By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਕੋਰੋਨਾਵਾਇਰਸ ਨੇ ਪੰਜਾਬ ਦੇ ਸਮਾਜਿਕ ਤੇ ਭਾਈਚਾਰਕ ਤਾਣੇ-ਬਾਣੇ ਨੂੰ ਕੀਤਾ ਖੇਰੂੰ-ਖੇਰੂੰ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਖ਼ਬਰਸਾਰ > ਕੋਰੋਨਾਵਾਇਰਸ ਨੇ ਪੰਜਾਬ ਦੇ ਸਮਾਜਿਕ ਤੇ ਭਾਈਚਾਰਕ ਤਾਣੇ-ਬਾਣੇ ਨੂੰ ਕੀਤਾ ਖੇਰੂੰ-ਖੇਰੂੰ
ਖ਼ਬਰਸਾਰ

ਕੋਰੋਨਾਵਾਇਰਸ ਨੇ ਪੰਜਾਬ ਦੇ ਸਮਾਜਿਕ ਤੇ ਭਾਈਚਾਰਕ ਤਾਣੇ-ਬਾਣੇ ਨੂੰ ਕੀਤਾ ਖੇਰੂੰ-ਖੇਰੂੰ

ckitadmin
Last updated: August 25, 2025 7:07 am
ckitadmin
Published: April 9, 2020
Share
SHARE
ਲਿਖਤ ਨੂੰ ਇੱਥੇ ਸੁਣੋ

-ਸੂਹੀ ਸਵੇਰ ਬਿਊਰੋ  


ਪੰਜਾਬ ਜਿਥੇ ਕੋਰੋਨਾਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ । ਸਰਕਾਰ  ਵੱਲੋਂ ਕਰੋਨਾ ਨਾਲ   ਨਾਲ ਨਜਿੱਠਣ ਲਈ ਕੀਤੇ ਜਾ ਰਹੇ ਦਾਅਵਿਆਂ `ਤੇ  ਸਵਾਲ ਉੱਠ ਰਹੇ ਹਨ ਉਥੇ ਇਸ ਮਹਾਮਾਰੀ ਨੇ ਪੰਜਾਬ ਦੇ ਆਰਥਿਕ ,ਸੱਭਿਆਚਾਰਕ ਪੱਖ ਨੂੰ ਨੇ ਬੁਰੀ ਤਰ੍ਹਾਂ ਅਸਰ -ਅੰਦਾਜ਼ ਕੀਤਾ ਹੈ ਤੇ  ਪੰਜਾਬ ਦੇ ਸਮਾਜਿਕ – ਭਾਈਚਾਰਕ ਤਾਣੇ -ਬਾਣੇ ਨੂੰ ਵੀ ਖੇਰੂੰ-ਖੇਰੂੰ  । ਖੂਨ ਦੇ ਰਿਸ਼ਤੇ ਵੀ ਫਿਕੇ ਪੈਂਦੇ ਨਜ਼ਰ ਆ ਰਹੇ ਹਨ  । ਇਸ ਮਹਾਮਾਰੀ ਦੇ ਦੌਰ `ਚ ਮਨੁੱਖੀ ਸੰਵੇਦਨਾ ਮਰ ਰਹੀ ਨਜ਼ਰ ਆ ਰਹੀ ਹੈ ।
        
ਰਿਪੋਰਟ ਲਿਖੀ ਜਾਣ ਤੱਕ ਪੰਜਾਬ `ਚ ਕੋਰੋਨਾਵਾਇਰਸ  ਦੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 101 ਹੋ ਚੁੱਕੀ ਹੈ ਤੇ ਇਸ ਵਾਇਰਸ ਨਾਲ ਸੂਬੇ `ਚ 8 ਮੌਤਾਂ ਹੋ ਚੁੱਕੀਆਂ ਹਨ ।  ਰਾਜ ਦੇ 15 ਜ਼ਿਲ੍ਹੇ ਕਰੋਨਾ ਦੀ ਲਪੇਟ `ਚ  ਆ ਚੁੱਕੇ ਹਨ । ਪੰਜਾਬ `ਚ ਕਰੋਨਾ ਮਰੀਜ਼ਾਂ ਦੀ ਸਥਿਤੀ ਕੁਝ ਇਸ ਤਰ੍ਹਾਂ ਹੈ :  ਕੁੱਲ ਮਰੀਜ਼ ਪਾਜ਼ੇਟਿਵ — 101
                     
                           ਕੁੱਲ ਮੌਤਾਂ —-             8
                          ਗੰਭੀਰ ਮਰੀਜ਼ –       3
                           ਠੀਕ ਹੋਏ–         14
                          ਸੈਂਪਲ ਲਏ ਗਏ —   2559
                           ਨੈਗਟਿਵ ਆਏ —    2204
                            ਨਤੀਜੇ ਨਹੀਂ ਆਏ —  256  
        
ਸਭ ਤੋਂ ਜ਼ਿਆਦਾ 26  ਮਾਮਲੇ ਮੋਹਾਲੀ ਤੋਂ ਆਏ ਹਨ ਦੂਜੇ ਨੰਬਰ `ਤੇ ਨਵਾਂ ਸ਼ਹਿਰ 19 ਤੇ ਤੀਜੇ ਨੰਬਰ `ਤੇ ਅੰਮ੍ਰਿਤਸਰ `ਚੋਂ 10 ਮਾਮਲੇ ਆਏ ਹਨ ।

 

 

ਪੰਜਾਬ `ਚ ਇਸ ਮਹਾਮਾਰੀ ਨੂੰ ਫੈਲਾਉਣ ਲਈ ਇੱਕ ਵਰਗ ਵੱਲੋਂ ਦੂਜੇ ਵਰਗ ਨੂੰ ਦੋਸ਼ੀ ਠਹਿਰਾਏ ਜਾਣ ਦਾ ਇਕ ਸਿਲਸਿਲਾ ਜਿਹਾ ਸ਼ੁਰੂ ਹੋ ਗਿਆ ਹੈ ।  ਜਦੋਂ ਦੀ ਪੰਜਾਬ `ਚ  ਕੋਵਿਡ -19 ਨਾਲ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡਪਠਲਾਵਾ   ਬਲਦੇਵ ਸਿੰਘ ਦੀ  ਪਹਿਲੀ ਮੌਤ ਹੋਈ ਹੈ  (ਇਹ ਦੇਸ਼ `ਚ ਕੋਰੋਨਾ ਨਾਲ ਹੋਈ ਚੌਥੀ ਮੌਤ ਸੀ ) ਉਦੋਂ ਤੋਂ ਪੰਜਾਬ ਦਾ ਇੱਕ ਖਾਸ ਤਬਕਾ ਇਸ ਬਿਮਾਰੀ ਨੂੰ ਪੰਜਾਬ `ਚ ਲਿਆਉਣ ਲਈ ਐਨ.ਆਰ . ਆਈ ਪੰਜਾਬੀਆਂ ਨੂੰ ਜ਼ਿਮੇਵਾਰ  ਠਹਿਰਾ ਰਿਹਾ ਹੈ । ਮ੍ਰਿਤਕ ਬਲਦੇਵ ਸਿੰਘ  ਜਰਮਨੀ ਦੀ 2 ਹਫਤੇ ਦੀ ਯਾਤਰਾ ਤੋਂ ਬਾਅਦ ਪੰਜਾਬ ਆਇਆ ਸੀ ।  ਮਾਰਚ 18 ਨੂੰ ਉਸਦੀ ਮੌਤ ਹੁੰਦੀ ਹੈ । ਬਲਦੇਵ ਸਿੰਘ ਤੋਂ ਕਰੋਨਾ ਦੀ ਲਾਗ ਦਾ ਪਸਾਰਾ ਹੋਇਆ ਅਤੇ ਡੇਢ ਦਰਜਨ ਪਾਜ਼ੇਟਿਵ ਕੇਸ ਨਿਕਲੇ ਹਨ। ਚੁਫੇਰ ਵਾਲੇ 15 ਪਿੰਡਾਂ ਨੂੰ ਸੀਲ ਕਰਨਾ ਪਿਆ ਹੈ।  ਹੁਣ  ਇਸ ਪਿੰਡ ਨੂੰ ‘ਸਮਾਜਿਕ ਬਾਈਕਾਟ’ ਵਰਗੇ ਮਾਹੌਲ ’ਚੋਂ ਲੰਘਣਾ ਪੈ ਰਿਹਾ ਹੈ। ਲੋਕ ਆਖਦੇ ਹਨ ਕਿ ਕਸੂਰ ਜਾਣੇ-ਅਣਜਾਣੇ ’ਚ ਕਿਸੇ ਇੱਕ ਦਾ ਹੈ ਪਰ ਭੁਗਤ ਸਾਰਾ ਪਿੰਡ ਰਿਹਾ ਹੈ। ਦੋਸ਼ ਲਾਉਣ ਵਾਲਾ ਵਰਗ ਇਹ ਵੀ ਆਖ ਰਿਹਾ ਹੈ ਕਿ ਪੰਜਾਬ ਆਏ ਹੋਏ  ਐਨ.ਆਰ . ਆਈ. ਆਪਣੀ ਜਾਂਚ ਤੋਂ ਬਚਦੇ ਹੋਏ ਲੁਕ ਰਹੇ ਹਨ । ਉਹਨਾਂ ਨੂੰ ਆਪਣੀ ਜਾਂਚ ਕਰਾਉਣੀ ਚਾਹੀਦੀ ਹੈ ਤੇ ਉਹਨਾਂ ਨੂੰ ਕਵਾਰੰਟੀਨ `ਚ ਚਲੇ ਜਾਣਾ ਚਾਹੀਦਾ ਹੈ । ਪੰਜਾਬ ਸਰਕਾਰ ਵੀ ਵਿਦੇਸ਼ਾਂ `ਚੋਂ ਆਏ ਐਨ.ਆਰ . ਆਈਜ਼ ਦੇ ਅੰਕੜੇ ਇਕੱਠੇ ਕਰਦੀ ਫਿਰ ਰਹੀ ਹੈ ਤਾਂ ਜੋ ਉਹਨਾਂ ਦੀ ਜਾਂਚ ਕੀਤੀ ਜਾ ਸਕੇ ।
        
ਦੂਜੇ ਪਾਸੇ ਅਮਰੀਕਾ ਤੋਂ ਪੰਜਾਬ ਦੌਰੇ `ਤੇ ਆਏ ਹਰਜੀਤ ਸਿੰਘ ਦਾ ਕਹਿਣਾ ਹੈ,“ਭਾਰਤ ਦੀ ਸਰਕਾਰ `ਤੇ ਮੀਡੀਏ ਦੇ ਨਾਲ -ਨਾਲ ਪੰਜਾਬ ਸਰਕਾਰ ਵੀ ਐਨ.ਆਰ . ਆਈ. ਪੰਜਾਬੀਆਂ ਨੂੰ ਬਦਨਾਮ ਕਰਨ ਲੱਗੀ ਹੋਈ ਹੈ ਇਸ ਕੰਮ ਲਈ ਉਸਨੇ ਕੁਝਪੰਜਾਬੀ  ਗਾਇਕ ਵੀ  ਰੱਖੇ ਹੋਏ ਹਨ “  ਕਾਬਲੇ -ਗੌਰ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਰੋਨਾ ਵਾਇਰਸ `ਤੇ ਗਏ  ਗੀਤ `ਗੁਰਬਖਸ਼` ਰਹੀ ਮ੍ਰਿਤਕ ਬਲਦੇਵ ਸਿੰਘ ਨੂੰ ਦੋਸ਼ੀ ਮੰਨਿਆ ਸੀ । ਇਹੀ ਗੀਤ ਪੰਜਾਬ ਪੁਲੀਸ ਦੇ ਅਧਿਕਾਰਤ ਟਵਿੱਟਰ ਹੈਂਡਲ ’ਤੇ ਪਾਇਆ ਗਿਆ ਸੀ। ਪੰਜਾਬ ਸਰਕਾਰ ਦੀ ਇਸ ਗੀਤ ਕਾਰਨ ਪਿਛਲੇ ਕਈ ਦਿਨਾਂ ਤੋਂ ਬਦਨਾਮੀ ਹੋ ਰਹੀ ਸੀ। ਇਸਨੂੰ ਪ੍ਰਵਾਸੀ ਪੰਜਾਬੀ ਆਪਣੇ `ਤੇ ਚਿੱਕੜ -ਉਛਾਲੀ ਦੇ ਰੂਪ `ਚ ਦੇਖ ਰਹੇ ਸਨ । ਜਿਸ ਕਾਰਨ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੂੰ ਆਪਣੇ ਟਵਿੱਟਰ ਹੈਂਡਲ ਤੋਂ ਇਹ ਗੀਤ  ਹਟਾਉਣਾ ਪਿਆ । ਪਰਵਾਸੀ ਇਹ ਵੀ ਦੋਸ਼ ਲਾਉਂਦੇ ਹਨ ਕਿ ਇਹਨਾਂ ਦਿਨਾਂ `ਚ ਪੰਜਾਬ ਦੇ ਕਈ ਧਾਰਮਿਕ ਤੇ ਸਿਆਸੀ ਨੇਤਾ ਵੀ ਵਿਦੇਸ਼ੀ ਦੌਰਿਆਂ ਤੋਂ ਆਏ ਹਨ ਪਰ ਉਹਨਾਂ ਤੋਂ ਕੋਈ ਸਵਾਲ ਨਹੀਂ ਕਰਦਾ । ਯਾਦ ਰਹੇ ਕਿ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਾਗੀਰ ਕੌਰ  ਇਟਲੀ ਸਮੇਤ ਵੱਖ-  ਵੱਖ ਯੂਰਪ  ਦੇ ਦੇਸ਼ਾਂ ਦਾ ਦੌਰਾ ਕਰਕੇ 28  ਫਰਵਰੀ ਨੂੰ ਪੰਜਾਬ ਵਾਪਸ ਆਈ ਸੀ । ਜਾਗੀਰ ਕੌਰ ਨੇ ਨਾ ਤਾਂ ਖੁਦ ਲੋਕਾਂ ਤੋਂ ਦੂਰੀ ਬਣਾਈ ਨਾ ਹੀ ਪ੍ਰਸ਼ਾਸਨ ਕੋਈ ਯਤਨ ਕੀਤਾ । ਉਹ ਆਮ ਹੀ ਜਨਤਕ ਸਮਾਗਮਾਂ `ਚ ਜਾਂਦੀ ਰਹੀ ਹੈ ।
           
ਇਸ ਬਾਰੇ ਕੈਨੇਡਾ ਵਸਦੇ ਪੰਜਾਬੀ ਮੂਲ ਦੇ ਪੱਤਰਕਾਰ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ,“ਪਰਵਾਸੀ ਪੰਜਾਬੀ ਹਰ ਸਾਲ ਨਵੰਬਰ ਤੋਂ ਮਾਰਚ ਮਹੀਨਿਆਂ `ਚ ਪੰਜਾਬ ਆਉਂਦੇ ਹਨ । ਅਸਲ `ਚ ਸਰਕਾਰਾਂ ਆਪਣੀਆਂ ਨਲਾਇਕੀਆਂ ਤੇ ਪਰਦਾ ਪਾਉਣ ਲਈ ਲੋਕਾਂ ਨੂੰ ਆਪਸ `ਚ ਲੜਾ ਰਹੀਆਂ ਹਨ । ਭਾਰਤ ਸਰਕਾਰ ਤੇ ਪੰਜਾਬ ਸਰਕਾਰ ਨੇ ਸ਼ੁਰੂ ਤੋਂ ਹੀ ਕੋਵਿਡ-19 ਨੂੰ ਗੰਭੀਰਤਾ ਨਾਲ ਨਹੀਂ ਲਿਆ । ਭਾਰਤ ਸਰਕਾਰ ਪਹਿਲਾਂ ਹੀ ਪ੍ਰਚਾਰ ਕਰਦੀ ਰਹੀ ਕਿ ਭਾਰਤ ਨੂੰ ਕਰੋਨਾ ਦਾ ਖਤਰਾ ਨਹੀਂ ਪੰਜਾਬ `ਚ  ਵੱਡੇ -ਵੱਡੇ ਧਾਰਮਿਕ ਸਮਾਗਮ ਹੁੰਦੇ ਰਹੇ । ਜਦੋਂ ਵਾਇਰਸ ਨੇ ਦੇਸ਼ `ਚ ਦਸਤਕ ਦੇ ਦਿੱਤੀ ਹੈ ਤਾਂ ਸਰਕਾਰਾਂ ਗੰਭੀਰ ਹੋਣ ਦਾ ਪਾਖੰਡ ਕਰ ਰਹੀਆਂ ਹਨ । ਜਦ ਕਿ ਉਹ ਆਪਣੀ ਅਵਾਮ ਨੂੰ ਮੁਢਲੀਆਂ ਸਿਹਤ ਸਹੂਲਤਾਂ ਦੇਣ `ਚ ਫੇਲ੍ਹ ਹਨ ।“ ਮਾਰਚ ਮਹੀਨੇ ਵਿਚ ਹੀ ਲਗਭਗ 90000 ਐੱਨ ਆਰ ਆਈ ਪੰਜਾਬ ਆਏ ਹਨ । ਜਿਸਦੀ ਜਾਣਕਾਰੀ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ 23 ਮਾਰਚ ਨੂੰ  ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੂੰ ਲਿਖੀ `ਚੋਂ ਮਿਲਦੀ  ਹੈ ।
         
ਜੇਕਰ ਕੋਵਿਡ -19 ਨੂੰ ਲੈ ਕੇ ਸਰਕਾਰ ਵਲੋਂ ਸਿਹਤ ਖੇਤਰ `ਚ ਕੀਤੇ ਕੰਮਾਂ ਦੀ ਗੱਲ ਕੀਤੀ ਜਾਵੇ ਤਾਂ ਰਾਜ ਦੇ  ਸਿਹਤ ਮੰਤਰਾਲੇ  ਦਾ ਕਹਿਣਾ ਹੈ ਕਿ ਉਸਨੇ 26 ਹਜ਼ਾਰ ਬੈੱਡਾਂ ਦੇ ਇੰਤਜ਼ਾਮ ਕਰਨ ਦੀ ਤਿਆਰੀ ਸ਼ੁਰੂ ਕਰ ਦਿਤੀ ਹੈ । ਰਾਜ ਸਰਕਾਰ ਨੇ ਸੰਭਾਵੀ ਖ਼ਤਰੇ ਮੱਦੇਨਜ਼ਰ ਨਮੂਨਿਆਂ ਦੀ ਜਾਂਚ ਨਾਲ ਸਬੰਧਤ ਸਾਜ਼ੋ-ਸਾਮਾਨ ਦੀ ਖ਼ਰੀਦੋ ਫ਼ਰੋਖਤ ਵੀ ਕਰਨੀ ਵੀ ਸ਼ੁਰੂ ਕਰਨ ਦੇ ਦਾਅਵੇ ਵੀ ਕੀਤੇ ਹਨ । ਨਵੀਆਂ ਪ੍ਰਸਥਿਤੀਆਂ ਨੂੰ ਦੇਖਦੇ ਹੋਏ ਯੂਨੀਵਰਸਿਟੀਆਂ ਦੇ ਕੈਂਪਸ ਵੀ ਇਕਾਂਤਵਾਸ ਕੇਂਦਰਾਂ ਵਜੋਂ ਵਰਤੇ ਜਾਣ ਦੀ ਯੋਜਨਾ ਬਣਾਈ ਜਾ ਰਹੀ ਹੈ । ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਸਰਕਾਰੀ ਤੇ ਪ੍ਰਾਈਵੇਟ ਪੱਧਰ ’ਤੇ 500 ਵੈਂਟੀਲੇਟਰਾਂ ਦਾ ਪ੍ਰਬੰਧ ਕਰ ਲਿਆ ਗਿਆ ਹੈ ਅਤੇ 86 ਹੋਰ ਨਵੇਂ ਵੈਂਟੀਲੇਟਰ ਖ਼ਰੀਦੇ ਜਾ ਰਹੇ ਹਨ। ਇਵੇਂ ਹੀ ਟੈਸਟਿੰਗ ਲਈ 10 ਲੱਖ ਰੈਪਿਡ ਟੈਸਟ ਕਿੱਟਾਂ ਖਰੀਦੀਆਂ ਜਾਣੀਆਂ ਹਨ ਅਤੇ ਪਹਿਲੇ ਪੜਾਅ ’ਤੇ ਇੱਕ ਲੱਖ ਕਿੱਟ ਖਰੀਦੀ ਜਾ ਰਹੀ ਹੈ । ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿੱਚ 40, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿੱਚ 26, ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ’ਚ 32, ਗਿਆਨ ਸਾਗਰ ਮੈਡੀਕਲ ਕਾਲਜ ਬਨੂੜ ’ਚ 10 ਅਤੇ ਜ਼ਿਲ੍ਹਾ ਹਸਪਤਾਲ ਜਲੰਧਰ ਵਿਚ 7 ਵੈਂਟੀਲੇਟਰਾਂ ਦਾ ਪ੍ਰਬੰਧ ਕਰਨ ਦਾ ਦਾਅਵਾ ਕਰ ਰਹੀ ਹੈ  । ਇਸੇ ਤਿਆਰੀ ਵਜੋਂ ਜ਼ਿਲ੍ਹਾ ਕੋਵਿਡ ਮੈਨੇਜਮੈਂਟ ਕਮੇਟੀਆਂ ਨੂੰ ਹਦਾਇਤ ਕਰ ਦਿੱਤੀ ਗਈ ਹੈ ਕਿ ਆਕਸੀਜਨ ਗੈਸ ਸਿਲੰਡਰਾਂ ਦਾ ਢੁੱਕਵਾਂ ਪ੍ਰਬੰਧ ਕਰਨ ਅਤੇ ਹਫਤੇ ਭਰ ਦਾ ਕੋਟਾ ਰਾਖਵਾਂ ਰੱਖਿਆ ਜਾਵੇ। ਇਕਾਂਤਵਾਸ ਕੇਂਦਰਾਂ ਵਿੱਚ ਨਿਰਵਿਘਨ ਬਿਜਲੀ ਸਪਲਾਈ, ਵਾਟਰ ਸਪਲਾਈ ਅਤੇ ਸੁਰੱਖਿਆ ਇੰਤਜ਼ਾਮ ਕਰਨ ਵਾਸਤੇ ਵੀ ਆਖਿਆ ਗਿਆ ਹੈ।  ਸਰਕਾਰੀ ਦਾਵਿਆਂ ਤੋਂ ਉਲਟ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ । ਸੂਬੇ ਵਿਚ 4400 ਮਾਹਿਰ ਡਾਕਟਰਾਂ ਦੀਆਂ ਅਸਾਮੀਆਂ ਵਿੱਚੋਂ 1200 ਤੋਂ ਵੱਧ ਖਾਲੀ ਪਈਆਂ ਹਨ। ਸਿਹਤ ਵਿਭਾਗ ਕੋਲ ਕੋਰੋਨਾਵਾਇਰਸ ਨਾਲ ਨਿੱਬੜਨ ਲਈ ਕੋਈ ਖ਼ਾਸ ਪ੍ਰਬੰਧ ਨਹੀਂ ਹਨ। ਹਸਪਤਾਲਾਂ ਵਿਚ  ਡਾਕਟਰ ਕਿੱਟਾਂ ਦੀ ਵੀ ਘਾਟ ਹੈ। ਸੂਬੇ ਦੇ ਵੱਖ-ਵੱਖ ਹਸਪਤਾਲਾਂ ’ਚ 2200 ਬੈੱਡ ਤਿਆਰ ਕੀਤੇ ਗਏ ਹਨ। ਇਸ ਤੋਂ ਇਲਾਵਾ ਪ੍ਰਾਈਵੇਟ ਹਸਪਤਾਲਾਂ ’ਚ 250 ਵੈਂਟੀਲੇਟਰ, ਅੰਮ੍ਰਿਤਸਰ ਤੇ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜਾਂ ਵਿਚ 20-20 ਵੈਂਟੀਲੇਟਰ ਤਿਆਰ ਕੀਤੇ ਹਨ। ਇਸ ਵਾਇਰਸ ਸਬੰਧੀ ਸਰਕਾਰ ਲੋਕਾਂ ਨੂੰ ਪੂਰੀ ਤਰ੍ਹਾਂ ਜਾਗਰੂਕ ਨਹੀਂ ਕਰ ਪਾ ਰਹੀ ਹੈ। ਪਟਿਆਲਾ ਦੇ  ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਕੋਰੋਨਾਵਾਇਰਸ ਪੀੜਤ ਮਰੀਜ਼ਾਂ ਦੀ ਦੇਖਭਾਲ ਕਰਨ ਵਾਲੇ ਨਰਸਿੰਗ ਸਟਾਫ ਨੇ ਹਸਪਤਾਲ ਪ੍ਰਸ਼ਾਸਨ ’ਤੇ ਉਨ੍ਹਾਂ ਦੀ ਹਿਫ਼ਾਜ਼ਤ ਲਈ ਢੁਕਵੇਂ ਇਕੁਇਪਮੈਂਟਸ ਸਮੇਤ ਹੋਰ ਲੋੜੀਂਦੀਆਂ ਸਾਵਧਾਨੀਆਂ ਦਾ ਖਿਆਲ ਨਾ ਰੱਖਣ ਦੇ ਦੋਸ਼ ਲਾਏ ਹਨ । ਇਸ ਖਿਲਾਫ ਉਹਨਾਂ 30 ਮਾਰਚ ਤੇ 31 ਮਾਰਚ ਨੂੰ ਰੋਸ ਪ੍ਰਦਰਸ਼ਨ ਵੀ ਕੀਤਾ  ਸੀ ।ਨਰਸਾਂ ਦਾ ਕਹਿਣਾ ਹੈ ਕਿ ਇੱਥੇ ਕੁਝ ਦਿਨ ਪਹਿਲਾਂ  ਫੌਤ ਹੋਈ ਲੁਧਿਆਣਾ ਵਾਸੀ ਮਹਿਲਾ ਨੂੰ ਸਿੱਧਾ ਹੀ ਐਮਰਜੈਂਸੀ ’ਚ ਦਾਖ਼ਲ ਕਰਨ ਕਰਕੇ ਉਹ ਉਸ ਨੂੰ ਸਾਧਾਰਨ ਮਰੀਜ਼ ਸਮਝ ਕੇ ਵਿਚਰਦੇ ਰਹੇ। ਬਾਅਦ ਵਿਚ ਉਸ ਨੂੰ ਆਈਸੋਲੇਸ਼ਨ ਵਾਰਡ ’ਚ ਤਬਦੀਲ ਕੀਤਾ ਗਿਆ। ਰਣਦੀਪ ਕੌਰ ਵਿਰਕ ਨੇ ਦੱਸਿਆ ਕਿ ਉਸ ਨੇ ਮਹਿਲਾ ਮਰੀਜ਼ ਦੀ ਸਾਰੀ ਰਾਤ ਦੇਖਭਾਲ ਕੀਤੀ ਅਤੇ ਅਗਲੇ ਦਿਨ ਉਸ ਦੀ ਮੌਤ ਹੋ ਗਈ। ਬਾਅਦ ’ਚ ਆਈ ਉਸ ਦੀ ਰਿਪੋਰਟ ਵਿੱਚ ਉਹ ਕੋਵਿਡ-19 ਪਾਜ਼ੇਟਿਵ ਪਾਈ ਗਈ। ਇਸ ਦੇ ਬਾਵਜੂਦ ਉਸ ਪ੍ਰਤੀ ਕੋਈ ਸੰਜੀਦਗੀ ਨਾ ਵਰਤਦਿਆਂ ਅਗਲੇ ਦਿਨ  ਫੇਰ ਉਸ ਦੀ ਰਾਤ ਦੀ ਡਿਊਟੀ ਲਾ ਦਿੱਤੀ ਗਈ ਹੈ। ਪ੍ਰਦਰਸ਼ਨ ਦੀ ਅਗਵਾਈ ਕਰਦਿਆਂ ਨਰਸਿੰਗ ਸਟਾਫ  ਐਸੋਸੀਏਸ਼ਨ ਦੀ ਸੂਬਾ ਪ੍ਰਧਾਨ ਕਰਮਜੀਤ ਕੌਰ ਔਲਖ ਅਤੇ ਚੇਅਰਪਰਸਨ ਸੰਦੀਪ ਕੌਰ ਬਰਨਾਲਾ ਨੇ ਕਿਹਾ ਕਿ 529 ਨਰਸਾਂ ਨੂੰ ਸਾਲ ਪਹਿਲਾਂ ਰੈਗੂਲਰ ਕਰਨ ਦੇ ਬਾਵਜੂਦ ਤਨਖਾਹ ਸੱਤ ਹਜ਼ਾਰ ਦਿੱਤੀ ਜਾ ਰਹੀ ਹੈ। ਹੁਣ ਜਦੋਂ ਔਖੇ ਵੇਲੇ ਮਰੀਜ਼ਾਂ ਕੋਲ ਜਾਣ ਤੋਂ ਹਰ ਕੋਈ ਡਰਦਾ ਹੈ ਤਾਂ ਨਰਸਿੰਗ ਸਟਾਫ ਸਮੇਤ ਹੋਰ ਸਿਹਤ ਮੁਲਾਜ਼ਮ ਹੀ ਇਨ੍ਹਾਂ ਦੀ ਦੇਖਭਾਲ ਕਰ ਰਹੇ ਹਨ। ਸਟਾਫ ਨੂੰ ਮਾਸਕ ਮੁਹੱਈਆ ਕਰਵਾਉਣ ’ਚ ਵੀ ਸੰਕੋਚ ਵਰਤਿਆ ਜਾ ਰਿਹਾ ਹੈ। ਕੋਰੋਨਾਵਾਇਰਸ ਨਾਲ ਨਜਿੱਠਣ ਲਈ ਪੰਜਾਬ ਦੇ ਸਿਹਤ ਵਿਭਾਗ ਨੇ ਆਪਣੇ ਡਾਕਟਰ ਅਤੇ ਪੈਰਾ-ਮੈਡੀਕਲ ਸਟਾਫ਼ ਨੂੰ ਨਿਹੱਥੇ ਸਿਪਾਹੀਆਂ ਵਾਂਗ ਜੰਗ ਦੇ ਮੈਦਾਨ ਵਿੱਚ ਝੋਕ ਦਿੱਤਾ ਹੈ। ਪੰਜਾਬ ਦੇ ਪ੍ਰਸਿੱਧ ਰਾਗੀ ਨਿਰਮਲ ਸਿੰਘ ਖਾਲਸਾ ਦੀ ਮੌਤ ਤੋਂ ਬਾਅਦ ਇੱਕ ਆਡੀਓ  ਸਾਹਮਣੇ ਜਿਸ ਉਹ ਆਪਣੇ ਪਰਿਵਾਰ ਵਾਲਿਆਂ ਨੂੰ ਆਖ ਰਹੇ ਹਨ ਕਿ ਹਸਪਤਾਲ `ਚ ਡਾਕਟਰ ਉਹਨਾਂ ਦੀ ਸਹੀ ਢੰਗ ਨਾਲ ਦੇਖ- ਭਾਲ ਨਹੀਂ ਕਰ ਰਹੇ ।
          
ਕਰੋਨਾ ਮਹਾਮਾਰੀ ਖ਼ਿਲਾਫ਼ ਜੰਗ ’ਚ ਕਾਰਪੋਰੇਟ ਹਸਪਤਾਲ ਪਿੱਛੇ ਖੜ੍ਹੇ ਹਨ ਜੋ ਸਰਕਾਰ ਤੋਂ ਲਾਹੇ ਲੈਣ ’ਚ ਅੱਗੇ ਸਨ। ਪੰਜਾਬ ’ਚ ਏਦਾਂ ਦਾ ਕੋਈ ਕਾਰਪੋਰੇਟ ਹਸਪਤਾਲ ਨਹੀਂ ਹੈ ਜਿਸ ਨੇ ਖ਼ੁਦ ਹੀ ਪੂਰੇ ਹਸਪਤਾਲ ਦੀਆਂ ਸੇਵਾਵਾਂ ਸਰਕਾਰ ਹਵਾਲੇ ਕਰਨ ਦੀ ਪੇਸ਼ਕਸ਼ ਕੀਤੀ ਹੋਵੇ।
       
ਇਸ ਭੈੜੇ ਦੌਰ `ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੇ ਅਨੇਕਾਂ ਮਾਮਲੇ ਸਾਹਮਣੇ ਆਏ ਹਨ । ਰਾਗੀ ਨਿਰਮਲ ਸਿੰਘ ਖਾਲਸਾ ਦੇ ਕਸਬੇ ਵੇਰਕਾ ਦੇ ਲੋਕਾਂ ਨੇ ਕੋਰੋਨਾਵਾਇਰਸ ਦੇ ਡਰ ਕਾਰਨ ਉਹਨਾਂ ਦਾ ਸਸਕਾਰ ਕਰਨ ਤੋਂ ਰੋਕ ਦਿੱਤਾ ਜਿਸ ਕਰਕੇ ਕਸਬੇ ਤੋਂ ਬਾਹਰ ਉਹਨਾਂ ਦਾ ਸਸਕਾਰ ਕਰਨਾ ਪਿਆ । 7 ਅਪ੍ਰੈਲ ਨੂੰ ਅੰਮ੍ਰਿਤਸਰ `ਚ ਕਰੋਨਾ ਨਾਲ ਮਰਨ ਵਾਲੇ ਜਸਵਿੰਦਰ ਸਿੰਘ ਦੇਹ ਲੈਣ ਤੋਂ ਪਰਿਵਾਰ ਵਾਲਿਆਂ ਨੇ ਨਾਂਹ ਕਰ ਦਿੱਤੀ ।  ਜਿਸ ਤੋਂ ਬਾਅਦ ਜ਼ਿਲ੍ਹਾ  ਪ੍ਰਸ਼ਾਸਨ ਵੱਲੋਂ  ਧਾਰਮਿਕ ਰਸਮਾਂ ਨੂੰ ਪੂਰਾ ਕਰਦਿਆਂ ਜਸਵਿੰਦਰ ਸਿੰਘ ਦਾ ਸਸਕਾਰ ਕੀਤਾ  ਗਿਆ । ਲੁਧਿਆਣਾ ਦੇ ਫੋਰਟਿਸ ਹਸਪਤਾਲ `ਚ ਇਸੇ ਵਾਇਰਸ ਨਾਲ ਮਰੀ ਸੁਰਿੰਦਰ ਕੌਰ ਦੀ ਵੀ ਉਸਦੇ  ਪਰਿਵਾਰ ਵਾਲਿਆਂ ਨੇ ਲਾਸ਼ ਲੈਣ ਤੋਂ ਮਨ੍ਹਾਂ ਕਰ ਦਿੱਤਾ।  ਪ੍ਰਸ਼ਾਸਨਿਕ ਅਧਿਕਾਰੀਆਂ ਨੇ ਹੀ ਲਾਸ਼ ਨੂੰ ਚਿਤਾ ਤੱਕ ਪੁੱਜਦਾ ਕੀਤਾ। ਡਾਕਟਰ ਸ਼ਿਆਮ ਸੁੰਦਰ ਦੀਪਤੀ ਦਾ ਮੰਨਣਾ ਹੈ ਕਿ ਲੋਕਾਂ ਕੋਵਿਡ -19  ਨੂੰ ਲੈ ਕੇ ਬੜੇ ਭਰਮ ਹਨ । ਮੀਡੀਆ ਦਾ ਇੱਕ ਵੱਡਾ ਹਿੱਸਾ ਵੀ ਇਹ ਭਰਮ ਫੈਲਾਉਣ ਆਪਣਾ ਯੋਗਦਾਨ ਪਾ ਰਿਹਾ ਹੈ । ਸਾਡੀਆਂ ਸਰਕਾਰਾਂ ਲੋਕਾਂ ਨੂੰ ਸੁਚੇਤ ਕਰਨ `ਚ ਅਸਫਲ ਰਹੀਆਂ ਹਨ ।
      
ਪੰਜਾਬ ਦੇ ਬਹੁ-ਗਿਣਤੀ ਪਿੰਡਾਂ ਨੂੰ ਪ੍ਰਸ਼ਾਸਨ ਦੀ ਅਪੀਲ ’ਤੇ ਸਵੈ-ਰੱਖਿਆ ਲਈ ਸੀਲ ਕਰਨ ਲਈ ਪਿੰਡ ਵਾਸੀਆਂ ਨੇ ਖੁਦ ਨਾਕੇ ਲਾਏ ਹੋਏ ਹਨ। ਇਹ  ਸਵੈ-ਰੱਖਿਆ ਦੇ ਨਾਕੇ ਮਨੁੱਖ ਦੀ ਮਨੁੱਖ ਨਾਲ ਦੂਰੀ ਵਧਾ ਰਹੇ ਹਨ।  ਲੋਕਾਂ ਦਾ ਕਹਿਣਾ ਹੈ ਕਿ ਨਾਕਿਆਂ ’ਤੇ ਖੜ੍ਹਦੇ ਨੌਜਵਾਨਾਂ ਨੇ ਇਨ੍ਹਾਂ ਨਾਕਿਆਂ ਨੂੰ ਸੁਰੱਖਿਆ ਦੀ ਥਾਂ ਰੋਹਬ ਦਾ ਅੱਡਾ ਬਣਾ ਲਿਆ ਹੈ । ਆਪਣੀ ਬਿਮਾਰ ਪਤਨੀ ਨੂੰ ਮੋਟਰਸਾਈਕਲ ’ਤੇ ਹਸਪਤਾਲ ਲਿਜਾਂਦਿਆਂ ਅਜਿਹੇ ਨਾਕਿਆਂ ਦਾ ਸਾਹਮਣਾ ਕਰਨ ਵਾਲੇ ਕਿਸਾਨ ਆਗੂ ਹਰਜਿੰਦਰ ਬੱਗੀ ਦਾ ਆਪਣਾ ‘ਕੌੜਾ’ ਤਜਰਬਾ ਹੈ । ਇਕ ਕਿਸਾਨ ਆਗੂ ਦਾ ਕਹਿਣਾ ਹੈ ਕਿ  ਮਜਬੂਰੀ ਸੁਣ ਕੇ ਪੁਲੀਸ ਤਾਂ ਬੰਦੇ ਨੂੰ ਆਪਣੇ ਨਾਕੇ ਤੋਂ ਜਾਣ ਦੇ ਦਿੰਦੀ ਹੈ ਪਰ ਇਨ੍ਹਾਂ ਪੇਂਡੂ ਨਾਕਿਆਂ ’ਤੇ ਕੋਈ ਰਿਆਇਤ ਨਹੀਂ ਮਿਲ ਰਹੀ।
          
ਕਰੋਨਾ ਵਾਇਰਸ ਦੇ ਚਲਦਿਆਂ ਜਿਵੇਂ ਦੇਸ਼ `ਚ  ਮੁਸਲਿਮ ਭਾਈਚਾਰੇ ਨੂੰ ਮਿਥ ਕੇ ਬਦਨਾਮ ਕੀਤਾ ਜਾ ਰਿਹਾ ਹੈ ਇਸਦਾ ਸੇਕ ਹੁਣ ਹਿੰਦੂ ਬਹੁ -ਗਿਣਤੀ ਵਾਲੇ ਤੇ ਭਾਜਪਾ ਦੇ ਪ੍ਰਭਾਵ ਵਾਲੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਲਵਾੜਾ ਤਹਿਸੀਲ ਦੇ ਗੁੱਜਰ ਮੁਸਲਮਾਨਾਂ ਨੂੰ ਵੀ ਝੱਲਣਾ ਪੈ ਰਿਹਾ ਹੈ । ਸੋਸ਼ਲ ਮੀਡੀਆ ’ਤੇ ਫੈਲ਼ਾਈਆਂ ਜਾ ਰਹੀਆਂ ਅਫ਼ਵਾਹਾਂ ਦੇ ਮੱਦੇਨਜ਼ਰ ਲੋਕਾਂ ਨੇ ਗੁੱਜਰਾਂ ਤੋਂ ਦੁੱਧ ਲੈਣਾ ਬੰਦ ਕਰ ਦਿੱਤਾ ਹੈ। ਜ਼ਮੀਨੀ ਹਾਲਾਤ ਇਹ ਹਨ ਕਿ ਗੁੱਜਰ ਆਪਣਾ ਦੁੱਧ ਨਹਿਰਾਂ ’ਚ ਸੁੱਟਣ ਲਈ ਮਜਬੂਰ ਹੋ ਗਏ ਹਨ। ਪਿੰਡਾਂ ਦੇ ਲੋਕਾਂ ਨੇ ਉਨ੍ਹਾਂ ਦੇ ਪੱਠੇ ਵੱਢਣ, ਪਸ਼ੂ ਚਰਾਉਣ ਅਤੇ ਪਿੰਡਾਂ ’ਚ ਤੁਰਨ ਫ਼ਿਰਨ ’ਤੇ ਪਾਬੰਦੀ ਲਾ ਦਿੱਤੀ ਹੈ। ਸੋਸ਼ਲ ਮੀਡੀਆ ’ਤੇ ਗੁੱਜਰਾਂ ਪ੍ਰਤੀ ਫੈਲ਼ਾਈ ਜਾ ਰਹੀ ਨਫ਼ਰਤ ਦੇ ਚੱਲਦਿਆਂ ਪਿੰਡਾਂ ਦੇ ਲੋਕ ਇਕੱਠੇ ਹੋ ਗੁੱਜਰਾਂ ਦੇ ਡੇਰੇ ਘੇਰ ਕੇ ਉਨ੍ਹਾਂ ਕੁੱਟਮਾਰ ਕਰ ਰਹੇ ਹਨ। ਤਲਵਾੜਾ ਅਤੇ ਹਾਜੀਪੁਰ ਦੇ ਪਿੰਡਾਂ ਦੇ ਵਸਨੀਕ ਗੁੱਜਰ ਨੂਰ ਹੁਸੈਨ, ਮੀਰੋ, ਸਪੂਰਾ, ਸ਼ਰੀਫ਼ ਮੁਹੰਮਦ, ਵੀਰੂ, ਆਲਮਦੀਨ, ਰਾਣੂ, ਸਾਈਂ ਮੁਹੰਮਦ ਆਦਿ  ਦੱਸਿਆ ਕਿ ਦਿੱਲੀ ’ਚ ਰੌਲ਼ਾ ਪੈਣ ਤੋਂ ਅਗਲੇ ਦਿਨ ਉਨ੍ਹਾਂ ਦੇ ਪਿੰਡਾਂ ’ਚ ਦਾਖਲੇ ਔਖੇ ਹੋ ਗਏ ਹਨ।  । ਗੁੱਜਰੀ ਮੀਰੋ ਤੇ ਸਪੂਰਾ ਨੇ ਦੱਸਿਆ ਕਿ ਪਿੰਡ ਵਾਲਿਆਂ ਨੇ ਆਰਐਮਪੀ ਡਾਕਟਰਾਂ ਨੂੰ ਵੀ ਉਨ੍ਹਾਂ ਨੂੰ ਦਵਾਈ ਦੇਣ ਤੋਂ ਮਨ੍ਹਾਂ ਕਰ ਦਿੱਤਾ ਹੈ। ਉਸ ਦੇ ਬੱਚੇ ਪਿਛਲੇ ਦੋ ਦਿਨਾਂ ਤੋਂ ਬਿਮਾਰ ਹਨ ਪਰ ਦਵਾਈ ਦਾ ਕੋਈ ਪ੍ਰਬੰਧ ਨਹੀਂ ਹੋਇਆ। ਉਨ੍ਹਾਂ ਨੇ ਪੁਲੀਸ ਪ੍ਰਸ਼ਾਸਨ ’ਤੇ ਮਦਦ ਕਰਨ ਦੀ ਬਜਾਏ ਡਾਂਗਾਂ ਮਾਰ ਕੇ ਭਜਾਉਣ ਦੇ ਦੋਸ਼ ਲਾਏ। ਜਦਕਿ  ਪੁਲੀਸ ਨੇ  ਕਿਸੇ ਨਾਲ ਵੀ ਭੇਦਭਾਵ ਨਾ ਕਰਨ ਦੀ ਗੱਲ ਕਹੀ ਹੈ । ਉਨ੍ਹਾਂ ਹਾਜੀਪੁਰ ਤੇ ਤਲਵਾੜਾ ਵਿਚ ਗੁੱਜਰ ਭਾਈਚਾਰੇ ਨਾਲ ਵਾਪਰੀਆਂ ਘਟਨਾਵਾਂ ਦੀ ਜਾਣਕਾਰੀ ਨਾ ਹੋਣ ਦੀ ਗੱਲ ਕਹੀ।
ਸਾਬਕਾ ਡੀਜੀਪੀ ਗਿੱਲ ਦੀ ਭਾਜਪਾ ‘ਚ ਸ਼ਮੂਲੀਅਤ ਸਧਾਰਨ ਘਟਨਾ ਨਹੀਂ
ਅਜੇ ਵੀ ਸਹਿਮ ਦਾ ਸ਼ਿਕਾਰ ਹਨ ਗੁਜਰਾਤ ਵਸਦੇ ਪੰਜਾਬੀ ਕਿਸਾਨ -ਸ਼ਿਵ ਇੰਦਰ ਸਿੰਘ
ਪਿੰਡ ਬਾਲਦ ਕਲਾਂ ਜ਼ਿਲ੍ਹਾ ਸੰਗਰੂਰ ਵਿੱਚ ਦਲਿਤਾਂ ਉੱਤੇ ਹੋਏ ਲਾਠੀਚਾਰਜ ਦੀ ਜਾਂਚ ਰਿਪੋਰਟ
ਪੰਜਾਬ ਸਰਕਾਰ ਕੰਢੀ ਖਿੱਤੇ ’ਚ ਵਿਕਾਸ ਲਈ ਖਰਚੇ ਗਏ ਪੈਸੇ ਦਾ ਲੈਣ ਲੱਗੀ ਹਿਸਾਬ
ਕੰਮੀਆਂ ਦੇ ਵਿਹੜਿਆਂ ਨੂੰ ਮਸ਼ੀਨੀਕਰਨ ਦਾ ਸਰਾਪ – ਜਸਪਾਲ ਸਿੰਘ ਜੱਸੀ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਕਾਵਿ-ਸ਼ਾਰ

ਚੁੱਪ – ਕੇ.ਐੱਸ. ਦਾਰਾਪੁਰੀ

ckitadmin
ckitadmin
May 11, 2016
ਅਰਸ਼ਦੀਪ ਕੌਰ ਦੀ ਅਜਾਈਂ ਮੌਤ ਦੇ ਸੰਦਰਭ ਵਿਚ -ਸੁਕੀਰਤ
ਸਮਾਜਿਕ ਅਵਸਥਾ ਨੂੰ ਕੇਵਲ ਲੋਕ ਬਦਲਦੇ ਹਨ – ਹਰਜਿੰਦਰ ਸਿੰਘ ਗੁਲਪੁਰ
ਨੋਟ ਬੰਦੀ: ਮਿਹਨਤਕਸ਼ਾਂ ਦੀ ਜਾਮਾਂ ਤਲਾਸ਼ੀ-ਧਨਾਢਾਂ ਨੂੰ ਗੱਫੇ
ਮਹਿਬੂਬ ਹੋ ਕੇ – ਵਾਸ ਦੇਵ ਇਟਲੀ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?