By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਗ਼ਦਰ ਪਾਰਟੀ ਦਾ ਇਤਿਹਾਸ : ਰਾਜਨੀਤੀ -ਸੋਹਨ ਸਿੰਘ ਜੋਸ਼
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਗ਼ਦਰ ਪਾਰਟੀ ਦਾ ਇਤਿਹਾਸ : ਰਾਜਨੀਤੀ -ਸੋਹਨ ਸਿੰਘ ਜੋਸ਼
ਨਜ਼ਰੀਆ view

ਗ਼ਦਰ ਪਾਰਟੀ ਦਾ ਇਤਿਹਾਸ : ਰਾਜਨੀਤੀ -ਸੋਹਨ ਸਿੰਘ ਜੋਸ਼

ckitadmin
Last updated: August 20, 2025 10:45 am
ckitadmin
Published: July 24, 2013
Share
SHARE
ਲਿਖਤ ਨੂੰ ਇੱਥੇ ਸੁਣੋ

ਚੀਫ਼ ਖ਼ਾਲਸਾ ਦੀਵਾਨ ਦੇ ਨੇਤਾ, ਬਰਤਾਨਵੀ ਸਰਕਾਰ ਦੀ ਵਫ਼ਾਦਾਰ ਪਰਜਾ ਵੀ ਸ਼ੱਕ ਦੇ ਦਾਇਰੇ ਵਿੱਚ ਤੇ ਨਿਗਰਾਨੀ ਹੇਠ ਸਨ। ਉਨ੍ਹਾਂ ਉੱਤੇ ਸਿਆਸਤ ਵਿੱਚ ਮੂੰਹ ਮਾਰਨ ਦਾ ਸ਼ੱਕ ਸੀ, ਕਿਉਂਕਿ ਉਹ ਤੇ ਉਨ੍ਹਾਂ ਦੇ ਤਨਖ਼ਾਹਦਾਰ ਪ੍ਰਚਾਰਕ ‘ਏਕਤਾ, ਕੌਮ ਲਈ ਕੁਰਬਾਨੀ, ਸਿੱਖਾਂ ਵਿੱਚ ਆਏ ਪਤਨ, ਸਿਆਸੀ ਪ੍ਰਚਾਰ ਦੇ ਕਈ ਹੋਰ ਸੁਧਾਰਾਂ ਤੇ ਅਸੂਲਾਂ ਦਾ ਪ੍ਰਸਾਰ ਕਰਦੇ ਸਨ…।’ ‘ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਕਾਲਜ ਵਿੱਚ ਬਾਹਰੋਂ ਬਾਗ਼ੀ ਕਿਸਮ ਦਾ ਸਾਹਿਤ ਆਉਂਦਾ ਹੈ ਤੇ ਇਸ ਤੱਥ ਦੀ ਵੀ ਪੁਸ਼ਟੀ ਹੋ ਚੁੱਕੀ ਹੈ ਕਿ ਉੱਥੇ ਇੱਕ ਵਾਰ ‘ਹਿੰਸਕ ਤੌਰ ’ਤੇ ਕੌਮ ਪ੍ਰਸਤ’ ‘ਫ਼੍ਰੀ ਹਿੰਦੁਸਤਾਨ’ ਦੀਆਂ ਕਾਪੀਆਂ ਵੰਡੀਆਂ ਗਈਆਂ ਸਨ।’

‘ਇਸ ਤੋਂ ਇਹ ਸਿੱਟਾ ਕੱਢਣ ਨਾਮੁਮਕਨ ਹੈ ਕਿ ਇੱਥੇ ਕਈ ਵਾਰ ਜ਼ੁਲਮ, ਤਲਵਾਰ ਨਾਲ਼ ਅਜ਼ਾਦੀ, ਕੌਮੀ ਏਕਤਾ, ਕੌਮ ਲਈ ਬਲੀਦਾਨ ਆਦਿ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਤੇ ਇਹ ਕਲਪਨਾ ਕਰਨੀ ਵੀ ਅਸੰਭਵ ਹੈ ਕਿ ਅਸਲੋਂ ਹੀ ਸਮਾਜਿਕ, ਧਾਰਮਿਕ ਜਾਂ ਵਿੱਦਿਅਕ ਸੁਧਾਰਾਂ ਨਾਲ਼ ਇਨ੍ਹਾਂ ਮਾਮਲਿਆਂ ਦਾ ਕੋਈ ਅਮਲੀ ਸਬੰਧ ਹੋ ਸਕਦਾ ਹੈ।’ ਇਸ ਲਈ ਉਪਰੋਕਤ ਤੋਂ ਇਹ ਸਿੱਟੀ ਕੱਢਿਆ ਗਿਆ ਸੀ ਕਿ ਚੀਫ ਖ਼ਾਲਸਾ ਦੀਵਾਨ ਦੇ ਮੋਹਰੀ ਬਰਤਾਨਵੀ ਵਿਰੋਧੀ ਸਿਆਸਤ ਵਿੱਚ ਮੂੰਹ ਮਾਰ ਰਹੇ ਸਨ।

ਇਸ ਤੋਂ ਅਗਾਂ ਇਸ ਯਾਦ-ਪੱਤਰ ਵਿੱਚ ਹੇਠ ਲਿਖੀਆਂ ਟਿੱਪਣਆਂ ਦਰਜ ਸਨ :

‘‘ਸੁੰਦਰ ਸਿੰਘ ਮਜੀਠੀਆ ਦੇ ਪੱਕੇ ਸਾਥੀ ਤ੍ਰਲੋਚਨ ਸਿੰਘ ਵਕੀਲ, ਖ਼ਾਲਸਾ ਸਮਾਚਾਰ ਅਖ਼ਬਾਰ ਦੇ ਵੀਰ ਸਿੰਘ ਤੇ ਖ਼ਾਲਸਾ ਕਾਲਜ ਦੇ ਜੋਧ ਸਿੰਘ ਵਰਗੇ ਹੋਰ ਲੋਕ ਹੁੰਦੇ ਹਨ। ਇਨ੍ਹਾਂ ਲੋਕਾਂ ਦੀ ਬੇਵਫ਼ਾਈ ਬਦਨਾਮ ਹੈ ਤੇ ਸਾਰੇ ਹਲਕੇ ਇਸ ਗੱਲ ਨੂੰ ਮੰਨਦੇ ਹਨ।’

ਦੀਵਾਨ ਦੇ ਇਨ੍ਹਾਂ ਨੇਤਾਵਾਂ-ਜਿਨ੍ਹਾਂ ਨੇ ਸਰਕਾਰ ਨੂੰ ਖੁਸ਼ ਕਰਨ ਲਈ ਗ਼ਦਰੀ ਦੇਸ਼-ਭਗਤਾਂ ਨੂੰ ਪੰਥ ਵਿੱਚੋਂ ਛੇਕਣ ਲਈ ਹੁਮਨਾਮਾ ਜਾਰੀ ਕੀਤਾ ਸੀ, ਜਨਰਲ ਡਾਇਰ ਵੱਲੋਂ ਜਲ੍ਹਿਆਂ ਵਾਲ਼ਾ ਬਾਗ ਵਿੱਚ ਕੀਤੇ ਕਤਲੇਆਮ ’ਤੇ ਇੱਕ ਹੰਝੂ ਤੱਕ ਨਹੀਂ ਸੀ ਬਹਾਇਆ, ਜੋ ਅਕਾਲੀ ਮਰਚਿਆਂ ਵੇਲ਼ੇ ਅੰਗ੍ਰੇਜ਼ਾਂ ਦਾ ਪਖੱ ਪੂਰ ਕੇ ਆਪਣੇ ਆਪ ਨੂੰ ਵਫ਼ਾਦਾਰ ਸਿੱਧ ਕਰ ਰਹੇ ਸਨ, ਜੋ 1947 ਵਿੱਚ ਭਾਰਤ ਦੇ ਸੁਤੰਤਰ ਹੋਣ ਤੱਕ ਉਨ੍ਹਾਂ ਦੇ ਵਫ਼ਾਦਾਰ ਰਹੇ- ਨੂੰ ਵੀ ਬਰਤਾਨਵੀ ਹੁਕਮਰਾਨ ਬਦਨਾਮ ਹੱਦ ਤਕ ਬੇ-ਵਫ਼ਾਦਾਰ ਗਰਦਾਨ ਰਹੇ ਸਨ, ਜਿਨ੍ਹਾਂ ਦੀ ਉਹ ਤਨ-ਮਨ ਨਾਲ਼ ਸੇਵਾ ਕਰਦੇ ਰਹੇ ਸਨ ਤੇ ਇਸੇ ਕਰਕੇ ਹੀ ਲੋਕਾਂ ਤੋਂ ਅਲੱਗ-ਥਲੱਗ ਹੋ ਕੇ ਉਨ੍ਹਾਂ ਤੋਂ ਗਾਲ਼੍ਹਾਂ ਖਾਂਦੇ ਰਹੇ ਸਨ। ਤੇ ਫੇਰ ਸਭਨਾਂ ਕਹਿਰਾਂ ਦਾ ਕਹਿਰ ਢੱਠਿਆ। 1907 ਵਿੱਚ ਮਾੜਾ ਜਿਹਾ ਉਦਾਰਵਾਦੀ ਨੇਤਾ ਤੇ ਮਹਾਨ ਇਲਮਦਾਨ-ਜੀ ਕੇ ਗੋਖਲੇ ਬਹਾਰ ਰੁੱਤੇ ਪੰਜਾਬ ਆਇਆ। ਉਸਦਾ ਲਾਹੌਰ ਵਿੱਚ ਸਵਾਗਤ ਉਨ੍ਹਾਂ ਲੋਕਾਂ ਨੇ ਕੀਤਾ, ਜਿਨ੍ਹਾਂ ਦੇ ਨਾਂ, ਨਿਸ਼ਚੇ ਹੀ ਸਰਕਾਰ ਵੱਲ ਸਦਭਾਵਨਾ ਤੇ ਵਫ਼ਾਦਾਰੀ ਦੇ ਸਮਾਨਾਰਥਕ ਕਤਈ ਨਹੀਂ ਸਨ ਅਤੇ ਫੇਰ, ਉਹ ਖ਼ਾਲਸਾ ਕਾਲਜ ਵਿੱਚ ਪਧਾਰਿਆ। ਵਿਦਿਆਰਥੀਆਂ ਨੇ ਉਸ ਪ੍ਰਤੀ ਆਪਣੇ ਆਦਰ ਤੇ ਉਤਸਾਹ ਦਾ ਪ੍ਰਗਟਾਵਾ ਕੀਤਾ ਤੇ ਕਾਲਜ ਦੀ ਧਰਮਸ਼ਾਲਾ ਵਿੱਚ ਉਸ ਦੀ ਤਕਰੀਰ ਸੁਣੀ। ਸਰਕਾਰ ਨੂੰ ਉਸ ਨੂੰ ਸੱਦਾ ਦੇਣ ਵਿੱਚ ਸਟਾਫ਼ ਤੇ ਦੀਵਾਨ ਦੇ ਆਗੂਆਂ ਦਾ ਹੱਥ ਹੋਣ ਦਾ ਸ਼ੱਕ ਹੋ ਗਿਆ।

ਪ੍ਰੋ. ਜੋਧ ਸਿੰਘ ਤੇ ਕੁਝ ਹੋਰ ਪ੍ਰੋਫ਼ੈਸਰਾਂ, ਭਾਵੇਂ ਉਹ ਵਫ਼ਾਦਾਰ ਹੀ ਸਨ, ਨੂੰ ਕਾਲਜ ਦੇ ਮਾਮਲਿਆਂ ਵਿੱਚ ਹਦੋਂ ਵੱਧ ਸਰਕਾਰੀ ਦਖ਼ਲ ਪਸੰਦ ਨਹੀਂ ਸੀ। ਕਾਲਜ ਦੀ ਪ੍ਰਬੰਧਕੀ ਕਮੇਟੀ ਤੇ ਕੌਂਸਲ ਦਾ ਪ੍ਰਧਾਨ ਅੰਗਰੇਜ਼ ਸੀ, ਜੋ ਖ਼ੁਦ ਬਾਦਸ਼ਾਹ ਨਾਲ਼ੋਂ ਵੀ ਵੱਧ ਵਫ਼ਾਦਾਰ ਸੀ। ਉਸਨੇ ‘‘ਆਪਣਾ ਇਹ ਸੋਚਿਆ ਸਮਝਿਆ ਬਿਆਨ ਦਿੱਤਾ- ਜੋਧ ਸਿੰਘ ਵਰਗੇ ਅਧਿਆਪਕਾਂ ਤੇ ਇਸ ਬਦਨਾਮ ਮਹਿਮਾਨ ਦਰਮਿਆਨ, ਬਿਨਾਂ ਸ਼ੱਕ, ਬਾਗ਼ੀਆਨਾ ਗੱਲਬਾਤ ਹੋਈ ਸੀ ਤੇ ਉੱਚੇਰੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਇਸ ਗੱਲਬਾਤ ਵਿੱਚ ਸ਼ਾਮਲ ਕੀਤਾ ਗਿਆ ਸੀ।’’

ਇਨ੍ਹਾਂ ਪ੍ਰੋਫੈਸਰਾਂ ਦਾ ਸਭ ਤੋਂ ਵੱਡਾ ਜੁਰਮ ਇਹ ਸੀ ਕਿ ਇਹ ਏਕਤਾ, ਕੌਮ ਦੀ ਕੁਰਬਾਨੀ, ਕਥਿਤ ਅਛੂਤਾਂ ਨੂੰ ਸਿੱਖ ਸਜਾਉਣ, ਸਿੱਖੀ ਦੀ ਮੰਦਹਾਲੀ, ਸਿੱਖ ਬੱਚਿਆਂ ਦੀ ਵਿੱਦਿਆ, ਸਿੱਖਾਂ ਦੇ ਉਨ੍ਹਾਂ ਦੇ ਗੁਰਦੁਆਰਿਆਂ ਵਿੱਚ ਪ੍ਰਚੱਲਤ ਗ਼ੈਰ-ਸਿੱਖ ਰਹੁ-ਰੀਤਾਂ ਦੇ ਸੁਧਾਰ ਆਦਿ ਬਾਰੇ ਗਾਹੇ-ਬਗਾਹੇ ਗੱਲਾਂ ਕਰਦੇ ਰਹਿੰਦੇ ਸਨ। ਸਰਕਾਰੀ ਅਫ਼ਸਰਾਂ ਨੂੰ ਇੋ ਜਿਹੀਆਂ ਗੱਲਾਂ ਮਨਜ਼ੂਰ ਨਹੀਂ ਸਨ, ਕਿਉਂਕਿ ਉਨ੍ਹਾਂ ਨੂੰ ਇਨ੍ਹਾਂ ਵਿੱਚੋਂ ਆਪਣੀ ਸੱਤਾ ਨੂੰ ਖ਼ਤਰਾ ਨਜ਼ਰ ਆਉਂਦਾ ਸੀ।

ਨਵੰਬਰ, 1913 ਨੂੰ ਲੈਫਟੀਨੈਂਟ ਗਵਰਨਰ ਸਰ ਮਾਇਕਲ ਓਡਵਾਇਰ ਖਾਲਸਾ ਕਾਲਜ ਦੌਰੇ ’ਤੇ ਆਇਆ। ਪ੍ਰੋਫੈਸਰਾਂ ਤੇ ਵਿਦਿਆਰਥੀਆਂ ਨੂੰ ਦਿੱਤੇ ਆਪਣੇ ਲੰਮੇਂ ਭਾਸ਼ਣ ਵਿੱਚ ਉਸ ਨੇ ਆਖਿਆ, ‘‘ਇਸ ਨੂੰ (ਖਾਲਸਾ ਕਾਲਜ) ਧੜੇਬੰਦਕ ਮੱਤਭੇਦਾਂ, ਗੁੱਟਬੰਦੀਆਂ ਤੇ ਸਾਜ਼ਿਸ਼ਾਂ ਦਾ ਅਖਾੜਾ ਬਣਾ ਕੇ ਦੁਫ਼ਾੜ ਕਰ ਦਿੱਤਾ ਗਿਆ ਹੈ। ਸੂਰਤ-ਏ-ਹਾਲਇਹ ਹੋ ਗਈ ਹੈ ਕਿ ਸਾਰੇ ਪਾਰਟੀ ਲਈ ਹੀ ਹਨ: ਰਾਜ ਅਰਥਾਤ ਕਾਲਜ ਲਈ ਕੋਈ ਵੀ ਨਹੀਂ।’’ ਅਰਥ ਸਪੱਸ਼ਟ ਹੈ। ਗਵਰਨਰ ਖਾਲਸਾ ਕਾਲਜ ਨੂੰ ਹੋਰ ਕਿਸੇ ਦਾ ਨਹੀਂ, ਕੇਵਲ ਰਾਜ ਦਾ ਹੀ ਵਫ਼ਾਦਾਰ ਬਣਾਉਣਾ ਚਾਹੁੰਦਾ ਸੀ।

ਪ੍ਰੋਫ਼ੈਸਰ ਜੋਧ ਸਿੰਘ ਨੂੰ ਕਾਲਜ ਤੋਂ ਬਰਖ਼ਾਸਤ ਕਰ ਦਿੱਤਾ ਗਿਆ। ਸ. ਨਰਾਇਣ ਸਿੰਘ ਤੇ ਹੋਰਾਂ ਨੂੰ ਅਸਤੀਫ਼ੇ ਦੇਣ ਲਈ ਮਜਬੂਰ ਕਰ ਦਿੱਤਾ ਗਿਆ। ਉਨ੍ਹਾਂ ਨੂੰ ਵਿਦਿਆਰਥੀਆਂ ਨੂੰ ਪੜ੍ਹਾ ਕੇ ‘‘ਭਿ੍ਰਸ਼ਟ ਕਰਨ’’ ਦੀ ਇਜਾਜ਼ਤ ਨਹੀਂ ਸੀ ਦਿੱਤੀ ਜਾ ਸਕਦੀ। ਉਨ੍ਹਾਂ ਦੀ ਬਰਤਾਨਵੀ ਸਰਕਾਰ ਪ੍ਰਤੀ ਵਫ਼ਾਦਾਰੀ ਓਡਵਾਇਰ ਤੇ ਉਸ ਦੇ ਅਫ਼ਸਰਾਂ ਦੀ ਵਫ਼ਾਦਾਰੀ ਦੀ ਕਸੌਟੀ ’ਤੇ ਪੂਰੀ ਨਹੀਂ ਸੀ ਉਤਰਦੀ।

ਫੌਜ

ਪੰਜਾਬ ਦੇ ਦਰਵਾਜ਼ਿਆਂ ਨੂੰ ਜਿਵੇਂ ਆਖਦੇ ਹਨ, ਪੱਕੇ-ਪੀਢੇ-ਕਿੱਲ-ਕੁੰਡੇ ਲਾ ਕੇ, ਸਿਆਸਤ ਲਈ ਬੰਦ ਕੀਤਾ ਜਾ ਚੁੱਕਾ ਸੀ। ਇਸਦੇ ਬਾਹਰ ਵੱਡੇ ਅੱਖਰਾਂ ਵਾਲ਼ੀ ਤਖ਼ਤੀ ਲਟਕਾਈ ਹੋਈ ਸੀ, ‘‘ਭਰਤੀ ਦਾ ਖੇਤਰ, ਸਿਆਸਤ ਦਾ ਦਾਖ਼ਲਾ ਮਨਾਂ ਹੈ, ਫੌਜ ਨੂੰ ਪ੍ਰਦੂਸ਼ਣ ਰਹਿਤ ਰੱਖਣਾ ਪਹਿਲਾ ਤੇ ਪ੍ਰਮੁੱਖ ਟੀਚਾ ਹੈ।’’ ਪਰੰਤੂ ਪੰਜਾਬ ਤੇ ਭਾਰਤ ਦੇ ਬਹਾਦਰ ਤੇ ਸੁਤੰਤਰਤਾ-ਪ੍ਰੇਮੀ ਲੋਕਾਂ ਨੇ ਇਸ ਵੱਲ ਕੋਈ ਧਿਆਨ ਦੇਣ ਤੋਂ ਇਨਕਾਰ ਕੀਤਾ ਹੋਇਆ ਸੀ।

ਹੁਣ ਤੁਸੀਂ ਭਾਵੇਂ ਲਾਇਲਪੁਰ ਦੀਆਂ ਬਾਰਾਂ ਵਿੱਚ ਜ਼ਮੀਨੀ ਮਾਲਿਕੀ ਨੂੰ ਬਰਕਰਾਰ ਰੱਖਣ ਲਈ 1906-07 ਦੀ ਅਮਨ ਭਰਪੂਰ ਲਹਿਰ ਜਾਂ 1914-16 ਦੀ ਗ਼ਦਰ ਪਾਰਟੀ ਦੀ ਹਥਿਆਰਬੰਦ ਲਹਿਰ ਜਾਂ ਗੁਰਦੁਆਰਿਆਂ ਦੀ ਅਜ਼ਾਦੀ ਦਾ ਅਮਨ ਭਰਪੂਰ ਅੰਦੋਲਨ ਜਾਂ ਹਥਿਆਰਬੰਦ ਬੱਬਰ ਅਕਾਲੀ ਲਹਿਰ ਦਾ ਮੁਤਾਲਿਆ ਕਰੋ, ਤੁਹਾਨੂੰ ਪਤਾ ਲੱਗੇਗਾ ਕਿ ਪੰਜਾਬ ਸਰਕਾਰ ਦਾ ਪ੍ਰਮੁੱਖ ਸਰੋਕਾਰ ਸੀ ਕਿ ਫੌਜ ਉੱਤੇ ਇਨ੍ਹਾਂ ਸਿਆਸੀ ਲਹਿਰਾਂ ਦਾ ਕਤਈ ੋਈ ਅਸਰ ਨਾ ਪਵੇ ਤੇ ਜਿਹੜੇ ਲੋਕਾਂ ਨੇ ਇਹ ਲਹਿਰਾਂ ਚਲਾਈਆਂ ਹੋਣ ਉਨ੍ਹਾਂ ਨੂੰ ਭਾਰਤੀ ਦੰਡਾਵਲੀ ਦੀਆਂ ਸਖ਼ਤ ਤੋਂ ਸਖ਼ਤ ਧਾਰਾਵਾਂ ਅਧੀਨ ਕਰੜੀਆਂ ਸਜ਼ਾਵਾਂ ਦਿੱਤੀਆਂ ਜਾਣ।

ਇਹ ਤਸਵੀਰ ਦਾ ਇੱਕ ਪਾਸਾ ਹੈ। ਦੂਜਾ ਪਾਸਾ ਇਹ ਹੈ ਕਿ ਸੁਤੰਤਰਤਾ ਸੰਗਰਾਮੀ ਹਰ ਹੀਲੇ ਬਰਤਾਨਵੀ ਗੁਲਾਮੀ ਦੇ ਵਿਰੁੱਧ ਮਾਤ-ਭੂਮੀ ਦੇ ਪ੍ਰੇਮ ਤੇ ਦੇਸ਼ ੀ ਅਜ਼ਾਦੀ ਲਈ ਫੌਜਾਂ ਤੀਕ ਰਸਾਈ ਕਰਕੇ ਉਨ੍ਹਾਂ ਨੂੰ ਪ੍ਰਭਾਵਿਤ ਕਰਨਾ ਲੋੜਦੇ ਸਨ। ਉਨ੍ਹਾਂ ਨੇ 1858 ਦੇ ਗ਼ਦਰ ਦੀ ਅਸਫ਼ਲਤਾ ਤੋਂ ਸਬਕ ਸਿੱਖਿਆ ਸੀ। ਉਹ ਫੌਜੀ ਬੰਦਿਆਂ ਨੂੰ ਰਾਜਨੀਤੀ ਵਿੱਚ- ਜੇ ਹੋ ਸਕੇ, ਸਿੱਧੇ ਤੌਰ ’ਤੇ ਨਹੀਂ ਤਾਂ ਅਸਿੱਧੇ ਤੌਰ ’ਤੇ ਸ਼ਾਮਿਲ ਕਰਕੇ, ਸਿੱਖ ਤੇ ਜੇ ਹੋ ਸਕੇ ਮੁਸਲਮਾਨ ਤੇ ਹਿੰਦੂ ਰੈਜਮੈਂਟਾਂ ਨੂੰ ਸਫ਼ਲਤਾ ਪੂਰਵਕ ਸੁਤੰਤਰਤਾ ਸੰਗ੍ਰਾਮ ਨੂੰ ਨੇਪਰੇ ਚਾੜ੍ਹਨ ਲੀ ਆਪਣੇ ਵਿੱਚ ਸ਼ਾਮਲ ਕਰਨ ਨੂੰ ਆਪਣਾ ਦੇਸ਼-ਭਗਤਕ ਫ਼ਰਜ਼ ਸਮਝਦੇ ਸਨ। ਬਰਤਾਨਵੀ ਹੁਕਮਰਾਨਾਂ ਦੇ ਹੱਥਾਂ ਵਿੱਚ ਅਜ਼ਾਦੀ ਦੇ ਘੋਲ਼ ਨੂੰ ਦਬਾਉਣ ਲਈ ਫੌਜ ਸਭ ਤੋਂ ਵੱਧ ਹਿੰਸਕ ਤੇ ਵਹਿਸ਼ੀ ਹਥਿਆਰ ਸੀ। ਜਿੱਥੋਂ ਤਕ ਸਿਆਸੀ ਅੰਦੋਲਨਾਂ ਦਾ ਸਬੰਧ ਹੈ, ਸੁਤੰਤਰਤਾ ਸੰਗਰਾਮ ਇਸ ਹਥਿਆਰ ਨੂੰ ਬੇਅਸਰ ਕਰਨ ਦੇ ਹੱਕ ਵਿੱਚ ਸੀ।

ਸਿੱਖ ਪੰਜਾਬ ਵਿੱਚ ਝੁੱਲੀ 1907 ਦੀ ਗ਼ੈਰ-ਵਫ਼ਾਦਾਰੀ ਤੇ ਬੇਚੈਨੀ ਦੀ ਲਹਿਰ ਤੋਂ ਬੇ-ਅਸਰ ਨਹੀਂ ਸਨ ਰਹੇ। ‘ਬਦਨਾਮ’ ਅੰਦੋਲਨਕਾਰੀ ਅਜੀਤ ਸਿੰਘ ਜਲੰਧਰ ਜ਼ਿਲ੍ਹੇ ਦਾ ਜੱਟ ਸਿੱਖ ਸੀ ਤੇ ਉਸਨੇ ਜਿਹੜੀਆਂ ਜੋਸ਼ੀਲੀਆਂ ਤੇ ਭੜਕਾੳੂ ਤਕਰੀਰਾਂ ਕੀਤੀਆਂ ਸਨ, ਉਨ੍ਹਾਂ ਨੂੰ ਹੋਰਾਂ ਦੇ ਨਾਲ਼ ਬਹੁਤ ਸਾਰੇ ਸਿੱਖਾਂ ਨੇ ਵੀ ਸੁਣਿਆ ਹੋਇਆ ਸੀ। ਉਸਦੇ ਦੇਸ਼-ਨਿਕਾਲ਼ੇ ਤੋਂ ਬਾਅਦ ਗੁਰਮੁਖੀ ਲਿੱਪੀ ਵਿੱਚ ਲਿਖੀਆਂ ਪੰਜਾਬੀ ਵਿੱਚ ਕੁਝ ਫਿਰਤੂ ਚਿੱਠੀਆਂ ਮਿਲ਼ੀਆਂ ਸਨ, ਜਿਨ੍ਹਾਂ ਵਿੱਚ ਅੰਦੋਲਨਕਾਰੀਆਂ ਨਾਲ਼ ਹਮਦਰਦੀ ਜ਼ਾਹਿਰ ਕੀਤੀ ਗਈ ਸੀ। ਅਜੀਤ ਸਿੰ ਤੇ ਉਸਦੇ ੋਰ ਪੈਰੋਕਾਰਾਂ ਵੱਲੋਂ ਪੰਜਾਬ ਵਿੱਚ ਕਈ ਥਾੲੀਂ ਕੀਤੀਆਂ ਸਿਆਸੀ ਮੀਟਿੰਗਾਂ ਵਿੱਚ ਸਿੱਖ ਸਿਪਾਹੀ ਵੀ ਨਜ਼ਰ ਆਏ ਸਨ ਤੇ ਇਹ ਗੱਲ ਵੀ ਆਮ ਜਾਣੀ ਜਾਂਦੀ ਹੈ ਕਿ ਇੱਕ ਜਾਂ ਦੋ ਸਿੱਖ ਸਿਪਾਹੀਆਂ ਨੇ ਇਸ ਅੰਦੋਲਨ ਵਿੱਚ ਸਰਗਰਮ ਹਿੱਸਾ ਲਿਆ ਸੀ। ਜਿਵੇਂ ਅਸੀਂ ਅਗਾਂਹ ਵੇਖਾਂਗੇ ਕਿ ਬਹੁਤ ਸਾਰੇ ਗ਼ਦਰੀ ਖ਼ੁਦ ਫੌਜੀ ਸਨ, ਜਿਨ੍ਹੰ ’ਚੋਂ ਕੁਝ ਇੱਕ ਨੂੰ ਬਰਤਾਨਵੀ ਫੌਜ ਵਿੱਚੋਂ ਤਗਮੇ ਤੇ ਕੁਝ ਹੋਰ ਵਿਸ਼ੇਸ਼ ਸਨਮਾਨ ਪ੍ਰਾਪਤ ਹੋ ਚੁੱਕੇ ਸਨ। ਭਾਰਤ ਵਿੱਚ ਆਉਣ ਤੋਂ ਮਗਰੋਂ, ਉਹ ਫੌਜੀ ਬੰਦਿਆਂ ਨੂੰ ਆਪਣੇ ਪੱਖ ਵਿੱਚ ਕਰਨ ਵੱਲ ਉਚੇਚ ਧਿਆਨ ਦੇ ਰਹੇ ਸਨ ਕਿਉਂਕਿ ਜੰਗ-ਏ-ਅਜ਼ਾਦੀ ਦੀ ਸਫ਼ਲਤਾ ਉਨ੍ਹਾਂ ਦੇ ਹਥਿਆਰਾਂ ਸਮੇਤ ਇਨਕਲਾਬ ਦੀ ਧਿਰ ਵਿੱਚ ਸ਼ਾਮਲ ਹੋ ਕੇ ਇਸ ਸੰਗਰਾਮ ਵਿੱਚ ਸਰਗਰਮ ਤੌਰ ’ਤੇ ਹਿੱਸਾ ਲੈਣ ਤੇ ਹੀ ਨਿਰਭਰ ਕਰਦੀ ਸੀ।

ਗ਼ਦਰ ਸਾਜ਼ਿਸ਼ ਰਿਪੋਰਟ ਵਿੱਚ ਦਰਜ ਹੈ

‘‘ਕਿਉਂਕਿ ਬਹੁਤ ਸਾਰੇ ਪ੍ਰਦੇਸੋਂ-ਮੁੜਿਆਂ ਦੇ ਰਿਸ਼ਤੇਦਾਰ ਫ਼ੌਜ ਵਿੱਚ ਸਨ, ਇਸ ਲਈ ਉਨ੍ਹਾਂ ਦੀ ਸ਼ਰਾਰਤ ਕਰ ਦੀ ਸਮਰੱਥਾ ਵਿੱਚ ਬਹੁਤ ਵਾਧਾ ਹੋ ਗਿਆ ਸੀ। ਜਿਸ ਸੁਗਮਤਾ ਨਾਲ਼ 23ਵੀਂ ਘੋੜਸਵਾਰ ਸੈਨਾ ਨੂੰ ਵਰਗਲਾ ਲਿਆ ਗਿਆ ਸੀ, ਉਸ ਤੋਂ ਪਤਾ ਲੱਗਦਾ ਹੈ ਕਿ ਇਸ ਦਿਸ਼ਾ ਵਿੱਚ ਖ਼ਤਰਾ ਕਿੰਨਾਂ ਗੰਭੀਰ ਸੀ। ਛੁੱਟੀ ’ਤੇ ਇੱਕ ਘੋੜਸਵਾਰ ਕੁਝ ਸੈਂਕੜੇ ਆਵਾਸੀਆਂ ਨਾਲ਼ ਸੰਪਰਕ ਵਿੱਚ ਆਇਆ ਸੀ ਤੇ ਤੁਰੰਤ ਉਨ੍ਹਾਂ ਵੱਲ ਖਿੱਚਿਆ ਗਿਆ ਸੀ ਤੇ ਇਸ ੋਂ ਅਗਾਂਹ ਛੂਤ-ਰੋਗ ਫੈਲ ਗਿਆ ਸੀ। ਸਥਾਨਕ (ਪੰਜਾਬ) ਸਰਕਾਰ ਨੂੰ ਝਟਪਟ ਪ੍ਰਤੀਤ ਹੋ ਗਿਆ ਸੀ ਕਿ ਇਨ੍ਹਾਂ ਕਤਲਾਂ, ਡਾਕਿਆਂ ਤੇ ਬਗ਼ਾਵਤ ਦੇ ਪੈਗੰਬਰਾਂ ਨਾਲ਼ ਸਖ਼ਤ ਤੋਂ ਸਖ਼ਤ ਕਦਮ ਚੁੱਕ ਕੇ ਨਿਪਟਣਾ ਜ਼ਰੂਰੀ ਸੀ।

ਅਖ਼ੀਰ ਵਿੱਚ ਇੱਕ ਗੱਲ ਹੋਰ ਕਹੀ ਜਾਣੀ ਬਣਦੀ ਹੈ। ਬਰਤਾਨਵੀ ਹੁਕਮਰਾਨਾਂ ਦੇ ਸਿਰਾਂ ਵਿੱਚ ਇਹ ਅਹਿਮਕਾਨਾ ਵਿਚਾ ਘਰ ਕਰ ਗਿਆ ਸੀ ਕਿ ਸਿੱਖ ਪੰਜਾਬ ਵਿੱਚ ਆਪਣਾ ਰਾਜ ਕਾਇਮ ਕਰਨਾ ਚਾਹੁੰਦੇ ਸਨ। ਉਨ੍ਹਾਂ ਦੀਆਂ ਗੁਪਤ ਰਿਪੋਰਟਾਂ ਵਿੱਚ ਸਿੱਖ ਰਾਜ ਦਾ ਰਾਗ ਵਾਰ-ਵਾਰ ਅਲਾਪਿਆ ਮਿਲ਼ਦਾ ਹੈ। ਇੱਕ ਰਿਪੋਰਟ ਵਿੱਚ ਇਸ ਤਰ੍ਹਾਂ ਦਰਜ ਹੈ:

‘‘ਇਸ ਗੱਲ ਵਿੱਚ ਕਿਸੇ ਸ਼ੱਕ ਦੀ ਗੁੰਜਾਇਸ਼ ਪ੍ਰਤੀਤ ਨਹੀਂ ਹੁੰਦੀ ਕਿ (ਅਕਾਲੀ) ਅੰਦੋਲਨ ਦੇ ਨੇਤਾਵਾਂ ਦਾ ਅੰਤਿਮ ਮਨੋਰਥ ਪੰਜਾਬ ਵਿੱਚ ਜਿਵੇਂ ਉਹ ਦਾਅਵਾ ਕਰਦੇ ਹਨ, ਬਰਤਾਨਵੀਆਂ ਦੁਆਰਾ ਦਲੀਪ ਸਿੰਘ ਤੋਂ ਖੋਹੀ ਹੋਈ ਪ੍ਰਭੂਸੱਤਾ ਨੂੰ ਮੁੜ ਤੋਂ ਬਹਾਲ ਕਰਨਾ ਹੈ। ਇਸ ਜੁਝਾਰੋ ਮਨੋਰਥ ਨੂੰ, ਕਿਸਾਨੀ ਦੀ ਹਿਮਾਇਤ ਬਰਕਰਾਰ ਰੱਖਣ ਲਈ ਧਰਮ ਦੇ ਪਰਦੇ ਅੰਦਰ ਲਪੇਟ ਕੇ ਰੱਖਿਆ ਗਿਆ ਹੈ, ਜੋ ਆਪਣੇ ਸੁਭਾਅ ਵਜੋਂ, ਜੇ ਉਸਨੂੰ ਵਰਗਲਾਣ ਦੀ ਕੋਸ਼ਿਸ਼ ਨਾ ਕੀਤੀ ਜਾਵੇ, ਕਾਨੂੰਨ-ਪਾਲਕ ਤਬਕਾ ਹੈ।’’ ਸਿੱਖ ਰਾਜ ਸਥਾਪਤ ਕਰਨ ਦੇ ਇਸ ਇਲਜ਼ਾਮ ਨੂੰ ਅਕਾਲੀ ਲੀਡਰਾਂ ਦੀ ਸਾਜ਼ਿਸ਼ ਦੇ ਮੁਕੱਦਮੇ ਦੌਰਾਨ ਵੀ ਉਭਾਰਿਆ ਗਿਆ ਸੀ, ਪ੍ਰੰਤੂ ਇਸਦਾ ਕੋਈ ਪ੍ਰਮਾਣ ਨਹੀਂ ਸੀ ਮਿਲ਼ਿਆ।

ਇਸ ਤੋਂ ਬਹੁਤ ਚਿਰ ਪਹਿਲਾਂ ਵੀ, 1906-07 ਦੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰਦਿਆਂ ਡੈਨਜ਼ਿਲ ਇਬਸਟਨ ਨੇ ਆਪਣੇ ਇੱਕ ਲੰਮੇ ਨੋਟ ਵਿੱਚ ਲਿਖਿਆ ਸੀ: ‘‘ਸਿੱਖਾਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦੀ ਸਹਾਇਤਾ ਨਾਲ਼ ਹੀ, ਗ਼ਦਰ ਦੌਰਾਨ ਉਨ੍ਹਾਂ ਵੱਲੋਂ ਆਪਣੇ ਹੀ ਹਮਵਤਨਾਂ ਉੱਤੇ ਗੋਲ਼ੀਆਂ ਚਲਾਉਣ ਲਈ ਰਾਜ਼ੀ ਹੋਣ ਕਾਰਨ ਹੀ, ਅੰਗਰੇਜ਼ ਭਾਰਤ ਉੱਪਰ ਆਪਣੀ ਪਕੜ ਕਾਇਮ ਰੱਖ ਸਕੇ ਹਨ, ਕਿ ਉਹ ਸੂਡਾਨ, ਸੋਮਾਲੀ ਲੈਂਡ, ਚੀਨ ਤੇ ਸਾਰਾਗੜ੍ਹੀ ਆਦਿ ਵਿੱਚ ਸਾਡੇ ਲਈ ਲੜੇ ਹਨ ਤੇ ਹੁਣ ਅਸੀਂ ਉਨ੍ਹਾਂ ਨੂੰ ਉਨ੍ਹਾਂ ਨਾਲ਼ ਆਪਣੇ ਵਿਸ਼ਵਾਸ ਤੋੜ ਕੇ, ਉਨ੍ਹਾਂ ਨੂੰ ਹੱਕ ਵਿਹੂਣੇ ਕਰਕੇ ਤੇ ਉਨ੍ਹਾਂ ਉੱਪਰ ਵਾਪਸ ਟੈਕਸ ਲਾ ਕੇ, ਉਨ੍ਹਾਂ ਦੇ ਅਹਿਸਾਨਾਂ ਦਾ ਇਵਜ਼ਾਨਾ ਦੇ ਰਹੇ ਹਾਂ।’’

ਡੈਨਜ਼ਿਸ ਦੇ ਵਿਸ਼ਲੇਸ਼ਣ ਅਨੁਸਾਰ, ‘‘ਸਿੱਖਾਂ ਦੀ ਸੂਰਤ ਵਿੱਚ ਖ਼ਤਰਾ ਵਿਸ਼ੇਸ਼ ਤੌਰ ’ਤੇ ਗੰਭੀਰ ਹੈ. ਕੇਵਲ 60 ਵਰਵੇ ਪਹਿਲਾਂ ਹੀ ਉਹ ਪੰਜਾਬ ਉੱਪਰ ਰਾਜ ਕਰਦੇ ਸਨ ਤੇ ਉਨ੍ਹਾਂ ਦੀ ਵਫ਼ਾਦਾਰ ਸਹਾਇਤਾ ਕਾਰਨ ਹੀ ਅਸੀਂ ਗ਼ਦਰ ਨੂੰ ਦਬਾ ਸਕੇ ਸਾਂ। ਉਹ ਪੰਜਾਬ ਦੇ ਸਭਨਾਂ ਕੇਂਰਾਂ ਉੱਪਰ ਕਾਬਜ਼ ਹਨ। ਉਹ ਸਾਡੀ ਫ਼ੌਜ ਦਾ ਵੱਡਾ ਤੇ ਮਹੱਤਪੂਰਨ ਭਾਗ ਪ੍ਰਦਾਨ ਕਰਦੇ ਹਨ… ਜੇ ਪੰਜਾਬ ਦੇ ਜੱਟ ਸਿੱਖਾਂ ਦੀ ਵਫ਼ਾਦਾਰੀ ਵਿੱਚ ਤ੍ਰੇੜ ਆ ਗਈ ਤਾਂ ਇਹ ਸ਼ਾਇਦ ਬੰਗਾਲ ਦੇ ਕਿਸੇ ਸੰਭਾਵਿਤ ਖਤਰੇ ਨਾਲ਼ੋਂ ਵੀ ਕਿਤੇ ਵਡੇਰਾ ਹੋਵੇਗਾ।’

ਡੈਨਜ਼ਿਲ ਇਬਸਟਨ ਪੰਜਾਬ ਦਾ ਲੈਫਟੀਨੈਂਟ ਗਵਰਨਰ ਸੀ। ਉਹ ‘ਬਗ਼ਾਵਤ ਦੇ ਵਿਗਠਨ ਦੇ ਅਮਲ’ ਬਾਰੇ ਲੋੜੋਂ ਵੱਧ ਚਿੰਤਾਤੁਰ ਹੋ ਕੇ ਇਹ ਸੁਆਲ ਪੇਸ਼ ਕਰਦਾ ਹੈ: ‘ਇਸ ਨੂੰ ਕਿਵੇਂ ਠੱਲ ਪਾਈ ਜਾਵੇ?’ ਉਹ ਇਸ ਬਗ਼ਾਵਤ ’ਤੇ ਕਾਬੂ ਪਾਉਣ ਲਈ ਇਨ੍ਹਾਂ ਅਧਿਕਾਰਾਂ ਤੇ ਕਦਮਾਂ ਦੀ ਤਜਵੀਜ਼ ਪੇਸ਼ ਕਰਦਾ ਹੈ।

1. ਇਹ ਐਲਾਨ ਕਰਨ ਦਾ ਅਧਿਕਾਰ ਕਿ ਕਿਸੇ ਵਿਸ਼ੇਸ਼ ਇਲਾਕੇ ਵਿੱਚ ਕੋਈ ਜਨਤਕ ਇਕੱਤਰਤਾ ਨਾ ਕੀਤੀ ਜਾਵੇ।

2. ਬਿਨਾਂ ਕੋਈ ਕਾਰਨ ਦੱਸੇ ਅਜਿਹੀਆਂ ਇਕੱਤਰਤਾਵਾਂ ਦੀ ਮਨਾਹੀ ਕੀਤੀ ਜਾ ਸਕੇ…

3. ਬਿਨ੍ਹਾਂ ਕੋਈ ਕਾਰਨ ਦੱਸੇ ਕਿਸੇ ਵਿਸ਼ੇਸ਼ ਵਿਅਕਤੀ ਨੂੰ ਅਜਿਹੀਆਂ ਇਕੱਤਰਤਾਵਾਂ ਨੂੰ ਸੰਬੋਧਨ ਕਰਨ ਦੀ ਮਨਾਹੀ ਕੀਤੀ ਜਾਏ…

4. ਪ੍ਰੈੱਸ ਕਾਨੂੰਨ : ਕਾਨੂੰਨ ਕਾਰਜ ਪਾਲਿਕਾ ਨੂੰ ਕਿਸੇ ਵੀ ਪੇਪਰ ਨੂੰ ਦਬਾਉਣ ਦਾ ਹੱਕ ਦੇਵੇ, ਚੇਤਾਵਨੀ ਦੇਣ ਤੋਂ ਮਗਰੋਂ ਤੇ ਉਸੇ ਪ੍ਰਬੰਧ ਹੇਠ, ਭਾਵੇਂ ਕਿਸੇ ਵੱਖਰੇ ਨਾਂ ਹੇਠ ਹੀ ਕਿਉਂ ਨਾ ਹੋਵੇ, ਇਸ ਦੇ ਮੁੜ-ਪ੍ਰਕਾਸ਼ਨ ’ਤੇ ਰੋਕ ਲਾਈ ਜਾਵੇ।

5. ਦੋਸ਼-ਸਿੱਧੀ ਤੋਂ ਮਗਰੋਂ, ਫੌਜਦਾਰੀ ਕਾਨੂੰਨ ਅਨੁਸਾਰ ਪੇਪਰ ਦੇ ਮੁੜ-ਪ੍ਰਕਾਸ਼ਨ ਨੂੰ ਹਰ ਹੀਲੇ ਮੁਲਤਵੀ ਕੀਤਾ ਜਾ ਸਕੇ।

ਪੰਜਾਬ ਦੇ ਲੈਫਟੀਨੈਂਟ ਗਵਰਨਰ ਨੇ ਕੇਂਦਰੀ ਬਰਤਾਨਵੀ ਹਕੂਮਤ ਨੂੰ ਇਹ ਸਿਫ਼ਾਰਸ਼ ਕੀਤੀ ਸੀ, ਜਿਸਨੇ ਪੰਜਾਬ ਦੇ ਮਾਮਲਿਆਂ ਵੱਲ ਖ਼ਾਸ ਧਿਆਨ ਦਿੱਤਾ ਸੀ। ਪੰਜਾਬ ਲਈ ਚੁਣੇ ਜਾਂਦੇ ਸਾਰੇ ਲੈਫਟੀਨੈਂਟ ਗਵਰਨਰ ਖ਼ਾਸ ਤੌਰ ’ਤੇ ਸਖ਼ਤ ਤੇ ਬੇਰਹਿਮ ਕਿਸਮ ਦੇ ਹੁੰਦੇ ਸਨ, ਜੋ ਪੂਰੀ ਤਰ੍ਹਾਂ ਬੇਮੁਹਾਰ ਹੁੰਦੇ ਸਨ ਤੇ ਜਿਨ੍ਹਾਂ ਦਾ ਕਰਤੱਵ ਹਰ ਹੀਲੇ ਪੰਜਾਬ ਵਿੱਚ ਅਮਨ ਤੋਂ ਕਾਨੂੰਨ ਨੂੰ ਬਰਕਰਾਰ ਰੱਖਣਾ ਹੁੰਦਾ ਸੀ। ਇਹ ਵਹਿਸ਼ਤ ਦੇ ਮੁਜੱਸਮੇ ਹੋਇਆ ਕਰਦੇ ਸਨ। ਸਾਨੂੰ ਇਸ ਇਤਿਹਾਸ ਦੇ ਅਗਲੇ ਕਾਂਡਾਂ ਵਿੱਚ ਇਨ੍ਹਾਂ ਵਿੱਚੋਂ ਇੱਕ ਓਡਵਾਇਰ ਦੀਆਂ ਕਰਤੂਤਾਂ ਦਾ ਅਭਾਸ ਹੋਵੇਗਾ।

‘‘ਗ਼ਦਰ ਲਹਿਰ ਲਗਭਗ ਸਾਰੀ ਦੀ ਸਾਰੀ ਪੰਜਾਬੀਆਂ, ਖ਼ਾਸ ਕਰ ਪੰਜਾਬੀ ਸਿੱਖਾਂ ਤੱਕ ਹੀ ਸੀਮਤ ਸੀ, ਇਸ ਲਹਿਰ ਦੇ ਕਿਸੇ ਖੇਤਰ ਜਾਂ ਕਿਸੇ ਸੂਬੇ ਤੱਕ ਹੀ ਸੀਮਤ ਰਹਿਣ ਦੀ ਇੱਛਾ ਕਰਕੇ ਨਹੀਂ, ਸਗੋਂ ਭਾਰਤ ਦੇ ਬਹੁ-ਕੌਮੀ ਚਰਿੱਤਰ ਕਰਕੇ… ਬਰਤਾਨਵੀ ਸਾਮਰਾਜ ਅਧੀਨ ਪੰਜਾਬ ਦੇ ਵਿਸ਼ੇਸ਼ ਲੱਛਣ ਇਹ ਸਨ ਕਿ ਇਹ ਉਪ-ਮਹਾਂਦੀਪ ਵਿੱਚ ਹੋਣ ਵਾਲ਼ੇ ਹਮਲੇ ਦੇ ਰਵਾਇਤੀ ਉੱਤਰ-ਪੱਛਮੀ ਮਾਰਗਾਂ ਦੇ ਨੇੜੇ ਸਥਿਤ ਹੋਣ ਕਾਰ ਅਤੇ ਬਰਤਾਨਵੀ ਫੌਜ ਨੂੰ ਸਭ ਤੋਂ ਵੱਧ ਸਿਪਾਹੀ ਮੁਹੱਈਆ ਕਰਨ ਵਾਲ਼ਾ ਖੇਤਰ ਹੋਣ ਕਰਕੇ ਵੀ, ਭੂਗੋਲਿਕ ਤੌਰ ’ਤੇ ਸਭ ਤੋਂ ਵੱਧ ਰਣਨੀਤਕ ਮਹੱਤਤਾ ਵਾਲ਼ਾ ਖੇਤਰ ਸੀ। ਇਸ ਲਈ ਇਹ ਗੱਲ ਤਰਕ ਸੰਗਤ ਹੀ ਹੈ ਕਿ ਪੰਜਾਬੀ ਹਿੰਦੁਸਤਾਨ ਗ਼ਦਰ ਪਾਰਟੀ ਦੇ ਇਤਿਹਾਸ ਤੇ ਇਸਦੇ ਬਰਤਾਨਵੀ ਸਾਮਰਾਜਵਾਦ ਵਿਰੁੱਧ ਹਥਿਆਰਬੰਦ ਸੰਘਰਸ਼ ਹੋਣਗੇ।

ਕੌਮੀ ਅਜ਼ਾਦੀ ਲਈ ਹਥਿਆਰਬੰਦ ਗ਼ਦਰ ਸੰਗਰਾਮ ਨੂੰ ਠੀਕ ਤੌਰ ’ਤੇ ਸਮਝਣ ਲਈ, ਪਾਠਕ ਨੂੰ ਹਿੰਦੁਸਤਾਨ ਨੂੰ ਗੁਲਾਮ ਰੱਖਣ ਲਈ ਬਰਤਾਨਵੀ ਰਣਨੀਤੀ ਵਿੱਚ ਪੰਜਾਬੀ ਫੌਜ ਦੀ ਅਹਿਮ ਭੂਮਿਕਾ ਨੂੰ ਸਮਝ ਲੈਣਾ ਜ਼ਰੂਰੀ ਹੈ।

ਪੱਥਰ ਪਾੜ ਕੇ ਉੱਗੀ ਕਰੂੰਬਲ ‘ਸੰਨੀ ਹਿੰਦੁਸਤਾਨੀ’ – ਮਿੰਟੂ ਬਰਾੜ ਆਸਟ੍ਰੇਲੀਆ
ਅਮੀਰ ਭਾਰਤ ਦੇ ਗਰੀਬ ਲੋਕ – ਸੁਖਦੇਵ ਸਿੰਘ ਪਟਵਾਰੀ
ਪਰਦੇਸਾਂ ਵਿੱਚ ਪੰਜਾਬੀ ਦਾ ਪਰਚਮ – ਗੁਰਬਚਨ ਸਿੰਘ ਭੁੱਲਰ
ਜਦੋਂ ਕਸ਼ਮੀਰੀ ਰੋਸ ਕਰਦੇ ਹਨ ਤਾਂ ਸੁਰੱਖਿਆ ਬਲ ਦੂਜੇ ਪੱਖ ਤੋਂ ਕਿਉਂ ਨਹੀਂ ਦੇਖ ਸਕਦੇ? – ਗੁਰਪ੍ਰੀਤ ਸਿੰਘ
ਮਹਿਲਾ ਪੱਤਰਕਾਰ ਨੂੰ ਕੱਟੜ ਹਿੰਦੂਤਵੀ ਵੱਲੋਂ ਧੋਤੀ ਲਾਹ ਕੇ ਲਿੰਗ ਦਿਖਾਉਣਾ … ਕੀ ਇਹ ਹੈ ਰਾਮ ਰਾਜ?
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਟੱਪੇ -ਸਰਬਜੀਤ ਧੀਰ

ckitadmin
ckitadmin
June 19, 2012
ਵਿਚਾਰਾਂ ਦੀ ਆਜ਼ਾਦੀ ਦੀ ਇੱਕ ਵਾਰ ਫੇਰ ਹੱਤਿਆ! – ਗੋਬਿੰਦਰ ਸਿੰਘ ਢੀਂਡਸਾ
ਟਾਕੀਆਂ ਵਾਲਾ ਖੇਸ -ਵਰਗਿਸ ਸਲਾਮਤ
ਸਾਹਿਤ ਦਾ ਮਨੁੱਖ ਤੇ ਸਮਾਜ ਨਾਲ ਸੰਬੰਧ – ਡਾ. ਰਵਿੰਦਰ ਕੌਰ ‘ਰਵੀ’
ਫਰਾਂਸ ਦਾ ਮਜ਼ਦੂਰ ਅੰਦੋਲਨ ਨਿਰਣਾਇਕ ਦੌਰ ‘ਚ ! – ਹਰਜਿੰਦਰ ਸਿੰਘ ਗੁੱਲਪੁਰ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?