ਦਸਤਕ ਹੋਈ ਐ ਦਰਵਾਜ਼ੇ ’ਤੇ ਬੰਦੂਕਾਂ ਦੀ,
ਖਾਮੋਸ਼ੀ ਨੇ ਤੋੜੀ ਏ ਚੁੱਪ ਮੁਰਦਿਆਂ ਨੂੰ ਫੂਕਣ ਲਈ,ਬੂਹਾ ਖੋਲ੍ਹ ਮੈਂ ਕਿਹੜੀ ਕਰ ਲਈ ਗ਼ਲਤੀ ਬਈ,
ਗੋਲੀ ਦਾਗਣ ਵਾਲਿਆਂ ਦਸ ਤਾਂ ਸੀ ਮੇਰੀ ਕਿਹੜੀ ਗ਼ਲਤੀ,
ਖਾਮੋਸ਼ੀ ਨੇ ਤੋੜੀ ਏ ਚੁੱਪ ਮੁਰਦਿਆਂ ਨੂੰ ਫੂਕਣ ਲਈ,ਬੂਹਾ ਖੋਲ੍ਹ ਮੈਂ ਕਿਹੜੀ ਕਰ ਲਈ ਗ਼ਲਤੀ ਬਈ,
ਗੋਲੀ ਦਾਗਣ ਵਾਲਿਆਂ ਦਸ ਤਾਂ ਸੀ ਮੇਰੀ ਕਿਹੜੀ ਗ਼ਲਤੀ,
ਮੈਂ ਹਜੇ ਤਿਆਰ ਨਹੀਂ ਸੀ ਜਨਾਜ਼ੇ ਲਈ,
ਫਿਰ ਕਿਉਂ ਉਤਾਰੀ ਗੋਲੀ ਮੇਰੇ ਸੀਨੇ ਤੀਂ
ਯੂਨੀਵਰਸਿਟੀ,
ਯੂਨੀਵਰਸਿਟੀ ਦਾ ਗੇਟ,
ਯੂਨੀਵਰਸਿਟੀ ਦਾ ਕਲਾਸਰੂਮ,
ਯੂਨੀਵਰਸਿਟੀ ਦੀ ਲਾਇਬ੍ਰੇਰੀ,
ਯੂਨੀਵਰਸਿਟੀ ਦੀ ਕੈਨਟੀਨ,
ਯੂਨੀਵਰਸਿਟੀ ਦੇ ਗਰਾਊਂਡ,
ਜਿੱਥੇ ਮਾਨਵਤਾ ਦਾ ਪਾਠ ਪੜ੍ਹਾਇਆ ਜਾਂਦਾ,
ਹੁਣ,
ਇੱਥੇ ਕਸਾਈਖਾਨਾਂ ਏ,
ਬਕਰੇ ਹਲਾਲ ਕੀਤੇ ਜਾਂਦੇ ਨੇ।
ਸਾਂਸਦ ਭਵਨ ਵਿੱਚ ਬੈਠ ਕੇ,
ਬੋਲੀ ਲਾਈ ਜਾਂਦੀ ਏ,
ਬਕਰਿਆਂ ਦੀ।
ਯੂਨੀਵਰਸਿਟੀ, ਜਿੱਥੇ ਮਾਨਵਤਾ ਦਾ ਪਾਠ ਪੜ੍ਹਾਇਆ ਜਾਂਦਾ ਸੀ
ਇੱਥੇ ਕਸਾਈਖਾਨਾਂ ਏ,
ਬਕਰੇ ਹਲਾਲ ਕੀਤੇ ਜਾਂਦੇ ਨੇ।
ਸਾਂਸਦ ਭਵਨ ਵਿੱਚ ਬੈਠ ਕੇ,
ਬੋਲੀ ਲਾਈ ਜਾਂਦੀ ਏ,
ਬਕਰਿਆਂ ਦੀ।
ਯੂਨੀਵਰਸਿਟੀ, ਜਿੱਥੇ ਮਾਨਵਤਾ ਦਾ ਪਾਠ ਪੜ੍ਹਾਇਆ ਜਾਂਦਾ ਸੀ