By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਨਵੀਂ ਤੇ ਪੁਰਾਣੀ ਪੀੜ੍ਹੀ ਆਪਸ ‘ਚ ਬਿਠਾਵੇ ਤਾਲਮੇਲ – ਗੁਰਤੇਜ ਸਿੰਘ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਨਵੀਂ ਤੇ ਪੁਰਾਣੀ ਪੀੜ੍ਹੀ ਆਪਸ ‘ਚ ਬਿਠਾਵੇ ਤਾਲਮੇਲ – ਗੁਰਤੇਜ ਸਿੰਘ
ਨਜ਼ਰੀਆ view

ਨਵੀਂ ਤੇ ਪੁਰਾਣੀ ਪੀੜ੍ਹੀ ਆਪਸ ‘ਚ ਬਿਠਾਵੇ ਤਾਲਮੇਲ – ਗੁਰਤੇਜ ਸਿੰਘ

ckitadmin
Last updated: July 22, 2025 9:54 am
ckitadmin
Published: July 29, 2016
Share
SHARE
ਲਿਖਤ ਨੂੰ ਇੱਥੇ ਸੁਣੋ

ਹਿੰਦੂ ਸਾਸਤਰ ਜੀਵਨ ਦੇ ਚਾਰ ਪੜਾਵਾਂ ਬਾਰੇ ਦੱਸਦੇ ਹਨ, ਉਨ੍ਹਾਂ ‘ਚ ਗ੍ਰਹਿਸਤੀ ਵੀ ਸ਼ਾਮਿਲ ਹੈ।ਹੋਰ ਧਰਮ ਵੀ ਇਸਦੀ ਹਾਮੀ ਭਰਦੇ ਹਨ।ਸਾਡਾ ਸਮਾਜ ਵਿਆਹ ਨੂੰ ਇੱਕ ਅਹਿਮ ਰੋਲ ਮੰਨਦਾ ਹੈ, ਜੋ ਬਾਲਿਗ ਨਿਭਾਉਂਦੇ ਹਨ।ਚੰਗੇ ਜੀਵਨ ਸਾਥੀ ਦੀ ਭਾਲ ਅਤੇ ਸਾਥ ਦੀ ਲੋੜ ਹਰ ਇੱਕ ਨੂੰ ਹੁੰਦੀ ਹੈ, ਕਿਉਂਕਿ ਚੰਗਾ ਹਮਸਫਰ ਜ਼ਿੰਦਗੀ ਦੇ ਸਫਰ ਨੂੰ ਸੁਹਾਣਾ ਬਣਾ ਦਿੰਦਾ ਹੈ।ਸਿੱਖਿਆ ਅਤੇ ਤਕਨਾਲੋਜੀ ਨੇ ਸੰਸਾਰ ਨੂੰ ਇੱਕ ਪਿੰਡ ਬਣਾ ਦਿੱਤਾ ਹੈ, ਜਿਸਨੇ ਲੋਕਾਂ ਨੂੰ ਆਪਸ ਵਿੱਚ ਸੰਪਰਕ ਜੋੜਨ ਦੇ ਕਾਬਿਲ ਬਣਾਇਆ ਹੈ।ਨੌਜਵਾਨਾਂ ਦੀ ਤਕਨਾਲੋਜੀ ਖੇਤਰ ‘ਚ ਬਹੁਤ ਜ਼ਿਆਦਾ ਸ਼ਮੂਲੀਅਤ ਹੋ ਚੁੱਕੀ ਹੈ।

ਸੋਸ਼ਲ ਮੀਡੀਆ ਨੇ ਵਿਚਾਰਾਂ ਦੀ ਸਾਂਝ ਨੂੰ ਨਵੇਂ ਆਯਾਮ ਦਿੱਤੇ ਹਨ।ਪ੍ਰੇਮ ਵਿਆਹ ਦੀ ਰੀਤ ਲੰਮੇ ਸਮੇਂ ਤੋਂ ਪ੍ਰਚਲਿਤ ਹੈ। ਅਜੋਕੇ ਦੌਰ ‘ਚ ਇਸਦਾ ਰੁਝਾਨ ਕਾਫੀ ਵਧ ਗਿਆ ਹੈ।ਹਾਲਾਂਕਿ ਅਜਿਹਾ ਕਰਨਾ ਕੋਈ ਗੁਨਾਹ ਨਹੀਂ ਹੈ ਪਰ ਪੁਰਾਣੀ ਅਤੇ ਨਵੀਂ ਪੀੜ੍ਹੀ ਵਿੱਚ ਤਾਲਮੇਲ ਦੀ ਕਮੀ ਕਾਰਨ ਅਕਸਰ ਇਸ ਮੁੱਦੇ ‘ਤੇ ਬਹੁਤ ਸ਼ੋਰ ਸ਼ਰਾਬਾ ਹੁੰਦਾ ਹੈ ਜੋ ਅਖਬਾਰਾਂ ਦੀਆਂ ਸੁਰਖੀਆਂ ਬਣਦਾ ਹੈ।ਇਸਦਾ ਮੁੱਖ ਕਾਰਨ ਜੈਨਰੇਸ਼ਨ ਗੈਪ ਮੰਨਿਆ ਜਾਂਦਾ ਹੈ।

 

 

ਜਵਾਨੀ ਨੂੰ ਜੀਵਨ ਦਾ ਸ਼ਕਤੀ ਗ੍ਰਹਿ ਕਿਹਾ ਜਾਂਦਾ ਹੈ।ਹੋਸ਼ ਤੇ ਜੋਸ਼ ਦੇ ਸੰਤੁਲਨ ਦਾ ਵਿਗਾੜ ਇਸ ਉਮਰ ‘ਚ ਆਮ ਹੀ ਹੁੰਦਾ ਹੈ।ਅਜੋਕੇ ਨੌਜਵਾਨਾਂ ਵਿੱਚ ਸੰਜਮ ਦੀ ਘਾਟ ਮਹਿਸੂਸ ਹੁੰਦੀ ਹੈ ਤੇ ਹਰ ਫੈਸਲਾ ਆਪਣੇ ਆਪ ਕਰਨਾ ਲੋਚਦੇ ਹਨ।ਅੱਲੜ ਉਮਰੇ ਜ਼ਿਆਦਾਤਰ ਨੌਜਵਾਨ ਚਕਾਚੌਂਧੀ ‘ਚ ਆਕੇ ਆਪਣਾ ਕੀਮਤੀ ਸਮਾਂ, ਪੜ੍ਹਾਈ ,ਪੈਸਾ ਅਤੇ ਮਾਪਿਆਂ ਦੀ ਇੱਜ਼ਤ ਨੂੰ ਨਸ਼ਟ ਕਰਦੇ ਹਨ।ਜਿਸਮਾਂ ਦੀ ਖਿੱਚ ਨੂੰ ਪਿਆਰ ਦਾ ਨਾਂਅ ਦੇ ਦਿੰਦੇ ਹਨ ਅਤੇ ਪਿਆਰ ਦੀ ਆੜ ‘ਚ ਮਰਿਆਦਾਵਾਂ ਤਾਰ ਤਾਰ ਕੀਤੀਆਂ ਜਾਦੀਆਂ ਹਨ।ਸਵਾਰਥੀ ਲੋਕ ਇਸਨੂੰ ਵਰਤ ਕੇ ਆਪਣੇ ਸੌੜੇ ਹਿਤਾਂ ਦੀ ਪੂਰਤੀ ਕਰਦੇ ਹਨ।ਜ਼ਿਆਦਾਤਰ ਨੌਜਵਾਨ ਅਜੇ ਆਪਣੇ ਪੈਰਾਂ ‘ਤੇ ਖੜੇ ਵੀ ਨਹੀਂ ਹੋਏ ਹੁੰਦੇ ਤੇ ਪ੍ਰੇਮ ਵਿਆਹ ਕਰਵਾ ਲੈਦੇ ਹਨ।ਇਸ ਮਾਮਲੇ ‘ਚ ਉਹ ਪਰਿਵਾਰ-ਸਮਾਜ ਨਾਲ ਬਗਾਵਤ ਕਰਦੇ ਹਨ ਜੋ ਅਸੁਰੱਖਿਆ ਦੀ ਭਾਵਨਾ ਪੈਦਾ ਕਰਦੀ ਹੈ।ਝੂਠੀ ਅਣਖ ਲਈ ਦੋਵੇਂ ਬੇਰਹਿਮੀ ਨਾਲ ਕਤਲ ਕਰ ਦਿੱਤੇ ਜਾਦੇ ਹਨ।ਡਾਵਾਂਡੋਲ ਭਵਿੱਖ ਅਤੇ ਮਾਪਿਆਂ ਦੀ ਅਣਹੋਂਦ ਕਾਰਨ ਆਰਥਿਕ ਸਮਾਜਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ।ਘਰ ‘ਚ ਲੜਾਈ ਕਲੇਸ਼ ਅਤੇ ਆਖਿਰ ਤਲਾਕ।ਇਹ ਦੇਖਣ ‘ਚ ਆਇਆ ਹੈ ਕਿ ਅੱਜ ਤਲਾਕ ਦੇ ਜ਼ਿਆਦਾਤਰ ਕੇਸ ਪ੍ਰੇਮ ਵਿਆਹ ਨਾਲ ਸਬੰਧਿਤ ਹੁੰਦੇ ਹਨ।ਇਸਦੇ ਕਈ ਕਾਰਨ ਹਨ ਸਮਾਜਿਕ ਦਬਾਅ,ਅਸੁਰੱਖਿਅਤ ਭਵਿੱਖ ਅਤੇ ਰਿਸ਼ਤੇ ‘ਚੋਂ ਨਵੀਨਗੀ ਦਾ ਖਤਮ ਹੋਣਾ ਆਦਿ।

ਆਖਿਰ ਬੱਚੇ ਇਸ ਤਰ੍ਹਾਂ ਦੇ ਕਦਮ ਪੁੱਟਦੇ ਹੀ ਕਿਉਂਕਿ ਹਨ, ਇਸਦੇ ਕਾਰਨ ਬਹੁਤ ਹਨ ਮਾਪਿਆਂ ਦਾ ਬੱਚਿਆਂ ਨਾਲ ਘੱਟ ਤਾਲਮੇਲ,ਨੈਤਿਕ ਸਿੱਖਿਆ ਦੀ ਕਮੀ,ਚਕਾਚੌਂਧੀ ਆਦਿ।ਇਸ ਲਈ ਇਹ ਜ਼ਰੂਰੀ ਹੈ ਜੇਕਰ ਅਸੀ ਕਿਸੇ ਨੂੰ ਪਸੰਦ ਕਰ ਲਿਆ ਹੈ ਤਾਂ ਪਹਿਲਾਂ ਉਸ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕੀਤੀ ਜਾਵੇ।ਉਸਦਾ ਚਰਿੱਤਰ,ਸਿੱਖਿਆ ਅਤੇ ਹੈਸੀਅਤ ਇੰਨੀ ਕੁ ਹੋਵੇ ਉਹ ਹਰ ਚੁਣੌਤੀ ਨਾਲ ਨਜਿੱਠਣ ਦੇ ਕਾਬਿਲ ਹੋਵੇ।ਜਾਤਪਾਤ ਤੋਂ ਉੱਪਰ ਉੱਠ ਕੇ ਉਸਦੀ ਕਾਬਲੀਅਤ ਕਬੂਲੀ ਜਾਵੇ।ਇਸਦਾ ਸਾਰਥਕ ਪੱਖ ਇਹ ਹੋ ਸਕਦਾ ਹੈ, ਜਦ ਅੰਤਰਜਾਤੀ ਵਿਆਹ ਹੋਣਗੇ ਤਾਂ ਸਮਾਜ ‘ਚੋਂ ਜਾਤਪਾਤ ਖਤਮ ਹੋਣ ਦੀ ਸੰਭਾਵਨਾ ਵਧੇਗੀ।ਜਦ ਇਨ੍ਹਾਂ ‘ਚ ਰਿਸ਼ਤੇਦਾਰੀਆਂ ਪੈਣਗੀਆਂ ਤਾਂ ਲਾਜ਼ਮੀ ਹੀ ਜਾਤਪਾਤ ਖਤਮ ਹੋਵੇਗੀ।ਸਾਰੇ ਮਾਪੇ ਆਪਣੇ ਬੱਚਿਆਂ ਦੀ ਖੁਸ਼ੀ ਲੋਚਦੇ ਹਨ, ਅਗਰ ਉਹ ਇਸ ਲਈ ਰਾਜੀ ਨਹੀਂ ਹੁੰਦੇ ਤਾਂ ਗਲਤ ਕਦਮ ਚੁੱਕਣ ਦੀ ਬਜਾਇ ਉਨ੍ਹਾਂ ਨੂੰ ਸਮਝਾਇਆ ਜਾਵੇ ਕਿ ਅਸੀ ਇਸ ਖਾਤਿਰ ਯੋਗ ਹਾਂ ਅਤੇ ਤੁਸੀ ਸਾਨੂੰ ਆਪਣੀ ਕਸਵੱਟੀ ‘ਤੇ ਪਰਖ ਸਕਦੇ ਹੋ।ਜੇਕਰ ਤੁਸੀ ਉਨ੍ਹਾਂ ਦੀ ਕਸਵੱਟੀ ‘ਤੇ ਖਰੇ ਉੱਤਰਦੇ ਹੋ ਤਾਂ ਇਹ ਹੋ ਹੀ ਨਹੀਂ ਸਕਦਾ ਕਿ ਉਹ ਤੁਹਾਡੇ ਇਸ ਫੈਸਲੇ ‘ਤੇ ਆਪਣੀ ਰਜਾਮੰਦੀ ਦੀ ਮੁਹਰ ਨਾਂ ਲਗਾਉਣ।ਅਜੋਕੇ ਜ਼ਿਆਦਾਤਰ ਮਾਪੇ ਪੜ੍ਹੇ ਲਿਖੇ ਹਨ ਅਤੇ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹਨ।ਜੇਕਰ ਉਹ ਫਿਰ ਵੀ ਰਜਾਮੰਦ ਨਹੀਂ ਹੁੰਦੇ ਤਾਂ ਬਗਾਵਤ ਦੀ ਜਗ੍ਹਾ ਹੋਰ ਕੋਈ ਵਿਕਲਪ ਲੱਭਣਾ ਚਾਹੀਦਾ ਹੈ।ਇਹ ਖੁਸ਼ੀ ਦੀ ਗੱਲ ਹੈ ਕਾਫੀ ਹੱਦ ਤੱਕ ਨੌਜਵਾਨ ਇਸ ਗੱਲ ਨੂੰ ਸਮਝਣ ਲੱਗ ਪਏ ਹਨ ਕਿ ਇਹ ਫੈਸਲਾ ਅਸੀ ਇਕੱਲ਼ਿਆਂ ਨਹੀਂ ਕਰਨਾ ਮਾਪਿਆਂ ਦੀ ਸ਼ਮੂਲੀਅਤ ਵੀ ਜ਼ਰੂਰੀ ਹੈ।ਉਹ ਲਵ ਕਮ ਅਰੇਂਜ ਮੈਰਿਜ ਨੂੰ ਤਰਜੀਹ ਦੇ ਰਹੇ ਹਨ ਜੋ ਇੱਕ ਸਾਰਥਕ ਕਦਮ ਹੈ।

ਇਹ ਸਦੀਵੀ ਸੱਚ ਹੈ ਜਦ ਮਾਪਿਆਂ ਅਤੇ ਸਮਾਜ ਦੇ ਭਰੋਸੇ ਨੂੰ ਤੋੜਿਆ ਜਾਂਦਾ ਹੈ ਤਾਂ ਸਮਾਜਿਕ ਉੱਥਲ ਪੁੱਥਲ ਵਾਪਰਦੀ ਹੈ।ਪਿਆਰ ਦੇ ਤਿਉਹਾਰ (ਵੈਲਨਟਾਈਨ ਡੇਅ) ਸਮੇਂ ਹਰ ਸਾਲ ਔਸਤਨ ਸੰਸਾਰ ਦੀਆਂ ਲਗਭਗ 25 ਲੱਖ ਕੁੜੀਆਂ ਮਾਤਰ ਪਿਆਰ ਦੇ ਨਾਂਅ ਹੇਠਾਂ ਮਾਪਿਆਂ ਤੋਂ ਚੋਰੀ ਗਰਭਵਤੀ ਹੁੰਦੀਆਂ ਹਨ।ਇਹ ਕੁਝ ਸਾਡੇ ਦੇਸ ‘ਚ ਵੀ ਵਾਪਰਦਾ ਹੈ।ਜਦ ਨੌਜਵਾਨਾਂ ਨਾਲ ਇਸ ਸਬੰਧਿਤ ਗੱਲ ਹੁੰਦੀ ਹੈ ਤਾਂ ਜ਼ਿਆਦਾਤਰ ਨੌਜਵਾਨਾਂ ਦਾ ਤਰਕ ਹੁੰਦਾ ਹੈ ਆਧੁਨਿਕ ਸਮੇਂ ਵਿੱਚ ਅਸੀ ਸਮੇਂ ਅਨੁਸਾਰ ਆਪਣੇ ਆਪ ਨੂੰ ਬਦਲ ਰਹੇ ਹਾਂ।ਉਦੋਂ ਉਨ੍ਹਾਂ ਨੂੰ ਪੁੱਛਿਆ ਜਾ ਸਕਦਾ ਹੈ ਸਮਾਜ ‘ਚ ਹੋਰ ਵੀ ਕਿੰਨੀਆਂ ਬੁਰਾਈਆਂ ਹਨ ਉਨ੍ਹਾਂ ਦੇ ਖਾਤਮੇ ਲਈ ਤੁਸੀ ਆਪਣੇ ਆਪ ਨੂੰ ਕਿੰਨਾ ਕੁ ਬਦਲਿਆ ਹੈ।ਇਹ ਵੀ ਆਮ ਦੇਖਣ ਨੂੰ ਮਿਲਦਾ ਹੈ ਕਿ ਨੌਜਵਾਨ ਬੱਚੇ ਆਪਣੇ ਦੋਸਤਾਂ ਨੂੰ ਇਹ ਕਹਿਕੇ ਛੇੜਦੇ ਹਨ ਕਿ ਤੇਰੀ ਗਰਲ ਫਰੈਂਡ ਜਾਂ ਬੁਆਏ ਫਰੈਂਡ ਨਹੀਂ ਹੈ,ਦੁਨੀਆਂ ‘ਚ ਤੇਰਾ ਕੋਈ ਜਿਉਣ ਦਾ ਹੱਜ ਹੈ।ਬਸ ਫਿਰ ਜ਼ਿਆਦਾਤਰ ਬੱਚੇ ਇਸਨੂੰ ਹੀਣ ਭਾਵਨਾ ਸਮਝ ਕੇ ਗਲਤ ਲੋਕਾਂ ਦੇ ਧੱਕੇ ਚੜ ਜਾਦੇ ਹਨ।

ਦਹੇਜ ਦੀ ਮਾੜੀ ਲਾਹਨਤ ਲੋਕਾਂ ਦੇ ਨਾਲ ਨੌਜਵਾਨਾਂ ਦੀ ਸੋਚ ਬਦਲਣ ਦਾ ਇੰਤਜ਼ਾਰ ਕਰ ਰਹੀ ਹੈ।ਅਗਰ ਨੌਜਵਾਨ ਇਸ ਪਾਸੇ ਪਹਿਲਕਦਮੀ ਕਰਨ ਤਾਂ ਦਹੇਜ ਕਾਰਨ ਬਰਬਾਦ ਹੁੰਦੇ ਘਰ ਅਤੇ ਧੀਆਂ ‘ਤੇ ਹੁੰਦੇ ਤਸ਼ੱਦਦ ਕਾਫੀ ਹੱਦ ਤੱਕ ਘੱਟ ਸਕਦੇ ਹਨ।ਅਸੀ ਕਦੇ ਸੋਚਦੇ ਵੀ ਹਾਂ ਦਹੇਜ ਦੀ ਮੰਗ ਪੂਰੀ ਨਾ ਕਰਨ ਕਰਕੇ ਲੜਕੀ ਦੇ ਰਿਸ਼ਤੇ ਨੂੰ ਤੋੜ ਦੇਣਾ ਉਸ ਪਰਿਵਾਰ ਤੇ ਲੜਕੀ ਲਈ ਫਾਹਾ ਬਣ ਜਾਂਦਾ ਹੈ।ਲੋਕ ਰਿਸ਼ਤਾ ਕਰਨ ਸਮੇਂ ਉਸ ਲੜਕੀ ਦੇ ਚਰਿੱਤਰ ਉੱਤੇ ਸੌ ਸਵਾਲ ਉਠਾਉਦੇ ਹਨ ਅਤੇ ਸਾਡੇ ਦੇਸ ‘ਚ ਮਾਦਾ ਭਰੂਣ ਹੱਤਿਆ ਦਾ ਬਹੁਤ ਵੱਡਾ ਕਾਰਨ ਦਹੇਜ ਹੀ ਤਾਂ ਹੈ।ਇਸਦੇ ਨਾਲ ਹੀ ਔਰਤਾਂ ਦੀ ਸੁਰੱਖਿਆ ਦਾ ਸਵਾਲ ਵੀ ਅਹਿਮ ਮੁੱਦਾ ਹੈ ਜਿਸ ‘ਤੇ ਨੌਜਵਾਨਾਂ ਦਾ ਰਵੱਈਆ ਮਹਿਲਾਵਾਂ ਪ੍ਰਤੀ ਬਦਲਣ ਦੀ ਲੋੜ ਹੈ।

ਮੁੱਕਦੀ ਗੱਲ ਇੱਥੇ ਹੈ ਕਿ ਨੌਜਵਾਨਾਂ ਨੂੰ ਇਨ੍ਹਾਂ ਸਾਰਿਆਂ ਮੁੱਦਿਆਂ ‘ਤੇ ਆਪਣੀ ਸੋਚ ਬਦਲਣੀ ਪਵੇਗੀ।ਉਨ੍ਹਾਂ ਦੀ ਪਹਿਲ ਕਦਮੀ ਹੀ ਸਮਾਜ ‘ਚ ਇਨਕਲਾਬ ਲਿਆ ਸਕਦੀ ਹੈ।ਨੌਜਵਾਨਾਂ ਦੀ ਪਹਿਲ ਚੰਗੀ ਸਿੱਖਿਆ,ਕੈਰੀਅਰ ਅਤੇ ਮਾਪਿਆਂ-ਅਧਿਆਪਕਾਂ ਦੀਆਂ ਉਮੀਦਾਂ ‘ਤੇ ਖਰੇ ਉੱਤਰਨ ਦੀ ਹੋਣੀ ਲਾਜ਼ਮੀ ਹੈ।ਫਿਰ ਵਿਆਹ ਆਦਿ ਬਾਰੇ ਸੋਚਿਆ ਜਾਵੇ।ਚੰਦ ਪਲਾਂ ਦੀ ਝੂਠੀ ਖੁਸ਼ੀ ਲਈ ਆਪਣਾ ਭਵਿੱਖ ਦਾਅ ‘ਤੇ ਨਹੀਂ ਲਗਾਉਣਾ ਚਾਹੀਦਾ।ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨਾਲ ਦੋਸਤ ਦੀ ਤਰ੍ਹਾਂ ਵਿਚਰਨ।ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਉਹ ਕੋਈ ਗਲਤ ਕਦਮ ਨਾ ਪੁੱਟਣ।ਦੋਵਾਂ ਪੀੜੀਆਂ ਨੂੰ ਆਪਸ ਵਿੱਚ ਤਾਲਮੇਲ ਕਾਇਮ ਕਰਨਾ ਚਾਹੀਦਾ ਹੈ।ਦਹੇਜ ਦੀ ਜਗ੍ਹਾ ਲੜਕੀ ਦੇ ਗੁਣਾਂ ਨੂੰ ਤਰਜੀਹ ਦਿੱਤੀ ਜਾਵੇ।ਪ੍ਰੇਮ ਵਿਆਹ ਦੇ ਮੁੱਦੇ ਨੂੰ ਸਮਝਦਾਰੀ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ।ਇਨ੍ਹਾਂ ਸਾਰੇ ਮੁੱਦਿਆਂ ‘ਤੇ ਡੂੰਘੀ ਸੋਚ ਵਿਚਾਰ ਅਤੇ ਸਾਰਥਕ ਹੱਲ ਕੱਢਣ ਦੀ ਕੋਸ਼ਿਸ਼ ਹੀ ਇਸਦਾ ਮਾਤਰ ਹੱਲ ਹੈ।ਜੇਕਰ ਦੋਨੋ ਪੀੜੀਆਂ ਹੀ ਸਮਝਦਾਰੀ ਦਾ ਸਬੂਤ ਦੇਣ ਅਤੇ ਚੰਗੇ ਕੰਮ ਲਈ ਬਦਲਾਅ ਦੇ ਹੱਕ ‘ਚ ਹੋਣ ਤਾਂ ਇਹ ਸਾਰੇ ਮੁੱਦੇ ਅਸਾਨੀ ਨਾਲ ਹੱਲ ਹੋ ਸਕਦੇ ਹਨ।

(ਲੇਖਕ ਮੈਡੀਕਲ ਦੇ ਵਿਦਿਆਰਥੀ ਹਨ)
ਪੰਜਾਬ ’ਚ ਅਧਿਕਾਰੀਆਂ ਅਤੇ ਵਿਧਾਇਕਾਂ ਦੇ ਟਕਰਾਓ ’ਤੇ ਸਿਆਸਤ ਦੀ ਖੇਡ -ਉਜਾਗਰ ਸਿੰਘ
ਹਮ ਹਿੰਦੁਸਤਾਨੀ -ਸੁਕੀਰਤ
ਭਾਈ ਮੇਵਾ ਸਿੰਘ ਇੱਕ ਕੌਮੀ ਸ਼ਹੀਦ ਜਾਂ ਇੱਕ ਕਾਤਲ – ਪਰਮਿੰਦਰ ਕੌਰ ਸਵੈਚ
ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਆਪਣੇ ਹੱਕਾਂ ਲਈ ਜੱਥੇਬੰਦ ਹੋਣਾ ਸਮੇਂ ਦੀ ਵੱਡੀ ਲੋੜ -ਹਰਸ਼ਵਿੰਦਰ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ-ਚਾਂਸਲਰ ਦੇ ਨਾਂਅ ਖੁੱਲ੍ਹੀ ਚਿੱਠੀ –ਗੁਰਮੁਖ ਸਿੰਘ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਚੋਣਾਂ ਸਮੇਂ ਭਾਰਤੀ ਵੋਟਰ ਦੇ ਵਿਚਾਰਨ ਯੋਗ ਮੁੱਦੇ – ਗੁਰਚਰਨ ਪੱਖੋਕਲਾਂ

ckitadmin
ckitadmin
March 18, 2014
ਡਾ. ਦਰਸ਼ਨ ਸਿੰਘ ਆਸ਼ਟ: ਨਿਰੋਲ ਬਾਲ ਸਾਹਿਤ ਦਾ ਰਚੇਤਾ
ਵਰਲਡ ਪੰਜਾਬੀ ਸੈਂਟਰ ਦੇ ਫਜ਼ੂਲ ਖਰਚੇ ਦੀ ਕਹਾਣੀ-ਤੱਥਾਂ ਦੀ ਜ਼ੁਬਾਨੀ
ਅਮਨਪ੍ਰੀਤ ਪਨੂੰ ਦੀਆਂ ਦੋ ਕਵਿਤਾਵਾਂ
ਵਿਸਵਾਸ਼ – ਬਿੰਦਰ ਜਾਨ-ਏ-ਸਹਿਤ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?