By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਬਸ! ਆਖਣ ਨੂੰ ਹੀ ਰਹਿ ਗਿਆ… -ਸੁਖਦਰਸ਼ਨ ਸਿੰਘ ਸ਼ੇਰਾ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਬਸ! ਆਖਣ ਨੂੰ ਹੀ ਰਹਿ ਗਿਆ… -ਸੁਖਦਰਸ਼ਨ ਸਿੰਘ ਸ਼ੇਰਾ
ਕਾਵਿ-ਸ਼ਾਰ

ਬਸ! ਆਖਣ ਨੂੰ ਹੀ ਰਹਿ ਗਿਆ… -ਸੁਖਦਰਸ਼ਨ ਸਿੰਘ ਸ਼ੇਰਾ

ckitadmin
Last updated: August 30, 2025 8:32 am
ckitadmin
Published: June 26, 2020
Share
SHARE
ਲਿਖਤ ਨੂੰ ਇੱਥੇ ਸੁਣੋ

ਪੁੱਤ ਕਿਸੇ ਦਾ, ਪਤੀ ਕਿਸੇ ਦਾ,
ਵੀਰ ਕਿਸੇ ਦਾ, ਹੁੰਦਾ ਏ ਕੁਰਬਾਨ ਨੀ
ਬਾਰਡਰ ਅਤੇ ਬਰੂਦਾਂ ਅੱਗੇ,
ਖੜਦੇ ਹਿੱਕਾ ਤਾਣ ਨੀ ।
ਗੁੰਡੇ ਜਦੋਂ ਚਲਾਵਣ ਸੱਤਾ,
ਦੇਸ਼ ਦਾ ਹੁੰਦਾ ਘਾਣ ਨੀ।
ਧਰਮ ਨਾ ਕੋਈ ਸਿਖਾਉਦਾਂ ਲੜਨਾ,
ਪੜ ਲਓ ਬਾਈਬਲ, ਗ੍ੰਥ,ਕੁਰਾਨ ਨੀ
ਬਸ! ਹੁਣ ਆਖਣ ਨੂੰ ਹੀ ਰਹਿ ਗਿਆ
ਮੇਰਾ ਭਾਰਤ ਦੇਸ ਮਹਾਨ ਨੀ ।

 

 

ਡਿਗਰੀਆਂ ਵਾਲੇ ਕਰਨ ਦਿਹਾਤੀ,
ਐਸ਼ਾਂ ਕਰਨ ਸ਼ੈਤਾਨ ਨੀ।
ਕੁੱਝ ਘਪਲੇ ਕਰਕੇ ਅਰਬਾਂ ਦੇ,
ਦੇਸ਼ੋ ਭੱਜ ਵਿਦੇਸ਼ੀਂ ਜਾਣ ਨੀ ।
ਹੱਥ ਨਾਲ ਮਿਲੇ ਸਰਕਾਰਾਂ ਦੇ,
ਸਭ ਰਲ ਮਿਲ ਕੇ ਵੰਡ ਕੇ ਖਾਣ ਨੀ।
ਅੰਨੀ ਪੀਂਹਦੀਂ ਕੁੱਤੇ ਚਟਦੇ,
ਸਾਰਾ ਸੁੱਤਾ ਪਿਆ ਜਹਾਨ ਨੀ।
ਬਸ! ਹੁਣ ਆਖਣ ਨੂੰ ਹੀ ਰਹਿ ਗਿਆ
ਮੇਰਾ ਭਾਰਤ ਦੇਸ ਮਹਾਨ ਨੀ ।ਮਰਿਆ ਦਾ ਕਈ ਕਫਨ ਨੇ ਖਾਂਦੇ,
ਕਿਤੇ ਖਾ ਜਾਂਦੇ ਕਈ ਦਾਨ ਨੀ ।
ਮਾਂਵਾਂ ਰੋ ਰੋ ਹੋਈਆਂ ਅੰਨ੍ਹੀਆਂ,
ਨਸ਼ਾ ਖਾ ਗਿਆ ਪੁੱਤ ਜਵਾਨ ਨੀ।
ਧੀਆਂ ਕੁੱਖਾਂ ਵਿਚ ਕਿਉਂ ਮਰਦੀਆਂ,
ਫਿਰਦੇ ਗਲੀਆਂ ਵਿੱਚ ਹੈਵਾਨ ਨੀ ।
ਅੱਜ ਧਰਤੀ ਪੰਜ ਦਰਿਆਵਾਂ ਦੀ,
ਮੇਰੀ ਕਰਤੀ ਲਹੂ ਲੁਹਾਣ ਨੀ ।
ਬਸ! ਹੁਣ ਆਖਣ ਨੂੰ ਹੀ ਰਹਿ ਗਿਆ
ਮੇਰਾ ਭਾਰਤ ਦੇਸ ਮਹਾਨ ਨੀ ।

ਬਾਬਾ ਸਾਹਿਬ ਜੀ ਔਰਤ ਨੂੰ,
ਬਣਾ ਗਏ ਸੀ ਪ੍ਰਧਾਨ ਨੀ।
ਜੋ ਜੋ ਹੱਕ ਸਾਨੂੰ ਲੈ ਕੇ ਦਿੱਤੇ,
ਅੱਜ ਖਾਂਦੇ ਨੇ ਬੈਠੇ ਬੇਈਮਾਨ ਨੀ।
ਉਨ੍ਹਾਂ ਕਿੰਨੇ ਝੱਲੇ ਦੁਖੜੇ,
ਮੈ ਕੀ ਕੀ ਕਰਾਂ ਬਿਆਨ ਨੀ।
ਦੁਸ਼ਮਣ ਕੋਝੀਆ ਚਾਂਲਾਂ ਚਲਦੇ,
ਕਹਿੰਦੇ ਬਦਲ ਦੇਣਾ ਸੰਵਿਧਾਨ ਨੀ।
ਬਸ! ਹੁਣ ਆਖਣ ਨੂੰ ਹੀ ਰਹਿ ਗਿਆ
ਮੇਰਾ ਭਾਰਤ ਦੇਸ ਮਹਾਨ ਨੀ ।

ਇੱਕ ਫੀਸ ਨਾ ਮਾਫ਼ ਸਕੂਲਾਂ ਦੀ,
ਬਾਕੀ ਸਭ ਕੁੱਝ ਪਰਵਾਣ ਨੀ।
ਜਦੋਂ ਜਬਰ ਜੁਲਮ ਦੀ ਹੱਦ ਵੱਧ ਜਾਏ,
ਫਿਰ ਨਿੱਤਰੋ ਵਿੱਚ ਮੈਦਾਨ ਨੀ ।
ਜੀਉਣਾ ਭੇਡਾਂ ਵਾਂਗੂ ਛੱਡ ਦੋ,
ਪੜ੍ਹੋ ਲਿਖੋ ਬਣੋ ਵਿਦਵਾਨ ਨੀ।
ਹੁਣ ਰੀਝ ਹੈ ਇੱਕੋ ‘ਸ਼ੇਰੇ’ ਦੀ,
ਸੱਚ ਲਿਖਦਿਆਂ ਜਾਣ ਪ੍ਰਾਣ ਨੀ ।
ਬਸ! ਹੁਣ ਆਖਣ ਨੂੰ ਹੀ ਰਹਿ ਗਿਆ
ਮੇਰਾ ਭਾਰਤ ਦੇਸ ਮਹਾਨ ਨੀ ।

           ਸੰਪਰਕ:  98157 85521

ਗ਼ਜ਼ਲ -ਜਸਵੀਰ ਸਿੱਧੂ
ਫ਼ਾਂਸੀ -ਕਰਮਜੀਤ ਸਕਰੁੱਲਾਂਪੁਰੀ
ਵਿਸ਼ਵੀਕਰਨ ਦੀ ਮੱਕੜੀ – ਗਗਨਦੀਪ ਅਬਲੋਵਾਲ
ਕਿਉਂ ਨਾ ਬੋਲਾਂ ? – ਮਨਦੀਪ ਸੁੱਜੌ
ਮੇਰੀ ਜ਼ਿੰਦਗੀ ਦੀ ਕਿਤਾਬ –ਅੰਮ੍ਰਿਤਪਾਲ ਕੌਰ ਬਰਾੜ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਖ਼ਬਰਸਾਰ

ਸਰਕਾਰੀ ਮਦਦ ਵੱਲ ਵੇਂਹਦਿਆਂ ਮਾਨਸਾ ਜ਼ਿਲ੍ਹੇ ਦੇ 14 ਵਿਆਕਤੀਆਂ ਦੀ ਕੈਂਸਰ ਨਾਲ ਮੌਤ -ਜਸਪਾਲ ਸਿੰਘ ਜੱਸੀ

ckitadmin
ckitadmin
April 12, 2012
ਵੇਲ੍ਹ ਮੱਛੀਆਂ -ਨੀਲ
ਅਰਥਵਿਵਸਥਾ : ਅਸਲ ਹਾਲਤ ਅਤੇ ਸੱਟੇਬਾਜ਼ਾਰਾਨਾ ਉਛਾਲ -ਸੀ ਪੀ ਚੰਦਰਸ਼ੇਖਰ
ਇੱਟਾਂ ਨੂੰ ਕੀ ਕਰੀਏ ਜਦ ‘ਤੇ ਤੁਰਨ ਵਾਲੇ ਗੱਭਰੂ ਹੀ ਨਾ ਰਹੇ – ਅਮਨਦੀਪ ਹਾਂਸ
ਦਿਲ ਦੀ ਗੱਲ ਸੁਣਾਉਂਦੇ ਬੁੱਲ੍ਹਾਂ ‘ਤੇ ਰੋਕ ਹੈ ! -ਵਿਕਰਮ ਸਿੰਘ ਸੰਗਰੂਰ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?