By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਧਰਮ ਅਧਾਰਿਤ ਜਨਗਣਨਾ ਤੇ ਅਖਬਾਰਾਂ ਦੀ ਕਵਰੇਜ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਧਰਮ ਅਧਾਰਿਤ ਜਨਗਣਨਾ ਤੇ ਅਖਬਾਰਾਂ ਦੀ ਕਵਰੇਜ
ਨਜ਼ਰੀਆ view

ਧਰਮ ਅਧਾਰਿਤ ਜਨਗਣਨਾ ਤੇ ਅਖਬਾਰਾਂ ਦੀ ਕਵਰੇਜ

ckitadmin
Last updated: July 25, 2025 9:13 am
ckitadmin
Published: August 28, 2015
Share
SHARE
ਲਿਖਤ ਨੂੰ ਇੱਥੇ ਸੁਣੋ

– ਡਾ. ਅੰਮ੍ਰਿਤ ਪਾਲ

ਭਾਰਤ ਦੀ ਜਨਗਣਨਾ ਦੇ ਧਰਮ-ਅਧਾਰਤ ਅੰਕੜਿਆਂ ਦੀ ਅਖਬਾਰਾਂ ਵੱਲੋਂ ਕੀਤੀ ਕਵਰੇਜ ਉੱਤੇ ਝਾਤ ਮਾਰਨ ਸਾਰ ਪਤਾ ਲੱਗ ਜਾਂਦਾ ਹੈ ਕਿ ਪੱਤਰਕਾਰੀ ਦਾ ਪੱਧਰ ਕਿਸ ਹੱਦ ਤੱਕ ਡਿੱਗ ਚੁੱਕਾ ਹੈ|

ਅੰਗਰੇਜ਼ੀ ਅਖਬਾਰਾਂ ਦੀਆਂ ਸੁਰਖੀਆਂ:

 

>> ਟਾਈਮਜ਼ ਆਫ਼ ਇੰਡੀਆ : ਹਿੰਦੂਆਂ ਦੀ ਆਬਾਦੀ ਘਟੀ, ਮੁਸਲਮਾਨਾਂ ਦੀ ਵਧੀ – ਜਨਗਣਨਾ

— ਜਨਗਣਨਾ ਦਾ ਅਸਲੀ ਤੱਥ : 2001-2011 ਵਿਚਕਾਰ ਦੋਵਾਂ ਧਰਮਾਂ ਦੀ ਆਬਾਦੀ ਵਧੀ ਹੈ, ਹਿੰਦੂ ਆਬਾਦੀ 82.76 ਕਰੋੜ ਤੋਂ ਵਧਕੇ 96.62 ਕਰੋੜ ਹੋ ਗਈ ਹੈ, ਜਦਕਿ ਮੁਸਲਮਾਨ ਆਬਾਦੀ 13.82 ਕਰੋੜ ਤੋਂ ਵਧਕੇ 17.22 ਕਰੋੜ ਹੋ ਗਈ ਹੈ| ਕਿਸੇ ਵੀ ਧਰਮ ਦੀ ਆਬਾਦੀ ਵਿੱਚ ਕਮੀ ਨਹੀਂ ਆਈ ਹੈ, ਹਿੰਦੂਆਂ ਦੀ ਆਬਾਦੀ 13.86 ਕਰੋੜ ਵਧੀ ਹੈ, ਜਦਕਿ ਮੁਸਲਮਾਨਾਂ ਦੀ 3.4 ਕਰੋੜ ਵਧੀ ਹੈ; ਭਾਵ ਕਿ ਨਿਰਪੇਖ ਅਰਥਾਂ ਵਿੱਚ ਹਿੰਦੂ ਆਬਾਦੀ ਮੁਸਲਮਾਨਾਂ ਤੋਂ 10.46 ਕਰੋੜ ਵਧੇਰੇ ਵਧੀ ਹੈ|

>> ਪਾਇਨੀਅਰ : ਮੁਸਲਮਾਨਾਂ ਦੀ ਗਿਣਤੀ ਵਧੀ, ਹਿੰਦੂਆਂ ਦੀ ਘਟੀ

— ਅਸਲੀ ਅੰਕੜੇ ਅਨੁਸਾਰ ਕੋਰਾ ਝੂਠ

 

 

>> ਹਿੰਦੋਸਤਾਨ ਟਾਈਮਜ਼ : ਹਿੰਦੂ ਆਬਾਦੀ ਦਾ ਹਿੱਸਾ 80% ਤੋਂ ਘਟਿਆ

>> ਇੰਡੀਅਨ ਐਕਸਪ੍ਰੈੱਸ : ਕੁਲ ਆਬਾਦੀ ਵਿੱਚ ਹਿੰਦੂ 80% ਤੋਂ ਘੱਟ ਹੋਏ, ਮੁਸਲਮਾਨਾਂ ਦਾ ਹਿੱਸਾ ਵਧਿਆ, ਹਿੰਦੂਆਂ ਦਾ ਘਟਿਆ

— ਜਨਗਣਨਾ ਦਾ ਤੱਥ : ਹਿੰਦੂਆਂ ਦੀ ਆਬਾਦੀ ਕੁਲ ਆਬਾਦੀ ਵਿੱਚ 2001 ਵਿੱਚ 80.45% ਸੀ, 2011 ਵਿੱਚ 79.80% ਹੈ| ਮੁਸਲਮਾਨਾਂ ਦਾ ਹਿੱਸਾ 13.4% ਤੋਂ ਵਧਕੇ 14.23% ਹੋਇਆ ਹੈ, ਭਾਵ ਕਿ ਅੱਜ ਵੀ ਮੋਟੇ ਤੌਰ ’ਤੇ ਹਰ ਪੰਜ ਭਾਰਤੀਆਂ ਵਿੱਚੋਂ ਚਾਰ ਹਿੰਦੂ ਹੀ ਹਨ| ਦੋਵਾਂ ਅਖਬਾਰਾਂ ਨੇ ਬੜੇ ਹੋਛੇ ਤਰੀਕੇ ਨਾਲ ਸਨਸਨੀ ਪੈਦਾ ਕਰਕੇ ਆਮ ਲੋਕਾਂ ਦੇ ਮਨਾਂ ਵਿੱਚ ਤੁਆਸੱਬ ਖੜਾ ਕਰਨ ਦੀ ਕੋਸ਼ਿਸ਼ ਕੀਤੀ ਹੈ| ਇਸਨੂੰ ਹੀ ਕਹਿੰਦੇ ‘ਪੀਲੀ ਪੱਤਰਕਾਰੀ|’

>> ਦ ਹਿੰਦੂ : ਮੁਸਲਮਾਨਾਂ ਦੀ ਆਬਾਦੀ ਦੀ ਵਾਧਾ ਦਰ ਘਟੀ
— ਸਿਰਫ਼ ਇਸ ਅਖਬਾਰ ਨੇ ਸਹੀ ਪੇਸ਼ਕਾਰੀ ਕੀਤੀ ਹੈ, ਮੁਸਲਮਾਨ ਆਬਾਦੀ ਦੀ ਵਾਧਾ ਦਰ ਸਾਰੇ ਧਰਮਾਂ ਨਾਲੋਂ ਵੱਧ ਘਟੀ ਹੈ ਭਾਵੇਂ ਕਿ ਇਹ ਅਜੇ ਵੀ ਬਾਕੀ ਧਰਮਾਂ ਦੇ ਮੁਕਾਬਲੇ ਵੱਧ ਹੈ| 2001-2011 ਦੇ ਅਰਸੇ ਵਿੱਚ ਮੁਸਲਮਾਨਾਂ ਦੀ ਵਾਧਾ ਦਰ ਵਿੱਚ 5% (29.5% ਤੋ ਘਟਕੇ 24.6%) ਦੀ ਕਮੀ ਆਈ ਹੈ ਜਦਕਿ ਹਿੰਦੂਆਂ ਦੀ ਵਾਧਾ ਦਰ ਵਿੱਚ 3.16% (19.92% ਤੋਂ ਘਟਕੇ 16.76%) ਦੀ ਕਮੀ ਆਈ ਹੈ|

ਪੰਜਾਬੀ ਅਖਬਾਰਾਂ ਵਿੱਚ ਸਭ ਤੋਂ ਬੁਰਾ ਹਾਲ “ਜੱਗਬਾਣੀ” ਦਾ ਹੈ|

>> ਜੱਗਬਾਣੀ : ਹਿੰਦੂਆਂ ਦੀ ਆਬਾਦੀ ਦਰ ਘਟੀ, ਮੁਸਲਮਾਨਾਂ ਦੀ ਵਧੀ
— ਇਸ ਅਖਬਾਰ ਨੇ ਤਾਂ ਝੂਠ ਬੋਲਣ ਦੀ ਹੱਦ ਕਰ ਦਿੱਤੀ ਹੈ| ਇਸਨੇ ਤਾਂ ਝੂਠ ਬੋਲਣ ਲਈ ਨਵਾਂ ਵਾਕਅੰਸ਼ “ਆਬਾਦੀ ਦਰ” ਤੱਕ ਲੱਭ ਲਿਆ ਹੈ| “ਆਬਾਦੀ ਦੀ ਵਾਧਾ ਦਰ” ਅਤੇ “ਅਨੁਪਾਤਕ ਆਬਾਦੀ” ਤਾਂ ਕੋਈ ਚੀਜ਼ ਹੋਈ, ਇਹ “ਆਬਾਦੀ ਦਰ” ਕੀ ਚੀਜ਼ ਹੈ, ਇਹ ਜੱਗਬਾਣੀ ਦੇ ਮਹਾਂਗਿਆਨੀ ਹੀ ਜਾਣਨ!! ਆਬਾਦੀ ਦੀ ਵਾਧਾ ਦਰ ਦੋਵਾਂ ਧਰਮਾਂ ਦੀ ਘਟੀ ਹੈ, ਮੁਸਲਮਾਨਾਂ ਦੀ ਵਾਧਾ ਦਰ ਸਭ ਧਰਮਾਂ ਨਾਲੋਂ ਤੇਜ਼ੀ ਨਾਲ ਘਟੀ ਹੈ| ਅਨੁਪਾਤਕ ਆਬਾਦੀ ਵਿੱਚ ਕੋਈ ਗਿਣਨਯੋਗ ਫ਼ਰਕ ਨਹੀਂ ਪਿਆ|

>> ਪੰਜਾਬੀ ਟ੍ਰਿਬਿਊਨ : ਦੇਸ਼ ’ਚ ਹਿੰਦੂਆਂ ਤੇ ਸਿੱਖਾਂ ਦੀ ਆਬਾਦੀ ਘਟੀ, ਮੁਸਲਿਮ ਵਸੋਂ ’ਚ ਵਾਧੇ ਦੀ ਦਰ ਸਭ ਤੋਂ ਵੱਧ

— ਭਾਵ ਕਿ ਨਿਰਪੱਖਤਾ ਦੇ ਅਲੰਬਰਦਾਰ ਇਸ ਅਖਬਾਰ ਦੀ ਹਾਲਤ ਜੱਗਬਾਣੀ ਤੋਂ ਬਹੁਤੀ ਅਲੱਗ ਨਹੀਂ| ਇਸ ਅਖਬਾਰ ਨੇ ਖਬਰ ਦੇ ਅੰਦਰ ਜ਼ਰੂਰ ‘ਅਨੁਪਾਤਕ ਆਬਾਦੀ” ਲਿਖਿਆ ਹੈ, ਪਰ ਇਸਨੇ ਵੀ ਮੁੱਖ ਪੰਨੇ ਉੱਤੇ ਕਿਤੇ ਨਹੀਂ ਲਿਖਿਆ ਕਿ ਮੁਸਲਮਾਨਾਂ ਦੀ ਆਬਾਦੀ ਦੀ ਵਾਧਾ ਦਰ ਸਭ ਤੋਂ ਤੇਜ਼ੀ ਨਾਲ ਘਟੀ ਹੈ, ਹਾਂ ਇਹ ਜ਼ਰੂਰ ਲਿਖਿਆ ਹੈ ਕਿ “ਮੁਸਲਮਾਨ ਭਾਈਚਾਰੇ ਦੀ ਆਬਾਦੀ ਨਾ ਸਿਰਫ਼ ਅਨੁਪਾਤਕ ਤੌਰ ’ਤੇ ਵਧੀ ਹੈ ਸਗੋਂ ਇਸਦੀ ਵਿਕਾਸ ਦਰ ਵੀ ਬਾਕੀ ਭਾਈਚਾਰਿਆਂ ਤੋਂ ਵੱਧ ਦਰਜ ਕੀਤੀ ਗਈ ਹੈ|” ਇਹ ਹੈ ਨਿਰਪੱਖ ਪੱਤਰਕਾਰੀ ਦਾ ਉੱਤਮ ਨਮੂਨਾ|

( ਡਾ. ਅੰਮ੍ਰਿਤ ਪਾਲ ਦੀ ਫੇਸਬੁੱਕ ਦੀ ਕੰਧ ਤੋਂ )
ਸਿੱਖਾਂ ਵੱਲੋਂ ਸੰਵਿਧਾਨ ਉੱਪਰ ਦਸਤਖ਼ਤ ਨਾ ਕੀਤੇ ਜਾਣ ਵਾਲੀ ਗਾਥਾ ਦਾ ਇੱਕ ਪੱਖ ਇਹ ਵੀ –ਹਜ਼ਾਰਾ ਸਿੰਘ
ਅਲਫਰੈੱਡ ਬੇਰਨਹਾਰਡ ਨੋਬਲ : ਅਮਨ ਦਾ ਦੂਤ ਜਾਂ ਲਾਸ਼ਾਂ ਦਾ ਵਪਾਰੀ ? – ਜੋਗਿੰਦਰ ਬਾਠ ਹੌਲੈਡ
ਬਹੁਤ ਡੂੰਘੇ ਹਨ ਪਾਕਿਸਤਾਨ ਤੇ ਤਾਲਿਬਾਨ ਦੇ ਰਿਸ਼ਤੇ -ਤਨਵੀਰ ਜਾਫ਼ਰੀ
ਫ਼ਿਲਮ ਇੰਸਟੀਚਿਊਟ ਦੀ ਅਹੁਦੇਦਾਰੀ ਬਨਾਮ ਹਿਟਲਰੀ ਕਾਰਵਾਈ – ਬਿੰਦਰਪਾਲ ਫ਼ਤਿਹ
ਡਿਜੀਟਲ ਕਵਰੇਜ ਦਾ ਭੈਅ: ਮੰਤਰੀਆਂ ਦੀ ਸਲਾਹ ‘ਤੇ ਬੀਜੇਪੀ ਨੇ ਆਲੋਚਕ ਪੱਤਰਕਾਰਾਂ ਅਤੇ ਡਿਜੀਟਲ ਪਲੈਟਫਾਰਮ ਉੱਪਰ ਸ਼ਿਕੰਜਾ ਹੋਰ ਕੱਸਿਆ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਬਰਤਾਨੀਆ ’ਚ ਖ਼ਤਮ ਹੋ ਰਹੀਆਂ ਲੋਕ ਭਲਾਈ ਸਕੀਮਾਂ -ਜਗਦੀਸ਼ ਸਿੰਘ ਚੋਹਕਾ

ckitadmin
ckitadmin
June 25, 2013
ਜੇਲ੍ਹ ਅੰਦਰ ਸਮਾਜਵਾਦੀ ਨਮੂਨੇ ਦਾ ਪ੍ਰਬੰਧ –ਰਣਜੀਤ ਲਹਿਰਾ
ਹਰਮਨ ਪਿਆਰੇ ਅਧਿਆਪਕ ਸਨ ਡਾ. ਅੰਮ੍ਰਿਤਪਾਲ ਸਿੰਘ
ਤਨ ਮਨ ਰਹੇ ਤੰਦਰੁਸਤ -ਪਵਨ ਉੱਪਲ
ਲੋਕਾਂ ਨੂੰ ਧੱਫ਼ੇ ਅਤੇ ਜੋਕਾਂ ਨੂੰ ਗੱਫੇ ਦੇ ਰਹੀ ਮੋਦੀ ਦੀ ਹਕੂਮਤ ਦਾ ਇੱਕ ਵਰ੍ਹਾ – ਮੁਖਤਿਆਰ ਪੂਹਲਾ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?