ਜੀਵ ਜੰਤੂ ਸਭ ਮਿੰਨਤਾਂ ਕਰਦੇ ਜੱਟ ਦੀਆਂ
ਤੂੰ ਹਰਦਮ ਕਰੇ ਤਬਾਹੀ ਸਾਡੀਆਂ ਜਾਤਾਂ ਘਟਦੀਆਂ
ਦੁੱਖ ਬਥੇਰਾ ਦੇਈਂ ਜਾਵੇਂ ਜਗਤ ਦੇ ਮਾਲੀ ਨੂੰ
ਵਾਤਾਵਰਣ ਬਚਾਲੈ ਵੀਰਾ ਲਾ ਨਾ ਅੱਗ ਪਰਾਲੀ ਨੂੰ
ਤੂੰ ਹਰਦਮ ਕਰੇ ਤਬਾਹੀ ਸਾਡੀਆਂ ਜਾਤਾਂ ਘਟਦੀਆਂ
ਦੁੱਖ ਬਥੇਰਾ ਦੇਈਂ ਜਾਵੇਂ ਜਗਤ ਦੇ ਮਾਲੀ ਨੂੰ
ਵਾਤਾਵਰਣ ਬਚਾਲੈ ਵੀਰਾ ਲਾ ਨਾ ਅੱਗ ਪਰਾਲੀ ਨੂੰ
ਹਵਾ ਪਾਣੀ ਵਿੱਚ ਹਿੱਸਾ ਸਭ ਦਾ ਇੱਕ ਬਰਾਬਰ ਹੈ
ਹੱਕ ਦੂਜੇ ਦਾ ਖਾਵੇ ਜਿਹੜਾ ਕਹਿਣ ਸਿਆਣੇ ਨਾ ਬਰ ਹੈ
ਆਪਣੀ ਖਾਣੀ ਚੰਗੀ ਹੁੰਦੀ ਨਾ ਖਿੱਚ ਕਿਸੇ ਦੀ ਥਾਲੀ ਨੂੰ
ਵਾਤਾਵਰਣ ਬਚਾਲੈ ਵੀਰਾ ਲਾ ਨਾ ਅੱਗ ਪਰਾਲੀ ਨੂੰ

ਧੂੰਆਂ ਰਲਕੇ ਵਿੱਚ ਹਵਾ ਦੇ ਬਹੁਤੀ ਹਾਨੀ ਕਰਦਾ ਹੈ
ਸਾਹ ਲੈਣਾ ਵੀ ਔਖਾ ਜੀਵ ਦੁੱਖੜੇ ਜਰਦਾ ਹੈ
ਕਰ ਭਲਾਈ ਭਲਿਆ ਲੋਕਾ ਛੱਡ ਚਲਾਈ ਆਪਣੀ ਚਾਲੀ ਨੂੰ
ਵਾਤਾਵਰਣ ਬਚਾਲੈ ਵੀਰਾ ਲਾ ਨਾ ਅੱਗ ਪਰਾਲੀ ਨੂੰ
ਮਿੱਤਰ ਕੀੜੇ ਵਿੱਚ ਅੱਗ ਦੇ ਕਿਉਂ ਦੱਸ ਵੀਰਿਆ ਸਾੜੇ ਤੂੰ
ਰੋਕਣ ਲੱਗੀਏ ਜੇਕਰ ਤੈਨੂੰ ਲਾਲ ਅੱਖਾਂ ਕਰ ਤਾੜੇਂ ਤੂੰ
ਸੇਕ ਅੱਗ ਦਾ ਮਾਰ ਮੁਕਾਵੇ ਖੇਤਾਂ ਵਿੱਚ ਹਰਿਆਲੀ ਨੂੰ
ਵਾਤਾਵਰਣ ਬਚਾਲੈ ਵੀਰਾ ਲਾ ਨਾ ਅੱਗ ਪਰਾਲੀ ਨੂੰ
ਅਸੀਂ ਸਾਰੇ ਕਰਦੇ ਅਰਜ਼ਾਂ ਆਪ ਨੂੰ ਜਾਂਦੀ ਵਾਰ ਦੀਆਂ
ਜੀਓ ਅਤੇ ਜਿਉਣ ਦਿਓ ਜਿੰਦਾਂ ਸਭ ਪੁਕਾਰਦੀਆਂ
ਕਦੇ ਫੁੱਲ ਨਾ ਆਉਂਦੇ ਬਰਾੜਾ ਸੁੱਕ ’ਗੀ ਡਾਲੀ ਨੂੰ
ਵਾਤਾਵਰਣ ਬਚਾਲੈ ਵੀਰਾ ਲਾ ਨਾ ਅੱਗ ਪਰਾਲੀ ਨੂੰ
ਜੀਓ ਅਤੇ ਜਿਉਣ ਦਿਓ ਜਿੰਦਾਂ ਸਭ ਪੁਕਾਰਦੀਆਂ
ਕਦੇ ਫੁੱਲ ਨਾ ਆਉਂਦੇ ਬਰਾੜਾ ਸੁੱਕ ’ਗੀ ਡਾਲੀ ਨੂੰ
ਵਾਤਾਵਰਣ ਬਚਾਲੈ ਵੀਰਾ ਲਾ ਨਾ ਅੱਗ ਪਰਾਲੀ ਨੂੰ
ਈ-ਮੇਲ: gurpreetbrar852@gmail.com

