ਜ਼ਿਲ੍ਹਾ ਸੰਗਰੂਰ ਦੇ ਸਿਰੜੀ ਕਿਸਾਨਾਂ ਤੇ ਖੇਤ ਮਜਦੂਰਾਂ ਨੇ ਦਿਨ ਰਾਤ ਮਿਹਨਤ ਕਰਕੇ ਕਣਕ ਤੇ ਝੋਨੇ ਦੇ ਝਾੜ ਵਿਚ ਤਾਂ ਆਪਣੀ ਝੰਡੀ ਕਰੀਬ ਦੋ ਦਹਾਕਿਆਂ ਤੋਂ ਗੱਡੀ ਹੋਈ ਹੈ। ਫਸਲਾਂ ਦਾ ਝਾੜ੍ਹ ਵਧਾਉਣ ਲਈ ਰਸਾਇਣਿਕ ਖਾਦਾਂ ਤੇ ਕੀੜੇ ਮਾਰ ਦਵਾਈਆਂ ਦੀ ਵਰਤੋਂ ਲੋੜ ਤੋਂ ਵੱਧ ਕਰਨ ਤੇ ਕਣਕ ਤੇ ਝੋਨੇ ਦੇ ਨਾੜ ਨੂੰ ਅੱਗ ਲਗਾਉਣ ਦਾ ਨਤੀਜਾ ਇਸ ਇਲਾਕੇ ਦੇ ਲੋਕਾਂ ਨੂੰ ਮਾੜ੍ਹਾ ਭੁਗਤਣਾ ਪੈ ਰਿਹਾ ਹੈ ਕੈਂਸਰ ਹੈਪੀਟਾਇਸ ਬੀ ਤੇ ਸੀ ਜਿਹੀਆਂ ਨਾ- ਮੁਰਾਦ ਬਿਮਾਰੀਆਂ ਸਹੇੜਕੇ।

ਹਵਾ-ਪਾਣੀ ਵਾਤਾਵਰਣ ਸਭ ਕੁਝ ਪ੍ਰਦੂਸ਼ਿਤ ਹੋਣ ਕਾਰਨ ਜਿਥੇ ਜੀਵ ਜੀਤੂ ਖਤਮ ਹੋ ਗਏ ਉਥੇ ਹਰ ਪਿੰਡ ਤੇ ਸ਼ਹਿਰ ਵਿਚੱ ਕੈਂਸਰ ਨਾਲ ਪੀੜ੍ਹਤ ਮਰੀਜ ਜੀਵਨ ਲਈ ਸੰਘਰਸ਼ ਕਰਦੇ ਹੋਏ ਮਹਿੰਗੇ ਇਲਾਜ ਕਰਾ ਕੇ ਆਪਣੀ ਸਾਰੀ ਕਮਾਈ ਜਮੀਨਾਂ, ਘਰ ਆਦਿ ਗਹਿਣੇ ਰੱਖਣ ਲਈ ਮਜਬੂਰ ਹਨ। ਸਰਕਾਰ ਭਾਵੇਂ ਕੈਂਸਰ ਪੀੜ੍ਹਤ ਮਰੀਜਾਂ ਲਈ 1.50 ਲੱਖ ਰੁਪਏ ਤੱਕ ਇਲਾਜ ਕਰਾਉਣ ਲਈ ਹਸਪਤਾਲਾਂ ਨੂੰ ਸਹਾਇਤਾ ਰਾਸ਼ੀ ਭੇਜਦੀ ਹੈ ਪਰ ਫੇਰ ਵੀ ਸੈਂਕੜੇ ਮਰੀਜਾਂ ਨੂੰ ਇਸ ਸਹਾਇਤਾ ਬਾਰੇ ਅਜੇ ਤੱਕ ਪਤਾ ਹੀ ਨਹੀਂ ਤੇ ਬਹੁਤਿਆ ਪਾਸ ਇਹ ਰਾਸ਼ੀ ਪਹੁੰਚ ਦੀ ਹੀ ਨਹੀਂ। ਉਹ ਆਪਣਾ ਸਭ ਕੁਝ ਦਾਅ ਤੇ ਲਾਕੇ ਆਪਣੇ ਸਕਿਆਂ ਨੂੰ ਬਚਾਉਣ ਤੇ ਲੱਗੇ ਹੋਏ ਹਨ। ਜਦੋਂ ਕੈਂਸਰਾ ਪੀੜ੍ਹਤਾਂ ਦੀ ਦਾਸਤਾਨ ਉਹਨਾਂਦੇ ਘਰਾਂ ਵਿੱਚ ਜਾ ਕੇ ਸੁਣੀਏ, ਤਾਂ ਲੱਗਦਾ ਹੈ ਕਿ ਕੋਈ ਹੈ ਹੀ ਨਹੀਂ ਇਹਨਾਂ ਦੀ ਬਾਂਹ ਫੜ੍ਹਨ ਵਾਲਾ।
ਪਿੰਡ ਰਤਨਗੜ੍ਹ ਪਾਟਿਆਂਵਾਲੀ ਦੀ 40 ਕੁ ਵਰ੍ਹਿਆਂ ਦੀ ਦਲਿਤ ਪ੍ਰੀਵਾਰ ਦੀ ਸਰਬਜੀਤ ਕੌਰ ਜਿਹੜੀ ਬੱਚੇਦਾਨੀ ਦੇ ਕੈਂਸਰ ਤੋਂ ਪੀੜ੍ਹਤ ਹੈ। ਤਿੰਨ ਲੜਕੀਆਂ ਤੇ ਇਕ ਦੋ ਕੁ ਸਾਲਾਂ ਦੇ ਬੇਟੇ ਦੀ ਮਾਂ ਹੈ। ਘਰੇਲੂ ਹਾਲਾਤ ਤਰਸ ਯੋਗ ਹਨ ਪਰ ਫੇਰ ਵੀ ਪ੍ਰੀਵਾਰ ਬੀਕਾਨੇਰ ਹਸਪਤਾਲ ਤੋਂ ਕੈਂਸਰ ਦਾ ਇਲਾਜ ਕਰਾਉਂਣ ਤੇ ਹੁਣ ਤੱਕ ਦੋ ਲੱਖ ਤੋਂ ਵੱਧ ਖਰਚ ਕਰ ਚੁੱਕਾ ਹੈ। ਇਸ ਪੀੜ੍ਹਤ ਔਰਤਾ ਦਾ ਕਹਿਣਾ ਹੈ ਕਿ ਭਾਈ ਕੋਈ ਸ੍ਰੋਮਣੀ ਗੁਰਦਾਵਾਰਾ ਪ੍ਰਬੰਧਕ ਕਮੇਟੀ , ਨਾਂ ਸਰਕਾਰ ਨਾਂ ਕੋਈ ਹੋਰ ਕਿਸੇ ਨੇ ਕੋਈ ਮਦਦ ਨਹੀਂ ਕੀਤੀ।
ਪਿੰਡ ਧਰਮਗੜ੍ਹ ਦੀ ਕੰਬੋਜ ਬ੍ਰਾਦਰੀ ਦੀ 36 ਕੁ ਵਰ੍ਹਿਆਂ ਦੀ ਦਲਜੀਤ ਕੌਰ ਜਿਹੜੀ ਬੱਚੇਦਾਨੀ ਦੇ ਕੈਂਸਰ ਤੋਂ ਪੀੜ੍ਹਤ ਹੈ। ਇਸ ਦੇ ਦੋ ਲੜਕੀਆਂ ਤੇ ਇਕ ਲੜਕਾ ਹੈ। ਆਪਣੀ ਬਿਮਾਰੀ ਤੇ ਹੁਣ 10 ਲੱਖ ਰੁਪਏ ਦੇ ਕਰੀਬ ਖਰਚ ਕਰਕੇ ਪੂਰੀ ਤਰ੍ਹਾਂ ਸਰੀਰਕ ਤੇ ਆਰਥਕ ਤੌਰ ਤੇ ਟੁੱਟ ਚੁਕੇ ਹਨ। ਇਸ ਨੂੰ ਵੀ ਬੱਚੇਦਾਨੀ ਦਾ ਕੈਂਸਰ ਹੈ। ਹੁਣ ਤੱਕ ਟੋਹਾਣਾ, ਹਿਸਾਰ, ਗਿਆਨ ਸਾਗਰ ਆਦਿ ਹਸਪਤਾਲਾਂ ਤੋਂ ਇਲਾਜ ਕਰਾ ਚੁੱਕੀ ਹੈ ਤੇ ਹੁਣ ਗੁਰਜਾਤ ਤੋਂ ਕਿਸੇ ਡਾਕਟਰ ਪਾਸੋ ਇਲਾਜ ਕਰਾ ਰਹੀਂ ਹੈ। ਕਿਸੇ ਨੇ ਕੋਈ ਮਾਲੀ ਮਦਦ ਨਹੀਂ ਦਿੱਤੀ। ਕੋਈ ਸਰਕਾਰ ਵਲੋਂ ਸਹਾਇਤਾ ਫੰਡ ਨਹੀਂ ਮਿਲਿਆ।
ਪਿੰਡ ਚਾਉਵਾਸ ਦੇ ਕਿਸਾਨ ਪ੍ਰੀਵਾਰ ਵਿਚੋ 70 ਕੁ ਵਰ੍ਹਿਆਂ ਦੀ ਮਾਈ ਗੁਰਦੇਵ ਕੌਰ ਵੀ ਬੱਚੇਦਾਨੀ ਦੇ ਕੈਂਸਰ ਤੋਂ ਪੀੜ੍ਹਤ ਹੈ। ਇਸ ਪ੍ਰੀਵਾਰ ਤੇ ਤਾਂ ਸਾਇਦ ਕੈਂਸਰ ਨੇ ਕਹਿਰ ਹੀ ਵਰਤਾ ਰੱਖਿਆ ਹੈ। ਕੈਂਸਰ ਨਾਲ ਹੀ ਗੁਰਦੇਵ ਕੌਰ ਦੇ ਪਤੀ ਦੀ ਮੌਤ ਹੋ ਗਈ ਹੈ। ਕੋਈ 10 ਕੁ ਮਹੀਨੇ ਪਹਿਲਾਂ ਹੀ ਇਸ ਦੇ ਪੁੱਤਰ ਨੂੰ ਵੀ ਕੈਂਸਰ ਦੇ ਦੈਂਤ ਨੇ ਨਿਗਲ ਲਿਆ ਸੀ। ਗੁਰਦੇਵ ਕੌਰ ਕਿਸੇ ਪ੍ਰਾਈਵੇਟ ਡਾਕਟਰ ਪਾਸੋ ਇਲਾਜ ਕਰਾਉਣ ਲਈ ਮਜਬੂਰ ਹੈ। ਜਿਸ ਘਰ ਵਿੱਚ ਦੋ ਮੌਤਾਂ ਪਹਿਲਾਂ ਕੈਂਸਰ ਨਾਲ ਹੋ ਚੁੱਕੀਆਂ ਹੋਣ ਤੇ ਤੀਸਰੀ ਮਾਈ ਹੁਣ ਪੀੜ੍ਹਤ ਹੋਵੇ ਉਸ ਘਰ ਦੀ ਹਾਲਤ ਦੀ ਹੋਵੇਗੀ। ਇਕ ਪਾਸੇ ਪੰਜਾਬ ਸਰਕਾਰ ਪੰਜਾਬ ਵਿਕਾਸ ਦੇ ਰਾਹ ਚਲਣ ਵਾਲੀਆਂ ਗੱਲਾਂ ਕਰਦੀ ਹੈ। ਦੂਸਰੇ ਪਾਸੇ ਅਜਿਹੇ ਪ੍ਰੀਵਾਰ ਹਨ ਜਿਨ੍ਹਾਂ ਨੂੰ ਬਿਮਾਰੀਆਂ ਖਾ ਗਈਆਂ ਕੋਈ ਮਾਲੀ ਮੱਦਦ ਕਿਤੋਂ ਨਾਂ ਮਿਲੇ ਤਾਂ ਆਖਰ ਪ੍ਰੀਵਾਰ ਦਾ ਕੀ ਬਣੇਗਾ।
ਦਲਿਤ ਪ੍ਰੀਵਾਰ ਨਾਲ ਸੰਬੰਧਤ ਪਿੰਡ ਤੋਲਾਵਾਲ ਦੀ ਮਹਿੰਦਰ ਕੌਰ ਪਤਨੀ ਭਿੱਲਾ ਸਿੰਘ। ਇਹ ਵੀ ਬੱਚੇਦਾਨੀ ਦੇ ਕੈਂਸਰ ਤੋਂ ਪੀੜ੍ਹਤ ਹੈ। ਰਾਜਿੰਦਰਾ ਹਸਪਤਾਲ ਪਟਿਆਲਾ ਤੋਂ ਇਲਾਜ ਕਰਾ ਰਹੀਂ ਹੈ। ਲੱਖ ਰੁਪਏ ਦੇ ਕਰੀਬ ਖਰਚ ਕਰਕੇ ਵੀ ਬਿਮਾਰੀ ਤੋਂ ਖਲਾਸੀ ਨਹੀਂ ਮਿਲੀ। ਘਰੇਲੂ ਹਾਲਾਤ ਤਰਸਯੋਗ ਹੈ ਤੇ ਹੋਰ ਵੱਧ ਪੈਸਾ ਇਲਾਜ ਤੇ ਖਰਚਣ ਦੀ ਸਮੱਰਥਾ ਨਹੀਂ ਹੈ। ਕਿਸੇ ਵੀ ਸਰਕਾਰੀ ਗੈਰ ਸਰਕਾਰੀ ਕਿਸੇ ਸੰਸਥਾਨ ਨੇ ਪ੍ਰੀਵਾਰ ਦੀ ਬਾਂਹ ਨਹੀਂ ਫੜ੍ਹੀ । ਪਿੰਡ ਗੰਢੂਆਂ ਦੀ ਮਨਜੀਤ ਕੌਰ ਵੀ ਛਾਤੀ ਦੇ ਕੈਂਸਰ ਤੋਂ ਪੀੜ੍ਹਤ ਹੈ। ਪ੍ਰੀਵਾਰ ਪਾਸ ਡੇਢ ਕੀਲਾ ਜ਼ਮੀਨ ਸੀ। ਉਹ ਵੀ ਗਹਿਣੇ ਠਿੱਕ ਗਿਆ ਪਹਿਲਾਂ ਇਲਾਜ ਫਰੀਦਕੋਟ ਤੋਂ ਕਰਾਇਆ ਤੇ ਹੁਣ ਬਠਿੰਡੇ ਤੋਂ ਇਲਾਜ ਕਰਾ ਰਹੀ ਹੈ। ਪ੍ਰੀਵਾਰ ਦਾ ਕਹਿਣਾ ਹੈ ਕਿ ਹੁਣ ਇਲਾਜ ਕਰਾਉਂਣ ਤੋਂ ਅਸਰਮਥ ਹਨ ਤੇ ਕੋਈ ਸਹਾਇਤਾ ਕਿਧਰੋਂ ਵੀ ਨਹੀ ਮਿਲੀ।
ਪਿੰਡ ਹੰਬਲਵਾਸ ਜਖੇਪਲ ਦਾ ਦਲਿਤ ਪ੍ਰੀਵਾਰ ਦਾ ਨੌਜਵਾਨ ਹੈ। ਘਰ ਵਿੱਚ ਕਮਾਉਂਣ ਵਾਲਾ ਵੀ ਇਹੋ ਹੈ ਤੇ ਬੁੱਢੇ ਮਾਂ ਬਾਪ ਨੂੰ ਸਹਾਰਾ ਦੇਣ ਦੀ ਥਾਂ ਉਹਨਾਂ ਤੇ ਵੀ ਬੋਝ ਬਣ ਗਿਆ। ਦੋ ਬੱਚਿਆਂ ਵਿੱਚੋਂ ਇੱਕ ਅਪਾਹਜ ਹੈ । ਕਿਸੇ ਨੇ ਪ੍ਰੀਵਾਰ ਦੀ ਬਾਂਹ ਨਹੀਂ ਫੜੀ ਨਾਂ ਹੀ ਕੋਈ ਸਰਕਾਰੀ ਮਦਦ ਮਿਲੀ ਹੈ। ਇਹ ਪਿੰਡ ਪੰਜਾਬ ਤੇ ਖਜਾਨਾ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਦੇ ਵਿਧਾਨ ਸਭਾ ਹਲਕੇ ਤੇ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੇ ਪਿੰਡ ਦੇ ਨਜਦੀਕੀ ਪਿੰਡ ਦੇ ਵਸਨੀਕ ਹਨ। ਕੈਂਸਰ ਪੀੜ੍ਹਤ ਪ੍ਰੀਵਾਰ ਕਿਸੇ ਸਰਕਾਰੀ ਜਾਂ ਗੈਰ ਸਰਕਾਰੀ ਮਾਲੀ ਸਹਾਇਤਾ ਦੀ ਆਸ ਵਿਚੱ ਹਨ। ਦੇਖੋ ਕਿਹੜਾ ਬਾਂਹ ਫੜੇ੍ਹਗਾ ਇਹਨਾਂ ਪ੍ਰੀਵਾਰਾਂ ਦੀ ।


