By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਹੁਸਨ ਦੇ ਪੱਟੇ ਲੀਡਰ -ਬ੍ਰਿਸ ਭਾਨ ਬੁਜਰਕ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਖ਼ਬਰਸਾਰ > ਹੁਸਨ ਦੇ ਪੱਟੇ ਲੀਡਰ -ਬ੍ਰਿਸ ਭਾਨ ਬੁਜਰਕ
ਖ਼ਬਰਸਾਰ

ਹੁਸਨ ਦੇ ਪੱਟੇ ਲੀਡਰ -ਬ੍ਰਿਸ ਭਾਨ ਬੁਜਰਕ

ckitadmin
Last updated: August 29, 2025 9:53 am
ckitadmin
Published: February 22, 2012
Share
SHARE
ਲਿਖਤ ਨੂੰ ਇੱਥੇ ਸੁਣੋ

ਭਾਰਤ ਵਿੱਚ ਸੋਹਣੀਆਂ ਔਰਤਾਂ ਦੇ ਆਸ਼ਕ ਦੇਵ ਅਤੇ ਦਾਨਵਾਂ ਤੋਂ ਬਾਅਦ ਖਾਨਦਾਨੀ ਰਾਜਿਆਂ ਨੇ ਇਹ ਕੰਮ ਫੜ ਲਿਆ ਸੀ। ਜਿਹੜੇ ਆਪਣੇ ਮਹਿਲਾਂ ਅੰਦਰ ਅਣਗਣਿਤ ਔਰਤਾਂ ਨੂੰ ਰੱਖ ਕੇ ਉਹਨਾਂ ਨਾਲ ਸਰੀਰਕ ਸਬੰਧ ਬਣਾਉਦੇ ਸਨ। ਪਰ ਦੇਸ਼ ਵਿੱਚੋ ਰਾਜਿਆਂ ਦੇ ਰਾਜ ਖਤਮ ਹੋਣ ਕਰਕੇ ਲੋਕ ਰਾਜ ਦੀ ਸਥਾਪਨਾ ਹੋਣ ਤੋਂ ਬਾਅਦ ਇਹ ਸਾਰਾ ਕੁਝ ਸਿਆਸਤਦਾਨਾਂ ਵਿੱਚ ਬਦਲ ਗਿਆ। ਹੁਣ ਇੱਥੇ ਕਿਸੇ ਰਾਜੇ ਦਾ ਰਾਜ ਨਹੀ ਸਗੋਂ ਸਿਆਸਤ ਨਾਲ ਜੁੜੀਆਂ ਵੱਖੋ-ਵੱਖਰੀਆਂ ਪਾਰਟੀਆਂ ਦਾ ਰਾਜ ਹੈ। ਸੱਤਾ ਦੀ ਇਸ ਤਾਕਤ ਨੇ ਸਿਆਸਤਦਾਨਾਂ ਨੂੰ ਕੁਰਾਹੇ ਹੀ ਨਹੀ ਪਾਇਆ ਸਗੋਂ ਗੈਰ ਸਮਾਜਿਕ ਰਸਤੇ ਵੀ ਤੋਰਿਆ ਹੈ। ਉਹ ਰਸਤਾ ਹੈ। ਸੋਹਣੀਆਂ ਔਰਤਾਂ ਦੇ ਆਸ਼ਕ ਹੋਣਾ, ਅਜਿਹੀਆਂ ਸਥਿਤੀਆਂ ਤੋਂ ਸਿਆਸਤਦਾਨ ਤਾਂ ਕੀ ਭਗਵੇਂ ਬਾਣੇ ਵਾਲੇ ਵੀ ਨਹੀ ਬਚ ਸਕੇ। ਜਿਹਨਾਂ ’ਤੇ ਸਰੇਆਮ ਹੀ ਡੇਰਿਆਂ ਦੇ ਨਾਮ ਹੇਠ ਸੈਕੜੇ ਸੋਹਣੀਆਂ ਕੁੜੀਆਂ ਰੱਖਣ ਦੇ ਮਾਮਲੇ ਸਾਹਮਣੇ ਆਏ ਹਨ ਜੇਕਰ ਇੱਥੇ ਨਿੱਤਿਆ ਨੰਦ ਵਰਗੇ ਪਾਖੰਡੀ ਸਾਧ ਦੀ ਹੀ ਗੱਲ ਕਰ ਲਈਏ ਤਾਂ ਉਹ ਇਕੱਲਾ ਹੀ ਇੱਕ ਹਜਾਰ ਤੋਂ ਵੱਧ ਕੁੜੀਆ ਆਪਣੇ ਆਸਰਮਾਂ ਵਿੱਚ ਰੱਖਦਾ ਸੀ। ਜਿੱਥੇ ਛੋਟੇ ਤੋਂ ਲੈ ਕੇ ਵੱਡੇ ਤੱਕ ਮੰਤਰੀ ਆਪਣੀਆਂ ਰਾਤਾਂ ਰੰਗੀਨ ਕਰਨ ਆਉਦੇ ਸਨ। ਇਹਨਾਂ ਹੀ ਰੰਗੀਨ ਰਾਤਾਂ ਨੇ ਕਈ ਸਿਆਸਤਦਾਨਾਂ ਦੀ ਜਿੰਦਗੀ ਵਿੱਚ ਅਜਿਹਾ ਹਨੇਰਾ ਕੀਤਾ ਕਿ ਉਹਨਾਂ ਨੂੰ ਸਾਰੀ ਉਮਰ ਹੀ ਚਾਨਣ ਦੀ ਆਸ ਨਹੀ ਹੈ। ਜਿਹਨਾਂ ਵਿੱਚ ਹਰਿਆਣੇ ਦਾ ਉਪ ਮੁੱਖ ਮੰਤਰੀ ਚੰਦਰ ਮੋਹਨ ਵੀ ਸਾਮਲ ਹੈ। ਜਿਹੜਾ ਅਨੁਰਾਧਾ ਬਾਲੀ ਉਰਫ ਫਿਜਾ ਦੇ ਚੱਕਰ ਵਿੱਚ ਫਸ ਕੇ ਆਪਣਾ ਭਵਿੱਖ ਹੀ ਖਰਾਬ ਕਰ ਬੈਠਾ। ਰਾਜਸਥਾਨ ਦਾ ਸਾਬਕਾ ਮੰਤਰੀ ਮਹੀਪਾਲ ਮਦਰੇਨਾ ਅਤੇ ਇੱਕ ਵਿਧਾਇਕ ਮਲਖਾਨ ਭਵਰੀ ਦੇਵੀ ਸੈਕਸ ਸਕੈਡਲ ਦਾ ਸਾਹਮਣਾ ਕਰ ਰਹੇ ਹਨ। ਭੰਵਰੀ ਦੇਵੀ ਦੇ ਪਤੀ ਅਮਰ ਚੰਦ ਦਾ ਕਹਿਣਾ ਹੈ ਕਿ ਮੈ ਤਾਂ ਨਾਮ ਦਾ ਹੀ ਪਤੀ ਸੀ। ਅਸਲ ਵਿੱਚ ਤਾਂ ਕਾਂਗਰਸੀ ਵਿਧਾਇਕ ਮਲਖਾਨ ਹੀ ਉਸ ਦਾ ਪਤੀ ਸੀ। ਜਿਸ ਦੇ ਸਬੰਧਾਂ ਕਾਰਨ ਭੰਵਰੀ ਦੇਵੀ ਦੇ ਇੱਕ ਕੁੜੀ ਹੋਈ ਸੀ ਅਤੇ ਪਿਛਲੇ ਸਾਲ ਦਸੰਬਰ ਮਹੀਨੇ ਭੰਵਰੀ ਨੇ ਇਸ ਸਬੰਧੀ ਪੁਲਸ ਕੋਲ ਸ਼ਿਕਾਇਤ ਵੀ ਕੀਤੀ ਸੀ। ਕੁੜੀ ਦਾ ਮਾਮਲਾ ਡੀ.ਐੱਨ.ਏ. ਟੈਸਟ ਕਰਵਾਉਣ ਤੱਕ ਪਹੁੰਚ ਚੁੱਕਿਆ ਸੀ। ਜਿਸ ਕਰਕੇ ਇਹਨਾਂ ਮੰਤਰੀਆਂ ਨੇ ਆਪਣੀ ਇੱਜਤ ਬਚਾਉਣ ਲਈ ਭਵਰੀ ਦੇਵੀ ਨੂੰ ਗਾਇਬ ਕਰ ਦਿੱਤਾ। ਸ਼ਸ਼ੀ ਥਰੂਰ ਵਰਗੇ ਮੰਤਰੀ ਨੂੰ ਤਾਂ ਆਪਣੀ ਦੋਸਤ ਬਣੀ ਔਰਤ ਸੂਨੰਦਾ ਨਾਲ ਵਿਆਹ ਤੱਕ ਕਰਵਾਉਣਾ ਪਿਆ ਸੀ। ਇਸ ਗੱਲੋਂ ਪੰਜਾਬ ਦੇ ਸਿਆਸਤਦਾਨ ਵੀ ਨਹੀ ਬਚ ਸਕੇ। ਗਗਨਜੀਤ ਬਰਨਾਲਾ ਆਪਣੀ ਹੀ ਨੌਕਰਾਣੀ ਨਾਲ ਕਥਿਤ ਸਬੰਧ ਬਣਾਉਣ ਦੇ ਚੱਕਰ ਵਿੱਚ ਉਲਝਿਆ ਰਿਹਾ ਅਤੇ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਰਿਹਾ। ਪੰਜਾਬ ਦਾ ਹੀ ਗੁਰਕੀਰਤ ਸਿੰਘ ਇੱਕ ਵਿਦੇਸੀ ਔਰਤ ਨਾਲ ਛੇੜਖਾਨੀ ਕਰਨ ਦੇ ਚੱਕਰ ਵਿੱਚ ਕੋਰਟ ਕਚਹਿਰੀਆਂ ਅੰਦਰ ਘੁੰਮਦਾ ਰਿਹਾ।



ਜ਼ਿਲ੍ਹੇ ਸੰਗਰੂਰ ਨਾਲ ਸਬੰਧਤ ਇੱਕ ਵੱਡਾ ਸਿਆਸਦਾਨ ਵੀ ਕੱਪੜੇ ਸਿਉਣ ਵਾਲੀਆਂ ਮਸੀਨਾਂ ਵੰਡਣ ਦੀ ਆੜ ਹੇਠ ਔਰਤਾਂ ਨਾਲ ਨਜਾਇਜ਼ ਸਬੰਧ ਬਣਾਉਣ ਦੇ ਚੱਕਰ ਵਿੱਚ ਆਪਣੀ ਬਣੀ ਬਣਾਈ ਇੱਜ਼ਤ ਗਵਾ ਬੈਠਾ।

 

 

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪਾਕਿਸਤਾਨੀ ਪੱਤਰਕਾਰ ਅਰੂਸਾ ਆਲਮ ਦੀ ਆਸ਼ਕੀ ਦੇ ਚਰਚੇ ਵੀ ਖੂਬ ਰਹੇ। ਇਸ ਤੋਂ ਅੱਗੇ ਜਿਲੇ ਪਟਿਆਲੇ ਦੇ ਕਈ ਉੱਚੇ ਕੱਦ ਵਾਲੇ ਸਿਆਸਤਦਾਨਾਂ ਦੀ ਸੈਕਸੀ ਸੀ.ਡੀ. ਵਿਧਾਨ ਸਭਾ ਚੋਣਾਂ ਦੌਰਾਨ ਧਮਾਕਾ ਪਾ ਸਕਦੀ ਹੈ। ਕਿਉਂਕਿ ਇਸ ਸੀ.ਡੀ. ਵਿੱਚ ਹਲਕਾ ਸੁਤਰਾਣਾ ਨਾਲ ਸਬੰਧਤ ਤਿੰਨ ਚਾਰ ਲੀਡਰ ਹੋਰ ਜੁੜੇ ਹੋਏ ਦੱਸੇ ਜਾ ਰਹੇ ਹਨ। ਪੰਜਾਬ ਦੇ ਹੀ ਮੋਗੇ ਜਿਲੇ ਨਾਲ ਸਬੰਧਤ ਸੈਕਸ ਸਕੈਡਲ ਵਿੱਚ ਕਈ ਵੱਡੇ ਸਿਆਸਤਦਾਨਾਂ ਦੀ ਫਸਣ ਦੀ ਸੰਭਾਵਨਾ ਹੈ। ਇਹਨਾਂ ਸਿਆਸਤਦਾਨਾਂ ਨੂੰ ਸੋਹਣੀਆਂ ਨਾਰਾਂ ਸਪਲਾਈ ਕਰਨ ਵਾਲੇ ਏਜੰਟ ਹੀ ਇਹਨਾਂ ਦੀਆਂ ਅਸਲੀਲ ਫਿਲਮਾਂ ਬਣਾ ਕੇ ਪ੍ਰਚਾਰ ਕਰ ਦਿੰਦੇ ਹਨ। ਜਾਹਨ ਬੈਰੀਮੋਰ ਨਾਮ ਦੇ ਇੱਕ ਬੁੱਧੀਜੀਵੀ ਨੇ ਕਿਹਾ ਸੀ ਕਿ ਨਾਰਾਂ ਅਜਿਹੀਆਂ ਚੀਜਾਂ ਹਨ। ਜਿਹੜੀਆਂ ਸਭ ਤੋਂ ਘੱਟ ਸਮਾਂ ਲੈ ਕੇ ਵੱਡੀ ਮੁਸੀਬਤ ਵਿੱਚ ਪਾ ਦਿੰਦੀਆਂ ਹਨ।

ਜੇਕਰ ਰਾਜਸਥਾਨ ਦੇ ਭਵਰੀ ਦੇਵੀ ਕਾਂਡ ਵੱਲ ਝਾਤ ਮਾਰੀ ਜਾਵੇ ਤਾਂ ਨਰਸ ਭਵਰੀ ਦੇਵੀ ਦੀ ਲਾਸ ਅਜੇ ਤੱਕ ਨਹੀ ਮਿਲੀ ਪਰ ਜਲ ਸਰੋਤ ਮੰਤਰੀ ਮਹੀਪਾਲ ਮਦਰੇਨਾ ਨਾਲ ਨਜਾਇਜ ਸਬੰਧਾਂ ਵਾਲੀ ਸੈਕਸੀ ਸੀ.ਡੀ.ਮਿਲ ਵੀ ਗਈ ਹੈ। ਇਹ ਉਹਨਾਂ ਹੀ ਏਜੰਟਾਂ ਦੀ ਕਰਾਮਾਤ ਹੈ ਜਿਹੜੇ ਇਹਨਾਂ ਸਿਆਸਦਾਨਾਂ ਕੋਲ ਕੁੜੀਆਂ ਭੇਜਦੇ ਹਨ। ਕਾਂਗਰਸ ਦੇ ਅਜਿਹੇ ਸਿਆਸਤਦਾਨ ਹਰ ਰਾਜ ਅੰਦਰ ਅੰਦਰ ਬੈਠੇ ਹਨ। ਜਿਹੜੇ ਆਪਣੀ ਸਿਆਸੀ ਤਾਕਤ ਨਾਲ ਹਰ ਪੁੱਠਾ-ਸਿੱਧਾ ਕੰਮ ਕਰਨ ਲਈ ਤਿਆਰ ਰਹਿੰਦੇ ਹਨ। ਭਵਰੀ ਦੇਵੀ ਮਾਮਲੇ ਨੂੰ ਰਫਾ-ਦਫਾ ਕਰਨ ਲਈ ਕਾਂਗਰਸ ਹਾਈਕਮਾਂਡ ਨੇ ਦਿਗਵਿਜੇ ਸਿੰਘ ਨੂੰ ਜੈਪੁਰ ਭੇਜਿਆ ਸੀ। ਜਿੱਥੇ ਇਸ ਨੇ ਭਾਜਪਾ ਦੇ ਆਗੂਆਂ ਦੀਆਂ ਵੀ ਅਜਿਹੀਆਂ ਸੀਡੀਆਂ ਲੋਕਾਂ ਦੇ ਸਾਹਮਣੇ ਕਰਨ ਦੀ ਗੱਲ ਕੀਤੀ ਪਰ ਅਜੇ ਤੱਕ ਕੋਈ ਸਬੂਤ ਨਹੀ ਦੇ ਸਕਿਆ। ਨਰਸ ਭਵਰੀ ਦੇਵੀ ਕਾਂਡ ਵਿੱਚ ਫਸੇ ਮਦਰੇਨਾ ਨੇ ਹਸਪਤਾਲ ਵਿੱਚ ਦਾਖਲ ਹੋ ਕੇ ਆਪਣੀ ਸਿਹਤ ਖਰਾਬ ਹੋਣ ਦਾ ਫਿਲਮੀ ਨਾਟਕ ਕੀਤਾ ਪਰ ਮਾਨਯੋਗ ਹਾਈਕੋਰਟ ਨੇ ਪੜਤਾਲ ਕਰਵਾਉਣ ਤੋਂ ਬਾਅਦ ਤੰਦਰੁਸਤ ਪਾਏ ਜਾਣ ’ਤੇ ਜੇਲ ਭੇਜ ਦਿੱਤਾ। ਇਸ ਤੋਂ ਪਹਿਲਾਂ ਇਟਲੀ ਦੇ ਪ੍ਰਧਾਨ ਮੰਤਰੀ ਬਰਲੂਸਕੋਨੀ ਦੇ ਕਿੱਸੇ ਸਾਹਮਣੇ ਆਏ ਸਨ ਜਿਸ ਕਾਰਨ ਉਸ ਦਾ ਅਹੁਦਾ ਜਾਦਾ ਰਿਹਾ। ਅਜਿਹੇ ਹੀ ਕਿੱਸੇ ਅਮਰੀਕੀ ਰਾਸਟਰਪਤੀਆਂ ਜਾਹਨ ਐਫ ਕੈਨੇਡੀ ਤੋਂ ਲੈ ਕੇ ਬਿਲ ਕਲਿੰਟਨ ਦੇ ਹੋ ਚੁੱਕੇ ਹਨ। ਹੁਣ ਭਾਰਤੀ ਲੋਕਾਂ ਨੂੰ ਇਹਨਾਂ ਕਿੱਸਿਆਂ ਵੱਲ ਬਹੁਤਾ ਧਿਆਨ ਦੇਣ ਦੀ ਵੀ ਜਰੂਰਤ ਨਹੀ ਹੈ ਕਿਉਕਿ ਉਹਨਾ ਦੇ ਆਪਣੇ ਹੀ ਦੇਸ਼ ਅੰਦਰ ਅਜਿਹੀਆਂ ਕਹਾਣੀਆਂ ਸੁਰੂ ਹੋ ਗਈਆਂ ਹਨ। ਉਤਰ ਪ੍ਰਦੇਸ ਦਾ ਇੱਕ ਮੰਤਰੀ ਨਰਾਇਣ ਤਿਵਾੜੀ 1970 ਤੋਂ ਲੈ ਕੇ ਅੱਜ ਵੀ ਸੋਹਣੀਆਂ ਨਾਰਾਂ ਦਾ ਉਲਝਾਇਆ ਠੀਕ ਨਹੀ ਹੋ ਸਕਿਆ। ਇਸ ਮੰਤਰੀ ਦੇ ਕਿਸੇ ਮਾਸਟਰਨੀ ਨਾਲ ਨਜਾਇਜ਼ ਸਬੰਧ ਸਨ। ਜਦੋਂ ਉਸ ਦੇ ਗਰਭ ਵਿੱਚੋ ਪੈਦਾ ਹੋਣ ਵਾਲਾ ਲੜਕਾ ਵੱਡਾ ਹੋਇਆ ਤਾਂ ਉਸ ਨੇ ਆਪਣਾ ਬਾਪ ਤਿਵਾੜੀ ਨੂੰ ਸਾਬਿਤ ਕਰਨ ਲਈ ਅਦਾਲਤ ਵਿੱਚ ਡੀ.ਐਨ .ਏ. ਟੈਸਟ ਕਰਵਾਉਣ ਦੀ ਅਰਜੀ ਦੇ ਦਿੱਤੀ ਪਰ ਮੰਤਰੀ ਇਹ ਟੈਸਟ ਕਰਵਾਉਣ ਤੋਂ ਭੱਜ ਰਿਹਾ ਹੈ। ਰਾਜਸਥਾਨ ਦੇ ਹੀ ਇੱਕ ਜੰਗਲਾਤ ਮੰਤਰੀ ਰਾਮ ਲਾਲ ਜਾਟ ਨੂੰ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ ਕਿਉਕਿ ਉਸ ਦਾ ਨਾਮ ਭੀਲਵਾੜਾ ਡੇਅਰੀ ਦੇ ਚੇਅਰਮੈਨ ਰਤਨ ਲਾਲ ਜਾਟ ਦੀ ਪਤਨੀ ਪਾਰਸੀ ਦੇਵੀ ਦੀ ਮੌਤ ਨਾਲ ਜੋੜਿਆ ਗਿਆ ਸੀ। ਇਸ ਔਰਤ ਨੂੰ ਜਹਿਰ ਦੇ ਕੇ ਮਾਰ ਦਿੱਤਾ ਗਿਆ ਸੀ। ਇਸ ਮੰਤਰੀ ਨੇ ਵੀ ਉਸਦਾ ਪੋਸਟਮਾਰਟਮ ਕਰਨ ’ਤੇ ਰੋਕ ਲਾਉਣ ਅਤੇ ਆਪਣੇ ਸਬੰਧਾਂ ਬਾਰੇ ਚਰਚਾ ਹੋਣ ਤੋਂ ਰੋਕਣ ਲਈ ਬਹੁਤ ਜੋਰ ਲਾਇਆ ਸੀ ਪਰ ਆਖਰਕਾਰ ਅਸਤੀਫਾ ਹੀ ਦੇਣਾ ਪਿਆ।

ਉੱਤਰ ਪ੍ਰਦੇਸ ਦੇ ਹੀ ਇੱਕ ਹੋਰ ਮੰਤਰੀ ’ਤੇ ਮਧੂਮਿਤਾ ਨਾਮ ਦੀ ਇੱਕ ਕਵਿੱਤਰੀ ਨਾਲ ਨਜਾਇਜ ਸਬੰਧ ਬਣਨ ਤੋਂ ਬਾਅਦ ਪੈਦਾ ਹੋਣ ਵਾਲੇ ਬੱਚੇ ਨੂੰ ਲੈ ਕੇ ਹੋਏ ਝਗੜੇ ਵਿੱਚ ਕਤਲ ਕਰਨ ਦੇ ਦੋਸ਼ ਲੱਗੇ ਸਨ। ਇਸ ਤਰਾਂ ਇਸ ਰਾਜ ਦੇ ਹੋਰ ਵੀ ਕਈ ਮੰਤਰੀਆਂ ’ਤੇ ਔਰਤਾਂ ਨਾਲ ਨਜਾਇਜ ਸਬੰਧਾਂ ਅਤੇ ਕਤਲ ਦੇ ਮਾਮਲੇ ਦਰਜ ਹੋਏ। ਝਾਰਖੰਡ ਦੇ ਸਾਬਕਾ ਖੇਤੀਬਾੜੀ ਮੰਤਰੀ ਸਤਿਆਨੰਦ ਝਾਅ ’ਤੇ ਵੀ ਇੱਕ ਅਧਿਆਪਕਾ ਨਾਲ ਸਬੰਧ ਬਣਾ ਕੇ ਰੱਖਣ ਦੀ ਚਰਚਾ ਹੋਈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਕਈ ਲੀਡਰਾਂ ਦੀਆਂ ਸਿਵਿਆਂ ’ਚ ਲੱਤਾਂ ਹੋਣ ਦੇ ਬਾਵਜੂਦ ਵੀ ਉਹ ‘ਸੋਹਣੀ ਔਰਤ’ ਦੀ ਇੱਛਾ ਰਖਦੇ ਹਨ। ਦੇਸ਼ ਅੰਦਰ ਇੰਨਾਂ ਕੁਝ ਵਾਪਰਨ ਦੇ ਬਾਵਜੂਦ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਵਿੱਚ ਕਿਹੜੇ ਮੰਤਰੀ ਦੀ ਸੈਕਸੀ ਸੀ.ਡੀ. ਜਾਂ ਫਿਰ ਪਹਾੜੀ ਇਲਾਕੇ ਵਿੱਚ ਜਾ ਕੇ ਮੌਜ ਮਸਤੀ ਕਰਨ ਵਾਲੀਆ ਦੀਆਂ ਔਰਤਾਂ ਨਾਲ ਖਿੱਚੀਆਂ ਗਈਆਂ ਫੋਟੋਆਂ ਚਰਚਾ ਦਾ ਵਿਸਾ ਬਣਦੀਆਂ ਹਨ। ਇਹ ਗੱਲ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

 

ਸੰਪਰਕ: 98761  01698 
‘ਸ਼ਹੀਦਾਂ ਵਾਲਾ ਖੂਹ’ ਕੌਮੀ ਸ਼ਹੀਦਾਂ ਦੀ ਲਾਮਿਸਾਲ ਕੁਰਬਾਨੀ ਦਾ ਪ੍ਰਤੀਕ -ਮਨਦੀਪ
ਰਾਤ ਨੂੰ ਬਣਾਈਆਂ ਪੇਂਡੂ ਸੰਪਰਕ ਸੜਕਾਂ ਸਵੇਰੇ ਟੁੱਟੀਆਂ
ਹੌਟ ਸਪਰਿੰਗਜ਼ ਦੇ ਸ਼ਹੀਦਾਂ ’ਚ ਸ਼ਾਮਲ ਸੀ ਜਵਾਨ ਸ਼ਹੀਦ ਸਰਵਣ ਦਾਸ
ਮੇਰਾ ਉੱਡੇ ਡੋਰੀਆ ਮਹਿਲਾਂ ਵਾਲੇ ਘਰ ਵੇ…
ਗ਼ਰੀਬੀ ਦੂਰ ਕਰਨ ਲਈ ਵਿਦੇਸ਼ ਪੁੱਜਾ ਕੁਲਦੀਪ ਰਾਣਾ ਆਬੂ ਧਾਬੀ ਦੀ ਜੇਲ੍ਹ ’ਚ ਬੰਦ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਕਾਰਪੋਰੇਟਵਾਦ – ਗੁਰਮੇਲ ਬੀਰੋਕੇ

ckitadmin
ckitadmin
October 19, 2013
ਮੇਰਾ ਇਸ ਦੇਸ਼ ਵਿਚੋਂ ਨਾਮ ਕੱਟ ਦਿਓ… -ਬੇਅੰਤ ਸਿੰਘ
ਸਿਵਿਆਂ ਦੀ ਅੱਗ ਨਾਲ ਸਿਕਦੇ ਹੱਥ –ਨੀਲ
ਓਬਾਮਾ ਜਦ ਗਾਂਧੀ ਦਾ ਨਾਮ ਲੈਂਦੈ ਤਾਂ ਕੁਝ ਲੋਕ ਤੜਪ ਉਠਦੇ ਨੇ ! -ਸ਼ੌਂਕੀ ਇੰਗਲੈਂਡੀਆ
10 ਸਤੰਬਰ : ਵਿਸ਼ਵ ਆਤਮ ਹੱਤਿਆ ਰੋਕਥਾਮ ਦਿਵਸ -ਗੋਬਿੰਦਰ ਸਿੰਘ ਢੀਂਡਸਾ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?