ਨੀ ਮਾਈ, ਮੇਰੇ ਨਾਲ ਪੰਜਾਬੀ
ਬੋਲ
ਤੇ ਦਿਲ ਦੇ ਬੂਹੇ ਖੋਲ੍ਹ
ਦੂਜੀਆਂ ਬੋਲੀਆਂ ਕਿਉਂ ਬੋਲੇਂ
ਤੂੰ ਆਪਣੀ ਬੋਲੀ ਬੋਲ
ਅੰਗਰੇਜ਼ੀ ਉਰਦੂ ਸਿੱਖ ਲਵੋ ਬਾਹਰੋਂ
ਤੂੰ ਘਰ ਦੀ ਬੋਲੀ ਬੋਲ
ਬੋਲ
ਤੇ ਦਿਲ ਦੇ ਬੂਹੇ ਖੋਲ੍ਹ
ਦੂਜੀਆਂ ਬੋਲੀਆਂ ਕਿਉਂ ਬੋਲੇਂ
ਤੂੰ ਆਪਣੀ ਬੋਲੀ ਬੋਲ
ਅੰਗਰੇਜ਼ੀ ਉਰਦੂ ਸਿੱਖ ਲਵੋ ਬਾਹਰੋਂ
ਤੂੰ ਘਰ ਦੀ ਬੋਲੀ ਬੋਲ

ਦਾਦੀ ਦੀ ਨਾ ਪੱਲੇ ਪਏ
ਜਦ ਮੈਂ ਬੈਠਾਂ ਕੋਲ
ਆਪਣੇ ਤੋਂ ਨਾ ਵੱਖਰਾ ਕਰ
ਜਿੰਦ ਮੇਰੀ ਨਾ ਰੋਲ
ਅੰਗਰੇਜ਼ੀ ਉਰਦੂ ਬੰਨ ਬੰਨ ਬੋਲੀਂ
ਖੜ੍ਹ ਕੇ ਆਪਣਾ ਖਾਲੀ ਢੋਲ
ਮਾਂ ਬੋਲੀ ਮੇਰਾ ਪਹਿਲਾ ਹੱਕ
ਹੱਕ ਨੂੰ ਸੱਚ ਵਿੱਚ ਤੋਲ
ਮਿੱਠੀ ਮਾਂ ਦੀ ਬੋਲੀ ਮਿੱਠੀ
ਰਸ ਕਿੰਨਾ ਵਿੱਚ ਘੋਲ
ਤੇਰੀ ਬੋਲੀ ਲੋਰੀ ਬਣ
ਸਦਾ ਰਹਿ ਸੀ ਮੇਰੇ ਕੋਲ
ਖੜ੍ਹ ਕੇ ਆਪਣਾ ਖਾਲੀ ਢੋਲ
ਮਾਂ ਬੋਲੀ ਮੇਰਾ ਪਹਿਲਾ ਹੱਕ
ਹੱਕ ਨੂੰ ਸੱਚ ਵਿੱਚ ਤੋਲ
ਮਿੱਠੀ ਮਾਂ ਦੀ ਬੋਲੀ ਮਿੱਠੀ
ਰਸ ਕਿੰਨਾ ਵਿੱਚ ਘੋਲ
ਤੇਰੀ ਬੋਲੀ ਲੋਰੀ ਬਣ
ਸਦਾ ਰਹਿ ਸੀ ਮੇਰੇ ਕੋਲ

