By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਬੇਹਤਰੀਨ ਨਾਵਲ ਦੀ ਭਾਲ ਵਿੱਚ : The Shadow of the Wind
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਿਤਾਬਾਂ > ਬੇਹਤਰੀਨ ਨਾਵਲ ਦੀ ਭਾਲ ਵਿੱਚ : The Shadow of the Wind
ਕਿਤਾਬਾਂ

ਬੇਹਤਰੀਨ ਨਾਵਲ ਦੀ ਭਾਲ ਵਿੱਚ : The Shadow of the Wind

ckitadmin
Last updated: October 19, 2025 10:18 am
ckitadmin
Published: May 21, 2012
Share
SHARE
ਲਿਖਤ ਨੂੰ ਇੱਥੇ ਸੁਣੋ

ਪਿਛਲੇ ਦਸ ਸਾਲਾਂ ਵਿੱਚ ਮੈਂ ਕਈ ਨਾਵਲ ਪੜ੍ਹੇ ਕੁਝ ਦਿਮਾਗ ਦੇ ਕੈਨਵਸ ਉੱਪਰ ਡੂੰਘੀ ਛਾਪ ਛੱਡ ਗਏ ਅਤੇ ਕੁਝ ਬਿਨ੍ਹਾਂ ਕੋਈ ਇੱਕ ਵੀ ਨਿਸ਼ਾਨ ਲਗਾਏ ਭੁੱਲ ਵਿਸਰ ਵੀ ਗਏ।ਪਰ ਪਿਛਲੇ ਦਿਨੀਂ ਮੇਰਾ ਇੱਕ ਸਾਹਿਤਕ ਦੋਸਤ ਮੈਨੂੰ ਮਿਲਣ ਆਇਆ,ਉਸ ਦੇ ਹੱਥ ਵਿੱਚ ਇੱਕ ਨਾਵਲ ਸੀ ਜੋ ਉਸ ਨੇ ਮੇਰੇ ਵੱਲ ਕਰਦੇ ਹੋਏ ਕਿਹਾ ‘ਇਹ ਲੈ ਇਸ 21 ਵੀਂ ਸਦੀ ਦਾ ਇੱਕ ਬੇਹਤਰੀਨ ਨਾਵਲ’ ਮੈਂ ਬਿਨ੍ਹਾਂ ਨਾਵਲ ਵੱਲ ਦੇਖੇ ਉਸ ਨੁੰ ਕੋਲ ਪਏ ਟੇਬਲ ਦੇ ਕਾਰਨਰ ਵਿੱਚ ਰੱਖ ਦਿੱਤਾ ਕਿਉਂਕਿ ਮੈਨੂੰ ਆਪਣੇ ਇਸ  ਦੋਸਤ ਦੀ ਆਦਤ ਦਾ ਪਤਾ ਸੀ ਕਿ ਉਸ ਨੇ ਸਾਲ ਛਿਮਾਹੀ ਕਿਤੇ ਇੱਕ ਅੱਧਾ ਨਾਵਲ ਪੜ੍ਹਨਾ ਹੁੰਦਾ ਸੀ ਅਤੇ ਪੂਰਾ ਸਾਲ ਅਕਸਰ ਮੇਰੇ ਕੋਲ ਆ ਕੇ ਉਸ ਨਾਵਲ ਦਾ ਗੁਣਗਾਣ ਕਰਨਾ ਹੁੰਦਾ ਹੈ, ਪਰ ਸ਼ਾਇਦ ਇਸ ਵਾਰੀ ਮੇਰੀ ਇਹ ਧਾਰਨਾ ਗ਼ਲਤ ਸਾਬਤ ਹੋਣੀ ਸੀ। ਮੈਂ ਅਗਲੇ ਵੀਕਐਂਡ ਉੱਪਰ ਸ਼ਾਮ ਨੂੰ ਇਹ ਨਾਵਲ ਪੜ੍ਹਨਾ ਸ਼ੁਰੂ ਕੀਤਾ ਅਤੇ ਸ਼ਾਇਦ ਇਹ ਪਹਿਲਾ ਨਾਵਲ ਹੈ ਜਿਸ ਨੂੰ ਮੈਂ  ਲਗਾਤਾਰ ਪੜ੍ਹਦਿਆ ਸਿਰਫ ਇੱਕ ਰਾਤ ਵਿੱਚ ਖਤਮ ਕੀਤਾ।

ਇਹ ਨਾਵਲ The Shadow of the Wind ਸਪੇਨਿਸ਼ ਲੇਖਕ Carlos Ruiz Zafon ਦਾ ਲਿਖਿਆ ਹੋਇਆ ਹੈ ਜੋ ਮੂਲ ਰੂਪ ਵਿੱਚ 2001 ਵਿੱਚ ਛਪਿਆ, ਜਿਸ ਦਾ ਅੰਗਰੇਜ਼ੀ ਵਿੱਚ ਅਨੁਵਾਦ 2004 ਵਿੱਚ ਹੋਇਆ ਇਸ ਦੀ ਲੱਖਾਂ ਕਾਪੀਆਂ ਵਿੱਕ ਚੁੱਕੀ ਹਨ। 40 ਤੋਂ ਵੱਧ ਭਾਸ਼ਾਵਾਂ ਵਿੱਚ ਇਸ ਦਾ ਅਨੁਵਾਦ ਹੋ ਚੁੱਕਾ ਹੈ,ਪੰਜਾਬੀ ਵਿੱਚ ਇਸ ਦਾ ਅਨੁਵਾਦ ਹੋਇਆ ਜਾਂ ਨਹੀਂ ਇਸ ਬਾਰੇ ਮੈਨੂੰ ਜਾਣਕਾਰੀ ਨਹੀਂ ਹੈ ਜੇ ਨਹੀਂ ਹੋਇਆ ਤਾਂ ਇਹ ਜ਼ਰੂਰ ਕੀਤਾ ਜਾਣਾ ਚਾਹੀਦਾ ਹੈ। ਜੇ ਹੋ ਚੁੱਕਿਆ ਹੈ ਤਾਂ ਚੰਗੀ ਗੱਲ ਹੈ। ਜਫੋਨ ਦਾ ਜਨਮ 25 ਸਤੰਬਰ, 1964 ਨੂੰ ਸਪੇਨ ਵਿੱਚ ਹੋਇਆ, ਉਸ ਨੇ ਚੜਦੀ ਉਮਰੇ ਹੀ ਲਿਖਣਾ ਸ਼ੁਰੂ ਕੀਤਾ। ਉਸ ਦਾ ਪਹਿਲਾ ਨਾਵਲ The Prince of Mist 1993 ਵਿੱਚ ਛਪਿਆ ਅਤੇ ਇਸ ਨੂੰ ਬੇਹਤਰੀਨ ਯੰਗ ਅਡਲਟ ਫਿਕਸ਼ਨ ਐਵਾਰਡ ਵੀ ਮਿਲਿਆ, ਪਰ ਮੈਂ ਇਸ ਨਾਵਲ ਨੂੰ ਕਦੇ ਵੀ ਕੋਈ ਖਾਸ ਤਵਜ਼ੋ ਨਹੀਂ ਦਿੱਤੀ।ਇਸ ਤੋਂ ਇਲਾਵਾ ਜਫੋਨ ਨੇ ਦੋ ਤਿੰਨ ਨਾਵਲ ਹੋਰ ਵੀ ਲਿਖੇ, ਪਰ 2001 ਵਿੱਚ ਛਪੇ ਉਸ ਦੇ ਨਾਵਲ The Shadow of the Wind ਨੇ ਉਸ ਨੂੰ ਬੇਹਤਰੀਨ ਨਾਵਲ ਲੇਖਕਾਂ ਦੀ ਲਾਈਨ ਵਿੱਚ ਲਿਆ ਖੜਾ ਕੀਤਾ ਹੈ।
The Shadow of the Wind ਇੱਕ ਮਿਸਟਰੀ ਫਿਕਸ਼ਨ ਹੈ।ਇਸ ਨਾਵਲ ਦੀ ਕਹਾਣੀ, ਇੱਕ ਕਹਾਣੀ ਦੇ ਅੰਦਰ ਇੱਕ ਹੋਰ ਕਹਾਣੀ ਹੈ। ਜਿਸ ਵਿੱਚ ਜੰਗ ਤੋਂ ਬਾਆਦ ਵਿੱਚ ਹੌਲੀ ਹੌਲੀ ਨਾਰਮਲ ਹਾਲਤ ਵਿੱਚ ਪਰਤ ਰਿਹੇ ਇੱਕ ਸ਼ਹਿਰ ਵਿਚਲੀਆਂ ਸਮਾਜਿਕ ਤਬਦੀਲੀਆ ਅਤੇ ਸ਼ਹਿਰ ਦੇ ਲੋਕਾਂ ਉਪਰ ਜੰਗ ਕਾਰਨ ਪਈਆਂ ਜ਼ਖ਼ਮਾਂ ਦੀਆਂ  ਝਰੀਟਾਂ ਨੂੰ ਬੜੀ ਖੂਬੀ ਨਾਲ ਰੂਪਮਾਨ ਕੀਤਾ ਗਿਆ ਹੈ।ਇਸ ਦੀ ਕਹਾਣੀ ਇੱਕ 10 ਸਾਲ ਦੇ ਲੜਕੇ ਡੈਨੀਅਲ ਦੇ ਬਚਪਨ ਤੋਂ ਸ਼ੁਰੂ ਹੋ ਕੇ ਉਸਦੇ ਜਵਾਨ ਹੋਣ ਤੱਕ ਦੀ ਕਹਾਣੀ ਹੈ।ਨਾਵਲ 10 ਸਾਲ ਦੇ ਡੈਨੀਅਲ ਨੂੰ ਉਸ ਦੇ ਪਿਤਾ ਦੁਆਰਾ ਇੱਕ ਖੁਫੀਆ ਕਿਤਾਬਘਰ ਵਿੱਚ ਲੈ ਜਾਣ ਤੋਂ ਸ਼ੁਰੂ  ਹੁੰਦਾ ਹੈ ਜਿਸ ਕਿਤਾਬ-ਘਰ ਦਾ ਨਾਂ The Cemetery of Forgotten Books ਹੈ।ਜਿਸ ਵਿੱਚ ਦੁਨੀਆਂ ਭਰ ਦੀਆਂ ਭੁੱਲੀਆਂ ਵਿਸਰੀਆਂ ਕਿਤਾਬਾਂ ਰੱਖੀਆਂ ਗਈਆਂ ਹਨ। ਇਸ ਬਾਰੇ ਡੈਨੀਅਲ ਨੂੰ ਕਸਮ ਦਿੱਤੀ ਜਾਂਦੀ ਹੈ ਕਿ ਉਹ ਕਿਸੇ ਨੂੰ ਵੀ ਇਸ ਬਾਰੇ ਕਦੇ ਨਹੀਂ ਦੱਸੇਗਾ,ਇੱਥੋਂ ਤੱਕ ਕਿ ਆਪਣੇ ਖਾਸ ਦੋਸਤ ਟੋਮਸ ਨੂੰ ਵੀ ਨਹੀਂ। ਉਸ ਨੂੰ ਇਸ ਕਿਤਾਬ ਘਰ ਵਿੱਚੋਂ ਇੱਕ ਕਿਤਾਬ ਆਪਣੇ ਲਈ ਚੁਨਣ ਲਈ ਕਿਹਾ ਜਾਂਦਾ ਹੈ।ਡੈਨੀਅਲ ਜੋ ਕਿਤਾਬ ਨੂੰ ਚੁਣਦਾ ਹੈ ਉਹ ਹੈ The Shadow of the Wind ਜਿਸ ਦਾ ਲੇਖਕ ਜੂਲੀਅਨ ਕਰਕਸ ਹੈ।ਡੈਨੀਅਲ ਇਸ ਕਿਤਾਬ ਨੂੰ ਪੜਦਾ ਹੈ ਜੋ ਇੱਕ ਐਸੇ ਵਿਅਕਤੀ ਦੀ ਕਹਾਣੀ ਹੈ ਜੋ ਆਪਣੇ ਪਿਤਾ ਨੂੰ ਖੋਜ ਰਿਹਾ ਹੈ ਜਿਸ ਬਾਰੇ ਉਹ ਨਹੀਂ ਜਾਣਦਾ ਸਿਰਫ ਉਸ ਦੀ ਮਰ ਰਹੀ ਮਾਂ ਨੇ ਹੀ ਉਸ ਨੂੰ ਉਸ ਦੇ ਪਿਤਾ ਬਾਰੇ ਕੁਝ ਦੱਸਿਆ ਹੈ।ਇਹ ਭੇਦ ਨਾਵਲ ਦੇ ਅੱਧ ਵਿਚਕਾਰ ਜਾ ਕੇ ਖੁੱਲਦਾ ਹੈ ਕਿ ਜੂਲੀਅਨ ਕਰਕਸ ਖੁਦ ਵੀ ਆਪਣੇ ਪਿਤਾ ਬਾਰੇ ਨਹੀਂ ਜਾਣਦਾ ਕਿਉਂਕਿ ਉਸ ਦੀ ਮਾਂ ਸੂਫੀਆ ਕਰਕਸ ਦਾ ਪਤੀ ਉਸ ਦਾ ਪਿਤਾ ਨਹੀਂ ਹੈ।

 

 

 

ਡੈਨੀਅਲ ਜੂਲੀਅਨ ਕਰਕਸ ਦੀਆਂ ਬਾਕੀ ਸਭ ਲਿਖਤਾਂ ਪੜ੍ਹਨਾ ਲਈ ਜਦ ਇਸ ਸਬੰਧੀ ਪੁੱਛ-ਗਿਛ ਕਰਦਾ ਹੈ ਤਾਂ ਉਸ ਨੂੰ ਹੈਰਾਨੀ ਹੁੰਦੀ ਹੈ ਕਿ ਕੋਈ ਵੀ ਕਰਕਸ ਬਾਰੇ ਕੁਝ ਵੀ ਨਹੀਂ ਜਾਣਦਾ।ਇੱਕ ਦਿਨ ਉਸ ਨੂੰ ਇੱਕ ਖਤਰਨਾਕ ਵਿਅਕਤੀ ਜੋ ਆਪਣਾ ਨਾਮ ਕੋਬਰਟ ਦੱਸਦਾ ਹੈ ਜੋ ਕਰਕਸ ਦੇ ਨਾਵਲ The Shadow of the Wind ਵਿੱਚ ਸ਼ੈਤਾਨ ਦਾ ਨਾਮ ਹੈ ਮਿਲਦਾ ਹੈ, ਜਿਸ ਨੇ ਜੂਲੀਅਨ ਕਰਕਸ ਦੇ ਸਾਰੇ ਨਾਵਲ ਜਲਾ ਦਿੱਤੇ ਹਨ ਅਤੇ ਡੈਨੀਅਲ ਨੂੰ ਦੱਸਦਾ ਹੀ ਕਿ ਇਹ ਆਖਰੀ ਕਾਪੀ ਹੈ ਜੋ ਉਸ ਕੋਲ ਹੈ,ਉਹ ਡੈਨੀਅਲ ਨੂੰ ਮੂੰਹ ਮੰਗੀ ਕੀਮਤ ਦੇਣ ਨੂੰ ਤਿਆਰ ਹੈ ਤਾਂ ਕਿ ਇਸ ਨੂੰ ਜਲਾ ਸਕੇ।ਡੈਨੀਅਲ ਕਿਤਾਬ ਦੇਣ ਤੋਂ ਮਨ੍ਹਾ ਕਰ ਦਿੰਦਾ ਹੈ।ਆਖਿਰ ਡੈਨੀਅਲ਼ ਇੱਕ ਲੜਕੀ ਕਾਲਰਾ ਨੂੰ ਮਿਲਦਾ ਹੈ ਜੋ ਉਸ ਦੇ ਪਿਤਾ ਦੇ ਇੱਕ ਦੋਸਤ ਦੀ ਭਤੀਜੀ ਹੈ ਜਿਸ ਨੇ ਕਰਕਸ ਦੇ ਇੱਕ ਹੋਰ ਨਾਵਲ the red house ਨੂੰ ਸੁਣਿਆ ਹੈ ਅਤੇ ਉਸ ਨੂੰ ਇਸ ਨਾਵਲ ਨੇ ਕਾਫੀ ਪ੍ਰਭਾਵਿਤ ਵੀ ਕੀਤਾ।ਕਾਲਰਾ (ਜੋ ਡੈਨੀਅਲ ਤੋ 10-12 ਸਾਲ ਵੱਡੀ ਹੈ) ਪ੍ਰਤੀ ਉਸ ਦੀਆਂ ਅਲੜ੍ਹ ਭਾਵਨਾਵਾਂ ਦਾ ਵੀ ਨਾਵਲ ਵਿੱਚ ਬੇਹਤਰੀਨ ਰੂਪ ਪੇਸ਼ ਕੀਤਾ ਗਿਆ ਹੈ।ਉਹ ਕਰਕਸ ਬਾਰੇ ਖੋਜ ਕਰਦਾ ਕਰਦਾ ਕਾਫੀ ਲੋਕਾਂ ਨੂੰ ਮਿਲਦਾ ਹੈ, ਕੜੀ ਦਰ ਕੜੀ ਉਹ ਇਸ ਮਿਸਟਰੀ ਵਿੱਚ ਉਤਰਦਾ ਜਾਂਦਾ ਹੈ ਜਿਸ ਵਿੱਚ ਹਰ ਵਾਰ ਉਸ ਸਾਮਹਣੇ ਨਵੇਂ ਹੈਰਾਨੀਜਨਕ ਤੱਥ ਆਉਦੇ ਹਨ,ਉਹ ਕਰਕਸ ਦੀ ਪ੍ਰੇਮ ਕਹਾਣੀ ਤੱਕ ਪੁੰਹਚ ਜਾਂਦਾ ਹੈ ਜੋ ਅਜੇ ਵੀ ਬਹੁਤ ਉਲਝੀ ਹੋਈ ਹੈ।ਇਸ ਖੋਜ ਦੌਰਾਨ ਉਸ ਨੂੰ ਇਹ ਵੀ ਅਹਿਸਾਸ ਹੁੰਦਾ ਹੈ ਕਿ ਉਹ ਬਹੁਤ ਵੱਡੇ ਖਤਰਿਆਂ ਵਿੱਚ ਘਿਰ ਚੁੱਕਾ ਹੈ ਪਰ ਉਹ ਆਪਣਾ ਕੰਮ ਜਾਰੀ ਰੱਖਦਾ ਹੈ।ਜੂਲੀਅਨ ਕਰਕਸ ਅਤੇ ਉਸਦੀ ਪ੍ਰੇਮਿਕਾਂ ਵਿੱਚ ਇੱਕ ਹੋਰ ਰਿਸ਼ਤੇ ਦੀ ਵੀ ਸਾਂਝ ਹੈ ਜਿਸ ਬਾਰੇ ਜੂਲੀਅਨ ਅਣਜਾਣ ਹੀ ਰਹਿੰਦਾ ਹੈ ਅਤੇ ਇਹ ਰਾਜ਼ ਕਰਕਸ ਨੂੰ ਨਾਵਲ ਦੇ ਅਖੀਰ ਤੱਕ ਵੀ ਨਹੀਂ ਪਤਾ ਚਲਦਾ।ਇਸੇ ਦੌਰਾਨ ਡੈਨੀਅਲ ਆਪਣੇ ਦੋਸਤ ਟੋਮਸ ਦੀ ਭੈਣ ਬੀਆ ਨੂੰ ਵੀ ਮਿਲਦਾ ਹੇ,ਜਿਸ ਨਾਲ ਉਸ ਨੂੰ ਪਿਆਰ ਹੋ ਜਾਂਦਾ ਹੈ।ਨਾਵਲ ਦੇ ਆਖਰੀ 30-40 ਵਰਕਿਆ ਤੱਕ ਵੀ ਜੂਲੀਅਨ ਕਰਕਸ ਦੀ ਕਹਾਣੀ ਦਾ ਸਸਪੈਂਸ ਬਰਕਰਾਰ ਰਹਿੰਦਾ ਹੈ।

ਇਸ ਨਾਵਲ ਵਿੱਚ ਕਾਫੀ ਪਾਤਰ ਹਨ ਜਿਨ੍ਹਾਂ ਨੂੰ ਲੇਖਕ ਕਰਕਸ ਨਾਲ ਇੰਨੇ ਵਧੀਆ ਤਰੀਕੇ ਨਾਲ ਜੋੜਦਾ ਹੈ ਕਿ ਕਿਤੇ ਵੀ ਉਹ ਕਰਕਸ ਦੀ ਮਿਸਟਰੀ ਦੇ ਘੇਰੇ ਤੋਂ ਬਹਾਰ ਨਹੀਂ ਜਾਂਦੇ।ਇਸ ਨਾਵਲ ਵਿੱਚ ਸਿਰਫ ਇੱਕ ਗੱਲ ਜੋ ਕਦੇ ਕਦੇ ਮੈਨੂੰ ਰੜਕੀ ਉਹ ਇਹ ਹੈ ਕਿ ਕਿਤੇ ਕਿਤੇ ਉਹ ਕਮਿਊਨਿਸਟਾਂ,ਸਟੇਟ ਅਤੇ ਫਾਸਿਸਟਾਂ ਸਭ ਨੂੰ ਇੱਕੋ ਰੱਸੇ ਬੰਨਣ ਦੀ ਕੋਸ਼ਿਸ਼ ਕਰਦਾ ਹੈ। ਜਫੋਨ ਦੇ ਇਸ ਨਾਵਲ ਵਿੱਚ ਇੰਝ ਵੀ ਪ੍ਰਤੀਤ ਹੁੰਦਾ ਹੈ ਕਿ ਡੈਨੀਅਲ ਅਤੇ ਕਰਕਸ ਦੋਵੇਂ ਇੱਕ ਹੀ ਕਹਾਣੀ ਦੇ ਦੋ ਸਿਰੇ ਹਨ ਜਿਨ੍ਹਾਂ ਦਾ ਮੇਲ ਕਹਾਣੀ ਦੇ ਪੂਰਨ ਹੋਣ ਲਈ ਲਾਜ਼ਮੀ ਹੈ, ਦੋਹਾਂ ਵਿੱਚ  ਕਾਫੀ ਸਾਮਨਤਾਵਾਂ ਹਨ ਅਤੇ ਕਰਕਸ ਦੀ ਦੁਖਾਂਤ ਪ੍ਰੇਮ ਕਹਾਣੀ ਤੋ ਸਬਕ  ਲੈਂਦੇ ਹੀ ਡੈਨੀਅਲ ਦੁਆਰਾ ਉਸ ਤਰ੍ਹਾਂ ਦਾ ਦੁਖਾਂਤ ਨਹੀਂ ਵਾਪਰਨ ਦਿੰਦਾ।ਇਸ ਨੂੰ ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ ਕਿ ਕਿਤਾਬਾਂ ਜ਼ਿੰਦਗੀ ਵਿੱਚ ਕਦੇ ਕਦੇ ਇੱਕ ਗਾਈਡ ਵੀ ਹੁੰਦੀਆ ਹਨ ਜਿਨ੍ਹਾਂ ਦੀ ਰਹਿਨੁਮਾਈ ਵਿੱਚ ਇਨਸਾਨ ਪਿਛਲੇ ਕਾਲ ਦੀਆ ਗ਼ਲਤੀਆਂ ਤੋਂ ਬਹੁਤ ਕੁਝ ਸਿੱਖ ਸਕਦਾ ਹੈ, ਸ਼ਾਇਦ ਇਹੀ ਇਸ ਨਾਵਲ ਦਾ ਇੱਕ ਬੇਹਤਰੀਨ ਸੁਨੇਹਾ ਵੀ ਹੈ।
 

-ਤਨਵੀਰ ਸਿੰਘ ਕੰਗ
ਕਰਮਯੋਗੀ ਪ੍ਰਿੰ. ਹਰਭਜਨ ਸਿੰਘ ਤੇ ਮੇਰਾ ਪਿੰਡ ਮਾਹਿਲਪੁਰ
ਪੁਸਤਕ ਸਮੀਖਿਆ: “ਕਸਤੂਰੀ”
ਪੁਸਤਕ: ਹਿੰਦੂ ਸਾਮਰਾਜਵਾਦ ਦਾ ਇਤਿਹਾਸ
ਪੁਸਤਕ: ਕਸਮ ਨਾਲ… ਝੂਠ ਨ੍ਹੀਂ ਬੋਲਦਾ
ਪ੍ਰਵਾਸ ਕੇਂਦਰਤ ਨਾਵਲਕਾਰੀ ਵਿੱਚ ਠੋਸ ਵਾਧਾ ਹੈ ਜਤਿੰਦਰ ਹਾਂਸ ਦਾ ਪਲੇਠਾ ਨਾਵਲ ‘ਬੱਸ ਅਜੇ ਏਨਾ ਹੀ’
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਕਿਤਾਬਾਂ

ਸਕੂਲੀ ਬੱਚਿਆਂ ਲਈ ਚੋਣਵੀਆਂ ਕਹਾਣੀਆਂ

ckitadmin
ckitadmin
January 28, 2015
ਕਾਹਦਾ ਨਵਾਂ ਸਾਲ ? – ਗੁਰਪ੍ਰੀਤ ਸਿੰਘ ਰੰਗੀਲਪੁਰ
ਚੰਗਾ ਹੋਇਆ- ਰਵੇਲ ਸਿੰਘ
ਲੋਕਤੰਤਰ ਰਾਹੀਂ ਆਮ ਲੋਕ ਹੀ ਕਰਾਂਤੀਆਂ ਕਰਦੇ ਹਨ ਆਗੂ ਨਹੀਂ – ਗੁਰਚਰਨ ਸਿਘ ਪੱਖੋਕਲਾਂ
ਘਰ – ਵਰਗਿਸ ਸਲਾਮਤ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?