By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਮੈਂ ਵੀ ਚੌਕੀਦਾਰ ਮੁਹਿੰਮ ਮਹਿਜ ਪਾਖੰਡ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਮੈਂ ਵੀ ਚੌਕੀਦਾਰ ਮੁਹਿੰਮ ਮਹਿਜ ਪਾਖੰਡ
ਨਜ਼ਰੀਆ view

ਮੈਂ ਵੀ ਚੌਕੀਦਾਰ ਮੁਹਿੰਮ ਮਹਿਜ ਪਾਖੰਡ

ckitadmin
Last updated: July 18, 2025 9:36 am
ckitadmin
Published: March 21, 2019
Share
SHARE
ਲਿਖਤ ਨੂੰ ਇੱਥੇ ਸੁਣੋ

ਪੇਸ਼ਕਸ਼ -ਅਮਨਦੀਪ ਹਾਂਸ


ਭਾਰਤ ਦੀ ਸਿਆਸਤ ’ਚ ਦਿਲਚਸਪੀ ਰੱਖਣ ਵਾਲੇ ਵਿਸ਼ਵ ਭਰ ਚ ਵਸਦੇ ਭਾਰਤੀਆਂ ਦੀ ਨਜ਼ਰ ਤੇ ਕੰਨ ਇਸ ਵਕਤ ਲੋਕ ਸਭਾ ਚੋਣਾਂ ਦੇ ਆਰੰਭ ਹੋਏ ਪ੍ਰਚਾਰ ਵੱਲ ਲੱਗੇ ਹੋਏ ਨੇ। ਹਾਕਮੀ ਧਿਰ ਦੇ ਮੂਹਰੈਲ, ਮੁਲਕ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖੁਦ ਨੂੰ ਮੁਲਕ ਦਾ ਚੌਕੀਦਾਰ ਦੱਸ ਕੇ ਦੇਸ਼ ਵਾਸੀਆਂ ਨੂੰ ਵੀ ਚੌਕੀਦਾਰੀ ਚ ਭਾਗੀਦਾਰ ਬਣਨ ਲਈ ਮੈਂ ਵੀ ਚੌਕੀਦਾਰ ਮੁਹਿੰਮ ਚਲਾ ਰਹੇ ਨੇ।

ਇਸ ਮੁਹਿੰਮ ਨੂੰ ਲੈ ਕੇ ਜਿਥੇ ਵਿਰੋਧੀ ਧਿਰਾਂ ਹੱਲੇ ਬੋਲ ਰਹੀਆਂ ਨੇ ਤੇ ਜੁਆਬ ਚ ਚੌਕੀਦਾਰ ਚੋਰ ਹੈ, ਦੇ ਨਾਅਰੇ ਲਾ ਰਹੀਆਂ ਨੇ, ਓਥੇ ਸਿਆਸੀ ਸਮੀਖਿਅਕ ਵੀ ਆਪਣੀ ਰਾਇ ਦੇ ਰਹੇ ਨੇ।

ਸਵਾਤੀ ਚਤੁਰਵੇਦੀ ਨਾਮ ਦੀ ਸਿਆਸੀ ਸਮੀਖਿਅਕ ਤੇ ਪੱਤਰਕਾਰ ਨੇ ਕਿਹਾ ਹੈ ਕਿ ਮੋਦੀ ਜੀ ਦੀ ਮੈਂ ਵੀ ਚੌਕੀਦਾਰ ਮੁਹਿੰਮ ਮਹਿਜ ਪਾਖੰਡ ਹੈ।

 

 

 

ਉਹ ਆਖਦੀ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਹੋਛਾਪਣ ਵੀ ਕਮਾਲ ਦਾ ਹੈ, ਉਹਨਾਂ ਦੀ ਪਾਰਟੀ ਦੀ ਮੈਂ ਵੀ ਚੌਕੀਦਾਰ ਮੁਹਿੰਮ ਅਜਿਹੇ ਸਮੇਂ ਸ਼ੁਰੂ ਕੀਤੀ ਗਈ ਹੈ, ਜਦੋਂ ਸੁਪਰੀਮ ਕੋਰਟ ਇਹ ਜਾਂਚ ਕਰ ਰਹੀ ਹੈ ਕਿ ਰਾਸ਼ਟਰੀ ਸੁਰਖਿਆ ਨੂੰ ਵੱਖ ਰੱਖਦਿਆਂ ਹੋਇਆਂ ਕੀ ਰਾਫੇਲ ਸੌਦੇ ਦੇ ਮਾਮਲੇ ਨਾਲ ਜੁਡ਼ੇ ਨਵੇਂ ਤੱਥਾਂ ਉਤੇ ਧਿਆਨ ਦਿੱਤਾ ਜਾ ਸਕਦਾ ਹੈ ਜਾਂ ਨਹੀਂ। ਇਸ ਤੋਂ ਇਲਾਵਾ ਕਥਿਤ ਭ੍ਰਿਸ਼ਟਾਚਾਰ ਦੇ ਕਈ ਗੰਭੀਰ ਮਾਮਲੇ ਜਿਵੇਂ ਰਘੂਰਾਮ ਰਾਜਨ ਵਲੋਂ ਦਿੱਤੀ ਗਈ ਵੱਡੇ ਡਿਫਾਲਟਰਾਂ ਦੀ ਸੂਚੀ, ੨ ਜੀ ਮਾਮਲੇ ਦੀ ਅਪੀਲ ਅਤੇ ਨੀਰਵ ਮੋਦੀ ਮਾਮਲੇ ਦੀ ਜਾਂਚ ਹੁਣ ਤੱਕ ਚੌਕੀਦਾਰ ਦਾ ਧਿਆਨ ਖਿੱਚਣ ਚ ਨਾਕਾਮ ਰਹੇ ਨੇ।

ਮੋਦੀ ਦਾ ਪ੍ਰਚਾਰ ਕਰਨ ਵਾਲੇ ਉਹਨਾਂ ਨੂੰ ਚੌਕੀਦਾਰ ਕਹਿਣ ਵਾਲੀ ਮੁਹਿੰਮ ਦੇ ਆਸਰੇ ਉਹਨਾਂ ਦਾ ਅਕਸ ਬਦਲਣਾ ਚਾਹੁੰਦੇ ਨੇ, ਹਾਲਾਂਕਿ ਮੋਦੀ ਦੀ ਭ੍ਰਿਸ਼ਟਾਚਾਰ ਵਿਰੋਧੀ ਸਾਖ ਦੀ ਸੱਚਾਈ ਦਾ ਅੰਦਾਜ਼ਾ ਉਹਨਾਂ ਦੇ ਦਫਤਰ ਤੇ ਸਰਕਾਰ ਵਲੋਂ ਵੱਡੇ ਉਦਯੋਗਪਤੀਆਂ ਦੇ ਕਥਿਤ ਅਪਰਾਧਕ ਭ੍ਰਿਸ਼ਟਾਚਾਰ ਦੇ ਮਾਮਲਿਆਂ ਉਤੇ ਕਾਰਵਾਈ ਕਰਨ ਤੋਂ ਇਨਕਾਰ ਤੋਂ ਹੀ ਲਾਇਆ ਜਾ ਸਕਦਾ ਹੈ।

ਮੋਦੀ ਦੇ ਧੂੰਆਂਧਾਰ ਪ੍ਰਚਾਰ ਨੂੰ ਕੁਝ ਪਲ ਲਾਂਭੇ ਕਰਕੇ ਸਿਰਫ ਇਹਨਾਂ ਤੱਥਾਂ ਵੱਲ ਧਿਆਨ ਦਿਓ.. ਤੇ ਫੇਰ ਆਪਣੀ ਰਾਇ ਦਾ ਇਜ਼ਹਾਰ ਕਰਿਓ…

ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਨਰੇਂਦਰ ਮੋਦੀ ਦੇ ਕਾਰਜਕਾਲ ਦੇ ਸ਼ੁਰੂਆਤੀ 8 ਮਹੀਨਿਆਂ ਦੇ ਅੰਦਰ ਹੀ ਉਹਨਾਂ ਦੇ ਦਫਤਰ ਨੂੰ ਹਾਈਪ੍ਰੋਫਾਈਲ ਲੋਨ ਡਿਫਾਲਟਰਾਂ ਦੀ ਸੂਚੀ ਭੇਜੀ ਸੀ। ਰਾਜਨ ਇਹਨਾਂ ਦੀ ਵੱਖ ਵੱਖ ਜਾਂਚ ਏਜੰਸੀਆਂ ਤੋਂ ਜਾਂਚ ਕਰਵਾਉਂਦਿਆਂ ਕਾਰਵਾਈ ਕਰਨਾ ਚਾਹੁੰਦੇ ਸਨ, ਤਾਂ ਜੋ ਬਾਕੀਆਂ ਨੂੰ ਵੀ ਸਬਕ ਮਿਲ ਸਕੇ। ਹੁਣ ਤੁਸੀਂ ਸੋਚਣਾ ਕਿ ਫੇਰ ਤਾਂ ਚੌਕੀਦਾਰ ਨੇ ਫੌਰਨ ਭ੍ਰਿਸ਼ਟਾਚਾਰੀਆਂ ਨੂੰ ਜੁਆਬਦੇਹ ਠਹਿਰਾਉਣ ਲਈ ਜਾਂਚ ਦਾ ਆਦੇਸ਼ ਦੇ ਦਿੱਤਾ ਹੋਣਾ.. ਪਰ ਨਾ ਜੀ, ਤੁਸੀਂ ਗਲਤ ਸੋਚ ਰਹੇ ਹੋ…।

ਆਰ ਟੀ ਆਈ ਕਾਰਕੁੰਨ ਸੌਰਵ ਦਾਸ ਨੇ ਆਰ ਟੀ ਆਈ ਜ਼ਰੀਏ ਜੁਆਬ ਮੰਗਿਆ ਕਿ ਕੀ ਪ੍ਰਧਾਨ ਮੰਤਰੀ ਦਫਤਰ ਵਲੋਂ ਇਹ ਸੂਚੀ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸੈਸ ਨੂੰ ਭੇਜੀ ਗਈ ਤੇ ਕੀ ਇਸ ਦੀ ਜਾਂਚ ਸ਼ੁਰੂ ਹੋਈ?

ਤਾਂ ਜੁਆਬ ਆਇਆ ਕਿ ਪੀ ਐਮ ਓ ਵਲੋਂ ਕਿਸੇ ਵੀ ਕਾਰਵਾਈ ਦਾ ਕੋਈ ਆਦੇਸ਼ ਨਹੀਂ ਦਿੱਤਾ ਗਿਆ, ਤੇ ਨਾ ਹੀ ਇਹ ਸੂਚੀ ਸਾਂਝੀ ਕੀਤੀ ਗਈ।

ਇਥੋਂ ਤੱਕ ਕਿ ਸੀਨੀਅਰ ਭਾਜਪਾ ਨੇਤਾ ਮੁਰਲੀ ਮਨੋਹਰ ਜੋਸ਼ੀ ਦੀ ਪ੍ਰਧਾਨਗੀ ਵਾਲੀ ਐਸਟੀਮੇਟ ਕਮੇਟੀ ਵਲੋਂ 6 ਲਿਖਤੀ ਰਿਮਾਈਂਡਰ ਭੇਜੇ ਜਾਣ ਦੇ ਬਾਵਜੂਦ ਪੀ ਐਮ ਓ ਵਲੋਂ ਸੰਸਦ ਚ ਰਾਜਨ ਵਾਲੀ ਸੂਚੀ ਤੇ ਉਹਨਾਂ ਕਥਿਤ ਘੋਟਾਲੇਬਾਜ਼ਾਂ ਉਤੇ ਕੀਤੀ ਗਈ ਕਾਰਵਾਈ ਬਾਰੇ ਦੱਸਣ ਤੋਂ ਇਨਕਾਰ ਕਰ ਦਿੱਤਾ ਗਿਆ ।

ਇਸ ਤੋਂ ਵੀ ਮਾਡ਼ੀ ਗੱਲ ਇਹ ਕਿ ਮੁਰਲੀ ਮਨੋਹਰ ਜੋਸ਼ੀ ਵਲੋਂ ਰਿਪੋਰਟ ਫਾਈਨਲ ਕਰਨ ਵਕਤ ਜਦੋਂ ਰਘੂਰਾਮ ਰਾਜਨ ਨੇ ਉਹਨਾਂ ਨੂੰ ਇਹਨਾਂ ਕਥਿਤ ਘੋਟਾਲੇਬਾਜ਼ਾਂ ਦੇ ਨਾਮ ਦੀ ਸੂਚੀ ਦਿੱਤੀ ਤਾਂ ਐਸਟੀਮੇਟ ਕਮੇਟੀ ਵਿਚ ਸ਼ਾਮਲ ਭਾਜਪਾ ਐਮ ਪੀਜ਼ ਨੇ ਬਾਕੀ ਦੀਆਂ ਬੈਠਕਾਂ ਚ ਆਉਣ ਤੋਂ ਹੀ ਇਨਕਾਰ ਕਰ ਦਿੱਤਾ। ਤੇ ਇਹ ਪੱਕਾ ਕੀਤਾ ਗਿਆ ਕਿ ਸੂਚੀ ਉਤੇ ਕਾਰਵਾਈ ਲਈ ਲੋਡ਼ੀਂਦੇ ਮੈਂਬਰ ਹੀ ਹਾਜ਼ਰ ਨਾ ਹੋਣ ।

ਸੀ ਬੀ ਆਈ ਤੇ ਈ ਡੀ ਦੇ ਸੀਨੀਅਰ ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪੀ ਐਮ ਓ ਵਲੋਂ ਨਾ ਤਾਂ ਅਜਿਹੀ ਕੋਈ ਸੂਚੀ ਸਾਂਝੀ ਕੀਤੀ ਗਈ ਤੇ ਨਾ ਹੀ ਕਿਸੇ ਕਾਰਵਾਈ ਲਈ ਕਿਹਾ ਗਿਆ।

ਮੋਦੀ ਦੀ ਟੀਮ ਬੇਸ਼ੱਕ ਇਸ ਮਾਮਲੇ ਨੂੰ ਕਿਸੇ ਵੀ ਤਰਾਂ ਘੁਮਾਏ ਜਾਂ ਵੱਖਰੀ ਤਰਾਂ ਪੇਸ਼ ਕਰੇ, ਸੱਚ ਇਹੀ ਹੈ ਕਿ ਰਿਜ਼ਰਵ ਬੈਂਕ ਗਵਰਨਰ ਦੀ ਸਪੱਸ਼ਟ ਸਿਫਾਰਸ਼ ਦੇ ਬਾਵਜੂਦ ਸਰਕਾਰ ਨੇ ਅਰਬਪਤੀ ਘੋਟਾਲੇਬਾਜ਼ਾਂ ਉਤੇ ਕੋਈ ਐਕਸ਼ਨ ਨਹੀਂ ਲਿਆ ।

ਮੋਦੀ ਹਾਈਪ੍ਰੋਫਾਈਲ ੨ ਜੀ ਘੋਟਾਲੇ ਦੀ ਲਹਿਰ ਉਤੇ ਚਡ਼ ਕੇ ਸੱਤਾ ਦੇ ਤਖਤ ਤੱਕ ਪੁੱਜੇ ਸੀ, ਪਰ ਉਹਨਾਂ ਦੀ ਸਰਕਾਰ ਨੇ ਸਿਰੇ ਦੀ ਲਾਪਰਵਾਹੀ ਦਿਖਾਈ ਤੇ ਬੇਹੱਦ ਘਟੀਆ ਤਰੀਕੇ ਨਾਲ ਜਾਂਚ ਕੀਤੀ, ਨਤੀਜਾ ਇਹ ਕਿ ਮਾਮਲਾ ਅਦਾਲਤ ਚ ਟਿਕ ਹੀ ਨਹੀਂ ਸਕਿਆ, ਵਿਸ਼ੇਸ਼ ਅਦਾਲਤ ਨੇ ਸਾਬਕਾ ਟੈਲੀਕਾਮ ਮੰਤਰੀ ਏ ਰਾਜਾ ਸਮੇਤ ਸਾਰੇ 17 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ।

ਇਸ ਸ਼ਰਮਿੰਦਗੀ ਤੋਂ ਬਾਅਦ ਸਰਕਾਰ ਦੇ ਬੁਲਾਰਿਆਂ ਨੇ ਜੱਜ ਤੇ ਸਰਕਾਰੀ ਵਕੀਲ ਨੂੰ ਹੀ ਇਸ ਦਾ ਜ਼ੁੰਮੇਵਾਰ ਠਹਿਰਾਉਣਾ ਸ਼ੁਰੂ ਕਰ ਦਿੱਤਾ। ਫੇਰ ਵੀ ਸੀ ਬੀ ਆਈ ਨੇ ਹਾਈਕੋਰਟ ਚ ਅਪੀਲ ਦਾਇਰ ਕੀਤੀ, ਤੇ ਪਿਛਲੇ ਇਕ ਸਾਲ ਦੇ ਵਕਫੇ ਚ ਇਸ ਮਾਮਲੇ ਦੀ ਇਕ ਵਾਰ ਵੀ ਉਚਿਤ ਸੁਣਵਾਈ ਨਹੀਂ ਹੋਈ, ਸਰਕਾਰ ਇਸ ਮਾਮਲੇ ਨੂੰ ਵਾਰ ਵਾਰ ਟਾਲਣ ਦੇ ਮੌਕੇ ਬਖਸ਼ ਰਹੀ ਹੈ।

ਸਵਾਤੀ ਚਤੁਰਵੇਦੀ ਨੇ ਕਿਹਾ ਕਿ ਉਸ ਨੂੰ ਇਕ ਸੀਨੀਅਰ ਮੰਤਰੀ ਨੇ ਦੱਸਿਆ ਕਿ ਇਕ ਵਾਰ ਅਸੀਂ ਹੈਡਲਾਈਨਜ਼ ਭਾਵ ਮੀਡੀਆਈ ਸੁਰਖੀਆਂ ਮੈਨੇਜ ਕਰ ਲੈਂਦੇ ਹਾਂ, ਫੇਰ ਮੋਦੀ ਜੀ ਦੀ ਦਿਲਚਸਪੀ ਖਤਮ ਹੋ ਜਾਂਦੀ ਹੈ, ਜਿਵੇਂ ਬੋਫੋਰਜ਼ ਮਾਮਲੇ ਚ ਗਾਂਧੀ ਪਰਿਵਾਰ ਦੇ ਕੁਝ ਕਰੀਬੀ ਸੀ, ਉਵੇਂ ਹੀ ੨ ਜੀ ਮਾਮਲੇ ਨਾਲ ਜੁਡ਼ਿਆ ਇਕ ਸ਼ਖਸ ਪ੍ਰਧਾਨ ਮੰਤਰੀ ਦਾ ਖਾਸਮਖਾਸ ਸੀ, ਬੱਸ ਇਸੇ ਕਰਕੇ ਪਹਿਲਾਂ ਮਾਮਲੇ ਤੇ ਹੋ ਹੱਲਾ ਕੀਤਾ, ਫੇਰ ਕਿੱਸਾ ਖਤਮ …।

 

ਸਵਾਤੀ ਦੱਸਦੀ ਹੈ ਕਿ ਪੀ ਐਨ ਬੀ ਨਾਲ ਹਜ਼ਾਰਾਂ ਕਰੋਡ਼ਾਂ ਦਾ ਫਰਾਡ ਕਰਨ ਦੇ ਮੁਲਜ਼ਮ ਹੀਰਾ ਵਪਾਰੀ ਨੀਰਵ ਮੋਦੀ ਦੀ ਬੇਸ਼ਕ ਬੀਤੇ ਦਿਨ ਗ੍ਰਿਫਤਾਰੀ ਹੋ ਚੁੱਕੀ ਹੈ, ਪਰ ਪਹਿਲਾਂ ਮੋਦੀ ਸਰਕਾਰ ਨੇ ਯੂ ਕੇ ਦੇ ਸੀਰੀਅਸ ਫਰਾਡ ਆਫਿਸ ਵਲੋਂ ਨੀਰਵ ਮੋਦੀ ਦੀ ਗ੍ਰਿਫਤਾਰੀ ਦੀ ਅਪੀਲ ਠੰਡੇ ਬਸਤੇ ਚ ਪਾ ਦਿਤੀ ਸੀ, ਜਦੋਂ ਨੀਰਵ ਨੇ ਹਾਲੇ ਲੰਡਨ ਚ ਪਨਾਹ ਲਈ ਸੀ ਉਦੋਂ ਹੀ ਬ੍ਰਿਟਿਸ਼ ਸਰਕਾਰ ਨੇ ਉਸ ਦੇ ਕ੍ਰਿਮੀਨਲ ਰਿਕਾਰਡ ਨੂੰ ਦੇਖਦਿਆਂ ਉਸ ਨੂੰ ਗ੍ਰਿਫਤਾਰ ਕਰਨ ਚ ਮਦਦ ਕਰਨ ਦੀ ਗੱਲ ਕੀਤੀ ਸੀ। ਸੀਰੀਅਸ ਫਰਾਡ ਆਫਿਸ ਨੇ ਪਿਛਲੇ ਸਾਲ ਮਾਰਚ ਮਹੀਨੇ ਭਾਰਤੀ ਅਧਿਕਾਰੀਆਂ ਨੂੰ ਦੱਸਿਆ ਸੀ ਕਿ ਨੀਰਵ ਮੋਦੀ ਲੰਡਨ ਚ ਹੈ, ਤੇ ਉਸ ਨੂੰ ਗ੍ਰਿਫਤਾਰ ਕਰਨ ਲਈ ਜ਼ਰੂਰੀ ਦਸਤਾਵੇਜ਼ ਲਿਆਉਣ ਲਈ ਇਕ ਟੀਮ ਭਾਰਤ ਭੇਜਣ ਦਾ ਪ੍ਰਸਤਾਵ ਵੀ ਰੱਖਿਆ ਸੀ, ਪਰ ਭਾਰਤ ਸਰਕਾਰ ਨੇ ਉਦੋਂ ਬਿਨਾਂ ਕਿਸੇ ਵਜਾ ਦੇ ਇਸ ਨੂੰ ਲਟਕਾਅ ਦਿਤਾ ਸੀ ।

ਇਸ ਮਸਲੇ ਤੇ ਪੀ ਐਮ ਓ ਚ ਵੀ ਚਰਚਾ ਹੋਈ ਸੀ ਤੇ ਰਾਸ਼ਟਰੀ ਸੁਰਖਿਆ ਸਲਾਹਕਾਰ ਅਜੀਤ ਡੋਬਾਲ ਨੂੰ ਵੀ ਇਸ ਦੀ ਸੂਚਨਾ ਦਿੱਤੀ ਗਈ ਸੀ, ਪਰ ਫੇਰ ਵੀ ਮੋਦੀ ਸਰਕਾਰ ਨੇ ਕੋਈ ਐਕਸ਼ਨ ਨਹੀਂ ਲਿਆ ਸੀ ।

ਸਾਬਕਾ ਸੀ ਬੀ ਆਈ ਡਾਇਰੈਕਟਰ ਅਲੋਕ ਵਰਮਾ ਵਲੋਂ ਵਿਵਾਦਤ ਰਾਫੇਲ ਸੌਦੇ ਦੀ ਜਾਂਚ ਦੇ ਆਦੇਸ਼ ਉਤੇ ਮੋਦੀ ਸਰਕਾਰ ਦੀ ਚਿੰਤਾ ਦਾ ਨਤੀਜਾ ਵਰਮਾ ਦੀ ਅੱਧੀ ਰਾਤ ਦੀ ਬਰਖਾਸਤਗੀ ਸੀ, ਹੁਣ ਮੋਦੀ ਸਰਕਾਰ ਨੇ ਵਿਵਾਦਤ ਅਧਿਕਾਰੀਆਂ ਨੂੰ ਬਦਲਾ ਲੈਣ ਤੇ ਵਸੂਲੀ ਦੀ ਇਜਾਜ਼ਤ ਦੇ ਕੇ ਸੀ ਬੀ ਆਈ ਤੇ ਈ ਡੀ ਦੀ ਸਵੈ-ਅਧੀਨਤਾ ਨਸ਼ਟ ਕਰਕੇ ਰੱਖ ਦਿਤੀ ਹੈ।

ਰੁਜ਼ਗਾਰ ਦਾ ਮੁੱਦਾ – ਇਸ ਉਤੇ ਨੈਸ਼ਨਲ ਸੈਂਪਲ ਸਰਵੇ ਆਫਿਸ ਦੀ ਰਿਪੋਰਟ ਆਈ ਹੈ ਕਿ ਸਾਲ 2017-18 ਚ ਮਰਦ ਕਾਮਿਆਂ ਦੀ ਗਿਣਤੀ ਚ 28.6 ਕਰੋਡ਼ ਦੀ ਕਮੀ ਆਈ ਹੈ। ਪਿਛਲੇ ਪੰਜ ਸਾਲਾਂ ਚ ਮੁਲਕ ਚ ਰੁਜ਼ਗਾਰ ਦੇ ਮੌਕੇ ਬਹੁਤ ਘੱਟ ਪੈਦਾ ਹੋਏ।

ਚੌਕੀਦਾਰ ਦੀ ਸਰਕਾਰ ਨੇ ਇਹ ਸੱਚ ਬੋਲਦੀ ਪਾਜ਼ ਉਘੇਡ਼ਦੀ ਰਿਪੋਰਟ ਹੀ ਰੋਕ ਲਈ, ਵਿਰੋਧ ਚ ਨੈਸ਼ਨਲ ਸਟੈਟੀਕਲ ਕਮਿਸ਼ਨ ਦੇ ਕਾਰਜਕਾਰੀ ਚੇਅਰਪਰਸਨ ਪੀ ਸੀ ਮੋਹਨਨ ਤੇ ਮੈਂਬਰ ਜੇ ਵੀ ਮੀਨਾਕਸ਼ੀ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ।

ਕਿਸਾਨੀ ਕਰਜ਼ਾ -ਕਿਸਾਨਾਂ ਦੀ ਗੱਲ ਕਰੀਏ ਤਾਂ ਯੂ ਪੀ ਦੇ ਆਗਰਾ ਜਿ਼ਲੇ ਦੇ 39 ਸਾਲਾ ਕਰਜ਼ਈ ਕਿਸਾਨ ਪਰਦੀਪ ਸ਼ਰਮਾ ਨੂੰ ਮੋਦੀ ਸਰਕਾਰ ਵਲੋਂ ਜਾਰੀ ਕਿਸਾਨ ਸਨਮਾਨ ਫੰਡ ਯੋਜਨਾ ਤਹਿਤ ੨੦੦੦ ਰੁਪਏ ਦੀ ਪਹਿਲੀ ਕਿਸ਼ਤ ਆਈ, ਤਾਂ ਉਸ ਨੇ ਇਹ ਰਕਮ ਮੁੱਖ ਮੰਤਰੀ ਯੋਗੀ ਅਦਿਤਯਾਨਾਥ ਨੂ ਵਾਪਸ ਭੇਜ ਕੇ ਇਛਾ ਮੌਤ ਦੀ ਇਜਾਜ਼ਤ ਮੰਗੀ। ਇਸ ਕਿਸਾਨ ਦੇ ਕਈ ਰਿਸ਼ਤੇਦਾਰਾਂ ਨੇ ਕਰਜ਼ੇ ਕਰਕੇ ਮੌਤ ਨੂ ਗਲ ਲਾ ਲਿਆ ਸੀ। ਉਸ ਦੇ ਸਿਰ ਵੀ ਲੱਖਾਂ ਦਾ ਕਰਜਾ਼ ਹੈ, ਪਿਤਾ ਕੈਂਸਰ ਦਾ ਮਰੀਜ਼ ਹੈ, ਕਰਜ਼ੇ ਚੁੱਕ ਚੁੱਕ ਕੇ ਇਲਾਜ ਕਰਵਾਉਣਾ ਪੈ ਰਿਹਾ ਹੈ। ਫਸਲ ਮਰ ਰਹੀ ਹੈ, ਕਦੇ ਸਹੀ ਭਾਅ ਨਹੀਂ ਮਿਲਦਾ। ਤੇ ਪਰਦੀਪ ਤੋਂ ਇਲਾਵਾ ਦੇਸ਼ ਦੇ ਵੱਖ ਵੱਖ ਹਿੱਸਿਆਂ ਚ ਜਿਣਸ ਦਾ ਸਹੀ ਭਾਅ ਨਾ ਮਿਲਣ ਤੇ ਬਹੁਤ ਸਾਰੇ ਕਿਸਾਨ ਅਜਿਹੀ ਮੰਗ ਕਰ ਚੁਕੇ ਨੇ।

ਮਹਾਰਾਸ਼ਟਰ ਦੇ ਯਵਤਮਾਲ ਜਿ਼ਲੇ ਚ ਸਾਲ 2014 ਚ ਮੋਦੀ ਜੀ ਨੇ ਕਿਸਾਨਾਂ ਨਾਲ ਚਾਹ ਤੇ ਚਰਚਾ ਦੌਰਾਨ ਕਿਹਾ ਸੀ ਕਿ ਮੈਂ ਕਿਸਾਨਾਂ ਦੀ ਆਰਿਥਕ ਦਸ਼ਾ ਸੁਧਾਰਨ ਲਈ ਅਿਜਹੇ ਉਪਰਾਲੇ ਕਰਾਂਗਾ ਕਿ ਕਿਸਾਨਾਂ ਨੂੰ ਕਰਜ਼ੇ ਕਰਕੇ , ਆਰਿਥਕ ਤੰਗੀ ਕਰਕੇ ਖੁਦਕੁਸ਼ੀ ਦੀ ਨੌਬਤ ਨਾ ਆਵੇ, ਕਿਸਾਨਾਂ ਨਾਲ ਚਾਹ ਪੀਂਦਿਆਂ ਮੋਦੀ ਨੇ ਵਾਅਦਾ ਕੀਤਾ ਸੀ ਕਿ ਉਹਨਾਂ ਦੀ ਸਰਕਾਰ ਕਿਸਾਨਾਂ ਨੂੰ ਕੋਈ ਤਕਲੀਫ ਨਹੀਂ ਹੋਣ ਦੇਵੇਗੀ, ਪਰ ਆਰ ਟੀ ਆਈ ਚ ਮਿਲੀ ਜਾਣਕਾਰੀ ਦੱਸਦੀ ਹੈ ਕਿ ਇਸੇ ਇਲਾਕੇ ਚ ਮੋਦੀ ਦੀ ਚਾਹ ਦੀ ਚਰਚਾ ਤੇ ਸਰਕਾਰ ਤੋਂ ਬਾਅਦ ਕਿਸਾਨੀ ਖੁਦਕੁਸ਼ੀਆਂ ਦੀ ਗਿਣਤੀ ਦੁੱਗਣੀ ਹੋ ਗਈ। ਸਾਲ 2011-2014 ਤੱਕ ਇਥੇ 6268 ਕਿਸਾਨਾਂ ਨੇ ਜਾਨ ਦਿਤੀ ਸੀ, ਤੇ ਸਾਲ 2015-18 ਤੱਕ 11,995 ਕਿਸਾਨਾਂ ਨੇ ਮੌਤ ਨੂੰ ਗਲ ਲਾ ਲਿਆ। ਸਾਫ ਹੈ ਕਿ ਚਾਹ ਤੇ ਚਰਚਾ ਨੇ ਹਾਲਾਤ ਨਹੀਂ ਸੁਧਾਰੇ ਤੇ ਕਿਸਾਨੀ ਖੁਦਕੁਸ਼ੀ ਦੁਗਣੀ ਹੋ ਗਈ।

ਧਰਮ ਦੇ ਨਾਮ ਤੇ ਨਫਰਤ-ਧਰਮ ਦੇ ਨਾਮ ਉਤੇ ਨਫਰਤ ਦੇ ਕਿੱਸੇ ਵੀ ਅਨੇਕ ਨੇ, ਤਾਜ਼ਾ ਮਾਮਲਾ ਹਿਰਆਣਾ ਦੇ ਚਰਖੀ ਦਾਦਰੀ ਦਾ ਹੈ, ਇਥੇ ਪਿੰਡ ਸਾਂਜਰਵਾਸ ਵਿਚ ਮੁਸਲਮ ਪਿਓ ਪੁੱਤ ਨੂੰ ਰਾਹ ਜਾਂਦਿਆਂ ਕੁਝ ਲੋਕਾਂ ਨੇ ਘੇਰ ਲਿਆ, ਨਾਮ ਪੁੱਛਿਆ ਤੇ ਮੁਸਲਮ ਹੋਣ ਦਾ ਪਤਾ ਲੱਗਣ ਤੇ ਹੁੱਲੜਬਾਜ਼ੀ ਕਰਿਦਆਂ ਪਿਓ ਪੁੱਤ ਦੀ ਦਾੜੀ ਕੱਟ ਦਿਤੀ ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿਤੀ।

ਮਸਲੇ ਤਾਂ ਹੋਰ ਵੀ ਬਡ਼ੇ ਨੇ… ਪਰ ਇਹਨਾਂ ਚੰਦ ਮਸਲਿਆਂ ਤੋਂ ਸਪੱਸ਼ਟ ਹੁੰਦਾ ਹੈ ਕਿ ਜਿੱਥੇ ਮੀਡੀਆ ਕਰਮੀਆਂ ਦੀ ਫੌਜ ਬੜੀ ਵਧੀਆ ਤਰ੍ਹਾਂ ਲਪੇਟੇ ਮਾਰ ਚੌਕੀਦਾਰ ਦੀ ਸਰਕਾਰ ਲਈ ਖਬਰਾਂ ਮੈਨੇਜ ਕਰ ਰਹੀ ਹੈ, ਓਥੇ ਸੱਚ ਸਿਰਫ ਇਹ ਹੈ ਕਿ ਦੇਸ਼ ਦੇ ਘੋਟਾਲੇਬਾਜ਼ਾਂ ਖਿਲਾਫ ਤੇ ਭ੍ਰਿਸ਼ਟਾਚਾਰ ਖਿਲਾਫ, ਜਨਤਕ ਸਮੱਸਿਆਵਾਂ ਦੇ ਹੱਲ ਲਈ , ਨਫਰਤ ਤੇ ਡਰ ਦਾ ਮਹੌਲ ਸਿਰਜਣ ਵਾਲੇ ਆਦਮ ਬੋਅ ਆਦਮ ਬੋਅ ਕਰਦੇ ਟੋਲਿਆਂ ਨੂੰ ਨੱਥ ਪਾਉਣ ਲਈ ਕੋਈ ਵੀ ਠੋਸ ਕਦਮ ਚੁਕਣ ਤੋਂ ਮੋਦੀ ਜੀ ਉਰਫ ਚੌਕੀਦਾਰ ਜੀ ਪੂਰੀ ਤਰ੍ਹਾਂ ਅਸਫਲ ਰਹੇ ਹਨ।

ਅਜਿਹੇ ’ਚ ਮੈਂ ਵੀ ਚੌਕੀਦਾਰ ਮੁਹਿੰਮ ਨੂੰ ਪਾਖੰਡ ਨਹੀਂ ਤਾਂ ਹੋਰ ਕੀ ਆਖੋਗੇ …

( ਜਨ ਸੱਤਾ, ਨਿਊਜ਼ ਲੌਂਡਰੀ, ਦਿ ਵਾਇਰ, ਕੋਹਰਾਮ ਅਜ਼ਾਦ ਨਿਊਜ਼ ਅਦਾਰਿਆਂ ਦੇ ਸਹਿਯੋਗ ਨਾਲ ਇਹ ਰਿਪੋਰਟ ਤਿਆਰ  ਕੀਤੀ ਹੈ)
ਉਚੇਰੀ ਸਿੱਖਿਆ ਦਾ ਵਧਦਾ ਸੰਕਟ – ਗੁਰਤੇਜ ਸਿੱਧੂ
ਬਿਹਾਰ ਵਿਧਾਨ ਸਭਾ ਚੋਣਾ ਦੇ ਮਾਮਲੇ ਵਿਚ ਭਾਜਪਾ ਦੀ ਸਥਿਤੀ – ਹਰਜਿੰਦਰ ਸਿੰਘ ਗੁਲਪੁਰ
ਬਹੁਤ ਡੂੰਘੇ ਹਨ ਪਾਕਿਸਤਾਨ ਤੇ ਤਾਲਿਬਾਨ ਦੇ ਰਿਸ਼ਤੇ -ਤਨਵੀਰ ਜਾਫ਼ਰੀ
ਇੱਕ ‘ਲੋਹ ਔਰਤ’ ਦੇ ਸਿਰੜ ਦੀ ਦਾਸਤਾਨ – ਮਨਦੀਪ
ਮਾਨਸਿਕਤਾ ਬਦਲਣ ਨਾਲ ਹੀ ਰੁਕਣਗੀਆਂ ਰੈਗਿੰਗ ਦੀਆਂ ਘਟਨਾਵਾਂ – ਗੁਰਤੇਜ ਸਿੰਘ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਗ਼ਦਰ ਲਹਿਰ ਦੀ ਕਵਿਤਾ ਅੱਜ ਦੇ ਪ੍ਰਪੇਖ ਵਿੱਚ – ਪਰਮਿੰਦਰ ਕੌਰ ਸਵੈਚ

ckitadmin
ckitadmin
September 26, 2013
ਗੁਜਰਾਤ ਦਹਿਸ਼ਤਗਰਦੀ ਅਤੇ ਜਥੇਬੰਦਕ ਜੁਰਮ ਵਿਰੋਧੀ ਕਾਨੂੰਨ ਦੀ ਪਿਠ ਭੂਮੀ- ਪਿ੍ਰਤਪਾਲ ਮੰਡੀਕਲਾਂ
ਡੇਰੇ ਦਾ ਆਪਣੇ ਅਸੂਲਾਂ ਤੋਂ ਥਿੜਕਿਆ ਸਿਆਸੀ ਫੈਸਲਾ -ਪ੍ਰੋ. ਰਾਕੇਸ਼ ਰਮਨ
ਔਰਤ ਦਾ ਆਪਣਾ ਘਰ ਕਿਹੜਾ ਹੈ? – ਸਤਵਿੰਦਰ ਕੌਰ ਸੱਤੀ
ਸਿਧਾਂਤ ਤੋਂ ਸਿਆਸਤ ਤੱਕ ਦਾ ਕਾਲਾ ਸਫਰ ਕੇਜਰੀਵਾਲ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?