ਕਿਰਤੀ ਲੋਕਾਂ ਨੂੰ ਸੰਘਰਸ਼ ਦਾ ਸੁਨੇਹਾ ਦਿੰਦਾ ਸ਼ਹੀਦ -ਏ -ਆਜ਼ਮ ਦਾ ਬੁੱਤ -ਸ਼ਿਵ ਇੰਦਰ ਸਿੰਘ
Posted on:- 23-03-2021
``ਅਸੀਂ ਬੁੱਤ ਪੂਜਾ ਵਿਚ ਵਿਸ਼ਵਾਸ ਨਹੀਂ ਰੱਖਦੇ ਪਰ ਚਿੰਨ੍ਹਾਤਮਕ ਤੌਰ `ਤੇ ਇਹਨਾਂ ਦੇ ਮਹੱਤਵ ਨੂੰ ਘੱਟ ਕਰਕੇ ਨਹੀਂ ਦੇਖਿਆ ਜਾ ਸਕਦਾ । ਅਸੀਂ ਆਪਣੇ ਹੀਰੋ , ਪਿਆਰੇ ਜਾਂ ਗੁਰੂ ਦੀ ਫੋਟੋ ਜਾਂ ਮੂਰਤੀ ਆਪਣੇ ਘਰ `ਚ ਸਜਾਉਂਦੇ ਹਾਂ , ਇਹ ਤਸਵੀਰਾਂ ਜਾਂ ਮੂਰਤੀਆਂ ਸਾਡੇ ਅੰਦਰ ਜਜ਼ਬਾ ਤੇ ਉਤਸ਼ਾਹ ਪੈਦਾ ਕਰਦੀਆਂ ਹਨ । ਜੇ ਇਹਨਾਂ ਦੀ ਕੋਈ ਮਹੱਤਤਾ ਨਾ ਹੁੰਦੀ ਤਾਂ ਰੂਸ ਦੀ ਸਮਾਜਵਾਦੀ ਸਰਕਾਰ ਦੇ ਚਲੇ ਜਾਣ ਤੋਂ ਬਾਅਦ ਤੇ ਪੂੰਜੀਵਾਦੀ ਵਿਵਸਥਾ ਦੇ ਆਉਣ `ਤੇ ਲੈਨਿਨ ਦੇ ਬੁੱਤ ਨਾ ਤੋੜੇ ਜਾਂਦੇ । ਮਹਾਨ ਹਸਤੀਆਂ ਨਾਲ ਜੁੜੀਆਂ ਯਾਦਾਂ , ਸਥਾਨਾਂ ਤੇ ਪ੍ਰਤਿਮਾਵਾਂ ਦਾ ਅਹਿਮ ਸਥਾਨ ਹੁੰਦਾ ਹੈ । ਅੱਜ ਜਦੋਂ ਫਾਸੀਵਾਦੀ ਤਾਕਤਾਂ ਨੇ ਪਟੇਲ ਨੂੰ ਹਿੰਦੂਤਵ ਦਾ ਚਿਹਰਾ ਬਣਾ ਕੇ ਉਸਦਾ ਵੱਡ- ਅਕਾਰੀ ਬੁੱਤ ਲਗਾਉਣ ਦੀ ਤਿਆਰੀ ਕਰ ਰਹੀਆਂ ਹਨ ਤਾਂ ਮਿਹਨਤਕਸ਼ ਲੋਕਾਂ ਦੀ ਸਹਾਇਤਾ ਨਾਲ ਲਗਾਇਆ ਭਗਤ ਸਿੰਘ ਦਾ ਇਹ ਬੁੱਤ ਫਾਸੀਵਾਦ ਦੇ ਉਲਟ ਇਨਕਲਾਬ ਦਾ ਪ੍ਰਤੀਕ ਹੈ ।``
ਇਹ ਬੋਲ ਸਨ `ਸ਼ਹੀਦ ਭਗਤ ਸਿੰਘ ਦਿਸ਼ਾ ਟਰੱਸਟ` ਦੇ ਪ੍ਰਧਾਨ ਕਾਮਰੇਡ ਸ਼ਿਆਮ ਸੁੰਦਰ ਹੁਰਾਂ ਦੇ , ਸਮਾਂ ਸੀ 28 ਸਤੰਬਰ 2015 , ਕੁਰੂਕਸ਼ੇਤਰ ਰੇਲਵੇ ਸਟੇਸ਼ਨ ਤੋਂ 100 ਮੀਟਰ ਦੀ ਦੂਰੀ `ਤੇ ਸ਼ਹੀਦ ਭਗਤ ਸਿੰਘ ਦੇ ਬੁੱਤ ਦੇ ਲੋਕ -ਅਰਪਣ ਦਾ ।
Read More
ਬੱਚੀ ਦੇ ਪਿਤਾ ਨੇ ਕਿਹਾ, "ਸ਼ਾਮ ਪੰਜ ਵਜੇ ਮੇਰੀ ਬੱਚੀ ਟਿਊਸ਼ਨ ਲਈ ਜਾਂਦੀ ਸੀ, ਇਸ ਲਈ ਜਦੋਂ ਸਮੇਂ 'ਤੇ ਘਰ ਨਾ ਪਹੁੰਚੀ ਤਾਂ ਮੇਰੀ ਪਤਨੀ ਨੇ ਉਸ ਨੂੰ ਲੱਭਣਾ ਸ਼ੁਰੂ ਕੀਤਾ। ਸਾਢੇ ਸੱਤ ਵਜੇ ਦੇ ਕਰੀਬ ਮੇਰੀ ਪਤਨੀ ਨੇ ਮੈ
Posted on:- 16-03-2021
-ਸੂਹੀ ਸਵੇਰ ਬਿਓਰੋ
ਦੇਸ਼ ਦੇ ਖੂਬਸੂਰਤ ਸ਼ਹਿਰ ਚੰਡੀਗੜ੍ਹ ਦੇ ਬਾਹਰੀ ਇਲਾਕੇ ਹੱਲੋਮਾਜਰਾ ਦੇ ਮਜ਼ਦੂਰ ਪਰਿਵਾਰ ਨਾਲ ਸਬੰਧਤ 6 ਸਾਲਾਂ ਬੱਚੀ ਨਾਲ ਬਲਾਤਕਾਰ ਤੇ ਕਤਲ ਦੀ ਘਟਨਾ ਨੇ ਸ਼ਹਿਰ ਦੀ ਖੂਬਸੂਰਤੀ ਨੂੰ ਫੇਰ ਦਾਗਦਾਰ ਕਰ ਦਿੱਤਾ ਹੈ । ਇਲਾਕੇ ਦੇ ਲੋਕਾਂ ਵਿਚ ਸੋਗ ਤੇ ਸਹਿਮ ਦਾ ਵਾਤਾਵਰਨ ਹੈ । ਪੰਜ ਮਾਰਚ ਦੀ ਸ਼ਾਮ ਗਾਇਬ ਹੋਈ ਬੱਚੀ ਦੀ ਲਾਸ਼ ਛੇ ਮਾਰਚ ਨੂੰ ਨੇੜਲੇ ਜੰਗਲਾਂ ਵਿਚੋਂ ਖੂਨ ਨਾਲ ਲੱਥਪੱਥ ਹੋਈ ਅਰਧ ਨੰਗੀ ਅਵਸਥਾ 'ਚ ਮਿਲਦੀ ਹੈ । ਲੋਕ ਪੁਲਿਸ ਦੀ ਕਾਰਵਾਈ ਤੋਂ ਅਸੰਤੁਸ਼ਟ ਹੋਏ ਇਲਾਕੇ ਦੀ ਪੁਲਿਸ ਚੌਂਕੀ ਘੇਰਦੇ ਹਨ । ਇਸ ਉੱਤੇ ਪੁਲਿਸ ਬਰਬਰ ਲਾਠੀਚਾਰਜ ਕਰਦੀ ਹੈ । ਪ੍ਰਦਰਸ਼ਨ ਵਿਚ ਸ਼ਾਮਿਲ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਚੁੱਕ ਲੈਂਦੀ ਹੈ ਤੇ ਉਹਨਾਂ ਤੇ ਸੰਗੀਨ ਧਾਰਾਵਾਂ ਲਾ ਦਿੱਤੀਆਂ ਜਾਂਦੀਆਂ ਹਨ । ਲੋਕ ਪੁਲਿਸ ਦੀ ਭੂਮਿਕਾ ਨੂੰ ਸ਼ੱਕ ਦੇ ਨਿਗ੍ਹਾ ਨਾਲ ਦੇਖ ਰਹੇ ਨੇ । ਇਲਾਕੇ ਦੇ ਲੋਕਾਂ ਦਾ ਦੋਸ਼ ਹੈ ਕਿ ਸਥਾਨਕ ਭਾਜਪਾ ਆਗੂ ਆਪਣੇ ਸਿਆਸੀ ਫਾਇਦੇ ਲਈ ਇਸ ਮਾਮਲੇ ਨੂੰ ਦਬਾਉਣਾ ਚਾਹੁੰਦੇ ਹਨ । ਇਸ ਦੌਰਾਨ ਪੁਲਿਸ ਨੇ ਇੱਕ 12 ਸਾਲਾਂ ਲੜਕੇ ਨੂੰ ਸ਼ੱਕ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਹੈ ਪਰ ਸਥਾਨਕ ਲੋਕਾਂ ਤੇ ਮ੍ਰਿਤਕ ਬੱਚੀ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਇਸ ਘਟਨਾ ਨੂੰ ਸਿਰਫ ਬਾਰਾਂ ਸਾਲ ਦਾ ਇਕੱਲਾ ਬੱਚਾ ਅੰਜਾਮ ਨਹੀਂ ਦੇ ਸਕਦਾ । ਹੱਲੋਮਾਜਰਾ ਇਲਾਕਾ ਪੁਲਿਸ ਛਾਉਣੀ ਵਿਚ ਤਬਦੀਲ ਹੋ ਚੁੱਕਾ ਹੈ ।ਪੁਲਿਸ 'ਤੇ ਦੋਸ਼ ਲੱਗ ਰਹੇ ਨੇ ਕਿ ਉਹ ਨਿਰਪੱਖ ਤਫਤੀਸ਼ ਕਰਨ ਦੀ ਥਾਂ ਲੋਕਾਂ ਨੂੰ ਡਰਾਉਣਾ ਚਾਹੁੰਦੀ ਹੈ ।
ਮ੍ਰਿਤਕ ਬੱਚੀ ਦੇ ਪਰਵਾਰ ਵਾਲਿਆਂ ਨੇ ਸਾਨੂੰ ਦੱਸਿਆ, ``ਪੰਜ ਮਾਰਚ ਦੀ ਘਟਨਾ ਹੈ। ਸਾਡੀ ਬੱਚੀ ਸ਼ਾਮ ਸਾਢੇ ਚਾਰ ਦੇ ਕਰੀਬ ਆਮ ਵਾਂਗ ਖੇਡਣ ਲਈ ਗਈ ਸੀ। ਕੁਝ ਸਮੇਂ ਬਾਅਦ ਜਦੋਂ ਵਾਪਸ ਨਾ ਆਈ ਤਾਂ ਅਸੀਂ ਆਂਢ-ਗੁਆਂਢ ਵਿੱਚ ਲੱਭਿਆ। ਫਿਰ ਵੀ ਨਾ ਲੱਭੀ ਤਾਂ ਪੁਲਿਸ ਨੂੰ ਸੂਚਿਤ ਕਰ ਦਿੱਤਾ।ਅਗਲੀ ਸਵੇਰ ਸਾਡੇ ਘਰ ਤੋਂ ਕੁਝ ਦੂਰੀ 'ਤੇ ਹੀ ਜੰਗਲ ਵਿੱਚੋਂ ਉਸ ਦੀ ਲਾਸ਼ ਮਿਲੀ। ਲਾਸ਼ ਇੰਨੀ ਬੁਰੀ ਹਾਲਤ ਵਿੱਚ ਹੈ ਕਿ ਦੇਖਣ ਵਾਲਾ ਵੀ ਸਹਿਮ ਜਾਵੇ ।"
Read More
ਖੇਤ ਮਜ਼ਦੂਰ ਔਰਤਾਂ ਦੇ ਦੁਖੜੇ ਅਤੇ ਦਮ
Posted on:- 12-03-2021
(80 ਵਿਆਂ 'ਚ ਇਨਕਲਾਬੀ ਮੈਗਜ਼ੀਨ 'ਜ਼ਫ਼ਰਨਾਮਾ' ਵਿਚ ਛਪਿਆ ਇਹ ਲੇਖ 'ਸੂਹੀ ਸਵੇਰ' ਦੇ ਪਾਠਕਾਂ ਲਈ ਛਾਪ ਰਹੇ ਹਾਂ )
ਖੇਤ ਮਜ਼ਦੂਰ ਔਰਤਾਂ ਸਾਡੇ ਸਮਾਜ ਦਾ ਸਭ ਤੋਂ ਹੇਠਲਾ, ਸਭ ਤੋਂ ਵੱਧ ਤਿੱਖੀ ਤਰ੍ਹਾਂ ਲੁੱਟਿਆ, ਲਤਾੜਿਆ ਅਤੇ ਦੁਰਕਾਰਿਆ ਜਾਂਦਾ ਹਿੱਸਾ ਹਨ। ਉਹ ਇੱਕੋ ਸਮੇਂ, ਪੂਰੇ-ਸੁਰੇ ਦੋਵੇਂ ਕਿਸਮ ਦੇ ਕੰਮਾਂ ਦਾ ਜ਼ਿੰਮਾ ਚੁੱਕਦੀਆਂ ਹਨ। ਉਹ ਖੇਤ ਮਜ਼ਦੂਰਾਂ ਵਜੋਂ ਸਾਰੇ ਦਾ ਸਾਰਾ ਮੁਸ਼ੱਕਤੀ ਕੰਮ ਕਰਦੀਆਂ ਹਨ। ਉਹ ਔਰਤਾਂ ਵਜੋਂ ਕੁਦਰਤ ਵੱਲੋਂ ਸੌਂਪੀ ਅਤੇ ਸਮਾਜ ਵੱਲੋਂ ਮੜ੍ਹੀ ਜ਼ਿੰਮੇਵਾਰੀ ਵੀ ਨਿਭਾਉਂਦੀਆਂ ਹਨ। ਕੁਦਰਤ ਵੱਲੋਂ ਸੌਂਪੀ ਜ਼ਿੰਮੇਵਾਰੀ ਹੈ, ਮਨੁੱਖੀ ਨਸਲ ਨੂੰ ਅੱਗੇ ਤੋਰਨ ਲਈ ਔਲਾਦ ਨੂੰ ਜਨਮ ਦੇਣਾ। ਸਮਾਜ ਵੱਲੋਂ ਮੜ੍ਹੀ ਜ਼ਿੰਮੇਵਾਰੀ ਹੈ, ਔਲਾਦ ਨੂੰ ਤੇ ਸਾਰੇ ਪਰਿਵਾਰ ਨੂੰ ਪਾਲਣ-ਪੋਸਣ ਲਈ ਘਰੇਲੂ ਕੰਮਾਂ ਦੇ ਭਾਰ ਦਾ ਕੋਹਲੂ ਗੇੜਨਾ।
ਇਨ੍ਹਾਂ ਦੋਵਾਂ ਕੰਮਾਂ ਦੇ ਭਾਰ ਨੂੰ ਮਿਨਣ-ਜੋਖਣ ਲਈ ਇਹ ਕਹਾਵਤ ਠੀਕ ਢੁਕਦੀ ਹੈ, “ਨਾ ਭੱਠਾ ਮੁੱਕੇ, ਨਾ ਗਧਾ ਛੁੱਟੇ।” ਉਨ੍ਹਾਂ ਦੇ ਕੰਮਾਂ ਦਾ ਬੋਝ ਬੇਅੰਤ ਹੈ। ਉਨ੍ਹਾਂ ਲਈ ਖਾਧ-ਖ਼ੁਰਾਕ, ਆਰਾਮ ਅਤੇ ਸੰਭਾਲ ਨਹੀਂ ਹੈ। ਨਿਰੀ ਸੁੱਕੀ ਹੱਡ ਰਗੜਾਈ ਹੈ। ਕਾਮੇ ਵਜੋਂ, ਬੱਝਵਾਂ ਤੇ ਸੁਰੱਖਿਅਤ ਰੁਜ਼ਗਾਰ ਮਿਲਣ ਪੱਖੋਂ, ਉਹ ਆਪਣੇ ਸਾਥੀ ਮਰਦ ਮਜ਼ਦੂਰਾਂ ਤੋਂ ਕਿਤੇ ਵਧੇਰੇ ਭੈੜੀ ਕਿਸਮ ਦੀ ਨੀਮ-ਰੁਜ਼ਗਾਰੀ ਦਾ ਸ਼ਿਕਾਰ ਹਨ।
Read More
ਹਰ ਕੋਈ ਮਾਣ ਕਰੇਗਾ ਅਜਿਹੇ ਸੰਗਮ ਨੂੰ ਵੇਖ ਕੇ –ਨਰਾਇਣ ਦੱਤ
Posted on:- 09-03-2021
ਸੈਂਕੜੇ ਕਿਸਾਨ ਔਰਤਾਂ ਦੇ ਕਾਫਲੇ ਜਦ ਕੱਲ੍ਹ ਦਾਣਾ ਮੰਡੀ ਧਨੌਲਾ ਤੋਂ ਦਿੱਲੀ ਟਿੱਕਰੀ ਬਾਰਡਰ ਵੱਲ ਰਵਾਨਾ ਕੀਤੇ ਤਾਂ ਅਜਿਹਾ ਜਾਪਦਾ ਸੀ ਕਿ ਸਰਗਰਮ ਕਿਸਾਨ ਔਰਤਾਂ ਦੀ ਗੈਰ ਮੌਜੂਦਗੀ ਵਿੱਚ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਮਨਾਏ ਜਾਣ ਵਾਲੇ ਕੌਮਾਂਤਰੀ ਔਰਤ ਦਿਵਸ ਸਮੇਂ ਔਰਤ ਦੀ ਗਿਣਤੀ ਘਟ ਤਾਂ ਨਹੀਂ ਜਾਵੇਗੀ। ਪਰ ਅੱਜ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਹਰ ਵਰਗ ਦੀਆਂ ਹਜਾਰਾਂ ਦੀ ਤਾਦਾਦ ਵਿੱਚ ਜੁਝਾਰੂ ਔਰਤਾਂ ਦੇ ਕਾਫਲੇ ਇਹ ਸਾਰੀਆਂ ਗਿਣਤੀਆਂ-ਮਿਣਤੀਆਂ ਪੁੱਠੀਆਂ ਪਾ ਦਿੱਤੀਆਂ। ਬਰਨਾਲਾ ਦੇ ਧਰਤੀ ਤੇ ਕਿਸਾਨ-ਮਜਦੂਰ ਔਰਤਾਂ, ਅਧਿਆਪਕਾਵਾਂ, ਸਕੂਲ, ਕਾਲਜ ਦੀਆਂ ਵਿਦਿਆਰਥਣਾਂ ਸਮੇਤ ਹਰ ਵਰਗ ਦੀਆਂ ਔਰਤਾਂ ਨੇ ਨਵੇਂ ਕੀਰਤੀਮਾਨ ਵੀ ਸਥਾਪਤ ਕਰ ਦਿੱਤੇ।ਅਜਿਹਾ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਮਹੀਨਿਆਂ ਬੱਧੀ ਸਮੇਂ ਤੋਂ ਚੱਲ ਰਹੇ ਸਿੱਧੇ ਕਿਸਾਨ/ਲੋਕ ਸੰਘਰਸ਼ ਅਤੇ 1990-91 ਤੋਂ ਸਾਮਰਾਜੀ ਮੁਲਕਾਂ ਦੇ ਹਿੱਤਾਂ ਦੀ ਰਾਖੀ ਲਈ ਕਾਇਮ ਵਿਸ਼ਵ ਵਪਾਰ ਸੰਸਥਾ ਦੇ ਦਿਸ਼ਾ ਨਿਰਦੇਸ਼ਨਾਂ ਤਹਿਤ ਲਾਗੂ ਕੀਤੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਸੰਘਰਸ਼ਸ਼ੀਲ ਤਬਕਿਆਂ ਨੂੰ ਚੇਤੰਨ ਹੋਕੇ ਜਥੇਬੰਦ ਹੋਕੇ ਸੰਘਰਸ਼ਾਂ ਦਾ ਪਿੜ ਮੱਲਣ ਲਈ ਕੀਤੀਆਂ ਜਾ ਰਹੀਆਂ ਚੇਤੰਨ ਕੋਸ਼ਿਸ਼ਾਂ ਦਾ ਸਿੱਟਾ ਹੈ।
ਮੌਜੂਦਾ ਜ਼ਮੀਨਾਂ ਸਮੇਤ ਪੇਂਡੂ ਸੱਭਿਅਤਾ ਸਮੇਤ ਹੋਂਦ ਦੀ ਰਾਖੀ ਲਈ ਚੱਲ ਰਹੀ ਜੱਦੋਜੋਿਹਦ ਦੀ ਚੁਣੌਤੀ ਭਲੇ ਹੀ ਵਡੇਰੀ ਹੈ।ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦ ਵੀ ਔਰਤਾਂ ਨੇ ਚੇਤੰਨ ਰੂਪ`ਚ ਸੰਘਰਸ਼ਾਂ ਵਿੱਚ ਸ਼ਮੂਲੀਅਤ ਕਰਨ ਸਮੇਤ ਅਗਵਾਈ ਕਰਨ ਦਾ ਬੀੜਾ ਚੁੱਕਿਆ ਹੈ ਤਾਂ ਹਕੂਮਤਾਂ ਨੂੰ ਝੁਕਣਾ ਪਿਆ ਹੈ। ਹੁਣ ਵਾਲੇ ਸੰਘਰਸ਼ ਵਿੱਚ ਕਿਸਾਨ ਔਰਤਾਂ ਸਮੇਤ ਹੋਰਨਾਂ ਚੇਤੰਨ ਵਰਗ ਦੀਆਂ ਔਰਤਾਂ ਦਾ ਯੋਗਦਾਨ ਭਵਿੱਖ ਦੀਆਂ ਚੁਣੌਤੀਆਂ ਦਾ ਦ੍ਰਿੜਤਾ ਨਾਲ ਟਾਕਰਾ ਕਰਨ ਦੀ ਸਮਰੱਥਾ ਰੱਖਦਾ ਹੈ।
Read More