ਨਾਰੀਵਾਦੀ ਮਰਦ ਅਕਸਰ
ਪਰਾਈ ਔਰਤ ਨੂੰ ਤੱਕਦਿਆਂ
ਦੂਰੋਂ ਹੀ ਆਪਣੀ ਦੁੰਬ ਹਿਲਾਉਂਦੇ
ਮੂੰਹ ‘ਚ ਸੱਕਰ ਘੁਲ਼ੇ ਬੋਲਾਂ
ਦੇ ਤਰਾਜੂ ਵਿੱਚ ਰੱਖ
ਅਤਕਥਨੀ ‘ਚ ਪਰੋਏ
ਵਾਕਾਂ ਨੂੰ ਤੋਲਣ ਲੱਗ ਜਾਂਦੇ ਨੇ… ਉਸ ਦੀਆਂ ਭੋਲੀਆਂ ਗੱਲਾਂ ਨੂੰ ਵੀ
ਅਰਸਤੂ ਦੇ ਫ਼ਲਸਫ਼ੇ ਤੋਂ ਵੱਡਾ ਦੱਸਦੇ ਨੇ…
‘ਤੇ ਕਈ ਵਾਰ
ਉਸਦੀ ਮਾਮੂਲੀ ਗੱਲ ਉੱਪਰ ਵੀ
ਵੱਡੇ ਗ਼ਮਖਾਰ ਬਣਕੇ
ਗਹਿਰੀ ਚਿੰਤਾ ਜਤਾਉਣ ਲੱਗ ਜਾਂਦੇ ਨੇ।
ਪਰਾਈ ਔਰਤ ਨੂੰ ਤੱਕਦਿਆਂ
ਦੂਰੋਂ ਹੀ ਆਪਣੀ ਦੁੰਬ ਹਿਲਾਉਂਦੇ
ਮੂੰਹ ‘ਚ ਸੱਕਰ ਘੁਲ਼ੇ ਬੋਲਾਂ
ਦੇ ਤਰਾਜੂ ਵਿੱਚ ਰੱਖ
ਅਤਕਥਨੀ ‘ਚ ਪਰੋਏ
ਵਾਕਾਂ ਨੂੰ ਤੋਲਣ ਲੱਗ ਜਾਂਦੇ ਨੇ… ਉਸ ਦੀਆਂ ਭੋਲੀਆਂ ਗੱਲਾਂ ਨੂੰ ਵੀ
ਅਰਸਤੂ ਦੇ ਫ਼ਲਸਫ਼ੇ ਤੋਂ ਵੱਡਾ ਦੱਸਦੇ ਨੇ…
‘ਤੇ ਕਈ ਵਾਰ
ਉਸਦੀ ਮਾਮੂਲੀ ਗੱਲ ਉੱਪਰ ਵੀ
ਵੱਡੇ ਗ਼ਮਖਾਰ ਬਣਕੇ
ਗਹਿਰੀ ਚਿੰਤਾ ਜਤਾਉਣ ਲੱਗ ਜਾਂਦੇ ਨੇ।
ਆਖ਼ਰ ਨੂੰ ਆਪਣੇ ਚੱਕਰਵਿਊ ‘ਚ ਫਸਾ ਕੇ
ਆਪਣੇ ਮਰਦਾਵੀਂ ਮਨਸੂਬੇ ਪੂਰੇ ਕਰ ਲਏ ਜਾਂਦੇ ਨੇ।
ਬੜੀ ਚਤੁਰਾਈ ਨਾਲ
ਦੂਜਿਆਂ ਨੂੰ ਮਰਦ ਔਰਤ ਬਰਾਬਰੀ
ਦਾ ਪਾਠ ਪੜ੍ਹਾ ਕੇ…!
ਆਪਣੀ ਦਹਿਲੀਜ਼ ਲੰਘਦਿਆਂ ਈ
ਆਪਣੀ ਤੀਵੀਂ ਨੂੰ
ਕਹਿਰੀ ਅੱਖ ਨਾਲ ਸਮਝਾ ਦਿੰਦੇ ਨੇ
“ਔਕਾਤ ‘ਚ ਰਹੀਂ,
ਮੇਰਾ ਬਲੱਡ ਕਿਸੇ ਵੇਲ਼ੇ ਵੀ ਵਧ ਸਕਦੈ..! “
ਆਪਣੇ ਮਰਦਾਵੀਂ ਮਨਸੂਬੇ ਪੂਰੇ ਕਰ ਲਏ ਜਾਂਦੇ ਨੇ।
ਬੜੀ ਚਤੁਰਾਈ ਨਾਲ
ਦੂਜਿਆਂ ਨੂੰ ਮਰਦ ਔਰਤ ਬਰਾਬਰੀ
ਦਾ ਪਾਠ ਪੜ੍ਹਾ ਕੇ…!
ਆਪਣੀ ਦਹਿਲੀਜ਼ ਲੰਘਦਿਆਂ ਈ
ਆਪਣੀ ਤੀਵੀਂ ਨੂੰ
ਕਹਿਰੀ ਅੱਖ ਨਾਲ ਸਮਝਾ ਦਿੰਦੇ ਨੇ
“ਔਕਾਤ ‘ਚ ਰਹੀਂ,
ਮੇਰਾ ਬਲੱਡ ਕਿਸੇ ਵੇਲ਼ੇ ਵੀ ਵਧ ਸਕਦੈ..! “
ਮੋ : 7508092957


