ਟੈਂਕਾਂ, ਖੋਜ ਸੰਸਥਾਂਵਾਂ ਆਦਿ ਨੂੰ ਫੰਡ ਕਰਦੇ ਹਨ ਜੋ ਇਹਨਾਂ ਅਮੀਰਾਂ ਦੇ ਹੱਕ ਵਿੱਚ ਲੋਕ ਰਾਇ ਪੈਦਾ ਕਰਦੇ ਹਨ ਅਤੇ ਇਹਨਾਂ ਦੇ ਹਿਤਾਂ ਵਿਰੁੱਧ ਜਾਣ ਵਾਲੀ ਜਾਣਕਾਰੀ `ਤੇ ਸ਼ੰਕੇ ਖੜ੍ਹੇ ਕਰਨ ਦਾ ਕਾਰਜ ਕਰਦੇ ਹਨ। ਆਪਣੀ ਇਸ ਧਾਰਨਾ ਨੂੰ ਸਾਬਤ ਕਰਨ ਲਈ ਅਸੀਂ ਇਸ ਲੇਖ ਵਿੱਚ ਅਮੀਰ ਲੋਕਾਂ ਅਤੇ ਵੱਡੀਆਂ ਕਾਰਪੋਰੇਸ਼ਨਾਂ ਵੱਲੋਂ ਪਿਛਲੇ ਕੁੱਝ ਦਹਾਕਿਆਂ ਦੌਰਾਨ ਵਾਤਾਵਰਨ ਦੇ ਸੰਕਟ ਨਾਲ ਸੰਬੰਧਿਤ ਗੱਲਬਾਤ ਨੂੰ ਪ੍ਰਭਾਵਿਤ ਕਰਨ ਲਈ ਵਰਤੇ ਗਏ ਵੱਖ ਵੱਖ ਤਰੀਕਿਆਂ ਬਾਰੇ ਗੱਲ ਕਰਾਂਗੇ।     

Read More

ਕੰਢੀ ਦਾ ਜੰਮਿਆ-ਜਾਇਆ ਤੇ ਪਰਨਾਇਆ : ਡਾ. ਧਰਮਪਾਲ ਸਾਹਿਲ

Posted on:- 03-01-2023

 -ਅਮਰੀਕ ਸਿੰਘ ਦਿਆਲ

ਜਦੋਂ ਵੀ ਪੰਜਾਬ ਦੇ ਕੰਢੀ ਖਿੱਤੇ ਦੇ ਸਾਹਿਤ ਦੀ ਗੱਲ ਚੱਲਦੀ ਹੈ ਤਾਂ ਆਪਮੁਹਾਰੇ ਹੀ ਡਾ. ਧਰਮਪਾਲ ਸਾਹਿਲ ਦਾ ਨਾਂ ਪਾਠਕਾਂ ਦੀ ਜ਼ੁਬਾਨ ਤੇ ਆ ਜਾਂਦਾ ਹੈ।ਨਾਵਲ " ਪਥਰਾਟ" ਡਾ. ਸਾਹਿਲ ਦੀ ਆਂਚਲਿਕ ਰਚਨਾ ਹੈ।ਇੱਥੇ ਇਹ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਨਾਵਲ "ਪਥਰਾਟ" ਡਾ. ਧਰਮਪਾਲ ਸਾਹਿਲ ਦੀ ਸ਼ਾਹਕਾਰ ਰਚਨਾ ਹੈ ਅਤੇ ਲੇਖਕ ਨੂੰ ਖਾਸ ਪਛਾਣ ਦੇਣ ਵਾਲਾ ਨਾਵਲ ਹੈ। ਡਾ. ਸਾਹਿਲ ਨੇ ਕੰਢੀ ਦੇ ਜੀਵਨ ਨੂੰ ਨੇੜਿਓਂ ਦੇਖਿਆ ਹੀ ਨਹੀਂ ਸਗੋਂ ਉੱਥੋਂ ਦੀਆਂ ਨਿਆਮਤਾਂ ਅਤੇ ਔਕੜਾਂ ਨੂੰ ਹੱਡੀਂ ਹੰਢਾਇਆ ਹੈ।
 
ਕੰਢੀ ਖਿੱਤੇ ਦੀਆਂ ਯਥਾਰਥਮਈ ਸਮੱਸਿਆਵਾਂ ਦਾ ਜੋ ਵਰਣਨ ਉਹ ਕਰ ਸਕੇ ਹਨ , ਉਹ ਉੱਥੋਂ ਦਾ ਜੰਮਿਆ-ਜਾਇਆ ਅਤੇ ਪਰਨਾਇਆ ਹੀ ਕਰ ਸਕਦਾ ਹੈ।ਕੰਢੀ ਪੰਜਾਬ ਦਾ ਉਹ ਖਿੱਤਾ ਹੈ ਜੋ ਜੀਵਨ ਦੀਆਂ ਮੁਢਲੀਆਂ ਲੋੜਾਂ ਤੋਂ ਵੀ ਆਤਰ ਹੈ।ਇਸ ਖੇਤਰ ਦਾ ਚਮੁੱਖਾ ਵਿਕਾਸ ਹਾਲੇ ਦਿੱਲੀ ਦੂਰ ਵਾਲੀ ਗੱਲ ਹੈ।ਡਾ. ਸਾਹਿਲ ਦੀਆਂ ਲਿਖਤਾਂ ਨੇ ਇਸ ਖੇਤਰ ਦੇ ਸਮੁੱਚੇ ਜਨ-ਜੀਵਨ ਨੂੰ ਪਾਠਕਾਂ ਦੀ ਕਚਹਿਰੀ ਵਿੱਚ ਲਿਆ ਕੇ ਇਸ ਥੁੜ੍ਹਾਂ ਮਾਰੇ ਖੇਤਰ ਬਾਰੇ ਚੁੰਜ-ਚਰਚਾ ਛੇੜ ਦਿੱਤੀ ਹੈ।ਕੰਢੀ ਖੇਤਰ ਪੰਜਾਬ ਦਾ ਨੀਮ-ਪਹਾੜੀ ਅਤੇ ਪਛੜਿਆ ਹੋਇਆ ਖਿੱਤਾ ਹੈ।ਪੰਜਾਬ ਦੇ ਪੰਜ ਜਿਲ੍ਹਿਆਂ ਦੇ ਵੱਡੇ ਹਿੱਸੇ ਇਸ ਖੇਤਰ ਅਧੀਨ ਆਉਂਦੇ ਹਨ।

Read More

ਸ਼੍ਰੀਮਾਨ ਮੋਦੀ ਜੀ, ਤੁਹਾਨੁੰ ਜੋ ਦੁੱਖ ਦਾ ਅਫਸੋਸ ਹੈ, ਪਰ ਤੁਹਾਨੂੰ ਦਿਆਲੂ ਹੋਣ ਦੀ ਵੀ ਲੋੜ ਹੈ

Posted on:- 31-12-2022

suhisaver

ਸ੍ਰੀ ਨਰਿੰਦਰ ਮੋਦੀ
ਪ੍ਰਧਾਨ ਮੰਤਰੀ,
ਭਾਰਤ।

ਪਿਆਰੇ ਜਨਾਬ, ਕਿਰਪਾ ਕਰਕੇ ਆਪਣੀ ਮਾਂ ਦੇ ਦੇਹਾਂਤ ਉੱਪਰ ਮੇਰੇ ਵੱਲੋਂ ਪ੍ਰਗਟਾਈ ਸੰਵੇਦਨਾ ਨੂੰ ਸਵੀਕਾਰ ਕਰੋ। 2017 ਵਿੱਚ ਮੇਰੇ ਆਪਣੇ ਪਿਤਾ ਜੀ ਸਦਾ ਲਈ ਵਿੱਛੜ ਗਏ ਸਨ ਅਤੇ ਪੰਜ ਸਾਲ ਬਾਅਦ ਵੀ ਉਨ੍ਹਾਂ ਦੀ ਮੌਤ ਚੇਤੇ ਕਰਦੇ ਅਕਸਰ ਹੀ ਮੈਂ ਬੇਹੱਦ ਉਦਾਸ ਮਹਿਸੂਸ ਕਰਦਾ ਹਾਂ। ਇਸ ਲਈ ਮੈਂ ਤੁਹਾਡੇ ਦਰਦ ਨੂੰ ਸਮਝ ਸਕਦਾ ਹਾਂ। ਇਹ ਤੁਹਾਡੇ ਲਈ ਔਖਾ ਸਮਾਂ ਹੋਵੇਗਾ, ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਜਲਦੀ ਹੀ ਠੀਕ ਹੋ ਜਾਓਗੇ। ਇਹ ਦੇਖ ਕੇ ਚੰਗਾ ਲੱਗਾ ਕਿ ਭਾਰਤ ਦੇ ਵਿਰੋਧੀ ਨੇਤਾਵਾਂ, ਜਿਨ੍ਹਾਂ ਵਿਚ ਕਾਂਗਰਸ ਪਾਰਟੀ ਦੇ ਨੇਤਾ ਵੀ ਸ਼ਾਮਲ ਹਨ, ਨੇ ਕਿਵੇਂ ਤੁਹਾਡੇ ਨਾਲ ਹਮਦਰਦੀ ਜ਼ਾਹਿਰ ਕੀਤੀ ਹੈ। ਕਾਂਗਰਸ ਦੇ ਰਾਹੁਲ ਗਾਂਧੀ, ਜਿਸ ਦਾ ਤੁਸੀਂ ਅਤੇ ਤੁਹਾਡੇ ਹਮਾਇਤੀ ਅਕਸਰ ਮਜ਼ਾਕ ਉਡਾਉਂਦੇ ਰਹਿੰਦੇ ਹੋ, ਨੇ ਟਵਿੱਟਰ 'ਤੇ ਵਿਛੜੀ ਰੂਹ ਨੂੰ ਦਿਲੋਂ ਸ਼ਰਧਾਂਜਲੀ ਦਿੱਤੀ ਹੈ। ਸੋਸ਼ਲ ਮੀਡੀਆ 'ਤੇ ਮੈਂ ਜਿਨ੍ਹਾਂ ਲੋਕਾਂ ਨੂੰ ਫਾਲੋ ਕਰਦਾ ਹਾਂ ਉਨ੍ਹਾਂ ‘ਚੋਂ ਕਈ ਪ੍ਰਮੁੱਖ ਧਰਮ ਨਿਰਪੱਖ ਅਤੇ ਉਦਾਰਵਾਦੀਆਂ ਨੇ ਵੀ ਅਜਿਹਾ ਹੀ ਕੀਤਾ ਹੈ। ਆਮ ਤੌਰ 'ਤੇ, ਉਹ ਤੁਹਾਡੇ ਸੱਜੇ ਪੱਖੀ ਅਤੇ ਫਿਰਕੂ ਰਾਜਨੀਤੀ ਦੇ ਵਿਰੁੱਧ ਬਹੁਤ ਆਵਾਜ਼ ਉਠਾਉਂਦੇ ਹਨ। ਅਜਿਹਾ ਲੱਗਦਾ ਹੈ ਕਿ ਭਾਰਤ ਵਿਚ ਵਿਰੋਧੀ ਧਿਰ ਬਹੁਤ ਦਿਆਲੂ ਹੈ। ਇਸਦੇ ਲਈ ਤੁਹਾਨੂੰ ਧੰਨਵਾਦੀ ਹੋਣਾ ਚਾਹੀਦਾ ਹੈ। ਹਾਲਾਂਕਿ, ਮੈਂ ਕੋਈ ਡਿਪਲੋਮੈਟ ਜਾਂ ਸਿਆਸਤਦਾਨ ਨਹੀਂ ਹਾਂ।

ਮੈਂ ਇੱਕ ਸਾਫ਼ ਦਿਲ ਇਨਸਾਨ ਹਾਂ ਅਤੇ ਇਸ ਪਲ ਮੈਂ ਤੁਹਾਨੂੰ ਉਹ ਕਹਿਣਾ ਚਾਹਾਂਗਾ ਜੋ ਤੁਹਾਨੂੰ ਕਹਿਣ ਦੀ ਜ਼ਰੂਰਤ ਹੈ। ਤੁਹਾਡੇ ਰਾਜਨੀਤਿਕ ਵਿਰੋਧੀਆਂ ਨੇ ਵਿਚਾਰਧਾਰਕ ਮੱਤਭੇਦਾਂ ਤੋਂ ਉੱਪਰ ਉੱਠ ਕੇ ਕਿਵੇਂ ਆਪਣੀਆਂ ਸੰਵੇਦਨਾਵਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਹਨ, ਉਸ ਦੀ ਰੋਸ਼ਨੀ ਵਿੱਚ ਮੈਂ ਚਾਹੁੰਦਾ ਹਾਂ ਕਿ ਤੁਸੀਂ ਅਤੇ ਤੁਹਾਡੀ ਬੇਕਿਰਕ ਸਰਕਾਰ ਵੀ ਹਮਦਰਦ ਬਣਕੇ ਦਿਖਾਏ। ਯਾਦ ਕਰੋ ਕਿਵੇਂ ਤੁਹਾਡੀ ਸਰਕਾਰ ਨੇ ਦਿੱਲੀ ਯੂਨੀਵਰਸਿਟੀ ਦੇ ਅਪਾਹਜ ਪ੍ਰੋਫੈਸਰ ਜੀਐਨ ਸਾਈਬਾਬਾ ਨੂੰ ਉਦੋਂ ਜੇਲ੍ਹ ਤੋਂ ਬਾਹਰ ਨਹੀਂ ਆਉਣ ਦਿੱਤਾ ਜਦੋਂ ਉਸ ਦੇ ਮਾਤਾ ਜੀ ਮਰਨ ਕਿਨਾਰੇ ਸਨ ਅਤੇ ਆਪਣੇ ਪੁੱਤਰ ਦਾ ਮੂੰਹ ਦੇਖਣ ਲਈ ਤਰਸ ਰਹੇ ਸਨ।

Read More

ਕੀ ਬਣਨਗੇ ਹਿਮਾਚਲ ਪ੍ਰਦੇਸ਼ ਚੋਣਾਂ ਦੇ ਸਮੀਕਰਨ ? - ਸ਼ਿਵ ਇੰਦਰ ਸਿੰਘ

Posted on:- 24-11-2022

68 ਵਿਧਾਨ ਸਭਾ ਵਾਲੇ ਪਹਾੜੀ ਸੂਬੇ ਹਿਮਾਚਲ ਪ੍ਰਦੇਸ਼ ਵਿਚ 12 ਨਵੰਬਰ ਨੂੰ ਵੋਟਾਂ ਪੈ ਗਈਆਂ ਹਨ ।ਇਸ ਵਾਰ ਰਿਕਾਰਡ 75 .6 ਫ਼ੀਸਦੀ ਵੋਟਾਂ ਪਈਆਂ  । ਭਾਜਪਾ ਅਤੇ ਕਾਂਗਰਸ ਆਪੋ -ਆਪਣੇ ਤਰਕਾਂ ਨਾਲ ਆਪਣੀ ਜਿੱਤ ਦਾ ਦਾਅਵਾ ਕਰ ਰਹੀਆਂ ਹਨ । ਇਹਨਾਂ ਵਿਧਾਨ ਸਭਾ ਚੋਣਾਂ ਵਿਚ ਮੁੱਖ ਮੁਕਾਬਲਾ ਸੱਤਾਧਾਰੀ ਭਾਜਪਾ ਅਤੇ ਕਾਂਗਰਸ ਵਿਚਕਾਰ ਸੀ ਭਾਵੇਂ ਆਮ ਆਦਮੀ ਪਾਰਟੀ ਨੇ ਵੀ ਇਥੇ ਆਪਣੇ ਪੈਰ ਲਾਉਣ ਦੀ ਕੋਸ਼ਿਸ਼ ਕੀਤੀ । ਖੱਬੇ ਮੋਰਚੇ ਦੀ ਪ੍ਰਮੁੱਖ ਪਾਰਟੀ ਸੀ.ਪੀ .ਆਈ (ਐੱਮ ) ਨੇ  ਗਿਆਰਾਂ ਸੀਟਾਂ `ਤੇ ਚੋਣ ਲੜੀ, ਮਾਇਆਵਤੀ ਨੇ ਵੀ ਆਪਣੀ ਪਾਰਟੀ ਵਰਕਰਾਂ ਵਿਚ ਜੋਸ਼ ਭਰਨ ਲਈ ਰੈਲੀ ਕੀਤੀ ।
        
ਭਾਜਪਾ ਦਾ ਮੁੱਖ ਮੰਤਰੀ ਦਾ ਚਿਹਰਾ ਮੌਜੂਦਾ ਮੁੱਖ ਮੰਤਰੀ ਜੈ ਰਾਮ ਠਾਕੁਰ ਹੈ । ਕਾਂਗਰਸ ਵੱਲੋਂ ਭਾਵੇਂ  ਮੁੱਖ ਮੰਤਰੀ ਦਾ ਕੋਈ ਚਿਹਰਾ  ਨਹੀਂ ਸੀ  ਪਰ ਉਸਨੇ ਮਰਹੂਮ ਵੀਰਭੱਦਰ ਸਿੰਘ ਦੀ ਸ਼ਖ਼ਸੀਅਤ ਦਾ ਭਾਵੁਕ ਲਾਹਾ ਲੈਣ ਦੀ ਕੋਸ਼ਿਸ਼ ਕਰਦਿਆਂ ਉਹਨਾਂ ਦੀ ਪਤਨੀ ਅਤੇ ਮੌਜੂਦਾ ਸੰਸਦ ਮੈਂਬਰ ਪ੍ਰਤਿਭਾ ਸਿੰਘ ਦੀ ਅਗਵਾਈ ਵਿਚ ਸੁਖਵਿੰਦਰ ਸੁੱਖੂ, ਮੁਕੇਸ਼ ਅਗਨੀਹੋਤਰੀ , ਕੌਲ ਸਿੰਘ ਤੇ ਆਸ਼ਾ ਕੁਮਾਰੀ ਵਰਗੇ ਨੇਤਾਵਾਂ ਦੇ ਸਹਾਰੇ ਚੋਣ ਲੜੀ  ।

Read More

ਸੁਪਨਦੇਸ਼ ਵਿੱਚ ਵੱਧਦੀ ਮਹਿੰਗਾਈ - ਮਨਦੀਪ

Posted on:- 14-11-2022

ਦੁਨੀਆ ਭਰ ਦੇ ਵਿਕਾਸਸ਼ੀਲ ਮੁਲਕਾਂ ਦੇ ਨਾਲ-ਨਾਲ ਹੁਣ ਵਿਕਸਿਤ ਪੂੰਜੀਵਾਦੀ ਮੁਲਕ ਵੀ ਲਗਾਤਾਰ ਵੱਧਦੀ ਮਹਿੰਗਾਈ ਦੀ ਮਾਰ ਹੇਠ ਆਏ ਹੋਏ ਹਨ। ਸੰਸਾਰ ਬੈਂਕ ਤੇ ਆਈ. ਐਮ. ਐਫ. ਵਰਗੀਆਂ ਵੱਡੀਆਂ ਵਿਸ਼ਵ ਵਿੱਤੀ ਸੰਸਥਾਵਾਂ ਵੱਧਦੀ ਮਹਿੰਗਾਈ ਅਤੇ ਸੰਸਾਰ ਅਰਥਚਾਰੇ ਦੇ ਤੇਜੀ ਨਾਲ ਮੰਦੀ ਵੱਲ ਵਧਣ ਦੇ ਬਿਆਨ ਦੇ ਰਹੀਆਂ ਹਨ। ਦੁਨੀਆ ਦੇ ਵੱਡੇ ਹਿੱਸੇ ਉੱਤੇ ਰਾਜ ਕਰਨ ਵਾਲੇ ਬਰਤਾਨੀਆ, ਅਮਰੀਕਾ, ਜਰਮਨ ਆਦਿ ਸਾਮਰਾਜੀ ਮੁਲਕ ਵੀ ਮਹਿੰਗਾਈ ਦੀ ਚਪੇਟ ਵਿੱਚ ਆਏ ਹੋਏ ਹਨ। ਕੋਵਿਡ-19 ਤੇ ਯੂਕਰੇਨ ਜੰਗ ਤੋਂ ਬਾਅਦ ਵਿਸ਼ਵ ਭਰ ਵਿੱਚ ਵੱਖ-ਵੱਖ ਵਸਤਾਂ ਅਤੇ ਸੇਵਾਵਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ (ਪਰੰਤੂ ਇਹ ਮੌਜੂਦਾ ਵਿਸ਼ਵ ਮੰਦੀ ਦੇ ਬੁਨਿਆਦੀ ਕਾਰਨ ਨਹੀਂ ਹਨ)।  

ਜੰਗ ਦੌਰਾਨ ਲੱਗੀਆਂ ਆਰਥਿਕ-ਵਪਾਰਕ ਰੋਕਾਂ ਨਾਲ ਤੇਲ ਦੀਆਂ ਕੀਮਤਾਂ ਵਿੱਚ ਬੇਥਾਹ ਵਾਧਾ ਹੋਇਆ। ਤੇਲ ਕੀਮਤਾਂ ਵਿੱਚ ਵਾਧੇ ਕਾਰਨ ਢੋਆ-ਢੁਆਈ ਤੇ ਆਵਾਜਾਈ ਦੇ ਖ਼ਰਚਿਆਂ ਵਿੱਚ ਵਾਧੇ ਨਾਲ ਹਰ ਖੇਤਰ ਵਿੱਚ ਵਸਤੂਆਂ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ। ਵਿਸ਼ਵਵਿਆਪੀ ਮਹਿੰਗਾਈ ਵਿੱਚ ਊਰਜਾ ਤੇ ਭੋਜਨ ਪਦਾਰਥਾਂ ਦੀਆਂ ਕੀਮਤਾਂ ਵਿੱਚ ਵਾਧੇ ਨੇ ਲੋਕਾਂ ਦੀ ਆਮਦਨ ਉੱਤੇ ਸਿੱਧਾ ਤੇ ਵੱਡਾ ਹਮਲਾ ਬੋਲਿਆ ਹੈ। ਮਹਿੰਗਾਈ ਦੀ ਇਸ ਮਾਰ ਤੋਂ ਕੈਨੇਡਾ-ਅਮਰੀਕਾ ਵਰਗੇ ਮੁਲਕ ਵੀ ਬੇਲਾਗ ਨਹੀਂ ਰਹੇ ਜਿੱਥੇ ਹਾਲ ਦੀ ਘੜੀ ਬੇਰੁਜਗਾਰੀ ਭਾਰਤ ਵਰਗੇ ਮੁਲਕਾਂ ਵਾਂਗ ਵੱਡੀ ਸਮੱਸਿਆ ਨਹੀਂ ਹੈ।


Read More