By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਝੁੱਗੀਆਂ ਝੌਂਪੜੀਆਂ ਵਿੱਚ ਰਹਿਣ ਵਾਲੇ ਬੱਚਿਆਂ ਲਈ ਮਸੀਹੇ ਦੀ ਭੂਮਿਕਾ ਨਿਭਾਅ ਰਿਹਾ ਹੈ : ਜੰਟਾ ਸਿੰਘ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਖ਼ਬਰਸਾਰ > ਝੁੱਗੀਆਂ ਝੌਂਪੜੀਆਂ ਵਿੱਚ ਰਹਿਣ ਵਾਲੇ ਬੱਚਿਆਂ ਲਈ ਮਸੀਹੇ ਦੀ ਭੂਮਿਕਾ ਨਿਭਾਅ ਰਿਹਾ ਹੈ : ਜੰਟਾ ਸਿੰਘ
ਖ਼ਬਰਸਾਰ

ਝੁੱਗੀਆਂ ਝੌਂਪੜੀਆਂ ਵਿੱਚ ਰਹਿਣ ਵਾਲੇ ਬੱਚਿਆਂ ਲਈ ਮਸੀਹੇ ਦੀ ਭੂਮਿਕਾ ਨਿਭਾਅ ਰਿਹਾ ਹੈ : ਜੰਟਾ ਸਿੰਘ

Suhi Saver
Last updated: May 7, 2026 6:01 am
Suhi Saver
Published: November 25, 2016
Share
SHARE
ਲਿਖਤ ਨੂੰ ਇੱਥੇ ਸੁਣੋ

ਬੋਹਾ: ਭਾਵੇਂ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਰੇਕ ਬੱਚੇ ਲਈ ਮੁੱਢਲੀ ਸਿੱਖਿਆ ਜ਼ਰੂਰੀ ਤੇ ਲਾਜ਼ਮੀ ਕਰਾਰ ਦਿੱਤੀ ਗਈ ਹੈ ਪਰ ਪੰਜਾਬ ਦੇ ਝੁੱਗੀ ਝੌਪੜੀ ਖੇਤਰ ਵਿਚ ਰਹਿਣ ਵਾਲੇ ਹਜਾਰਾਂ ਬੱਚੇ ਆਪਣੀ ਮਜਬੂਰੀ ਕਾਰਨ ਸਰਕਾਰ ਦੀ ਇਸ ਪਹਿਲਕਦਮੀ ਦਾ ਲਾਭ ਨਹੀਂ ਉੱਠਾ ਸਕਦੇ ।ਸੱਲਮ ਵਰਗ ਦੇ ਬੱਚਿਆਂ ਨੂੰ ਪੜਾਉਣ ਦਾ ਜਿਹੜਾ ਕਾਰਜ਼ ਸਰਕਾਰ ਨਹੀਂ ਕਰ ਸਕੀ ਉਸ ਨੂੰ ਕਰਨ ਲਈ ਦਿਨ ਰਾਤ ਮਿਹਨਤ ਕਰ ਰਿਹਾ ਹੈ ਗੁਆਂਢੀ ਪਿੰਡ ਰਿਉਂਦ ਕਲਾਂ ਦਾ ਅਧਿਆਪਾਕ ਜੰਟਾ ਸਿੰਘ।  ਜ਼ਿਲ੍ਹਾ ਮਾਨਸਾ ਦੇ ਬੋਹਾ ਸ਼ਹਿਰ ਨਾਲ ਸਬੰਧਤ ਝੁੱਗੀ ਝੋਪੜੀ ਵਿਚ ਰਹਿਣ ਵਾਲੇ ਬੱਚਿਆਂ ਲਈ ਤਾਂ ਉਹ ਮਸੀਹਾ ਬਣ ਕੇ ਹੀ ਆਇਆ ਹੈ।ਇਸ ਖੇਤਰ ਦੇ ਝੁੱਗੀ ਝੋਪੜੀ ਵਿਚ ਰਹਿਣ ਵਾਲੇ ਬੱਚੇ ਹੀ ਨਹੀਂ ਸਗੋਂ ਉਹਨਾਂ ਦੇ ਮਾਪੇ ਵੀ ਉਸਦੀ ਬੇਬਸਰੀ ਨਾਲ ਉਡੀਕ ਕਰਦੇ ਹਨ। ਭਾਵੇਂ ਉਹ ਆਪ ਗਰੀਬ ਪਰਿਵਾਰ ਵਿੱਚੋਂ ਹੈ ਤੇ ਉਸ ਕੋਲ ਆਮਦਨ ਦੇ ਸੀਮਤ ਸਾਧਣ ਹਨ ਪਰ ਮਨੁੱਖਤਾ ਲਈ ਕੁਝ ਕਰ ਗੁਜਰਣ ਦਾ ਜ਼ਜ਼ਬਾ ਉਸ ਨੂੰ ਝੁਗੀ ਝੋਪੜੀ ਵਾਲੇ ਬੱਚਿਆਂ ਨੂੰ ਪੜ੍ਹਾਉਣ ਔਖੇ ਰਾਹ ਤੇ ਤੋਰਣ ਵਿਚ ਕਾਮਯਾਬ ਹੋਇਆ ਹੈ।

ਅੱਜ ਕੱਲ ਜੰਟਾ ਸਿੰਘ ਆਪਣੀ ਸਕੂਲ ਡਿਊਟੀ ਤੋਂ ਬਾਦ ਝੁਗੀ ਖੇਤਰ ਤੋਂ 100 ਕੁ ਗਜ਼ ਦੀ ਦੂਰੀ ਤੇ ਖੁਲ੍ਹੇ ਅਸਮਾਨ ਹੇਠ ਬਣੀ ਇਕ ਚਾਰ ਦਿਵਾਰੀ ਵਿਚ ਇਹਨਾਂ ਬੱਚਿਆਂ ਨੂੰ ਪੜ੍ਹਾ ਰਿਹਾ ਹੈ।ਉਹ ਝੁੱਗੀਆਂ ਦੇ ਲਿਬੜੇ ਤਿਬੜੇ ਬੱਚਿਆਂ ਨੂੰ ਪੜਾਉਂਦਾ ਵੀ ਹੈ ਤੇ ਉਹਨਾਂ ਦੀ ਸਰੀਰਕ ਸਫਾਈ ਦਾ ਵੀ ਪੂਰਾ ਖਿਆਲ ਰੱਖਦਾ ਹੈ। ਬੱਚਿਆਂ ਨੂੰ ਆਪਣੇ ਹੱਥੀ ਇਸਨਾਨ ਕਰਾਉਣ ਵਿਚ ਵੀ ਉਸ ਨੂੰ ਪੂਰੀ ਮਾਨਸਿਕ ਰਾਹਤ ਮਿਲਦੀ ਹੈ।

 

 

ਜਦੋਂ ਉਸ ਵੱਲੋਂ ਆਪਣੇ ਪੱਧਰ ਤੇ ਖੋਲ੍ਹੇ ਇਸ ਬਿਨਾਂ ਸਹੂਲਤਾਂ ਵਾਲੇ ਸਕੂਲ ਵਿਚ ਪਹੁੰਚ ਕੇ ਉਸ ਨਾਲ ਗੱਲਬਾਤ ਕੀਤੀ ਤਾਂ ਉਸ ਦੱਸਿਆ ਕਿ ਪਹਿਲੇ ਪੜਾਅ ਤੇ ਉਸਨੂੰ ਬੱਚਿਆਂ ਦੇ ਮਾਪਿਆਂ ਨੂੰ ਮਣਾਉਣ ਵਿਚ ਵੀ ਮੁਸ਼ਕਿਲ ਪੇਸ਼ ਆਈ, ਕਿਉਂਕਿ ਬੱਚਿਆਂ ਦੇ ਮਾਪਿਆਂ ਲਈ ਉਹਨਾਂ ਦੀ ਪੜ੍ਹਾਈ ਨਾਲੋਂ ਉਹਨਾਂ ਵੱਲੋਂ ਕਾਗਜ਼ ਚੁੱਗ ਕੇ ਕੀਤੀ ਕਮਾਈ ਵਿਸ਼ੇਸ਼ ਅਹਿਮੀਅਤ ਰੱਖਦੀ ਸੀ। ਬੱਚਿਆਂ ਤੇ ਉਹਨਾਂ ਦੇ ਮਾਪਿਆਂ ਦੀ ਵਿਸ਼ੇਸ਼ ਪ੍ਰਕਾਰ ਦੀ ਭਾਸ਼ਾ ਸਮਝਣੀ ਵੀ ਉਸ ਲਈ ਅਸਾਨ ਕਾਰਜ ਨਹੀਂ ਸੀ। ਬੱਚੀਆਂ ਨਾਲ ਅੰਕਲ ਦਾ ਰਿਸ਼ਤਾ ਜੋੜਣ ਵਾਲੇ ਇਸ ਅਧਿਆਪਕ ਨੇ ਆਪਣੇ ਇਸ ਸਮਾਜ ਸੇਵੀ ਕਾਰਜ਼ ਦੌਰਾਨ ਹਾਸਿਲ ਹੋਏ ਹੋਰ ਵੀ ਕੌੜੇ ਮਿੱਠੇ ਤਜਰਬੇ ਸਾਂਝੇ ਕੀਤੇ।ਉਸ ਕਿਹਾ ਕਿ ਹੁਣ ਉਸਨੂੰ ਕੁਝ ਸਮਾਜ ਸੇਵੀ ਲੋਕਾਂ ਦਾ ਸਹਿਯੋਗ ਮਿਲਣ ਲੱਗ ਪਿਆ ਹੈ ਤੇ ਬੱਚਿਆਂ ਦੀ ਗਿਣਤੀ ਵੀ ਵੱਧ ਰਹੀ ਹੈ।ਉਸ ਦਾ ਇਹ ਵੀ ਕਹਿਣਾ ਹੈ ਕਿ ਜੇ ਸਰਕਾਰ ਇਹ ਸਕੂਲ ਚਲਾਉਣ ਲਈ ਉਸਦੀ ਥੋੜੀ ਬਹੁਤੀ ਸਹਾਇਤਾ ਕਰੇ ਤਾਂ ਉਹ ਸਮਾਜ ਤੋਂ ਲਗਭਗ ਛੇਕੇ ਹੋਣ ਦੀ ਹੋਣੀ ਹੰਢਾ ਰਹੇ ਇਹਨਾਂ ਬੱਚਿਆਂ ਨੂੰ ਸਮਾਜ ਦੇ ਜ਼ਿੰਮੇਵਾਰ ਨਾਗਰਿਕ ਬਣਾ ਸਕਦਾ ਹੈ।

-ਜਸਪਾਲ ਸਿੰਘ ਜੱਸੀ
ਨਾਜਾਇਜ਼ ਕਬਜ਼ਾਕਾਰਾਂ ਬਾਰੇ ਹਾਈਕੋਰਟ ਦੇ ਆਦੇਸ਼ਾਂ ਦਾ ਮੂੰਹ ਚਿੜਾ ਰਹੀ ਹੈ ਬੋਹਾ ਪੁਲਿਸ
ਕੰਮੀਆਂ ਦੇ ਵਿਹੜੇ ਦੀ ਲਾਲੀ ’ਤੇ ਕਰਜ਼ੇ ਦਾ ਪਰਛਾਂਵਾਂ -ਬਲਜਿੰਦਰ ਕੋਟਭਾਰਾ
ਦਿੱਲੀ ਦੰਗੇ : ਮੈਂ ਵੀ ਟੁੱਟੀ ਸੀ, ਮੈਂ ਵੀ ਲੁੱਟੀ ਸੀ ਸਾਹਿਬ -ਅਮਨਦੀਪ ਹਾਂਸ
‘ਆਪ’ ਵੱਲੋਂ ਬਲਕਾਰ ਨੂੰ ਟਿਕਟ ਦੇਣ ਦਾ ਸਖ਼ਤ ਵਿਰੋਧ – ਬਲਜਿੰਦਰ ਕੋਟਭਾਰਾ
ਮੁਲਜ਼ਮਾਂ ਨਾਲ ਪਿਸਦੇ ਮਜ਼ਲੂਮ ਤੇ ਹਕੂਮਤੀ ਡੰਡੇ ਦੇ ਮੂਹਰੇ ਬੌਣੀ ਹੋਈ ਕਲਮ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

‘ਸਾਡਾ ਹੱਕ’ ਫ਼ਿਲਮ ਉੱਤੇ ਰੋਕ ਕਿੱਥੋਂ ਤੱਕ ਜਾਇਜ਼?- ਗੁਰਪ੍ਰੀਤ ਸਿੰਘ

ckitadmin
ckitadmin
April 25, 2013
ਅਮਰੀਕਾ ਤੇ ਭਾਰਤ ’ਚ ਵਧ ਰਹੀ ਨੇੜਤਾ ਦੋਵਾਂ ਦੇਸ਼ਾਂ ਦੇ ਹਿੱਤ ਵਿੱਚ ਨਹੀਂ -ਡਾ. ਸਵਰਾਜ ਸਿੰਘ
ਅਣਪਛਾਤੀਆਂ ਲਾਸ਼ਾਂ ਦੇ ਵਾਰਸ ਲੱਭਣ ’ਚ ਮਾਨਸਾ ਪੁਲਿਸ ‘ਜ਼ੀਰੋ‘ -ਜਸਪਾਲ ਸਿੰਘ ਜੱਸੀ
ਮਈ ਦਿਵਸ ਮਜ਼ਦੂਰ ਜਮਾਤ ਲਈ ਦ੍ਰਿੜ ਅਹਿਦ ਲੈਣ ਦਾ ਦਿਨ – ਮਨਦੀਪ
ਸਰਕਾਰੀ ਸਕੂਲ ਬੰਦ ਕਰਨ ਦੀ ਬਜਾਇ ਨਿੱਜੀ ਸਕੂਲਾਂ ਨੂੰ ਨੱਥ ਪਾਉਣ ਦੀ ਲੋੜ -ਡਾ. ਇਕਬਾਲ ਸੋਮੀਆਂ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?