By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ‘ਨੰਨ੍ਹੀ ਛਾਂ’ ਨੂੰ ਅਪਨਾਉਣ ਵਿੱਚ ਬੀਬੀ ਬਾਦਲ ਦਾ ਚੋਣ ਹਲਕਾ ਸਭ ਤੋਂ ਪਿੱਛੇ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਖ਼ਬਰਸਾਰ > ‘ਨੰਨ੍ਹੀ ਛਾਂ’ ਨੂੰ ਅਪਨਾਉਣ ਵਿੱਚ ਬੀਬੀ ਬਾਦਲ ਦਾ ਚੋਣ ਹਲਕਾ ਸਭ ਤੋਂ ਪਿੱਛੇ
ਖ਼ਬਰਸਾਰ

‘ਨੰਨ੍ਹੀ ਛਾਂ’ ਨੂੰ ਅਪਨਾਉਣ ਵਿੱਚ ਬੀਬੀ ਬਾਦਲ ਦਾ ਚੋਣ ਹਲਕਾ ਸਭ ਤੋਂ ਪਿੱਛੇ

ckitadmin
Last updated: August 27, 2025 7:47 am
ckitadmin
Published: December 5, 2014
Share
SHARE
ਲਿਖਤ ਨੂੰ ਇੱਥੇ ਸੁਣੋ

-ਨਿਰੰਜਣ ਬੋਹਾ

ਬੋਹਾ: ਭਾਵੇਂ ਕੇਂਦਰੀ ਮੰਤਰੀ ਬੀਬੀ ਹਰ ਸਿਮਰਤ ਕੌਰ ਬਾਦਲ ਵੱਲੋਂ ਦਿੱਤੇ ਗਏ ਰੁੱਖ ਤੇ ਕੁੱਖ ਬਚਾਉਣ ਦੇ ਮਨੁੱਖਤਾਵਾਦੀ ਸੰਦੇਸ਼ ਨੂੰ ਘਰ ਘਰ ਪਹੁੰਚਾਉਣ ਲਈ ਸ਼ੁਰੂ ਕੀਤੀ ਨੰਨ੍ਹੀ ਛਾਂ ਮੁਹਿੰਮ ਦਾ ਸਭ ਤੋਂ ਵੱਧ ਪ੍ਰਚਾਰ ਉਹਨਾਂ ਦੇ ਆਪਣੇ ਲੋਕ ਸਭਾ ਖੇਤਰ ਬਠਿੰਡਾ-ਮਾਨਸਾ ਵਿਚ ਹੋਇਆ ਹੈ ਪਰ ਇਸ ਖੇਤਰ ਦੇ ਲੋਕ ਇਸ ਮੁਹਿੰਮ ਨੂੰ ਹਾਂ ਪੱਖੀ ਹੁੰਗਾਰਾ ਦੇਣ ਵਿਚ ਸਾਰੇ ਪੰਜਾਬ ਵਿਚੋਂ ਫਾਡੀ ਰਹੇ ਹਨ। ਇਸ ਗੱਲ ਦਾ ਖੁਲਾਸਾ ਸਮਾਜਿਕ ਸਿੱਖਿਆ ਤੇ ਇਸਤਰੀ ਬਾਲ ਵਿਕਾਸ ਵਿਭਾਗ ਪੰਜਾਬ ਦੇ ਜ਼ਿਲ੍ਹਾ ਪ੍ਰਗਰਾਮ ਅਫਸਰ ਮਾਨਸਾ ਵੱਲੋਂ ਜਾਰੀ 14 ਪੰਨਿਆਂ ਦੀ ਕਿਤਾਬਚੇ ਰੂਪੀ ਰਿਪੋਰਟ ਭਲੀ ਭਾਂਤ ਕਰਦੀ ਹੈ।

 

 

ਇਸ ਰਿਪੋਰਟ ਅਸਾਰ ਕੰਡੀ ਖੇਤਰ ਦੇ ਜ਼ਿਲ੍ਹਾ ਹੁਸ਼ਿਆਰਪੁਰ ਔਰਤਾਂ ਦੀ ਗਿਣਤੀ ਪੱਖੋਂ ਸਾਰੇ ਪੰਜਾਬ ਵਿਚ ਪਹਿਲੇ ਨੰਬਰ ਤੇ ਹੈ, ਜਿੱਥੇ 1000 ਮਰਦਾਂ ਪਿੱਛੇ ਔਰਤਾਂ ਦੀ ਗਿਣਤੀ 962 ਹੈ ਜਦੋਂ ਕਿ ਸੰਨ 2011 ਦੀ ਜਣ ਗਨਣਾ ਅਨੁਸਾਰ ਬੀਬੀ ਬਾਦਲ ਦਾ ਲੋਕ ਸਭਾ ਖੇਤਰ ਬਠਿੰਡਾ 1000 ਮਰਦਾਂ ਪਿੱਛੇ 865 ਔਰਤਾਂ ਦੀ ਗਿਣਤੀ ਦਰਸ਼ਾ ਕੇ ਸਭ ਤੋਂ ਪਿੱਛੇ ਹੈ। ਕੁੜੀਆਂ ਨੁੰ ਕੁੱਖ ਵਿਚ ਕਤਲ ਕਰਾਉਣ ਦੇ ਅਮਾਨਵੀ ਵਰਤਾਰੇ ਨੂੰ ਰੋਕਣ ਵਿਚ ਜ਼ਿਲ੍ਹਾ ਨਵਾਂ ਸ਼ਹਿਰ 1000 ਪੱਛੇ 954 ਔਰਤਾਂ ਦੀ ਗਿਣਤੀ ਦਰਸਾ ਕੇ ਦੂਜੇ ਨੰਬਰ ਅਤੇ ਰੋਪੜ ਜਿਲਾ 913 ਦੀ ਗਿਣਤੀ ਵਿੱਖਾ ਕੇ ਤੀਜੇ ਨੰਬਰ ‘ਤੇ ਹੈ। ਲੋਕ ਸਭਾ ਖੇਤਰ ਬਠਿੰਡਾ ਵਿਚ ਸ਼ਾਮਿਲ ਮਾਨਸਾ ਜ਼ਿਲ੍ਹੇ ਦੀ ਸਥਿਤੀ ਕੁਝ ਬਿਹਤਰ ਪਾਈ ਗਈ ਹੈ। ਇਸ ਜ਼ਿਲੇ ਵਿਚ 1000 ਮਰਦਾਂ ਪਿੱਛੈ ਔਰਤਾਂ ਦੀ ਗਿਣਤੀ 880 ਬਣਦੀ ਹੈ। ਇਸ ਰਿਪੋਰਟ ਅਨੁਸਾਰ ਸਾਰੇ ਪੰਜਾਬ ਵਿਚ 1000 ਮਰਦਾਂ ਪਿੱਛੇ ਔਰਤਾ ਦੀ ਗਿਣਤੀ 893 ਬਣਦੀ ਹੈ। ਸਮਾਜ ਸੇਵੀ ਵਿਸਾਖਾ ਸਿੰਘ ਅਨੁਸਾਰ ਉਪਰੋਕਤ ਅੰਕੜੇ ਦਰਸਾਉਂਦੇ ਹਨ ਕਿ ਜਿਲਾ ਬਠਿੰਡਾ ਤੇ ਮਾਨਸਾ ਵਿਚ ਸਰਕਾਰ ਦੀ ਸਖਤੀ ਦੇ ਬਾਵਜੂਦ ਅਜੇ ਭਰੂਣ ਹੱਤਿਆ ਹੋ ਰਹੀ ਹੈ । ਸਮਾਜ ਸੇਵੀ ਸੁਰਿੰਦਰ ਮੰਗਲਾ ਅਨੁਸਾਰ ਭਾਵੇ ਲਿੰਗ ਨਿਰਧਾਰਨ ਕਰਨਾਂ ਪੂਰੀ ਤਰਾਂ ਗੈਰ ਕਾਨੂੰਨੀ ਹੈ ਪਰ ਅਨਪੜ੍ਹਤਾ ਕਾਰਨ ਲੋਕ ਅਜੇ ਵੀ ਇਹ ਪਿਛਾਂਹ ਖਿੱਚੂ ਸੋਚ ਰੱਖਦੇ ਹਨ ਕਿ ਪੁੱਤਰ ਹੀ ਖਾਨਦਾਨ ਦਾ ਨਾਂ ਅੱਗੇ ਲਿਜਾ ਸਕਦਾ ਹਨ।

ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਭਰੂਣ ਹੱਤਿਆ ਕਰਨ ਤੇ ਇਹਨਾਂ ਨੂੰ ਪ੍ਰੇਰਿਤ ਕਰਨ ਵਾਲੇ ਲੋਕਾਂ ‘ਤੇ ਕਤਲ ਕੇਸ ਦੇ ਬਰਾਬਰ ਦੀਆ ਧਰਾਵਾਂ ਲਾ ਕੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਸਮਾਜ ਨੂੰ ਭਰੂਣ ਹੱਤਿਆ ਵਿਰੁੱਧ ਜਾਗਿ੍ਰਤ ਕਰਨ ਲਈ ਵਿਸ਼ੇਸ ਮੁਹਿੰਮ ਚਲਾਏ ਜਾਣ ਦੀ ਲੋੜ ਤੇ ਵੀ ਜ਼ੋਰ ਦਿੱਤਾ।

ਪੰਜਾਬੀ ਸਾਹਿਤ ਦੇ ‘ਸਰਕਾਰੀ’ ਸਲਾਹਕਾਰਾਂ ਦੇ ਸਰਕਾਰੀ ਖਰਚਿਆਂ ‘ਤੇ ਸੈਰ ਸਪਾਟੇ ਅਤੇ ਐਸ਼ੋ ਇਸ਼ਰਤ
ਹੁਸ਼ਿਆਰਪੁਰ ਦੀ ਰਹੀਮਪੁਰ ਸਬਜ਼ੀ ਮੰਡੀ ਦਾ ਵਿਕਾਸ ਸਰਕਾਰੀ ਕਾਗ਼ਜਾਂ ਤੱਕ ਹੀ ਸੀਮਤ
ਵਿਕਾਸ ਕਾਰਜਾਂ ਲਈ ਚੈੱਕਾਂ ਦੀ ਭਾਰੀ ਵੰਡ ਦੇ ਬਾਵਜੂਦ ਪਿੰਡਾਂ ਦੀ ਹਾਲਤ ਮੰਦੀ
ਸਿਰਾਂ ‘ਤੇ ਇਨਸਾਨੀ ਗੰਦਗੀ ਢੋਂਹਦੇ ਨੇ ਮਹਿਣਾ ਪਿੰਡ ਦੇ ਗੁਰਬਤ ਮਾਰੇ ਲੋਕ
ਮਾਹਿਲਪੁਰ ਦੇ ਪਿੰਡਾਂ ਨੂੰ ਲੱਗੀਆਂ ਪੰਜਾਬ ਰੋਡਵੇਜ਼ ਦੀਆਂ ਸੱਤ ਬੱਸਾਂ ਚੋਂ ਚਾਰ ਬੰਦ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਮਦਰੱਸਿਆਂ ਦੇ ਆਧੁਨਿਕੀਕਰਨ ਦੀ ਥਾਂ ਮੂਲ ਸਮੱਸਿਆਵਾਂ ਦਾ ਹੱਲ ਵਧੇਰੇ ਜ਼ਰੂਰੀ -ਹੇਮ ਬੋਰਕਰ

ckitadmin
ckitadmin
July 31, 2015
ਗੰਡਾਸਾ… ਉਰਫ਼ ਗੰਢਾ ਸਿੰਘ – ਕਰਮਜੀਤ ਸਕਰੁੱਲਾਂਪੁਰੀ
ਮਾਂ ਦੀਆਂ ਸੱਧਰਾਂ – ਕਰਨ ਬਰਾੜ
ਗੁਲਾਬ ਦੀਆਂ ਕਲਮਾਂ
ਰਸੂਖ ਵਾਲੇ ਬਲਾਤਕਾਰੀ ਨਹੀਂ ਹੁੰਦੇ…
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?