ਅਨੁਵਾਦਕ: ਕਮਲਦੀਪ ਸਿੰਘ
ਇੱਕ ਅਚਾਨਕ ਕੀਟ ਹਮਲੇ ਨੇ ਪੰਜਾਬ ਦੇ ਵੱਡੇ ਹਿੱਸੇ ਦੀ ਕਪਾਹ ਦੀ ਫਸਲ ਬਰਬਾਦ ਕਰ ਦਿੱਤੀ, ਜਿਸ ਨਾਲ ਬਾਇਓਟੈੱਕ ਅਤੇ ਬੀ.ਟੀ. ਕਪਾਹ ਫਿਰ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਮਾਲਵਾ ਖੇਤਰ ਵਿਚ ਬਾਇਓ-ਖਾਦਾਂ ਵਰਤ ਰਹੇ ਕਿਸਾਨ ਇਸ ਤਾਜ਼ਾ ਮਹਾਂਮਾਰੀ ਤੋਂ ਬਚੇ ਹੋਏ ਹਨ। ਪਰ ਜੋ ਬੀ.ਟੀ. ਕਪਾਹ ਦੀ ਪੈਦਾਵਾਰ ’ਚ ਲੱਗੇ ਸਨ, ਉਹਨਾਂ ਦਾ ਸਭ ਕੁਝ ਤਬਾਹ ਹੋ ਗਿਆ ਹੈ। ਇੱਥੇ ਕਿਸਾਨ ਖੁਦਕੁਸ਼ੀਆਂ ਦੀਆਂ ਘਟਨਾਵਾ ਵੀ ਮਿਲੀਆਂ ਹਨ। ਡਾ. ਵੰਦਨਾ ਸ਼ਿਵਾ, ਜੋ ਇੱਕ ਵਿਗਿਆਨੀ ਅਤੇ ਜੇਨੇਟਿਕਲੀ ਸੋਧਿਆ ਬੀ.ਟੀ. ਬੀਜ ਦੇ ਖਿਲਾਫ਼ ਕਾਰਕੁੰਨ ਹਨ, ਦੱਸਦੇ ਹਨ ਕਿ ਕਿਵੇਂ ਬੀ.ਟੀ. ਇੱਕ ਤਬਾਹੀ ਦਾ ਕਾਰਨ ਹੈ ਅਤੇ ਕਿਵੇਂ ਬੀਜ ਉਦਯੋਗ ਵੱਲੋਂ ਪ੍ਰਧਾਨ ਮੰਤਰੀ ਮੋਦੀ ’ਤੇ ਭਾਰਤ ਵਿਚ ਆਈ.ਪੀ.ਆਰ. ਕਾਨੂੰਨ ਨੂੰ ਤਬਦੀਲ ਕਰਨ ਲਈ ਦਬਾਅ ਵਧ ਰਿਹਾ ਹੈ।

? ਪੰਜਾਬ ਵਿੱਚ ਬੀ.ਟੀ. ਕਪਾਹ ਦੀ ਖੇਤੀ ’ਤੇ ਚਿੱਟੀ ਮੱਖੀ ਦਾ ਹਮਲਾ ਹੋਇਆ ਹੈ। ਕਿਸਾਨਾਂ ਨੇ ਇਸ ਉਮੀਦ ਨਾਲ ਕਿ ਅਜਿਹੇ ਹਮਲੇ ਨੂੰ ਰੋਕਿਆ ਜਾ ਸਕੇ, ਉਹਨਾਂ ਪਹਿਲਾਂ ਨਾਲੋਂ ਜ਼ਿਆਦਾ ਕੀੜੇਮਾਰ ਦੀ ਵਰਤੋਂ ਕੀਤੀ ਹੈ। ਕੀ ਤਹਾਨੂੰ ਲਗਦਾ ਹੈ ਕਿ ਬੀ.ਟੀ. ਬੀਜ ਅਤੇ ਕੈਮੀਕਲ ਆਧਾਰਿਤ ਖੇਤੀ ਪ੍ਰਤੀ ਤੁਹਾਡੀ ਚੇਤਾਵਨੀ ਠੀਕ ਸਾਬਤ ਹੋਈ ਹੈ?
– ਅਸੀਂ ਵਿਗਿਆਨੀ ਬਾਇਓ-ਸੁਰੱਖਿਆ ਅਤੇ ਵਾਤਾਵਰਣ ਨਿਰਧਾਰਨ/ਸਮੀਖਿਆ ‘ਤੇ ਕੰਮ ਕਰ ਰਹੇ ਹਾਂ ਅਤੇ ਅਸੀਂ ਇਹ ਭਵਿੱਖਬਾਣੀ ਕੀਤੀ ਸੀ ਕਿ ਬੀ.ਟੀ. ਤਕਨਾਲੋਜੀ ਇੱਕ ਜੁਰਮ ਤਕਨਾਲੋਜੀ ਹੈ। ਬੀ.ਟੀ. ਤਕਨੀਕ ਬੀਜ/ਬੂਟੇ ਦੇ ਲੜਨ ਦੀ ਅੰਦਰੂਨੀ ਵਿਕਾਸਗਤ ਸ਼ਕਤੀ ਨੂੰ ਨਜ਼ਰ-ਅੰਦਾਜ ਕਰਦੀ ਹੈ। ਇਸੇ ਸ਼ਕਤੀ ਨੇ ਇਕ ਪਾਸੇ ਵਿਨਾਸ਼ਕਾਰੀ ਕੀਟ ਜਿਵੇਂ ਪਿੰਕ ਬੋਲਵੋਰਮ ’ਤੇ ਅਸਰ ਕਰਨਾ ਸੀ, ਪਰ ਦੇਖਣਯੋਗ ਹੈ ਕਿ ਹੁਣ ਬੀ.ਟੀ. ਬੀਜ ਹੋਣ ਕਰਕੇ ਇਸ ਕੀਟ ਨੇ ਬੀਜ ਪ੍ਰਤੀ ਪ੍ਰਤਿਰੋਧ ਪੈਦਾ ਕਰ ਲਿਆ ਹੈ (ਇਸੇ ਕਰਕੇ ਮਨਸੈਂਟੋ ਨੇ ਬੋਲਗਾਰਡ ਪੇਸ਼ ਕੀਤਾ) ਅਤੇ ਦੂਜੇ ਪਾਸੇ ਹੋਰ ਕੀੜੇ ਜੋ ਕਿ ਪਹਿਲਾਂ ਕਪਾਹ ਦੇ ਕੀਟ ਨਹੀਂ ਸੀ, ਪਰ ਜੈਨੇਟਿਕਲੀ ਤਕਨਾਲੋਜੀ ਤੋਂ ਬਾਅਦ ਬਣਦੇ ਜਾ ਰਹੇ ਹਨ।
– ਇੱਕ ਪਾਸੇ ਟ੍ਰਾਂਸਜੈਨਿਕ ਬੀ.ਟੀ. ਲਾਭਦਾਇਕ ਕੀੜਿਆਂ ਜਿਵੇਂ ਕਿ ਪੋਲੀਨਾਟ੍ਰੋਸ ਅਤੇ ਮਿੱਟੀ ਦੇ ਮਾਈਕਰੋ – ਜੀਵਾਂ ਨੂੰ ਮਾਰ ਰਹੀ ਹੈ। ਦੂਜੇ ਪਾਸੇ ਇਹ ਨਵੇਂ ਕੀੜੇ ਪੈਦਾ ਕਰ ਰਹੀ ਹੈ। ਇੱਕ ਕੀਟ ਕਾਬੂ ਕਰਨ ਦੀ ਤਕਨੀਕ ਦੀ ਬਜਾਏ ਇਹ ਇੱਕ ਕੀਟ ਬਣਾਉਣ ਦੀ ਤਕਨੀਕ ਬਣ ਗਈ ਹੈ। ਇਹ ਤਕਨੀਕੀ ਤੌਰ ‘ਤੇ ਅਸਫ਼ਲ ਰਹੀ ਹੈ। ਸਰਕਾਰ ਨੂੰ ਇਸ ਅਸਫ਼ਲਤਾ ਤੋਂ ਸਬਕ ਸਿੱਖਣ ਦੀ ਲੋੜ ਹੈ ਅਤੇ ਜੀ.ਐਮ.ਓ. ਦੇ ਵਧਾਵੇ ਨੂੰ ਰੋਕਣਾ ਚਾਹੀਦਾ ਹੈ। ਇਸ ਵਿਸ਼ੇ ’ਤੇ ਸੁਪਰੀਮ ਕੋਰਟ ਨੂੰ ਤਕਨੀਕੀ ਮਾਹਿਰ ਕਮੇਟੀ ਦੀ ਸਲਾਹ ਦੇਣ ਦੀ ਲੋੜ ਹੈ।?ਇਸ ਪਿੱਛੇ ਕੀ ਤਰਕ ਹੈ ਕਿ ਫ਼ਸਲ ਪੈਦਾਵਾਰ ਲਈ ਅਜਿਹੇ ਬੀਜ ਦਾ ਇਸਤੇਮਾਲ ਕੀਤਾ ਜਾਵੇ ਜੋ ਇੱਕ ਕਿਸਮ ਦੇ ਕੀਟ ਦਾ ਮੁਕਾਬਲਾ ਕਰਨ ਦੇ ਕਾਬਿਲ ਤਾਂ ਹੈ ਪਰ ਬਾਕੀਆਂ ਦੇ ਨਹੀਂ?
– ਅਸਲ ਵਿੱਚ ਜਿਵੇਂ ਕਿ ਉੱਪਰ ਦੱਸਿਆ ਗਿਆ ਹੈ ਕਿ ਹੁਣ ਪਿੰਕ ਬਾਲਵਾਰਮ ਬੀ.ਟੀ. ਦਾ ਰੋਧਕ ਹੈ। [ ਜਿਸਦਾ ਮਤਲਬ ਹੈ ਕਿ ਬੀ.ਟੀ. ਕਪਾਹ ਪਿੰਕ ਬਾਲਵਾਰਮ ਦਾ ਵਿਰੋਧੀ ਹੋਣ ਦਾ ਦਾਵਾ ਕਰਦੀ ਹੈ, ਪਰ ਇਹ ਅਜਿਹਾ ਵੀ ਨਹੀਂ ਕਰਦੀ।] ਅਤੇ ਹਰ ਰੁੱਤ ਵਿੱਚ ਅਸੀਂ ਦੇਖਦੇ ਹਾਂ ਕਿ ਨਵੇਂ ਕੀਟ ਜਿਵੇਂ ਕਿ (Aphids, Jerseys, ਫੌਜੀ ਕੀੜਾ (Army Worm) ਅਤੇ ਮਿਲੀ ਬੱਗ (Mealy Bug) ਆਦਿ ਵੀ ਰੋਧਕਤਾ ਵਧਾ ਰਹੇ ਹਨ। ਜੇਨੇਟਿਕਲੀ ਸੋਧੀਆਂ ਫ਼ਸਲਾਂ ਹਿੰਸਕ ਤਕਨੀਕ ਕਰਕੇ ਕੀਟਾਂ ਦੇ ਹਮਲੇ ਲਈ ਕਮਜ਼ੋਰ ਹੋ ਰਹੀਆਂ ਹਨ, ਜਿਸਨੇ ਅਜਿਹੇ ਜੀਨ ਨੂੰ ਉਪਜਿਆ ਹੈ ਜਿਸਦਾ ਆਰਗਾਨੀਜ਼ਮ (organism) ਨਾਲ ਮੇਲ ਨਹੀਂ ਹੈ। ਇਸ ਨੇ ਬੀਜ ਦੇ ਸਰੀਰ ਵਿਗਿਆਨ, ਮੇਟਾਬਾਲੀਜ਼ਮ ਅਤੇ ਆਤਮ-ਰੱਖਿਆ (ਜਿਸਦੇ ਰਾਹੀਂ ਪੌਦਾ ਆਪਣੇ ਆਪ ਨੂੰ ਕੀਟਾਂ ਤੋਂ ਬਚਾਉਂਦਾ ਹੈ) ਦੇ ਤਰੀਕੇ ਵਿੱਚ ਵਿਗਾੜ ਪੈਦਾ ਕੀਤਾ ਹੈ। ਦੇਸੀ ਕਿਸਮਾਂ ਦੇ ਬੀਜਾਂ ਦੇ ਜੀਨ ਅੰਦਰ ਵਿਗਾੜ ਨਹੀਂ ਆਇਆ ਹੈ, ਅਤੇ ਇਸ ਕਰਕੇ ਹੀ ਇਹ ਕੀਟ ਹਮਲੇ ਪ੍ਰਤੀ ਵਧੇਰੇ ਲਚਕੀਲੇ ਹਨ।
? ਇੱਥੇ ਇਸ ਕਿਸਮ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਮਿਲ ਜਾਂਦੀਆਂ ਹਨ। ਫ਼ਿਰ ਕਿਉਂ, ਤੁਹਾਡੇ (ਅਤੇ ਹੋਰਾਂ) ਖਿਲਾਫ਼ ਬੀਜ ਕੰਪਨੀਆਂ ਇੱਕ ਮੁਹਿੰਮ ਛੇੜੀ ਰੱਖਦੀਆਂ ਹਨ, ਜੋ ਤੁਸੀਂ ਲੋਕ ਜੇਨੇਟਿਕਲੀ ਸੋਧੀਆਂ ਫ਼ਸਲਾਂ ਅਤੇ ਕੈਮੀਕਲ – ਆਧਾਰਿਤ ਖੇਤੀ ਦਾ ਵਿਰੋਧ ਕਰਦੇ ਹੋ? ਇੱਥੇ ਕਿਸ ਦੇ ਹਿੱਤ ਪੂਰੇ ਜਾ ਰਹੇ ਹਨ?
– ਮੰਸੈਂਟੋ ਸੰਸਾਰ ਦੀ ਸਭ ਤੋਂ ਵੱਡੀ ਜੀ.ਐਮ ਬੀਜ ਕੰਪਨੀ ਦੇ ਤੌਰ ਤੇ ਉੱਭਰੀ ਹੈ। ਇਸ ਦੇ ਮੁਨਾਫੇ ਜੈਨੇਟਿਕ ਇੰਜੀਨੀਅਰਿੰਗ ਤੋਂ ਮਿਲਣ ਵਾਲੀ ਰਾਇਲਟੀ ਅਤੇ ਇਹ ਫ਼ਿਰ ਇਹ ਦਾਅਵਾ ਕਰਨ ਉੱਪਰ ਆਧਾਰਿਤ ਹਨ ਕਿ ਬੀਜ ਦੀ ਕਾਢ ਉਹਨਾਂ ਨੇ ਕੱਢੀ ਹੈ। ਇਹ ਹਰ ਪੱਧਰ ‘ਤੇ ਗਲਤ ਹੈ, ਅਤੇ ਮੈਂ 1987 ਤੋਂ ਹੀ ਇਹਨਾਂ ਗਲਤ ਦਾਅਵਿਆਂ ਨੂੰ ਚੁਣੌਤੀ ਦਿੰਦੀ ਆ ਰਹੀ ਹਾਂ। ਮੈਂ ਸੰਯੁਕਤ ਰਾਸ਼ਟਰ ਦੇ ਬਾਇਓ-ਸੁਰੱਖਿਆ ਕਾਨੂੰਨ ਨੂੰ ਆਕਾਰ ਦੇਣ ‘ਚ ਯੋਗਦਾਨ ਦਿੱਤਾ ਹੈ ਅਤੇ ਸਾਡੀ ਸਰਕਾਰ ਤੇ ਸੰਸਦ ਦੇ ਨਾਲ ਕੰਮ ਕਰਦੇ ਹੋਏ ਯਕੀਨੀ ਬਣਾਇਆ ਕਿ ਕਾਢ ਦੇ ਝੂਠੇ ਦਾਵਿਆਂ ਨੂੰ ਸਾਡੇ ਰਾਸ਼ਟਰੀ ਪੇਟੈਂਟ ਕਾਨੂੰਨ ਅੰਦਰ ਪ੍ਰਵੇਸ਼ ਕਰਨ ਦੀ ਇਜਾਜ਼ਤ ਨਾ ਮਿਲੇ। ਜੋ ਪ੍ਰਧਾਨ ਮੰਤਰੀ ਮੋਦੀ ਉੱਤੇ ਬੌਧਿਕ ਸੰਪਤੀ ਅਧਿਕਾਰ (ਆਈ.ਪੀ.ਆਰ) ਬਾਰੇ ਅਮਰੀਕੀ ਦਬਾਅ ਹੈ ਉਹ ਇੱਕ ਤਰ੍ਹਾਂ ਮੰਸੈਂਟੋ ਅਤੇ ਫਾਰਮਾਸਿਊਟੀਕਲ ਘਰਾਣਿਆ ਦੇ ਦਬਾਅ ਦਾ ਹੀ ਪ੍ਰਗਟਾਵਾ ਹੈ।
ਮੰਸੈਂਟੋ ਨੇ ਆਪਣੇ ਪੀ.ਆਰ(PR) ਪੇਸ਼ਾਵਰਾਂ ਦੀ ਫ਼ੌਜ ਨੂੰ ਮੇਰੇ ਤੇ ਹਮਲੇ ਲਈ ਸੰਚਾਲਿਤ ਕੀਤਾ ਹੈ ਕਿਉਂਕਿ ਮੈਂ ਜੈਨੇਟਿਕ, ਬਾਇਓ-ਸੁਰੱਖਿਆ ਅਤੇ ਆਈ.ਪੀ.ਆਰਜ਼(IPRs) ਦੇ ਖੇਤਰ ਤੋਂ ਕਾਫੀ ਵਾਕਿਫ਼ ਹਾਂ। ਮੈ ਸਾਡੇ ਕਿਸਾਨਾਂ ਅਤੇ ਦੇਸ਼ ਦੇ ਹਿੱਤ ਲਈ ਕੰਮ ਕਰਦੀ ਹਾਂ, ਮੈ ਉਨ੍ਹਾਂ ਤੇ ਗੈਰ ਕਾਨੂੰਨੀ ਅਤੇ ਅਨੈਤਿਕ ਕਾਰਵਾਈਆਂ ਲਈ ਮੁਕੱਦਮਾ ਕੀਤਾ ਹੈ। ਉਹਨਾਂ ਦਾ ਮਕਸਦ ਸਿਰਫ ਭਾਰਤ ਨੂੰ ਆਪਣੇ ਜ਼ਹਿਰੀਲੇ ਜੀ.ਐਮ.ਓ. ਬੀਜਾਂ ਅਤੇ ਅਸਫ਼ਲ ਜੀ.ਐਮ.ਓ. ਤਕਨੀਕ ਲਈ ਇੱਕ ਮੰਡੀ ਦੇ ਤੌਰ ਤੇ ਵਰਤਣਾ ਅਤੇ ਸਾਡੇ ਕਿਸਾਨਾਂ ਤੋਂ ਰਾਇਲਟੀ ਇਕੱਠਾ ਕਰਨਾ ਹੈ, ਜਿਸਦੇ ਕਾਰਨ ਕਿਸਾਨ ਕਰਜ਼ੇ ਦੀ ਮਾਰ ਹੇਠ ਆ ਕੇ ਖੁਦਕੁਸ਼ੀਆ ਕਰਨ ਲਈ ਮਜ਼ਬੂਰ ਹਨ। ਇਸ ਲਈ ਉਹ ਮੇਰੀ ਖੋਜ ਅਤੇ ਕਿਸਾਨਾਂ ਤੇ ਮੇਰੇ ਕੰਮ ਨੂੰ ਆਪਣੇ ਬਾਇਓ-ਸਾਮਰਾਜਵਾਦ ਦੇ ਰਾਹ ਵਿੱਚ ਰੋੜੇ ਵਾਂਗੂੰ ਦੇਖਦੇ ਹਨ।
?ਪੰਜਾਬ ਦੇ ਸਿਆਸਤਦਾਨ ਸਣੇ ਬਾਦਲ ਪਰਿਵਾਰ ਵੀ ਖੇਤੀਬਾੜੀ ਨਾਲ ਸੰਬੰਧਿਤ ਹਨ। ਫਿਰ ਵੀ ਪੰਜਾਬ ਦੀ ਖੇਤੀਬਾੜੀ ਰਸਾਇਣਕ (ਕੈਮੀਕਲ) ਅਧਾਰਿਤ ਖੇਤੀ ਕਾਰਨ ਵਿਨਾਸ਼ਕਾਰੀ ਸਮਾਜਿਕ ਅਤੇ ਸਿਹਤ ਪ੍ਰਭਾਵਾਂ ਕਰਕੇ ਨਿਘਾਰ ਵੱਲ ਹੈ। ਸਾਡੇ ਸਿਆਸੀ ਕਿਸਾਨ ਆਗੂ ਅਤੇ ਕਿਸਾਨਾਂ ਦੇ ਵਿਚਕਾਰ ਵੱਧ ਰਹੀ ਦੂਰੀ ਨੂੰ ਘਟਾਉਣ ਲਈ ਕੀ ਹੋ ਸਕਦਾ ਹੈ?
– ਜਦੋਂ 1984 ਵਿਚ ਪੰਜਾਬ ਅੰਦਰ ਹਿੰਸਾ ਫੁੱਟੀ, ਉਸ ਸਮੇਂ ਮੈਂ ਸੰਯੁਕਤ ਰਾਸ਼ਟਰ ਯੂਨੀਵਰਸਿਟੀ ਦੇ ਨਾਲ ਕੰਮ ਕਰ ਰਹੀ ਸੀ ਅਤੇ ਮੈਂ ਉਸ ਦੌਰਾਨ ਹਿੰਸਾ ਦੀ ਜੜ੍ਹ ਨੂੰ ਸਮਝਣ ‘ਤੇ ਖੋਜ ਕੀਤੀ। ਮੈਂ ਹਰੇ ਇਨਕਲਾਬ ਨਾਲ ਸੰਬੰਧਿਤ ਸੀ, ਜਿਸ ਬਾਰੇ ਮੈਂ ਆਪਣੀ ਕਿਤਾਬ “ਹਰੇ ਇਨਕਲਾਬ ਦੀ ਹਿੰਸਾ” ’ਚ ਵਿਸ਼ਲੇਸ਼ਣ ਕੀਤਾ ਸੀ।
ਪੰਜਾਬ ਵਿੱਚ ਅਤੇ ਬਾਹਰ ਹੋਰ ਕਿਤੇ ਵੀ ਖੇਤੀ ਸੰਕਟ ਨੂੰ ਹੱਲ ਕਰਨ ਦਾ ਰਾਹ ਜੈਵਿਕ ਖੇਤੀ ਅੰਦਰ ਆਪਣੇ ਬੀਜ ਆਪ ਪੈਦਾ ਕਰਨਾ ਹੀ ਹੈ। ਕਿਸੇ ਜੈਵਿਕ ਖੇਤੀ ਕਰ ਰਹੇ ਕਿਸਾਨ ਨੇ ਖੁਦਕੁਸ਼ੀ ਨਹੀਂ ਕੀਤੀ, ਭਾਵੇਂ ਉਹ ਕਪਾਹ ਪੱਟੀ ਵਿੱਚ ਹੀ ਸ਼ਾਮਿਲ ਕਿਓਂ ਨਾ ਹੋਵੇ। ਵਿਦਰਭ ਵਿੱਚ ਸਾਡੇ ਮੈਂਬਰ ਜੈਵਿਕ ਢੰਗ ਨਾਲ ਘੱਟ ਖਰਚ ਕਰਦੇ ਹੋਏ ਜ਼ਿਆਦਾ ਕਮਾਈ ਕਰ ਰਹੇ ਹਨ। ਆਰਗੈਨਿਕ [ਖੇਤੀ] ਸੋਕੇ ਅਤੇ ਵਾਤਾਵਰਣ ਤਬਦੀਲੀ ਦੇ ਨਾਲ ਨਜਿੱਠਣ ਵਿੱਚ ਵੀ ਮਦਦਗਾਰ ਸਾਬਿਤ ਹੋਈ ਹੈ। ਇਹ ਬਿਨ੍ਹਾਂ ਖ਼ਰਚੇ/ਇਨਪੁੱਟ ਦੇ ਵਧੇਰੇ ਭੋਜਨ ਅਤੇ ਫਾਈਬਰ ਪੈਦਾ ਕਰਦੀ ਹੈ। ਖੇਤੀ ਸੰਕਟ ਐਗਰੋਕੈਮੀਕਲ ਉਦਯੋਗ ਦਾ ਇੱਕ ਸਿੱਧਾ ਨਤੀਜਾ ਹੈ ਜੋ ਕਿ ਜੀ.ਐਮ.ਓ. ਬੀਜ ਉਦਯੋਗ ਹੀ ਹੈ। ਇਹ ਉਦਯੋਗ ਅਥਾਹ-ਮੁਨਾਫ਼ਾ ਕਮਾਉਣ ਲਈ ਇਨਪੁੱਟਸ ‘ਤੇ ਨਿਰਭਰਤਾ ਬਣਾਉਣ ਅਤੇ ਕਿਸਾਨਾਂ ਨੂੰ ਕਰਜ਼ੇ ਦੇ ਜਾਲ ‘ਚ ਫਸਾਉਣਾ ਹੈ। ਨਿਗਮਾਂ (ਕਾਰਪੋਰੇਟਸ) ਦਿਹਾਤੀ ਭਾਰਤ ਦੇ ਖੂਨ ਨੂੰ ਨਿਚੋੜ ਰਹੀਆਂ ਹਨ ਅਤੇ ਸਾਡੇ ਕਿਸਾਨਾਂ ਨੂੰ ਮਾਰ ਰਹੀਆਂ ਹਨ। ਅਸੀਂ ਜੈਵਿਕ ਖੇਤੀ ਦੁਆਰਾ ਉਹਨਾਂ ਦੇ ਇਨਪੁੱਟਸ ਤੋਂ ਛੁਟਕਾਰਾ ਪਾ ਸਕਦੇ ਹਾਂ – ਅਸੀਂ ਮਿੱਟੀ ਦੀ ਸਿਹਤ ਤੇ ਚੰਗਾ ਪ੍ਰਭਾਵ ਪਾ ਸਕਦੇ ਹਾਂ, ਜੋ ਕਿਸਾਨਾਂ ਲਈ ਚੰਗਾ ਹੈ ਅਤੇ ਨਾਲ ਹੀ ਸਾਡੀ ਸਿਹਤ ਨੂੰ ਠੀਕ ਰੱਖਣ ‘ਚ ਸਹਾਈ ਹੋ ਸਕਦਾ ਹੈ।
? ਕੀ ਬਾਇਓ-ਖਾਦ ਸਾਡੇ ਕਿਸਾਨਾਂ ਲਈ ਇੱਕ ਬਹਿਤਰ ਵਿਕਲਪ ਹੈ? ਕੀ ਸਾਡੇ ਖੇਤਾਂ ’ਚ ਕੋਈ ਅੰਦਰੂਨੀ ਸਮੱਸਿਆ ਹੈ ਜਿਸ ਕਰੇਕ ਅਸੀਂ ਹੁਣ ਰਵਾਇਤੀ ਖੇਤੀ ਨੂੰ ਛੱਡ ਗਏ ਹਾਂ?
– ਵਧੀਆ ਕੀਟ ਕਾਬੂ ਰਣਨੀਤੀ, ਵਿਭਿੰਨਤਾ ਅਤੇ ਫ਼ਸਲ ਮਿਸ਼ਰਣ ਲਈ ਜ਼ਰੂਰੀ ਹੈ। ਮੋਨੋ-ਕਲਚਰ ਜਿਸ ਵਿੱਚ ਕੇਵਲ ਇੱਕ ਹੀ ਫ਼ਸਲ ਚੱਕਰ ਦੁਹਰਾਉਣ ਨਾਲ ਇੱਕ ਹੀ ਤਰ੍ਹਾਂ ਦੇ ਜੀਵ ਪਲਦੇ ਹੋਏ ਕੀੜਿਆਂ ਦੇ ਰੂਪ ਵਿੱਚ ਸਾਹਮਣੇ ਆ ਜਾਂਦੇ ਹਨ। ਸਾਨੂੰ ਵਾਤਾਵਰਣ ਸੰਤੁਲਨ ਚਾਹੀਦਾ ਹੈ ਨਾ ਕਿ ‘ਸਿਲਵਰ ਬੁੱਲੇਟਸ’, ਇਹ ਤਾਂ ਕਾਰਪੋਰੇਸ਼ਨਾਂ ਦੀ ਹੀ ਚਾਂਦੀ ਹੈ ਅਤੇ ਕਿਸਾਨ ਲਈ ਸਿਰਫ਼ ਗੋਲੀਆਂ (ਬੁੱਲੇਟਸ) ਹੀ ਰਹਿ ਜਾਂਦੀਆਂ ਹਨ।
? ਬੀਜ ਉਦਯੋਗ ਦੇ ਭਵਿੱਖੀ ਯੋਜਨਾ ਕੀ ਹੈ? ਆਉਣ ਵਾਲੇ ਸਮੇਂ ਵਿੱਚ ਖ਼ਤਰਾ ਜ਼ੋਨ ਕਿੱਥੇ ਉੱਭਰ ਰਿਹਾ ਹੈ?
-1987 ਤੋਂ ਹੀ ਜਦੋਂ ਮੈਂ ਸੁਣਿਆ ਕਿ ਐਗਰੋਕੈਮੀਕਲ ਉਦਯੋਗ, ਜੀ.ਐਮ.ਓ. ਪੇਟੈਂਟ ਬੀਜਾਂ ਰਾਹੀਂ ਪੂਰਤੀ ‘ਤੇ ਕੁੱਲ ਰੂਪ ਵਿੱਚ ਏਕਾਧਿਕਾਰਿਕ ਕੰਟਰੋਲ ਕਰਨਾ ਚਾਹੁੰਦਾ ਹੈ। ਉਹ ਸਾਡੇ ਕਿਸਾਨ ਅੰਦੋਲਨਾਂ, ਬੀਜ ਬਚਾਓ ਅੰਦੋਲਨਾਂ, ਅਤੇ ‘ਬੀਜ ਸਵਰਾਜ’ ਰਾਹੀ ਬੀਜ ਸਿਰਮੋਰਤਾ ਵਰਗੀਆਂ ਲਹਿਰਾਂ ਸਦਕਾ ਹਾਲੇ ਤੱਕ ਇਹ ਏਕਾਧਿਕਾਰ ਹਾਸਿਲ ਨਹੀਂ ਕਰ ਪਾਏ ਹਨ। 2004 ਵਿੱਚ ਉਨ੍ਹਾਂ ਨੇ ਕਿਸਾਨਾਂ ਦੁਆਰਾ ਬੀਜ-ਬਚਾਉਣ ਨੂੰ ਗੈਰ-ਕਾਨੂੰਨੀ ਬਣਾਉਣ ਦੀ ਕੋਸ਼ਿਸ਼ ਕੀਤੀ। ਮੈਂ ਬੀਜ ਸੱਤਿਆਗ੍ਰਹਿ ਦੇ ਜ਼ਰੀਏ ਕਿਸਾਨਾਂ ਨੂੰ ਲਾਮਬੰਦ ਕੀਤਾ ਸੀ ਅਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਬੀਜ ਆਜ਼ਾਦੀ ਦੇ ਬਚਾਅ ਲਈ ਸੱਤਿਆਗ੍ਰਹਿ ਵਚਨਬੱਧਤਾ ਦੇ 1,00,000 ਦਸਤਖ਼ਤ ਜਮਾ ਕਰਵਾਏ ਸਨ।
1. ਬਾਇਓਪਾਈਰੀਸੀ (Biopiracy) ਰਾਹੀਂ ਉਹਨਾ ਕਿਸਮਾਂ ਦੇ ਪੇਟੈਂਟ ਕਰਾਉਣਾ, ਜਿਨ੍ਹਾਂ ਨੂੰ ਸਾਡੇ ਕਿਸਾਨਾਂ ਨੇ ਮੌਸਮੀ-ਲਚਕ ਦੇ ਚਲਦੇ ਬੀਜ ਵਿਕਸਿਤ ਕੀਤੇ ਹਨ।
2. ਖੇਤੀ ਅੰਦਰ ਵਾਤਾਵਰਣ ਤਬਦੀਲੀ ਦੇ ਸੰਕਟ ਦੇ ਚਲਦੇ ਖੇਤੀਬਾੜੀ ਨੂੰ ਕੰਟਰੋਲ ਕਰਨਾ, ਇਸ ਬਾਰੇ ਛੋਟੇ ਕਿਸਾਨਾਂ ਨੂੰ ਅੰਕੜਾ/ਡਾਟਾ ਵੇਚ ਕੇ ਉਹਨਾਂ ਨੂੰ ਹੋਰ ਕ਼ਰਜ਼ ਅਤੇ ਆਪਣੇ ਉੱਪਰ ਨਿਰਭਰਤਾ ਦੇ ਜਾਲ ‘ਚ ਫਸਾਉਣਾ। ਮੰਸੈਂਟੋ ਨੇ ਇਸ ਸਮੇਂ ਸੰਸਾਰ ‘ਚ ਵਾਤਾਵਰਣ ਬਾਰੇ ਅੰਕੜਾ/ਡਾਟਾ ਅਤੇ ਮਿੱਟੀ ਬਾਰੇ ਅੰਕੜਾ/ਡਾਟਾ ਰੱਖਣ ਵਾਲੀਆਂ ਨਿਗਮਾਂ ਨੂੰ ਖਰੀਦ ਲਿਆ ਹੈ। “ਮੌਸਮ ਸਮਾਰਟ” ਖੇਤੀ ਦੀ ਵਧਦੀ ਚਰਚਾ ਵੀ ਇਸ ਰਣਨੀਤੀ ਨਾਲ ਜੁੜਿਆ ਪਹਿਲੂ ਹੈ।
3.ਸਾਡੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਜੀਨ ਬੈਂਕ ਦਾ ਨਿੱਜੀਕਰਨ।
4.ਪ੍ਰਧਾਨ ਮੰਤਰੀ ‘ਤੇ ਦਬਾਅ ਪਾ ਕੇ ਸਾਡੇ ਬੌਧਿਕ ਸੰਪਤੀ ਅਧਿਕਾਰ ਨੂੰ ਨਕਾਰਾ ਕਰਨਾ ਅਤੇ ਨਾਲ ਦੀ ਨਾਲ ਭਾਰਤ ਨੂੰ ਟ੍ਰਾਂਸ-ਪੈਸੀਫ਼ਿਕ ਭਾਗੀਦਾਰੀ ਵਿੱਚ ਸ਼ਾਮਿਲ ਹੋਣ ਲਈ ਮਜਬੂਰ ਕਰਨਾ ਤਾਂ ਜੋ ਕਿ ਕੌਮੀ ਆਈ.ਪੀ.ਆਰ. ਕਾਨੂੰਨ ਦੇ ਅੰਦਰ ਸਾਰੇ ਨੈਤਿਕ, ਵਿਗਿਆਨਕ ਅਤੇ ਜਨਤਕ ਭਲਾਈ ਦੀ ਸੁਰੱਖਿਆ ਪ੍ਰਬੰਧ ਨੂੰ ਹਟਾਇਆ ਜਾ ਸਕੇ।
ਦਿਲਚਸਪ ਗੱਲ ਇਹ ਹੈ ਕਿ ਇਸ ਸਭ ਧੱਕੇ ਅਤੇ ਪੈਂਤੜੇਬਾਜ਼ੀ ਦੇ ਬਾਵਜੂਦ ਮੰਸੈਂਟੋ ਦੀ ਜੀ.ਐਮ. ਤਕਨੀਕ ਫੇਲ੍ਹ ਹੋ ਰਹੀ ਹੈ, ਅਤੇ ਐਨਰੌਨ ਵਰਗੀਆਂ ਕਾਰਪੋਰੇਸ਼ਨਾਂ ਦੀ ਅਸਫ਼ਲਤਾ ਵਾਂਗ ਹੀ ਮੰਸੈਂਟੋ ਲਾਲਚ ਅਤੇ ਭ੍ਰਿਸ਼ਟਾਚਾਰ ਦੇ ਚਲਦੇ ਅਸਫ਼ਲ ਹੋ ਜਾਣੀ ਹੈ।
ਕੀਟ:- ਜੋ ਬੂਟੇ ਨੂੰ ਨੁਕਸਾਨ ਪਹੁੰਚਾਉਂਦਾ ਹੈ, ਕੀੜਾ:- ਮਿੱਤਰ ਅਤੇ ਦੁਸ਼ਮਨ ਕੁਝ ਵੀ ਹੋ ਸਕਦਾ ਹੈ, ਇਹ ਸ਼ਬਦ ਇੱਕ ਜ਼ਿਆਦਾ ਜਰਨਲ ਅਧਾਰ ‘ਤੇ ਵਰਤਿਆ ਗਿਆ ਹੈ।

