By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਫਤਿਹਵੀਰ ਪਹਿਲਾਂ ਨਹੀਂ ਪਰ ਕੀ ਆਖਰੀ? –ਜਸਪ੍ਰੀਤ ਸਿੰਘ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਫਤਿਹਵੀਰ ਪਹਿਲਾਂ ਨਹੀਂ ਪਰ ਕੀ ਆਖਰੀ? –ਜਸਪ੍ਰੀਤ ਸਿੰਘ
ਨਜ਼ਰੀਆ view

ਫਤਿਹਵੀਰ ਪਹਿਲਾਂ ਨਹੀਂ ਪਰ ਕੀ ਆਖਰੀ? –ਜਸਪ੍ਰੀਤ ਸਿੰਘ

ckitadmin
Last updated: July 18, 2025 8:35 am
ckitadmin
Published: June 13, 2019
Share
SHARE
ਲਿਖਤ ਨੂੰ ਇੱਥੇ ਸੁਣੋ

ਪਿਛਲੇ ਦਿਨੀਂ ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿਖੇ ਵਾਪਰੀ ਦੁੱਖਦਾਇਕ ਘਟਨਾ ਨੇ ਜਿੱਥੇ ਸਮੁੱਚੇ ਪੰਜਾਬ ਦੇ ਦੂਰ-ਨੇੜੇ ਵੱਸਦੇ ਲੋਕਾਂ ਦੀ ਨੀਂਦ ਉੜਾ ਕੇ ਰੱਖ ਦਿੱਤੀ, ਉੱਥੇ ਹੀ ਜ਼ਿਲ੍ਹਾ ਪ੍ਰਸਾਸ਼ਨ, ਸੂਬਾ ਸਰਕਾਰ ‘ਤੇ ਦੇਸ਼ ਦੀਆਂ ਤਕਨੀਕਾਂ ਵਿੱਚ ਹੋਏ ਵਿਕਾਸ ਦੇ ਦਾਅਵਿਆਂ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ ਸਨ। ਵਾਪਰੇ ਘਟਨਾਕ੍ਰਮ ‘ਚ ਦੋ ਸਾਲਾਂ ਦਾ ਮਾਸੂਮ ਫਤਿਹਵੀਰ ਬੋਰਵੈੱਲ ‘ਚ ਫਸਿਆ ਹੋਇਆ ਆਪਣੀ ਕੀਮਤੀ ਜ਼ਿੰਦਗੀ ਨੂੰ ਤੜਫਦਾ ਹੋਇਆ ਅਲਵਿਦਾ ਤਾਂ ਆਖ ਗਿਆ, ਪ੍ਰੰਤੂ ਪਿੱਛੇ ਛੱਡ ਗਿਆ ਬੇਇੰਤਹਾ ਸਵਾਲ ‘ਤੇ ਭਵਿੱਖ ਲਈ ਬੇਚੈਨੀ। ਜਿਸ ‘ਚ ਸਭ ਤੋਂ ਵੱਡਾ ਸਵਾਲ ਹੈ ਕਿ ਭਾਰਤ ਦੇਸ਼’ਚ ਫਤਿਹਵੀਰ ਨਾਲ ਜੋ ਹੋਇਆ ਉਹ ਪਹਿਲੀ ਵਾਰ ਨਹੀਂ ਪਰ ਕੀ ਇਹ ਘਟਨਾ ਆਖਰੀ ਸੀ?

ਇਸ ਸਾਰੇ ਮਾਮਲੇ ਦੇ ਵੱਖ ਵੱਖ ਪਹਿਲੂਆਂ ਨੂੰ ਫਰੋਲੀਏ ਤਾਂ ਸਭ ਤੋਂ ਪਹਿਲੀ ਗੱਲ ਜੋ ਸਾਹਮਣੇ ਆਉਂਦੀ ਹੈ ਉਹ ਹੈ ਕਿ ਫਤਿਹਵੀਰ ਦੇ ਸਾਹ ਚੱਲ ਰਹੇ ਸਨ, ਇਹ ਆਖਰੀ ਵਾਰ ਕਦੋਂ ਪੁਖਤਾ ਹੋਇਆ? ਮੈਨੂੰ ਨਿੱਜੀ ਤੌਰ ‘ਤੇ ਇਹ ਬਿਲਕੁੱਲ ਵੀ ਸੁਣਨ ਨੂੰ ਨਹੀਂ ਮਿਲਿਆ। ਹੁਣ ਜੇ ਗੱਲ ਪੋਸਟ ਮਾਰਟ ਰਿਪੋਰਟ ਦੀ ਕਰੀਏ ਤਾਂ ਪੀਜੀਆਈ ਦੇ ਮਾਹਿਰ ਡਾਕਟਰਾਂ ਦੀ ਪੋਸਟ ਮਾਰਟਮ ਰਿਪੋਰਟ ਮੁਤਾਬਿਕ ਫਤਿਹਵੀਰ ਦੀ ਮੌਤ ਸਾਹ ਘੁਟਨ ਨਾਲ ‘ਤੇ ਆਕਸੀਜਨ ਨਾ ਮਿਲਣ ਕਰਕੇ ਹੋਈ। ਉਨ੍ਹਾਂ ਖਦਸ਼ਾ ਜਤਾਇਆ ਕਿ ਸ਼ਾਇਦ ਉਹ ਪਹਿਲੇ ਦਿਨ ਹੀ…..!

 

 

ਫਤਿਹਵੀਰ ਦੇ ਨਾਲ ਬੋਰ ਅੰਦਰ ਧੱਸੀ ਰੇਤੇ ਦੀ ਬੋਰੀ, ਮਿੱਟੀ ਦੇ ਕਣਾਂ ਦਾ ਵੀ ਰਿਪੋਰਟ ‘ਚ ਚਰਚਾ ਸਾਹਮਣੇ ਆਇਆ ਹੈ। ਜਦੋਂ ਫਤਿਹਵੀਰ ਨੂੰ ਬੋਰ ਵਿੱਚੋਂ ਬਾਹਰ ਕੱਢਿਆ ਗਿਆ ਤਾਂ ਉਸ’ ਚੋਂ ਆ ਰਹੀ ਬਦਬੋ ਨੂੰ ਵੀ ਧਿਆਨੋਂ ਬਾਹਰ ਨਹੀਂ ਕੀਤਾ ਜਾ ਸਕਦਾ। ਜੇ ਇਸ ਸਭ ਨੂੰ ਜਾਂਚਿਆ ਜਾਏ ਤਾਂ ਲੱਗਦਾ ਹੈ ਕਿ ਫਤਿਹ ਦਾ ਬਚਣਾ ਅਸੰਭਵ ਸੀ। ਸੋ ਇਹ ਸੋਚਣਾ ਬਣਦਾ ਹੈ ਕਿ ਕਿਤੇ ਇਹ ਸਾਰਾ ਮਾਮਲਾ ਮ੍ਰਿਤਕ ਦੇਹ ਨੂੰ ਬਾਹਰ ਕੱਢਣ ‘ਚ ਹੋਈ ਦੇਰੀ ਦਾ ਤਾ ਨਹੀਂ ਸੀ?

ਇਸ ਸਭ ਦੌਰਾਨ ਪ੍ਰਸ਼ਾਸਨ ਬੁਰੀ ਤਰ੍ਹਾਂ ਫੇਲ ਤਾਂ ਹੋਇਆ ਹੀ ਹੈ ਸੋ ਲੋਕਾਂ ਦਾ ਗੁੱਸਾ ਬਿਲਕੁੱਲ ਜਾਇਜ਼ ਹੈ। ਕਿਉਂਕਿ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਐਰਰਜੈਂਸੀ ਮੁਤਾਬਿਕ ਅਧਿਕਾਰ ਹੋਣ ਦੇ ਬਾਵਜੂਦ ਕਿਉਂ ਨਹੀਂ ਪਹਿਲੇ ਦਿਨ ਹੀ ਫੌਜ ਨੂੰ ਬੁਲਾਇਆ ਗਿਆ। ਰਾਜ ਸਰਕਾਰ ਦੇ ਸਾਰੇ ਮੰਤਰੀਆਂ ਵੱਲੋਂ ਪੰਜਵੇ ਦਿਨ ਤੱਕ ਉਕਤ ਮਾਮਲੇ ਤੋਂ ਪੂਰੀ ਤਰ੍ਹਾਂ ਦੂਰੀ ਬਣਾਈ ਗਈ। ਅਖੀਰਲੇ ਦਿਨ ਜੋ ਏਅਰ ਐਂਬੂਲੈਂਸ ਦੇ ਨਾਮ ਤੋਂ ਹੈਲੀਕਾੱਪਟਰ ਲਿਆਂਦਾ ਗਿਆ ਉਹ ਵੀ ਮਹਿਜ਼ ਆਮ ਜਹਾਜ ਨਿਕਲਿਆ। ਹੋਰ ਤਾਂ ਹੋਰ ਹਲਕੇ ਦੇ ਮੌਜੂਦਾ ਸਾਂਸਦ ‘ਤੇ ਵਿਰੋਧੀ ਧਿਰ ਦੇ ਨੇਤਾਂ ਭਗਵੰਤ ਮਾਨ ‘ਤੇ ਉਸਦੇ ਸਾਥੀਆਂ ਨੇ ਵੀ ਮਹਿਜ਼ ਕੋਰੀ ਰਾਜਨੀਤੀ ਕੀਤੀ ਗਈ। ਮਾਨ ਵੱਲੋਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਫੋਨ ਕਰਨ ‘ਤੇ ਫੌਰੀ ਤੌਰ ‘ਤੇ ਫੌਜ ਬੁਲਾਉਣ ਦਾ ਜ਼ਿਕਰ ਪੰਜਵੇਂ ਦਿਨ ਹੀ ਸਾਹਮਣੇ ਆਇਆ। ਵਿਰੋਧੀ ਪਾਰਟੀਆਂ ਵੱਲੋਂ ਜੋ ਕੁਝ ਹੋਰ ਕੀਤਾ ਗਿਆ ਉਸ ਬਾਰੇ ਗੱਲ੍ਹ ਕਰਨੀ ਨਾ-ਗਵਾਰਾ ਹੈ।
ਇਸ ਸਭ ਦੌਰਾਨ ਕੀ ਡੇਰਾ ਸੱਚਾ ਸੌਦਾ ਨੂੰ ਕਿਸੇ ਰਾਜਨੀਤਿਕ ਦ੍ਰਿਸ਼ਟੀਕੋਣ ਤੋਂ ਜਾਣ ਬੁੱਝ ਵਾਹੋ-ਵਾਹੀ ਖੱਟਣ ਦਾ ਮੌਕਾ ਦਿੱਤਾ ਜਾਂ ਉਹ ਪ੍ਰਸ਼ਾਸਨ ਦਾ ਅਵੇਸਲਾਪਨ ਸੀ? ਮਿੱਟੀ ਖੋਦਣ ਵਾਲੇ ਜੱਗੇ ਦੇ ਦਾਅਵੇ ਕਿ ਉਸਨੇ ਫਤਿਹਵੀਰ ਦੀ ਆਵਾਜ਼ ਸੁਣੀ ਪਰ ਉਸਨੂੰ ਐਨਡੀਆਰਐਫ ਵੱਲੋਂ ਉਹਨਾਂ ਦੀ ਵਰਦੀ ਪਾਉਣ ਲਈ ਜੋਰ ਦਿੱਤਾ ਗਿਆ। ਅੰਤ’ਚ ਕੁੰਡੀ ਨਾਲ ਬਾਹਰ ਖਿੱਚਣ ਵਾਲੇ ਨੋਜਵਾਨ ਦਾ ਦਾਅਵਾ ਕਿ ਉਹ ਅਜਿਹਾ ਪਹਿਲੇ ਦਿਨ ਵੀ ਕਰ ਸਕਦਾ ਸੀ। ਇਸ ਸਭ ਨੂੰ ਗਹਿਰੀ ਜਾਂਚ ਅਧੀਨ ਲਿਆਉਣਾ ਚਾਹੀਦਾ ਹੈ ਅਤੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਟੰਗਣਾ ਚਾਹੀਦਾ ਹੈ।

ਇਹ ਗੱਲ ਵੀ ਕਰਨੀ ਜ਼ਰੂਰ ਬਣਦੀ ਹੈ ਕਿ ਰਿਪੋਰਟ ਮੁਤਾਬਿਕ ਜੇ ਉਹ ਮਾਸੂਮ ਪਹਿਲੇ ਦਿਨ ਹੀ ਇਸ ਸੰਸਾਰ ਅਲਵਿਦਾ ਨੂੰ ਆਖ ਚੁੱਕਿਆ ਸੀ ਤਾ ਮੌਤ ਲਈ ਦੋਸ਼ੀ ਪ੍ਰਸ਼ਾਸਨ ਦੇ ਨਾਲ ਨਾਲ ਸਬੰਧਿਤ ਪਰਿਵਾਰ ਵੀ ਹੈ, ਜਿੰਨਾ ਐਨੇ ਸਾਲਾਂ ਤੋਂ ਬੰਦ ਬੋਰ ਨੂੰ ਸਿਰਫ ਬੋਰੀ, ਇੱਟਾਂ ਨਾਲ ਢੱਕਿਆ ਸੀ ਤੇ ਕਾਰ ਧੋਣ ਲਈ ਇੱਟਾਂ ਚੁੱਕ ਪਾਸੇ ਰੱਖਤੀਆਂ । ਪ੍ਰੰਤੂ ਉਹਨਾਂ ‘ਤੇ ਪਰਚਾ ਹੋਣਾ ਚਾਹੀਦਾ, ਸੂਬੇ ਦੇ ਮੰਤਰੀਆਂ ਦਾ ਇਹ ਬਿਆਨ ਵੀ ਬੇਵਕੂਫੀ ਤੇ ਵਧੀਕੀ ਆ ਕਿਉਂਕਿ ਨਿੱਕੀ ਉਮਰੇ ਲਾਲ ਤੁਰ ਗਿਆ ਹੁਣ ਤਾਂ ਸਦਮਾ ਹੀ ਬਹੁਤ ਵੱਡਾ।

ਹੁਣ ਮੈਂ ਜਾਮ ਲਾਉਣ ‘ਤੇ ਅਸਤੀਫੇ ਮੰਗਣ ਵਾਲੇ ਲੋਕਾਂ ਨੂੰ ਵੀ ਸਵਾਲ ਕਰਨਾ ਚਾਹੁੰਦਾ ਹਾਂ ਕਿ ਲੋਕੋ ਇਹ ਦੱਸੋ ਜ਼ਰਾ ਪਿਛਲੇ ਸਾਲ ਅੰਮ੍ਰਿਤਸਰ ਵਿਖੇ ਵਾਪਰੇ ਦੁਸ਼ਹਿਰਾ ਕਾਂਡ ਤੋਂ ਬਾਅਦ ਉਹ ਕਿੰਨੇ ਕੁ ਰੇਲਵੇ ਫਾਟਕਾਂ ਪ੍ਰਤੀ ਗੰਭੀਰ ਹੋਏ ਹਨ? ਇਸਦੇ ਨਾਲ ਹੀ ਉਹ ਹੁਣ ਕਿੰਨੇ ਬੋਰ ਵੈਲਾਂ ਚ ਮਿੱਟੀ ਸੁੱਟਾਉਣਗੇ? ਸਰਕਾਰ ਇਹ ਦੱਸੇ ਵੀ ਡੇਢ ਸਾਲ ਪਹਿਲਾਂ ਲੁਧਿਆਣੇ ਇੱਕ ਫੈਕਟਰੀ’ਚ ਹੋਈ ਅੱਗ ਦੁਰਘਟਨਾ ਤੋਂ ਬਾਅਦ ਉਹਨਾਂ ਫਾਇਰ ਬ੍ਰਿਗੇਡ ਵਾਲਿਆਂ ਨੂੰ ਕਿੰਨਾ ਕੁ ਨਵੀਂ ਤਕਨਾਲੋਜੀ ਨਾਲ ਲੈਸ ਕਰ ਦਿੱਤਾ? ਕਿਉਂਕਿ ਉੱਥੇ ਤਕਨੀਕ ਨਾ ਹੋਣ ਕਾਰਨ ਹੀ ਫਾਇਰ ਬ੍ਰਿਗੇਡ ਦੇ ਜਵਾਨ ਖੁਦ ਅੱਗ ਬੁਝਾਉਂਦੇ ਹੋਏ ਘਟਨਾ ਦਾ ਸ਼ਿਕਾਰ ਹੋ ਗਏ ਸਨ। ਦੇਸ਼ ਦੀ ਕੇਂਦਰੀ ਹਕੂਮਤ’ਚੋਂ ਮੋਦੀ ਤੇ ਸ਼ਾਹ ਦਾਅਵੇ ਜੋ ਵੀ ਕਰਨ ਪਰ ਅੱਗ ਵਾਲੀ ਘਟਨਾ ਤਾ ਤੁਹਾਡੇ ਘਰੇਲੂ ਸੂਬੇ ਗੁਜਰਾਤ ਵੀ ਵਾਪਰੀ, ਜਿੱਥੇ ਫਾਇਰ ਬ੍ਰਿਗੇਡ ਕੋਲ ਜ਼ਰੂਰੀ ਉੱਚਾਈ ਵਾਲੀ ਪੌੜੀ ਮੌਜੂਦ ਨਹੀਂ ਸੀ, ਉਹ ਦੱਸਣ ਕਿ ਉਨ੍ਹਾਂ ਕੀ ਸੁਧਾਰ ਕਰਵਾਇਆ?

ਐਨਡੀਆਰਐੱਫ ‘ਤੇ ਸੂਬੇ ਦੀਆਂ ਐਮਰਜੈਂਸੀ ਸੇਵਾਵਾਂ ਨੂੰ ਬਿਹਤਰ ਬਣਾਉਣਾ ਹੁਣ ਸਰਕਾਰਾਂ ਦੀ ਮੁੱਢਲੀ ਨੈਤਿਕ ਜਿੰਮੇਵਾਰੀ ਆ। ਲੋਕੋ ਤੁਸੀਂ ਵੀ ਬਾਅ’ਚ ਪਿੱਟਣ ਨਾਲੋਂ ਪਹਿਲਾਂ ਮੋਰਚਾ ਲਾਉਣ ਲੱਗੋ, ਅਜੇ ਦੱਸ ਕੁ ਦਿਨ ਪਹਿਲਾਂ ਅਸੀਂ ਫਰੀਦਕੋਟ ਵਿਖੇ ਜਸਪਾਲ ਦੀ ਲਾਸ਼ ਨੂੰ ਉਡੀਕਿਆ ‘ਤੇ ਧਰਨੇ ਲਾਏ ਹਨ, ਯਾਦ ਹੈ? ਨਿਰਸੰਦੇਹ ਕੱਲ ਨੂੰ ਫੇਰ ਕੁਛ ਐਸਾ ਵਾਪਰਨਾ ਤੇ ਅਸੀਂ ਪ੍ਰਭੂ ਆਸਰੇ ਹੋ ਫੇਰ ਪੱਲਾ ਝਾੜ ਲੈਣਾ।

ਰਾਬਤਾ: +91 99886 46091
Jaspreetae18@gmail.com
ਪੰਜਾਬ ਦਾ ਮੋਗਾ ਕਾਂਡ ਅਤੇ ਸਲਮਾਨ ਨੂੰ ਹੋਈ ਸਜ਼ਾ – ਬਿੰਦਰਪਾਲ ਫ਼ਤਿਹ
ਕੌਣ ਸਮਝੇਗਾ ਪਰਦੇਸੀ ਵਸਦੇ ਪੰਜਾਬੀਆਂ ਦੀ ਦਰਦ ਕਹਾਣੀ -ਕਰਮ ਬਰਸਟ
ਮੁਸਲਿਮ ਆਬਾਦੀ ਦੇ ਵਾਧੇ ਸੰਬੰਧੀ ਗੁੰਮਰਾਹਕੁੰਨ ਪਰਚਾਰ – ਹਰਜਿੰਦਰ ਸਿੰਘ ਗੁਲਪੁਰ
ਸਰਕਾਰੀ ਸਿੱਖਿਆ ‘ਤੇ ਇਤਿਹਾਸਕ ਫੈਸਲਾ ਦੇਸ਼ ਲਈ ਨਵੀਂ ਸਵੇਰ ਹੋਵਗਾ – ਵਰਗਿਸ ਸਲਾਮਤ
ਚੋਣ ਜ਼ਾਬਤੇ ਦੀਆਂ ਧੱਜੀਆਂ ਉਧੇੜਦੇ ਚੋਣ ਵਾਅਦੇ – ਗੁਰਚਰਨ ਪੱਖੋਕਲਾਂ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਗ਼ੁਲਾਮੀ – ਗੁਰਤੇਜ ਸਿੰਘ

ckitadmin
ckitadmin
May 20, 2016
ਦਿੱਲੀ ਵਿਚ ਆਪ ਦੀ ਸ਼ਾਨਦਾਰ ਜਿਤ ਤੋਂ ਬਾਅਦ -ਸੁਕੀਰਤ
ਦਲਿਤ ਵਿਦਿਆਰਥੀਆਂ ਦੀ ਸਥਿਤੀ ਤੇ ਮੁਫ਼ਤ ਸਿੱਖਿਆ ਦਾ ਸਵਾਲ -ਰਜਿੰਦਰ ਸਿੰਘ
ਮੈਂ ਨਾਨਕ ਤੇ ਬੁੱਧ ਨਾਲ ਆ ਰਿਹਾਂ -ਕਾਫ਼ਿਰ ਦਿਲ
ਔਰਤ ਕੌਮਾਂਤਰੀ ਦਿਵਸ ‘ਤੇ ਕੁਝ ਵਿਚਾਰਨਯੋਗ ਨੁਕਤੇ – ਮਨਦੀਪ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?