By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: `ਜਨਚੇਤਨਾ ` ਅਦਾਰੇ `ਤੇ ਹਿੰਦੂ ਕੱਟੜਵਾਦੀਆਂ ਦੇ ਹਮਲੇ ਦੀ ਚੁਫੇਰਿਉਂ ਨਿਖੇਧੀ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਖ਼ਬਰਸਾਰ > `ਜਨਚੇਤਨਾ ` ਅਦਾਰੇ `ਤੇ ਹਿੰਦੂ ਕੱਟੜਵਾਦੀਆਂ ਦੇ ਹਮਲੇ ਦੀ ਚੁਫੇਰਿਉਂ ਨਿਖੇਧੀ
ਖ਼ਬਰਸਾਰ

`ਜਨਚੇਤਨਾ ` ਅਦਾਰੇ `ਤੇ ਹਿੰਦੂ ਕੱਟੜਵਾਦੀਆਂ ਦੇ ਹਮਲੇ ਦੀ ਚੁਫੇਰਿਉਂ ਨਿਖੇਧੀ

ckitadmin
Last updated: October 25, 2025 7:19 am
ckitadmin
Published: January 25, 2017
Share
SHARE
ਲਿਖਤ ਨੂੰ ਇੱਥੇ ਸੁਣੋ

ਅਗਾਂਹ ਵਧੂ ਧਿਰਾਂ,  ਬੁੱਧੀਜੀਵੀਆਂ ਤੇ ਸਾਹਿਤ ਪ੍ਰੇਮੀਆਂ ਨੇ ਕੀਤੀ `ਜਨਚੇਤਨਾ` ਹੱਕ `ਚ  ਆਵਾਜ਼ ਬੁਲੰਦ

                     
 (ਸੂਹੀ ਸਵੇਰ ਬਿਊਰੋ )
    
ਇਨਕਲਾਬੀ ਕਿਤਾਬਾਂ ਦੇ ਪ੍ਰਕਾਸ਼ਕ ਅਤੇ ਵਿਕਰੇਤਾ `ਜਨਚੇਤਨਾ` ਦੀ ਪੰਜਾਬੀ ਭਵਨ ਸਥਿਤ ਦੁਕਾਨ ਉੱਤੇ ਹਿੰਦੂ  ਕੱਟੜਵਾਦੀਆਂ ਵੱਲੋਂ ਕੀਤੇ ਹਮਲੇ ਦੀ ਚੁਫੇਰਿਉਂ ਨਿਖੇਧੀ ਹੋ ਰਹੀ ਹੈ । ਜਿਥੇ ਵੱਖ – ਵੱਖ ਅਗਾਂਹ-ਵਧੂ ਧਿਰਾਂ , ਬੁੱਧੀਜੀਵੀਆਂ ਤੇ ਸਾਹਿਤ ਪ੍ਰੇਮੀਆਂ ਨੇ ਇਸਨੂੰ ਵਿਚਾਰਾਂ ਦੀ ਆਜ਼ਾਦੀ `ਤੇ ਹਮਲਾ ਆਖਦੇ ਹੋਏ ਇੰਤਹਾਪਸੰਦ ਤਾਕਤਾਂ ਵਿਰੁੱਧ ਲੋਕ -ਏਕਤਾ `ਤੇ ਜ਼ੋਰ ਦੇਣ ਦੀ ਗੱਲ ਆਖੀ ਉਥੇ ਪ੍ਰਸ਼ਾਸਨ ਕੋਲੋਂ ਉਹਨਾਂ  ਦੀ ਗ੍ਰਿਫ਼ਤਾਰੀ ਦੀ ਮੰਗ ਵੀ ਕੀਤੀ ।


ਜਨ – ਸੰਘਰਸ਼ ਮੰਚ ਹਰਿਆਣਾ ਦੇ ਸੂਬਾ ਪ੍ਰਧਾਨ ਫੂਲ ਸਿੰਘ ਗੌਤਮ ਨੇ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਦੇ ਮੁਢਲੇ ਅਧਿਕਾਰ `ਤੇ ਹਮਲਾ ਹੈ । ਉਹਨਾਂ ਫਾਸੀਵਾਦੀ ਤਾਕਤਾਂ ਦੇ ਵੱਧ ਰਹੇ ਪ੍ਰਭਾਵ `ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ, “ਜਦੋਂ ਪੰਜਾਬ ਵਰਗੇ ਸੂਬੇ `ਚ ਇਹ ਹਾਲ ਹੈ ਤਾਂ ਦੇਸ਼ ਦੇ ਦੂਜੇ ਰਾਜਾਂ ਦੀ  ਹਾਲਤ ਬਾਰੇ ਸਹਿਜੇ ਅੰਦਾਜ਼ਾ ਲਗਾ ਸਕਦੇ ਹਾਂ । ਇਸ ਔਖੀ ਘੜੀ ਸਭ  ਲੋਕ -ਪੱਖੀ ਧਿਰਾਂ ਨੂੰ ਰਲ ਕੇ ਫਾਸੀਵਾਦੀ ਤਾਕਤਾਂ ਦਾ ਟਾਕਰਾ ਕਰਨ ਦੀ ਲੋੜ ਹੈ । “

 

 

ਜਮਹੂਰੀ ਅਧਿਕਾਰ ਸਭਾ ਨੇ ਵੀ  ਕੱਟੜਵਾਦੀਆਂ ਦੇ ਦਬਾਅ ਹੇਠ ਮਜ਼ਦੂਰ ਕਾਰਕੁਨਾਂ ਲਖਵਿੰਦਰ ਤੇ ਸਮਰ, ਨੌਜਵਾਨ ਭਾਰਤ ਸਭਾ ਦੀ ਕਾਰਕੁਨ ਬਿੰਨੀ ਤੇ ਹੋਰ ਕਾਰਕੁਨਾਂ ਦੀ ਗ੍ਰਿਫ਼ਤਾਰੀ   ਤੇ ਹਿੰਦੂ ਫ਼ਿਰਕਾਪ੍ਰਸਤਾਂ ਵੱਲੋਂ ਪੰਜਾਬੀ ਭਵਨ ਲੁਧਿਆਣਾ ਵਿਖੇ ਜਨ ਚੇਤਨਾ ਦੀ ਦੁਕਾਨ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰਨ ਦੀ ਪੁਰਜ਼ੋਰ ਨਿਖੇਧੀ ਕਰਦੀ ਹੈ। ਸਭਾ ਨੇ ਆਪਣੇ ਬਿਆਨ `ਚ ਕਿਹਾ , “ਪੁਲਿਸ ਤੇ ਰਾਜਤੰਤਰ ਨਾਗਰਿਕਾਂ ਦੇ ਜਮਹੂਰੀ ਤੇ ਸੰਵਿਧਾਨਕ ਹੱਕਾਂ ਨੂੰ ਮਹਿਫ਼ੂਜ਼ ਕਰਨ ਦੀ ਜ਼ਿੰਮੇਵਾਰੀ ਨਿਭਾਉਣ ਦੀ ਥਾਂ ਹਿੰਦੂਤਵ ਤੇ ਹੋਰ ਕੱਟੜਪੰਥੀ ਤਾਕਤਾਂ ਦੇ ਸੁਰੱਖਿਆ ਗਾਰਡਾਂ ਵਜੋਂ ਕੰਮ ਕਰ ਰਹੇ ਹਨ। ਉਨ੍ਹਾਂ ਦੇ ਦਬਾਅ ਹੇਠ ਹਰ ਤਰ੍ਹਾਂ ਦੇ ਤਰੱਕੀਪਸੰਦ ਵਿਚਾਰਾਂ ਨੂੰ ਕੁਚਲ ਵਿਚ ਇਨ੍ਹਾਂ ਪਿਛਾਖੜੀ ਤਾਕਤਾਂ ਦਾ ਸਾਥ ਦੇ ਰਹੇ ਹਨ।
 
ਇਨਕਲਾਬੀ ਤੇ ਅਗਾਂਹਵਧੂ ਸਾਹਿਤ ਛਾਪ ਕੇ ਵੰਡਣਾ ਤੇ ਇਸ ਜ਼ਰੀਏ ਆਪਣੇ ਵਿਚਾਰਾਂ ਦਾ ਪ੍ਰਚਾਰ ਕਰਨਾ ਨਾਗਰਿਕਾਂ ਦਾ ਜਮਹੂਰੀ ਹੱਕ ਹੈ। ਕੱਟੜਪੰਥੀ ਤਾਕਤਾਂ ਰਾਜ ਦੀ ਸਰਪ੍ਰਸਤੀ ਨਾਲ ਤੇ ਦਹਿਸ਼ਤ ਵਾਦੀ ਤਰੀਕੇ ਅਖ਼ਤਿਆਰ ਕਰਕੇ ਇਸ ਹੱਕ ਉੱਪਰ ਹਮਲਾ ਕਰ ਰਹੀਆਂ ਹਨ।

ਕੰਵਲਜੀਤ ਖੰਨਾ ਨੇ ਕਿਹਾ, “ਜੇਕਰ ਧਾਰਮਿਕ ਲੋਕਾਂ ਨੂੰ ਆਪਣੀ ਆਸਤਿਕਤਾ ਦਾ ਪ੍ਰਚਾਰ ਕਰਨ ਦਾ ਹੱਕ ਹੈ ਤਾਂ ਫਿਰ ਨਾਸਤਿਕ ਲੋਕਾਂ ਨੂੰ ਵੀ ਆਪਣੇ ਵਿਚਾਰਾਂ ਦਾ ਪ੍ਰਚਾਰ ਕਰਨ ਦਾ ਹੱਕ ਹੈ । ਕੱਟੜਵਾਦੀ ਲੋਕਾਂ ਨੂੰ ਸ਼ਹੀਦ ਭਗਤ ਸਿੰਘ ਦਾ ਲੋਕ -ਪੱਖੀ ਸਾਹਿਤ ਹਮੇਸ਼ਾ ਡਰਾਉਂਦਾ ਰਹੇਗਾ  ।“ ਓਹਨਾ ਕਿਹਾ ਕੇ ਇੱਕ ਪਾਸੇ ਤਾਂ ਇਹ ਭਗਤ ਸਿੰਘ ਨੂੰ ਭਗਵੇਂ ਰੰਗ ਚ ਰੰਗਣ ਦੀ ਕੋਸ਼ਿਸ਼ ਕਰਦੇ ਹਨ ਦੂਜੇ ਪਾਸੇ ਇਹਨਾਂ  ਨੂੰ ਭਗਤ ਸਿੰਘ ਦੇ ਇਨਕਲਾਬੀ ਵਿਚਾਰਾਂ ਤੋਂ ਡਰ ਲਗਦਾ ਹੈ । ਇਹ ਸੰਘੀ ਕੋੜਮੇ ਦੇ ਦੋਗਲੇ ਕਿਰਦਾਰ ਨੂੰ ਨੰਗਾ ਕਰਦਾ  ਹੈ । ਅਸੀਂ ਪੂਰੀ ਤਰ੍ਹਾਂ `ਜਨਚੇਤਨਾ `ਦੇ ਨਾਲ ਹਾਂ ਉਹ ਸਾਡੇ ਤੋਂ ਵੱਖ ਨਹੀਂ ਨੇ ।

ਤਰਕਸ਼ੀਲ ਆਗੂ ਮੇਘ ਰਾਜ ਮਿੱਤਰ ਨੇ ਇਸ ਘਟਨਾਕ੍ਰਮ ਬਾਰੇ ਆਪਣੇ ਵਿਚਾਰ ਪ੍ਰਗਟ ਕਰਦੇ ਆਖਿਆ , “ ਫਿਰਕੂ ਤਾਕਤਾਂ ਹਮੇਸ਼ਾ  ਤਰਕਸ਼ੀਲ ਵਿਚਾਰਾਂ ਤੋਂ ਡਰਦੀਆਂ ਹਨ । ਤਰਕਸ਼ੀਲਾਂ  `ਤੇ ਵੀ ਇਸ ਤਰ੍ਹਾਂ ਦੇ ਹਮਲੇ ਹੁੰਦੇ ਰਹੇ ਨੇ, ਮੈਂ ਇਸਨੂੰ ਦਬੋਲਕਰ , ਪੰਸਾਰੀ ਤੇ ਕਲਬੁਰਗੀ ਦੇ ਨਾਲ ਜੋ ਵਾਪਰਿਆ ਉਸ ਨਾਲ ਜੋੜ ਕੇ ਦੇਖਦਾ ਹਾਂ । “

ਐੱਸ.ਐੱਫ਼.ਐੱਸ ਦੇ ਆਗੂ ਸਚਿੰਦਰਪਾਲ `ਪਾਲੀ ` ਨੇ ਇਸ ਇਸ ਹਮਲੇ ਦੀ ਨਿਖੇਧੀ ਕਰਦਿਆਂ  ਅਜਿਹੇ ਹਮਲਿਆਂ ਦਾ ਅੱਗੇ ਤੋਂ ਟਾਕਰਾ ਕਰਨ ਲਈ ਅੱਗੇ -ਵਧੂ ਧਿਰਾਂ ਦੇ ਏਕੇ `ਤੇ ਜ਼ੋਰ ਦਿੱਤਾ ।

ਕੇਂਦਰੀ ਪੰਜਾਬੀ ਲੇਖਕ ਸਭਾ (ਰਜ਼ਿ) ਨੇ ਵੀ ਇਸ  ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਡਾ ਸਰਬਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ ਜੋਗਾ ਸਿੰਘ ਅਤੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਨੇ ਇੱਥੋਂ ਜਾਰੀ ਸਾਂਝੇ ਬਿਆਨ ਵਿੱਚ ਇਸ ਘਟਨਾ ਮੌਕੇ ਪੰਜਾਬ ਪੁਲਿਸ ਦੀ ਭੁਮਿਕਾ ਦੀ ਵੀ ਨਿੰਦਾ ਕਰਦਿਆਂ ਕਿਹਾ ਹੈ ਕਿ ਜਦੋਂ ਪੁਸਤਕ ਵਿਕਰੀ ਕੇਂਦਰ ‘ਤੇ ਇਨ੍ਹਾਂ ਫਿਰਕਾਪ੍ਰਸਤ ਅਨਸਰਾਂ ਨੇ ਹਮਲਾ ਕੀਤਾ ਤਾਂ ਪੁਲਿਸ ਨੇ ਵੀ ਇਸ ਹਮਲੇ ਨੂੰ ਰੋਕਣ ਦੀ ਥਾਂ ‘ਤੇ ਫਿਰਕਾਪ੍ਰਸਤਾਂ ਅਤੇ ਹੁੱਲੜਬਾਜ਼ਾਂ ਦੇ ਦਬਾਅ ਵਿੱਚ ਉਲਟਾ ‘ਜਨਚੇਤਨਾ’ ਦੇ ਕਾਰਕੁਨਾਂ ਅਤੇ ਪੁਸਤਕ ਵਿਕਰੀ ਕੇਂਦਰ ਦੇ ਕਾਮਿਆਂ ਨੂੰ ਹਿਰਾਸਤ ਵਿੱਚ ਲੈ ਲਿਆ। ਇਹ ਵੱਖਰੀ ਗੱਲ ਹੈ ਬਾਅਦ ‘ਚ ਜਨਤਕ ਜੱਥੇਬੰਦੀਆਂ ਦੇ ਦਬਾਅ ਕਾਰਨ ਇਨ੍ਹਾਂ ਕਾਰਕੁਨਾਂ ਨੂੰ ਪੁਲਿਸ ਨੂੰ ਰਿਹਾਅ ਕਰਨਾ ਪਿਆ। ਲੇਖਕ ਆਗੂਆਂ ਨੇ ਕਿਹਾ ਕਿ ਅਸਲ ਵਿੱਚ ਦੇਸ਼ ਭਰ ਵਿੱਚ ਸਰਕਾਰੀ ਸ਼ਹਿ ਪ੍ਰਾਪਤ ਫਿਰਕਾਪ੍ਰਸਤ ਟੋਲਿਆਂ ਵੱਲੋਂ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਧਾਰਮਿਕ ਕੱਟੜਪੰਥੀਆਂ ਵੱਲੋਂ ਪ੍ਰਗਤੀਸ਼ੀਲ ਅਤੇ ਅਗਾਂਹਵਧੂ ਵਿਚਾਰਾਂ ਨੂੰ ਦੇਸ਼ਧ੍ਰੋਹ ਦੇ ਰੂਪ ਵਿੱਚ ਪ੍ਰਚਾਰਤ ਕਰਨ ਦੀਆਂ ਕੋਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ।

ਸੀ .ਪੀ ਆਈ .(ਐਮ.ਐਲ ) ਲਿਬਰੇਸ਼ਨ ਦੇ ਆਗੂ ਸੁਖਦਰਸ਼ਨ ਨੱਤ ਨੇ ਇਸ ਬਾਰੇ ਆਪਣੇ ਵਿਚਾਰ ਪ੍ਰਗਟਾਉਂਦੇ ਕਿਹਾ, “ਚੋਣਾਂ ਦੇ ਮਾਹੌਲ `ਚ  ਸਰਕਾਰਾਂ ਅਜਿਹੇ ਅਨਸਰਾਂ ਨੂੰ ਖੁੱਲ੍ਹ ਦੇ ਰਹੀਆਂ ਹਨ ਸਰਕਾਰਾਂ ਦੀ ਕੋਸ਼ਿਸ਼ ਲੋਕਾਂ ਨੂੰ ਮੂਲ ਮੁਦਿਆਂ ਤੋਂ ਭੜਕਾਉਣ ਤੇ ਲੋਕ ਪੱਖੀ ਤਾਕਤਾਂ ਨੂੰ ਕਮਜ਼ੋਰ ਕਰਨ ਦੀ ਹੈ ।“

ਚੇਤੇ ਰਹੇ ਕੁਝ ਦਿਨ ਪਹਿਲਾਂ ਇੱਕ ਕੱਟੜਵਾਦੀ ਹਿੰਦੂ ਸੰਗਠਨ ਨੇ `ਜਨਚੇਤਨਾ  ਦੀ ਪੰਜਾਬੀ ਭਵਨ ਸਥਿਤ ਦੁਕਾਨ ਤੇ ਹਮਲਾ ਕਰਕੇ `ਜਨਚੇਤਨਾ` ਦੇ ਕਾਰਕੁਨਾਂ ਨਾਲ ਬਦਤਮੀਜ਼ੀ ਕੀਤੀ ਗਈ । ਕਥਿਤ ਹਿੰਦੂ  ਸੰਗਠਨ ਦਾ ਦੋਸ਼ ਸੀ ਕਿ ਭਗਤ ਸਿੰਘ ਦੀ ਕਿਤਾਬ ‘ਮੈਂ ਨਾਸਤਿਕ ਕਿਉਂ ਹਾਂ’ ਅਤੇ ਰਾਧਾਮੋਹਨ ਗੋਕੁਲਜੀ ਦੀਆਂ ਕਿਤਾਬਾਂ ‘ਈਸ਼ਵਰ ਕਾ ਬਹਿਸ਼ਕਾਰ’, ‘ਧਰਮ ਕਾ ਢਕੋਸਲਾ’, ‘ਲੌਕਿਕ ਮਾਰਗ’ ਅਤੇ ‘ਇਸਤਰਿਓਂ ਕੀ ਸਵਾਧੀਨਤਾ’  ਸਮਾਜ ਵਿਚ ਨਾਸਤਿਕਤਾ ਫੈਲਾਉਣ ਅਤੇ ਧਰਮ ਦਾ ਵਿਰੋਧ ਕਰਨ ਦਾ ਕੰਮ ਕਰ ਰਹੀਆਂ ਹਨ। ਇਸ ਵਾਸਤੇ ਇਨ੍ਹਾਂ ਕਿਤਾਬਾਂ ਉੱਤੇ ਪਾਬੰਦੀ ਲੱਗਣੀ ਚਾਹੀਦੀ ਹੈ। ਮੌਕੇ ’ਤੇ ਮੌਜੂਦ ਦੁਕਾਨ ਦੀ ਇੰਚਾਰਜ ਬਿੰਨੀ, ਹੌਜਰੀ-ਟੈਕਸਟਾਈਲ ਕਾਮਗਾਰ ਯੂਨੀਅਨ ਦੇ ਕਾਰਕੁੰਨ ਲਖਵਿੰਦਰ, ਗੁਰਜੀਤ ਸਿੰਘ ਸਮਰ ਅਤੇ ਸਤਵੀਰ ਨੂੰ ਪ੍ਰਦਰਸ਼ਨਕਾਰੀਆਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ। ਮੌਕੇ ’ਤੇ ਪਹੁੰਚੀ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਟਕਰਾਅ ਨੂੰ ਟਾਲਿਆ ਅਤੇ ਜਨਚੇਤਨਾਂ ’ਤੇ ਮੌਜੂਦ ਚਾਰੋ ਕਾਰਕੁੰਨਾਂ ਨੂੰ ਥਾਣੇ ਲੈ ਗਈ। ਜਿੱਥੋਂ ਉਨ੍ਹਾਂ ਨੂੰ ਦੇਰ ਸ਼ਾਮ ਛੱਡ ਦਿੱਤਾ ਗਿਆ।

ਬੁੱਧੀਜੀਵੀ ਵਰਗ ਵਲੋਂ ਵੀ ਨਿਖੇਧੀ  

ਤੀਸਰੀ ਦੁਨੀਆ ਦੇ ਸੰਪਾਦਕ ਆਨੰਦ ਸਵਰੂਪ ਵਰਮਾ ਨੇ ਇਸ ਘਟਨਾਕ੍ਰਮ ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ, “ਇਸ ਸਮੇਂ ਫਾਸ਼ੀਵਾਦੀ ਤਾਕਤਾਂ ਮਜ਼ਬੂਤ ਹੋ ਰਹੀਆਂ ਹਨ । ਭਾਜਪਾ ਦੇ ਸੱਤਾ ਸੰਭਾਲਣ ਨਾਲ ਇਹਨਾਂ ਤਾਕਤਾਂ ਦੇ ਹੌਸਲੇ ਬੁਲੰਦ ਹੋਏ ਨੇ । ਆਉਣ ਵਾਲੇ ਸਮੇਂ ਚ ਪ੍ਰਗਤੀਸ਼ੀਲ ਤਾਕਤਾਂ `ਤੇ ਅਜਿਹੇ ਹਮਲੇ ਹੋਰ ਤੇਜ਼ ਹੋਣਗੇ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਸਮੇਂ ਦੀਆਂ ਸਰਕਾਰਾਂ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਰੈਡੀਕਲ ਤਾਕਤਾਂ ਮਜ਼ਬੂਤ ਨਾ ਹੋਣ ਪੰਜਾਬ `ਚ  ਇਸਦੀਆਂ ਉਦਹਾਰਣਾਂ ਅਸੀਂ ਇਤਿਹਾਸ `ਚ ਵੀ ਦੇਖ ਸਕਦੇ ਹਾਂ । ਇਸ ਸਮੇਂ ਜਿਥੇ ਪ੍ਰਗਤੀਸ਼ੀਲ ਤਾਕਤਾਂ ਨੂੰ ਇਕੱਠੇ ਹੋ ਕੇ ਉਹਨਾਂ ਤਾਕਤਾਂ ਦਾ ਟਾਕਰਾ ਕਰਨਾ ਪਵੇਗਾ ਉਥੇ ਕਲਮਕਾਰਾਂ ਨੂੰ ਵੀ ਆਪਣੀ ਭੂਮਿਕਾ ਅਤੇ ਸਟੈਂਡ ਬਾਰੇ ਸੋਚਣਾ ਪਵੇਗਾ ਖਾਸਕਰ ਉਦੋਂ ਜਦੋਂ ਇਹ ਹਮਲਾ ਇੱਕ ਸਾਹਿਤਕ ਸੰਸਥਾ ਅੰਦਰ ਹੁੰਦਾ ਹੈ ।“

ਉਘੇ ਮੀਡੀਆ ਚਿੰਤਕ ਅਨਿਲ ਚਮੜੀਆ ਇਸ ਹਮਲੇ ਦੀ ਨਿਖੇਧੀ ਕਰਦਿਆਂ ਆਖਿਆ ਸਾਨੂੰ ਇਸ ਭੁਲੇਖੇ `ਚ ਨਹੀਂ ਰਹਿਣਾ ਚਾਹੀਦਾ ਕਿ  ਸੰਘ ਪੰਜਾਬ `ਚ ਕੋਈ ਅਧਾਰ ਨਹੀਂ ਰੱਖਦਾ । ਰਾਜ ਕਰ ਰਹੀ ਅਕਾਲੀ ਪਾਰਟੀ ਸੰਘ ਦੀ `B ਟੀਮ ਬਣ ਕੇ ਆਪਣਾ ਰੋਲ ਅਦਾ ਕਰ ਰਹੀ ਹੈ “

ਪੰਜਾਬੀ ਦੇ ਨਾਮਵਰ  ਆਲੋਚਕ ਤੇ ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਡਾ ਕਹਿਣਾ ਹੈ , “ਇਹ ਹਮਲਾ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ `ਤੇ ਹਮਲਾ ਹੈ। ਭਾਰਤੀ ਸੰਵਿਧਾਨ ਹਰੇਕ ਨਾਗਰਿਕ ਨੂੰ ਆਪਣੇ ਵਿਚਾਰ ਪ੍ਰਗਟਾਉਣ ਤੇ  ਉਹਨਾਂ ਦਾ ਪ੍ਰਚਾਰ ਪ੍ਰਸਾਰ ਕਰਨ ਦੀ ਆਜ਼ਾਦੀ ਦਿੰਦਾ ਹੈ । ਜਿਨ੍ਹਾਂ ਕਿਤਾਬਾਂ ਦੀ ਦਲੀਲ ਦੇ ਕੇ ਇਹ ਹੁਲੜਬਾਜ਼ੀ ਕੀਤੀ ਗਈ ਹੈ ਉਹ ਕਿਤਾਬਾਂ `ਤੇ ਸਰਕਾਰ ਵੱਲੋਂ ਕੋਈ ਰੋਕ ਨਹੀਂ ਲਗਾਈ ਗਈ ।ਇਹ ਕਿਤਾਬਾਂ ਸਿਰਫ `ਜਨਚੇਤਨਾ` ਵਾਲਿਆਂ ਕੋਲ ਹੀ ਨਹੀਂ ਹੋਰਨਾਂ ਬੁੱਕ ਸਟਾਲਾਂ `ਤੇ  ਵੀ ਵਿਕਦੀਆਂ ਹਨ ਲੇਕਿਨ ਨਿਸ਼ਾਨਾਂ ਇਸ ਅਦਾਰੇ ਨੂੰ ਬਣਾਇਆ ਗਿਆ, ,ਮਤਲਬ ਸਾਫ ਹੈ ਅਸਲ ਮਕਸਦ ਕੋਈ ਹੋਰ ਹੈ । ਕਿਤਾਬਾਂ ਦਾ ਸਿਰਫ ਬਹਾਨਾ ਏ । ਦੂਜੀ ਗੱਲ ਇਹਨਾਂ ਅਨਸਰਾਂ ਨੇ ਜਿਵੇਂ ਅਕਾਡਮੀ `ਚ ਆ ਕੇ ਇਹ ਕਾਰਵਾਈ ਕੀਤੀ  ਇਹ ਹੋਰ ਵੀ ਗੰਭੀਰ ਹੈ ।ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੂੰ ਰੋਕਣ ਦੀ ਥਾਂ ਅਜਿਹੇ ਅਨਸਰਾਂ ਦਾ ਸਾਥ ਦਿੱਤਾ । ਜੇ ਕੋਈ ਕਿਸੇ ਨੂੰ ਇਤਰਾਜ਼ ਸੀ ਪਹਿਲਾਂ ਅਕਾਡਮੀ ਨਾਲ ਸੰਪਰਕ ਕਰਨਾ ਬਣਦਾ ਸੀ ਕਿਓਂਕਿ ਉਹ ਅਕਾਡਮੀ ਦੇ (ਜਨਚੇਤਨਾ ਵਾਲੇ ) ਕਿਰਾਏਦਾਰ ਹਨ । ਅਸੀਂ ਇਸ ਮਾਮਲੇ `ਤੇ ਪੁਲਿਸ ਕੋਲ ਵੀ ਸ਼ਿਕਾਇਤ ਕੀਤੀ ਹੈ ।“

ਇਸੇ ਤਰ੍ਹਾਂ  ਅਦਾਰਾ ‘ਹੁਣ’ ਦੇ ਸੰਪਾਦਕ  ਸੁਸ਼ੀਲ ਦੁਸਾਂਝ  ਪ੍ਰਬੰਧਕੀ ਸੰਪਾਦਕ ਰਵਿੰਦਰ ਸਹਿਰਾਅ, ਸਹਿ ਸੰਪਾਦਕਾਂ ਕਿਰਤਮੀਤ ਅਤੇ ਕਮਲ ਦੁਸਾਂਝ ਅਤੇ ਕੌਮਾਂਤਰੀ ਪੰਜਾਬੀ `ਇਲਮ` ਦੇ ਪ੍ਰਧਾਨ ਦਰਸ਼ਨ ਬੁੱਟਰ, ਸੀਨੀਅਰ ਮੀਤ ਪ੍ਰਧਾਨ ਜਸਵਿੰਦਰ, ਮੀਤ ਪ੍ਰਧਾਨਾਂ ਬਲਵਿੰਦਰ ਸੰਧੂ, ਜੈਨਿੰਦਰ ਚੌਹਾਨ ਅਤੇ ਸਕੱਤਰ ਜਗਦੀਪ ਸਿੱਧੂ ਨੇ ਵੀ ਜਨਚੇਤਨਾ ਪੁਸਤਕ ਵਿਕਰੀ ਕੇਂਦਰ ‘ਤੇ ਫਿਰਕਾਪ੍ਰਸਤ ਟੋਲੇ ਵੱਲੋਂ ਕੀਤੇ ਗਏ ਹਮਲੇ ਅਤੇ ਪੰਜਾਬ ਪੁਲਿਸ ਵੱਲੋਂ ਜਨਚੇਤਨਾ ਅਤੇ ਪੁਸਤਕ ਕੇਂਦਰ ਦੇ ਕਾਮਿਆਂ ਨਾਲ ਕੀਤੀ ਬਦਸਲੂਕੀ ਦੀ ਨਿੰਦਾ ਕਰਦਿਆਂ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਉਘੇ ਚਿੰਤਕ ਸੁਮੇਲ ਸਿੱਧੂ ਦਾ ਮੰਨਣਾ ਹੈ , “ ਇਹ ਹਮਲਾ 15 ਕੁ ਸਾਲ ਪਹਿਲਾਂ ਤਰਕਸ਼ੀਲਾਂ `ਤੇ ਹਮਲੇ ਦੀ ਯਾਦ ਤਾਜ਼ਾ ਕਰਵਾਉਂਦਾ ਹੈ ਉਦੋਂ ਵੀ ਹਿੰਦੂ ਕੱਟੜਵਾਦੀਆਂ ਨੇ ਇਹ ਕਹਿ ਕੇ ਹੀ ਧਾਵਾ ਬੋਲਿਆ ਸੀ ਕਿ ਤਰਕਸ਼ੀਲਾਂ ਦੀਆਂ ਕਿਤਾਬਾਂ ਨਾਸਤਿਕਤਾ ਦਾ ਪ੍ਰਚਾਰ ਕਰਦੀਆਂ ਹਨ ।“ ਸ੍ਰੀ ਸਿੱਧੂ ਨੇ ਜਿਥੇ ਸਭਨਾਂ ਪ੍ਰਗਤੀਸ਼ੀਲ ਧਿਰਾਂ ਦੀ ਏਕਤਾ `ਤੇ ਜ਼ੋਰ ਦਿੱਤਾ ਉਥੇ ਖੱਬੀਆਂ ਧਿਰਾਂ ਨੂੰ ਵੀ ਆਤਮ ਚਿੰਤਨ  ਦੀ ਸਲਾਹ ਦਿੱਤੀ ਕਿ ਉਹਨਾਂ ਤੋਂ ਕਿਥੇ ਕਮੀ ਰਹਿ ਗਈ ਕਿ ਫਿਰਕੂ ਤਾਕਤਾਂ ਇਨੀਆਂ ਮਜ਼ਬੂਤ ਹੋ ਗਈਆਂ ਤੇ ਖੱਬੇ -ਪੱਖੀ ਸੁੰਗੜ ਗਏ । ਹੁਣ ਪੰਜਾਬ `ਚ ਉਹਨਾਂ ਦੇ ਬੁੱਕ ਸਟਾਲਾਂ `ਤੇ ਵੀ ਹਮਲੇ ਹੋਣ ਲੱਗੇ ਨੇ । ਸੁਮੇਲ ਸਿੱਧੂ ਨੇ `ਜਨਚੇਤਨਾ ` ਅਦਾਰੇ ਨਾਲ ਆਪਣੀ ਇਕਜੁਟਤਾ ਜਤਾਉਂਦੇ ਕਿਹਾ ਕਿ ਉਹਨਾਂ ਦਾ ਸਾਂਝੀਵਾਲ ਜਥਾ ਉਹਨਾਂ ਦੇ ਨਾਲ ਹੈ ।

ਕੈਨੇਡਾ ਦੇ ਨਾਮਵਰ ਰੇਡੀਓ ਹੋਸਟ ਗੁਰਪ੍ਰੀਤ ਨੇ ਕਿਹਾ ਕਿ ਪੰਜਾਬ ਅਕਾਲੀ ਦਲ ਦੀ ਅਗਵਾਈ `ਚ ਆਰ .ਐੱਸ .ਐੱਸ ਦੀ ਬਸਤੀ ਬਣ ਰਿਹਾ ਹੈ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ ।

ਪ੍ਰਸਿੱਧ ਆਲੋਚਕ ਤੇਜਵੰਤ ਗਿੱਲ ਇਸਨੂੰ ਹਾਲ ਹੀ ਚ ਵਾਪਰ ਰਹੀਆਂ ਘਟਨਾਵਾਂ ਨਾਲ ਮੇਚ ਕੇ ਵੇਖਦੇ ਹਨ ਉਹਨਾਂ ਇਸ ਗੱਲ `ਤੇ ਜ਼ੋਰ ਦਿੱਤਾ ਕਿ ਸਾਹਿਤਕਾਰਾਂ ਨੂੰ ਵੀ ਇਸ ਤਰ੍ਹਾਂ ਦੇ ਧੱਕੇ ਵਿਰੁੱਧ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ।

ਸਾਹਿਤ ਪ੍ਰੇਮੀ ਵੀ `ਜਨਚੇਤਨਾ` ਦੀ ਪਿੱਠ `ਤੇ  

ਪੰਜਾਬੀ ਸਾਹਿਤ ਨੂੰ ਪ੍ਰੇਮ ਕਰਨ ਵਾਲੇ ਵੀ ਜਨਚੇਤਨਾ ਅਦਾਰੇ ਨਾਲ ਆਪਣੀ ਇਕਜੁਟਤਾ ਪ੍ਰਗਟ ਕਰਦੇ ਨਜ਼ਰ ਆ ਰਹੇ ਨੇ ਪੀਪਲਜ਼ ਫਾਰਮ ਬਰਗਾੜੀ ਦੇ ਖੁਸ਼ਵੰਤ ਬਰਗਾੜੀ ਰਾਜ ਪਾਲ , ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਦੇ ਮਾ, ਹਰੀਸ਼ ਪੱਖੋਵਾਲ , ਬਲਵਿੰਦਰ ਗੁਜਰਵਾਲ , ਸੁਖਵਿੰਦਰ ਲੀਲ੍ਹ ਨੇ ਇਸਨੂੰ ਲੋਕਾਂ ਦੀ ਪਸੰਦ ਦਾ ਸਾਹਿਤ ਪੜ੍ਹਨ ਤੇ ਪ੍ਰਸਾਰਣ ਦੇ ਅਧਿਕਾਰ ਤੇ ਹਮਲਾ ਦੱਸਦਿਆਂ ਹੁੱਲੜਬਾਜ਼ਾਂ ਵਿਰੁੱਧ ਪੁਲਿਸ ਕਾਰਵਾਈ ਦੀ ਮੰਗ ਕੀਤੀ ਹੈ ।
ਅਦਰਸ਼ ਸਕੂਲ ਪ੍ਰਾਈਵੇਟ ਸਕੂਲਾਂ ਦੇ ਹੁਸ਼ਿਆਰ ਬੱਚਿਆਂ ਲਈ ਬਣੇ ਸਰਾਪ
ਮਹਿੰਗੀਆਂ ਲਗਜ਼ਰੀ ਕਾਰਾਂ ਦੇ ਸਬਜ਼ਬਾਗ ਦਿਖਾ ਕੇ ਪੰਜਾਬ ਦੀ ਆਰਥਿਕਤਾ ਨੂੰ ਵੱਡੀ ਸੱਟ ਮਾਰਦੀਆਂ ਹਵਾਲਾ ਕੰਪਨੀਆਂ
ਬਾਲ ਸੁਧਾਰ ਘਰ ਦੀ ਤੰਗ ਇਮਾਰਤ ਬਾਲ ਕੈਦੀਆਂ ਲਈ ਬਣੀ ਮੁਸੀਬਤ
ਕੰਨੀ ਦਾ ਕਿਆਰਾ ਹੈ ਧੁੱਸੀ ਬੰਨ ’ਤੇ ਵੱਸਿਆ ਪਿੰਡ ਚਾਹਲਪੁਰ
ਸਰਕਾਰੀ ਹਸਪਤਾਲ ਹੁਸ਼ਿਆਰਪੁਰ ’ ਚ ਗੰਦਗੀ ਦੇ ਢੇਰ – ਸ਼ਿਵ ਕੁਮਾਰ ਬਾਵਾ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਕਾਵਿ-ਸ਼ਾਰ

ਸਬਕ – ਗੋਬਿੰਦਰ ਸਿੰਘ ਬਰੜ੍ਹਵਾਲ

ckitadmin
ckitadmin
June 24, 2019
ਪਰਜਿੰਦਰ ਕਲੇਰ ਦੀਆਂ ਚਾਰ ਰਚਨਾਵਾਂ
ਖੁਦਕੁਸ਼ੀ ਰਾਹਤ ਯੋਜਨਾ: ਪੀੜਤ ਪਰਿਵਾਰਾਂ ਲਈ ਕੋਝਾ ਮਜ਼ਾਕ -ਮੋਹਨ ਸਿੰਘ
ਨਵਾਂ ਵਰ੍ਹਾ ਨਵੀਆਂ ਉਮੰਗਾਂ ਦਾ ਪ੍ਰਤੀਕ – ਗੁਰਤੇਜ ਸਿੱਧੂ
ਡਾਇਬਟੀਜ਼: ਸਿਹਤਮੰਦ ਕਿਵੇਂ ਰਹੀਏ -ਡਾ. ਐਸ ਪੀ ਐਸ ਗਰੋਵਰ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?